CHOWKIDAR BHARTI IN PUNJAB SCHOOLS : ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਚੌਕੀਦਾਰਾਂ ਦੀ ਭਰਤੀ ਸ਼ੁਰੂ, ਜਾਣੋ ਪੂਰੀ ਜਾਣਕਾਰੀ

CHOWKIDAR BHARTI IN PUNJAB SCHOOLS : ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਚੌਕੀਦਾਰਾਂ ਦੀ ਭਰਤੀ ਸ਼ੁਰੂ, ਜਾਣੋ ਪੂਰੀ ਜਾਣਕਾਰੀ 

PUNJAB SCHOOL CHOWKIDAR BHARTI 2023

ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਗੁਣਵੱਤਾ, ਮਿਆਰੀ ਅਤੇ ਤਕਨੀਕੀ ਸਿੱਖਿਆ ਦੇਣ ਦੇ ਮੰਤਵ ਨਲ ਵਿਭਾਗ ਵੱਲੋਂ ਵੱਖ-ਵੱਖ ਸਕੀਮਾਂ ਅਧੀਨ ਸਰਕਾਰੀ ਸਕੂਲਾਂ ਨੂੰ ਕੰਪਿਊਟਰਜ਼, ਪ੍ਰੋਜੈਕਟਰਜ਼, ਐਲ.ਈ.ਡੀ., ਸਮਾਰਟ ਫੋਨ, ਸਮਾਰਟ ਬੋਰਡ, ਟੈਬਲੈਟ, ਸੀ.ਸੀ.ਟੀ.ਵੀ. ਕੈਮਰੇ, ਗੈਸ ਸਿਲੰਡਰ, ਕੀਮਤੀ ਫਰਨੀਚਰ ਅਤੇ ਹੋਰ ਜਰੂਰੀ ਦਫ਼ਤਰੀ ਸਾਜੋ ਸਮਾਨ ਮੁੱਹਈਆ ਕਰਵਾਇਆ ਜਾਂਦਾ ਹੈ।


 ਪਰੰਤੂ ਸਰਕਾਰੀ ਸਕੂਲਾਂ ਵਿੱਚ ਚੌਕੀਦਾਰਾਂ ਦੀ ਘਾਟ ਕਾਰਨ ਅਜਿਹਾ ਕੀਮਤੀ ਸਮਾਨ ਚੌਰੀ ਹੋਣ ਦੀਆਂ ਘਟਨਾਵਾਂ ਅਕਸਰ ਵਾਪਰ ਰਹੀਆਂ ਹਨ। ਸਕੂਲਾਂ ਵਿੱਚ ਰਾਤ ਸਮੇਂ ਸਮਾਜ ਵਿਰੋਧੀ ਅਨਸਰਾਂ ਤੋਂ ਬਿਲਡਿੰਗ ਦੀ ਦੁਰਵਰਤੋਂ ਰੋਕਣ ਲਈ ਅਤੇ ਸਕੂਲ ਵਿੱਚ ਵਿਦਿਆਰਥੀਆਂ ਲਈ ਉਪਲਬੱਧ ਬੇਸ਼ਕੀਮਤੀ ਸਮਾਨ ਦੀ ਸੁਰੱਖਿਆ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਚੌਕੀਦਾਰ ਮੁੱਹਈਆ (ਸਕੂਲਾਂ ਦੀ ਲਿਸਟ ਨਾਲ ਨੱਥੀ) ਕਰਵਾਉਣ ਲਈ ਵਿਭਾਗ ਵੱਲੋਂ ਸਕੂਲਾਂ ਨੂੰ Financial support ਦੇਣ ਦਾ ਫੈਸਲਾ ਲਿਆ ਹੈ। 

