ਪ੍ਰਾਇਮਰੀ ਅਤੇ ਪ੍ਰੀ-ਪ੍ਰਾਇਮਰੀ ਪੱਧਰ ਤੇ ਜਮਾਤਵਾਰ ਅਧਿਆਪਕ ਦੇਣ ਦੀ ਨੀਤੀ ਲਿਆਂਦੀ ਜਾਵੇ —-ਈ ਟੀ ਯੂ ਪੰਜਾਬ (ਰਜਿ.)

 ਪ੍ਰਾਇਮਰੀ ਅਤੇ ਪ੍ਰੀ-ਪ੍ਰਾਇਮਰੀ ਪੱਧਰ ਤੇ ਜਮਾਤਵਾਰ ਅਧਿਆਪਕ ਦੇਣ ਦੀ ਨੀਤੀ ਲਿਆਂਦੀ ਜਾਵੇ —-ਈ ਟੀ ਯੂ ਪੰਜਾਬ (ਰਜਿ.) 


        ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪਨੂੰ ਤੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਹਾਲ ਦੀ ਘੜੀ ਬੱਚਿਆਂ ਦੀ ਘੱਟ ਗਿਣਤੀ ਵਾਲੇ ਸਕੂਲਾਂ ਵਿੱਚ ਪ੍ਰਾਇਮਰੀ ਪੱਧਰ ਤੇ ਘੱਟੋ-ਘੱਟ 2 ਰੈਗੂਲਰ ਅਤੇ ਪ੍ਰੀ ਪ੍ਰਾਇਮਰੀ ਪੱਧਰ ਤੇ ਘੱਟੋ-ਘੱਟ 2 ਪ੍ਰੀ ਪ੍ਰਾਇਮਰੀ ਅਧਿਆਪਕ ਲਾਜਮੀ ਰੱਖੇ ਜਾਣ । ਅਧਿਆਪਕ ਵਿਦਿਆਰਥੀ ਅਨੁਪਾਤ 1:20 ਹੋਵੇ । ਪ੍ਰਾਇਮਰੀ ਸਿੱਖਿਆ ਦੀ ਨੀਂਹ ਤੇ ਸੈਕੰਡਰੀ ਸਿੱਖਿਆ ਉਸਰਨੀ ਹੁੰਦੀ ਹੈ ਇਸ ਲਈ ਪ੍ਰਾਇਮਰੀ ਪੱਧਰ ਤੇ ਵੱਧ ਧਿਆਨ ਦੇਣਾ ਬਣਦਾ ਹੈ ਨਹੀ ਤਾਂ ਪ੍ਰਾਇਮਰੀ /ਐਲੀਮੈਂਟਰੀ ਵਰਗ ਨੂੰ ਸੰਘਰਸ਼ ਲਈ ਮਜਬੂਰ ਹੋਣਾ ਪਵੇਗਾ ।

ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਸਮੂੰਹ ਸੂਬਾ ਕਮੇਟੀ ਵੱਲੋਂ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਪੰਜਾਬ ਤੋਂ ਪੁਰਜੋਰ ਮੰਗ ਕੀਤੀ ਕਿ ਜਿਸ ਤਰਾਂ ਕੱਲ ਵਿਭਾਗ ਵੱਲੋਂ ਪੰਜਾਬ ਭਰ ਦੇ ਪ੍ਰਾਇਮਰੀ ਸਕੂਲਾਂ ਦੀਆ ਪੋਸਟਾਂ ਸਬੰਧੀ ਅਤੇ ਸਰਪਲੱਸ ਪੋਸਟਾਂ ਦੀ ਗਿਣਤੀ ਸਬੰਧੀ ਡਾਟੇ ਦੀਆਂ ਲਿਸਟਾਂ ਜਾਰੀ ਕੀਤੀਆਂ ਹਨ ,ਇਸ ਤਰਾਂ ਕਰਨ ਨਾਲ ਪ੍ਰਾਇਮਰੀ ਪੱਧਰ ਦੀ ਸਿੱਖਿਆ ਨੂੰ ਹੋਰ ਖੋਰਾ ਲੱਗੇਗਾ ।ਐਲੀਮੈਟਰੀ ਟੀਚਰਜ ਯੂਨੀਅਨ ਈ ਟੀ ਯੂ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਅਤੇ ਸਮੂੰਹ ਸੂਬਾ ਕਮੇਟੀ ਵੱਲੋਂ ਪੁਰਜੋਰ ਮੰਗ ਕਰਦਿਆਂ ਕਿਹਾ ਕਿ ਪ੍ਰਾਇਮਰੀ ਪੱਧਰ ਉੱਤੇ ਹੀ ਉਚੇਰੀ ਸਿੱਖਿਆ ਦੀ ਨੀਹ ਉਸਰਨੀ ਹੁੰਦੀ ਹੈ ,ਜੇਕਰ ਪ੍ਰਾਇਮਰੀ ਸਿੱਖਿਆ ਨੂੰ ਮਿਆਰੀ ਤੇ ਚੁਸਤ ਦਰੁੱਸਤ ਕਰਨਾ ਹੈ ਤਾਂ ਇਸ ਪੱਧਰ ਤੇ ਖਾਸ ਧਿਆਨ ਦੇਣਾ ਪਵੇਗਾ। ਵੈਸੇ ਵੀ ਸਭ ਤੋਂ ਪਹਿਲਾਂ ਤਰੱਕੀਆਂ ਕਰਨੀਆਂ ਬਣਦੀਆਂ ਹਨ, ਫਿਰ ਉਸਤੋਂ ਬਾਅਦ ਹਰੇਕ ਸਕੂਲ ਚ ਜਮਾਤਵਾਰ ਅਧਿਆਪਕ ਦੇਣ ਅਤੇ ਅਨੁਪਾਤ 1:20 ਕਰਨ ,ਪ੍ਰੀ ਪ੍ਰਾਇਮਰੀ ਦਾ ਅਨੁਪਾਤ ਵੀ 1:20 ਕਰਨ ਅਤੇ ਬੱਚਿਆਂ ਦੀ ਘੱਟ ਗਿਣਤੀ ਵਾਲੇ ਸਕੂਲਾਂ ਚ ਵੀ ਘੋੱਟੋ ਘੱਟ 2 ਰੈਗੂਲਰ ਅਧਿਆਪਕ ਅਤੇ 2 ਪ੍ਰੀ ਪ੍ਰਾਇਮਰੀ ਅਧਿਆਪਕ ਲਾਜਮੀ ਦੇ ਕੇ ਨਾਲ ਸਹਾਇਕ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਅਧਿਆਪਕ ਪਹਿਲਾਂ ਹੀ ਸਕੂਲ ਗ੍ਰਾਂਟਾਂ,ਮਿਡ ਡੇ ਮੀਲ, ਆਨਲਾਈਨ ਡਾਕਾ, ਬੀ ਐਲ ਡਿਊਟੀਆਂ ਅਤੇ ਹੋਰ ਕਈ ਤਰ੍ਹਾਂ ਦੇ ਗੈਰਵਿਦਿਅਕ ਕੰਮਾਂ ਵਿੱਚ ਉਲਝਿਆ ਪਿਆ ਹੈ । ਸੈਂਟਰ ਹੈੱਡਟੀਚਰ ਦੀ ਪੋਸਟ ਪ੍ਰਬੰਧਕੀ ਨੂੰ ਕਿਸੇ ਵੀ ਤਰਾਂ ਗਿਣਤੀ ਚ ਸ਼ਾਮਿਲ ਨਹੀ ਕੀਤਾ ਜਾਣਾ ਚਾਹੀਦਾ ।ਜਿਨ੍ਹਾਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ 150 ਤੋਂ ਵਧੇਰੇ ਹੈ ਉਥੇ ਹੈੱਡ ਟੀਚਰ ਦੀ ਪੋਸਟ ਵੀ ਪ੍ਰਬੰਧਕੀ ਗਿਣਕੇ ਗਿਣਤੀ ਚੋਂ ਬਾਹਰ ਰੱਖਣੀ ਚਾਹੀਦੀ ਹੈ । ਇਹਨਾ ਦੋਵਾਂ ਹੈੱਡਟੀਚਰ /ਸੈਂਟਰ ਹੈੱਡਟੀਚਰ ਪੋਸਟਾਾਂ ਨੂੰ ਨਾਲ ਡਾਟਾ ਐਟਰੀ ਅਪਰੇਟਰ ਦੇਣ ਦੀ ਸਖਤ ਜਰੂਰਤ ਹੈ । ਜੋ ਈ ਟੀ ਯੂ (ਰਜਿ) ਵੱਲੋ ਲੰਮੇ ਸਮੇਂ ਤੋਂ ਵਿਭਾਗ ਤੋ ਮੰਗੀ ਜਾ ਰਹੀ ਹੈ ।

ਸਿੱਖਿਆ ਮੰਤਰੀ ਪੰਜਾਬ ਤੋ ਇਹ ਵੀ ਮੰਗ ਕੀਤੀ ਕਿ ਕਿਸੇ ਵੀ ਤਰਾਂ ਦੀ ਰੈਸ਼ੇਨੇਲਾਈਜੇਸ਼ਨ ਕਰਨ ਤੋ ਪਹਿਲਾਂ ਪੰਜਾਬ ਭਰ ਦੀਆਂ ਜਥੇਬੰਦੀਆਂ ਨਾਲ ਇੱਕ ਪੈਨਲ ਮੀਟਿੰਗ ਕਰਕੇ ਜਥੇਬੰਦੀਆਂ ਤੋਂ ਸੁਝਾਅ ਲਏ ਜਾਣ। ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ ,ਨਰੇਸ਼ ਪਨਿਆੜ ,ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਗੁਰਿੰਦਰ ਸਿੰਘ ਘੁੱਕੇਵਾਲੀ , ਬੀ ਕੇ ਮਹਿਮੀ ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ ਮਾਲੋਵਾਲ, ਦਲਜੀਤ ਸਿੰਘ ਲਹੌਰੀਆ , ਸੋਹਣ ਸਿੰਘ ਮੋਗਾ,ਰਵੀ ਵਾਹੀ, ਅੰਮ੍ਰਿਤਪਾਲ ਸਿੰਘ ਸੇਖੋਂ, ਹਰਜਿੰਦਰ ਸਿੰਘ ਚੋਹਾਨ, ਪਵਨ ਕੁਮਾਰ ਜਲੰਧਰ , ਜਤਿੰਦਰਪਾਲ ਸਿੰਘ ਰੰਧਾਵਾ ਦੀਦਾਰ ਸਿੰਘ ਪਟਿਆਲਾ, ਤਰਸੇਮ ਲਾਲ ਜਲੰਧਰ, ਲਖਵਿੰਦਰ ਸਿੰਘ ਸੇਖੋ ਸਤਬੀਰ ਸਿੰਘ ਬੋਪਾਰਾਏ, ਅਸ਼ੋਕ ਸਰਾਰੀ , ਸੁਖਦੇਵ ਸਿੰਘ ਬੈਨੀਪਾਲ ,, ਕਰਨੈਲ ਸਿੰਘ ਸਾਂਧਰਾ, ਹਰਪ੍ਰੀਤ ਪਰਮਾਰ, ਮਲਕੀਤ ਸਿੰਘ ਕਾਹਨੂੰਵਾਨ , ਰਣਜੀਤ ਸਿੰਘ ਮੱਲਾ, ਪਰਮਜੀਤ ਸਿੰਘ ਬੁੱਢੀਪਿੰਡ, ਮਨਜੀਤ ਸਿੰਘ ਕਠਾਣਾ, ਦਿਲਬਾਗ ਸਿੰਘ ਬੌਡੇ, , ਜਗਨਂਦਨ ਸਿਂਘ ਫਾਜਿਲਕਾ,ਰਿਸ਼ੀ ਕੁਮਾਰ ਜਲੰਧਰ,ਰਵੀ ਕਾਂਤ ਪਠਾਨਕੋਟ ਮਨਿਂਦਰ ਸਿੰਘ ਤਰਨਤਾਰਨ, ਸੁਰਿੰਦਰ ਸਿਂਘ ਬਾਠ, ਕੁੱਲਵੀਰ ਸਿੰਘ ਗਿੱਲ , ਹਰਜੀਤ ਸਿੰਘ ਸਿੱਧੂ, ਲਾਲ ਸਿੰਘ ਡਕਾਲਾ, ਚਰਨਜੀਤ ਸਿੰਘ ਫਿਰੋਜ਼ਪੁਰ, ਮਨੋਜ ਘਈ ਅਵਤਾਰ ਸਿੰਘ ਭਲਵਾਨ, ਅਵਤਾਰ ਸਿੰਘ ਮਾਨ , ਗੁਰਵਿੰਦਰ ਸਿੰਘ ਬੱਬੂ ਤਰਨਤਾਰਨ, ਲਖਵਿੰਦਰ ਸਿੰਘ ਕੈਰੇ ਹੁਸ਼ਿਆਰਪੁਰ, ਤਲਵਿੰਦਰ ਸਿੰਘ ਸੈਦਪੁਰ ਰੋਪੜ, ਹੈਰੀ ਮਲੋਟ ਬਲਕਰਨ ਸਿੰਘ ਮੋਗਾ, ਗੁਰਪ੍ਰੀਤ ਸਿੰਘ ਢਿੱਲੋ , ਮਨਜੀਤ ਸਿੰਘ ਬੌਬੀ,ਜਸਵੰਤ ਸਿੰਘ ਸ਼ੇਖੜਾ,, ਸੁਰਿੰਦਰ ਕੁਮਾਰ ਮੋਗਾ, ਪ੍ਰੀਤ ਭਗਵਾਨ ਸਿੰਘ ਫਰੀਦਕੋਟ, ਨਵਦੀਪ ਸਿੰਘ ਅੰਮ੍ਰਿਤਸਰ, ਸੁਖਵਿੰਦਰ ਸਿੰਘ ਧਾਮੀ, ਅਸ਼ਵਨੀ ਫੱਜੂਪੁਰ,, ਜਤਿੰਦਰ ਪੰਡਿਤ ਚਮਕੌਰ ਸਾਹਿਬ, ਸੁਰਜੀਤ ਸਮਰਾਟ, ਜਤਿੰਦਰ ਜੋਤੀ ਤੇ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਸਮੂਹ ਸਟੇਟ ਕਮੇਟੀ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB BIMONTHLY SYLLABUS 2024-25-ਸਿੱਖਿਆ ਵਿਭਾਗ ਵੱਲੋਂ ਬਾਈ ਮੰਥਲੀ ਸਿਲੇਬਸ ਜਾਰੀ

BIMONTHLY SYLLABUS 2024-25-ਸਿੱਖਿਆ ਵਿਭਾਗ ਵੱਲੋਂ ਬਾਈ ਮੰਥਲੀ ਸਿਲੇਬਸ ਜਾਰੀ PSEB BIMONTHLY SYLLABUS ENGLISH : 6TH , 7TH, 8TH  PSEB BIMONTHLY SYLL...

RECENT UPDATES

Trends