Political Science Lecturer Cadre Examination 2026 (Set B) question paper Answer key

 

Political Science Lecturer Cadre Examination (Set B) Question paper 2026 & Answer Key ( Unofficial)

1. What is the meaning of The principle of accountability in Good Governance ? (A) Officials are not answerable for their actions (B) Citizens must obey government decisions (C) Public officials are answerable for their decisions and actions (D) Government decisions should remain confidential ਚੰਗੇ ਸ਼ਾਸਨ ਵਿੱਚ ਜਵਾਬਦੇਹੀ ਦੇ ਸਿਧਾਂਤ ਦਾ ਕੀ ਅਰਥ ਹੈ: (A) ਅਧਿਕਾਰੀ ਆਪਣੇ ਕੰਮਾਂ ਲਈ ਜਵਾਬਦੇਹ ਨਹੀਂ ਹੁੰਦੇ (B) ਨਾਗਰਿਕਾਂ ਨੂੰ ਸਰਕਾਰੀ ਫ਼ੈਸਲਿਆਂ ਦੀ ਪਾਲਣਾ ਕਰਨੀ ਚਾਹੀਦੀ ਹੈ (C) ਜਨਤਕ ਅਧਿਕਾਰੀ ਆਪਣੇ ਫ਼ੈਸਲਿਆਂ ਅਤੇ ਕੰਮਾਂ ਲਈ ਜਵਾਬਦੇਹ ਹੁੰਦੇ ਹਨ (D) ਸਰਕਾਰੀ ਫ਼ੈਸਲੇ ਗੁਪਤ ਰਹਿਣੇ ਚਾਹੀਦੇ ਹਨ Correct Answer: (C) Public officials are answerable for their decisions and actions / ਜਨਤਕ ਅਧਿਕਾਰੀ ਆਪਣੇ ਫ਼ੈਸਲਿਆਂ ਅਤੇ ਕੰਮਾਂ ਲਈ ਜਵਾਬਦੇਹ ਹੁੰਦੇ ਹਨ



2. According to the World Bank, governance primarily concerns: (A) The expansion of government bureaucracy (B) The manner in which public authority is acquired and exercise (C) The abolition of public institutions (D) The replacement of government by markets ਵਿਸ਼ਵ ਬੈਂਕ ਦੇ ਅਨੁਸਾਰ, ਸ਼ਾਸਨ-ਪ੍ਰਬੰਧ ਦਾ ਮੁੱਖ ਸੰਬੰਧ ਇਹਨਾਂ ਨਾਲ ਹੈ: (A) ਸਰਕਾਰੀ ਅਫ਼ਸਰਸ਼ਾਹੀ ਦਾ ਵਿਸਥਾਰ (B) ਜਨਤਕ ਅਧਿਕਾਰ ਪ੍ਰਾਪਤ ਕਰਨ ਅਤੇ ਉਸ ਦੀ ਵਰਤੋਂ ਕਰਨ ਦਾ ਤਰੀਕਾ (C) ਜਨਤਕ ਸੰਸਥਾਵਾਂ ਨੂੰ ਖ਼ਤਮ ਕਰਨਾ (D) ਸਰਕਾਰ ਦੀ ਥਾਂ ਬਾਜ਼ਾਰਾਂ ਨੂੰ ਲਿਆਉਣਾ Correct Answer: (B) The manner in which public authority is acquired and exercise / ਜਨਤਕ ਅਧਿਕਾਰ ਪ੍ਰਾਪਤ ਕਰਨ ਅਤੇ ਉਸ ਦੀ ਵਰਤੋਂ ਕਰਨ ਦਾ ਤਰੀਕਾ

3. When was Right to Information Act passed by the Indian Parliament? (A) 15 June, 2005 (B) 15 July, 2005 (C) 15 June, 2006 (D) 15 July, 2006 ਸੂਚਨਾ ਦਾ ਅਧਿਕਾਰ ਕਾਨੂੰਨ ਭਾਰਤੀ ਸੰਸਦ ਦੁਆਰਾ ਕਦੋਂ ਪਾਸ ਕੀਤਾ ਗਿਆ ਸੀ? (A) 15 ਜੂਨ, 2005 (B) 15 ਜੁਲਾਈ, 2005 (C) 15 ਜੂਨ, 2006 (D) 15 ਜੁਲਾਈ, 2006 Correct Answer: (A) 15 June, 2005 / 15 ਜੂਨ, 2005

4. When was NITI Aayog established ? (A) 26 January, 2014 (B) 1 January, 2015 (C) 15 August, 2016 (D) 1 April, 2017 ਨੀਤੀ ਆਯੋਗ ਦੀ ਸਥਾਪਨਾ ਕਦੋਂ ਕੀਤੀ ਗਈ ਸੀ ? (A) 26 ਜਨਵਰੀ, 2014 (B) 1 ਜਨਵਰੀ, 2015 (C) 15 ਅਗਸਤ, 2016 (D) 1 ਅਪ੍ਰੈਲ, 2017 Correct Answer: (B) 1 January, 2015 / 1 ਜਨਵਰੀ, 2015

5. When India became the summit level partner of ASEAN ? (A) 2001 (B) 2002 (C) 2003 (D) 2004 ਭਾਰਤ, ਆਸੀਆਨ (ASEAN) ਦਾ ਸਿਖਰ ਪੱਧਰ ਦਾ ਭਾਈਵਾਲ ਕਦੋਂ ਬਣਿਆ? (A) 2001 (B) 2002 (C) 2003 (D) 2004 Correct Answer: (B) 2002

6. Under which Article of Indian Constitution, it shall be the duty of the Indian parents or Guardian to provide opportunity for Education to child between age 6 to 14? (A) Article 21 (B) Article 21A (C) Article 51A(k) (D) Article 16(4) ਭਾਰਤੀ ਸੰਵਿਧਾਨ ਦੀ ਕਿਸ ਧਾਰਾ ਦੇ ਤਹਿਤ, 6 ਤੋਂ 14 ਸਾਲ ਦੀ ਉਮਰ ਦੇ ਬੱਚੇ ਨੂੰ ਸਿੱਖਿਆ ਦਾ ਮੌਕਾ ਪ੍ਰਦਾਨ ਕਰਨਾ ਭਾਰਤੀ ਮਾਪਿਆਂ ਜਾਂ ਸਰਪ੍ਰਸਤ ਦਾ ਫ਼ਰਜ਼ ਹੋਵੇਗਾ? (A) ਧਾਰਾ 21 (B) ਧਾਰਾ 21A (C) ਧਾਰਾ 51A(k) (D) ਧਾਰਾ 16(4) Correct Answer: (C) Article 51A(k) / ਧਾਰਾ 51A(k)

7. When was India's first National Housing Policy formulated ? (A) 1988 (B) 1989 (C) 1990 (D) 1991 ਭਾਰਤ ਦੀ ਪਹਿਲੀ ਰਾਸ਼ਟਰੀ ਰਿਹਾਇਸ਼ ਨੀਤੀ ਕਦੋਂ ਤਿਆਰ ਕੀਤੀ ਗਈ ਸੀ? (A) 1988 (B) 1989 (C) 1990 (D) 1991 Correct Answer: (A) 1988

8. Who is called the father of Modern Constitutionalism ? (A) John Locke (B) J.S. Mill (C) Machiavelli (D) Rousseau ਆਧੁਨਿਕ ਸੰਵਿਧਾਨਵਾਦ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ? (A) ਜੌਨ ਲੌਕ (B) ਜੇ.ਐੱਸ. ਮਿਲ (C) ਮੈਕਿਆਵੇਲੀ (D) ਰੂਸੋ Correct Answer: (A) John Locke / ਜੌਨ ਲੌਕ

9. Under which Article of the Indian Constitution the Attorney General of India is granted the right to speak in the Parliament? (A) Article 76 (B) Article 88 (C) Article 80 (D) Article 62 ਭਾਰਤੀ ਸੰਵਿਧਾਨ ਦੀ ਕਿਸ ਧਾਰਾ ਦੇ ਤਹਿਤ ਭਾਰਤ ਦੇ ਅਟਾਰਨੀ ਜਨਰਲ ਨੂੰ ਸੰਸਦ ਵਿੱਚ ਬੋਲਣ ਦਾ ਅਧਿਕਾਰ ਦਿੱਤਾ ਗਿਆ ਹੈ? (A) ਧਾਰਾ 76 (B) ਧਾਰਾ 88 (C) ਧਾਰਾ 80 (D) ਧਾਰਾ 62 Correct Answer: (B) Article 88 / ਧਾਰਾ 88

10. When India had adopted United National Sustainable Development Goals? (A) 2015 (B) 2016 (C) 2017 (D) 2018 ਭਾਰਤ ਨੇ ਸੰਯੁਕਤ ਰਾਸ਼ਟਰ ਦੇ ਟਿਕਾਊ ਵਿਕਾਸ ਟੀਚਿਆਂ ਨੂੰ ਕਦੋਂ ਅਪਣਾਇਆ? (A) 2015 (B) 2016 (C) 2017 (D) 2018 Correct Answer: (A) 2015

11. When the Sarkaria Commission on the Center-State Relations submitted its final report ? (A) 1983 (B) 1988 (C) 1985 (D) 1990 ਕੇਂਦਰ-ਰਾਜ ਸਬੰਧਾਂ ਬਾਰੇ ਸਰਕਾਰੀਆ ਕਮਿਸ਼ਨ ਨੇ ਆਪਣੀ ਅੰਤਿਮ ਰਿਪੋਰਟ ਕਦੋਂ ਸੌਂਪੀ? (A) 1983 (B) 1988 (C) 1985 (D) 1990 Correct Answer: (B) 1988

12. Which were the opposite parties in the Supreme Court case generally referred to as the Basic Structure case in 1973? (A) Keshavananda Bharati vs. the State of West Bengal (B) Keshavananda Bharati vs. the State of Kerala (C) Keshavananda Bharati vs. the State of Punjab (D) Keshavananda Bharati vs. the State of Rajasthan 1973 ਵਿੱਚ ਸਰਬ-ਉੱਚ ਅਦਾਲਤ ਦਾ ਉਹ ਮੁਕੱਦਮਾ, ਜਿਸਨੂੰ ਆਮ ਤੌਰ 'ਤੇ 'ਮੂਲ ਸੰਰਚਨਾ' ਵਾਲੇ ਮੁਕੱਦਮੇ ਵਜੋਂ ਜਾਣਿਆ ਜਾਂਦਾ ਹੈ, ਵਿਚ ਕਿਹੜੀਆਂ ਵਿਰੋਧੀ ਧਿਰਾਂ ਸਨ ? (A) ਕੇਸ਼ਵਾਨੰਦ ਭਾਰਤੀ ਬਨਾਮ ਪੱਛਮੀ ਬੰਗਾਲ ਰਾਜ (B) ਕੇਸ਼ਵਾਨੰਦ ਭਾਰਤੀ ਬਨਾਮ ਕੇਰਲ ਰਾਜ (C) ਕੇਸ਼ਵਾਨੰਦ ਭਾਰਤੀ ਬਨਾਮ ਪੰਜਾਬ ਰਾਜ (D) ਕੇਸ਼ਵਾਨੰਦ ਭਾਰਤੀ ਬਨਾਮ ਰਾਜਸਥਾਨ ਰਾਜ Correct Answer: (B) Keshavananda Bharati vs. the State of Kerala / ਕੇਸ਼ਵਾਨੰਦ ਭਾਰਤੀ ਬਨਾਮ ਕੇਰਲ ਰਾਜ

13. Under which Article of Indian Constitution, the Power of Special Leave to Appeal is provided to the Supreme Court of India ? (A) 131 (B) 132 (C) 135 (D) 136 ਭਾਰਤੀ ਸੰਵਿਧਾਨ ਦੀ ਕਿਸ ਧਾਰਾ ਤਹਿਤ ਭਾਰਤ ਦੀ ਸਰਬ-ਉੱਚ ਅਦਾਲਤ ਨੂੰ ਅਪੀਲ ਲਈ ਖ਼ਾਸ ਛੋਟ ਦੀ ਸ਼ਕਤੀ ਪ੍ਰਦਾਨ ਕੀਤੀ ਗਈ ਹੈ? (A) 131 (B) 132 (C) 135 (D) 136 Correct Answer: (D) 136

14. What is the number of Judges in the Supreme Court after the Supreme Court (Number of Judges) Amendment Act, 2026 ? (A) 36 Judges excluding one Chief Justice of India (B) 37 Judges excluding one Chief Justice of India (C) 38 Judges excluding one Chief Justice of India (D) 35 Judges excluding one Chief Justice of India ਸਰਬ-ਉੱਚ ਅਦਾਲਤ (ਜੱਜਾਂ ਦੀ ਗਿਣਤੀ) ਸੋਧ ਐਕਟ, 2026 ਤੋਂ ਬਾਅਦ ਸਰਬ-ਉੱਚ ਅਦਾਲਤ ਵਿਚ ਜੱਜਾਂ ਦੀ ਗਿਣਤੀ ਕਿੰਨੀ ਹੈ ? (A) ਭਾਰਤ ਦੇ ਇੱਕ ਚੀਫ਼ ਜਸਟਿਸ ਨੂੰ ਛੱਡ ਕੇ 36 ਜੱਜ (B) ਭਾਰਤ ਦੇ ਇੱਕ ਚੀਫ਼ ਜਸਟਿਸ ਨੂੰ ਛੱਡ ਕੇ 37 ਜੱਜ (C) ਭਾਰਤ ਦੇ ਇੱਕ ਚੀਫ਼ ਜਸਟਿਸ ਨੂੰ ਛੱਡ ਕੇ 38 ਜੱਜ (D) ਭਾਰਤ ਦੇ ਇੱਕ ਚੀਫ਼ ਜਸਟਿਸ ਨੂੰ ਛੱਡ ਕੇ 35 ਜੱਜ Correct Answer: (B) 37 Judges excluding one Chief Justice of India

15. Which Article of Indian Constitution from the following gives the power to the Parliament to readjust the allocation of seats in the House of the People to the States and the division of each State into territorial constituencies? (A) 333 (B) 77 (C) 82 (D) 75 ਭਾਰਤੀ ਸੰਵਿਧਾਨ ਦੀ ਹੇਠ ਲਿਖੀ ਕਿਹੜੀ ਧਾਰਾ ਸੰਸਦ ਨੂੰ ਰਾਜਾਂ ਲਈ ਲੋਕ ਸਭਾ ਵਿੱਚ ਸੀਟਾਂ ਦੀ ਵੰਡ ਨੂੰ ਮੁੜ-ਨਿਰਧਾਰਿਤ ਕਰਨ ਅਤੇ ਹਰੇਕ ਰਾਜ ਨੂੰ ਖੇਤਰੀ ਚੋਣ-ਹਲਕਿਆਂ ਵਿੱਚ ਵੰਡਣ ਦੀ ਸ਼ਕਤੀ ਦਿੰਦੀ ਹੈ? (A) 333 (B) 77 (C) 82 (D) 75 Correct Answer: (C) 82

16. In Indian Constitution, the word 'Annual Financial Statement' is mentioned in which of the following Articles ? (A) 112 (B) 120 (C) 111 (D) 106 ਭਾਰਤੀ ਸੰਵਿਧਾਨ ਦੀਆਂ ਹੇਠ ਲਿਖੀਆਂ ਧਾਰਾਵਾਂ ਵਿੱਚੋਂ ਕਿਸ ਵਿਚ 'ਸਾਲਾਨਾ ਵਿੱਤੀ ਬਿਆਨ' ਸ਼ਬਦਾਂ ਦਾ ਜ਼ਿਕਰ ਕੀਤਾ ਗਿਆ ਹੈ? (A) 112 (B) 120 (C) 111 (D) 106 Correct Answer: (A) 112

17. Who said that 'history is the past politics and politics is the present history'? (A) E.A. Freeman (B) Seeley (C) Garner (D) David Easten ਕਿਸਨੇ ਕਿਹਾ ਸੀ ਕਿ 'ਇਤਿਹਾਸ ਬੀਤੀ ਹੋਈ ਰਾਜਨੀਤੀ ਹੈ ਅਤੇ ਰਾਜਨੀਤੀ ਵਰਤਮਾਨ ਇਤਿਹਾਸ ਹੈ'? (A) ਈ.ਏ. ਫ੍ਰੀਮੈਨ (B) ਸੀਲੇ (C) ਗਾਰਨਰ (D) ਡੇਵਿਡ ਈਸਟਨ Correct Answer: (A) E.A. Freeman / ਈ.ਏ. ਫ੍ਰੀਮੈਨ

18. According to Almond and Verba, political culture refers primarily to: (A) The constitutional structure of a state (B) Patterns of individual attitudes and orientations toward politics (C) The economic system of a country (D) The organization of political parties ਆਲਮੰਡ ਅਤੇ ਵਰਬਾ ਦੇ ਅਨੁਸਾਰ, ਰਾਜਨੀਤਿਕ ਸੱਭਿਆਚਾਰ ਦਾ ਮੂਲ ਭਾਵ ਹੈ: (A) ਕਿਸੇ ਰਾਜ ਦੀ ਸੰਵਿਧਾਨਕ ਸੰਰਚਨਾ (B) ਰਾਜਨੀਤੀ ਪ੍ਰਤੀ ਵਿਅਕਤੀਗਤ ਰਵੱਈਏ ਅਤੇ ਝੁਕਾਅ ਦੇ ਪੈਟਰਨ (C) ਕਿਸੇ ਦੇਸ਼ ਦੀ ਆਰਥਿਕ ਪ੍ਰਣਾਲੀ (D) ਰਾਜਨੀਤਿਕ ਪਾਰਟੀਆਂ ਦਾ ਸੰਗਠਨ Correct Answer: (B) Patterns of individual attitudes and orientations toward politics / ਰਾਜਨੀਤੀ ਪ੍ਰਤੀ ਵਿਅਕਤੀਗਤ ਰਵੱਈਏ ਅਤੇ ਝੁਕਾਅ ਦੇ ਪੈਟਰਨ

19. The power to issue writs is given to High Courts in India under which Article of the Indian Constitution? (A) 32 (B) 226 (C) 213 (D) 232 ਭਾਰਤ ਵਿੱਚ ਉੱਚ ਅਦਾਲਤਾਂ ਨੂੰ ਨਿਆਇਕ ਨਿਰਦੇਸ਼ ਜਾਰੀ ਕਰਨ ਦੀ ਸ਼ਕਤੀ ਭਾਰਤੀ ਸੰਵਿਧਾਨ ਦੀ ਕਿਸ ਧਾਰਾ ਦੇ ਤਹਿਤ ਦਿੱਤੀ ਗਈ ਹੈ? (A) 32 (B) 226 (C) 213 (D) 232 Correct Answer: (B) 226

20. Which of the following books by Seymour Martin Lipset examines the relationship between democracy, political legitimacy, and social conditions ? (A) Political Man: The Social Bases of Politics (B) The Civic Culture (C) Making Democracy Work (D) Political Culture and Political Development ਸੀਮੌਰ ਮਾਰਟਿਨ ਲਿਪਸੇਟ ਦੀਆਂ ਹੇਠ ਲਿਖੀਆਂ ਕਿਤਾਬਾਂ ਵਿੱਚੋਂ ਕਿਹੜੀ ਕਿਤਾਬ ਲੋਕਤੰਤਰ, ਰਾਜਨੀਤਿਕ ਉਚਿੱਤਤਾ ਅਤੇ ਸਮਾਜਿਕ ਹਾਲਾਤ ਵਿਚਕਾਰ ਸਬੰਧਾਂ ਦੀ ਪੜਚੋਲ ਕਰਦੀ ਹੈ? (A) ਪੋਲਿਟਿਕਲ ਮੈਨ: ਦਾ ਸੋਸ਼ਲ ਬੇਸਿਸ ਆਫ਼ ਪੋਲਿਟਿਕਸ (B) ਦਾ ਸਿਵਕ ਕਲਚਰ (C) ਮੇਕਿੰਗ ਡੈਮੋਕਰੇਸੀ ਵਰਕ (D) ਪੋਲਿਟਿਕਲ ਕਲਚਰ ਐਂਡ ਪੋਲਿਟਿਕਲ ਡਿਵੈਲਪਮੈਂਟ Correct Answer: (A) Political Man: The Social Bases of Politics / ਪੋਲਿਟਿਕਲ ਮੈਨ: ਦਾ ਸੋਸ਼ਲ ਬੇਸਿਸ ਆਫ਼ ਪੋਲਿਟਿਕਸ

21. Which book by David Easton and Jack Dennis specifically examines the political socialisation of children? (A) The Political System (B) Children in the Political System (C) A Framework for Political Analysis (D) The Civic Culture ਡੇਵਿਡ ਈਸਟਨ ਅਤੇ ਜੈਕ ਡੈਨਿਸ ਦੀ ਕਿਹੜੀ ਕਿਤਾਬ ਵਿਸ਼ੇਸ਼ ਤੌਰ 'ਤੇ ਬੱਚਿਆਂ ਦੇ ਰਾਜਨੀਤਿਕ ਸਮਾਜੀਕਰਨ ਦੀ ਪੜਚੋਲ ਕਰਦੀ ਹੈ? (A) ਦਾ ਪੋਲਿਟਿਕਲ ਸਿਸਟਮ (B) ਚਿਲਡਰਨ ਇਨ ਦਾ ਪੋਲਿਟਿਕਲ ਸਿਸਟਮ (C) ਏ ਫ਼ਰੇਮਵਰਕ ਫ਼ਾਰ ਪੋਲਿਟਿਕਲ ਅਨੈਲੇਸਿਜ਼ (D) ਦਾ ਸਿਵਿਕ ਕਲਚਰ Correct Answer: (B) Children in the Political System / ਚਿਲਡਰਨ ਇਨ ਦਾ ਪੋਲਿਟਿਕਲ ਸਿਸਟਮ

22. Who coined the term 'Welfare State'? (A) Mahatma Gandhi (B) Woodrow Wilson (C) Aristotle (D) William Temple 'ਵੈਲਫ਼ੇਅਰ ਸਟੇਟ' (ਕਲਿਆਣਕਾਰੀ ਰਾਜ) ਸ਼ਬਦ ਕਿਸ ਨੇ ਘੜਿਆ? (A) ਮਹਾਤਮਾ ਗਾਂਧੀ (B) ਵੁਡਰੋ ਵਿਲਸਨ (C) ਅਰਸਤੂ (D) ਵਿਲੀਅਮ ਟੈਂਪਲ Correct Answer: (D) William Temple / ਵਿਲੀਅਮ ਟੈਂਪਲ

23. Who wrote 'Political Culture and Political Development' (1965), an important work in the study of political culture ? (A) Gabriel A. Almond and James S. Coleman (B) Gabriel A. Almond and Samuel P. Huntington (C) Robert D. Putnam and Francis Fukuyama (D) Sidney Verba and Lucian W. Pye ਰਾਜਨੀਤਕ ਸੱਭਿਆਚਾਰ ਦੇ ਅਧਿਐਨ ਵਿੱਚ ਇੱਕ ਮਹੱਤਵਪੂਰਨ ਰਚਨਾ 'ਪੋਲਿਟਿਕਲ ਕਲਚਰ ਐਂਡ ਪੋਲਿਟਿਕਲ ਡਿਵੈਲਪਮੈਂਟ' (1965), ਕਿਨ੍ਹਾਂ ਦੁਆਰਾ ਲਿਖੀ ਗਈ? (A) ਗੈਬਰੀਅਲ ਏ. ਆਲਮੰਡ ਅਤੇ ਜੇਮਜ਼ ਐੱਸ. ਕੋਲਮੈਨ (B) ਗੈਬਰੀਅਲ ਏ. ਆਲਮੰਡ ਅਤੇ ਸੈਮੂਅਲ ਪੀ. ਹੰਟਿੰਗਟਨ (C) ਰਾਬਰਟ ਡੀ. ਪੁਟਨਮ ਅਤੇ ਫ੍ਰਾਂਸਿਸ ਫੁਕੁਯਾਮਾ (D) ਸਿਡਨੀ ਵਰਬਾ ਅਤੇ ਲੂਸੀਅਨ ਡਬਲਯੂ. ਪਾਈ Correct Answer: (D) Sidney Verba and Lucian W. Pye / ਸਿਡਨੀ ਵਰਬਾ ਅਤੇ ਲੂਸੀਅਨ ਡਬਲਯੂ. ਪਾਈ

24. The Book titled 'On Revolution' is written by which of the following thinker ? (A) Hannah Arendt (B) Plato (C) Karl Marx (D) Lenin 'ਔਨ ਰੈਵੋਲੂਸ਼ਨ' ਨਾਮਕ ਪੁਸਤਕ ਹੇਠ ਲਿਖਿਆਂ ਵਿੱਚੋਂ ਕਿਸ ਵਿਚਾਰਕ ਦੁਆਰਾ ਲਿਖੀ ਗਈ ਹੈ? (A) ਹੈਨਾ ਆਰੈਂਡਟ (B) ਪਲੈਟੋ (C) ਕਾਰਲ ਮਾਰਕਸ (D) ਲੈਨਿਨ Correct Answer: (A) Hannah Arendt / ਹੈਨਾ ਆਰੈਂਡਟ

25. Under which Article of Indian Constitution, the right to move to the court for the enforcement of all the Fundamental Rights can be suspended except given in Article 20 and 21 ? (A) 352 (B) 13 (C) 359 (D) 358 ਭਾਰਤੀ ਸੰਵਿਧਾਨ ਦੀ ਕਿਸ ਧਾਰਾ ਦੇ ਤਹਿਤ, ਧਾਰਾ 20 ਅਤੇ 21 ਵਿੱਚ ਦਿੱਤੇ ਗਏ ਅਧਿਕਾਰਾਂ ਨੂੰ ਛੱਡ ਕੇ, ਬਾਕੀ ਸਾਰੇ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਵਾਉਣ ਲਈ ਅਦਾਲਤ ਜਾਣ ਦੇ ਅਧਿਕਾਰ ਨੂੰ ਮੁਅੱਤਲ ਕੀਤਾ ਜਾ ਸਕਦਾ ਹੈ? (A) 352 (B) 13 (C) 359 (D) 358 Correct Answer: (C) 359

26. When was Himachal Pradesh granted the Statehood? (A) 1966 (B) 1971 (C) 1975 (D) 1980 ਹਿਮਾਚਲ ਪ੍ਰਦੇਸ਼ ਨੂੰ ਰਾਜ ਦਾ ਦਰਜਾ ਕਦੋਂ ਦਿੱਤਾ ਗਿਆ ਸੀ? (A) 1966 (B) 1971 (C) 1975 (D) 1980 Correct Answer: (B) 1971

27. The famous "Iron Law of Oligarchy" is associated with which book ? (A) Party Systems and Voter Alignments (B) Political Parties (C) The Logic of Collective Action (D) The Party's Over ਮਸ਼ਹੂਰ "ਕੁਲੀਨ-ਤੰਤਰ ਦਾ ਲੋਹ-ਨਿਯਮ" (Iron Law of Oligarchy) ਕਿਸ ਕਿਤਾਬ ਨਾਲ ਜੁੜਿਆ ਹੋਇਆ ਹੈ? (A) ਪਾਰਟੀ ਸਿਸਟਮ ਐਂਡ ਵੋਟਰ ਅਲਾਈਨਮੈਂਟਸ (B) ਪੋਲਿਟਿਕਲ ਪਾਰਟੀਜ਼ (C) ਦਾ ਲੌਜਿਕ ਆਫ਼ ਕਲੈਕਟਿਵ ਐਕਸ਼ਨ (D) ਦਾ ਪਾਰਟੀ'ਜ਼ ਓਵਰ Correct Answer: (B) Political Parties / ਪੋਲਿਟਿਕਲ ਪਾਰਟੀਜ਼

28. Which book is most directly associated with the "cleavage theory" of party systems? (A) Party Systems and Voter Alignments: Cross-National Perspectives (B) Political Parties by Michels (C) The Logic of Collective Action (D) The Semi sovereign People ਪਾਰਟੀ ਪ੍ਰਣਾਲੀਆਂ ਦੇ "ਸਮਾਜਿਕ ਵੰਡ-ਸਿਧਾਂਤ" ਨਾਲ ਸਭ ਤੋਂ ਸਿੱਧੇ ਤੌਰ 'ਤੇ ਕਿਹੜੀ ਕਿਤਾਬ ਜੁੜੀ ਹੋਈ ਹੈ? (A) ਪਾਰਟੀ ਸਿਸਟਮ ਐਂਡ ਵੋਟਰ ਅਲਾਈਨਮੈਂਟਸ: ਕਰਾਸ-ਨੈਸ਼ਨਲ ਪਰਸਪੈਕਟਿਵਜ਼ (B) ਪੋਲਿਟਿਕਲ ਪਾਰਟੀਜ਼ ਬਾਇ ਮੀਸ਼ੇਲਜ਼ (C) ਦ ਲੌਜਿਕ ਆਫ਼ ਕਲੈਕਟਿਵ ਐਕਸ਼ਨ (D) ਦ ਸੈਮੀ ਸੌਵਰਨ ਪੀਪਲ Correct Answer: (A) Party Systems and Voter Alignments: Cross-National Perspectives / ਪਾਰਟੀ ਸਿਸਟਮ ਐਂਡ ਵੋਟਰ ਅਲਾਈਨਮੈਂਟਸ: ਕਰਾਸ-ਨੈਸ਼ਨਲ ਪਰਸਪੈਕਟਿਵਜ਼

29. Who wrote the book 'The Power Elite'? (A) Mosca (B) C. Wright Mills (C) Pareto (D) Michels 'ਦਾ ਪਾਵਰ ਅਲੀਟ' ਪੁਸਤਕ ਦੀ ਰਚਨਾ ਕਿਸ ਨੇ ਕੀਤੀ? (A) ਮੋਸਕਾ (B) ਸੀ. ਰਾਈਟ ਮਿਲਜ਼ (C) ਪਾਰੇਟੋ (D) ਮਿਸ਼ੇਲਜ਼ Correct Answer: (B) C. Wright Mills / ਸੀ. ਰਾਈਟ ਮਿਲਜ਼

30. Which political party was founded in 1951 by Syama Prasad Mukherjee ? (A) Bharatiya Jana Sangh (B) Swatantra Party (C) Bharatiya Janata Party (D) Socialist Party ਸਿਆਮਾ ਪ੍ਰਸਾਦ ਮੁਖਰਜੀ ਨੇ 1951 ਵਿੱਚ ਕਿਹੜੇ ਰਾਜਨੀਤਿਕ ਦਲ ਦੀ ਸਥਾਪਨਾ ਕੀਤੀ ਸੀ? (A) ਭਾਰਤੀ ਜਨ ਸੰਘ (B) ਸਵਤੰਤਰ ਪਾਰਟੀ (C) ਭਾਰਤੀ ਜਨਤਾ ਪਾਰਟੀ (D) ਸਮਾਜਵਾਦੀ ਪਾਰਟੀ Correct Answer: (A) Bharatiya Jana Sangh / ਭਾਰਤੀ ਜਨ ਸੰਘ

31. Which election is generally regarded as a major turning point in the decline of Congress dominance at the national level from the following as per Rajni Kothari ? (A) 1952 (B) 1962 (C) 1967 (D) 1971 ਰਜਨੀ ਕੋਠਾਰੀ ਦੇ ਅਨੁਸਾਰ, ਹੇਠ ਲਿਖੀਆਂ ਵਿੱਚੋਂ ਕਿਹੜੀ ਚੋਣ ਨੂੰ ਆਮ ਤੌਰ 'ਤੇ ਰਾਸ਼ਟਰੀ ਪੱਧਰ 'ਤੇ ਕਾਂਗਰਸ ਦੇ ਦਬਦਬੇ ਦੇ ਪਤਨ ਵਿੱਚ ਇੱਕ ਵੱਡਾ ਮੋੜ ਮੰਨਿਆ ਜਾਂਦਾ ਹੈ? (A) 1952 (B) 1962 (C) 1967 (D) 1971 Correct Answer: (C) 1967

32. Which of the following contributed significantly to the rise of regional parties in India? (A) Decline of regional identities (B) Increasing political mobilisation around regional, linguistic and ethnic interests (C) Abolition of federalism (D) End of electoral competition ਭਾਰਤ ਵਿੱਚ ਖੇਤਰੀ ਦਲਾਂ ਦੇ ਉਭਾਰ ਵਿੱਚ ਹੇਠ ਲਿਖਿਆਂ ਵਿੱਚੋਂ ਕਿਸ ਨੇ ਮਹੱਤਵਪੂਰਨ ਯੋਗਦਾਨ ਪਾਇਆ? (A) ਖੇਤਰੀ ਪਛਾਣਾਂ ਦਾ ਪਤਨ (B) ਖੇਤਰੀ, ਭਾਸ਼ਾਈ ਅਤੇ ਨਸਲੀ ਹਿੱਤਾਂ ਦੇ ਆਧਾਰ 'ਤੇ ਵਧ ਰਹੀ ਰਾਜਨੀਤਿਕ ਲਾਮਬੰਦੀ (C) ਸੰਘਵਾਦ ਦੀ ਸਮਾਪਤੀ (D) ਚੋਣ ਮੁਕਾਬਲੇਬਾਜ਼ੀ ਦਾ ਅੰਤ Correct Answer: (B) Increasing political mobilisation around regional, linguistic and ethnic interests / ਖੇਤਰੀ, ਭਾਸ਼ਾਈ ਅਤੇ ਨਸਲੀ ਹਿੱਤਾਂ ਦੇ ਆਧਾਰ 'ਤੇ ਵਧ ਰਹੀ ਰਾਜਨੀਤਿਕ ਲਾਮਬੰਦੀ

33. Which type of party system became increasingly important in India after the decline of Congress dominance ? (A) One-party system (B) Two-party system (C) Multi-party system (D) Non-party system ਭਾਰਤ ਵਿੱਚ ਕਾਂਗਰਸ ਦੇ ਦਬਦਬੇ ਦੇ ਪਤਨ ਤੋਂ ਬਾਅਦ ਕਿਸ ਤਰ੍ਹਾਂ ਦੀ ਦਲ ਪ੍ਰਣਾਲੀ ਵਧੇਰੇ ਮਹੱਤਵਪੂਰਨ ਬਣ ਗਈ? (A) ਇੱਕ-ਦਲ ਪ੍ਰਣਾਲੀ (B) ਦੋ-ਦਲ ਪ੍ਰਣਾਲੀ (C) ਬਹੁ-ਦਲ ਪ੍ਰਣਾਲੀ (D) ਗੈਰ-ਦਲ ਪ੍ਰਣਾਲੀ Correct Answer: (C) Multi-party system / ਬਹੁ-ਦਲ ਪ੍ਰਣਾਲੀ