PUNJAB SCHOOL CHOWKIDAR SALARY 2023

ਸਕੂਲ ਲਈ ਚੌਕੀਦਾਰ ਦਾ ਪ੍ਰਬੰਧ ਸਕੂਲ ਮੈਨੇਜਮੈਂਟ ਕਮੇਟੀਆਂ ਰਾਹੀਂ ਕੀਤਾ ਜਾਵੇਗਾ, ਜਿਸ ਲਈ ਵਿਭਾਗ ਵੱਲੋਂ ਚੌਕੀਦਾਰ ਲਈ 5000/- ਪ੍ਰਤੀ ਮਹੀਨਾ Financial support ਸਕੂਲ ਨੂੰ ਦਿੱਤੀ ਜਾਵੇਗੀ। 

ਸਕੂਲਾਂ ਵਿੱਚ ਚੌਕੀਦਾਰ ਦਾ ਪ੍ਰਬੰਧ ਕਰਨ ਲਈ ਦਿਸ਼ਾ ਨਿਰਦੇਸ਼ : PUNJAB SCHOOL CHOWKIDAR SELECTION PROCESS 

1. ਸਕੂਲ ਲਈ ਚੌਕੀਦਾਰ ਦਾ ਪ੍ਰਬੰਧ ਕਰਨ ਲਈ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਸਹਿਮਤੀ ਨਾਲ ਕੀਤਾ ਜਾਵੇਗਾ, ਜਿਸ ਲਈ ਵਿਭਾਗ ਵੱਲੋਂ 5000/- ਪ੍ਰਤੀ ਮਹੀਨਾ Financial support ਸਕੂਲ ਨੂੰ ਦਿੱਤੀ ਜਾਵੇਗੀ।

2. ਚੌਕੀਦਾਰ ਦੀ ਚੋਣ ਕਰਦੇ ਸਮੇਂ ਉਸ ਪਿੰਡ/ਕਸਬਾ/ਸ਼ਹਿਰ ਦੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇ, ਜੇਕਰ ਸਕੂਲ ਮੈਨੇਜ਼ਮੈਂਟ ਕਮੇਟੀਆਂ ਵੱਲੋਂ ਬਣਾਈਆਂ ਗਈਆਂ ਸ਼ਰਤਾਂ ਦੇ ਆਧਾਰ ਤੇ ਯੋਗ ਉਮੀਦਵਾਰ ਉਪਲਬੱਧ ਨਹੀ ਹੈ ਤਾਂ ਉਮੀਦਵਾਰ ਨੇੜਲੇ ਪਿੰਡ/ਕਸਬਾ/ਸ਼ਹਿਰ ਤੋਂ ਨਿਯੁਕਤ ਕੀਤੇ ਜਾ ਸਕਦੇ ਹਨ।

3. ਸਕੂਲ ਮੈਨੇਜ਼ਮੈਂਟ ਕਮੇਟੀਆਂ ਵੱਲੋਂ ਇਨ੍ਹਾਂ ਚੌਕੀਦਾਰ ਦੇ ਕੰਮਾਂ ਦਾ ਸਮੇਂ-ਸਮੇਂ ਤੇ ਰੀਵਿਊ ਕੀਤਾ ਜਾਵੇਗਾ।ਜੇਕਰ ਕਿਸੇ ਚੌਕੀਦਾਰ ਦਾ ਕੰਮ ਤਸੱਲੀਬਖਸ਼ ਨਾ ਹੋਵੇ ਤਾਂ ਸਕੂਲ ਮੈਨੇਜ਼ਮੈਂਟ ਕਮੇਟੀਆਂ ਬਿਨ੍ਹਾਂ ਕਿਸੇ ਅਗਾਊਂ ਸੂਚਨਾ ਦੇ ਚੌਕੀਦਾਰ ਦੀਆਂ ਸੇਵਾਵਾਂ ਖਤਮ ਕਰਕੇ ਨਵਾਂ ਪ੍ਰਬੰਧ ਕਰਨ ਲਈ ਅਧਿਕਾਰਿਤ ਹੋਣਗੀਆਂ।

4. ਚੌਕੀਦਾਰ ਇਮਾਨਦਾਰ, ਚੰਗੇ ਚਾਲ ਚਲਣ ਵਾਲਾ ਅਤੇ ਦਿਆਨਤਦਾਰ ਹੋਣਾ ਚਾਹੀਦਾ ਹੈ। ਇਸ ਸਬੰਧੀ ਪਿੰਡ ਜਾਂ ਸ਼ਹਿਰ ਦੇ ਕਿਸੇ ਪਤਵੰਤੇ ਸੱਜਣ ਵੱਲੋਂ ਗਰੰਟੀ ਜ਼ਰੂਰ ਲਈ ਜਾਵੇ। 

