PANCHAYAT ELECTION 2023: ਵੱਡੀ ਖੱਬਰ, ਗਰਾਮ ਪੰਚਾਇਤਾਂ ਨੂੰ ਭੰਗ ਕਰਕੇ ਪ੍ਰਬੰਧਕ ਲਗਾਏਗੀ ਸਰਕਾਰ,
ਚੰਡੀਗੜ੍ਹ, 11 ਅਗਸਤ 2023
ਸਰਕਾਰ ਵਲੋਂ ਗਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਜਲਦੀ ਹੀ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਆਮ ਚੋਣਾਂ ਤੋਂ ਪਹਿਲਾਂ ਗਰਾਮ ਪੰਚਾਇਤਾਂ ਨੂੰ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 29-ਏ ਅਧੀਨ ਭੰਗ ਕਰਕੇ ਗਰਾਮ ਪੰਚਾਇਤਾਂ ਦੇ ਰਿਕਾਰਡ ਦੀ ਸਾਂਭ ਸੰਭਾਲ ਲਈ ਸਮਾਜਿਕ ਸਿੱਖਿਆ ਤੇ ਪੰਚਾਇਤ ਅਫਸਰ, ਪੰਚਾਇਤ ਅਫਸਰ (ਸੰਮਤੀ ਸਾਇਡ), ਜੂਨੀਅਰ ਇੰਜਨੀਅਰ ਅਤੇ ਵਿਲੇਜ਼ ਡਿਵੈਲਮੈਂਟ ਅਫਸਰਾਂ ਨੂੰ ਪ੍ਰਬੰਧਕ ਨਿਯੁਕਤ ਕਰਨ ਲਈ ਸਰਕਾਰ ਵਿਚਾਰ ਕਰ ਰਹੀ ਹੈ।
ਇਸ ਲਈ, ਪ੍ਰਬੰਧਕਾਂ ਨੂੰ ਗਰਾਮ ਪੰਚਾਇਤਾਂ ਦੀ ਵੰਡ ਕਰਕੇ ਹੇਠ ਲਿਖੇ ਪ੍ਰੋਫਾਰਮੇ ਵਿਚ ਸੂਚਨਾਂ ਵਿਸ਼ੇਸ਼ ਦੂਤ ਰਾਹੀਂ (ਪੈਂਨ ਡਰਾਈਵ ਸਮੇਤ ਸੋਫਟ ਕਾਪੀ) ਮਿਤੀ 14.08.2023 ਤੱਕ ਹਰ ਹਾਲਤ ਭੇਜਣੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।