PUNJAB SCHOOL SAFAI SEWAK BHARTI 2023: ਸਰਕਾਰੀ ਸਕੂਲਾਂ ਵਿੱਚ ਸਫ਼ਾਈ ਸੇਵਕਾਂ ਦੀ ਭਰਤੀ ਸ਼ੁਰੂ, ਜਾਣੋ ਪੂਰੀ ਜਾਣਕਾਰੀ

PUNJAB SCHOOL SAFAI SEWAK BHARTI 2023: SAFAI KARAMCHARI BHRTI PUNJAB SCHOOL 2023

 ਸਰਕਾਰੀ ਸਕੂਲਾਂ ਵਿੱਚ ਸਫ਼ਾਈ ਸੇਵਕਾਂ ਦੀ ਭਰਤੀ ਸ਼ੁਰੂ, ਜਾਣੋ ਪੂਰੀ ਜਾਣਕਾਰੀ 


ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਗੁਣਵੰਤਾ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਵਾਉਣ ਦੇ ਨਾਲ ਨਾਲ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਿਭਾਗ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਵੱਖ ਵੱਖ ਸਕੀਮਾਂ ਅਧੀਨ ਸਕੂਲਾਂ ਵਿੱਚ ਹਰ ਤਰ੍ਹਾਂ ਦਾ ਲੋੜੀਂਦਾ ਇਨਫਰਾਸਟਕਰਚਰ ਮੁੱਹਈਆ ਕਰਵਾਇਆ ਜਾ ਰਿਹਾ ਹੈ ਪਰੰਤੂ ਆਮ ਵੇਖਣ ਵਿੱਚ ਆਇਆ ਹੈ ਕਿ ਸਕੂਲਾਂ ਵਿੱਚ ਸਵੱਛਤਾ, ਸਫਾਈ ਅਤੇ ਰੱਖ- ਰਖਾਵ ਲਈ ਲੋੜੀਂਦੀ ਗਿਣਤੀ ਵਿੱਚ ਸਫਾਈ ਸੇਵਕ ਨਹੀਂ ਹਨ। ਜਿਸ ਕਾਰਨ ਸਕੂਲ ਕੈਂਪਸ, ਆਲਾ-ਦੁਆਲਾ ਅਤੇ ਟੂਆਲਿਟਸ ਵਿੱਚ ਸਵੱਛਤਾ ਅਤੇ ਸਾਫ ਸਫਾਈ ਦੀ ਘਾਟ ਰਹਿੰਦੀ ਹੈ । ਸਕੂਲ ਕੈਂਪਸ ਅਤੇ ਟੂਆਲਿਟਸ ਵਿੱਚ ਸਾਫ ਸਫਾਈ ਦੀ ਕਮੀ ਕਾਰਨ ਕਿਸੇ ਨਾ ਕਿਸੇ ਬਿਮਾਰੀ ਫੈਲਣ ਦਾ ਖਦਸਾ ਬਣਿਆ ਰਹਿੰਦਾ ਹੈ।

SALARY OF SAFAI SEWAK IN PUNJAB SCHOOL RECRUITMENT 2023


ਸਕੂਲਾਂ ਵਿੱਚ ਸਕੂਲ ਮੈਨੇਜਮੈਂਟ ਕਮੇਟੀਆਂ ਰਾਹੀਂ ਸਫਾਈ ਕਰਮਚਾਰੀ ਦਾ ਪ੍ਰਬੰਧ ਕਰਨ ਲਈ ਵਿੱਤੀ ਸਹਾਇਤਾ ਦੇਣ ਦਾ ਫੈਸਲਾ ਲਿਆ ਗਿਆ ਹੈ, ਜਿਸ ਲਈ ਹੇਠ ਲਿਖੇ ਅਨੁਸਾਰ Criteria fix ਕੀਤਾ ਗਿਆ ਹੈ: 
  • 100 ਤੋਂ ਲੈਕੇ 500 ਤੱਕ ਵਿਦਿਆਰਥੀਆਂ ਦੀ ਗਿਣਤੀ ਵਾਲੇ ਸਕੂਲ ਲਈ 3000/- ਰੁਪਏ ਪ੍ਰਤੀ ਮਹੀਨਾ
  • 501 ਤੋਂ 1000 ਤੱਕ ਦੀ ਵਿਦਿਆਰਥੀਆਂ ਦੀ ਗਿਣਤੀ ਵਾਲੇ ਸਕੂਲਾਂ ਲਈ 6000/- ਰੁਪਏ ਪ੍ਰਤੀ ਮਹੀਨਾ
  • 1001 ਤੋਂ 1500 ਤੱਕ ਵਿਦਿਆਰਥੀਆਂ ਦੀ ਗਿਣਤੀ ਵਾਲੇ ਸਕੂਲਾਂ ਲਈ 10000/- ਰੁਪਏ ਪ੍ਰਤੀ ਮਹੀਨਾ
  • 1501 ਤੋਂ 5000 ਤੱਕ ਵਿਦਿਆਰਥੀਆਂ ਦੀ ਗਿਣਤੀ ਵਾਲੇ ਸਕੂਲਾਂ ਲਈ 20,000/- ਰੁਪਏ ਪ੍ਰਤੀ ਮਹੀਨਾ
  • 5000 ਤੋਂ ਉੱਪਰ ਦੀ ਵਿਦਿਆਰਥੀਆਂ ਦੀ ਗਿਣਤੀ ਵਾਲੇ ਸਕੂਲਾਂ ਨੂੰ 50,000/- ਪ੍ਰਤੀ ਮਹੀਨਾ

