FLOOD DUTY : ਹੜਾਂ ਨਾਲ ਹਾਲਾਤ ਖਰਾਬ, ਅਧਿਆਪਕਾਂ ਨੂੰ 24 ਘੰਟੇ ਫੋਨ ਆਨ ਰੱਖਣ ਦੇ ਹੁਕਮ
ਫਾਜ਼ਿਲਕਾ, 11 ਜੁਲਾਈ 2023
ਦਫਤਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਜਲਾਲਾਬਾਦ-1 (ਫਾਜਿਲਕਾ) ਵੱਲੋਂ ਸਮੂਹ ਅਧਿਆਪਕਾਂ ਨੂੰ ਹੜਾਂ ਦੌਰਾਨ ਡਿਊਟੀ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ "ਪੰਜਾਬ ਦੇ ਕਈ ਜਿਲ੍ਹਾ ਵਿੱਚ ਹੜ੍ਹ ਆ ਚੁੱਕਿਆ ਹੈ ਅਤੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਹਨ। ਇਸ ਲਈ ਇਸ ਬਲਾਕ ਦੇ ਸਮੂਹ ਕਰਮਚਾਰੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਜੇਕਰ ਆਪਣੇ ਇਲਾਕੇ ਵਿੱਚ ਹੜ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਕਰਮਚਾਰੀਆਂ ਦੀ ਡਿਊਟੀ ਮਾਨਯੋਗ ਡਿਪਟੀ ਕਮਿਸ਼ਨਰ ਫਾਜ਼ਿਲਕਾ ਜਾਂ ਮਾਨਯੋਗ ਐਸ.ਡੀ.ਐਮ. ਜਲਾਲਾਬਾਦ ਜਾਂ ਇਸ ਦਫਤਰ ਵੱਲੋਂ ਕਿਸੇ ਸਮੇਂ ਵੀ ਅਣਸੁਖਾਵੀ ਸਥਿਤੀ ਪੈਦਾ ਹੋਣ ਤੇ ਕਿਸੇ ਵੀ ਸਮੇਂ ਕੋਈ ਵੀ ਡਿਊਟੀ ਲਗਾਈ ਜਾ ਸਕਦੀ ਹੈ।
ਇਸ ਲਈ ਸਮੂਹ ਕਰਮਚਾਰੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਆਪਣਾ ਮੋਬਾਇਲ ਫੋਨ 24 ਘੰਟੇ ਚਾਲੂ ਰੱਖਣ ਤਾਂ ਜੋ ਕਰਮਚਾਰੀ ਨੂੰ ਡਿਊਟੀ ਪ੍ਰਤੀ ਤੁਰੰਤ ਸੂਚਿਤ ਕੀਤਾ ਜਾ ਸਕੇ।
ਜੇਕਰ ਕਰਮਚਾਰੀ ਦਾ ਮੋਬਾਇਲ ਫੋਨ ਬੰਦ ਪਾਇਆ ਜਾਂਦਾ ਹੈ ਜਾਂ ਡਿਊਟੀ ਪ੍ਰਤੀ ਅਣਗਹਿਲੀ/ਲਾਪਰਵਾਹੀ ਵਰਤੀ ਜਾਂਦੀ ਹੈ ਤਾਂ ਸਬੰਧਤ ਕਰਮਚਾਰੀ ਖਿਲਾਫ ਨਿਯਮਾ ਤਹਿਤ ਕਾਰਵਾਈ ਕੀਤੀ ਜਾਵੇਗੀ।"