34. Who is the author of Politics in India (1970), a classic work on the Indian political system and Congress dominance ? (A) Paul R. Brass (B) Rajni Kothari (C) Myron Weiner (D) Yogendra Yadav ਭਾਰਤੀ ਰਾਜਨੀਤਿਕ ਪ੍ਰਣਾਲੀ ਅਤੇ ਕਾਂਗਰਸ ਦੇ ਦਬਦਬੇ ਬਾਰੇ ਇੱਕ ਮਹੱਤਵਪੂਰਨ ਰਚਨਾ 'ਪੋਲਿਟਿਕਸ ਇਨ ਇੰਡੀਆ' (1970) ਦਾ ਲੇਖਕ ਕੌਣ ਹੈ? (A) ਪਾਲ ਆਰ. ਬ੍ਰਾਸ (B) ਰਜਨੀ ਕੋਠਾਰੀ (C) ਮਾਇਰਨ ਵੇਨਰ (D) ਯੋਗੇਂਦਰ ਯਾਦਵ Correct Answer: (B) Rajni Kothari / ਰਜਨੀ ਕੋਠਾਰੀ

35. Which statement best reflects the transformation of the Indian party system since independence ? (A) India has remained permanently a one-party system (B) The party system has evolved from Congress dominance toward greater electoral competition and multi-party politics (C) Regional parties have disappeared (D) Elections have become irrelevant to party politics ਕਿਹੜਾ ਕਥਨ ਆਜ਼ਾਦੀ ਤੋਂ ਬਾਅਦ ਭਾਰਤੀ ਦਲ ਪ੍ਰਣਾਲੀ ਵਿੱਚ ਆਏ ਬਦਲਾਅ ਨੂੰ ਸਭ ਤੋਂ ਵਧੀਆ ਢੰਗ ਨਾਲ ਦਰਸਾਉਂਦਾ ਹੈ? (A) ਭਾਰਤ ਸਥਾਈ ਤੌਰ 'ਤੇ ਇੱਕ-ਦਲ ਪ੍ਰਣਾਲੀ ਵਾਲਾ ਦੇਸ਼ ਬਣਿਆ ਰਿਹਾ ਹੈ (B) ਦਲ ਪ੍ਰਣਾਲੀ ਕਾਂਗਰਸ ਦੇ ਦਬਦਬੇ ਤੋਂ ਅੱਗੇ ਵਧ ਕੇ ਵਧੇਰੇ ਚੋਣ ਮੁਕਾਬਲੇ ਅਤੇ ਬਹੁ-ਦਲੀ ਰਾਜਨੀਤੀ ਵੱਲ ਵਧੀ ਹੈ (C) ਖੇਤਰੀ ਪਾਰਟੀਆਂ ਖ਼ਤਮ ਹੋ ਗਈਆਂ ਹਨ (D) ਚੋਣਾਂ ਦਲੀ ਰਾਜਨੀਤੀ ਲਈ ਗੈਰ-ਮਹੱਤਵਪੂਰਨ ਹੋ ਗਈਆਂ ਹਨ Correct Answer: (B) The party system has evolved from Congress dominance toward greater electoral competition and multi-party politics / ਦਲ ਪ੍ਰਣਾਲੀ ਕਾਂਗਰਸ ਦੇ ਦਬਦਬੇ ਤੋਂ ਅੱਗੇ ਵਧ ਕੇ ਵਧੇਰੇ ਚੋਣ ਮੁਕਾਬਲੇ ਅਤੇ ਬਹੁ-ਦਲੀ ਰਾਜਨੀਤੀ ਵੱਲ ਵਧੀ ਹੈ

36. Political Parties are registered in India under which of the following? (A) Representation of the People Act, 1951 (B) Citizenship Act, 1955 (C) Law Commission (D) Societies Registration Act, 1860 ਭਾਰਤ ਵਿੱਚ ਰਾਜਨੀਤਿਕ ਦਲਾਂ ਦੀ ਰਜਿਸਟ੍ਰੇਸ਼ਨ ਹੇਠ ਲਿਖਿਆਂ ਵਿੱਚੋਂ ਕਿਸ ਤਹਿਤ ਕੀਤੀ ਜਾਂਦੀ ਹੈ? (A) ਲੋਕ ਪ੍ਰਤੀਨਿਧਤਾ ਐਕਟ, 1951 (B) ਨਾਗਰਿਕਤਾ ਐਕਟ, 1955 (C) ਕਾਨੂੰਨ ਕਮਿਸ਼ਨ (D) ਸੋਸਾਇਟੀ ਰਜਿਸਟ੍ਰੇਸ਼ਨ ਐਕਟ, 1860 Correct Answer: (A) Representation of the People Act, 1951 / ਲੋਕ ਪ੍ਰਤੀਨਿਧਤਾ ਐਕਟ, 1951

37. Which of the following is NOT normally a characteristic of pressure groups ? (A) Specific interests (B) Organised membership (C) Desire to directly form the government (D) Attempts to influence public policy ਹੇਠ ਲਿਖਿਆਂ ਵਿੱਚੋਂ ਕਿਹੜੀ ਚੀਜ਼ ਆਮ ਤੌਰ 'ਤੇ ਦਬਾਅ ਸਮੂਹਾਂ ਦੀ ਵਿਸ਼ੇਸ਼ਤਾ ਨਹੀਂ ਹੈ? (A) ਵਿਸ਼ੇਸ਼ ਹਿੱਤ (B) ਸੰਗਠਿਤ ਮੈਂਬਰਸ਼ਿਪ (C) ਸਿੱਧੇ ਤੌਰ 'ਤੇ ਸਰਕਾਰ ਬਣਾਉਣ ਦੀ ਇੱਛਾ (D) ਜਨਤਕ ਨੀਤੀ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ Correct Answer: (C) Desire to directly form the government / ਸਿੱਧੇ ਤੌਰ 'ਤੇ ਸਰਕਾਰ ਬਣਾਉਣ ਦੀ ਇੱਛਾ

38. The concept of "second democratic upsurge" in India is particularly associated with the rise of: (A) Colonial elites (B) Lower and backward social groups in electoral politics (C) Princely states (D) Military institutions ਭਾਰਤ ਵਿੱਚ "ਦੂਜੀ ਲੋਕਤੰਤਰੀ ਲਹਿਰ" ਦੀ ਧਾਰਨਾ ਵਿਸ਼ੇਸ਼ ਤੌਰ 'ਤੇ ਹੇਠ ਲਿਖਿਆਂ ਵਿੱਚੋਂ ਕਿਸ ਦੇ ਉਭਾਰ ਨਾਲ ਜੁੜੀ ਹੋਈ ਹੈ: (A) ਬਸਤੀਵਾਦੀ ਕੁਲੀਨ ਵਰਗ (B) ਚੋਣ ਰਾਜਨੀਤੀ ਵਿੱਚ ਹੇਠਲੇ ਅਤੇ ਪੱਛੜੇ ਸਮਾਜਿਕ ਵਰਗ (C) ਰਿਆਸਤਾਂ (D) ਫ਼ੌਜੀ ਸੰਸਥਾਵਾਂ Correct Answer: (B) Lower and backward social groups in electoral politics / ਚੋਣ ਰਾਜਨੀਤੀ ਵਿੱਚ ਹੇਠਲੇ ਅਤੇ ਪੱਛੜੇ ਸਮਾਜਿਕ ਵਰਗ

39. Which factor makes caste associations important as interest groups in Indian politics ? (A) Caste has no social significance in India (B) They can mobilise members around social, economic and political demands (C) They are constitutional bodies (D) They conduct parliamentary elections ਕਿਹੜਾ ਕਾਰਕ ਭਾਰਤੀ ਰਾਜਨੀਤੀ ਵਿੱਚ ਜਾਤੀ ਸੰਗਠਨਾਂ ਨੂੰ ਹਿੱਤ-ਸਮੂਹਾਂ ਵਜੋਂ ਮਹੱਤਵਪੂਰਨ ਬਣਾਉਂਦਾ ਹੈ? (A) ਭਾਰਤ ਵਿੱਚ ਜਾਤੀ ਦੀ ਕੋਈ ਸਮਾਜਿਕ ਮਹੱਤਤਾ ਨਹੀਂ ਹੈ (B) ਉਹ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਮੰਗਾਂ ਦੇ ਆਧਾਰ 'ਤੇ ਮੈਂਬਰਾਂ ਨੂੰ ਇੱਕਜੁੱਟ ਕਰ ਸਕਦੇ ਹਨ (C) ਉਹ ਸੰਵਿਧਾਨਕ ਸੰਸਥਾਵਾਂ ਹਨ (D) ਉਹ ਸੰਸਦੀ ਚੋਣਾਂ ਕਰਵਾਉਂਦੇ ਹਨ Correct Answer: (B) They can mobilise members around social, economic and political demands / ਉਹ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਮੰਗਾਂ ਦੇ ਆਧਾਰ 'ਤੇ ਮੈਂਬਰਾਂ ਨੂੰ ਇੱਕਜੁੱਟ ਕਰ ਸਕਦੇ ਹਨ

40. What is the minimum age required for appointment as Governor of a State ? (A) 25 years (B) 30 years (C) 35 years (D) 40 years ਕਿਸੇ ਰਾਜ ਦੇ ਰਾਜਪਾਲ ਵਜੋਂ ਨਿਯੁਕਤੀ ਲਈ ਘੱਟੋ-ਘੱਟ ਕਿੰਨੀ ਉਮਰ ਲੋੜੀਂਦੀ ਹੈ? (A) 25 ਸਾਲ (B) 30 ਸਾਲ (C) 35 ਸਾਲ (D) 40 ਸਾਲ Correct Answer: (C) 35 years / 35 ਸਾਲ

41. Which of the following is NOT a constitutional qualification for becoming a Governor ? (A) The person must be a citizen of India (B) The person must have completed 35 years of age (C) The person must be a resident of the concerned State (D) All of the above are necessary ਰਾਜਪਾਲ ਬਣਨ ਲਈ ਹੇਠ ਲਿਖਿਆਂ ਵਿੱਚੋਂ ਕਿਹੜੀ ਸੰਵਿਧਾਨਕ ਯੋਗਤਾ ਨਹੀਂ ਹੈ? (A) ਵਿਅਕਤੀ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ (B) ਵਿਅਕਤੀ ਦੀ ਉਮਰ 35 ਸਾਲ ਪੂਰੀ ਹੋਣੀ ਚਾਹੀਦੀ ਹੈ (C) ਵਿਅਕਤੀ ਸਬੰਧਤ ਰਾਜ ਦਾ ਨਿਵਾਸੀ ਹੋਣਾ ਚਾਹੀਦਾ ਹੈ (D) ਉਪਰੋਕਤ ਸਾਰੇ ਜ਼ਰੂਰੀ ਹਨ Correct Answer: (C) The person must be a resident of the concerned State / ਵਿਅਕਤੀ ਸਬੰਧਤ ਰਾਜ ਦਾ ਨਿਵਾਸੀ ਹੋਣਾ ਚਾਹੀਦਾ ਹੈ

42. Under Article 154, the executive power of a State is vested in: (A) The Chief Minister (B) The Council of Ministers (C) The Governor (D) The State Legislature ਧਾਰਾ 154 ਦੇ ਤਹਿਤ, ਰਾਜ ਦੀ ਕਾਰਜਕਾਰੀ ਸ਼ਕਤੀ ਕਿਸ ਕੋਲ ਨਿਹਿਤ ਹੁੰਦੀ ਹੈ: (A) ਮੁੱਖ ਮੰਤਰੀ (B) ਮੰਤਰੀ ਪ੍ਰੀਸ਼ਦ (C) ਰਾਜਪਾਲ (D) ਰਾਜ ਵਿਧਾਨ ਸਭਾ Correct Answer: (C) The Governor / ਰਾਜਪਾਲ

43. Which concept refers to the process of Expressing social demands to the political system ? (A) Political recruitment (B) Interest articulation (C) Political socialisation (D) Political integration ਕਿਹੜੀ ਧਾਰਨਾ ਸਮਾਜਿਕ ਮੰਗਾਂ ਨੂੰ ਰਾਜਨੀਤਿਕ ਪ੍ਰਣਾਲੀ ਦੇ ਸਾਹਮਣੇ ਪੇਸ਼ ਕਰਨ ਦੀ ਪ੍ਰਕਿਰਿਆ ਨੂੰ ਦਰਸਾਉਂਦੀ ਹੈ ? (A) ਰਾਜਨੀਤਿਕ ਭਰਤੀ (B) ਹਿਤਾਂ ਦਾ ਪ੍ਰਗਟਾਵਾ (C) ਰਾਜਨੀਤਿਕ ਸਮਾਜੀਕਰਨ (D) ਰਾਜਨੀਤਿਕ ਏਕੀਕਰਨ Correct Answer: (B) Interest articulation / ਹਿਤਾਂ ਦਾ ਪ੍ਰਗਟਾਵਾ

44. What was the "Regional Formula" in Indian Politics associated with? (A) The reorganization of Bengal (B) An attempt to resolve the Punjab linguistic and political controversy (C) The Green Revolution (D) The water dispute resolutions ਭਾਰਤੀ ਰਾਜਨੀਤੀ ਵਿੱਚ "ਖੇਤਰੀ ਫ਼ਾਰਮੂਲਾ" ਕਿਸ ਨਾਲ ਸੰਬੰਧਿਤ ਸੀ? (A) ਬੰਗਾਲ ਦਾ ਪੁਨਰਗਠਨ (B) ਪੰਜਾਬ ਦੇ ਭਾਸ਼ਾਈ ਅਤੇ ਰਾਜਨੀਤਿਕ ਵਿਵਾਦ ਨੂੰ ਹੱਲ ਕਰਨ ਦੀ ਕੋਸ਼ਿਸ਼ (C) ਹਰੀ ਕ੍ਰਾਂਤੀ (D) ਪਾਣੀ ਦੇ ਵਿਵਾਦਾਂ ਦਾ ਹੱਲ Correct Answer: (B) An attempt to resolve the Punjab linguistic and political controversy / ਪੰਜਾਬ ਦੇ ਭਾਸ਼ਾਈ ਅਤੇ ਰਾਜਨੀਤਿਕ ਵਿਵਾਦ ਨੂੰ ਹੱਲ ਕਰਨ ਦੀ ਕੋਸ਼ਿਸ਼

45. In Marxist theory, the bourgeoisie are primarily defined as: (A) Agricultural labourers (B) Owners of the means of production (C) Government officials (D) Religious leaders ਮਾਰਕਸਵਾਦੀ ਸਿਧਾਂਤ ਵਿੱਚ, ਬੁਰਜੂਆ ਵਰਗ ਨੂੰ ਮੁੱਖ ਤੌਰ 'ਤੇ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਜਾਂਦਾ ਹੈ: (A) ਖੇਤੀਬਾੜੀ ਮਜ਼ਦੂਰ (B) ਉਤਪਾਦਨ ਦੇ ਸਾਧਨਾਂ ਦੇ ਮਾਲਕ (C) ਸਰਕਾਰੀ ਅਧਿਕਾਰੀ (D) ਧਾਰਮਿਕ ਆਗੂ Correct Answer: (B) Owners of the means of production / ਉਤਪਾਦਨ ਦੇ ਸਾਧਨਾਂ ਦੇ ਮਾਲਕ

46. What does Marx mean by "surplus value" ? (A) Government taxation of workers (B) Value created by workers beyond the value paid to them in wages (C) Profit earned exclusively by merchants (D) Interest charged by banks ਮਾਰਕਸ ਅਨੁਸਾਰ "ਵਾਧੂ ਮੁੱਲ" ਤੋਂ ਕੀ ਭਾਵ ਹੈ? (A) ਕਾਮਿਆਂ 'ਤੇ ਸਰਕਾਰ ਦੁਆਰਾ ਲਗਾਇਆ ਗਿਆ ਟੈਕਸ (B) ਕਾਮਿਆਂ ਦੁਆਰਾ ਪੈਦਾ ਕੀਤਾ ਗਿਆ ਉਹ ਮੁੱਲ ਜੋ ਉਨ੍ਹਾਂ ਨੂੰ ਦਿੱਤੀ ਗਈ ਉਜਰਤ ਤੋਂ ਵੱਧ ਹੁੰਦਾ ਹੈ (C) ਸਿਰਫ਼ ਵਪਾਰੀਆਂ ਦੁਆਰਾ ਕਮਾਇਆ ਗਿਆ ਮੁਨਾਫ਼ਾ (D) ਬੈਂਕਾਂ ਦੁਆਰਾ ਵਸੂਲਿਆ ਜਾਣ ਵਾਲਾ ਵਿਆਜ Correct Answer: (B) Value created by workers beyond the value paid to them in wages / ਕਾਮਿਆਂ ਦੁਆਰਾ ਪੈਦਾ ਕੀਤਾ ਗਿਆ ਉਹ ਮੁੱਲ ਜੋ ਉਨ੍ਹਾਂ ਨੂੰ ਦਿੱਤੀ ਗਈ ਉਜਰਤ ਤੋਂ ਵੱਧ ਹੁੰਦਾ ਹੈ

47. Which Article gives the Governor the power to grant pardons, reprieves, respites or remissions of punishment in certain cases ? (A) Article 72 (B) Article 161 (C) Article 162 (D) Article 163 ਕਿਹੜੀ ਧਾਰਾ ਰਾਜਪਾਲ ਨੂੰ ਕੁਝ ਮਾਮਲਿਆਂ ਵਿੱਚ ਸਜ਼ਾ ਮੁਆਫ਼ ਕਰਨ, ਮੁਅੱਤਲ ਕਰਨ, ਰਾਹਤ ਦੇਣ ਜਾਂ ਘਟਾਉਣ ਦੀ ਸ਼ਕਤੀ ਦਿੰਦੀ ਹੈ? (A) ਧਾਰਾ 72 (B) ਧਾਰਾ 161 (C) ਧਾਰਾ 162 (D) ਧਾਰਾ 163 Correct Answer: (B) Article 161 / ਧਾਰਾ 161

