VOLUNTEER - BPEO DISPUTE: ਬੀ ਪੀ ਈ ਓ ਅਤੇ ਸੇਖੇਵਾਲ ਸਕੂਲ ਵਿਵਾਦ ਵਿੱਚ ਯੂਨੀਅਨਾਂ ਆਪਣਾ ਸਾਰਥਕ ਰੋਲ ਅਦਾ ਕਰਨ : ਜੀ ਟੀ ਯੂ ਲੁਧਿਆਣਾ

 ਬੀ ਪੀ ਈ ਓ ਅਤੇ ਸੇਖੇਵਾਲ ਸਕੂਲ ਵਿਵਾਦ ਵਿੱਚ ਯੂਨੀਅਨਾਂ ਆਪਣਾ ਸਾਰਥਕ ਰੋਲ ਅਦਾ ਕਰਨ : ਜੀ ਟੀ ਯੂ ਲੁਧਿਆਣਾ 

ਲੁਧਿਆਣਾ ( ) ਅੱਜ ਸ ਰਣਜੋਧ ਸਿੰਘ ਖੰਨਾ ਵਲੋਂ ਮਾਛੀਵਾੜਾ ਸਾਹਿਬ ਦੋ ਵਿਖੇ ਬੀ ਪੀ ਈ ਓ ਦੇ ਅਹੁਦੇ ਦਾ ਚਾਰਜ ਸੰਭਾਲਣ ਮੌਕੇ ਗੌਰਮਿੰਟ ਟੀਚਰਜ ਯੂਨੀਅਨ ਜਿਲ੍ਹਾ ਲੁਧਿਆਣਾ ਦੇ ਅਹੁਦੇਦਾਰਾਂ ਦੀ ਇੱਕ ਅਹਿਮ ਮੀਟਿੰਗ ਜਿਲ੍ਹਾ ਪ੍ਰਧਾਨ ਜਗਜੀਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ।

 ਜਿਸ ਵਿੱਚ ਪਿੱਛਲੇ ਕੁੱਝ ਦਿਨਾ ਤੋਂ ਬੀ ਪੀ ਈ ਓ ਮਾਂਗਟ ਦੋ ਅਤੇ ਸ ਪ੍ਰਾ ਸਕੂਲ ਸੇਖੇਵਾਲ ਦੇ ਐੱਸ ਟੀ ਆਰ ਵਲੰਟੀਅਰ ਵਿਚਕਾਰ ਚੱਲ ਰਹੇ ਵਿਵਾਦ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।  ਉਕਤ ਸਾਰੇ ਘਟਨਾਕ੍ਰਮ ਦੌਰਾਨ ਕੁੱਝ ਕੁ ਅਧਿਆਪਕ ਜੱਥੇਬੰਦੀਆਂ ਵੱਲੋਂ ਕੋਈ ਸਾਰਥਕ ਰੋਲ ਅਦਾ ਨਾ ਕਰਨ ਤੇ ਚਿੰਤਾ ਪ੍ਰਗਟ ਕੀਤੀ ਗਈ । ਮੀਟਿੰਗ ਵਿੱਚ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਅਧਿਆਪਕ ਜਥੇਬੰਦੀਆਂ ਇਸ ਮੁੱਦੇ ਤੇ ਧਿਰ ਬਣਨ ਤੋਂ ਗੁਰੇਜ ਕਰਨ ਕਿਉਂਕਿ ਦੋਵੇਂ ਪਾਸੇ ਹੀ ਸਾਡੇ ਅਧਿਆਪਕ ਵਰਗ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਤੇ ਜੀ ਟੀ ਯੂ ਦੋਵਾਂ ਤਰਫ ਤੋਂ ਕਿਸੇ ਵੀ ਅਧਿਆਪਕ ਵਰਗ ਦੇ ਨੁਕਸਾਨ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਮੰਨਦੀ ਹੈ । 

ਮੁੱਦੇ ਤੇ ਗੱਲਬਾਤ ਕਰਦੇ ਹੋਏ ਅਧਿਆਪਕ ਆਗੂ।


 ਮੀਟਿੰਗ ਵਿੱਚ ਸ਼ਾਮਲ ਆਗੂਆਂ ਪ੍ਰਭਜੀਤ ਸਿੰਘ ਰਸੂਲਪੁਰ, ਲਖਵਿੰਦਰ ਸਿੰਘ ਲੱਖਾ ,ਇਕਬਾਲ ਸਿੰਘ ਰਾਏ ਅਤੇ ਜਸਬੀਰ ਸਿੰਘ ਬਰਮਾਂ ਨੇ ਕਿਹਾ ਕਿ ਜਿਹੜੀਆਂ ਜੱਥੇਬੰਦੀਆ ਪ੍ਰਾਇਮਰੀ ਸਕੂਲਾਂ ਅਤੇ ਉੱਥੇ ਸੇਵਾ ਨਿਭਾਅ ਰਹੇ ਅਧਿਆਪਕਾਂ ਦੀਆਂ ਜ਼ਮੀਨੀ ਸਮੱਸਿਆਵਾਂ ਤੋਂ ਜਾਣੂ ਨਹੀਂ ਹਨ ਉਹਨਾਂ ਨੂੰ ਕੋਈ ਵੀ ਬਿਆਨ ਜਾ ਪ੍ਰੈਸ ਨੋਟ ਜਾਰੀ ਕਰਨ ਤੋਂ ਪਹਿਲਾਂ ਪ੍ਰਾਇਮਰੀ ਕਾਡਰ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ,ਉਹਨਾਂ ਕਿਹਾ ਕਿ ਜੀ ਟੀ ਯੂ ਬਿਨਾ ਕਿਸੇ ਪੱਖਪਾਤ ਤੋ ਇਸ ਮਸਲੇ ਦੇ ਸਨਮਾਨਜਨਕ ਹਲ ਲਈ ਹਮੇਸ਼ਾ ਤਿਆਰ ਬਰ ਤਿਆਰ ਹੈ ਮੌਕੇ ਤੇ ਅਮਨਦੀਪ ਸਿੰਘ ਖੇੜਾ ਤੇ ਰੋਹਿਤ ਅਵਸਥੀ ਵੀ ਸ਼ਾਮਲ ਸਨ ।

💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends