ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸ਼ਤੀਰ ਵਾਲਾ ਵਿਖੇ ਮਨਾਇਆ ਗਿਆ ਤੀਆਂ ਦਾ ਤਿਉਹਾਰ

 ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸ਼ਤੀਰ ਵਾਲਾ ਵਿਖੇ ਮਨਾਇਆ ਗਿਆ ਤੀਆਂ ਦਾ ਤਿਉਹਾਰਭਾਰਤ ਪਾਕਿਸਤਾਨ ਦੀ ਸਰਹੱਦ ਤੇ ਕੰਡਿਆਲੀ ਤਾਰ ਦੇ ਨੇੜੇ ਵੱਸੇ ਪਿੰਡ ਸ਼ਤੀਰ ਵਾਲਾ ਦੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਸਕੂਲ ਦੇ ਨਨ੍ਹੇ ਮੁੰਨੇ ਬੱਚਿਆਂ,ਸਕੂਲ ਦੇ ਸਟਾਫ ਮੈਂਬਰਜ਼, ਐਸਐਮਸੀ ਕਮੇਟੀ ਦੇ ਮੈਂਬਰਾਂ ਅਤੇ ਗ੍ਰਾਮ ਪੰਚਾਇਤ ਦੇ ਮੈਂਬਰਾਂ ਅਤੇ ਸਕੂਲ ਵਿੱਚ ਲਗਾ ਰਹੇ ਟੀ ਪੀ ਅਧਿਆਪਕਾ ਨੇ ਪੰਜਾਬੀ ਸੱਭਿਆਚਾਰ ਮੁਤਾਬਿਕ ਰੰਗ ਬਿਖੇਰਦਾ ਹੋਇਆ ਤੀਆਂ ਦਾ ਤਿਉਹਾਰ‌ ਮਨਾਇਆ

 ਇਸ ਮੇਲੇ ਦੀ ਰਸਮੀ ਸ਼ੁਰੂਆਤ ਸਕੂਲ ਵਿੱਚ ਪੜ੍ਹਦੀਆਂ ਨਨ੍ਹੀਆਂ ਮੁੰਨੀਆਂ ਬੱਚੀਆਂ ਨੂੰ ਪੀਂਘ ਝੂਟਾ ਕੇ ਕੀਤੀ ਗਈ।ਇਸ ਤੋਂ ਬਾਅਦ ਬੱਚਿਆਂ ਵੱਲੋਂ ਤਿਆਰ ਕੀਤੇ ਗਏ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ l ਐਸਐਮਸੀ ਕਮੇਟੀ ਅਤੇ ਪੰਚਾਇਤ ਮੈਂਬਰਾਂ ਨੇ ਮਨਾਏ ਜਾ ਰਹੇ ਤੀਆਂ ਦੇ ਮੇਲੇ ਦੇ ਤਿਉਹਾਰ ਦੀ ਸਰਾਹਨਾ ਕੀਤੀ ਅਤੇ ਅਧਿਆਪਕਾਂ ਵੱਲੋਂ ਕਰਵਾਈ ਗਈ ਬੱਚਿਆਂ ਦੀ ਮਿਹਨਤ ਦੀ ਅਤਿਅੰਤ ਪ੍ਰਸ਼ੰਸਾ ਕੀਤੀ । ਤੀਆਂ ਦੇ ਮੇਲੇ ਵਿੱਚ ਬੱਚਿਆਂ ਦੇ ਮਾਪਿਆਂ ਨੇ ਵੀ ਸ਼ਿਰਕਤ ਕੀਤੀ ਅਤੇ ਬੱਚਿਆਂ ਵੱਲੋਂ ਪੇਸ਼ ਕੀਤੇ ਜਾ ਰਹੇ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ ਗਿਆ।

ਸਕੂਲ ਮੁਖੀ ਸ਼੍ਰੀ ਨੋਰੰਗ ਲਾਲ ਨੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਦੇ ਰੰਗ ਤੀਆਂ ਬਾਰੇ ਜਾਣਕਾਰੀ ਦਿੱਤੀ।

 ਸਰਦਾਰ ਕੁਲਦੀਪ ਸਿੰਘ ਨੇ ਟੀ ਪੀ ਅਧਿਆਪਕਾ ਦੀ ਮਦਦ ਨਾਲ ਸਟੇਜ ਦਾ ਸੰਚਾਲਨ ਬਹੁਤ ਵਧੀਆ ਤਰੀਕੇ ਨਾਲ ਨਿਭਾਇਆ। ਤੀਆਂ ਦੇ ਮੇਲੇ ਦੇ ਵੱਖ-ਵੱਖ ਰੰਗਾਂ ਦੀ ਪੇਸ਼ਕਾਰੀ ਕੀਤੀ ਗਈ

ਪ੍ਰੋਗ੍ਰਾਮ ਉਪਰੰਤ ਬੱਚਿਆਂ ਨੂੰ ਖਾਣੇ ਵਿੱਚ ਛੋਲੇ ਪੂਰੀਆਂ ਅਤੇ ਖੀਰ ਦਾ ਭੋਜਨ ਛਕਾਇਆ ਗਿਆ ਬੱਚਿਆਂ ਦੇ ਮਾਪਿਆਂ ਨੇ ਵੀ ਬੱਚਿਆਂ ਦੇ ਨਾਲ ਭੋਜਨ ਛਕਿਆ ਇਸ ਸਾਰੇ ਪ੍ਰੋਗਰਾਮ ਨੂੰ ਲੈ ਕੇ ਸਕੂਲ ਦੇ ਬੱਚੇ ਅਤੇ ਮਾਪੇ ਬਹੁਤ ਖੁਸ਼ ਸਨ l

ਇਸ ਮੌਕੇ ਪੰਚਾਇਤ ਵਲੋਂ ਸਰਦਾਰ ਰਜਿੰਦਰ ਸਿੰਘ ਢਿੱਲੋਂ ਸਰਪੰਚ, ਸਰਦਾਰ ਕੁਲਦੀਪ ਸਿੰਘ ਪੰਨੂੰ, ਪੰਚਾਇਤ ਮੈਂਬਰ ਬੇਅੰਤ ਕੌਰ, ਐਸਐਮਸੀ ਕਮੇਟੀ ਦੇ ਚੈਅਰਮੈਨ ਡਾਕਟਰ ਸਰਬਨ ਕੁਮਾਰ,ਪ੍ਰਿਆ ਕੌਰ, ਐਕਸ ਚੇਅਰਮੈਨ ਜਸਪਾਲ ਸਿੰਘ,ਸੁਰਜੀਤ ਸਿੰਘ,ਸਕੂਲ ਸਟਾਫ਼ ਵਿੱਚੋਂ ਸਕੂਲ ਮੁਖੀ ਸ਼੍ਰੀ ਨੋਰੰਗ ਲਾਲ ਜੀ, ਸਰਦਾਰ ਕੁਲਦੀਪ ਸਿੰਘ ਸੱਭਰਵਾਲ, ਅਨਿਲ ਕਾਲੜਾ, ਅਨਿਲ ਸ਼ਰਮਾ, ਮੈਡਮ ਨਿਸ਼ਾ ਰਾਣੀ, ਮੈਡਮ ਰਸ਼ੀਮ, ਮੈਡਮ ਮਨਜੀਤ ਕੌਰ, ਮੈਡਮ ਸੀਰਤ ਗਿੱਲ, ਮੈਡਮ ਰੁਪਿੰਦਰ ਕੌਰ, ਮੈਡਮ ਰੇਣੁਕਾ, ਮੈਡਮ ਬਸਕਲਾ, ਆਂਗਣਵਾੜੀ ਵਰਕਰ ਮੈਡਮ ਸੁਸ਼ੀਲਾ,‌ਮੈਡਮ ਨੀਰੂ,

 ਟੀ ਪੀ ਅਧਿਆਪਕ ਸੁਰਯਾਪਾਲ,ਰਮਨਦੀਪ ਕੌਰ, ਕਵਿਤਾ,ਪੂਜਾ,ਮਧੂ ਆਦਿ ਮੌਜੂਦ ਸਨ।

School holiday

RESTRICTED HOLIDAY ON 19 SEPTEMBER 2023 READ NOTIFICATION: 19 ਸਤੰਬਰ ਦੀ ਛੁੱਟੀ, ਪੜ੍ਹੋ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ

HOLIDAY ON 19 SEPTEMBER 2023: ਪੰਜਾਬ ਸਰਕਾਰ ਨੇ ਸੰਵਤਸਰੀ ਮੌਕੇ ਕੀਤਾ ਛੁੱਟੀ ਦਾ ਐਲਾਨ ਚੰਡੀਗੜ੍ਹ  15 ਸਤੰਬਰ 2023 (Pb.jobsoftoday.in) Jain Samvatsari 202...

Trends

RECENT UPDATES