*ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਬਹਾਲੀ ਲਈ ਕਰ ਰਹੀ ਹੈ ਸਿਰਤੋੜ ਯਤਨ- ਹਰਜੋਤ ਸਿੰਘ ਬੈਂਸ*
ਪੰਜਾਬ ਭਰ ਦੇ ਐਨ ਪੀ ਐਸ ਮੁਲਾਜ਼ਮਾਂ ਨੇ ਦਿੱਤੇ ਕੈਬਨਿਟ ਸਬ ਕਮੇਟੀ ਦੇ ਮੰਤਰੀਆਂ ਨੂੰ ਮੰਗ ਪੱਤਰ
ਚੰਡੀਗੜ੍ਹ (pbjobsoftoday ) 27ਅਗਸਤ
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਸੂਬਾ ਕਮੇਟੀ ਦੇ ਲਏ ਫ਼ੈਸਲੇ ਅਨੁਸਾਰ ਇਸ ਮਹੀਨੇ ਕੈਬਨਿਟ ਸਬ-ਕਮੇਟੀ ਦੇ ਮੰਤਰੀਆਂ ਨੂੰ ਪੁਰਾਣੀ ਪੈਨਸ਼ਨ ਬਹਾਲੀ ਲਈ ਐਸ. ਓ. ਪੀ. ਜਾਰੀ ਕਰਵਾਉਣ ਸਬੰਧੀ ਮੰਗ ਪੱਤਰ ਦਿੱਤੇ ਗਏ। ਪ੍ਰਭਜੀਤ ਸਿੰਘ ਰਸੂਲਪੁਰ ਸੂਬਾਈ ਪ੍ਰੈਸ ਸਕੱਤਰ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਕੈਬਨਿਟ ਮੰਤਰੀਆਂ ਨੂੰ ਮੰਗ ਪੱਤਰ ਲਈ ਜਿਲਾ ਵਾਰ ਵੰਡ ਅਨੁਸਾਰ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੂੰ -ਸੰਗਰੂਰ,ਪਟਿਆਲ਼ਾ ਲੁਧਿਆਣਾ,ਫਤਿਹਗੜ ਸਾਹਿਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ,ਸ. ਹਰਜੋਤ ਸਿੰਘ ਬੈਂਸ ਨੂੰ ਰੂਪਨਗਰ,ਸ਼ਹੀਦ ਭਗਤ ਸਿੰਘ ਨਗਰ,ਫਗਵਾੜਾ,ਹੁਸ਼ਿਆਰਪੁਰ ਜਲੰਧਰ ਵੱਲੋਂ ,ਸ.ਕੁਲਦੀਪ ਸਿੰਘ ਧਾਲੀਵਾਲ ਨੂੰ ਅੰਮਿ੍ਤਸਰ, ਗੁਰਦਾਸਪੁਰ, ਤਰਨਤਾਰਨ, ਕਪੂਰਥਲਾ ਵੱਲੋ ,ਸ.ਹਰਪਾਲ ਸਿੰਘ ਚੀਮਾ ਨੂੰ ਸੰਗਰੂਰ, ਪਟਿਆਲ਼ਾ , ਲੁਧਿਆਣਾ ,ਫਤਿਹਗੜ ਸਾਹਿਬ ਵੱਲੋਂ ਸ਼੍ਰੀ ਮੀਤ ਹੇਅਰ- ਬਰਨਾਲਾ, ਮੋਗਾ, ਫਰੀਦਕੋਟ।ਪ੍ਰਿ. ਬੁੱਧ ਰਾਮ- ਮਾਨਸਾ,ਬਠਿੰਡਾ,ਮੁਕਤਸਰ ਸਾਹਿਬ,ਫਾਜਿਲਕਾ ਜ਼ਿਲ੍ਹੇ ਵੱਲੋ ਮੰਗ ਪੱਤਰ ਸੌਂਪੇ ਗਏ।
ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਨੂੰ ਪੁਰਾਣੀ ਪੈਨਸ਼ਨ ਸਕੀਮ ਬਾਰੇ ਮੰਗ ਪੱਤਰ ਦੇਣ ਸਮੇਂ ਕਾਨੂੰਨੀ ਨੁਕਤੇ ਦੱਸਦੇ ਹੋਏ ਸ੍ਰੀ ਜਸਵੀਰ ਸਿੰਘ ਤਲਵਾੜਾ |
ਇਸ ਸਬੰਧ ਵਿੱਚ ਸੂਬਾ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੂਬਾਈ ਕਨਵੀਨਰ ਜਸਵੀਰ ਸਿੰਘ ਤਲਵਾੜਾ ਨੇ ਮੰਗ ਪੱਤਰ ਦਿੰਦੇ ਹੋਏ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਦੱਸਿਆ ਕਿ ਬੇਸ਼ਕ ਪੰਜਾਬ ਸਰਕਾਰ ਵਲੋ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਐਲਾਨ ਕਰ ਦਿੱਤਾ ਹੈ ਪਰ ਉਸ ਤੋ ਬਾਅਦ ਲੰਬਾ ਸਮਾ ਬੀਤ ਜਾਣ ਤੋ ਬਾਦ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਲਈ ਐਸ ਓ ਪੀ ਜਾਰੀ ਨਹੀ ਕੀਤੀ ਗਈ । ਜਦ ਕਿ ਹੁਣੇ ਹੁਣੇ ਬਣੀ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲ ਵੀ ਕਰ ਦਿੱਤੀ ਹੈ ਪਰ ਪੰਜਾਬ ਸਰਕਾਰ ਸਾਨੂੰ ਵਾਰ ਵਾਰ ਲਾਰਾ ਲਾ ਕੇ ਡੰਗ ਟਪਾ ਰਹੀ ਹੈ।ਜਿਸ ਦੇ ਕਾਰਣ ਪੰਜਾਬ ਦੇ ਲੱਖਾ ਐਨ ਪੀ ਐਸ ਮੁਲਾਜ਼ਮਾ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ ਸਾਡੀ ਸਰਕਾਰ ਪੁਰਾਣੀ ਪੈਨਸ਼ਨ ਬਹਾਲੀ ਲਈ ਪੈਨਸ਼ਨ ਬਹਾਲ ਕਰ ਚੁੱਕੀਆਂ ਸਰਕਾਰਾਂ ਨਾਲ ਮਿਲ ਕੇ ਕੇਦਰ ਸਰਕਾਰ ਤੇ ਪੈਨਸ਼ਨ ਫੰਡ ਵਾਪਸ ਦੇਣ ਤੇ ਦਬਾਅ ਪਾ ਰਹੀ ਹੈ।
ਮੰਤਰੀ ਬੈਂਸ ਨੇ ਕਰਮਚਾਰੀਆਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਸਾਡੀ ਸਰਕਾਰ ਪੁਰਾਣੀ ਪੈਨਸ਼ਨ ਬਹਾਲੀ ਲਈ ਲਗਾਤਾਰ ਯਤਨ ਕਰ ਰਹੀ ਹੈ ਅਤੇ ਕਾਫੀ ਕੰਮ ਪੂਰਾ ਵੀ ਕਰ ਚੁੱਕੀ ਹੈ।