#HARIKE HEADWORKS ALERT
ਅਲਰਟ-11 ਵਜੇ ਹਰੀਕੇ ਹੈਡਵਰਕਸ ਤੋਂ 2,08,597 ਅਤੇ ਹੁਸੈਨੀਵਾਲਾ ਹੈਡਵਰਕਸ ਤੋਂ 1,10,568 ਕਿਉਸਿਕ ਪਾਣੀ ਛੱਡਿਆ ਜਾ ਰਿਹਾ ਸੀ। ਫਾਜਿ਼ਲਕਾ ਦੇ ਸਤਲੁਜ ਨੇੜਲੇ ਇਲਾਕਿਆਂ ਦੇ ਪਿੰਡਾਂ ਦੇ ਲੋਕਾਂ ਨੂੰ ਪ੍ਰਸ਼ਾਸਨ ਨਾਲ ਸਹਿਯੋਗ ਕਰਦਿਆਂ ਸੁਰੱਖਿਅਤ ਥਾਂਵਾਂ ਤੇ ਆਉਣ ਦੀ ਅਪੀਲ ਹੈ।
ਕਿਸੇ ਵੀ ਮਦਦ ਲਈ ਕਾਲ ਕਰੋ 01638-262153
🚩ਅਲਰਟ- ਹੁਸੈਨੀਵਾਲਾ ਹੈਡ ਵਰਕਸ ਤੋਂ ਅੱਜ 11 ਜੁਲਾਈ ਸਵੇਰੇ 10 ਵਜੇ 1,01,193 ਕਿਉਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਸ ਪਾਣੀ ਦਾ ਇਕ ਹਿੱਸਾ ਫਾ਼ਜਿ਼ਲਕਾ ਜਿ਼ਲ੍ਹੇ ਵਿਚੋਂ ਲੰਘਦੀ ਸਤਲੁਜ ਦੀ ਕਰੀਕ ਤੱਕ ਆਵੇਗਾ। ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਅਪੀਲ ਹੈ।
ਹੜ੍ਹ ਕੰਟਰੋਲ ਨੰਬਰ ਫਾ਼ਜਿ਼ਲਕਾ 01638-262153
ਹਰੀਕੇ ਹੈੱਡ ਵਰਕਸ ਤੋਂ 11 ਜੁਲਾਈ ਨੂੰ ਸਵੇਰੇ 8 ਵਜੇ 2,01,171 ਕਿਉਸਿਕ਼ ਪਾਣੀ ਛੱਡਿਆ ਜਾ ਰਿਹਾ ਸੀ। ਲੋਕਾਂ ਨੂੰ ਨਦੀ ਖੇਤਰਾਂ ਤੋਂ ਦੂਰ ਰਹਿਣ ਦੀ ਸਲਾਹ। ਹੜ੍ਹ ਕੰਟਰੋਲ ਰੂਮ ਫਾਜ਼ਿਲਕਾ 01638-262153
FAZILKA 10JULY 2023 PBJOBSOFTODAY
ਹਰੀਕੇ ਹੈਡਵਰਕਸ ਤੋਂ ਅੱਜ ਸ਼ਾਮ 70000 ਕਿਉਸਿਕ ਪਾਣੀ ਛੱਡਿਆ ਗਿਆ ਹੈ। ਜੋ ਕਿ ਲਗਭਗ 3 ਘੰਟੇ ਬਾਅਦ ਹੁਸੈਨੀਵਾਲਾ ਹੈਡਵਰਕਸ ਪੁੱਜੇਗਾ। ਜਿੱਥੋਂ 5 ਤੋਂ 6 ਘੰਟੇ ਬਾਅਦ ਯਾਣੀ ਅੱਜ ਰਾਤ (ਸੋਮ-ਮੰਗਲਵਾਰ ਦੀ ਦਰਮਿਆਨੀ ਰਾਤ) ਫਾਜਿ਼ਲਕਾ ਜਿ਼ਲ੍ਹੇ ਵਿਚ ਪੁੱਜੇਗਾ। ਇਸ ਲਈ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਸਾਵਧਾਨ ਰਹਿਣ ਅਪੀਲ ਹੈ।ਇਹ ਜਾਣਕਾਰੀ ਪ੍ਰਸ਼ਾਸਨ ਵੱਲੋਂ ਦਿਤੀ ਗਈ ਹੈ।
ਹਰੀਕੈ ਹੈਡਵਰਕਸ ਤੋਂ ਸਤਲੁਜ ਦਰਿਆ ਵਿਚ ਰਾਤ 9 ਵਜੇ 88458 ਕਿਉਸਿਕ ਪਾਣੀ ਛੱਡਿਆ ਜਾ ਰਿਹਾ ਹੈ।ਲੋਕਾਂ ਨੂੰ ਨਦੀ ਤੋਂ ਦੂਰ ਰਹਿਣ ਅਤੇ ਸੁਚੇਤ ਰਹਿਣ ਦੀ ਸਲਾਹ।
ਫਾਜਿ਼ਲਕਾ ਜਿਲ਼੍ਹੇ ਦੇ ਲੋਕ ਕਿਸੇ ਵੀ ਮਦਦ ਲਈ 01638-262153 ਨੰਬਰ ਤੇ ਫਲੱਡ ਕੰਟਰੋਲ ਰੂਮ ਤੇ ਸੰਪਰਕ ਕਰ ਸਕਦੇ ਹਨ।
ਰਾਤ 9 ਵਜੇ ਹੁਸੈਨੀਵਾਲਾ ਹੈਡ ਵਰਕਸ ਤੋਂ 57199 ਕਿਉਸਿਕ ਪਾਣੀ ਛੱਡਿਆ ਜਾ ਰਿਹਾ ਹੈ।ਜਿਸ ਦਾ ਪ੍ਰਭਾਵ ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਵਿਚ ਵਿਖ ਸਕਦਾ ਹੈ।
ਸਭ ਨੂੰ ਸੁਚੇਤ ਰਹਿਣ ਦੀ ਅਪੀਲ ਹੈ।
ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਮਹਾਤਮ ਨਗਰ ਵਿਚ ਹੜ੍ਹਾਂ ਦੇ ਖਤਰੇ ਦੇ ਮੱਦੇਨਜ਼ਰ ਤਾਇਨਾਤ ਸਿਹਤ ਵਿਭਾਗ ਦੀ ਟੀਮ।