ਅੰਮ੍ਰਤਸਰ ਸੈਟਰ ਹੈਡ ਟੀਚਰਜ ਪਰਮੋਸ਼ਨਾ ਲਈ ਪੱਤਰ ਹੋਇਆ ਜਾਰੀ - ਪਨੂੰ , ਲਹੌਰੀਆ

 ਅੰਮ੍ਰਤਸਰ ਸੈਟਰ ਹੈਡ ਟੀਚਰਜ ਪਰਮੋਸ਼ਨਾ ਲਈ ਪੱਤਰ ਹੋਇਆ ਜਾਰੀ  - ਪਨੂੰ , ਲਹੌਰੀਆ


 ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪਨੂੰ ਤੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਈਟੀਯੂ ਦੀ ਸੂਬਾ ਕਮੇਟੀ ਪੰਜਾਬ ਵੱਲੋ ਪਿਛਲੇ ਦਿਨੀ ਡੀ ਪੀ ਆਈ (ਐਲੀ ) ਕੋਲੋ ਪੁਰਜੋਰ ਯਤਨ ਕਰਕੇ ਪੰਜਾਬ ਭਰ ਚ ਸੈਟਰ ਹੈਡ ਟੀਚਰਜ ਪਰਮੋਸ਼ਨਾ ਲਈ ਪੱਤਰ ਜਾਰੀ ਕਰਾਇਆ ਗਿਆ । ਜਿਸ ਉਪਰੰਤ ਸਾਰੇ ਜਿਲਿਆ ਨੇ ਪਰਮੋਸ਼ਨਾ ਪ੍ਰਕ੍ਰਿਆ ਸ਼ੁਰੂ ਕੀਤੀ ਗਈ ਹੈ ।

     ਅੱਜ ਜਿਲਾ ਸਿਖਿਆ ਅਫਸਰ ਐਲੀ ਅੰਮ੍ਰਤਸਰ ਵੱਲੋ ਵੀ ਜਿਲੇ ਚ ਸੈਟਰ ਹੈਡ ਟੀਚਰਜ ਪਰਮੋਸ਼ਨਾ ਲਈ ਪੱਤਰ ਜਾਰੀ ਕਰਨਾ ਹੈਡ ਟੀਚਰਜ ਤੋ ਸੈਟਰ ਹੈਡ ਟੀਚਰਜ ਪਰਮੋਟ ਹੋਣ ਵਾਲੇ ਅਧਿਆਪਕਾਂ ਲਈ ਖੁਸ਼ਖਬਰੀ ਦੀ ਗੱਲ ਹੈ । ਈਟੀਯੂ (ਰਜਿ) ਵੱਲੋ ਸਾਰੀਆ ਖਾਲੀ ਹੈਡ ਟੀਚਰਜ / ਸੈਟਰ ਹੈਡ ਟੀਚਰਜ ਪਰਮੋਸ਼ਨਾ ਦੇ ਆਰਡਰ ਹੋਣ ਤੱਕ ਯਤਨ ਜਾਰੀ ਰਹਿਣਗੇ ।  ਸਤਬੀਰ ਸਿੰਘ ਬੋਪਾਰਾਏ ਤੇ ਸਮੂਹ ਜਿਲਾ ਕਮੇਟੀ ਐਲੀਮੈਟਰੀ ਟੀਚਰਜ ਯੂਨੀਅਨ ਅੰਮ੍ਰਿਤਸਰ  (ਰਜਿ )

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends