ਮਾਸਟਰ ਕੇਡਰ ਤੋਂ ਲੈਕਚਰਾਰ ਦੀਆ ਪਰਮੋਸ਼ਨਾ ਲਿਸਟਾਂ ਤੁਰੰਤ ਜਾਰੀ ਕੀਤੀਆਂ ਜਾਣ

 ਮਾਸਟਰ ਕੇਡਰ ਤੋਂ ਲੈਕਚਰਾਰ ਦੀਆ ਪਰਮੋਸ਼ਨਾ ਲਿਸਟਾਂ ਤੁਰੰਤ ਜਾਰੀ ਕੀਤੀਆਂ ਜਾਣ


... ਸਮੀਰੋਵਾਲ


ਲਿਸਟਾਂ ਜਾਰੀ ਕਰਨ ਲਈ ਦਿੱਤਾ ਹਫ਼ਤੇ ਦਾ ਅਲਟੀਮੇਟਮ 

ਪ੍ਰਮੋਦ ਭਾਰਤੀ

ਨਵਾਂਸ਼ਹਿਰ, 25 ਜਨਵਰੀ, 2023:

ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ ਅਤੇ ਫਾਉਂਡਰ ਮੈਂਬਰ ਵਸ਼ਿੰਗਟਨ ਸਿੰਘ ਸਮੀਰੋਵਾਲ ਨੇ ਸਿੱਖਿਆ ਮੰਤਰੀ ਪੰਜਾਬ ਤੋਂ ਮੰਗ ਕਰਦਿਆਂ ਕਿਹਾ ਕਿ 

 ਮਾਸਟਰ ਕੇਡਰ ਤੋ ਲੈਕਚਰਾਰ ਦੀਆਂ ਪ੍ਰਮੋਸ਼ਨਾ ਦੀਆ ਲਿਸਟਾਂ ਬਿਨਾਂ ਕਿਸੇ ਦੇਰੀ ਦੇ ਤੁਰੰਤ ਜਾਰੀ ਕੀਤੀਆਂ ਜਾਣ । ਉਪਰੋਕਤ ਆਗੂਆਂ ਨੇ ਦੱਸਿਆ ਕਿ ਉਹ ਇਸ ਮੁੱਦੇ ਨੂੰ ਲੈ ਕੇ ਸਿੱਖਿਆ ਮੰਤਰੀ ਨਾਲ ਕਈ ਵਾਰ ਗੱਲਬਾਤ ਕਰ ਚੁੱਕੇ ਹਨ ਹਰ ਵਾਰ ਇੱਕ ਹਫ਼ਤੇ ਚ ਲਿਸਟਾਂ ਜਾਰੀ ਕਰਨ ਦਾ ਭਰੋਸਾ ਦਿੱਤਾ ਜਾਂਦਾ ਹੈ ਪਰ ਲੱਗਦਾ ਅਫ਼ਸਰਸ਼ਾਹੀ ਮੰਤਰੀ ਸਾਹਿਬ ਦੇ ਹੁਕਮਾਂ ਨੂੰ ਵੀ ਟਿੱਚ ਜਾਣਦੇ ਹਨ,ਇਥੋਂ ਤੱਕ ਮੁੱਖ ਦਫਤਰ ਚ ਬੈਠੇ ਪ੍ਰਮੋਸ਼ਨਾਂ ਨਾਲ ਸਬੰਧਿਤ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਨ ਤੇ ਉਹ ਯੂਨੀਅਨ ਆਗੂਆਂ ਦੇ ਫੋਨ ਵੀ ਨਹੀਂ ਸੁਣਦੇ । ਇਸ ਸਬੰਧੀ ਜਥੇਬੰਦੀ ਵੱਲੋਂ ਨੋਟਿਸ ਲੈਂਦਿਆਂ ਸਰਕਾਰ ਨੂੰ ਇਕ ਹਫਤੇ ਦਾ ਅਲਟੀਮੇਟਮ ਦਿਦਿਆ ਲਿਸਟਾਂ ਜਾਰੀ ਕਰਨ ਲਈ ਕਿਹਾ ਨਹੀਂ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। 

ਮਾਲਵਾ ਜੋਂਨ ਦੇ ਪ੍ਰਧਾਨ ਮੋਹਿੰਦਰ ਸਿੰਘ ਰਾਣਾ,ਸੂਬਾ ਸੰਯੁਕਤ ਸਕੱਤਰ ਕਮਲਜੀਤ ,ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਸ਼ਾਂਤਪੁਰ ,ਉੱਪ-ਪ੍ਰਧਾਨ ਗੁਰਜਤਿੰਦਰਪਾਲ ਸਿੰਘ ਗਨੁਰਾ , ਜਿਲਾ ਜਨਰਲ ਸਕੱਤਰ ਭਵਨ ਸਿੰਘ ਸੈਣੀ ਨੇ ਦੱਸਿਆ ਕਿ ਸਿੱਖਿਆ ਮੰਤਰੀ ਵਲੋਂ ਸਿੱਖਿਆ ਵਿਭਾਗ ਦੀਆਂ ਸਾਰੀਆਂ ਜਥੇਬੰਦੀਆਂ ਨਾਲ 30 ਦਸੰਬਰ ਨੂੰ ਪੰਜਾਬ ਭਵਨ ਵਿਖੇ ਮੀਟਿੰਗ ਕਰਕੇ ਮਾਸਟਰ ਕੇਡਰ ਤੋ ਲੈਕਚਰਾਰ ਦੀਆਂ ਪ੍ਰਮੋਸ਼ਨਾ ਇਕ ਹਫਤੇ ਵਿੱਚ ਕਰਨ ਦਾ ਮਾਸਟਰ ਕੇਡਰ ਯੂਨੀਅਨ ਪੰਜਾਬ ਨੂੰ ਭਰੋਸਾ ਦਿੱਤਾ ਸੀ ਪਰ ਇਕ ਮਹੀਨਾ ਬੀਤ ਜਾਣ ਤੇ ਵੀ ਪਰਮੋਸ਼ਨਾ ਅਤੇ ਹੋਰ ਮੰਗਾਂ ਹਲ ਕਰਨ ਦਾ ਯਤਨ ਨਹੀਂ ਕੀਤਾ ਗਿਆ । ਵਿਭਾਗ ਵਲੋਂ ਮਿਤੀ 04-01-2023 ਨੂੰ ਪਰਮੋਸ਼ਨਾ ਸੰਬੰਧੀ ਸਕਰੁਟਨੀ ਵੀ ਕੀਤੀ ਗਈ ਪਰ ਪਰਮੋਸ਼ਨਾ ਦੀ ਲਿਸਟ ਅਜੇ ਤੱਕ ਜਾਰੀ ਨਹੀ ਕੀਤੀ ਗਈ ਜਿਸ ਨਾਲ ਸਮੂਚੇ ਅਧਿਆਪਕ ਵਰਗ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ।ਪਰਮੋਸ਼ਨਾ ਨੂੰ ਲੈ ਕੇ ਅਧਿਆਪਕਾਂ ਵਿੱਚ ਬੇਚੈਨੀ ਤੇ ਨਿਰਾਸ਼ਾ ਭਰ ਰਹੀ ਹੈ । ਡੀ ਪੀ ਆਈ ਦਫ਼ਤਰ ਪ੍ਰਮੋਸ਼ਨਾ ਲਈ ਟਾਲ ਮਟੋਲ ਮਨਮਰਜੀ ਦੀ ਨੀਤੀ ਧਾਰੀ ਬੈਠਾ ਹੈ । ਤਰੱਕੀ ਹਰ ਅਧਿਆਪਕ ਦਾ ਅਧਿਕਾਰ ਹੈ ।ਸਿੱਖਿਆ ਵਿਭਾਗ ਵਿੱਚ ਬਹੁਤ ਸਾਰੇ ਅਧਿਆਪਕ ਪ੍ਰਮੋਸ਼ਨ ਨੂੰ ਤਰਸਦੇ ਰਿਟਾਇਰ ਹੋ ਚੁੱਕੇ ਹਨ।ਪ੍ਰਾਇਮਰੀ ਪੱਧਰ ਤੋਂ ਸ਼ੈਕਡਰੀ ਤੱਕ ਸੈਕੜੇ ਰਹਿੰਦੀਆਂ ਪ੍ਰਮੋਸ਼ਨਾ ਜਲਦ ਕੀਤੀਆਂ ਜਾਣ ।ਸਿੱਖਿਆ ਮੰਤਰੀ ਤੇ ਡੀ ਪੀ ਆਈ ਦਫ਼ਤਰ ਦੀ ਢਿਲੀ ਕਾਰਵਾਈ ਕਾਰਨ ਮਾਸਟਰ ਕੇਡਰ ਯੂਨੀਅਨ ਸੰਘਰਸ਼ ਦੇ ਤਾਕ ਵਿੱਚ ਹੈ ਮਾਸਟਰ ਕੇਡਰ ਯੂਨੀਅਨ ਪੰਜਾਬ ਵਲੋਂ ਪਰਮੋਸ਼ਨਾ ਨੂੰ ਲੈ ਕੇ ਸੰਘਰਸ਼ ਵਿੱਢਣ ਸੰਬੰਧੀ ਪੰਜਾਬ ਪੱਧਰੀ ਮੀਟਿੰਗ ਫਰਵਰੀ ਦੇ ਪਹਿਲੇ ਹਫਤੇ ਕਰ ਕੇ ਸੰਘਰਸ਼ ਉਲੀਕਣ ਦਾ ਫੈਸਲਾ ਕੀਤਾ ਹੈ ਜਿਸ ਤਹਿਤ ਪਹਿਲੇ ਪੜਾਅ ਵਿੱਚ ਡੀ ਪੀ ਆਈ ਦਾ ਘੇਰਾੳ ਕੀਤਾ ਜਾਵੇਗਾ ਤੇ ਅਗਲੇ ਪੜਾਅ ਵਿੱਚ ਸਿੱਖਿਆ ਮੰਤਰੀ ਦੇ ਹਲਕੇ ਵਿਚ ਪੰਜਾਬ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ।ਇਸ ਸਮੇ ਹੋਰਨਾ ਤੋ ਇਲਾਵਾ ਹਰਜਿੰਦਰ ਸਿੰਘ ਪਟਵਾਰੀ, ਗੁਰਨਾਮ ਸਿੰਘ ,ਕਮਲਜੀਤ ਸ਼ਰਮਾ ,ਸਵਰਨ ਸਿੰਘ ਭੱਕੁਮਾਜਰਾ , ਉਕਾਰ ਸਿੰਘ , ਅਨਿਲ ਕੁਮਾਰ ਬੈਂਸ, ਯੋਗੇਸ਼ ਕੁਮਾਰ ,ਸੁਰਿੰਦਰ ਕੁਮਾਰ ਕਲਿਤਰਾ ਆਦਿ ਹਾਜ਼ਰ ਸਨ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends