AGNIVEER RECRUITMENT PROCESS CHANGED: ਫੌਜ ਨੇ 'ਅਗਨੀਵੀਰ ਭਰਤੀ ਪ੍ਰਕਿਰਿਆ' 'ਚ ਕੀਤਾ ਬਦਲਾਅ
ਨਵੀਂ ਦਿੱਲੀ, 5 ਫਰਵਰੀ 2023
ਫੌਜ ਨੇ 'ਅਗਨੀਵੀਰ ਭਰਤੀ ਪ੍ਰਕਿਰਿਆ' 'ਚ ਬਦਲਾਅ ਦਾ ਐਲਾਨ ਕੀਤਾ ਹੈ, ਜਿਸ ਦੇ ਤਹਿਤ ਹੁਣ ਉਮੀਦਵਾਰਾਂ ਨੂੰ ਪਹਿਲਾਂ ਆਨਲਾਈਨ ਦਾਖਲਾ ਪ੍ਰੀਖਿਆ (ਸੀ.ਈ.ਈ.) 'ਚ ਹਾਜ਼ਰ ਹੋਣਾ ਹੋਵੇਗਾ। ਨਵੀਂ ਜਾਰੀ ਪ੍ਰਕਿਰਿਆ ਅਨੁਸਾਰ ਫਿਜ਼ੀਕਲ ਫਿਟਨੈਸ ਟੈਸਟ ਅਤੇ ਮੈਡੀਕਲ ਟੈਸਟ ਤੋਂ ਪਹਿਲਾਂ ਹੁਣ ਲਿਖਤੀ ਪ੍ਰੀਖਿਆ (COMMON ENTRANCE TEST CEE) ਪਹਿਲਾਂ ਹੋਵੇਗੀ।
ਇਸ ਤੋਂ ਬਾਅਦ ਉਮੀਦਵਾਰਾਂ ਨੂੰ ਫਿਜ਼ੀਕਲ ਫਿਟਨੈਸ ਟੈਸਟ ਅਤੇ ਮੈਡੀਕਲ ਜਾਂਚ ਤੋਂ ਗੁਜ਼ਰਨਾ ਹੋਵੇਗਾ। ਫੌਜ ਵੱਲੋਂ ਭਰਤੀ ਪ੍ਰਕਿਰਿਆ ਵਿੱਚ ਬਦਲਾਅ ਸਬੰਧੀ ਇਸ਼ਤਿਹਾਰ ਦਿੱਤੇ ਗਏ ਹਨ।
AGNIVEER NEW RECRUITMENT PROCESS :
ਅਗਨੀ ਵੀਰ ਭਰਤੀ ਲਈ ਫਿਲਹਾਲ ਨਵੀਂ ਪ੍ਰਕਿਰਿਆ ਸਬੰਧੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ, ਸੂਤਰਾਂ ਅਨੁਸਾਰ ਨਵੀਂ ਭਰਤੀ ਪ੍ਰਕਿਰਿਆ ਦੇ ਸਬੰਧ ਵਿੱਚ ਨੋਟੀਫਿਕੇਸ਼ਨ ਫਰਵਰੀ ਦੇ ਅੱਧ ਤੱਕ ਜਾਰੀ ਹੋਣ ਦੀ ਉਮੀਦ ਹੈ।
AGNIVEER RECRUITMENT FIRST ONLINE TEST
ਸੂਤਰਾਂ ਅਨੁਸਾਰ ਭਰਤੀ ਲਈ ਪਹਿਲਾ ਔਨਲਾਈਨ ਟੈਸਟ ਅਪ੍ਰੈਲ ਵਿਚ ਦੇਸ਼ ਭਰ ਵਿਚ ਲਗਭਗ 200 ਥਾਵਾਂ 'ਤੇ ਲਏ ਜਾਣ ਦੀ ਸੰਭਾਵਨਾ ਹੈ ਅਤੇ ਇਸ ਲਈ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ, ਜਿਸ ਨਾਲ ਭਾਰੀ ਭੀੜ ਵਿਚ ਕਮੀ ਆਵੇਗੀ ਅਤੇ ਭਰਤੀ ਦਾ ਪ੍ਰਬੰਧਨ ਅਤੇ ਸੰਚਾਲਨ ਆਸਾਨ ਹੋ ਜਾਵੇਗਾ।
WHY CHANGE IN AGNIVEER RECRUITMENT PROCESS?
ਮੀਡੀਆ ਰਿਪੋਰਟਾਂ ਅਨੁਸਾਰ ਇਹ ਫੈਸਲਾ ਭਾਰੀ ਭੀੜ ਨੂੰ ਦੇਖ ਕੇ ਕੀਤਾ ਗਿਆ ਹੈ। ਹੁਣ ਅਗਨੀ ਵੀਰ ਭਰਤੀ ਪ੍ਰਕਿਰਿਆ ਲਈ ਪਹਿਲਾਂ ਉਮੀਦਵਾਰਾਂ ਨੂੰ ਸਰੀਰਕ ਫਿਟਨੈਸ ਟੈਸਟ ਕਰਵਾਉਣਾ ਪੈਂਦਾ ਸੀ, ਉਸ ਤੋਂ ਬਾਅਦ ਮੈਡੀਕਲ ਜਾਂਚ ਅਤੇ ਸੀ.ਈ. ਲਈ ਹਾਜ਼ਰ ਹੋਣਾ ਆਖਰੀ ਪੜਾਅ ਸੀ। ਪਰ, ਹੁਣ ਆਨਲਾਈਨ ਪ੍ਰੀਖਿਆ ਪਹਿਲਾ ਕਦਮ ਹੈ।"