48. Who coined the concept 'One Dimensional Man'? (A) Robert Nozick (B) Herbert Marcuse (C) Milton Friedman (D) Alexis de Tocqueville 'ਇਕ ਆਯਾਮੀ ਮਨੁੱਖ' ਸੰਕਲਪ ਕਿਸ ਦੁਆਰਾ ਦਿੱਤਾ ਗਿਆ ਸੀ? (A) ਰੌਬਰਟ ਨੋਜ਼ਿਕ (B) ਹਰਬਰਟ ਮਾਰਕਿਊਜ਼ (C) ਮਿਲਟਨ ਫ੍ਰੀਡਮੈਨ (D) ਅਲੈਕਸਿਸ ਡੀ ਟੋਕਵਿਲ Correct Answer: (B) Herbert Marcuse / ਹਰਬਰਟ ਮਾਰਕਿਊਜ਼

49. Aristotle talks about which kind of Justice? (A) Political Justice (B) Social Justice (C) Distributive and corrective Justice (D) Economic Justice ਅਰਸਤੂ ਕਿਸ ਤਰ੍ਹਾਂ ਦੇ ਨਿਆਂ ਬਾਰੇ ਗੱਲ ਕਰਦਾ ਹੈ? (A) ਰਾਜਨੀਤਿਕ ਨਿਆਂ (B) ਸਮਾਜਿਕ ਨਿਆਂ (C) ਵੰਡ-ਸਬੰਧੀ ਅਤੇ ਸੁਧਾਰਾਤਮਕ ਨਿਆਂ (D) ਆਰਥਿਕ ਨਿਆਂ Correct Answer: (C) Distributive and corrective Justice / ਵੰਡ-ਸਬੰਧੀ ਅਤੇ ਸੁਧਾਰਾਤਮਕ ਨਿਆਂ

50. While talking about Justice which thinker used the term 'veil of ignorance'? (A) Robert Nozick (B) F.A. Hayek (C) Plato (D) John Rawls ਨਿਆਂ ਬਾਰੇ ਚਰਚਾ ਕਰਦਿਆਂ ਕਿਸ ਚਿੰਤਕ ਨੇ 'ਅਗਿਆਨਤਾ ਦਾ ਪਰਦਾ' ਸ਼ਬਦਾਂ ਦੀ ਵਰਤੋਂ ਕੀਤੀ? (A) ਰੌਬਰਟ ਨੋਜ਼ਿਕ (B) ਐੱਫ.ਏ. ਹੇਅਕ (C) ਪਲੈਟੋ (D) ਜੌਨ ਰਾਲਜ਼ Correct Answer: (D) John Rawls / ਜੌਨ ਰਾਲਜ਼

Political Science Lecturer Cadre Examination (Set B) — Questions 51 to 100 Answer Key & Solutions

51. Who is the writer of the book 'Democracy in America'? (A) Alexis de Tocqueville (B) Laski (C) C.B. Macpherson (D) Herbert Marcuse 'ਡੈਮੋਕਰੇਸੀ ਇਨ ਅਮੇਰਿਕਾ' ਪੁਸਤਕ ਦਾ ਲੇਖਕ ਹੈ: (A) ਐਲੈਕਸਿਸ ਡੀ ਟੋਕਵਿਲ (B) ਲਾਸਕੀ (C) ਸੀ.ਬੀ. ਮੈਕਫਰਸਨ (D) ਹਰਬਰਟ ਮਾਰਕਿਊਜ਼ Correct Answer: (A) Alexis de Tocqueville / ਐਲੈਕਸਿਸ ਡੀ ਟੋਕਵਿਲ

52. Who wrote the book 'Two Concepts of Liberty'? (A) Isaiah Berlin (B) J.S. Mill (C) T.H. Green (D) Montesquieu ਪੁਸਤਕ 'ਟੂ ਕੰਸੈਪਟਸ ਆਫ਼ ਲਿਬਰਟੀ' ਕਿਸ ਦੁਆਰਾ ਲਿਖੀ ਗਈ ਹੈ? (A) ਇਸਾਇਆ ਬਰਲਿਨ (B) ਜੇ.ਐੱਸ. ਮਿਲ (C) ਟੀ.ਐੱਚ. ਗ੍ਰੀਨ (D) ਮੋਂਟੇਸਕਿਊ Correct Answer: (A) Isaiah Berlin / ਇਸਾਇਆ ਬਰਲਿਨ

53. Under the Regulation Act, 1773 who was appointed the Governor General of Bengal ? (A) Lord Canning (B) William Bentinck (C) Lord Warren Hastings (D) Lord Marley 1773 ਦੇ ਰੈਗੂਲੇਟਿੰਗ ਐਕਟ ਤਹਿਤ ਬੰਗਾਲ ਦਾ ਗਵਰਨਰ-ਜਨਰਲ ਕਿਸ ਨੂੰ ਨਿਯੁਕਤ ਕੀਤਾ ਗਿਆ ਸੀ? (A) ਲਾਰਡ ਕੈਨਿੰਗ (B) ਵਿਲੀਅਮ ਬੈਂਟਿਕ (C) ਲਾਰਡ ਵਾਰਨ ਹੇਸਟਿੰਗਜ਼ (D) ਲਾਰਡ ਮਾਰਲੇ Correct Answer: (C) Lord Warren Hastings / ਲਾਰਡ ਵਾਰਨ ਹੇਸਟਿੰਗਜ਼

54. In Indian Constitution, the 'Procedure Established by Law' is derived from which country? (A) U.S.A. (B) U.K. (C) Japan (D) China ਭਾਰਤੀ ਸੰਵਿਧਾਨ ਵਿੱਚ, 'ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ' ਕਿਸ ਦੇਸ਼ ਤੋਂ ਲਈ ਗਈ ਹੈ? (A) ਯੂ.ਐੱਸ.ਏ (B) ਯੂ.ਕੇ. (C) ਜਾਪਾਨ (D) ਚੀਨ Correct Answer: (C) Japan / ਜਾਪਾਨ

55. The right to Free and Compulsory education to child from 6 to 14 year is added under which constitutional amendment ? (A) 85th (B) 86th (C) 87th (D) 97th ਕਿਸ ਸੰਵਿਧਾਨਕ ਸੋਧ ਤਹਿਤ 6 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਲਈ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਸ਼ਾਮਲ ਕੀਤਾ ਗਿਆ ਹੈ? (A) 85ਵੀਂ (B) 86ਵੀਂ (C) 87ਵੀਂ (D) 97ਵੀਂ Correct Answer: (B) 86th / 86ਵੀਂ

56. Who is known as the 'father of local self-government in India'? (A) A.O. Hume (B) Lord Ripon (C) John Simon (D) Sir Stafford Cripps ਭਾਰਤ ਵਿੱਚ 'ਸਥਾਨਕ ਸਵੈ-ਸ਼ਾਸਨ ਦੇ ਪਿਤਾਮਾ' ਵਜੋਂ ਕੌਣ ਜਾਣਿਆ ਜਾਂਦਾ ਹੈ? (A) ਏ.ਓ. ਹਿਊਮ (B) ਲਾਰਡ ਰਿਪਨ (C) ਜੌਨ ਸਾਈਮਨ (D) ਸਰ ਸਟੈਫਰਡ ਕ੍ਰਿਪਸ Correct Answer: (B) Lord Ripon / ਲਾਰਡ ਰਿਪਨ

57. Who said that 'State is a necessary evil' ? (A) T.H. Green (B) Thomas Paine (C) Robert Nozick (D) Laski ਕਿਸ ਨੇ ਕਿਹਾ ਕਿ 'ਰਾਜ ਇੱਕ ਜ਼ਰੂਰੀ ਬੁਰਾਈ ਹੈ'? (A) ਟੀ.ਐਚ. ਗ੍ਰੀਨ (B) ਥਾਮਸ ਪੇਨ (C) ਰਾਬਰਟ ਨੋਜ਼ਿਕ (D) ਲਾਸਕੀ Correct Answer: (B) Thomas Paine / ਥਾਮਸ ਪੇਨ

58. In India the CAG under Article 148 of the Indian Constitution audits the Government Expenditure: (A) Before the Expenditure done (B) During the Expenditure being done (C) Both Before and After the Expenditure is done (D) After the Expenditure done ਭਾਰਤ ਵਿੱਚ, ਭਾਰਤੀ ਸੰਵਿਧਾਨ ਦੀ ਧਾਰਾ 148 ਦੇ ਤਹਿਤ ਕੈਗ (CAG) ਸਰਕਾਰੀ ਖਰਚੇ ਦੀ ਆਡਿਟ (ਜਾਂਚ-ਪੜਤਾਲ) ਕਰਦਾ ਹੈ: (A) ਖਰਚਾ ਕਰਨ ਤੋਂ ਪਹਿਲਾਂ (B) ਖਰਚਾ ਕੀਤੇ ਜਾਣ ਦੌਰਾਨ (C) ਖਰਚਾ ਕਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ, ਦੋਵੇਂ ਸਮੇਂ (D) ਖਰਚਾ ਕੀਤੇ ਜਾਣ ਤੋਂ ਬਾਅਦ Correct Answer: (D) After the Expenditure done / ਖਰਚਾ ਕੀਤੇ ਜਾਣ ਤੋਂ ਬਾਅਦ

59. In India CAG (Article 148) acts as guide, friend and philosopher of which Parliamentary Committee ? (A) Public Accounts Committee (B) Estimate Committee (C) Committee on Public Undertakings (D) Committee on Home Affairs ਭਾਰਤ ਵਿੱਚ, CAG (ਧਾਰਾ 148) ਕਿਸ ਸੰਸਦੀ ਕਮੇਟੀ ਦੇ ਮਾਰਗ-ਦਰਸ਼ਕ, ਮਿੱਤਰ ਅਤੇ ਦਾਰਸ਼ਨਿਕ ਵਜੋਂ ਕੰਮ ਕਰਦਾ ਹੈ: (A) ਜਨਤਕ ਲੇਖਾ ਕਮੇਟੀ (B) ਅਨੁਮਾਨ ਕਮੇਟੀ (C) ਜਨਤਕ ਅਦਾਰਿਆਂ ਬਾਰੇ ਕਮੇਟੀ (D) ਗ੍ਰਹਿ ਮਾਮਲਿਆਂ ਬਾਰੇ ਕਮੇਟੀ Correct Answer: (A) Public Accounts Committee / ਜਨਤਕ ਲੇਖਾ ਕਮੇਟੀ

60. Dr. B.R. Ambedkar was born at which place? (A) Pune (B) Mumbai (C) Mhow (D) Nagpur ਡਾ. ਬੀ.ਆਰ. ਅੰਬੇਡਕਰ ਦਾ ਜਨਮ ਕਿੱਥੇ ਹੋਇਆ ਸੀ? (A) ਪੂਨੇ (B) ਮੁੰਬਈ (C) ਮਹੂ (D) ਨਾਗਪੁਰ Correct Answer: (C) Mhow / ਮਹੂ

61. In Indian Parliament under Article 108 joint sitting can be called. Who would preside over this joint sitting? (A) President (B) Prime Minister (C) Speaker of House of People (D) Chairman of the Council of States ਭਾਰਤੀ ਸੰਸਦ ਵਿੱਚ ਧਾਰਾ 108 ਦੇ ਤਹਿਤ ਸਾਂਝਾ ਸੈਸ਼ਨ ਬੁਲਾਇਆ ਜਾ ਸਕਦਾ ਹੈ। ਇਸ ਸਾਂਝੇ ਸੈਸ਼ਨ ਦੀ ਪ੍ਰਧਾਨਗੀ ਕੌਣ ਕਰੇਗਾ? (A) ਰਾਸ਼ਟਰਪਤੀ (B) ਪ੍ਰਧਾਨ ਮੰਤਰੀ (C) ਲੋਕ ਸਭਾ ਦਾ ਸਪੀਕਰ (D) ਰਾਜ ਸਭਾ ਦਾ ਚੇਅਰਮੈਨ Correct Answer: (C) Speaker of House of People / ਲੋਕ ਸਭਾ ਦਾ ਸਪੀਕਰ

62. Who is the author of the book 'The Problems of the Rupee'? (A) Jawahar Lal Nehru (B) B.R. Ambedkar (C) Amartya Sen (D) Bhagat Singh ਪੁਸਤਕ 'ਦਾ ਪਰੌਬਲਮ ਆਫ਼ ਰੁਪੀ' ਦਾ ਲੇਖਕ ਹੈ: (A) ਜਵਾਹਰ ਲਾਲ ਨਹਿਰੂ (B) ਬੀ.ਆਰ. ਅੰਬੇਡਕਰ (C) ਅਮਰਤਿਆ ਸੇਨ (D) ਭਗਤ ਸਿੰਘ Correct Answer: (B) B.R. Ambedkar / ਬੀ.ਆਰ. ਅੰਬੇਡਕਰ

63. Which concept is most closely associated with Gramsci ? (A) Social Contract (B) General Will (C) Cultural Hegemony (D) Natural Rights ਗ੍ਰਾਮਸ਼ੀ ਨਾਲ ਕਿਹੜਾ ਸੰਕਲਪ ਸਭ ਤੋਂ ਨੇੜਿਓਂ ਜੁੜਿਆ ਹੋਇਆ ਹੈ? (A) ਸਮਾਜਿਕ ਸਮਝੌਤਾ (B) ਆਮ ਇੱਛਾ (C) ਸਭਿਆਚਾਰਕ ਸਰਦਾਰੀ (D) ਕੁਦਰਤੀ ਅਧਿਕਾਰ Correct Answer: (C) Cultural Hegemony / ਸਭਿਆਚਾਰਕ ਸਰਦਾਰੀ

64. What is the meaning of the "war of position" in Gramsci's thought? (A) Direct military confrontation (B) A gradual ideological and cultural struggle for influence within civil society (C) Diplomatic negotiations between states (D) Economic competition between countries ਗ੍ਰਾਮਸ਼ੀ ਦੀ ਵਿਚਾਰਧਾਰਾ ਵਿੱਚ "ਸਥਿਤੀ ਦੀ ਜੰਗ" ਦਾ ਅਰਥ ਹੈ : (A) ਸਿੱਧਾ ਫੌਜੀ ਟਕਰਾਅ (B) ਨਾਗਰਿਕ ਸਮਾਜ ਦੇ ਅੰਦਰ ਪ੍ਰਭਾਵ ਕਾਇਮ ਕਰਨ ਲਈ ਹੌਲੀ-ਹੌਲੀ ਚੱਲਣ ਵਾਲਾ ਵਿਚਾਰਧਾਰਕ ਅਤੇ ਸਭਿਆਚਾਰਕ ਸੰਘਰਸ਼ (C) ਰਾਜਾਂ ਵਿਚਕਾਰ ਕੂਟਨੀਤਕ ਗੱਲਬਾਤ (D) ਦੇਸ਼ਾਂ ਵਿਚਕਾਰ ਆਰਥਿਕ ਮੁਕਾਬਲਾ Correct Answer: (B) A gradual ideological and cultural struggle for influence within civil society / ਨਾਗਰਿਕ ਸਮਾਜ ਦੇ ਅੰਦਰ ਪ੍ਰਭਾਵ ਕਾਇਮ ਕਰਨ ਲਈ ਹੌਲੀ-ਹੌਲੀ ਚੱਲਣ ਵਾਲਾ ਵਿਚਾਰਧਾਰਕ ਅਤੇ ਸਭਿਆਚਾਰਕ ਸੰਘਰਸ਼

65. Which part of the Indian Constitution deals with the provisions of Citizenship? (A) I (B) II (C) III (D) VI ਭਾਰਤੀ ਸੰਵਿਧਾਨ ਦਾ ਕਿਹੜਾ ਭਾਗ ਨਾਗਰਿਕਤਾ ਸੰਬੰਧੀ ਉਪਬੰਧਾਂ ਨਾਲ ਸਬੰਧਤ ਹੈ? (A) I (B) II (C) III (D) VI Correct Answer: (B) II

66. The term 'Radical Humanism' is associated with which thinker? (A) Mahatma Gandhi (B) Jawahar Lal Nehru (C) M.N. Roy (D) Sardar Patel 'ਇਨਕਲਾਬੀ ਮਾਨਵਵਾਦ' ਸ਼ਬਦ ਦਾ ਸੰਬੰਧ ਕਿਸ ਵਿਚਾਰਕ ਨਾਲ ਹੈ? (A) ਮਹਾਤਮਾ ਗਾਂਧੀ (B) ਜਵਾਹਰ ਲਾਲ ਨਹਿਰੂ (C) ਐੱਮ.ਐੱਨ. ਰਾਏ (D) ਸਰਦਾਰ ਪਟੇਲ Correct Answer: (C) M.N. Roy / ਐੱਮ.ਐੱਨ. ਰਾਏ

67. The Anandpur Sahib resolution advocated that Central Government should deal with which of the following subjects? (A) Education and Agriculture (B) Police, Law & Order and Currency (C) Defence, Foreign Affairs, Communication and Currency (D) Health, Culture and Education ਅਨੰਦਪੁਰ ਸਾਹਿਬ ਮਤੇ ਵਿੱਚ ਕੀਤੀ ਗਈ ਸਿਫ਼ਾਰਿਸ਼ ਮੁਤਾਬਿਕ ਕੇਂਦਰ ਸਰਕਾਰ ਨੂੰ ਹੇਠ ਲਿਖਿਆਂ ਵਿੱਚੋਂ ਕਿਹੜੇ ਮਾਮਲਿਆਂ ਨੂੰ ਸੰਭਾਲਣਾ ਚਾਹੀਦਾ ਹੈ? (A) ਸਿੱਖਿਆ ਅਤੇ ਖੇਤੀਬਾੜੀ (B) ਪੁਲਿਸ, ਕਾਨੂੰਨ-ਵਿਵਸਥਾ ਅਤੇ ਮੁਦਰਾ (C) ਰੱਖਿਆ, ਵਿਦੇਸ਼ੀ ਮਾਮਲੇ, ਸੰਚਾਰ ਅਤੇ ਮੁਦਰਾ (D) ਸਿਹਤ, ਸੱਭਿਆਚਾਰ ਅਤੇ ਸਿੱਖਿਆ Correct Answer: (C) Defence, Foreign Affairs, Communication and Currency / ਰੱਖਿਆ, ਵਿਦੇਸ਼ੀ ਮਾਮਲੇ, ਸੰਚਾਰ ਅਤੇ ਮੁਦਰਾ

68. The Eradi Commission also known as the Ravi-Beas Water Tribunal was formed in which year? (A) 1982 (B) 1984 (C) 1986 (D) 1990 ਇਰਾਡੀ ਕਮਿਸ਼ਨ ਜਿਸ ਨੂੰ ਰਾਵੀ-ਬਿਆਸ ਵਾਟਰ ਟ੍ਰਿਬਿਊਨਲ ਵੀ ਕਿਹਾ ਜਾਂਦਾ ਹੈ, ਦੀ ਸਥਾਪਨਾ ਕਿਸ ਸਾਲ ਵਿਚ ਕੀਤੀ ਗਈ ਸੀ? (A) 1982 (B) 1984 (C) 1986 (D) 1990 Correct Answer: (C) 1986

69. What was the basic issue dealt by The Punjab Termination of Agreement Act, 2004 ? (A) Termination of Water agreement with neighbour states (B) Termination of trade agreements with neighbour states (C) Termination of emergency provision in the state (D) Termination of some Public Services ‘ਪੰਜਾਬ ਸਮਝੌਤਾ ਸਮਾਪਤੀ ਐਕਟ, 2004’ ਦਾ ਸੰਬੰਧ ਹੇਠ ਲਿਖਿਆਂ ਵਿੱਚੋਂ ਕਿਸ ਮੁੱਦੇ ਨਾਲ ਸੀ? (A) ਗੁਆਂਢੀ ਰਾਜਾਂ ਨਾਲ ਪਾਣੀ ਸੰਬੰਧੀ ਸਮਝੌਤੇ ਨੂੰ ਖ਼ਤਮ ਕਰਨਾ (B) ਗੁਆਂਢੀ ਰਾਜਾਂ ਨਾਲ ਵਪਾਰਕ ਸਮਝੌਤਿਆਂ ਨੂੰ ਖ਼ਤਮ ਕਰਨਾ (C) ਰਾਜ ਵਿੱਚ ਸੰਕਟਕਾਲੀਨ ਪ੍ਰਬੰਧ ਨੂੰ ਖ਼ਤਮ ਕਰਨਾ (D) ਕੁਝ ਜਨਤਕ ਸੇਵਾਵਾਂ ਨੂੰ ਖ਼ਤਮ ਕਰਨਾ Correct Answer: (A) Termination of Water agreement with neighbour states / ਗੁਆਂਢੀ ਰਾਜਾਂ ਨਾਲ ਪਾਣੀ ਸੰਬੰਧੀ ਸਮਝੌਤੇ ਨੂੰ ਖ਼ਤਮ ਕਰਨਾ

70. Who gave the concept of 'Overdeveloped State'? (A) Karl Marx (B) Antonio Gramsci (C) Hamza Alavi (D) Hannah Arendt ‘ਅਤਿ-ਵਿਕਸਿਤ ਰਾਜ' ਦਾ ਸੰਕਲਪ ਕਿਸ ਨੇ ਦਿੱਤਾ? (A) ਕਾਰਲ ਮਾਰਕਸ (B) ਐਂਟੋਨੀਓ ਗ੍ਰਾਮਸ਼ੀ (C) ਹਮਜ਼ਾ ਅਲਾਵੀ (D) ਹੈਨਾ ਆਰੈਂਡਟ Correct Answer: (C) Hamza Alavi / ਹਮਜ਼ਾ ਅਲਾਵੀ

71. What is the basis of acquiring citizenship under the principle of Jus Soli? (A) Blood Relation (B) Place of Birth (C) Religion (D) Language 'ਜਸ ਸੋਲੀ' (Jus Soli) ਦਾ ਸਿਧਾਂਤ ਹੇਠ ਲਿਖਿਆਂ ਵਿੱਚੋਂ ਕਿਸ ਰਾਹੀਂ ਨਾਗਰਿਕਤਾ ਦੀ ਪ੍ਰਾਪਤੀ ਵੱਲ ਸੰਕੇਤ ਕਰਦਾ ਹੈ? (A) ਖੂਨ ਦੇ ਰਿਸ਼ਤੇ (B) ਜਨਮ-ਸਥਾਨ (C) ਧਰਮ (D) ਭਾਸ਼ਾ Correct Answer: (B) Place of Birth / ਜਨਮ-ਸਥਾਨ

72. The Preamble to the Indian Constitution was amended by which of the following Amendments? (A) 44th Amendment 1978 (B) 42nd Amendment 1976 (C) 85th Amendment 2001 (D) 40th Amendment 1976 ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸੋਧ ਹੇਠ ਲਿਖੀਆਂ ਵਿੱਚੋਂ ਕਿਸ ਸੋਧ ਨਾਲ ਕੀਤੀ ਗਈ ਸੀ ? (A) 44ਵੀਂ ਸੋਧ 1978 (B) 42ਵੀਂ ਸੋਧ 1976 (C) 85ਵੀਂ ਸੋਧ 2001 (D) 40ਵੀਂ ਸੋਧ 1976 Correct Answer: (B) 42nd Amendment 1976 / 42ਵੀਂ ਸੋਧ 1976

73. The question hour in Parliament deals with which of the following issues? (A) Pass the Union Budget (B) Examine the constitutionality of Law (C) Seek Information from the Government and hold ministers accountable (D) Question the legitimacy of Government ਸੰਸਦ ਵਿੱਚ 'ਪ੍ਰਸ਼ਨ ਕਾਲ' ਦਾ ਸਬੰਧ ਹੇਠ ਲਿਖਿਆਂ ਵਿੱਚੋਂ ਕਿਸ ਨਾਲ ਹੈ? (A) ਕੇਂਦਰੀ ਬਜਟ ਪਾਸ ਕਰਨਾ (B) ਕਾਨੂੰਨ ਦੀ ਸੰਵਿਧਾਨਕਤਾ ਦੀ ਜਾਂਚ ਕਰਨਾ (C) ਸਰਕਾਰ ਤੋਂ ਜਾਣਕਾਰੀ ਮੰਗਣਾ ਅਤੇ ਮੰਤਰੀਆਂ ਨੂੰ ਜਵਾਬਦੇਹ ਠਹਿਰਾਉਣਾ (D) ਸਰਕਾਰ ਦੀ ਵੈਧਤਾ 'ਤੇ ਸਵਾਲ ਉਠਾਉਣਾ Correct Answer: (C) Seek Information from the Government and hold ministers accountable / ਸਰਕਾਰ ਤੋਂ ਜਾਣਕਾਰੀ ਮੰਗਣਾ ਅਤੇ ਮੰਤਰੀਆਂ ਨੂੰ ਜਵਾਬਦੇਹ ਠਹਿਰਾਉਣਾ

74. The Indian Parliament consists of (A) Council of States (B) House of People (C) House of People and Council of States (D) House of People, Council of States and President of India ਭਾਰਤੀ ਸੰਸਦ ਵਿੱਚ ਸ਼ਾਮਲ ਹਨ (A) ਰਾਜ ਸਭਾ (B) ਲੋਕ ਸਭਾ (C) ਲੋਕ ਸਭਾ ਅਤੇ ਰਾਜ ਸਭਾ (D) ਲੋਕ ਸਭਾ, ਰਾਜ ਸਭਾ ਅਤੇ ਭਾਰਤ ਦਾ ਰਾਸ਼ਟਰਪਤੀ Correct Answer: (D) House of People, Council of States and President of India / ਲੋਕ ਸਭਾ, ਰਾਜ ਸਭਾ ਅਤੇ ਭਾਰਤ ਦਾ ਰਾਸ਼ਟਰਪਤੀ

75. The guillotine procedure in Parliament is related to (A) Passage of Constitutional Amendments (B) Voting on demands of Grants and budgetary process (C) Election of the Speaker (D) Impeachment of the President ਸੰਸਦ ਵਿੱਚ ਗਿਲੋਟੀਨ ਪ੍ਰਕਿਰਿਆ ਦਾ ਸੰਬੰਧ ਨਾਲ ਹੈ। (A) ਸੰਵਿਧਾਨਕ ਸੋਧਾਂ ਨੂੰ ਪਾਸ ਕਰਨ ਨਾਲ (B) ਗਰਾਂਟਾਂ ਦੀਆਂ ਮੰਗਾਂ ਅਤੇ ਬਜਟ ਪ੍ਰਕਿਰਿਆ 'ਤੇ ਵੋਟਿੰਗ ਨਾਲ (C) ਸਪੀਕਰ ਦੀ ਚੋਣ ਨਾਲ (D) ਰਾਸ਼ਟਰਪਤੀ 'ਤੇ ਮਹਾਂਦੋਸ਼ ਚਲਾਉਣ ਨਾਲ Correct Answer: (B) Voting on demands of Grants and budgetary process / ਗਰਾਂਟਾਂ ਦੀਆਂ ਮੰਗਾਂ ਅਤੇ ਬਜਟ ਪ੍ਰਕਿਰਿਆ 'ਤੇ ਵੋਟਿੰਗ ਨਾਲ

76. Which of the following book is written by Frantz Fanon ? (A) The Wretched of the Earth (B) The Modern World System (C) The Third Wave (D) Prison Diaries ਫ੍ਰਾਂਜ਼ ਫੈਨਨ ਦੁਆਰਾ ਹੇਠ ਲਿਖੀਆਂ ਵਿੱਚੋਂ ਕਿਹੜੀ ਕਿਤਾਬ ਲਿਖੀ ਗਈ ਹੈ? (A) ਦਾ ਰੈਚਡ ਆਫ਼ ਦੀ ਅਰਥ (B) ਦਾ ਮਾਡਰਨ ਵਰਲਡ ਸਿਸਟਮ (C) ਦਾ ਥਰਡ ਵੇਵ (D) ਪ੍ਰਿਜ਼ਨ ਡਾਇਰੀਜ਼ Correct Answer: (A) The Wretched of the Earth / ਦਾ ਰੈਚਡ ਆਫ਼ ਦੀ ਅਰਥ

77. A Censure Motion differs from a No-Confidence Motion because (A) A Censure Motion can be directed against a specific policy or action of the government (B) A Censure Motion can be moved only in Rajya Sabha (C) A No-Confidence Motion does not concern the government (D) A Censure Motion can be introduced only by ministers ਨਿੰਦਾ-ਪ੍ਰਸਤਾਵ, ਅਵਿਸ਼ਵਾਸ-ਪ੍ਰਸਤਾਵ ਨਾਲੋਂ ਇਸ ਲਈ ਵੱਖਰਾ ਹੈ ਕਿਉਂਕਿ (A) ਨਿੰਦਾ-ਪ੍ਰਸਤਾਵ ਸਰਕਾਰ ਦੀ ਕਿਸੇ ਖ਼ਾਸ ਨੀਤੀ ਜਾਂ ਕਾਰਵਾਈ ਵਿਰੁੱਧ ਲਿਆਂਦਾ ਜਾ ਸਕਦਾ ਹੈ (B) ਨਿੰਦਾ-ਪ੍ਰਸਤਾਵ ਸਿਰਫ਼ ਰਾਜ ਸਭਾ ਵਿੱਚ ਹੀ ਪੇਸ਼ ਕੀਤਾ ਜਾ ਸਕਦਾ ਹੈ (C) ਅਵਿਸ਼ਵਾਸ-ਪ੍ਰਸਤਾਵ ਦਾ ਸਰਕਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ (D) ਨਿੰਦਾ-ਪ੍ਰਸਤਾਵ ਸਿਰਫ਼ ਮੰਤਰੀਆਂ ਦੁਆਰਾ ਹੀ ਪੇਸ਼ ਕੀਤਾ ਜਾ ਸਕਦਾ ਹੈ Correct Answer: (A) A Censure Motion can be directed against a specific policy or action of the government / ਨਿੰਦਾ-ਪ੍ਰਸਤਾਵ ਸਰਕਾਰ ਦੀ ਕਿਸੇ ਖ਼ਾਸ ਨੀਤੀ ਜਾਂ ਕਾਰਵਾਈ ਵਿਰੁੱਧ ਲਿਆਂਦਾ ਜਾ ਸਕਦਾ ਹੈ

78. Which of the following is NOT a writ issued by the Supreme Court and High Courts ? (A) Habeas Corpus (B) Mandamus (C) Certiorari (D) Injunction ਹੇਠ ਲਿਖਿਆਂ ਵਿੱਚੋਂ ਕਿਹੜਾ ਸਰਬ-ਉੱਚ ਅਦਾਲਤ ਅਤੇ ਉੱਚ ਅਦਾਲਤਾਂ ਦੁਆਰਾ ਜਾਰੀ ਕੀਤਾ ਜਾਣ ਵਾਲਾ ਆਗਿਆ ਪੱਤਰ ਨਹੀਂ ਹੈ? (A) ਹੇਬੀਅਸ ਕਾਰਪਸ (B) ਮੈਂਡਮਸ (C) ਸਰਟੀਓਰਰੀ (D) ਇੰਜੰਕਸ਼ਨ Correct Answer: (D) Injunction / ਇੰਜੰਕਸ਼ਨ

79. Which writ is used to challenge unlawful detention of a person ? (A) Mandamus (B) Habeas Corpus (C) Certiorari (D) Quo Warranto ਕਿਸੇ ਵਿਅਕਤੀ ਦੀ ਗੈਰ-ਕਾਨੂੰਨੀ ਹਿਰਾਸਤ ਨੂੰ ਚੁਨੌਤੀ ਦੇਣ ਲਈ ਕਿਹੜੇ ਆਗਿਆ ਪੱਤਰ ਦੀ ਵਰਤੋਂ ਜਾਂਦੀ ਹੈ? (A) ਮੈਂਡਮਸ (B) ਹੇਬੀਅਸ ਕਾਰਪਸ (C) ਸਰਟੀਓਰਰੀ (D) ਕੋ-ਵਾਰੰਟੋ Correct Answer: (B) Habeas Corpus / ਹੇਬੀਅਸ ਕਾਰਪਸ

80. Zero hour in the Indian Parliament refers to (A) The period immediately after Question Hour when members raise matters without the usual advance notice (B) The first hour of the parliamentary sitting (C) The voting hour on the Budget (D) The period when Parliament is adjourned ਭਾਰਤੀ ਸੰਸਦ ਵਿੱਚ ਜ਼ੀਰੋ ਆਵਰ ਤੋਂ ਭਾਵ ਹੈ (A) ਪ੍ਰਸ਼ਨ ਕਾਲ ਤੋਂ ਤੁਰੰਤ ਬਾਅਦ ਦਾ ਸਮਾਂ ਜਦੋਂ ਮੈਂਬਰ ਬਿਨਾਂ ਕਿਸੇ ਪੂਰਵ-ਸੂਚਨਾ ਦੇ ਮੁੱਦੇ ਉਠਾਉਂਦੇ ਹਨ (B) ਸੰਸਦੀ ਬੈਠਕ ਦਾ ਪਹਿਲਾ ਘੰਟਾ (C) ਬਜਟ 'ਤੇ ਵੋਟਿੰਗ ਦਾ ਸਮਾਂ (D) ਉਹ ਸਮਾਂ ਜਦੋਂ ਸੰਸਦ ਦੀ ਕਾਰਵਾਈ ਮੁਲਤਵੀ ਕੀਤੀ ਜਾਂਦੀ ਹੈ Correct Answer: (A) The period immediately after Question Hour when members raise matters without the usual advance notice / ਪ੍ਰਸ਼ਨ ਕਾਲ ਤੋਂ ਤੁਰੰਤ ਬਾਅਦ ਦਾ ਸਮਾਂ ਜਦੋਂ ਮੈਂਬਰ ਬਿਨਾਂ ਕਿਸੇ ਪੂਰਵ-ਸੂਚਨਾ ਦੇ ਮੁੱਦੇ ਉਠਾਉਂਦੇ ਹਨ

81. Which Electoral System is also known as the 'Winner takes all' system ? (A) Proportional Representation (B) Single Transferable Vote (C) First Past the post (D) Mixed Member Proportional ਕਿਹੜੀ ਚੋਣ ਪ੍ਰਣਾਲੀ ਨੂੰ “ਜੇਤੂ ਸਭ ਕੁਝ ਲੈ ਜਾਂਦਾ ਹੈ” ਪ੍ਰਣਾਲੀ ਵਜੋਂ ਵੀ ਜਾਣਿਆ ਜਾਂਦਾ ਹੈ? (A) ਅਨੁਪਾਤਕ ਪ੍ਰਤੀਨਿਧਤਾ (B) ਇਕਹਿਰੀ ਬਦਲਵੀਂ ਵੋਟ (C) ਸਭ ਤੋਂ ਵੱਧ ਵੋਟਾਂ ਵਾਲਾ ਜੇਤੂ (D) ਮਿਸ਼ਰਤ ਮੈਂਬਰ ਅਨੁਪਾਤਕ Correct Answer: (C) First Past the post / ਸਭ ਤੋਂ ਵੱਧ ਵੋਟਾਂ ਵਾਲਾ ਜੇਤੂ

82. Which electoral system is most closely associated with party list elections ? (A) Proportional Representation (B) First Past-the-Post (C) Two Round System (D) Plurality Voting ਕਿਹੜੀ ਚੋਣ ਪ੍ਰਣਾਲੀ ਦਲ ਸੂਚੀ ਚੋਣਾਂ ਨਾਲ ਸਭ ਤੋਂ ਵੱਧ ਨੇੜਿਓਂ ਜੁੜੀ ਹੋਈ ਹੈ? (A) ਅਨੁਪਾਤਕ ਪ੍ਰਤੀਨਿਧਤਾ (B) ਸਭ ਤੋਂ ਵੱਧ ਵੋਟਾਂ ਵਾਲਾ ਜੇਤੂ (C) ਦੋ-ਪੜਾਵੀ ਪ੍ਰਣਾਲੀ (D) ਬਹੁਮਤ-ਅਧਾਰਿਤ ਵੋਟਿੰਗ Correct Answer: (A) Proportional Representation / ਅਨੁਪਾਤਕ ਪ੍ਰਤੀਨਿਧਤਾ

83. The term 'Electoral Threshold' refers to (A) The minimum level of electoral support required to gain representation (B) The maximum number of voters in a constituency (C) The age required to contest an election (D) The number of political parties allowed to participate 'ਚੋਣ ਹੱਦ' ਸ਼ਬਦ ਦਾ ਅਰਥ ਹੈ (A) ਨੁਮਾਇੰਦਗੀ ਪ੍ਰਾਪਤ ਕਰਨ ਲਈ ਲੋੜੀਂਦਾ ਘੱਟੋ-ਘੱਟ ਚੋਣ ਸਮਰਥਨ ਪੱਧਰ (B) ਕਿਸੇ ਚੋਣ ਹਲਕੇ ਵਿੱਚ ਵੋਟਰਾਂ ਦੀ ਵੱਧ ਤੋਂ ਵੱਧ ਗਿਣਤੀ (C) ਚੋਣ ਲੜਨ ਲਈ ਲੋੜੀਂਦੀ ਉਮਰ (D) ਭਾਗ ਲੈਣ ਦੀ ਇਜਾਜ਼ਤ ਪ੍ਰਾਪਤ ਰਾਜਨੀਤਕ ਦਲਾਂ ਦੀ ਗਿਣਤੀ Correct Answer: (A) The minimum level of electoral support required to gain representation / ਨੁਮਾਇੰਦਗੀ ਪ੍ਰਾਪਤ ਕਰਨ ਲਈ ਲੋੜੀਂਦਾ ਘੱਟੋ-ਘੱਟ ਚੋਣ ਸਮਰਥਨ ਪੱਧਰ

84. Which electoral system allows voters to rank candidates in order of preference ? (A) First-Past-the-Post (B) Single Transferable Vote (C) Closed-list Proportional Representation (D) Block Vote ਕਿਹੜੀ ਚੋਣ ਪ੍ਰਣਾਲੀ ਵੋਟਰਾਂ ਨੂੰ ਉਮੀਦਵਾਰਾਂ ਨੂੰ ਤਰਜੀਹ ਦੇ ਕ੍ਰਮ ਅਨੁਸਾਰ ਦਰਜਾ ਦੇਣ ਦੀ ਇਜਾਜ਼ਤ ਦਿੰਦੀ ਹੈ? (A) ਸਭ ਤੋਂ ਵੱਧ ਵੋਟਾਂ ਵਾਲਾ ਜੇਤੂ (B) ਇਕਹਿਰੀ ਬਦਲਵੀਂ ਵੋਟ (C) ਬੰਦ-ਸੂਚੀ ਅਨੁਪਾਤਕ ਨੁਮਾਇੰਦਗੀ (D) ਬਲਾਕ ਵੋਟ Correct Answer: (B) Single Transferable Vote / ਇਕਹਿਰੀ ਬਦਲਵੀਂ ਵੋਟ

85. Which constitutional provision most directly protects the freedom to form associations in India? (A) Article 14 (B) Article 19(1)(a) (C) Article 19(1)(c) (D) Article 19(1)(e) ਭਾਰਤ ਵਿੱਚ ਕਿਹੜੀ ਸੰਵਿਧਾਨਕ ਵਿਵਸਥਾ ਸੰਗਠਨ ਬਣਾਉਣ ਦੀ ਆਜ਼ਾਦੀ ਦੀ ਸਭ ਤੋਂ ਸਿੱਧੇ ਤੌਰ 'ਤੇ ਰੱਖਿਆ ਕਰਦੀ ਹੈ? (A) ਧਾਰਾ 14 (B) ਧਾਰਾ 19(1)(a) (C) ਧਾਰਾ 19(1)(c) (D) ਧਾਰਾ 19(1)(e) Correct Answer: (C) Article 19(1)(c) / ਧਾਰਾ 19(1)(c)

86. Where was Niccolo Machiavelli born? (A) Venice (B) Milan (C) Florence (D) Rome ਨਿਕੋਲੋ ਮੈਕਿਆਵੇਲੀ ਦਾ ਜਨਮ ਕਿੱਥੇ ਹੋਇਆ ਸੀ? (A) ਵੈਨਿਸ (B) ਮਿਲਾਨ (C) ਫਲੋਰੈਂਸ (D) ਰੋਮ Correct Answer: (C) Florence / ਫਲੋਰੈਂਸ

87. What is the central concern of the book The Prince? (A) The nature of religious faith (B) The acquisition and maintenance of political power (C) Economic equality (D) The rights of individuals 'ਦਾ ਪ੍ਰਿੰਸ' ਕਿਤਾਬ ਦਾ ਕੇਂਦਰੀ ਵਿਸ਼ਾ ਕੀ ਹੈ ? (A) ਧਾਰਮਿਕ ਆਸਥਾ ਦਾ ਸਰੂਪ (B) ਰਾਜਨੀਤਿਕ ਸੱਤਾ ਪ੍ਰਾਪਤ ਕਰਨਾ ਅਤੇ ਕਾਇਮ ਰੱਖਣਾ (C) ਆਰਥਿਕ ਸਮਾਨਤਾ (D) ਵਿਅਕਤੀਆਂ ਦੇ ਅਧਿਕਾਰ Correct Answer: (B) The acquisition and maintenance of political power / ਰਾਜਨੀਤਿਕ ਸੱਤਾ ਪ੍ਰਾਪਤ ਕਰਨਾ ਅਤੇ ਕਾਇਮ ਰੱਖਣਾ

88. Which international agreement first time aims to make legal binding commitment to limit greenhouse gas emission in phased process ? (A) Kyoto Protocol (B) Paris Agreement (C) Montreal Protocol (D) Geneva Convention ਕਿਹੜਾ ਅੰਤਰਰਾਸ਼ਟਰੀ ਸਮਝੌਤਾ ਪਹਿਲੀ ਵਾਰ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਪੜਾਅਵਾਰ ਪ੍ਰਕਿਰਿਆ ਰਾਹੀਂ ਸੀਮਤ ਕਰਨ ਲਈ ਕਾਨੂੰਨੀ ਤੌਰ 'ਤੇ ਬੰਧਨਕਾਰੀ ਵਚਨਬੱਧਤਾ ਕਰਨ ਦਾ ਟੀਚਾ ਰੱਖਦਾ ਹੈ? (A) ਕਿਓਟੋ ਪ੍ਰੋਟੋਕੋਲ (B) ਪੈਰਿਸ ਸਮਝੌਤਾ (C) ਮਾਂਟਰੀਅਲ ਪ੍ਰੋਟੋਕੋਲ (D) ਜਨੇਵਾ ਕਨਵੈਨਸ਼ਨ Correct Answer: (A) Kyoto Protocol / ਕਿਓਟੋ ਪ੍ਰੋਟੋਕੋਲ

89. Which of the following United Nations Security Council resolution was adopted shortly after the 9/11 attacks and called upon states to combat terrorism ? (A) Resolution 1368 (B) Resolution 242 (C) Resolution 181 (D) Resolution 338 9/11 ਦੇ ਹਮਲਿਆਂ ਤੋਂ ਤੁਰੰਤ ਬਾਅਦ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵੱਲੋਂ ਕਿਹੜਾ ਮਤਾ ਪਾਸ ਕੀਤਾ ਗਿਆ ਸੀ ਜਿਸ ਵਿੱਚ ਦੇਸ਼ਾਂ ਨੂੰ ਅੱਤਵਾਦ ਦਾ ਮੁਕਾਬਲਾ ਕਰਨ ਲਈ ਕਿਹਾ ਗਿਆ ਸੀ? (A) ਮਤਾ 1368 (B) ਮਤਾ 242 (C) ਮਤਾ 181 (D) ਮਤਾ 338 Correct Answer: (A) Resolution 1368 / ਮਤਾ 1368

90. Which thinker is associated with 'Equality of Opportunity'? (A) John Rawls (B) Plato (C) Karl Marx (D) Jawahar Lal Nehru ਕਿਹੜਾ ਚਿੰਤਕ 'ਮੌਕੇ ਦੀ ਸਮਾਨਤਾ' ਨਾਲ ਸੰਬੰਧਿਤ ਹੈ? (A) ਜੌਨ ਰਾਲਜ਼ (B) ਪਲੈਟੋ (C) ਕਾਰਲ ਮਾਰਕਸ (D) ਜਵਾਹਰ ਲਾਲ ਨਹਿਰੂ Correct Answer: (A) John Rawls / ਜੌਨ ਰਾਲਜ਼

91. What is the idea of the concept of 'Trusteeship' in Gandhi's thought? (A) Wealth should be abolished immediately (B) The state should own all property (C) Wealthy people should hold wealth in trust for society (D) Private property should be protected without restrictions ਗਾਂਧੀ ਦੀ ਵਿਚਾਰਧਾਰਾ ਵਿੱਚ 'ਅਮਾਨਤਦਾਰੀ' ਦੇ ਸੰਕਲਪ ਦਾ ਮੁੱਖ ਵਿਚਾਰ ਕੀ ਹੈ ? (A) ਦੌਲਤ ਨੂੰ ਤੁਰੰਤ ਖਤਮ ਕਰ ਦਿੱਤਾ ਜਾਣਾ ਚਾਹੀਦਾ ਹੈ (B) ਸਾਰੀ ਜਾਇਦਾਦ 'ਤੇ ਰਾਜ ਦਾ ਮਾਲਕਾਨਾ ਹੱਕ ਹੋਣਾ ਚਾਹੀਦਾ ਹੈ (C) ਅਮੀਰ ਲੋਕਾਂ ਨੂੰ ਸਮਾਜ ਲਈ ਦੌਲਤ ਨੂੰ ਅਮਾਨਤ ਵਜੋਂ ਆਪਣੇ ਕੋਲ ਰੱਖਣਾ ਚਾਹੀਦਾ ਹੈ (D) ਨਿੱਜੀ ਜਾਇਦਾਦ ਦੀ ਬਿਨਾਂ ਕਿਸੇ ਪਾਬੰਦੀ ਦੇ ਰਾਖੀ ਕੀਤੀ ਜਾਣੀ ਚਾਹੀਦੀ ਹੈ Correct Answer: (C) Wealthy people should hold wealth in trust for society / ਅਮੀਰ ਲੋਕਾਂ ਨੂੰ ਸਮਾਜ ਲਈ ਦੌਲਤ ਨੂੰ ਅਮਾਨਤ ਵਜੋਂ ਆਪਣੇ ਕੋਲ ਰੱਖਣਾ ਚਾਹੀਦਾ ਹੈ

92. Who was the temporary president of Constituent Assembly when it was formed ? (A) Jawahar Lal Nehru (B) H.C. Mukharjee (C) Sachidananda Sinha (D) Dr. B.R. Ambedkar ਜਦੋਂ ਸੰਵਿਧਾਨ ਸਭਾ ਦਾ ਗਠਨ ਕੀਤਾ ਗਿਆ ਸੀ, ਤਾਂ ਇਸ ਦੇ ਆਰਜ਼ੀ ਪ੍ਰਧਾਨ ਕੌਣ ਸਨ? (A) ਜਵਾਹਰ ਲਾਲ ਨਹਿਰੂ (B) ਐੱਚ.ਸੀ. ਮੁਖਰਜੀ (C) ਸਚਿਦਾਨੰਦ ਸਿਨਹਾ (D) ਡਾ. ਬੀ.ਆਰ. ਅੰਬੇਡਕਰ Correct Answer: (C) Sachidananda Sinha / ਸਚਿਦਾਨੰਦ ਸਿਨਹਾ

93. 97th Constitutional Amendment Act in 2011 deals with (A) Cooperative Societies (B) Municipalities (C) Education (D) Law and Order 2011 ਦਾ 97ਵਾਂ ਸੰਵਿਧਾਨਕ ਸੋਧ ਐਕਟ ਨਾਲ ਸਬੰਧਿਤ ਹੈ । (A) ਸਹਿਕਾਰੀ ਸਭਾਵਾਂ (B) ਨਗਰ ਪਾਲਿਕਾਵਾਂ (C) ਸਿੱਖਿਆ (D) ਕਾਨੂੰਨ ਅਤੇ ਵਿਵਸਥਾ Correct Answer: (A) Cooperative Societies / ਸਹਿਕਾਰੀ ਸਭਾਵਾਂ

94. Modern Comparative Politics deals with (A) Analytical and Empirical Investigation of Political Process (B) Only Formal Institutions (C) Legal Institutions (D) None of the above ਆਧੁਨਿਕ ਤੁਲਨਾਤਮਕ ਰਾਜਨੀਤੀ ਦਾ ਸੰਬੰਧ ਹੈ (A) ਰਾਜਨੀਤਿਕ ਪ੍ਰਕਿਰਿਆ ਦੀ ਵਿਸ਼ਲੇਸ਼ਣਾਤਮਕ ਅਤੇ ਅਨੁਭਵ-ਆਧਾਰਿਤ ਜਾਂਚ ਨਾਲ (B) ਸਿਰਫ਼ ਰਸਮੀ ਸੰਸਥਾਵਾਂ ਨਾਲ (C) ਕਾਨੂੰਨੀ ਸੰਸਥਾਵਾਂ ਨਾਲ (D) ਉਪਰੋਕਤ ਵਿੱਚੋਂ ਕੋਈ ਨਹੀਂ Correct Answer: (A) Analytical and Empirical Investigation of Political Process / ਰਾਜਨੀਤਿਕ ਪ੍ਰਕਿਰਿਆ ਦੀ ਵਿਸ਼ਲੇਸ਼ਣਾਤਮਕ ਅਤੇ ਅਨੁਭਵ-ਆਧਾਰਿਤ ਜਾਂਚ ਨਾਲ

95. Gandhi's political philosophy was strongly influenced by the writings of - (A) Thomas Hobbes (B) John Locke (C) Leo Tolstoy (D) Machiavelli ਗਾਂਧੀ ਦਾ ਰਾਜਨੀਤਿਕ ਦਰਸ਼ਨ ਕਿਸ ਦੀਆਂ ਲਿਖਤਾਂ ਤੋਂ ਡੂੰਘੀ ਤਰ੍ਹਾਂ ਪ੍ਰਭਾਵਿਤ ਸੀ: (A) ਥਾਮਸ ਹੌਬਸ (B) ਜੌਨ ਲੌਕ (C) ਲੀਓ ਟਾਲਸਟਾਏ (D) ਮੈਕਿਆਵਲੀ Correct Answer: (C) Leo Tolstoy / ਲੀਓ ਟਾਲਸਟਾਏ

(Note: Questions 96 to 106 are missing from the scanned pages provided.)