ਸਕੂਲ ਕੈਂਪਸ ਅਤੇ ਪਾਖਾਨਿਆਂ ਦੀ ਸਾਫ਼-ਸਫ਼ਾਈ ਲਈ ਰੱਖੇ ਜਾਣ ਵਾਲੇ ਸਫਾਈ ਕਰਮਚਾਰੀਆਂ ਦੇ ਪ੍ਰਬੰਧ ਲਈ ਦਿਸ਼ਾ ਨਿਰਦੇਸ਼:

PUNJAB SCHOOL SAFAI KARAMCHARI SELECTION PROCESS 2023 


ਸਕੂਲ ਕੈਂਪਸ ਅਤੇ ਪਾਖਾਨਿਆਂ ਦੀ ਸਾਫ ਸਫਾਈ ਲਈ ਸਫਾਈ ਕਰਮਚਾਰੀ/ਕਰਮਚਾਰੀਆਂ ਦਾ ਪ੍ਰਬੰਧ ਸਕੂਲ ਮੈਨਜਮੈਂਟ ਕਮੇਟੀਆਂ ਦੀ ਸਹਿਮਤੀ ਨਾਲ ਕੀਤਾ ਜਾਵੇਗਾ। 
ਸਫਾਈ ਕਰਮਚਾਰੀਆਂ ਦੀ ਚੋਣ ਕਰਦੇ ਸਮੇਂ ਉਸ ਪਿੰਡ/ਕਸਬਾ/ਸ਼ਹਿਰ ਦੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇ, ਜੇਕਰ ਸਕੂਲ ਮੈਨੇਜਮੈਂਟ ਕਮੇਟੀਆਂ ਵੱਲੋਂ ਬਣਾਈਆ ਗਈਆਂ ਸ਼ਰਤਾਂ ਦੇ ਆਧਾਰ ਤੇ ਯੋਗ ਉਮੀਦਵਾਰ ਉਪਲਬੱਧ ਨਹੀ ਹੈ ਤਾਂ ਉਮੀਦਵਾਰ ਨੇੜਲੇ ਪਿੰਡ/ਕਸਬਾ/ਸ਼ਹਿਰ ਤੇ ਨਿਯੁਕਤ ਕੀਤੇ ਜਾ ਸਕਦੇ ਹਨ।

ਸਕੂਲ ਮੈਨੇਜ਼ਮੈਂਟ ਕਮੇਟੀਆਂ ਵੱਲੋਂ ਇਨ੍ਹਾਂ ਸਫਾਈ ਕਰਮਚਾਰੀਆਂ ਦੇ ਕੰਮਾਂ ਦਾ ਸਮੇਂ-ਸਮੇਂ ਤੇ ਰੀਵਿਊ ਕੀਤਾ ਜਾਵੇਗਾ।ਜੇਕਰ ਕਿਸੇ ਸਫਾਈ ਕਰਮਚਾਰੀ ਦਾ ਕੰਮ ਤਸੱਲੀਬਖਸ਼ ਨਾ ਹੋਵੇ ਤਾਂ ਸਕੂਲ ਮੈਨੇਜ਼ਮੈਂਟ ਕਮੇਟੀਆਂ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਸਫਾਈ ਕਰਮਚਾਰੀ ਦੀਆਂ ਸੇਵਾਵਾਂ ਖਤਮ ਕਰਕੇ ਨਵਾਂ ਪ੍ਰਬੰਧ ਕਰਨ ਲਈਅਧਿਕਾਰਿਤ ਹੋਣਗੀਆਂ।

ਸਵੱਛਤਾ ਅਤੇ ਸਫਾਈ ਲਈ ਸਫਾਈ ਕਰਮਚਾਰੀ ਨਿਯੁਕਤ ਕਰਦੇ ਸਮੇਂ ਨਿਸ਼ਚਤ ਕੀਤਾ ਜਾਵੇ ਕਿ ਸਫਾਈ ਕਰਮਚਾਰੀ ਪਖਾਨਿਆਂ ਆਦਿ ਦੀ ਸਫ਼ਾਈ ਲਈ ਬਿਲਕੁਲ ਤਿਆਰ ਅਤੇ ਪੂਰੀ ਤਰ੍ਹਾਂ ਪੇਸ਼ੇਵਰ /professional ਰੱਵਈਆ ਰੱਖਦਾ ਹੋਵੇ।


SALARY OF SAFAI SEWAK IN PUNJAB SCHOOL RECRUITMENT 2023

  • ਸਫਾਈ ਕਰਮਚਾਰੀ ਦੀ ਉਮਰ 32 ਤੋਂ 60 ਸਾਲ ਦੇ ਵਿੱਚਕਾਰ ਹੋਣੀ ਚਾਹੀਦੀ ਹੈ।

HOW TO APPLY FOR PUNJAB SCHOOL SAFAI SEWAK RECRUITMENT 2023 

  • ਜਿਹੜੇ ਉਮੀਦਵਾਰ ਸਫ਼ਾਈ ਸੇਵਕਾਂ ਦੀ ਅਸਾਮੀ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ ਆਪਣੇ ਨੇੜੇ ਦੇ ਸਕੂਲਾਂ ਵਿੱਚ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਲਈ ਬਿਨੈ ਪੱਤਰ ਸਾਦੇ ਕਾਗਜ਼ ਤੇ ਅਤੇ ਯੋਗਤਾ ਸਰਟੀਫਿਕੇਟ ਨਾਲ ਲਗਾਕੇ ਸਬੰਧਤ ਸਕੂਲ ਮੁਖੀ/ ਸਕੂਲ ਮੈਨੇਜਮੈਂਟ ਕਮੇਟੀ ਕੋਲ ਜਮ੍ਹਾਂ ਕਰ ਸਕਦੇ ਹਨ।




 

 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends