ਸਿੱਖਿਆ ਮੰਤਰੀ ਨੇ ਨਗਰ ਕੋਂਸਲ ਵਿੱਚ ਬਾਈਓਮੈਟਰਿਕਸ ਸਿਸਟਮ ਨਾਲ ਹਾਜਰੀ ਲਗਾਉਣ ਦੇ ਦਿੱਤੇ ਨਿਰਦੇਸ਼
ਹਰਜੋਤ ਬੈਂਸ ਨੇ ਚਰਨ ਗੰਗਾ ਸਟੇਡੀਅਮ ਸਣੇ ਵੱਖ ਵੱਖ ਵਾਰਡਾਂ ਦਾ ਕੀਤਾ ਦੌਰਾ, ਲੇਟ ਲਤੀਫੀ ਨਹੀ ਹੋਵੇਗੀ ਬਰਦਾਸ਼ਤ
ਗੁਰੂ ਨਗਰੀ ਦੀ ਸਫਾਈ ਵਿਵਸਥਾ ਵਿੱਚ ਕੁਤਾਹੀ ਨਹੀ ਹੋਵੇਗੀ ਬਰਦਾਸ਼ਤ, ਦਫਤਰਾਂ ਵਿੱਚ ਸਮੇਂ ਸਿਰ ਹਾਜ਼ਰ ਹੋਣ ਦੇ ਨਿਰਦੇਸ਼
ਹੋਲਾ ਮਹੱਲਾ ਦੌਰਾਨ ਸਾਰੇ ਵਿਭਾਗਾਂ ਨੂੰ ਜਿੰਮੇਵਾਰੀ ਨਾਲ ਕੰਮ ਕਰਨ ਦੀ ਹਦਾਇਤ
ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਦੌਰੇ ਮਗਰੋਂ ਹਰਕਤ ਵਿੱਚ ਪ੍ਰਸਾਸ਼ਨ
ਸ੍ਰੀ ਅਨੰਦਪੁਰ ਸਾਹਿਬ 08 ਫਰਵਰੀ (ਅੰਜੂ ਸੂਦ)
ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ ਪੰਜਾਬ ਅੱਜ ਤੜਕਸਾਰ ਆਪਣੇ ਵਿਧਾਨ ਸਭਾ ਹਲਕੇ ਦੇ ਦੌਰੇ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ, ਜਿੱਥੇ ਉਨ੍ਹਾਂ ਨੇ ਸ਼ਹਿਰ ਦੀ ਸਫਾਈ ਵਿਵਸਥਾ, ਸਟਰੀਟ ਲਾਈਟ, ਗੰਦੇ ਪਾਣੀ ਨਿਕਾਸੀ ਅਤੇ ਹੋਰ ਪ੍ਰਬੰਧਾਂ ਦਾ ਜਾਇਜਾ ਲਿਆ। ਕੈਬਨਿਟ ਮੰਤਰੀ ਨੇ ਸਵੇਰੇ 9 ਵਜੇ ਨਗਰ ਕੋਂਸਲ ਦਫਤਰ ਪਹੁੰਚ ਕੇ ਉਥੇ ਮੁਲਜ਼ਮਾ ਦੀ ਹਾਜ਼ਰੀ ਅਤੇ ਪਹੁੰਚਣ ਦੇ ਸਮੇਂ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਅਧਿਕਾਰੀਆਂ ਕਰਮਚਾਰੀਆਂ ਨੂੰ ਸਮੇਂ ਸਿਰ ਦਫਤਰ ਆਉਣ ਦੀ ਹਦਾਇਤ ਕੀਤੀ। ਉਨ੍ਹਾਂ ਨੇ ਕਿਹਾ ਕਿ ਆਮ ਲੋਕਾਂ ਦਫਤਰਾਂ ਵਿੱਚ ਕੋਈ ਖੱਜਲ ਖੁਆਰੀ ਨਾ ਹੋਣ ਦਿੱਤੀ ਜਾਵੇ। ਅਧਿਕਾਰੀਆਂ ਤੇ ਕਰਮਚਾਰੀਆਂ ਦੀ ਲੇਟ ਲਤੀਫੀ ਬਰਦਾਸ਼ਤ ਨਹੀ ਹੋਵੇਗੀ।
PSEB EXAM SCHEDULE 2024: ਸਿੱਖਿਆ ਬੋਰਡ ਸੈਸ਼ਨ 2023-24 ਦੌਰਾਨ ਬਾਰ ਬਾਰ ਨਹੀਂ ਲਵੇਗਾ ਪ੍ਰੀਖਿਆਵਾਂ, ਪੜ੍ਹੋ ਇਥੇ
ਸਿੱਖਿਆ ਮੰਤਰੀ ਨੇ ਨਿਵੇਕਲੀ ਪਹਿਲ ਕਦਮੀ ਕਰਦੇ ਹੋਏ 100 ਪ੍ਰਤੀਸ਼ਤ ਦਫਤਰਾਂ ਵਿੱਚ ਹਾਜਰੀ ਨੂੰ ਯਕੀਨੀ ਬਣਾਉਣ ਲਈ ਤੁਰੰਤ ਨਗਰ ਕੋਂਸਲ ਵਿੱਚ ਬਾਈਓਮੈਟਰਿਕਸ ਹਾਜਰੀ ਮਸ਼ੀਨ ਲਗਾਉਣ ਦੇ ਨਿਰਦੇ਼ਸ(read) ਦਿੱਤੇ। ਉਨ੍ਹਾਂ ਨੇ ਕਿਹਾ ਕਿ ਹਰ ਕਰਮਚਾਰੀ ਦੀ ਦਫਤਰ ਵਿੱਚ ਆਉਣ ਤੇ ਜਾਣ ਦਾ ਸਮਾ ਇਸ ਬਾਈਓਮੈਟਰਿਕਸ ਹਾਜਰੀ ਮਸ਼ੀਨ ਵਿੱਚ ਦਰਜ ਹੋਵੇਗਾ ਅਤੇ ਫਰਲੋ ਬੰਦ ਹੋ ਜਾਵੇਗੀ। ਇਸ ਦੇ ਨਾਲ ਨਗਰ ਕੋਂਸਲ ਦਫਤਰ ਵਿੱਚ ਆਪਣੇ ਕੰਮਕਾਜ ਲਈ ਆਉਣ ਵਾਲੇ ਨਗਰ ਵਾਸੀਆਂ ਨੂੰ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਗੈਰ ਹਾਜਰੀ ਨਾਲ ਬੇਲੋੜੀ ਖੱਜਲ ਖੁਆਰੀ ਤੋ ਰਾਹਤ ਮਿਲੇਗੀ। ਇਸ ਉਪਰੰਤ ਸਿੱਖਿਆ ਮੰਤਰੀ ਨੇ ਚਰਨ ਗੰਗਾ ਸਟੇਡੀਅਮ ਅਤੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਦਾ ਦੌਰਾ ਕੀਤਾ, ਮਨੀਸ਼ਾ ਰਾਣਾ ਆਈ.ਏ.ਐਸ ਉਪ ਮੰਡਲ ਮੈਜਿਸਟ੍ਰੇਟ ਵੀ ਸਿੱਖਿਆ ਮੰਤਰੀ ਦੇ ਨਾਲ ਸਨ।
LOKHIT TRANSFER: ਲੋਕਹਿੱਤ ਵਿੱਚ ਅਧਿਆਪਕਾਂ ਦੀਆਂ ਬਦਲੀਆਂ, ਪੜ੍ਹੋ ਇਥੇ
PSEB EXAM 2023: ਅੰਕਾਂ ਨੂੰ ਅਪਲੋਡ ਕਰਨ ਲਈ ਅਹਿਮ ਸੂਚਨਾ
ਅੱਜ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਹੋਲਾ ਮਹੱਲਾ ਦੇ ਤਿਉਹਾਰ ਤੋ ਪਹਿਲਾ ਕੀਤੇ ਨਗਰ ਦੇ ਵੱਖ ਵੱਖ ਖੇਤਰਾਂ ਦੇ ਦੌਰੇ ਉਪਰੰਤ ਸ਼ਹਿਰ ਵਿੱਚ ਸਫਾਈ ਮੁਹਿੰਮ ਦੀ ਸੁਰੂਆਤ ਹੋ ਗਈ। ਉਨ੍ਹਾਂ ਵੱਲੋਂ ਕੀਤੇ ਤੂਫਾਨੀ ਦੌਰੇ ਉਪਰੰਤ ਸ਼ਹਿਰ ਦੀਆਂ ਅੰਦਰੂਨੀ ਅਤੇ ਬਾਹਰੀ ਸਟਰੀਟ ਲਾਈਟਾਂ, ਸੀਵਰੇਜ ਦੀ ਸਫਾਈ ਵਿੱਚ ਕਰਮਚਾਰੀ ਰੁੱਝ ਗਏ। ਸਿੱਖਿਆ ਮੰਤਰੀ ਨੇ ਸਪੱਸ਼ਟ ਕੀਤਾ ਕਿ ਹੋਲਾ ਮਹੱਲਾ ਦੇ ਤਿਉਹਾਰ ਮੌਕੇ ਸੰਗਤਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਣ ਦਿੱਤੀ ਜਾਵੇ। ਉਨ੍ਹਾਂ ਨੇ ਨਗਰ ਕੋਂਸਲ ਦੇ ਕਰਮਚਾਰੀਆ ਨੂੰ ਸਮੇ ਸਿਰ ਡਿਊਟੀ ਤੇ ਹਾਜ਼ਰ ਆਉਣ ਅਤੇ ਆਪਣੀ ਡਿਉੂਟੀ ਪੂਰੀ ਮਿਹਨਤ, ਲਗਨ ਨਾਲ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਨੇ ਸਾਰੇ ਵਾਰਡਾਂ ਵਿੱਚ ਤੈਨਾਤ ਸਫਾਈ ਕਰਮਚਾਰੀਆਂ ਨਾਲ ਵਿਸਥਾਰ ਪੂਰਵਕ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਨਿਰੰਤਰ ਬਰਕਰਾਰ ਰੱਖਣ ਦੇ ਨਿਰਦੇਸ਼ ਦਿੱਤੇ।