6. ਚੌਕੀ ਦਾਰ ਪੂਰੀ ਤਰਾਂ ਰਿਸਟ-ਪੁਸਟ ਹੋਣ ਦੇ ਨਾਲ ਨਾਲ ਪੂਰੀ ਤਰਾਂ ਪੇਸ਼ੇਵਰ/Professional ਰਵੱਈਆ ਰੱਖਦਾ ਹੋਵੇ

AGE FOR PUNJAB SCHOOL CHOWKIDAR RECRUITMENT 2023

7. ਚੌਕੀਦਾਰ ਦੀ ਉਮਰ 32 ਤੋਂ 60 ਸਾਲ ਦੇ ਵਿੱਚਕਾਰ ਹੋਈ ਚਾਹੀਦੀ ਹੈ।

INSTRUCTIONS FOR DDO

ਸਕੂਲਾਂ ਵਿੱਚ ਚੌਕੀਦਾਰਾਂ ਨੂੰ ਵਿਭਾਗ ਵੱਲੋਂ ਦਿੱਤੀ ਜਾ ਰਹੀ ਵਿੱਤੀ ਸਹਾਇਤਾ ਦੇਣ ਲਈ ਮਹੀਨੇ ਦੇ ਅੰਤ ਵਿੱਚ treasury ਵਿੱਚ ਬਿਲ submit ਕੀਤੇ ਜਾਣ ਅਤੇ DDO ਹੋਣ ਦੇ ਨਾਤੇ ਸੰਬੰਧਤ ਕਰਮਚਾਰੀਆਂ ਦੀ ਵੈਰੀਫਿਕੇਸ਼ਨ ਕਰਨ ਉਪਰੰਤ ਹੀ ਬਣਦੀ ਮਹੀਨਾਵਾਰ ਰਾਸ਼ੀ ਨੂੰ ਡਰਾਅ ਕਰਵਾਇਆ ਜਾਵੇ।


ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਹੈ ਕਿ ਇਹ ਰਾਸ਼ੀ ਜਿਸ ਮੰਤਵ ਲਈ ਜਾਰੀ ਕੀਤੀ ਗਈ ਹੈ, ਉਸੇ ਮੰਤਵ ਲਈ ਹੀ ਵਰਤੀ ਜਾਵੇ। ਵਿਭਾਗ ਵੱਲੋਂ ਚੌਕੀਦਾਰਾਂ ਦੀਆਂ ਡਿਊਟੀਆਂ ਸਬੰਧੀ ਜਾਰੀ ਪੱਤਰ ਦੀ ਇੰਨ ਤਿੰਨ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ (ਕਾਪੀ ਨੱਥੀ)।

HOW TO APPLY FOR PUNJAB SCHOOL CHOWKIDAR RECRUITMENT 2023 

ਜਿਹੜੇ ਉਮੀਦਵਾਰ ਚੌਕੀਦਾਰ ਦੀ ਅਸਾਮੀ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ ਆਪਣੇ ਨੇੜੇ ਦੇ ਸਕੂਲਾਂ ਵਿੱਚ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਲਈ ਬਿਨੈ ਪੱਤਰ ਸਾਦੇ ਕਾਗਜ਼ ਤੇ ਅਤੇ ਯੋਗਤਾ ਸਰਟੀਫਿਕੇਟ ਨਾਲ ਲਗਾਕੇ ਸਬੰਧਤ ਸਕੂਲ ਮੁਖੀ/ ਸਕੂਲ ਮੈਨੇਜਮੈਂਟ ਕਮੇਟੀ ਕੋਲ ਜਮ੍ਹਾਂ ਕਰ ਸਕਦੇ ਹਨ।


DOWNLOAD LIST OF SCHOOLS AND GUIDELINES HERE

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends