BUDGET LIVE 2023 : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇਸ਼ ਦਾ 75ਵਾਂ ਬਜਟ ਪੇਸ਼ ਕਰ ਰਹੀ ਹੈ, ਦੇਖੋ ਲਾਈਵ
ਨਵੀਂ ਦਿੱਲੀ,1 ਫਰਵਰੀ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਆਪਣਾ 5ਵਾਂ ਅਤੇ ਦੇਸ਼ ਦਾ 75ਵਾਂ ਬਜਟ ਪੇਸ਼ ਕਰ ਰਹੀ ਹੈ। ਸੀਤਾਰਮਨ ਨੇ ਕਿਹਾ ਕਿ ਇਹ ਅਮ੍ਰਿਤਕਾਲ ਦਾ ਪਹਿਲਾ ਬਜਟ ਹੈ, ਜੋ ਪਿਛਲੇ ਬਜਟ ਵਿੱਚ ਰੱਖੀ ਨੀਂਹ 'ਤੇ ਆਧਾਰਿਤ ਹੈ। ਅਸੀਂ ਅਜਿਹਾ ਭਾਰਤ ਚਾਹੁੰਦੇ ਹਾਂ, ਜਿੱਥੇ ਔਰਤਾਂ, ਕਿਸਾਨਾਂ, ਅਨੁਸੂਚਿਤ ਜਾਤੀਆਂ ਸਮੇਤ ਹਰ ਕਿਸੇ ਨੂੰ ਜਗ੍ਹਾ ਮਿਲੇ।
INCOME TAX SLAB 2023-24
ਨਵੀਂ ਟੈਕਸ ਪ੍ਰਣਾਲੀ 'ਚ 7 ਲੱਖ ਤੱਕ ਦੀ ਆਮਦਨ 'ਤੇ ਕੋਈ ਟੈਕਸ ਨਹੀਂ ਲੱਗੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਮੱਧ ਵਰਗ ਲਈ ਇਹ ਸਭ ਤੋਂ ਮਹੱਤਵਪੂਰਨ ਚੀਜ਼ ਹੈ। ਇਨਕਮ ਟੈਕਸ ਸਲੈਬ ਵੀ ਘਟਾ ਦਿੱਤੇ ਗਏ ਹਨ। ਹੁਣ ਇਨ੍ਹਾਂ ਨੂੰ 6 ਤੋਂ ਘਟਾ ਕੇ 5 ਕਰ ਦਿੱਤਾ ਗਿਆ ਹੈ।
BUDGET 2023 PDF DOWNLOAD HERE
ਇਨਕਮ ਟੈਕਸ ਸਲੈਬਾਂ ਨੂੰ 6 ਤੋਂ ਘਟਾ ਕੇ 5 ਕਰ ਦਿੱਤਾ ਗਿਆ ਹੈ।3-6 ਲੱਖ ਰੁਪਏ ਦੀ ਆਮਦਨ 'ਤੇ 5 ਫੀਸਦੀ ਟੈਕਸ ਲਗਾਇਆ ਜਾਵੇਗਾ । 6-9 ਲੱਖ ਰੁਪਏ ਦੀ ਆਮਦਨ 'ਤੇ 10 ਫੀਸਦੀ ਟੈਕਸ ਲਗਾਇਆ ਜਾਵੇਗਾ।
9-12 ਲੱਖ ਰੁਪਏ ਦੀ ਆਮਦਨ 'ਤੇ 15 ਫੀਸਦੀ ਟੈਕਸ ਲਗਾਇਆ ਜਾਵੇਗਾ। 12-15 ਲੱਖ ਰੁਪਏ ਦੀ ਆਮਦਨ 'ਤੇ 20% ਟੈਕਸ ਲਗਾਇਆ ਜਾਵੇਗਾ। 15 ਲੱਖ ਰੁਪਏ ਤੋਂ ਵੱਧ ਆਮਦਨ 'ਤੇ ਲਗਾਇਆ ਜਾਵੇਗਾ 30% ਟੈਕਸ ।
Income : Tax slab
ਆਮਦਨ 0-3 ਲੱਖ : ਕੋਈ ਟੈਕਸ ਨਹੀਂਆਮਦਨ 3-6 ਲੱਖ : 5% ਟੈਕਸਆਮਦਨ 6-9 ਲੱਖ : 10% ਟੈਕਸਆਮਦਨ 9 -12 ਲੱਖ : 15% ਟੈਕਸਆਮਦਨ 12 ਤੋਂ 15 ਲੱਖ : 20% ਟੈਕਸਆਮਦਨ 15 ਲੱਖ ਤੋਂ ਉੱਪਰ : 30 % ਟੈਕਸ