Mcqs 96-106 Will be uploaded soon

107. The phrase 'War of All Against All' is associated with which of the following? (A) John Locke (B) J.J. Rousseau (C) J.S. Mill (D) Thomas Hobbes 'ਸਭ ਦੇ ਵਿਰੁੱਧ ਸਭ ਦੀ ਜੰਗ' ਵਾਕੰਸ਼ ਕਿਸ ਨਾਲ ਜੁੜਿਆ ਹੋਇਆ ਹੈ ? (A) ਜੌਨ ਲੌਕ (B) ਜੇ.ਜੇ. ਰੂਸੋ (C) ਜੇ.ਐੱਸ. ਮਿਲ (D) ਥਾਮਸ ਹੌਬਸ Correct Answer: (D) Thomas Hobbes / ਥਾਮਸ ਹੌਬਸ

108. Which one of the following is not a supporter of Idealist theory ? (A) N. de Condorcet (B) Kenneth Waltz (C) Bertrand Russell (D) Woodrow Willson ਹੇਠ ਲਿਖਿਆਂ ਵਿੱਚੋਂ ਕੌਣ ਆਦਰਸ਼ਵਾਦੀ ਸਿਧਾਂਤ ਦਾ ਸਮਰਥਕ ਨਹੀਂ ਹੈ? (A) ਐਨ.ਡੀ ਕੋਂਡੋਰਸੇਟ (B) ਕੈਨੇਥ ਵਾਲਟਜ਼ (C) ਬਰਟਰੈਂਡ ਰਸਲ (D) ਵੁਡਰੋ ਵਿਲਸਨ Correct Answer: (B) Kenneth Waltz / ਕੈਨੇਥ ਵਾਲਟਜ਼

109. Strategic Realism theory is mainly developed by which thinker ? (A) Thomas Schelling (B) Kenneth Waltz (C) John Mearsheimer (D) Hans J. Morgenthau ਰਣਨੀਤਕ ਯਥਾਰਥਵਾਦ ਸਿਧਾਂਤ ਮੁੱਖ ਤੌਰ 'ਤੇ ਕਿਸ ਵਿਚਾਰਕ ਦੁਆਰਾ ਵਿਕਸਤ ਕੀਤਾ ਗਿਆ ਸੀ? (A) ਥਾਮਸ ਸ਼ੈਲਿੰਗ (B) ਕੈਨੇਥ ਵਾਲਟਜ਼ (C) ਜੌਨ ਮੀਅਰਸ਼ਾਈਮਰ (D) ਹੈਂਸ ਜੇ. ਮੋਰਗੈਂਥੋ Correct Answer: (A) Thomas Schelling / ਥਾਮਸ ਸ਼ੈਲਿੰਗ

110. Who is the author of the book 'Man, the State and War'? (A) Norman Agnels (B) E.H. Carr (C) John H. Herz (D) Kenneth Waltz 'ਮੈਨ, ਦ ਸਟੇਟ ਐਂਡ ਵਾਰ' ਪੁਸਤਕ ਦਾ ਲੇਖਕ ਕੌਣ ਹੈ ? (A) ਨੌਰਮਨ ਐਂਜਲਸ (B) ਈ.ਐੱਚ. ਕਾਰ (C) ਜੌਨ ਐੱਚ. ਹਰਜ਼ (D) ਕੈਨੇਥ ਵਾਲਟਜ਼ Correct Answer: (D) Kenneth Waltz / ਕੈਨੇਥ ਵਾਲਟਜ਼

111. Who is the writer of the book 'The Art of War'? (A) Henery Kissinger (B) Sun Tzu (C) Carl von Clausewitz (D) Machiavelli 'ਦੀ ਆਰਟ ਆਫ਼ ਵਾਰ' ਪੁਸਤਕ ਦਾ ਲੇਖਕ ਕੌਣ ਹੈ? (A) ਹੈਨਰੀ ਕਿਸਿੰਜਰ (B) ਸਨ ਤਜ਼ੂ (C) ਕਾਰਲ ਵਾਨ ਕਲਾਉਜ਼ਵਿਟਜ਼ (D) ਮੈਕਿਆਵੇਲੀ Correct Answer: (B) Sun Tzu / ਸਨ ਤਜ਼ੂ

112. Who of the following was linked with Peloponnesian war? (A) N. Machiavelli (B) Thomas Hobbes (C) Thucydides (D) Carl von Clausewitz ਹੇਠ ਲਿਖਿਆਂ ਵਿੱਚੋਂ ਕੌਣ ਪੈਲੋਪੋਨੇਸ਼ੀਅਨ ਯੁੱਧ ਨਾਲ ਸੰਬੰਧਿਤ ਹੈ ? (A) ਐਨ. ਮੈਕਿਆਵੇਲੀ (B) ਥਾਮਸ ਹੌਬਸ (C) ਥੂਸੀਡਾਈਡਸ (D) ਕਾਰਲ ਵਾਨ ਕਲਾਉਜ਼ਵਿਟਜ਼ Correct Answer: (C) Thucydides / ਥੂਸੀਡਾਈਡਸ

113. In Liberal School of Thought, the term 'Complex Interdependence' was floated by which authors ? (A) Almond and Powell (B) M.K. Gandhi and Woodrow Wilson (C) Sun Tzu and Clausewitz (D) Robert Keohane and Joseph Nye ਉਦਾਰਵਾਦੀ ਵਿਚਾਰਧਾਰਾ ਵਿੱਚ, 'ਜਟਿਲ ਆਪਸੀ ਨਿਰਭਰਤਾ' ਸ਼ਬਦ ਕਿਨ੍ਹਾਂ ਲੇਖਕਾਂ ਦੁਆਰਾ ਪੇਸ਼ ਕੀਤਾ ਗਿਆ ਸੀ ? (A) ਆਲਮੰਡ ਅਤੇ ਪਾਵੇਲ (B) ਐਮ. ਕੇ. ਗਾਂਧੀ ਅਤੇ ਵੁਡਰੋ ਵਿਲਸਨ (C) ਸਨ ਤਜ਼ੂ ਅਤੇ ਕਲਾਉਜ਼ਵਿਟਜ਼ (D) ਰਾਬਰਟ ਕੇਓਹੇਨ ਅਤੇ ਜੋਸਫ਼ ਨਈ Correct Answer: (D) Robert Keohane and Joseph Nye / ਰਾਬਰਟ ਕੇਓਹੇਨ ਅਤੇ ਜੋਸਫ਼ ਨਈ

114. The term 'Security Community' is mainly linked with which thinker ? (A) Karl Deutsch (B) John Burton (C) James Rosenau (D) Immanuel Kant 'ਸੁਰੱਖਿਆ ਭਾਈਚਾਰਾ' ਸ਼ਬਦ ਮੁੱਖ ਤੌਰ ਤੇ ਕਿਸ ਵਿਚਾਰਕ ਨਾਲ ਜੁੜਿਆ ਹੋਇਆ ਹੈ ? (A) ਕਾਰਲ ਡਿਊਸ਼ (B) ਜੌਨ ਬਰਟਨ (C) ਜੇਮਸ ਰੋਜ਼ਨਾਊ (D) ਇਮੈਨੂਅਲ ਕਾਂਤ Correct Answer: (A) Karl Deutsch / ਕਾਰਲ ਡਿਊਸ਼

115. The argument that 'democracies don't go to war with each other' belongs to which strand of liberalism? (A) Sociological Liberalism (B) Republican Liberalism (C) Institutional Liberalism (D) Interdependence Liberalism ਇਹ ਦਲੀਲ ਕਿ 'ਲੋਕਤੰਤਰ ਆਪਸ ਵਿੱਚ ਜੰਗ ਨਹੀਂ ਕਰਦੇ', ਉਦਾਰਵਾਦ ਦੀ ਕਿਸ ਧਾਰਾ ਨਾਲ ਸਬੰਧਤ ਹੈ? (A) ਸਮਾਜ-ਸ਼ਾਸਤਰੀ ਉਦਾਰਵਾਦ (B) ਗਣਤੰਤਰੀ ਉਦਾਰਵਾਦ (C) ਸੰਸਥਾਗਤ ਉਦਾਰਵਾਦ (D) ਅੰਤਰ-ਨਿਰਭਰਤਾ ਉਦਾਰਵਾਦ Correct Answer: (B) Republican Liberalism / ਗਣਤੰਤਰੀ ਉਦਾਰਵਾਦ

116. The term 'False Consciousness' was floated by which thinker ? (A) Karl Marx (B) Friedrich Engels (C) Lenin (D) Stalin 'ਝੂਠੀ ਚੇਤਨਾ' ਸ਼ਬਦ ਕਿਸ ਵਿਚਾਰਕ ਦੁਆਰਾ ਪੇਸ਼ ਕੀਤਾ ਗਿਆ? (A) ਕਾਰਲ ਮਾਰਕਸ (B) ਫਰੈਡਰਿਕ ਏਂਗਲਜ਼ (C) ਲੈਨਿਨ (D) ਸਟਾਲਿਨ Correct Answer: (B) Friedrich Engels / ਫਰੈਡਰਿਕ ਏਂਗਲਜ਼

117. From the following, whose work is titled as "The Social Contract"? (A) Locke (B) Montesquieu (C) Rousseau (D) Hobbes ਹੇਠ ਲਿਖਿਆਂ ਵਿੱਚੋਂ ਕਿਸ ਦਾ ਕਾਰਜ "ਸਮਾਜਿਕ ਸਮਝੌਤੇ" ਦੇ ਨਾਮ ਨਾਲ ਜਾਣਿਆਂ ਜਾਂਦਾ ਹੈ? (A) ਲੌਕ (B) ਮੋਂਟੇਸਕਿਊ (C) ਰੂਸੋ (D) ਹੌਬਸ Correct Answer: (C) Rousseau / ਰੂਸੋ

118. Who developed the Theory of 'Offensive Realism'? (A) Machiavelli (B) T. Schelling (C) Mearsheimer (D) Lenin ‘ਆਕ੍ਰਮਕ ਯਥਾਰਥਵਾਦ' ਦਾ ਸਿਧਾਂਤ ਕਿਸ ਨੇ ਦਿੱਤਾ ? (A) ਮੈਕਿਆਵੇਲੀ (B) ਟੀ. ਸ਼ੈਲਿੰਗ (C) ਮੀਅਰਸ਼ੀਮਰ (D) ਲੈਨਿਨ Correct Answer: (C) Mearsheimer / ਮੀਅਰਸ਼ੀਮਰ

119. The Charter of United Nations Organisation contains how many articles ? (A) 111 (B) 112 (C) 113 (D) 114 ਸੰਯੁਕਤ ਰਾਸ਼ਟਰ ਸੰਗਠਨ ਦੇ ਚਾਰਟਰ ਵਿੱਚ ਕਿੰਨੀਆਂ ਧਾਰਾਵਾਂ ਹਨ? (A) 111 (B) 112 (C) 113 (D) 114 Correct Answer: (A) 111

120. The term 'United Nations' was coined by which of the following? (A) Woodrow Wilson (B) Franklin D. Roosevelt (C) Winston Churchill (D) Henry Ford ਸ਼ਬਦ 'ਯੂਨਾਈਟਿਡ ਨੇਸ਼ਨਜ਼' ਹੇਠ ਲਿਖਿਆਂ ਵਿੱਚੋਂ ਕਿਸ ਦੁਆਰਾ ਘੜਿਆ ਗਿਆ? (A) ਵੁਡਰੋ ਵਿਲਸਨ (B) ਫਰੈਂਕਲਿਨ ਡੀ. ਰੂਸਵੈਲਟ (C) ਵਿੰਸਟਨ ਚਰਚਿਲ (D) ਹੈਨਰੀ ਫੋਰਡ Correct Answer: (B) Franklin D. Roosevelt / ਫਰੈਂਕਲਿਨ ਡੀ. ਰੂਸਵੈਲਟ

121. Under the UNO Charter, Article 47 provides for the 'Military Staff Committee' which is established to assist and advice which of the following organs? (A) UNGA (B) ICJ (C) UNSC (D) ECOSOC Council ਯੂ.ਐਨ.ਓ. ਚਾਰਟਰ ਦੇ ਤਹਿਤ, ਧਾਰਾ 47 'ਮਿਲਟਰੀ ਸਟਾਫ਼ ਕਮੇਟੀ' ਦੀ ਵਿਵਸਥਾ ਕਰਦੀ ਹੈ ਜੋ ਕਿ ਕਿਸ ਸੰਗਠਨ ਨੂੰ ਸਹਾਇਤਾ ਅਤੇ ਸਲਾਹ ਦੇਣ ਲਈ ਸਥਾਪਿਤ ਕੀਤੀ ਗਈ ਹੈ ? (A) UNGA (B) ICJ (C) UNSC (D) ECOSOC ਕੌਂਸਲ Correct Answer: (C) UNSC

122. The term 'The World is flat' is associated with which of the following thinkers? (A) David Held (B) J. Spykman (C) Susan Strange (D) Thomas Friedman 'ਦੁਨੀਆਂ ਸਮਤਲ ਹੈ' ਇਹ ਸ਼ਬਦ ਹੇਠ ਲਿਖਿਆਂ ਵਿੱਚੋਂ ਕਿਸ ਵਿਚਾਰਕ ਦੇ ਹਨ ? (A) ਡੇਵਿਡ ਹੈਲਡ (B) ਜੇ. ਸਪਾਈਕਮੈਨ (C) ਸੂਸਨ ਸਟਰੇਂਜ (D) ਥਾਮਸ ਫ੍ਰੀਡਮੈਨ Correct Answer: (D) Thomas Friedman / ਥਾਮਸ ਫ੍ਰੀਡਮੈਨ

123. The term 'Smart Power' belongs to which thinker? (A) Hans Morgenthau (B) Susan Strange (C) Vladimir Lenin (D) Joseph Nye Jr. 'ਸਮਾਰਟ ਪਾਵਰ' ਸ਼ਬਦ ਦਾ ਸੰਬੰਧ ਕਿਸ ਵਿਚਾਰਕ ਨਾਲ ਹੈ? (A) ਹੰਸ ਮੋਰਗੈਂਥੋ (B) ਸੂਸਨ ਸਟਰੇਂਜ (C) ਵਲਾਦੀਮੀਰ ਲੈਨਿਨ (D) ਜੋਸਫ਼ ਨਈ ਜੂਨੀਅਰ Correct Answer: (D) Joseph Nye Jr. / ਜੋਸਫ਼ ਨਈ ਜੂਨੀਅਰ

124. When was GATT Annecy Round held ? (A) 1947 (B) 1949 (C) 1956 (D) 1951 GATT ਐਨੇਸੀ ਰਾਊਂਡ ਦਾ ਆਯੋਜਨ ਕਦੋਂ ਕੀਤਾ ਗਿਆ ਸੀ? (A) 1947 (B) 1949 (C) 1956 (D) 1951 Correct Answer: (B) 1949

125. Which country hosted the G20 Summit in 2023 ? (A) U.S.A. (B) China (C) India (D) Brazil 2023 ਵਿਚ G20 ਸੰਮੇਲਨ ਦੀ ਮੇਜ਼ਬਾਨੀ ਕਿਸ ਦੇਸ਼ ਨੇ ਕੀਤੀ? (A) ਯੂ.ਐੱਸ.ਏ. (B) ਚੀਨ (C) ਭਾਰਤ (D) ਬ੍ਰਾਜ਼ੀਲ Correct Answer: (C) India / ਭਾਰਤ

126. Which one is not true about International Criminal Court (I.C.C.)? (A) I.C.C. was established in 2002. (B) I.C.C. headquarters is in Hague. (C) I.C.C. deals with war crimes. (D) I.C.C. works under International Court of Justice. ਅੰਤਰਰਾਸ਼ਟਰੀ ਅਪਰਾਧਿਕ ਅਦਾਲਤ (ਆਈ.ਸੀ.ਸੀ.) ਬਾਰੇ ਕਿਹੜੀ ਗੱਲ ਸੱਚ ਨਹੀਂ ਹੈ? (A) ਆਈ.ਸੀ.ਸੀ. ਦੀ ਸਥਾਪਨਾ 2002 ਵਿਚ ਹੋਈ ਸੀ (B) ਆਈ.ਸੀ.ਸੀ. ਦਾ ਮੁੱਖ ਦਫ਼ਤਰ ਹੇਗ ਵਿੱਚ ਹੈ। (C) ਆਈ.ਸੀ.ਸੀ. ਜੰਗੀ ਅਪਰਾਧਾਂ ਨਾਲ ਨਜਿੱਠਦੀ ਹੈ (D) ਆਈ.ਸੀ.ਸੀ. ਅੰਤਰਰਾਸ਼ਟਰੀ ਅਦਾਲਤ ਦੇ ਅਧੀਨ ਕੰਮ ਕਰਦੀ ਹੈ। Correct Answer: (D) I.C.C. works under International Court of Justice. / ਆਈ.ਸੀ.ਸੀ. ਅੰਤਰਰਾਸ਼ਟਰੀ ਅਦਾਲਤ ਦੇ ਅਧੀਨ ਕੰਮ ਕਰਦੀ ਹੈ।

127. U.N. Security Council resolution 1973 in 2011 is dealing with which of the following country? (A) Libya (B) Rwanda (C) Iraq (D) Afghanistan 2011 ਵਿਚ ਯੂ.ਐਨ. ਸੁਰੱਖਿਆ ਪ੍ਰੀਸ਼ਦ ਮਤਾ 1973 ਹੇਠ ਲਿਖਿਆਂ ਵਿੱਚੋਂ ਕਿਸ ਦੇਸ਼ ਨਾਲ ਸੰਬੰਧਿਤ ਰਿਹਾ ਹੈ? (A) ਲੀਬੀਆ (B) ਰਵਾਂਡਾ (C) ਇਰਾਕ (D) ਅਫ਼ਗ਼ਾਨਿਸਤਾਨ Correct Answer: (A) Libya / ਲੀਬੀਆ

128. Who has the highest authority in World Trade Organisation? (A) Ministerial Conference (B) General Council (C) Dispute Settlement Body (D) General Committee ਵਰਲਡ ਟਰੇਡ ਆਰਗੇਨਾਈਜ਼ੇਸ਼ਨ ਦੀ ਸਰਬਉੱਚ ਸੱਤਾ ਕਿਸ ਕੋਲ ਹੈ? (A) ਮੰਤਰੀ ਕਾਨਫ਼ਰੰਸ (B) ਸਾਮਾਨਯ ਪ੍ਰੀਸ਼ਦ (C) ਵਿਵਾਦ ਨਿਪਟਾਰਾ ਸੰਸਥਾ (D) ਸਾਮਾਨਯ ਕਮੇਟੀ Correct Answer: (A) Ministerial Conference / ਮੰਤਰੀ ਕਾਨਫ਼ਰੰਸ

129. 'Responsibility to Protect' (R2P) mainly concerns protection from which of the following? (A) Poverty and Unemployment (B) Economic Sanctions (C) Genocide, War Crimes, Ethnic cleansing and crime against humanity (D) International Terrorism 'ਸੁਰੱਖਿਆ ਕਰਨ ਦੀ ਜ਼ਿੰਮੇਵਾਰੀ' (R2P) ਹੇਠ ਲਿਖਿਆਂ ਵਿੱਚੋਂ ਮੁੱਖ ਤੌਰ 'ਤੇ ਕਿਸ ਤੋਂ ਸੁਰੱਖਿਆ ਨਾਲ ਸੰਬੰਧਿਤ ਹੈ ? (A) ਗਰੀਬੀ ਅਤੇ ਬੇਰੁਜ਼ਗਾਰੀ (B) ਆਰਥਿਕ ਪਾਬੰਦੀਆਂ (C) ਨਸਲਕੁਸ਼ੀ, ਜੰਗੀ ਅਪਰਾਧ, ਨਸਲੀ ਸਫ਼ਾਇਆ ਅਤੇ ਮਨੁੱਖਤਾ ਵਿਰੁੱਧ ਅਪਰਾਧ (D) ਅੰਤਰਰਾਸ਼ਟਰੀ ਅੱਤਵਾਦ Correct Answer: (C) Genocide, War Crimes, Ethnic cleansing and crime against humanity / ਨਸਲਕੁਸ਼ੀ, ਜੰਗੀ ਅਪਰਾਧ, ਨਸਲੀ ਸਫ਼ਾਇਆ ਅਤੇ ਮਨੁੱਖਤਾ ਵਿਰੁੱਧ ਅਪਰਾਧ

130. The Functionalist Theory of Politics is basically linked with which thinker ? (A) Karl Deutsch (B) Ernst Haas (C) David Held (D) David Mitrany ਰਾਜਨੀਤੀ ਦਾ ਕਾਰਜੀ ਸਿਧਾਂਤ ਮੂਲ ਰੂਪ ਵਿੱਚ ਕਿਸ ਵਿਚਾਰਕ ਨਾਲ ਜੁੜਿਆ ਹੋਇਆ ਹੈ? (A) ਕਾਰਲ ਡਿਊਸ਼ (B) ਅਰਨਸਟ ਹਾਸ (C) ਡੇਵਿਡ ਹੈਲਡ (D) ਡੇਵਿਡ ਮਿਟਰਾਨੀ Correct Answer: (D) David Mitrany / ਡੇਵਿਡ ਮਿਟਰਾਨੀ

131. 'New START treaty' 2010 regarding the Nuclear warheads was signed between/among which countries? (A) U.S.A. and Russia (B) U.S.A., Russia and China (C) U.S.A., Russia and E.U. (D) U.S.A. and China ਪ੍ਰਮਾਣੂ ਹਥਿਆਰਾਂ ਦੇ ਸੰਬੰਧ ਵਿੱਚ 'ਨਵੀਂ ਸ਼ੁਰੂਆਤ ਸੰਧੀ' 2010 ਵਿੱਚ ਕਿਨ੍ਹਾਂ ਦੇਸ਼ਾਂ ਵਿਚਕਾਰ ਹਸਤਾਖ਼ਰ ਕੀਤੀ ਗਈ ਸੀ: (A) ਯੂ.ਐੱਸ.ਏ. ਅਤੇ ਰੂਸ (B) ਯੂ.ਐੱਸ.ਏ., ਰੂਸ ਅਤੇ ਚੀਨ (C) ਯੂ.ਐੱਸ.ਏ., ਰੂਸ ਅਤੇ ਈ.ਯੂ. (D) ਯੂ.ਐੱਸ.ਏ. ਅਤੇ ਚੀਨ Correct Answer: (A) U.S.A. and Russia / ਯੂ.ਐੱਸ.ਏ. ਅਤੇ ਰੂਸ

132. In which year, Missile Technology Control Regime (MTCR) was established ? (A) 1986 (B) 1987 (C) 1988 (D) 1989 ਮਿਜ਼ਾਈਲ ਤਕਨਾਲੋਜੀ ਕੰਟਰੋਲ ਰੈਜੀਮ (MTCR) ਦੀ ਸਥਾਪਨਾ ਕਿਹੜੇ ਸਾਲ ਵਿੱਚ ਹੋਈ ਸੀ? (A) 1986 (B) 1987 (C) 1988 (D) 1989 Correct Answer: (B) 1987

133. The principle 'Most Favoured Nation' is related to which organisation ? (A) I.L.O. (B) W.T.O. (C) U.N.O. (D) SAARC 'ਸਭ ਤੋਂ ਵੱਧ ਤਰਜੀਹੀ ਰਾਸ਼ਟਰ' ਦਾ ਸਿਧਾਂਤ ਕਿਸ ਸੰਸਥਾ ਨਾਲ ਸੰਬੰਧਿਤ ਹੈ? (A) ਆਈ.ਐੱਲ.ਓ. (B) ਡਬਲਯੂ.ਟੀ.ਓ. (C) ਯੂ.ਐੱਨ.ਓ. (D) ਸਾਰਕ (SAARC) Correct Answer: (B) W.T.O. / ਡਬਲਯੂ.ਟੀ.ਓ.

134. Who wrote the book 'The Subjection of Women' (1869)? (A) John Locke (B) James Madison (C) Thomas Jafferson (D) J.S. Mill 'ਦ ਸਬਜੈਕਸ਼ਨ ਆਫ਼ ਵੁਮੈਨ' (1869) ਪੁਸਤਕ ਕਿਸ ਦੁਆਰਾ ਲਿਖੀ ਗਈ ਸੀ? (A) ਜੌਨ ਲੌਕ (B) ਜੇਮਜ਼ ਮੈਡੀਸਨ (C) ਥਾਮਸ ਜੈਫਰਸਨ (D) ਜੇ.ਐੱਸ. ਮਿਲ Correct Answer: (D) J.S. Mill / ਜੇ.ਐੱਸ. ਮਿਲ

135. The idea of Substructure and Superstructure belongs to which thinker? (A) Karl Marx (B) Georg Wilhelm Friedrich Hegel (C) J.S. Mill (D) Plato ਉਪ-ਸੰਰਚਨਾ ਅਤੇ ਉਸਾਰ ਦੇ ਵਿਚਾਰ ਇਸ ਨਾਲ ਸਬੰਧਿਤ ਹਨ: (A) ਕਾਰਲ ਮਾਰਕਸ (B) ਜਾਰਜ ਵਿਲਹੈਲਮ ਫਰੀਡਰਿਸ਼ ਹੀਗਲ (C) ਜੇ.ਐੱਸ. ਮਿਲ (D) ਪਲੈਟੋ Correct Answer: (A) Karl Marx / ਕਾਰਲ ਮਾਰਕਸ

136. Who gave 'Structural Theory of Imperialism'? (A) Immanual Wallerstein (B) Johan Galtung (C) Antonio Gramsci (D) Morton Kaplan 'ਸਾਮਰਾਜਵਾਦ ਦਾ ਸੰਰਚਨਾਤਮਿਕ ਸਿਧਾਂਤ' ਕਿਸ ਨੇ ਦਿੱਤਾ ? (A) ਇਮੈਨੁਅਲ ਵਾਲਰਸਟੀਨ (B) ਜੋਹਨ ਗਾਲਟੁੰਗ (C) ਐਂਟੋਨੀਓ ਗ੍ਰਾਮਸ਼ੀ (D) ਮੋਰਟਨ ਕੈਪਲਨ Correct Answer: (B) Johan Galtung / ਜੋਹਨ ਗਾਲਟੁੰਗ

137. When and where the First NAM Summit was held ? (A) Lusaka 1970 (B) Cairo 1964 (C) Belgrade 1961 (D) Algiers 1973 ਪਹਿਲਾ NAM ਸੰਮੇਲਨ ਕਿੱਥੇ ਅਤੇ ਕਦੋਂ ਆਯੋਜਿਤ ਕੀਤਾ ਗਿਆ ਸੀ? (A) ਲੁਸਾਕਾ 1970 (B) ਕਾਹਿਰਾ 1964 (C) ਬੈਲਗ੍ਰੇਡ 1961 (D) ਅਲਜੀਅਰਜ਼ 1973 Correct Answer: (C) Belgrade 1961 / ਬੈਲਗ੍ਰੇਡ 1961

138. When was India's Nuclear Doctrine adopted? (A) 1999 (B) 2001 (C) 2002 (D) 2003 ਭਾਰਤ ਦੀ ਪ੍ਰਮਾਣੂ ਨੀਤੀ ਨੂੰ ਕਿਸ ਸਾਲ ਵਿੱਚ ਅਪਣਾਇਆ ਗਿਆ ਸੀ? (A) 1999 (B) 2001 (C) 2002 (D) 2003 Correct Answer: (D) 2003

139. Who coined the idea of 'The Tragedy of the Common'? (A) Arne Naess (B) Thomas Malthus (C) Garrett Hardin (D) James Lovelock 'ਸਾਂਝੇ ਸਰੋਤਾਂ ਦੀ ਤ੍ਰਾਸਦੀ' ਦਾ ਵਿਚਾਰ ਕਿਸ ਦੁਆਰਾ ਦਿੱਤਾ ਗਿਆ ਸੀ? (A) ਆਰਨੇ ਨੇਸ (B) ਥਾਮਸ ਮਾਲਥਸ (C) ਗੈਰੇਟ ਹਾਰਡਨ (D) ਜੇਮਜ਼ ਲਵਲੌਕ Correct Answer: (C) Garrett Hardin / ਗੈਰੇਟ ਹਾਰਡਨ

140. When was 'The Next Steps in Strategic Partnership' agreement between India and U.S.A. signed ? (A) 2002 (B) 2003 (C) 2004 (D) 2005 ਭਾਰਤ ਅਤੇ ਅਮਰੀਕਾ ਵਿਚਕਾਰ 'ਰਣਨੀਤਕ ਭਾਈਵਾਲੀ ਵਿੱਚ ਅਗਲੇ ਕਦਮ' ਸਮਝੌਤੇ 'ਤੇ ਕਦੋਂ ਦਸਤਖ਼ਤ ਕੀਤੇ ਗਏ ਸਨ? (A) 2002 (B) 2003 (C) 2004 (D) 2005 Correct Answer: (C) 2004

141. What is the basic spirit behind 'The Gujral Doctrine' that is one of the principles of India's Foreign Policy? (A) Reciprocity (B) Most Favoured Nation Status (C) Non-Reciprocity (D) Isolation from South Asia ਭਾਰਤ ਦੀ ਵਿਦੇਸ਼ ਨੀਤੀ ਦੇ ਸਿਧਾਂਤਾਂ ਵਿੱਚੋਂ ਇਕ 'ਗੁਜਰਾਲ ਸਿਧਾਂਤ' ਪਿੱਛੇ ਮੂਲ ਭਾਵਨਾ ਕੀ ਹੈ ? (A) ਪਰਸਪਰਤਾ (B) ਸਭ ਤੋਂ ਵੱਧ ਤਰਜੀਹੀ ਰਾਸ਼ਟਰ ਦਾ ਦਰਜਾ (C) ਗੈਰ-ਪਰਸਪਰਤਾ (D) ਦੱਖਣੀ ਏਸ਼ੀਆ ਤੋਂ ਅਲੱਗ-ਥਲੱਗ ਰਹਿਣਾ Correct Answer: (C) Non-Reciprocity / ਗੈਰ-ਪਰਸਪਰਤਾ

142. Which Feminist Thinker reformulates Hans J. Morgenthou's Six Principles of International Relations ? (A) Cynthia Enloe (B) Jean Bethke Elshtain (C) Christine Sylvester (D) J. Ann Thickner ਕਿਹੜੀ ਨਾਰੀਵਾਦੀ ਚਿੰਤਕ ਨੇ ਹੈਂਸ ਜੇ. ਮੋਰਗੈਂਥੋ ਦੇ ਅੰਤਰਰਾਸ਼ਟਰੀ ਸਬੰਧਾਂ ਦੇ ਛੇ ਸਿਧਾਂਤਾਂ ਨੂੰ ਪੁਨਰ-ਪਰਿਭਾਸ਼ਿਤ ਕੀਤਾ ਹੈ? (A) ਸਿੰਥੀਆ ਐਨਲੋ (B) ਜੀਨ ਬੈਥਕੇ ਏਲਸ਼ਟਾਈਨ (C) ਕ੍ਰਿਸਟੀਨ ਸਿਲਵੈਸਟਰ (D) ਜੇ. ਐਨ ਥਿਕਨਰ Correct Answer: (D) J. Ann Thickner / ਜੇ. ਐਨ ਥਿਕਨਰ

143. When was United Nations Commission on Human Rights replaced by the Human Rights Council? (A) 2006 (B) 2007 (C) 2008 (D) 2009 ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਦੀ ਥਾਂ ਮਨੁੱਖੀ ਅਧਿਕਾਰ ਪ੍ਰੀਸ਼ਦ ਨੇ ਕਦੋਂ ਲੈ ਲਈ? (A) 2006 (B) 2007 (C) 2008 (D) 2009 Correct Answer: (A) 2006

144. In which year, India became the member of Missile Technology Control Regime (MTCR) ? (A) 2016 (B) 2017 (C) 2018 (D) 2019 ਭਾਰਤ, ਮਿਜ਼ਾਈਲ ਤਕਨਾਲੋਜੀ ਕੰਟਰੋਲ ਰੈਜੀਮ (MTCR) ਦਾ ਮੈਂਬਰ ਕਿਸ ਸਾਲ ਵਿੱਚ ਬਣਿਆ? (A) 2016 (B) 2017 (C) 2018 (D) 2019 Correct Answer: (A) 2016

145. When was the Treaty of Peace, Friendship and Cooperation between India and U.S.S.R. concluded ? (A) 1970 (B) 1971 (C) 1962 (D) 1991 ਭਾਰਤ ਅਤੇ ਯੂ.ਐੱਸ.ਐੱਸ.ਆਰ. ਵਿਚਕਾਰ ਸ਼ਾਂਤੀ, ਦੋਸਤੀ ਅਤੇ ਸਹਿਯੋਗ ਦੀ ਸੰਧੀ ਕਦੋਂ ਹੋਈ ਸੀ? (A) 1970 (B) 1971 (C) 1962 (D) 1991 Correct Answer: (B) 1971

146. 'Brahmos' the Supersonic Missile is a Joint venture of which countries ? (A) India and U.S.A. (B) India and China (C) India and U.K. (D) India and Russia ‘ਬ੍ਰਹਮੋਸ’ ਸੁਪਰਸੋਨਿਕ ਮਿਜ਼ਾਈਲ ਕਿਨ੍ਹਾਂ ਦੇਸ਼ਾਂ ਦਾ ਸਾਂਝਾ ਉੱਦਮ ਹੈ? (A) ਭਾਰਤ ਅਤੇ ਯੂ.ਐੱਸ.ਏ. (B) ਭਾਰਤ ਅਤੇ ਚੀਨ (C) ਭਾਰਤ ਅਤੇ ਯੂ.ਕੇ. (D) ਭਾਰਤ ਅਤੇ ਰੂਸ Correct Answer: (D) India and Russia / ਭਾਰਤ ਅਤੇ ਰੂਸ

147. The Galwan clash happened between which countries ? (A) India and China (B) India and Pakistan (C) India and Bangladesh (D) India and Sri Lanka ਗਲਵਾਨ ਟਕਰਾਅ ਕਿਨ੍ਹਾਂ ਦੇਸ਼ਾਂ ਵਿਚਕਾਰ ਹੋਇਆ? (A) ਭਾਰਤ ਅਤੇ ਚੀਨ (B) ਭਾਰਤ ਅਤੇ ਪਾਕਿਸਤਾਨ (C) ਭਾਰਤ ਅਤੇ ਬੰਗਲਾਦੇਸ਼ (D) ਭਾਰਤ ਅਤੇ ਸ੍ਰੀਲੰਕਾ Correct Answer: (A) India and China / ਭਾਰਤ ਅਤੇ ਚੀਨ

148. India's Look East Policy was floated under the tenure of which Prime Minister? (A) I.K. Gujral (B) Narsimha Rao (C) Manmohan Singh (D) Narendra Modi ਭਾਰਤ ਦੀ 'ਲੁੱਕ ਈਸਟ ਪਾਲਿਸੀ' ਕਿਸ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੌਰਾਨ ਸ਼ੁਰੂ ਕੀਤੀ ਗਈ ਸੀ? (A) ਆਈ.ਕੇ. ਗੁਜਰਾਲ (B) ਨਰਸਿਮ੍ਹਾ ਰਾਓ (C) ਮਨਮੋਹਨ ਸਿੰਘ (D) ਨਰਿੰਦਰ ਮੋਦੀ Correct Answer: (B) Narsimha Rao / ਨਰਸਿਮ੍ਹਾ ਰਾਓ

149. The Group of I2U2 includes which of the following countries? (A) Iran, Iraq, Ukraine and Uzbekistan (B) India, Italy, Uganda and U.K. (C) India, Israel, U.S.A. and U.A.E. (D) Iceland, Ireland, Uruguay and U.S.A. I2U2 ਸਮੂਹ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੇ ਦੇਸ਼ ਸ਼ਾਮਲ ਹਨ ? (A) ਈਰਾਨ, ਇਰਾਕ, ਯੂਕਰੇਨ ਅਤੇ ਉਜ਼ਬੇਕਿਸਤਾਨ (B) ਭਾਰਤ, ਇਟਲੀ, ਯੂਗਾਂਡਾ ਅਤੇ ਯੂ.ਕੇ. (C) ਭਾਰਤ, ਇਜ਼ਰਾਈਲ, ਯੂ.ਐੱਸ.ਏ. ਅਤੇ ਯੂ.ਏ.ਈ. (D) ਆਈਸਲੈਂਡ, ਆਇਰਲੈਂਡ, ਉਰੂਗਏ ਅਤੇ ਯੂ.ਐੱਸ.ਏ. Correct Answer: (C) India, Israel, U.S.A. and U.A.E. / ਭਾਰਤ, ਇਜ਼ਰਾਈਲ, ਯੂ.ਐੱਸ.ਏ. ਅਤੇ ਯੂ.ਏ.ਈ.

150. Who wrote the book 'Rights of Man'? (A) Georg Wilhelm Friedrich Hegel (B) Thomas Paine (C) Harold Laski (D) Aristotle ਪੁਸਤਕ 'ਰਾਈਟਸ ਆਫ਼ ਮੈਨ' ਕਿਸ ਦੁਆਰਾ ਲਿਖੀ ਗਈ ਹੈ? (A) ਜਾਰਜ ਵਿਲਹੈਲਮ ਫਰੀਡਰਿਸ਼ ਹੀਗਲ (B) ਥਾਮਸ ਪੇਨ (C) ਹੈਰੋਲਡ ਲਾਸਕੀ (D) ਅਰਸਤੂ Correct Answer: (B) Thomas Paine / ਥਾਮਸ ਪੇਨ

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends