PSEB GUIDELINES FOR ADMISSION 2023-24 : ਸਕੂਲ ਸਿੱਖਿਆ ਬੋਰਡ ਨੇ ਦਾਖ਼ਲਿਆਂ ਲਈ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼ ( INSTRUCTIONS FOR ADMISSION IN ALL CLASSES)

ਪੰਜਾਬ ਸਕੂਲ ਸਿਖਿਆ ਬੋਰਡ ਨੇ ਸੈਸ਼ਨ 2023-24 ਤੋਂ 5ਵੀਂ, 8ਵੀਂ, 10ਵੀਂ, 11ਵੀਂ ਅਤੇ 12ਵੀਂ ਜਮਾਤਾਂ ਵਿਚ ਦਾਖ਼ਲਿਆਂ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੋਰਡ ਦੀਆਂ ਕਲਾਸਾਂ ਵਿਚ ਦਾਖ਼ਲਾ ਲੈਣ ਲਈ ਅੰਤਿਮ ਮਿਤੀ 15 ਮਈ ਤਕ ਹੈ। ਇਸ ਤੋਂ ਬਾਅਦ ਬੋਰਡ ਦੀਆਂ ਜਮਾਤਾਂ ਵਿਚ ਦਾਖਲਾ ਨਹੀਂ ਦਿਤਾ ਜਾਵੇਗਾ। 



75 ਫੀਸਦੀ ਹਾਜ਼ਰੀ ਜ਼ਰੂਰੀ 

ਸਕੂਲਾਂ ਨੂੰ ਹਰ ਵਿਦਿਆਰਥੀ ਦੀ 75  ਫੀਸਦੀ  ਹਾਜ਼ਰੀ ਦਾ ਟੀਚਾ ਪੂਰਾ ਕਰਨਾ ਹੋਵੇਗਾ। ਪੰਜਵੀਂ ਜਮਾਤ ਵਿਚ ਦਾਖ਼ਲਾ ਸਿਰਫ਼ ਚੌਥੀ ਜਮਾਤ ਪਾਸ ਕਰਨ ਵਾਲਿਆਂ ਨੂੰ ਹੀ ਦਿਤਾ ਜਾਵੇਗਾ


ਪੰਜਾਬ ਸਕੂਲ ਸਿਖਿਆ ਬੋਰਡ ਦੁਆਰਾ ਮਾਨਤਾ ਪ੍ਰਾਪਤ ਸਰਕਾਰੀ ਮਾਨਤਾ ਪ੍ਰਾਪਤ, ਐਸਸੀਏਟਿਡ ਸਕੂਲਾਂ ਤੋਂ ਮਾਨਤਾ ਪ੍ਰਾਪਤ ਅਤੇ ਵਿਦਿਆਰਥੀ ਨੂੰ ਕਿਸੇ ਵੀ ਸਕੂਲ ਦੁਆਰਾ ਰੋਕਿਆ ਨਹੀਂ ਜਾਵੇਗਾ। 

ਦਾਖਲਿਆਂ ਲਈ ਉਮਰ ਨਿਸ਼ਚਿਤ 

ਪੰਜਵੀਂ ਜਮਾਤ ਵਿਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦੀ ਘੱਟ-ਘੱਟ ਉਮਰ 31 ਮਾਰਚ ਤਕ 9 ਸਾਲ ਹੋਣੀ ਚਾਹੀਦੀ ਹੈ । ਇਸ ਤਰ੍ਹਾਂ 8ਵੀਂ ਜਮਾਤ ਲਈ ਘੱਟ-ਘੱਟ 12 ਸਾਲ ਦੀ ਉਮਰ ਦੇ ਬੱਚੇ ਨੂੰ ਹੀ ਦਾਖ਼ਲਾ ਮਿਲੇਗਾ। 

ਗਰੁੱਪ ਬਦਲਣ ਲਈ ਵੀ ਨਿਯਮ ਲਾਗੂ 

 ਸਿਖਿਆ ਬੋਰਡ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਸੇ ਵੀ ਵਿਦਿਆਰਥੀ ਨੂੰ 11ਵੀਂ ਜਮਾਤ ਵਿਚ ਸਿਰਫ਼ 1 ਮਹੀਨੇ ਲਈ ਹੀ ਗਰੂਪ ਬਦਲਣ ਦੀ ਇਜਾਜ਼ਤ ਹੋਵੇਗੀ। ਇਹ ਇਜਾਜ਼ਤ ਸੰਸਥਾ ਦੇ ਮੁਖੀ ਦੁਆਰਾ ਦਿਤੀ ਜਾ ਸਕਦੀ ਹੈ। ਜੇਕਰ 12ਵੀਂ ਜਮਾਤ ਵਿਚ ਕਿਸੇ ਵੀ ਗਰੂਪ ਵਿਚ ਕੋਈ ਬਦਲਾਅ ਹੁੰਦਾ ਹੈ, ਤਾਂ ਵਿਦਿਆਰਥੀ ਉਸ ਗਰੁਪ ਵਿਚ ਸਿਰਫ਼ 2 ਵਿਸ਼ਿਆਂ ਨੂੰ ਬਦਲ ਸਕਦੇ ਹਨ ਜਿਸ ਵਿਚ ਉਹ 11ਵੀਂ ਜਮਾਤ ਵਿਚ ਹਨ। 

ਹੋਰ ਜਾਣਕਾਰੀ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ ਪੜਨ ਲਈ ਇਥੇ ਕਲਿੱਕ ਕਰੋ  


INSTRUCTIONS FOR ADMISSION IN PUNJAB GOVT  SCHOOLS : QUALIFICATION FOR ADMISSION IN 5TH , 8TH , 9TH , 10TH ,  11TH AND 12TH:  DOWNLOAD HERE 



 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends