BREAKING NEWS: ਸਟੇਟ ਐਵਾਰਡੀ ਜ਼ਿਲ੍ਹਾ ਸਿੱਖਿਆ ਅਫਸਰ ਦਾ ਸੇਵਾ ਕਾਲ ਵਿੱਚ ਵਾਧੇ ਦਾ ਕੇਸ ਰੱਦ
ਚੰਡੀਗੜ੍ਹ, 4 ਅਗਸਤ 2023
ਸ੍ਰੀ ਸਰਬਜੀਤ ਸਿੰਘ ਤੂਰ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਬਰਨਾਲਾ ਵੱਲੋਂ ਮਿਤੀ 10-7- 2023 ਨੂੰ ਈ-ਪੋਰਟਲ ਰਾਹੀਂ ਸਟੇਟ ਐਵਾਰਡੀ ਦੇ ਤੌਰ ਤੇ ਇੱਕ ਸਾਲ ਦੇ ਸੇਵਾਕਾਲ ਦੇ ਵਾਧੇ ਮਿਤੀ 01-08- 2023 ਤੋਂ ਮਿਤੀ 31-07-2024 ਤੱਕ ਲਈ ਅਪਲਾਈ ਕੀਤਾ ਗਿਆ ਸੀ ।
ਜ਼ਿਲ੍ਹਾ ਸਿੱਖਿਆ ਅਫ਼ਸਰ ਵਿਰੁੱਧ ਵੱਖਰੇ ਕੇਸ ਵਿੱਚ ਪੰਜਾਬ ਸਿਵਲ ਸੇਵਾਵਾਂ (ਸਜ਼ਾ ਅਤੇ ਅਪੀਲ) ਨਿਯਮਾਂਵਲੀ 1970 ਦੇ ਨਿਯਮ 8 ਅਧੀਨ ਦੋਸ਼ ਸੂਚੀ ਜਾਰੀ ਕੀਤੀ ਗਈ ਹੈ। ਇਸ ਲਈ ਸ੍ਰੀ ਸਰਬਜੀਤ ਸਿੰਘ ਤੂਰ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਬਰਨਾਲਾ ਦਾ ਸਟੇਟ ਐਵਾਰਡੀ ਹੋਣ ਵਜੋਂ ਸੇਵਾ ਕਾਲ ਵਿੱਚ ਵਾਧੇ ਦਾ ਕੇਸ ਰੱਦ ਕਰ ਦਿੱਤਾ ਗਿਆ ਹੈ।
ਇਹ ਹੁਕਮ ਸਿੱਖਿਆ ਮੰਤਰੀ ਦੀ ਪ੍ਰਵਾਨਗੀ ਨਾਲ ਜਾਰੀ ਕੀਤੇ ਗਏ ਹਨ।