ਪੁਰਾਣੀ ਪੈਨਸ਼ਨ ਸਕੀਮ ਬਹਾਲੀ ਲਈ 2 ਮਹੀਨੇ ਦਾ ਸਮਾਂ- ਵਿੱਤ ਮੰਤਰੀ
ਚੰਡੀਗੜ੍ਹ, 6 ਅਪ੍ਰੈਲ
ਅੱਜ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੀ ਅਹਿਮ ਮੀਟਿੰਗ ਸ੍ਰੀ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਨਾਲ਼ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ। ਮੀਟਿੰਗ ਵਿੱਚ ਆਗੂਆਂ ਨੇ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਨੋਟੀਫਿਕੇਸ਼ਨ ਤੁਰੰਤ ਲਾਗੂ ਕਰਨ ,ਸੀ ਪੀ ਐੱਫ ਕਟੌਤੀ ਤੁਰੰਤ ਬੰਦ ਕਰਕੇ ਜੀਪੀਐੱਫ ਕਟੌਤੀ ਸ਼ੁਰੂ ਕਰਨ ਦੀ ਮੰਗ ਕੀਤੀ।
ਵਿੱਤ ਮੰਤਰੀ ਵੱਲੋੰ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਦੋ ਮਹੀਨੇ ਦਾ ਸਮਾਂ ਮੰਗਿਆ ਸੀਪੀਐੱਫ ਕਟੌਤੀ ਬੰਦ ਕਰਨ ਬਾਰੇ ਵਿੱਤ ਮੰਤਰੀ ਵੱਲੋੰ ਬਹੁਤ ਜਲਦ ਕੈਬਨਿਟ ਸਬ ਕਮੇਟੀ ਦੀ ਅਗਲੀ ਮੀਟਿੰਗ ਵਿੱਚ ਸੀ ਪੀ ਐੱਫ ਕਟੌਤੀ ਬੰਦ ਕਰਨ ਫੈਸਲਾ ਲੈਣ ਦਾ ਭਰੋਸਾ ਦਿੱਤਾ। ਇਹ ਜਾਣਕਾਰੀ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਕਮੇਟੀ ਦੇ ਆਗੂਆਂ ਵੱਲੋਂ ਦਿਤੀ ਗਈ।
ਅੱਜ ਦੀ ਮੀਟਿੰਗ ਵਿੱਚ ਸੂਬਾ ਕਨਵੀਨਰ ਜਸਵੀਰ ਸਿੰਘ ਤਲਵਾੜਾ, ਜਰਨੈਲ ਸਿੰਘ ਪੱਟੀ,ਅਜੀਤਪਾਲ ਸਿੰਘ ਜੱਸੋਵਾਲ, ਜਸਵਿੰਦਰ ਸਿੰਘ ਜੱਸਾ ਪਿਸ਼ੋਰੀਆ,ਕਰਮਜੀਤ ਸਿੰਘ ਤਾਮਕੋਟ, ਬਿਕਰਮਜੀਤ ਸਿੰਘ ਕੱਦੋਂ,ਵਰਿੰਦਰ ਵਿੱਕੀ,ਨਿਰਮਲ ਸਿੰਘ ਮੋਗਾ,ਗੁਰਦੀਪ ਸਿੰਘ ਚੀਮਾ, ਹਰਪ੍ਰੀਤ ਸਿੰਘ ਬਰਾੜ,ਪਰਮਿੰਦਰ ਸਿੰਘ,ਕੁਲਵਿੰਦਰ ਸਿੰਘ,ਬਲਵਿੰਦਰ ਸਿੰਘ ਲੋਧੀਪੁਰ, ਨਰਿੰਦਰ ਧੂਲਕੋਟ,ਗੁਰਦੇਵ ਸਿੰਘ,ਸਤਨਾਮ ਸਿੰਘ ,ਰਵਿੰਦਰ ਸਿੰਘ,,ਨਵਜੋਂਸ਼ ਸਪੋਲੀਆ ਆਦਿ ਹਾਜਰ ਸਨ।