ਸਰਸਰੀ ਸੁਧਾਈ ਸਬੰਧੀ ਪੋਲਿੰਗ ਸਟੇਸ਼ਨਾਂ ਤੇ ਲਗਾਇਆ ਵਿਸ਼ੇਸ਼ ਕੈਂਪ—ਮਨੀਸ਼ਾ ਰਾਣਾ

 ਸਰਸਰੀ ਸੁਧਾਈ ਸਬੰਧੀ ਪੋਲਿੰਗ ਸਟੇਸ਼ਨਾਂ ਤੇ ਲਗਾਇਆ ਵਿਸ਼ੇਸ਼ ਕੈਂਪ—ਮਨੀਸ਼ਾ ਰਾਣਾ

ਸ੍ਰੀ ਅਨੰਦਪੁਰ ਸਾਹਿਬ 03 ਦਸੰਬਰ ()

ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਪ੍ਰੋਗਰਾਮ ਅਨੁਸਾਰ ਅੱਜ ਸਰਸਰੀ ਸੁਧਾਈ ਯੋਗਤਾ 01.01.2023 ਦੇ ਅਧਾਰ ਤੇ ਦਾਅਵੇ/ਇਤਰਾਜ ਪ੍ਰਾਪਤ ਕਰਨ ਲਈ ਵਿਧਾਨ ਸਭਾ ਹਲਕਾ 049—ਅਨੰਦਪੁਰ ਸਾਹਿਬ ਦੇ ਸਮੂਹ ਪੋਲਿੰਗ ਸਟੇਸ਼ਨਾਂ ਤੇ ਬੀ.ਐਲ.ਓਜ਼ ਵੱਲੋਂ ਸਪੈਸ਼ਲ ਕੈਂਪ ਲਗਾਇਆ ਗਿਆ। ਜਿਸ ਵਿੱਚ ਨਵੀਆਂ ਵੋਟਾਂ ਬਣਾਉਣ ਲਈ ਨੌਜਵਾਨ ਵੋਟਰਾਂ ਨੇ ਬਹੁਤ ਉਤਸ਼ਾਹ ਨਾਲ ਨਾਮ ਦਰਜ ਕਰਵਾਏ। ਇਹ ਪ੍ਰਗਟਾਵਾ ਐਸ.ਡੀ.ਐਮ. ਮਨੀਸ਼ਾ ਰਾਣਾ ਆਈ.ਏ.ਐਸ. ਵੱਲੋਂ ਕੀਤਾ ਗਿਆ।ਇਸ ਦੌਰਾਨ ਉਨਾਂ ਸੂਚਿਤ ਕੀਤਾ ਕਿ ਵਿਧਾਨ ਸਭਾ ਹਲਕੇ ਵਿੱਚ ਵੱਖ—ਵੱਖ ਚੈਕਿੰਗ ਟੀਮਾਂ ਬਣਾ ਕੇ ਬੂਥਾਂ ਦੀ ਪੜਤਾਲ ਕੀਤੀ ਗਈ। ਵਿਸ਼ੇਸ਼ ਕੈਂਪ ਦੌਰਾਨ ਜਿੱਥੇ ਨਵੀਆਂ ਵੋਟਾਂ ਬਣਾਉਣ ਸਬੰਧੀ ਦਾਅਵੇ ਪ੍ਰਾਪਤ ਕੀਤੇ ਗਏ ਉੱਥੇ ਵੋਟਰ ਕਾਰਡਾਂ ਨੂੰ ਅਧਾਰ ਕਾਰਡ ਨਾਲ ਲਿੰਕ ਕਰਨ ਸਬੰਧੀ ਫਾਰਮ ਨੰਬਰ 6—ਬੀ ਵੀ ਭਰੇ ਗਏ ।ਉਨਾਂ ਇਹ ਵੀ ਸੂਚਿਤ ਕੀਤਾ ਕਿ ਵਿਧਾਨ ਸਭਾ ਹਲਕਾ 49—ਅਨੰਦਪੁਰ ਸਾਹਿਬ ਦੇ ਸਮੂਹ ਪੋਲਿੰਗ ਸਟੇਸ਼ਨਾਂ ਤੇ 04.12.2022 ਨੂੰ ਵੀ ਇਸੇ ਤਰਾਂ ਵਿਸ਼ੇਸ਼ ਕੈਂਪ ਲਗਾ ਕੇ ਦਾਅਵੇ/ਇਤਰਾਜ ਪ੍ਰਾਪਤ ਕੀਤੇ ਜਾਣਗੇ। ਇਸ ਸਬੰਧੀ ਉਨਾਂ ਵਿਧਾਨ ਸਭਾ ਹਲਕੇ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜਿਸ ਕਿਸੇ ਦੀ ਉਮਰ 1 ਜਨਵਰੀ 2023 ਨੂੰ 18 ਸਾਲ ਦੀ ਹੋ ਰਹੀ ਹੈ ਉਹ ਆਪਣੇ ਬੂਥ ਤੇ ਜਾ ਕੇ ਵਿਸ਼ੇਸ ਕੈਂਪ ਦੌਰਾਨ ਆਪਣੀ ਵੋਟ ਸਬੰਧੀ ਫਾਰਮ ਨੰਬਰ 6 ਭਰ ਸਕਦਾ ਹੈ ਜਾਂ ਵੋਟਰ ਹੈਲਪਲਾਈਨ ਐਪ ਰਾਹੀਂ ਆਨਲਾਈਨ ਵੀ ਅਪਲਾਈ ਕਰ ਸਕਦਾ ਹੈ। ਇਸ ਤੋਂ ਇਲਾਵਾ ਭਵਿੱਖ ਵਿੱਚ 18 ਸਾਲ ਦੇ ਹੋਣ ਵਾਲੇ ਨੌਜਵਾਨ ਜਿਨਾਂ ਦੀ ਜਨਮ ਮਿਤੀ 01.10.2005 ਹੈ ਉਹ ਵੀ ਖੁਦ ਨੂੰ ਵੋਟਰ ਵਜੋਂ ਰਜਿਸਟਰ ਕਰਵਾ ਸਕਦੇ ਹਨ।ਇਸ ਦੌਰਾਨ ਉਨਾਂ ਵੱਲੋਂ ਅਪੀਲ ਕੀਤੀ ਗਈ ਕਿ ਕੋਈ ਵੀ ਨਾਗਰਿਕ ਜਿਸ ਦੀ ਉਮਰ 1 ਜਨਵਰੀ 2023 ਨੂੰ 18 ਸਾਲ ਜਾਂ ਉਸ ਤੋਂ ਵੱਧ ਹੈ ਉਹ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ।ਇਸ ਦੌਰਾਨ ਤਹਿਸੀਲਦਾਰ ਨੰਗਲ ਅਤੇ ਨਾਇਬ ਤਹਿਸੀਲਦਾਰ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਵੱਖ—ਵੱਖ ਬੂਥਾਂ ਦਾ ਦੌਰਾ ਕੀਤਾ ਗਿਆ ਤੇ ਬੀ.ਐਲ.ਓਜ਼ ਦੀ ਚੈਕਿੰਗ ਕੀਤੀ ਗਈ।

DECEMBER WINTER HOLIDAYS IN SCHOOL: ਦਸੰਬਰ ਮਹੀਨੇ ਸਰਦੀਆਂ ਦੀਆਂ ਛੁੱਟੀਆਂ, ਇਸ ਦਿਨ ਤੋਂ ਬੰਦ ਹੋਣਗੇ ਸਕੂਲ

WINTER HOLIDAYS IN SCHOOL DECEMBER  2022:   ਸਕੂਲਾਂ , ਵਿੱਚ ਦਸੰਬਰ ਮਹੀਨੇ ਦੀਆਂ ਛੁੱਟੀਆਂ 

ਪਿਆਰੇ ਵਿਦਿਆਰਥੀਓ ਇਸ ਪੋਸਟ ਵਿੱਚ  ਅਸੀਂ ਤੁਹਾਨੂੰ ਦਸੰਬਰ ਮਹੀਨੇ ਸਕੂਲਾਂ   ਵਿੱਚ ਹੋਣ ਵਾਲਿਆਂ ਛੁਟੀਆਂ  ਜਾਣਕਾਰੀ ਦੇਵਾਂਗੇ।  ਸਰਦੀਆਂ ਦਾ ਮੌਸਮ ਆਉਂਦੇ ਹੀ ਸਕੂਲਾਂ ਵਿੱਚ ਛੁੱਟੀਆਂ ਦੀ ਘੋਸ਼ਣਾ ਕੀਤੀ ਜਾ ਰਹੀ ਹੈ। ਜੰਮੂ ਕਸ਼ਮੀਰ ਦੇ ਸਕੂਲਾਂ ਵਿੱਚ ਛੁੱਟੀਆਂ ਦੀ ਘੋਸ਼ਣਾ ਕਰ ਦਿਤੀ ਗਈ ਹੈ।ਸਕੂਲ ਸਿੱਖਿਆ ਵਿਭਾਗ ਨੇ ਕਸ਼ਮੀਰ ਅਤੇ ਜੰਮੂ ਡਿਵੀਜ਼ਨ ਦੇ ਸਰਦ ਰੁੱਤ ਜ਼ੋਨਾਂ ਵਿੱਚ 5 ਦਸੰਬਰ ਤੋਂ 28 ਫਰਵਰੀ ਤੱਕ ਪੜਾਅਵਾਰ ਸਕੂਲ ਬੰਦ ਕਰਨ ਦਾ ਫੈਸਲਾ ਕੀਤਾ ਹੈ।

ਪੰਜਾਬ ਦੇ ਸਕੂਲਾਂ ਵਿੱਚ ਦਸੰਬਰ   ਮਹੀਨੇ  ਕੁਲ 11 ਛੂਟੀਆਂ ਰਹਿਣਗੀਆਂ। ਇਹਨਾਂ ਛੁਟੀਆਂ ਵਾਰੇ ਜਾਣਕਾਰੀ ਹੇਠਾਂ ਦਿਤੀ ਗਈ ਹੈ।  

ਪੰਜਾਬ ਸਰਕਾਰ ਵੱਲੋਂ ਜਾਰੀ ਛੂਟੀਆਂ ਸਬੰਧੀ ਨੋਟੀਫਿਕੇਸ਼ਨ (PUNJAB GOVT HOLIDAYS 2022)  ਡਾਊਨਲੋਡ ਕਰੋ ਇੱਥੇ  ALSO READ: 

PSEB 5TH, 8TH,10TH,12TH  QUESTION PAPER STRUCTURE  MARCH EXAMINATION 2023 DOWNLOAD HERE 

-----------------------------------------

NOVEMBER BIMONTHLY EXAM: DOWNLOAD SAMPLE PAPER HERE ਮਿਤੀ  ਬੰਦ ਰਹਿਣ ਦਾ ਕਾਰਨ ਕਿਥੇ ਬੰਦ ਰਹਿਣਗੇ
ਦਸੰਬਰ      ਐਤਵਾਰਹਰੇਕ ਜਗ੍ਹਾ
9  ਦਸੰਬਰ  ਦੂਜਾ ਸ਼ਨੀਵਾਰ ਹਰੇਕ ਜਗ੍ਹਾ
10  ਦਸੰਬਰ ਐਤਵਾਰ ਹਰੇਕ ਜਗ੍ਹਾ
17   ਦਸੰਬਰ
   ਐਤਵਾਰ
ਹਰੇਕ ਜਗ੍ਹਾ

ALSO READ :  10+2 PHYSICS IMPORTANT MCQS READ HERE ਮਿਤੀ  ਬੰਦ ਰਹਿਣ ਦਾ ਕਾਰਨ ਕਿਥੇ ਬੰਦ ਰਹਿਣਗੇ
24ਦਸੰਬਰ  ਐਤਵਾਰ ਹਰੇਕ ਜਗ੍ਹਾ
25 ਦਸੰਬਰ ਕ੍ਰਿਸਮਸ ਹਰੇਕ ਜਗ੍ਹਾ 
25 ਦਸੰਬਰ ਤੋਂ 31 ਦਸੰਬਰ  ਸਰਦੀਆਂ ਦੀਆਂ ਛੁੱਟੀਆਂ ਹਰੇਕ ਸਕੂਲ ਵਿੱਚ 
     JOIN US ON TELEGRAM CLICK HERE 

ਪ੍ਰਾਇਮਰੀ ਦੀਆਂ ਸੂਬਾ ਪੱਧਰੀ ਖੇਡਾਂ: ਬੱਚਿਆਂ ਲਈ ਖੇਡ ਕਿੱਟਾਂ ਅਤੇ ਆਉਣ-ਜਾਣ ਦਾ ਨਹੀਂ ਕੋਈ ਪ੍ਰਬੰਧ


 ਪ੍ਰਾਇਮਰੀ ਦੀਆਂ ਸੂਬਾ ਪੱਧਰੀ ਖੇਡਾਂ: ਬੱਚਿਆਂ ਲਈ ਖੇਡ ਕਿੱਟਾਂ ਅਤੇ ਆਉਣ-ਜਾਣ ਦਾ ਨਹੀਂ ਕੋਈ ਪ੍ਰਬੰਧ

ਖੇਡ ਪ੍ਰਬੰਧਾਂ ਦਾ ਭਾਰ ਮਾਪਿਆਂ ਅਤੇ ਅਧਿਆਪਕਾਂ 'ਤੇ ਪਾਉਣ ਦੀ ਡੀ.ਟੀ.ਐੱਫ. ਵੱਲੋਂ ਨਿਖੇਧੀ
 
(3 ਦਸੰਬਰ) ਚੰਡੀਗੜ੍ਹ 
ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਨੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ 6 ਤੋਂ 9 ਦਸੰਬਰ ਤੱਕ ਅਨੰਦਪੁਰ ਸਾਹਿਬ ਵਿਖੇ ਕਰਵਾਈਆਂ ਜਾ ਰਹੀਆਂ ਪ੍ਰਾਇਮਰੀ ਸਕੂਲਾਂ ਦੀਆਂ ਸੂਬਾ ਪੱਧਰੀ ਖੇਡਾਂ ਦੇ ਪ੍ਰਬੰਧਾਂ ਦਾ ਵਿੱਤੀ ਭਾਰ ਮਾਪਿਆਂ ਅਤੇ ਅਧਿਆਪਕਾਂ ਤੇ ਪਾਉਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਇਹ ਖਰਚ ਪੰਜਾਬ ਸਰਕਾਰ ਵੱਲੋਂ ਚੁੱਕਿਆ ਜਾਵੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਲਈ ਅਨੰਦਪੁਰ ਸਾਹਿਬ ਵਿਖੇ ਹੋ ਰਹੀਆਂ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਖੇਡ ਸਥਾਨ ਤੱਕ ਪਹੁੰਚਾਉਣ ਅਤੇ ਉਨ੍ਹਾਂ ਲਈ ਖੇਡ ਕਿੱਟਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਅਜਿਹੀ ਸਥਿਤੀ ਵਿੱਚ ਸਰਦੀ ਦਾ ਮੌਸਮ ਹੋਣ ਦੇ ਬਾਵਜੂਦ ਵਿਦਿਆਰਥੀ ਜਾਂ ਤਾਂ ਖੇਡ ਕਿੱਟਾਂ ਤੋਂ ਬਿਨਾਂ ਹਿੱਸਾ ਲੈਣਗੇ ਜਾਂ ਮਾਪਿਆਂ ਅਤੇ ਅਧਿਆਪਕਾਂ ਤੇ ਆਰਥਿਕ ਬੋਝ ਪਾਉਣਗੇ। ਆਗੂਆਂ ਨੇ ਦੱਸਿਆ ਕਿ ਪ੍ਰਾਇਮਰੀ ਵਿਭਾਗ ਵਿੱਚ ਸੈਂਟਰ, ਬਲਾਕ, ਜਿਲ੍ਹਾ ਪੱਧਰ ਦੀਆਂ ਖੇਡਾਂ ਕਰਵਾਉਣ ਲਈ ਸਰਕਾਰ ਵੱਲੋਂ ਕੋਈ ਫੰਡ ਮੁਹਈਆ ਨਹੀਂ ਕਰਵਾਏ ਜਾਂਦੇ, ਸਗੋਂ ਸੈਕੰਡਰੀ ਜਮਾਤਾਂ ਦੇ ਵਿਦਿਆਰਥੀਆਂ ਤੋਂ ਇਕੱਠੇ ਕੀਤੇ ਨਾਂ ਮਾਤਰ ਫੰਡਾਂ ਨਾਲ ਬੁੱਤਾ ਸਾਰਿਆ ਜਾਂਦਾ ਹੈ।ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੇ ਵਿਦਿਆਰਥੀਆਂ ਤੋਂ ਕਿਸੇ ਕਿਸਮ ਦੇ ਫੰਡ ਨਾ ਲਏ ਜਾਂਦੇ ਹੋਣ ਕਾਰਣ ਵਿਦਿਆਰਥੀਆਂ ਦੇ ਆਉਣ ਜਾਣ ਅਤੇ ਕਿੱਟਾਂ ਆਦਿ ਦਾ ਬੋਝ ਮਾਪਿਆਂ ਅਤੇ ਅਧਿਆਪਕਾਂ ਦੀਆਂ ਜੇਬਾਂ ਤੇ ਪੈਂਦਾ ਹੈ। ਆਗੂਆਂ ਨੇ ਦੱਸਿਆ ਕਿ ਸਿੱਖਿਆ ਵਿਭਾਗ ਸਿਰਫ ਫੰਡ ਹੀ ਨਹੀਂ ਸਗੋਂ ਮਿਡਲ ਸਕੂਲਾਂ ਵਿੱਚੋਂ 228 ਪੀ.ਟੀ.ਆਈ. ਅਧਿਆਪਕਾਂ ਨੂੰ ਪ੍ਰਾਇਮਰੀ ਬਲਾਕ ਦਫਤਰਾਂ ਵਿੱਚ ਸ਼ਿਫਟ ਕਰਕੇ ਪ੍ਰਾਇਮਰੀ ਖੇਡਾਂ ਨੂੰ ਡੰਗ ਟਪਾਊ ਨੀਤੀ ਤਹਿਤ ਕਰਵਾ ਰਿਹਾ ਹੈ ਜਦਕਿ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਖੇਡ ਅਧਿਆਪਕ ਦਿੱਤੇ ਜਾਣੇ ਬਣਦੇ ਹਨ ਅਤੇ ਇੰਨ੍ਹਾਂ 228 ਪੀ ਟੀ ਆਈ ਅਧਿਆਪਕਾਂ ਪਿੱਤਰੀ ਸਕੂਲਾਂ ਵਿੱਚ ਭੇਜਿਆ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਖੇਡਾਂ ਲਈ ਸਥਾਨ ਦੀ ਚੋਣ ਖਿਡਾਰੀਆਂ ਦੀ ਸਹੂਲਤ ਦੀ ਥਾਂ ਸਿੱਖਿਆ ਮੰਤਰੀ ਨੂੰ ਸਿਆਸੀ ਲਾਹਾ ਦੇਣ ਲਈ ਕੀਤੀ ਜਾਂਦੀ ਹੈ ਜੋ ਕਿ ਸਰਾਸਰ ਗਲਤ ਹੈ। ਪੰਜਾਬ ਨੂੰ ਖੇਡਾਂ ਵਿੱਚ ਮੋਹਰੀ ਸੂਬਾ ਬਣਾਉਣ ਲਈ ਆਗੂਆਂ ਨੇ ਮੰਗ ਕੀਤੀ ਕਿ ਸਿੱਖਿਆ ਵਿਭਾਗ ਵੱਲੋਂ ਅਪਣਾਈ ਜਾ ਰਹੀ ਡੰਗ ਟਪਾਊ ਨੀਤੀ ਛੱਡ ਇੱਕ ਚੰਗੀ ਖੇਡ ਨੀਤੀ ਦੀ ਲੋੜ ਹੈ, ਜਿਸ ਵਿੱਚ ਫੰਡਾਂ ਅਤੇ ਹਰ ਪੱਧਰ ਤੇ ਵਿਦਿਆਰਥੀਆਂ ਨੂੰ ਅਗਵਾਈ ਦੇਣ ਲਈ ਖੇਡ ਅਧਿਆਪਕਾਂ ਦਾ ਉੱਚਿਤ ਪ੍ਰਬੰਧ ਹੋਵੇ।

WEATHER ALERT: ਮੌਸਮ ਵਿਭਾਗ ਵੱਲੋਂ 5 ਦਸੰਬਰ ਤੱਕ ਸੰਘਣੀ ਧੁੰਦ ਦਾ ਯੈਲੋ ਅਲਰਟ ਜਾਰੀ

WEATHER ALERT: ਮੌਸਮ ਵਿਭਾਗ ਵੱਲੋਂ 5 ਦਸੰਬਰ ਤੱਕ ਸੰਘਣੀ ਧੁੰਦ ਦਾ ਯੈਲੋ ਅਲਰਟ ਜਾਰੀ 
ਚੰਡੀਗੜ੍ਹ,3 ਦਸੰਬਰ 

ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ 
ਗੁਰਦਾਸਪੁਰ  ਅਮ੍ਰਿਤਸਰ ਤਰਨਤਾਰਨ ਜਲੰਧਰ ਕਪੂਰਥਲਾ,ਫ਼ਿਰੋਜ਼ਪੁਰ, ਮੋਗਾ, ਲੁਧਿਆਣਾਰ ,ਬਰਨਾਲਾ ,ਮਾਨਸਾਾ,   ਸੰਗਰੂਰ ,ਫਤਹਿਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਅਤੇ    ਐਸ. ਏ. ਐਸ. ਨਗਰ ਜ਼ਿਲਿਆਂ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। 

ਦਿਵਿਆਂਗ ਬੱਚਿਆਂ ਦੀ ਪ੍ਰਤਿਭਾ ਨੂੰ ਵੱਧ ਤੋਂ ਵੱਧ ਕੀਤਾ ਜਾਵੇ ਉਜਾਗਰ: ਡੀਈਓ

 ਦਿਵਿਆਂਗ ਬੱਚਿਆਂ ਦੀ ਪ੍ਰਤਿਭਾ ਨੂੰ ਵੱਧ ਤੋਂ ਵੱਧ ਕੀਤਾ ਜਾਵੇ ਉਜਾਗਰ: ਡੀਈਓ ਲੁਧਿਆਣਾ 


(ਡੀਈਓ ਸੈਕੰਡਰੀ ਤੇ ਪ੍ਰਾਇਮਰੀ ਨੇ ਅੰਤਰ-ਰਾਸ਼ਟਰੀ ਦਿਵਿਆਂਗਤਾ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਰੋਹ ਵਿਚ ਕੀਤੀ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ) 


ਰਾਏਕੋਟ, 3 ਦਸੰਬਰ ( ਨਾਮਪ੍ਰੀਤ ਗੋਗੀ) ਸਿੱਖਿਆ ਵਿਭਾਗ ਤੇ ਆਈਈਡੀ ਕੰਪੋਨੈਂਟ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਡੀਐੱਸਈ ਮੈਡਮ ਪ੍ਰਦੀਪ ਕੌਰ ਦੀ ਅਗਵਾਈ ਹੇਠ ਅੰਤਰ-ਰਾਸ਼ਟਰੀ ਦਿਵਿਆਂਗਤਾ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਰੋਹ ਮਨਾਇਆ ਗਿਆ। ਇਸ ਸਮਾਰੋਹ ਵਿਚ ਜਿਲ੍ਹਾ ਸਿੱਖਿਆ ਅਫਸਰ ਹਰਜੀਤ ਸਿੰਘ (ਸੈਕੰਡਰੀ), ਬਲਦੇਵ ਸਿੰਘ (ਪ੍ਰਾਇਮਰੀ), ਜਸਵਿੰਦਰ ਸਿੰਘ ਡਿਪਟੀ ਡੀਓ, ਬਲਵਿੰਦਰ ਕੌਰ ਪ੍ਰਿੰਸੀਪਲ ਸਕੂਲ ਪੀਏਯੂ, ਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਆਦਿ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਰੋਹ ਵਿੱਚ ਦਿਵਆਂਗ ਬੱਚਿਆਂ ਨੇ ਦੇਸ਼ ਭਗਤੀ ਦਾ ਗੀਤ ਗਾ ਕੇ ਸਭ ਦਾ ਮਨ ਮੋਹ ਲਿਆ। ਇਸ ਦੋਵੇਂ ਜਿਲ੍ਹਾ ਸਿੱਖਿਆ ਅਫਸਰ ਹਰਜੀਤ ਸਿੰਘ ਤੇ ਬਲਦੇਵ ਸਿੰਘ ਤੇ ਪ੍ਰਿੰਸੀਪਲ ਬਲਵਿੰਦਰ ਕੌਰ ਨੇ ਸਾਂਝੇ ਤੌਰ ਤੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਦਿਵਆਂਗ ਬੱਚਿਆਂ ਦਾ ਪ੍ਰੋਗਰਾਮ ਦੇਖ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਇਸ ਸਮਾਗਮ ਵਿਚ ਹਾਜ਼ਰ ਹੋਏ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਵੀ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਬੱਚਿਆਂ ਦੀ ਪ੍ਰਤਿਭਾ ਨੂੰ ਉਜਾਗਰ ਕੀਤਾ ਜਾਵੇ, ਤਾਂ ਜੋ ਇਸ ਸਮਾਜ ਵਿਚ ਆਪਣਾ ਵਡਮੁੱਲਾ ਯੋਗਦਾਨ ਦੇ ਸਕਣ। ਇਸ ਦੌਰਾਨ ਬੱਚਿਆਂ ਦੇ ਡਾਂਸ ਮੁਕਾਬਲੇ ਵੀ ਕਰਵਾਏ ਗਏ ਤੇ ਮੁਕਾਬਲਿਆਂ 'ਚ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਿਲ੍ਹਾ ਫਿਜਿਓਥਰੈਪੀ ਡਾਕਟਰ ਪ੍ਰੀਤੀ ਤੱਗੜ, ਆਈਈਆਰਟੀ ਕਮਲਜੀਤ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਨਿਸ਼ਾ ਸਕਸੈਨਾ, ਰੀਤੂ ਅੱਤਰੀ, ਨੀਲਮ ਰਾਣੀ, ਸੁਖਜੀਤ ਸਿੰਘ, ਹਰਜੀਤ ਸਿੰਘ, ਸੰਦੀਪ ਕੁਮਾਰ, ਰਾਜੀਵ ਵਰਮਾਂ, ਸੁਖਵਿੰਦਰ ਸਿੰਘ, ਇੰਦਰਜੀਤ ਸਿੰਘ, ਅਜੈ ਕੁਮਾਰ, ਗਗਨਦੀਪ ਕੌਰ, ਰਾਧਾ (ਸਾਰੇ ਆਈਈਆਰਟੀ) ਸਵਰਨਜੀਤ ਕੌਰ, ਹਰਪ੍ਰੀਤ ਕੌਰ, ਰਾਜਵੀਰ ਕੌਰ, ਜਸਪ੍ਰੀਤ ਕੌਰ, ਬਲਵਿੰਦਰ ਕੌਰ, ਗੁਰਤੇਜ ਸਿੰਘ, ਨਾਮਪ੍ਰੀਤ ਸਿੰਘ, ਸਤਨਾਮ ਸਿੰਘ ਆਦਿ ਵਲੰਟੀਅਰਾਂ ਤੋੰ ਇਲਾਵਾ ਬੱਚਿਆਂ ਦੇ ਮਾਪੇ ਹਾਜ਼ਰ ਸਨ।

MISSION 100% GIVE YOUR BEST: ਅਧਿਆਪਕ ਸਕੂਲ ਸਮੇਂ ਤੋਂ ਪਹਿਲਾਂ ਜਾਂ ਬਾਅਦ ਕਲਾਸਾਂ ਲਗਾ ਕੇ ਪੜਾਉਣਗੇ - ਸਿੱਖਿਆ ਮੰਤਰੀ


 ਸਿੱਖਿਆ ਮੰਤਰੀ ਹਰਜੋਤ ਸਿੰੰਘ ਬੈਂਸ ਵੱਲੋਂ ‘ਮਿਸ਼ਨ-100%: ਗਿਵ ਯੂਅਰ ਬੈਸਟ’ ਮੁਹਿੰਮ ਦੀ ਸ਼ੁਰੂਆਤ 

ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਕੇ ਜਮਾਤਾਂ ਦੇ ਵਧੀਆ ਨਤੀਜੇ ਲਏ ਜਾਣਗੇ

ਪ੍ਰਮੋਦ ਭਾਰਤੀ

ਚੰਡੀਗੜ੍ਹ(3 ਦਸੰਬਰ) 

 ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਹਰ ਪੱਖ ਤੋਂ ਬਿਹਤਰ ਬਣਾਉਣ ਵਾਸਤੇ ਯਤਨਸ਼ੀਲ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰੰਘ ਬੈਂਸ ਵੱਲੋਂ ਅੱਜ ‘ਮਿਸ਼ਨ-100%: ਗਿਵ ਯੂਅਰ ਬੈਸਟ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦਾ ਉਦੇਸ਼ ਅਗਲੇ ਸਾਲ ਹੋਣ ਵਾਲੀਆਂ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਾਸਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਕੇ ਸ਼ਾਨਦਾਰ ਨਤੀਜੇ ਹਾਸਿਲ ਕਰਨ ਦੇ ਨਾਲ-ਨਾਲ ਉਹਨਾਂ ਦੇ ਮਨਾਂ ਵਿੱਚੋਂ ਪ੍ਰੀਖਿਆ ਦੇ ਭੈਅ ਨੂੰ ਖਤਮ ਕਰਕੇ ਭਵਿੱਖ ਦੇ ਵਧੀਆ ਨਾਗਰਿਕਾਂ ਵਜੋਂ ਤਿਆਰ ਕਰਨਾ ਹੈ।ਇਸ ਪ੍ਰੋਗਰਾਮ ਦਾ ਦਿਲਚਸਪ ਪਹਿਲੂ ਇਹ ਰਿਹਾ ਕਿ ਸਿੱਖਿਆ ਮੰਤਰੀ ਸ. ਹਰਜੋਤ ਸਿੰੰਘ ਬੈਂਸ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਟੀਮ ਸਮੇਤ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਯੂਟਿਊਬ ਅਤੇ ਐਜੂਸੈੱਟ ਦੇ ਲਾਇਵ ਪ੍ਰੋਗਰਾਮ ਜਰੀਏ ਪੰਜਾਬ ਦੇ ਲੱਖਾਂ ਲੋਕਾਂ ਦੇ ਰੂਬਰੂ ਹੋਏ, ਜਿਸ ਦੌਰਾਨ ਉਹਨਾਂ ਭਵਿੱਖ ਦੀਆਂ ਯੋਜਨਾਵਾਂ ਦਾ ਖੁਲਾਸਾ ਵੀ ਕੀਤਾ। ਸ. ਬੈਂਸ ਅਨੁਸਾਰ ਅੱਜ ਦੇ ਸਕੂਲੀ ਵਿਦਿਆਰਥੀ ਹੀ ਪੰਜਾਬ ਦਾ ਭਵਿੱਖ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਹੀ ਪੰਜਾਬ ਅਤੇ ਦੇਸ਼ ਦੀ ਵਾਂਗਡੋਰ ਸਾਂਭਣੀ ਹੈ। ਉਹਨਾਂ ਕਿਹਾ ਪੰਜਾਬ ਦੀ ਸਕੂਲ ਸਿੱਖਿਆ ਨੂੰ ਰੌਚਿਕ ਅਤੇ ਸਮੇਂ ਦੇ ਹਾਣ ਦੀ ਬਣਾਉਣ ਵਾਸਤੇ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਕਿ ਜਿੰਨਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਹੱਲਾਸ਼ੇਰੀ ਰਾਹੀਂ ਵਧੀਆ ਕਾਰਗੁਜਾਰੀ ਦਿਖਾਉਣ ਵਾਸਤੇ ਪ੍ਰੇਰਿਤ ਕਰਨਾ ਹੈ।‘ਮਿਸ਼ਨ-100%: ਗਿਵ ਯੂਅਰ ਬੈਸਟ’ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਸ. ਬੈਂਸ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਵਿਦਿਆਰਥੀਆਂ ਦੇ ਤਿੰਨ ਗਰੁੱਪ ਬਣਾਏ ਜਾਣਗੇ ਜਿੰਨਾਂ ਵਿੱਚੋਂ ਪਹਿਲੇ ਗਰੁੱਪ ਵਿੱਚ 40% ਤੋਂ ਘੱਟ ਅੰਕ ਲੈਣ ਵਾਲੇ, ਦੂਜੇ ਵਿੱਚ 40% ਤੋਂ 80% ਅੰਕ ਲੈਣ ਵਾਲੇ ਅਤੇ ਤੀਜੇ ਗਰੁੱਪ ਵਿੱਚ 80% ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਦੀ ਹਰ ਹਫਤੇ ਕਾਰਗੁਜਾਰੀ ਦਾ ਮੁਲਾਂਕਨ ਕੀਤਾ ਜਾਵੇਗਾ। ਪੜਾਈ ਵਿੱਚ ਕਮਜੋਰ ਅਤੇ ਹੁਸ਼ਿਆਰ ਵਿਦਿਆਰਥੀਆਂ ਦੇ ਬੱਡੀ ਗਰੁੱਪ ਬਣਾਏ ਜਾਣਗੇ। ਮਿਸ਼ਨ ਦੀ ਪ੍ਰਾਪਤੀ ਵਾਸਤੇ ਅਧਿਆਪਕ ਆਪਣੀ ਸੁਵਿਧਾ ਅਨੁਸਾਰ ਜੀਰੋ ਪੀਰੀਅਡ ਜਾਂ ਸਕੂਲ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਵਿਸ਼ੇਸ਼ ਕਲਾਸਾਂ ਲਗਾ ਕੇ ਪੜਾਈ ਕਰਵਾਉਣਗੇ। ਸਿੱਖਿਆ ਮੰਤਰੀ ਅਨੁਸਾਰ ਇਸ ਮਿਸ਼ਨ ਨੂੰ ਵਧੀਆ ਤਰੀਕੇ ਨਾਲ ਲਾਗੂ ਕਰਕੇ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਉਹ ਪ੍ਰਸੰਸਾ ਪੱਤਰ ਵੀ ਦੇਣਗੇ। ਇਸ ਮੌਕੇ ਡੀ.ਜੀ.ਐਸ.ਈ. ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਡੀ.ਪੀ.ਆਈ. ਸ. ਤੇਜਦੀਪ ਸਿੰਘ ਸੈਣੀ, ਡਾਇਰੈਕਟਰ ਐਸ.ਸੀ.ਈ.ਆਰ.ਟੀ. ਡਾ. ਮਨਿੰਦਰ ਸਿੰਘ ਸਰਕਾਰੀਆ ਅਤੇ ਇਸ ਮੁਹਿੰਮ ਦੇ ਨੋਡਲ ਅਫਸਰ ਸ੍ਰੀ ਬਲਵਿੰਦਰ ਸਿੰਘ ਸੈਣੀ ਵੀ ਮੌਜੂਦ ਸਨ। 

ਸਿੱਖਿਆ ਮੰਤਰੀ ਬੈਂਸ ਨੇ ਖੁਦ ਸੰਭਾਲੀ ‘ਮਿਸ਼ਨ-100%: ਗਿਵ ਯੂਅਰ ਬੈਸਟ’ ਮੁਹਿੰਮ ਦੀ ਕਮਾਨ: ਜਲ ਸਰੋਤ, ਮਾਈਨਿੰਗ ਅਤੇ ਜੇਲਾਂ ਵਰਗੇ ਵੱਡੇ ਮਹਿਕਮਿਆਂ ਦੇ ਨਾਲ ਨਾਲ ਪੰਜਾਬ ਦੇ ਸਭ ਤੋਂ ਵੱਧ ਮੁਲਾਜਮਾਂ ਵਾਲੇ ਸਿੱਖਿਆ ਮਹਿਕਮੇ ਨੂੰ ਸੰਭਾਲ ਰਹੇ ਕੈਬਨਿਟ ਮੰਤਰੀ ਸ. ਹਰਜੋਤ ਸਿੰੰਘ ਬੈਂਸ ਨੇ ਖੁਦ ‘ਮਿਸ਼ਨ-100%: ਗਿਵ ਯੂਅਰ ਬੈਸਟ’ ਮੁਹਿੰਮ ਦੀ ਕਮਾਨ ਸੰਭਾਲੀ ਹੋਈ ਹੈ। ਜਾਣਕਾਰ ਸੂਤਰਾਂ ਅਨੁਸਾਰ ਸ. ਬੈਂਸ ਨੇ ਇਸ ਮੁਹਿੰਮ ਦੇ ਟੀਚੇ ਅਤੇ ਗਾਈਡਲਾਈਨਜ ਆਪ ਤਿਆਰ ਕੀਤੇ ਹਨ। ਹੋਰ ਤਾਂ ਹੋਰ ਇਸ ਮੁਹਿੰਮ ਦਾ ਲੋਗੋ ਵੀ ਉਹਨਾਂ ਆਪ ਡਿਜਾਈਨ ਕਰਵਾਇਆ ਹੈ।ਸਿੱਖਿਆ ਮੰਤਰੀ ਸ. ਹਰਜੋਤ ਸਿੰੰਘ ਬੈਂਸ ਦੀ ਇਸ ਗੱਲੋਂ ਵੀ ਤਾਰੀਫ ਹੋ ਰਹੀ ਹੈ ਕਿ ਉਹ ਰੁਤਬੇ ਦਾ ਰੋਅਬ ਵਰਤਣ ਦੀ ਬਜਾਇ ਕੰਮ ਸੱਭਿਆਚਾਰ ਪੈਦਾ ਕਰਨ ਦੇ ਮੰਤਵ ਨਾਲ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮੋਟੀਵੇਟਰ ਦੇ ਤੌਰ ਤੇ ਕੰਮ ਕਰ ਰਹੇ ਹਨ ਜਿਸਦੇ ਆਉਣ ਵਾਲੇ ਸਮੇਂ ਵਿੱਚ ਹਾਂ-ਪੱਖੀ ਨਤੀਜੇ ਮਿਲਣ ਦੀ ਪੂਰੀ ਉਮੀਦ ਹੈ।

CLASS 4 TRANSFER: ਸਿੱਖਿਆ ਵਿਭਾਗ ਵੱਲੋਂ ਦਰਜ਼ਾ-4 ਕਰਮਚਾਰੀਆਂ ਦੀਆਂ ਬਦਲੀਆਂ ਦੇ ਹੁਕਮ ਜਾਰੀ

 

BREAKING NEWS: ਪੰਜਾਬ ਭਾਜਪਾ ਦੇ ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ

 

MISSION 100% MARCH 2023: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਮੂਹ ਅਧਿਆਪਕਾਂ ਨਾਲ ਹੋ ਰਹੇ ਰੂਬਰੂ

 

MISSION 100% MARCH 2023: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਮੂਹ ਅਧਿਆਪਕਾਂ ਨਾਲ ਹੋ ਰਹੇ ਰੂਬਰੂ ‌


Live lecture from EDUSAT Watch live 

https://fb.watch/haCz1k0iho/?mibextid=RUbZ1fਕੇਂਦਰੀ ਵਿਦਿਆਲਿਆ ਸੰਗਠਨ ਭਰਤੀ 2022: 13404 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ

 ਕੇਂਦਰੀ ਵਿਦਿਆਲਿਆ ਸੰਗਠਨ ਭਰਤੀ 2022 : 13404 ਅਸਾਮੀਆਂ ਤੇ ਭਰਤੀ  ਲਈ ਅਰਜ਼ੀਆਂ ਦੀ ਮੰਗ।
ਕੇਂਦਰੀ ਵਿਦਿਆਲਿਆ ਸੰਗਠਨ (ਕੇਵੀਐਸ ਭਰਤੀ 2022) ਨੇ 13404 ਟੀਚਿੰਗ ਅਤੇ ਨਾਨ ਟੀਚਿਂਗ ਅਸਾਮੀਆਂ ਦੀ ਭਰਤੀ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।


ਕੇਂਦਰੀ ਵਿਦਿਆਲਿਆ ਸੰਗਠਨ ਭਰਤੀ 2022 ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਭਰਤੀ ਪ੍ਰਕਿਰਿਆ ਤਹਿਤ ਅਸਿਸਟੈਂਟ ਕਮਿਸ਼ਨਰ, ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ, ਟੀਜੀਟੀ, ਪੀਜੀਟੀ, ਪੀਆਰਟੀ, ਲਾਇਬ੍ਰੇਰੀਅਨ, ਅਸਿਸਟੈਂਟ ਇੰਜੀਨੀਅਰ, ਅਸਿਸਟੈਂਟ, ਹਿੰਦੀ ਅਨੁਵਾਦਕ ਅਤੇ ਸਟੈਨੋਗ੍ਰਾਫਰ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇਗੀ।

ਕੇਂਦਰੀ ਵਿਦਿਆਲੇ ਭਰਤੀ 2022 ਅਪਲਾਈ ਕਿਵੇਂ ਕਰੀਏ

ਉਮੀਦਵਾਰ ਅਧਿਕਾਰਤ ਵੈੱਬਸਾਈਟ kvsangathan.gov.in ਰਾਹੀਂ ਇਸ ਭਰਤੀ ਲਈ ਅਪਲਾਈ ਕਰ ਸਕਦੇ ਹਨ।

ਕੇਂਦਰੀ ਵਿਦਿਆਲਿਆ ਸੰਗਠਨ ਭਰਤੀ 2022 ਲਈ ਅਪਲਾਈ ਕਰਨ ਦੀਆਂ ਤਰੀਕਾਂ


ਔਨਲਾਈਨ ਅਰਜ਼ੀਆਂ ਜਮ੍ਹਾਂ ਕਰਨ ਦੀ ਸ਼ੁਰੂਆਤੀ ਮਿਤੀ: 5 ਦਸੰਬਰ 2022

ਅਰਜ਼ੀ ਜਮ੍ਹਾ ਕਰਨ ਦੀ ਆਖਰੀ ਮਿਤੀ: 26 ਦਸੰਬਰ 2022।


ਕੇਂਦਰੀ ਵਿਦਿਆਲਿਆ ਸੰਗਠਨ ਭਰਤੀ 2022 ਅਸਾਮੀਆਂ ਦੇ ਵੇਰਵੇ 

ਟੀਚਿੰਗ ਅਸਾਮੀਆਂ ਦਾ ਵੇਰਵਾ 

ਪੋਸਟ ਦਾ ਨਾਮ: ਅਸਾਮੀਆਂ ਦੀ ਗਿਣਤੀ

ਪ੍ਰਿੰਸੀਪਲ: 239 ਅਸਾਮੀਆਂ

ਵਾਈਸ ਪ੍ਰਿੰਸੀਪਲ: 203 ਅਸਾਮੀਆਂ

TGT: 3176 ਪੋਸਟਾਂ

PGT: 1409 ਅਸਾਮੀਆਂ

ਪ੍ਰਾਇਮਰੀ ਟੀਚਰ: 6414 ਅਸਾਮੀਆਂ

ਪ੍ਰਾਇਮਰੀ ਟੀਚਰ (ਸੰਗੀਤ): 303 ਅਸਾਮੀਆਂ

ਨਾਨ ਟੀਚਿਂਗ ਅਸਾਮੀਆਂ ਦਾ ਵੇਰਵਾ:

ਸਹਾਇਕ ਕਮਿਸ਼ਨਰ: 52 ਅਸਾਮੀਆਂ

ਲਾਇਬ੍ਰੇਰੀਅਨ: 355 ਅਸਾਮੀਆਂ

ਸਹਾਇਕ ਇੰਜੀਨੀਅਰ: 02 ਅਸਾਮੀਆਂ

ਸਹਾਇਕ: 156 ਅਸਾਮੀਆਂ

ਹਿੰਦੀ ਅਨੁਵਾਦਕ: 11 ਪੋਸਟਾਂ

ਸਟੈਨੋਗ੍ਰਾਫਰ ਗ੍ਰੇਡ-2: 54 ਅਸਾਮੀਆਂ

ਵਿੱਤ ਅਧਿਕਾਰੀ: 06 ਅਸਾਮੀਆਂ

ਸੀਨੀਅਰ ਸਕੱਤਰੇਤ ਸਹਾਇਕ: 322 ਅਸਾਮੀਆਂ

ਜੂਨੀਅਰ ਸਕੱਤਰੇਤ ਸਹਾਇਕ: 702 ਅਸਾਮੀਆਂ

ਕੁੱਲ: 13404 ਅਸਾਮੀਆਂ

DISTRICT & SESSIONS JUDGE, TARN TARAN RECRUITMENT 2022: ਜ਼ਿਲ੍ਹਾ ਅਤੇ ਸੈਸ਼ਨ ਜੱਜ ਤਰਨਤਾਰਨ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ


MGSIPA PUNJAB RECRUITMENT 2022: ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਸਟ੍ਰੇਸ਼ਨ ਪੰਜਾਬ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ


WHAT IS DIGITAL RUPEE : ਡਿਜੀਟਲ ਰੁਪਈਆ ਦਾ ਪਾਇਲਟ ਪ੍ਰੋਜੈਕਟ 1 ਦਸੰਬਰ ਤੋਂ ਸ਼ੁਰੂ, ਜਾਣੋ ਕੀ ਹੈ ਡਿਜੀਟਲ ਰੁਪਈਆ
KVS 2022 ਦੀ ਭਰਤੀ ਲਈ ਅਰਜ਼ੀ ਫੀਸ: ਉਮੀਦਵਾਰਾਂ ਨੂੰ 1000 ਰੁਪਏ ਦੀ ਔਨਲਾਈਨ ਅਰਜ਼ੀ ਫੀਸ ਜਮ੍ਹਾਂ ਕਰਾਉਣੀ ਪਵੇਗੀ। ਵੱਖ ਵੱਖ ਕੈਟਾਗਰੀ ਲਈ ਅਰਜ਼ੀ ਫੀਸ ਵਿੱਚ ਛੋਟ ਦਿੱਤੀ ਗਈ ਹੈ।


KVS ਭਰਤੀ 2022 ਅਪਲਾਈ ਕਰਨ ਦੀ ਉਮਰ

KVS ਭਰਤੀ 2022 ਭਰਤੀ ਪ੍ਰਕਿਰਿਆ, ਹਰੇਕ ਅਹੁਦੇ ਲਈ ਵੱਖ-ਵੱਖ ਉਮਰ ਸੀਮਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ।

PGT ਲਈ- ਅਧਿਕਤਮ ਉਮਰ 40 ਸਾਲ

TGT ਅਤੇ ਲਾਇਬ੍ਰੇਰੀਅਨ ਲਈ- ਅਧਿਕਤਮ ਉਮਰ 35 ਸਾਲ

PRT ਲਈ- ਅਧਿਕਤਮ ਉਮਰ ਸੀਮਾ 30 ਸਾਲ


ਇਸ ਦੇ ਨਾਲ ਹੀ SC/ST/OBC ਸ਼੍ਰੇਣੀਆਂ ਲਈ ਉਮਰ ਵਿੱਚ ਛੋਟ ਵੀ ਦਿੱਤੀ ਗਈ ਹੈ।


ਕੇਂਦਰੀ ਵਿਦਿਆਲਿਆ ਸੰਗਠਨ ਭਰਤੀ 2022 ਲਈ ਅਰਜ਼ੀ ਕਿਵੇਂ ਦੇਣੀ ਹੈ? HOW TO APPLY FOR KV RECRUITMENT 2022


ਅਧਿਕਾਰਤ ਵੈੱਬਸਾਈਟ 'ਤੇ ਜਾਓ। https://kvsangathan.nic.in/employment-notice

KVS ਭਰਤੀ 2022 ਦੀ ਅਧਿਕਾਰਤ ਨੋਟੀਫਿਕੇਸ਼ਨ 'ਤੇ ਕਲਿੱਕ ਕਰੋ, ਇਸ ਨੂੰ ਵਿਸਥਾਰ ਨਾਲ ਪੜ੍ਹੋ।

ਅਪਲਾਈ ਕਰਨ ਲਈ ਲਿੰਕ 'ਤੇ ਕਲਿੱਕ ਕਰੋ।

ਫਾਰਮ ਭਰੋ।

ਦਸਤਾਵੇਜ਼, ਫੋਟੋ ਅਤੇ ਦਸਤਖਤ ਅੱਪਲੋਡ ਕਰੋ।

ਐਪਲੀਕੇਸ਼ਨ ਫੀਸ ਦਾ ਭੁਗਤਾਨ ਕਰੋ।

ਫਾਰਮ ਜਮ੍ਹਾਂ ਕਰੋ ਅਤੇ ਇਸ ਦਾ ਪ੍ਰਿੰਟ ਆਊਟ ਲਓ।


ਕੇਂਦਰੀ ਵਿਦਿਆਲਿਆ ਸੰਗਠਨ ਵਿੱਚ ਭਰਤੀ ਦੀ ਪ੍ਰਕਿਰਿਆ ਕੀ ਹੈ?

KVS ਭਰਤੀ 2022 ਲਈ, ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ ਅਤੇ ਹੁਨਰ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਇੰਟਰਵਿਊ ਪ੍ਰਕਿਰਿਆ ਵਿੱਚੋਂ ਲੰਘਣਾ ਹੋਵੇਗਾ। ਇਸ ਤੋਂ ਬਾਅਦ ਉਮੀਦਵਾਰ ਦਾ ਦਸਤਾਵੇਜ਼ ਤਸਦੀਕ ਅਤੇ ਮੈਡੀਕਲ ਹੋਵੇਗਾ।KVS RECRUITMENT 2022 important links 
Official website KVS RECRUITMENT https://kvsangathan.nic.in/
Official notification KVS RECRUITMENT Available soon
Link for application kvs recruitment 2022 Active on 5th December
Syllabus for KVS RECRUITMENT Available soon
Exam dates for kvs recruitment Available soon
KVS POSTING All over India 

EARTHQUAKE HIMACHAL: हिमाचल प्रदेश में भूकंप के झटके

 हिमाचल प्रदेश  में शुक्रवार रात को भूकंप के झटके महसूस किए गए हैं। जिसका केंद्र चंबा जिले का चुराह था। हिमाचल प्रदेश के चंबा में आए भूकंप की  रिएक्टर स्केल पर भूकंप की तीव्रता 3.5 मापी गई। इस भूकंप का असर चंबा ज़िला के आसपास के इलाकों में भी देखने को मिला। भूकंप की गहराई 5 किलोमीटर बताई गई है। 


DAINIK BHASKAR QUIZ DAY 14: 2100 ਰੁਪਏ ਦੇ ਇਨਾਮ

 LINK FOR PLAYING QUIZ DAY 14


1. इटली काे सबसे ज्यादा बार खिताब दिलाने वाले मैनेजर कौन हैं?

ITLY ke sabase jyaada baar khitaab dilaane vaale mainejar kaun hain?

Who is the manager with the most titles in Italy? 


A. मार्सेलो लिप्पी

B. विटोरियो पॉजो✅

C.एंजो बेयरजोट2. पिछले फीफा वर्ल्ड कप के फाइनल का स्कोर क्या था? 

What was the score of the last FIFA World Cup final? 

pichhale pheepha varld kap ke phainal ka skor kya tha?

A. 4-2

B. 5-7

C. 2-0

ANSWER CLICK HERE 

3. इस बार वर्ल्ड कप की गेंद का क्या नाम है?

What is the name of the ball of the World Cup this time? 

is baar world cup kee gend ka kya naam hai?


A. अल रिहला ✅

B. मॉडल-टी

C. जबुलानी

6635 ETT RECRUITMENT: ਈਟੀਟੀ ਭਰਤੀ ਉਮੀਦਵਾਰਾਂ ਲਈ ਖੁਸ਼ਖਬਰੀ, ਮੈਰਿਟ ਡਾਉਨ ਇਹਨਾਂ ਉਮੀਦਵਾਰਾਂ ਨੂੰ ਕਾਉਂਸਲਿੰਗ ਦਾ ਸੱਦਾ

 ਸਕੂਲ ਸਿੱਖਿਆ ਵਿਭਾਗ ਅਧੀਨ 6635 ਈ.ਟੀ.ਟੀ.ਕਾਡਰ (ਡਿਸਐਡਵਾਂਟੇਜ ਏਰੀਆ) ਅਤੇ 22 ਪੋਸਟਾਂ ਜੇਲ ਵਿਭਾਗ ਈ.ਟੀ.ਟੀ.ਕਾਡਰ ਦੀਆਂ ਪੋਸਟਾਂ ਭਰਨ ਲਈ ਇਸ ਦਫਤਰ ਦੇ ਪੱਤਰ ਨੰ:5/2-2021–ਭ.ਡ(2)/2021398004, ਮਿਤੀ 27-12-2021 ਰਾਹੀਂ ਵੱਖ ਵੱਖ ਕੈਟਾਗਰੀਆਂ ਨਾਲ ਸਬੰਧਤ ਉਮੀਦਵਾਰਾਂ ਨੂੰ ਸਕਰੂਟਨੀ ਦਾ ਸੱਦਾ ਦਿੱਤਾ ਗਿਆ ਸੀ। ਇਸ ਪਬਲਿਕ ਨੋਟਿਸ ਦੀ ਲਗਾਤਾਰਤਾ ਵਿੱਚ ਹੇਠ ਲਿਖੀ ਮੈਰਿਟ ਅਨੁਸਾਰ ਕੇਵਲ ਜਨਰਲ ਅਤੇ SC(R&O) ਕੈਟਾਗਰੀ ਦੇ ਉਮੀਦਵਾਰਾਂ ਨੂੰ ਦਫਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ (ਮਾਈਕਰੋਸਾਫਟ ਬਿਲਡਿੰਗ), ਫੇਸ ਤਬੀ-1, ਐਸ.ਏ.ਐਸ ਨਗਰ ਵਿਖੇ ਮਿਤੀ 06-12-2022 ਅਤੇ 07-12-2022 ਨੂੰ ਸਵੇਰੇ 09:00 ਵਜੇ ਤੋਂ 03.00 ਵਜੇ ਤੱਕ ਸਕਰੂਟਨੀ ਲਈ ਸੱਦਾ ਦਿੱਤਾ ਗਿਆ ਹੈ:-
Punjab GOVT decision regarding employees taking part in politics

 

BIGGEST BREAKING: ਰਾਜਨੀਤਿਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲੇ ਅਧਿਆਪਕਾਂ ਲਈ ਵੱਡੀ ਖੱਬਰ, ਸਰਕਾਰ ਨੇ ਲਿਆ ਵੱਡਾ ਫੈਸਲਾ

BIGGEST BREAKING: ਰਾਜਨੀਤਿਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲੇ ਅਧਿਆਪਕਾਂ ਲਈ ਵੱਡੀ ਖੱਬਰ, ਸਰਕਾਰ ਨੇ ਲਿਆ ਵੱਡਾ ਫੈਸਲਾ 


ਚੰਡੀਗੜ੍ਹ, 2 ਦਸੰਬਰ 2022

ਪੰਜਾਬ ਸਰਕਾਰ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਰਾਹੀਂ ਪੱਤਰ ਜਾਰੀ ਕੀਤਾ ਹੈ ਕਿ   ਸਕੂਲ ਸਿੱਖਿਆ ਵਿਭਾਗ ਵਿੱਚ ਤਾਇਨਾਤ ਕੁਝ ਅਧਿਆਪਕਾਂ ਵੱਲੋਂ ਉਹਨਾਂ ਦੁਆਰਾ ਪੜ੍ਹਾਏ ਜਾਂਦੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਅੱਖੋਂ-ਪਰੋਖੇ ਕਰਦੇ ਹੋਏ ਰਾਜਨੀਤਿਕ ਗਤੀਵਿਧੀਆਂ ਵਿੱਚ ਹਿੱਸਾ ਲਿਆ ਜਾ ਰਿਹਾ ਹੈ। ਅਧਿਆਪਕਾਂ ਦਾ ਅਜਿਹਾ ਕਰਨਾ ਜਿੱਥੇ The Government Employee (Conduct) Rules 1966 ਦੀ ਉਲੰਘਣਾ ਹੈ, ਉੱਥੇ ਹੀ ਅਧਿਆਪਕਾਂ ਦੇ ਅਜਿਹਾ ਕਰਨ ਨਾਲ ਉਹਨਾਂ ਦੁਆਰਾ ਪੜ੍ਹਾਏ ਜਾਂਦੇ ਵਿਦਿਆਰਥੀਆਂ ਦੀ ਪੜ੍ਹਾਈ ਤੇ ਮਾੜਾ ਪ੍ਰਭਾਵ ਪੈਂਦਾ ਹੈ। ਉਪਰੋਕਤ ਸਥਿਤੀ ਦੇ ਸਨਮੁੱਖ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਰਾਹੀਂ  ਲਿਖਿਆ ਗਿਆ ਹੈ ਕਿ ਜੇਕਰ ਉਨਾਂ ਦੇ ਧਿਆਨ ਵਿੱਚ ਅਜਿਹਾ ਕੋਈ ਕੇਸ ਆਉਂਦਾ ਹੈ ਤਾਂ ਸਬੰਧਤ ਅਧਿਆਪਕ ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਕਰਨ ਲਈ ਰਿਪੋਰਟ ਤੁਰੰਤ ਮੁੱਖ ਦਫਤਰ ਦੇ ਧਿਆਨ ਵਿੱਚ ਲਿਆਉਣੀ ਯਕੀਨੀ ਬਣਾਈ ਜਾਵੇ।

READ OFFICIAL INSTRUCTIONS HERE

MISSION 100 PERCENT : ਸਿੱਖਿਆ ਮੰਤਰੀ ਐਜੂਸੈੱਟ ਰਾਹੀਂ ਕਰਨਗੇ ਸਮੂਹ ਸਿੱਖਿਆ ਵਿਭਾਗ ਦੇ ਅਧਿਕਾਰੀਆਂ/ਅਧਿਆਪਕਾਂ ਨੂੰ ਸੰਬੋਧਨ

 


ਮਾਸਟਰ ਤੋਂ ਹੈੱਡਮਾਸਟਰ ਕਾਡਰ ਦੀਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ: ਡੀ.ਟੀ.ਐੱਫ.

 ਮਾਸਟਰ ਤੋਂ ਹੈੱਡਮਾਸਟਰ ਕਾਡਰ ਦੀਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ: ਡੀ.ਟੀ.ਐੱਫ.ਡੀ ਟੀ ਐੱਫ ਵੱਲੋਂ ਹੈੱਡਮਾਸਟਰ ਵਜੋਂ ਤਰੱਕੀਆਂ ਵਿੱਚ ਰੁਕਾਵਟਾਂ ਵਿਭਾਗੀ ਸਾਜ਼ਿਸ਼ ਕਰਾਰ 


 

ਚੰਡੀਗੜ੍ਹ 2 ਦਸੰਬਰ :

 ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵਲੋਂ ਮਾਸਟਰ ਤੋਂ ਹੈੱਡਮਾਸਟਰ ਕਾਡਰ ਲਈ ਪੈਂਡਿੰਗ ਤਰੱਕੀਆਂ ਨੂੰ ਲੰਬੇ ਸਮੇਂ ਤੋਂ ਲਟਕਾਉਣ ਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਸਾਰੀਆਂ ਸੀਨੀਆਰਤਾ ਸੂਚੀਆਂ ਅਤੇ ਪੈਂਡਿੰਗ ਤਰੱਕੀਆਂ ਫੌਰੀ ਮੁਕੰਮਲ ਕਰਨ ਦੀ ਮੰਗ ਕੀਤੀ ਹੈ।


      ਇਸ ਸਬੰਧੀ ਗੱਲਬਾਤ ਕਰਦਿਆਂ ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਮਾਸਟਰ ਤੋਂ ਹੈੱਡਮਾਸਟਰ ਕਾਡਰ ਦੀਆਂ ਤਰੱਕੀਆਂ ਨੂੰ ਵੱਖ-ਵੱਖ ਕਾਰਨਾਂ ਦੇ ਹਵਾਲੇ ਨਾਲ ਲਟਕਾ ਕੇ ਰੱਖਿਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਅਧਿਆਪਕਾਂ ਦੇ ਸਾਰੇ ਕਾਡਰਾਂ ਲਈ ਤਰੱਕੀ ਕੋਟਾ 75% ਹੀ ਰੱਖਿਆ ਜਾਵੇ ਅਤੇ ਹਰੇਕ ਪੱਧਰ ‘ਤੇ ਤਰੱਕੀ ਪ੍ਰਕਿਰਿਆ ਨੂੰ ਵਿਭਾਗੀ ਨਿਯਮਾਂ ਅਨੁਸਾਰ ਸਮਾਂਬੱਧ ਕਰਨੀ ਯਕੀਨੀ ਬਣਾਉਣ ਦੀ ਠੋਸ ਨੀਤੀ ਬਣਾਈ ਜਾਵੇ। ਆਗੂਆਂ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ਤਰੱਕੀ ਕੋਟੇ ਨੂੰ 75% ਤੋਂ 50% ਤੱਕ ਸੀਮਤ ਕਰਕੇ ਬਹੁਤ ਹੀ ਥੋੜ੍ਹੀ ਗਿਣਤੀ ਵਿੱਚ ਮਾਸਟਰਾਂ ਨੂੰ ਤਰੱਕੀ ਦੇ ਕੇ ਹੈੱਡ ਮਾਸਟਰ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਕੁੱਲ 1742 ਹੈੱਡਮਾਸਟਰਾਂ ਦੀਆਂ ਅਸਾਮੀਆਂ ਹਨ ਜਿੰਨ੍ਹਾਂ ਵਿੱਚੋਂ ਜਨਵਰੀ 2020 ਵਿੱਚ ਸਿੱਧੀ ਭਰਤੀ ਰਾਹੀਂ ਆਏ 673 ਹੈੱਡਮਾਸਟਰ ਅਤੇ ਰਮਸਾ ਸਕੂਲਾਂ ਤੋਂ 296 ਵਿਭਾਗ ਵਿੱਚ ਸਿੱਧੇ ਆਏ ਹੈੱਡਮਾਸਟਰ ਅਤੇ 337 ਹੈੱਡਮਾਸਟਰਾਂ ਦੀ ਸਿੱਧੀ ਭਰਤੀ ਦੀ ਚੱਲ ਰਹੀ ਪ੍ਰਕਿਰਿਆ ਅਧੀਨ ਆਉਣ ਨਾਲ ਸਿੱਧੀ ਭਰਤੀ ਰਾਹੀਂ ਆਏ ਹੈੱਡਮਾਸਟਰਾਂ ਦੀ ਗਿਣਤੀ 1306 ਹੋ ਜਾਵੇਗੀ। ਉਕਤ ਅੰਕੜਿਆਂ ਦੇ ਅਧਾਰ ਤੇ ਆਗੂਆਂ ਨੇ ਦੋਸ਼ ਲਾਇਆ ਕਿ ਹੈੱਡਮਾਸਟਰ ਦੀਆਂ ਤਰੱਕੀਆਂ ਦੇ ਬਦਲੇ ਹੋਏ 50% ਕੋਟੇ ਨੂੰ ਵੀ ਬਹਾਲ ਨਹੀਂ ਰੱਖਿਆ ਗਿਆ ਸਗੋਂ ਇਸਨੂੰ ਖੋਰਾ ਲਾਉਂਦੇ ਹੋਏ 25% ਤੱਕ ਸੀਮਿਤ ਕਰ ਦਿੱਤਾ ਗਿਆ ਅਤੇ ਅਸਲ ਵਿੱਚ ਇੰਨੇ ਨੂੰ ਵੀ ਤਰੱਕੀ ਦੇ ਕੇ ਹੈੱਡ ਮਾਸਟਰ ਨਹੀਂ ਬਣਾਇਆ ਗਿਆ। ਇਸੇ ਸਮੇਂ ਦੌਰਾਨ ਮਾਸਟਰ ਕਾਡਰ ਤੋਂ ਹੈੱਡਮਾਸਟਰ ਕਾਡਰ ਵਿੱਚ ਨਾਂ ਮਾਤਰ ਤਰੱਕੀਆਂ ਹੀ ਦਿੱਤੀਆਂ ਗਈਆਂ। ਇਸ ਨਾਲ ਤਰੱਕੀਆਂ ਨੂੰ ਉਡੀਕਦੇ ਹੋਏ ਸੀਨੀਅਰ ਅਧਿਆਪਕ ਮਾਸਟਰ ਕਾਡਰ ਵਿੱਚ ਹੀ ਰਿਟਾਇਰ ਹੋ ਗਏ ਹਨ ਅਤੇ ਲਗਾਤਾਰ ਹੋਰ ਵੀ ਹੋ ਰਹੇ ਹਨ ਜੋ ਕਿ ਉਨ੍ਹਾਂ ਨਾਲ ਸਰਾਸਰ ਧੱਕੇ ਦੀ ਪ੍ਰਤੱਖ ਮਿਸਾਲ ਹੈ।  


ਇਸ ਸਬੰਧੀ ਸੂਬਾਈ ਆਗੂਆਂ ਜਗਪਾਲ ਬੰਗੀ, ਬੇਅੰਤ ਫੂਲੇਵਾਲਾ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਜਸਵਿੰਦਰ ਔਜਲਾ ਅਤੇ ਰਘਬੀਰ ਭਵਾਨੀਗੜ੍ਹ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ ਮੁਕਤਸਰ, ਨਛੱਤਰ ਸਿੰਘ ਤਰਨਤਾਰਨ, ਤੇਜਿੰਦਰ ਸਿੰਘ, ਰੁਪਿੰਦਰ ਗਿੱਲ ਅਤੇ ਸੁਖਦੇਵ ਡਾਨਸੀਵਾਲ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਕੋਲੋਂ ਇਸ ਧੱਕੇਸ਼ਾਹੀ ਵਿਰੁੱਧ ਪੁਰਜ਼ੋਰ ਮੰਗ ਕੀਤੀ ਕਿ ਮਾਸਟਰ ਕੇਡਰ ਤੋਂ ਬਤੌਰ ਹੈੱਡਮਾਸਟਰ ਤਰੱਕੀਆਂ ਸੀਨੀਆਰਤਾ ਸੂਚੀ ਨੂੰ ਹਰ ਪੱਖੋਂ ਮੁਕੰਮਲ ਕਰਕੇ ਤੁਰੰਤ ਮੁਕੰਮਲ ਕੀਤੀਆਂ ਜਾਣ ਅਤੇ ਤਰੱਕੀ ਕੋਟਾ ਘਟਾਉਣ ਦੀਆਂ ਹੋਈਆਂ ਆਪ ਹੁਦਰੀਆਂ ਨੂੰ ਦਰੁਸਤ ਕੀਤਾ ਜਾਵੇ ਤਾਂ ਜੋ ਲੰਬੇ ਸਮੇਂ ਤੋਂ ਤਰੱਕੀਆਂ ਉਡੀਕ ਕਰ ਰਹੇ ਅਧਿਆਪਕਾਂ ਨਾਲ ਬਣਦਾ ਇਨਸਾਫ ਹੋ ਸਕੇ

PSEB BOARD EXAM DATE SHEET 5TH ,8TH, 10TH 12TH

 

ਪਠਾਨਕੋਟ, 2 ਦਿਸੰਬਰ (ਬਲਕਾਰ ਅੱਤਰੀ) ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਸਾਇੰਸ ਟੀਮ ਨੇ ਕੀਤਾ ਡਾਇਟ ਪ੍ਰਿੰਸੀਪਲ ਹਰਿੰਦਰ ਸੈਣੀ ਦਾ ਸਵਾਗਤ।)

 ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਸਾਇੰਸ ਟੀਮ ਨੇ ਕੀਤਾ ਡਾਇਟ ਪ੍ਰਿੰਸੀਪਲ ਹਰਿੰਦਰ ਸੈਣੀ ਦਾ ਸਵਾਗਤ।


ਡਾਇਟ ਪ੍ਰਿੰਸੀਪਲ ਨੇ ਪੜ੍ਹੋਂ ਪੰਜਾਬ ਪੜ੍ਹਾਓ ਪੰਜਾਬ ਟੀਮ ਨੂੰ ਸਿੱਖਿਆ ਸੁਧਾਰਾਂ ਦੀ ਗਤੀ ਵਧਾਉਣ ਲਈ ਕੀਤਾ ਪ੍ਰੇਰਿਤ।


ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਸਾਇੰਸ ਟੀਮ ਵੱਲੋਂ ਡਾਇਟ ਪਠਾਨਕੋਟ ਦੇ ਨਵ ਨਿਯੁਕਤ ਪ੍ਰਿੰਸੀਪਲ ਹਰਿੰਦਰ ਸੈਣੀ ਦਾ ਡੀਐਮ ਸਾਇੰਸ ਸੰਜੀਵ ਸ਼ਰਮਾ ਦੀ ਅਗਵਾਈ ਹੇਠ ਗੁਲਦਸਤੇ ਨਾਲ ਸਵਾਗਤ ਕੀਤਾ। ਇਸ ਮੌਕੇ ਤੇ ਨਵ ਨਿਯੁਕਤ ਡਾਇਟ ਪ੍ਰਿੰਸੀਪਲ ਹਰਿੰਦਰ ਸੈਣੀ ਨੇ ਟੀਮ ਮੈਂਬਰਾਂ ਨੂੰ ਜ਼ਿਲ੍ਹੇ ਵਿੱਚ ਸਿੱਖਿਆ ਸੁਧਾਰਾਂ ਨੂੰ ਹੋਰ ਤੇਜ਼ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਸਕੂਲਾਂ ਵਿੱਚ ਵਿਜਟ ਕਰਕੇ ਅਧਿਆਪਕਾਂ ਦੇ ਨਾਲ ਵਧੀਆ ਤਾਲਮੇਲ ਬਣਾਉਣ ਤਾਂ ਜੋ ਜ਼ਿਲ੍ਹੇ ਵਿੱਚ ਗੁਣਾਤਮਕ ਸਿੱਖਿਆ ਨੂੰ ਬੜਾਵਾ ਦਿੱਤਾ ਜਾ ਸਕੇ। ਉਹਨਾਂ ਕਿਹਾ ਕਿ ਉਹ ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਨਾਲ ਮਿਲ ਕੇ ਪਠਾਨਕੋਟ ਨੂੰ ਨਵੀਆਂ ਬੁਲੰਦੀਆਂ ਤੇ ਲੈ ਕੇ ਜਾਣ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰਨਗੇ ਅਤੇ ਖੋਜ ਕਾਰਜਾਂ ਨੂੰ ਤੇਜ ਕੀਤਾ ਜਾਵੇਗਾ।

ਡੀਐਮ ਸੰਜੀਵ ਸ਼ਰਮਾ ਨੇ ਇਸ ਮੌਕੇ ਕਿਹਾ ਕਿ ਪੂਰੀ ਟੀਮ ਉਨ੍ਹਾਂ ਦੀ ਰਹਿਨੁਮਾਈ ਹੇਠ ਕੰਮ ਕਰਦੇ ਹੋਏ ਪਠਾਨਕੋਟ ਨੂੰ ਸਿੱਖਿਆ ਦੇ ਖੇਤਰ ਵਿੱਚ ਬੁਲੰਦੀਆਂ ਤੇ ਲੈਕੇ ਜਾਣ ਲਈ ਵਚਨਬੱਧ ਹੈ। 

ਇਸ ਮੌਕੇ ਤੇ ਬੀਐਮ ਕਿਰਨ ਕੁਮਾਰ, ਰਾਜਨ ਕੁਮਾਰ, ਹਰਦੀਪ ਸਿੰਘ, ਰਾਜੇਸ਼ ਸਲਵਾਨ , ਰਾਜੇਸ਼ ਡੋਗਰਾ, ਅਜੇ ਕੁਮਾਰ ਅਤੇ ਮੋਹਨੀਸ਼ ਆਦਿ ਹਾਜ਼ਰ ਸਨ।

*'ਆਪ' ਵੱਲੋਂ ਨਵੀਂ ਸਿੱਖਿਆ ਨੀਤੀ-2020 ਨੂੰ ਪੰਜਾਬ ਵਿਚ ਲਾਗੂ ਕਰਨ ਦਾ ਡੀ.ਟੀ.ਐੱਫ. ਵੱਲੋ ਵਿਰੋਧ*

 # *'ਆਪ' ਵੱਲੋਂ ਨਵੀਂ ਸਿੱਖਿਆ ਨੀਤੀ-2020 ਨੂੰ ਪੰਜਾਬ ਵਿਚ ਲਾਗੂ ਕਰਨ ਦਾ ਡੀ.ਟੀ.ਐੱਫ. ਵੱਲੋ ਵਿਰੋਧ* 


# *ਪੀ.ਐੱਮ. ਸ਼੍ਰੀ ਸਕੂਲ ਸਕੀਮ ਤਹਿਤ ਨਵੀਂ ਸਿੱਖਿਆ ਨੀਤੀ ਅਧੀਨ ਪੰਜਾਬ ਦੇ 456 ਸਕੂਲਾਂ ਦੀ ਹੋਵੇਗੀ ਚੋਣ* 
# *ਨਵੀਂ ਸਿੱਖਿਆ ਨੀਤੀ-2020 ਨੂੰ ਨਿੱਜੀਕਰਨ, ਕੇਂਦਰੀਕਰਨ ਅਤੇ ਭਗਵਾਂਕਰਨ ਪੱਖੀ ਦਿੱਤਾ ਕਰਾਰ* (02 ਦਸੰਬਰ , ਅੰਮ੍ਰਿਤਸਰ) 


 ਕੇਂਦਰ ਸਰਕਾਰ ਦੀ ਨਵੀਂ ਸਿੱਖਿਆ ਨੀਤੀ-2020 ਨੂੰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਵੀ ਲਾਗੂ ਕਰਨ ਜਾ ਰਹੀ ਹੈ। ਜਿਸ ਦੇ ਪਹਿਲੇ ਕਦਮ ਵਜੋਂ ਪੀ.ਐੱਮ. ਸ੍ਰੀ ਸਕੂਲ ਸਕੀਮ ਤਹਿਤ ਦੇਸ਼ ਵਿਚ 14,500 ਸਕੂਲਾਂ ਦੀ ਚੋਣ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿੱਚ ਪੰਜਾਬ ਦੇ 228 ਵਿਦਿਅਕ ਬਲਾਕਾਂ ਦੇ 456 ਸਕੂਲ ਵੀ ਸ਼ਾਮਲ ਹੋਣਗੇ। ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਪੰਜਾਬ ਨੇ ਇਸ ਕਦਮ ਦਾ ਵਿਰੋਧ ਕਰਦਿਆਂ ਨਿੱਜੀਕਰਨ, ਕੇਂਦਰੀਕਰਨ ਅਤੇ ਭਗਵਾਂਕਰਨ ਨੂੰ ਤੇਜ ਕਰਨ ਲਈ ਬਜ਼ਿਦ ਮੋਦੀ ਸਰਕਾਰ ਦੀ ਸਿੱਖਿਆ ਨੀਤੀ ਨੂੰ 'ਆਪ' ਸਰਕਾਰ ਵੱਲੋਂ ਪੰਜਾਬ ਵਿਚ ਲਾਗੂ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ ।


  ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਵੱਲੋਂ ਜਾਰੀ ਪੱਤਰ ਅਨੁਸਾਰ ਪੀ.ਐੱਮ. ਸ਼੍ਰੀ ਸਕੂਲ ਸਕੀਮ ਤਹਿਤ ਪੰਜਾਬ ਵਿਚ ਪ੍ਰਤੀ ਬਲਾਕ 2 ਸਕੂਲਾਂ ਦੀ ਚੋਣ ਕਰਨ ਲਈ, ਚੋਣਵੇਂ ਸਕੂਲਾਂ ਲਈ ਇੱਕ ਆਨ-ਲਾਇਨ ਪੋਰਟਲ ਜਾਰੀ ਕੀਤਾ ਗਿਆ ਹੈ। ਇਸ ਪੋਰਟਲ 'ਤੇ ਸਕੂਲ ਮੁਖੀ ਅਤੇ ਪੰਚਾਇਤ ਵੱਲੋਂ ਨਵੀਂ ਸਿੱਖਿਆ ਨੀਤੀ-2020 ਨੂੰ ਲਾਗੂ ਕਰਨ ਲਈ ਸਹਿਮਤੀ ਪੱਤਰ ਅਪਲੋਡ ਕਰਨ ਦੀ ਹਦਾਇਤ ਵੀ ਕੀਤੀ ਗਈ ਹੈ। ਜ਼ਿਲ੍ਹਾ ਆਗੂਆਂ ਗੁਰਬਿੰਦਰ ਸਿੰਘ ਖਹਿਰਾ, ਚਰਨਜੀਤ ਸਿੰਘ ਰਾਜਧਾਨ, ਜਰਮਨਜੀਤ ਸਿੰਘ, ਗੁਰਦੇਵ ਸਿੰਘ, ਹਰਜਾਪ ਸਿੰਘ ਬੱਲ, ਰਾਜੇਸ਼ ਕੁਮਾਰ ਪਰਾਸ਼ਰ, ਪਰਮਿੰਦਰ ਰਾਜਾਸਾਂਸੀ, ਨਿਰਮਲ ਸਿੰਘ, ਸੁਖਜਿੰਦਰ ਸਿੰਘ ਜੱਬੋਵਾਲ, ਮਨਪ੍ਰੀਤ ਸਿੰਘ, ਨੇ ਕਿਹਾ ਕਿ ਅਸਲ ਵਿਚ ਕੇਂਦਰ ਸਰਕਾਰ ਵਲੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਪਾਰਲੀਮੈਂਟ ਵਿਚ ਬਿਨਾਂ ਕੋਈ ਚਰਚਾ ਕੀਤਿਆਂ ਲੋਕਾਂ 'ਤੇ ਜ਼ਬਰੀ ਥੋਪੀ ਨਵੀਂ ਸਿੱਖਿਆ ਨੀਤੀ-2020 ਨੂੰ ਹੁਣ ਸਕੂਲੀ ਪੱਧਰ 'ਤੇ ਲਾਗੂ ਕਰਨ ਦੀ ਤਿਆਰੀ ਹੈ। ਦੂਜੇ ਪਾਸੇ ਪੰਜਾਬ ਸਰਕਾਰ, ਇਸ ਸਿੱਖਿਆ ਨੀਤੀ ਦੇ ਵਿਰੋਧ ਰਾਹੀਂ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਦੀ ਥਾਂ, ਕੇਂਦਰ ਸਰਕਾਰ ਦੀ ਹੀ ਪਿਛਲੱਗ ਬਣ ਰਹੀ ਹੈ। ਜੱਥੇਬੰਦੀ ਦੇ ਆਗੂਆਂ ਕੁਲਦੀਪ ਸਿੰਘ ਤੌਲਾਨੰਗਲ,ਡਾ.ਗੁਰਦਿਆਲ ਸਿੰਘ, ਚਰਨਜੀਤ ਸਿੰਘ ਭੱਟੀ, ਸੁਖਵਿੰਦਰ ਸਿੰਘ ਬਿੱਟਾ, ਵਿੱਪਨ ਰਿਖੀ, ਕੇਵਲ ਸਿੰਘ, ਵਿਸ਼ਾਲ ਕਪੂਰ, ਸ਼ਮਸ਼ੇਰ ਸਿੰਘ, ਵਿਸ਼ਾਲ ਚੌਹਾਨ, ਵਿਕਾਸ ਚੌਹਾਨ, ਦਿਲਬਾਗ ਸਿੰਘ, ਨਰਿੰਦਰ ਸਿੰਘ ਮੱਲੀਆਂ, ਗੁਰਪ੍ਰੀਤ ਸਿੰਘ ਨਾਭਾ, ਬਲਦੇਵ ਮੰਨਣ,ਦੀਪਕ ਕੁਮਾਰ, ਗੁਰਿੰਦਰ ਸਿੰਘ ਮਾਨਾਵਾਲਾ ਨੇ ਦੱਸਿਆ ਕੇ ਨਵੀਂ ਸਿੱਖਿਆ ਨੀਤੀ-2020, ਡਿਜੀਟਲ ਸਿੱਖਿਆ ਦੇ ਨਾਂ ਹੇਠ ਸਿੱਖਿਆ ਦੇ ਨਿੱਜੀਕਰਨ ਤੇ ਵਪਾਰੀਕਰਨ ਨੂੰ ਹੋਰ ਹੱਲਾਸ਼ੇਰੀ ਦੇਣ, ਸਿੱਖਿਆ ਨੂੰ ਸਾਧਨ ਵਿਹੁਣੇ ਲੋਕਾਂ ਤੋਂ ਦੂਰ ਕਰਨ ਅਤੇ ਸਰਕਾਰੀ ਵਿੱਦਿਅਕ ਸੰਸਥਾਵਾਂ ਵਿੱਚ ਲੱਖਾਂ ਅਸਾਮੀਆਂ ਦਾ ਖਾਤਮਾ ਕਰਨ ਵੱਲ ਸੇਧਿਤ ਹੈ। ‘ਕੰਪਲੈਕਸ ਸਕੂਲ’ ਰੂਪੀ ਸਿੱਖਿਆ ਦੇ ਕਾਰਪੋਰੇਟੀ ਮਾਡਲ ਰਾਹੀਂ ਪ੍ਰਾਇਮਰੀ/ਮਿਡਲ/ਹਾਈ/ਸੈਕੰਡਰੀ ਸਕੂਲਾਂ ‘ਚੋਂ 70 ਫੀਸਦੀ ਨੂੰ ਮਰਜਿੰਗ ਦੇ ਨਾਂ ਹੇਠ ਬੰਦ ਕਰਨ ਅਤੇ ਅਧਿਆਪਕਾਂ ਤੋਂ 5 ਤੋਂ 10 ਕਿਲੋਮੀਟਰ ਦੇ ਖਿੱਲਰੇ ਦਾਅਰੇ ਵਿੱਚ ਕੰਮ ਲੈਣ ਦਾ ਨਿਸ਼ਾਨਾ ਹੈ। ਸਿੱਖਿਆ ਨੂੰ ਵਧੇਰੇ ਵਿਗਿਆਨਕ, ਅਗਾਂਹਵਧੂ ਅਤੇ ਜਮਹੂਰੀ ਬਨਾਉਣ ਦੀ ਥਾਂ, ਸੰਘ ਦੇ ਫਾਸ਼ੀਵਾਦੀ ਅਜੰਡੇ ਤਹਿਤ ਸਿੱਖਿਆ ਦੇ ਭਗਵੇਂਕਰਨ ਰਾਹੀਂ ਇਸ ਨੂੰ ਪਿਛਾਖੜੀ, ਗੈਰ ਵਿਗਿਆਨਕ, ਗੈਰ ਜਮਹੂਰੀ ਅਤੇ ਮੱਧਯੁਗੀ ਬਣਾਉਣ ਵੱਲ ਸੇਧਿਤ ਹੈ। ਦੇਸ਼ ਵਿੱਚ ਹਰ ਤਰ੍ਹਾਂ ਦੀ ਵਿਭਿੰਨਤਾ ਨੂੰ ਖਤਮ ਕਰਕੇ ਇੱਕ ਰਾਸ਼ਟਰ-ਇੱਕ ਭਾਸ਼ਾ-ਇੱਕ ਸੋਚ ਲਾਗੂ ਕਰਨ ਦੀ ਸੋਚ ਤਹਿਤ, ਵੱਖ-ਵੱਖ ਮਾਤ ਭਾਸ਼ਾਵਾਂ ਨੂੰ ਬਾਰਬਰ ਮਾਨਤਾ ਦੇਣ ਦੀ ਥਾਂ, ਹਿੰਦੀ ਅਤੇ ਸੰਸਕ੍ਰਿਤ ‘ਤੇ ਲੋੜ ਤੋਂ ਵਧੇਰੇ ਜੋਰ ਦਿੰਦੀ ਹੈ। ਇਸ ਨੀਤੀ ਵਿਚ ਘੱਟ ਗਿਣਤੀਆਂ/ਦੱਬੇ ਕੁੱਚਲੇ ਵਰਗਾਂ ਨੂੰ ਮਿਲਣਯੋਗ ਵਜੀਫੇ ਜਾਂ ਰਾਖਵਾਂਕਰਨ ਦਾ ਵੀ ਜ਼ਿਕਰ ਨਹੀਂ ਹੈ। ਡੀ.ਟੀ.ਐੱਫ. ਆਗੂਆਂ ਨੇ ਕਿਹਾ ਕਿ ਅਜਿਹੀ ਲੋਕ ਵਿਰੋਧੀ ਸਿੱਖਿਆ ਨੀਤੀ ਨੂੰ ਪੰਜਾਬ ਵਿਚ ਲਾਗੂ ਕਰਨ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ।

Students uniform: ਸਕੂਲਾਂ ਵਿੱਚ ਬੱਚਿਆਂ ਨੂੰ ਯੂਨੀਫ਼ਾਰਮ ਵਿੱਚ ਆਉਣ ਸਬੰਧੀ ਹਦਾਇਤਾਂ

 

ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਡੀ ਜੀ ਐਸ ਈ ਨਾਲ ਹੋਈ ਮੀਟਿੰਗ, ਪੜ੍ਹੋ ਕੀ ਹੋਏ ਅਹਿਮ ਫੈਸਲੇ

 *ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਡੀ ਜੀ ਐਸ ਈ ਨਾਲ ਹੋਈ ਮੀਟਿੰਗ*


 ਮੋਹਾਲੀ ( ) ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਮੀਟਿੰਗ ਸੂਬਾ ਕਨਵੀਨਰ ਹਰਵਿੰਦਰ ਸਿੰਘ ਬਿਲਗਾ ਦੀ ਅਗਵਾਈ ਵਿੱਚ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਨਾਲ ਹੋਈ। ਜਿਸ ਵਿੱਚ ਡੀ ਪੀ ਆਈ ਸੈਕੰਡਰੀ ਅਤੇ ਪ੍ਰਾਇਮਰੀ ਸਮੇਤ ਸਿੱਖਿਆ ਮੰਤਰੀ ਦੇ ਪੀ ਏ ਵੀ ਸ਼ਾਮਲ ਸਨ।         ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਦੌੜਕਾ ਨੇ ਦੱਸਿਆ ਕਿ ਅਧਿਆਪਕਾਂ ਦੇ ਸੰਘਰਸ਼ਾਂ ਦੌਰਾਨ ਕੀਤੀਆਂ ਗਈਆਂ ਵਿਕਟੇਮਾਈਜੇਸ਼ਨਾਂ ਸਬੰਧੀ ਮੋਰਚੇ ਵਲੋਂ ਸਪਸ਼ਟ ਕੀਤਾ ਗਿਆ ਕਿ ਸੰਘਰਸ਼ਸ਼ੀਲ ਆਗੂਆਂ ਦੀ ਆਵਾਜ਼ ਬੰਦ ਕਰਨ ਲਈ ਹੀ ਉਨ੍ਹਾਂ ਨੂੰ ਸਜਾਵਾਂ ਦਿੱਤੀਆਂ ਗਈਆਂ ਸਨ, ਜਿਨ੍ਹਾਂ ਦਾ ਲੰਬਾ ਸਮਾਂ ਹੱਲ ਨਹੀਂ ਕੀਤਾ ਗਿਆ। ਮੋਰਚੇ ਵਲੋਂ ਸੰਘਰਸ਼ਾਂ ਦੌਰਾਨ ਅਤੇ ਬਾਅਦ ਵਿੱਚ ਦਿੱਤੀਆਂ ਗਈਆਂ ਸਜਾਵਾਂ ਰੱਦ / ਹੱਲ ਕਰਨ ਲਈ ਇਕੱਲੇ-ਇਕੱਲੇ ਕੇਸ ਦੀ ਚਰਚਾ ਕੀਤੀ ਗਈ ਅਤੇ ਉਸ ਤੇ ਕੀਤੀ ਜਾਣ ਵਾਲੀ ਕਾਰਵਾਈ ਦੇ ਆਦੇਸ਼ ਡੀ ਜੀ ਐਸ ਈ ਵਲੋਂ ਅਧਿਕਾਰੀਆਂ ਨੂੰ ਦਿੱਤੇ ਗਏ। ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸਾਬਕਾ ਕਨਵੀਨਰ ਬਲਕਾਰ ਸਿੰਘ ਵਲਟੋਹਾ ਦੀ ਪੈਨਸ਼ਨ ਵਿੱਚ 20% ਦੀ ਕਟੌਤੀ ਰੱਦ ਕਰਵਾਉਣ ਦੀ ਅਪੀਲ ਦੀ ਕਾਪੀ ਦੀ ਮੰਗ ਕੀਤੀ ਗਈ ਹੈ। ਮੋਰਚੇ ਦੇ ਕਨਵੀਨਰ ਸੁਖਵਿੰਦਰ ਸਿੰਘ ਚਾਹਲ ਦੀ ਅਪੀਲ ਜੋ ਡੀ ਪੀ ਆਈ ਐਲੀਮੈਂਟਰੀ ਕੋਲ ਅਤੇ ਜਸਵਿੰਦਰ ਸਿੰਘ ਔਲਖ ਦੀ ਅਪੀਲ ਡੀ ਪੀ ਆਈ ਸੈਕੰਡਰੀ ਕੋਲ ਵਿਚਾਰ ਅਧੀਨ ਹੈ, ਨੂੰ ਹੱਲ ਕਰਨ ਦੇ ਆਦੇਸ਼ ਦਿੱਤੇ ਗਏ। 

          ਪ੍ਰਿੰਸੀਪਲ ਕਮਲਜੀਤ ਕੌਰ, ਹੇਮ ਲਤਾ ਅਤੇ ਹਰੀ ਦੇਵ ਦੀ ਅਪੀਲ ਸਿੱਖਿਆ ਸਕੱਤਰ ਕੋਲ ਵਿਚਾਰ ਅਧੀਨ ਹੈ। ਅਸ਼ਵਨੀ ਕੁਮਾਰ, ਜਰਮਨਜੀਤ ਸਿੰਘ, ਊਧਮ ਸਿੰਘ, ਅਮਨ ਸ਼ਰਮਾ ਅਤੇ ਮੰਗਲ ਸਿੰਘ ਟਾਂਡਾ ਦੀਆਂ ਅਪੀਲਾਂ ਨੂੰ ਮੁੜ ਵਿਚਾਰਿਆ ਜਾਵੇਗਾ। ਊਧਮ ਸਿੰਘ ਨੂੰ ਸਟੇਸ਼ਨ ਚੋਣ ਦਾ ਮੌਕਾ ਨਾ ਦੇਣ ਅਤੇ ਡੀ ਬਾਰ ਕਰਨ ਦੀ ਅਪੀਲ ਕਰਨ ਦਾ ਫੈਸਲਾ ਹੋਇਆ। ਦਿਗਵਿਜੇ ਪਾਲ ਸ਼ਰਮਾ ਦੀ ਅਪੀਲ ਸਿੱਖਿਆ ਮੰਤਰੀ ਨੂੰ ਕੀਤੀ ਜਾਵੇਗੀ। ਦੀਦਾਰ ਸਿੰਘ ਦੀ ਅਪੀਲ ਦੀ ਕਾਪੀ ਦਿੱਤੀ ਜਾਵੇਗੀ। ਹਰਦੀਪ ਸਿੰਘ ਟੋਡਰਪੁਰ, ਅਮਿਤ ਜਿੰਦਲ, ਭੁਪਿੰਦਰ ਸਿੰਘ ਅਤੇ ਨਿਰਭੈ ਸਿੰਘ ਦੇ ਮੁਅੱਤਲੀ ਸਮੇਂ ਨੂੰ ਡਿਊਟੀ ਪੀਰੀਅਡ ਗਿਣਨ ਲਈ ਅਪੀਲ ਕੀਤੀ ਜਾਵੇਗੀ। ਰੁਪਿੰਦਰ ਕੌਰ, ਅਮਰਜੀਤ ਸਿੰਘ ਅਤੇ ਜਰਨੈਲ ਸਿੰਘ ਦੀ ਅਪੀਲ ਮੁੜ ਵਿਚਾਰੀ ਜਾਵੇਗੀ। ਰਮਨਦੀਪ ਕੌਰ ਅਤੇ ਸਪਨਦੀਪ ਕੌਰ ਦੀ ਅਪੀਲ ਕੀਤੀ ਜਾਵੇਗੀ।

       ਪ੍ਰਿੰਸੀਪਲ ਸਤਵੰਤ ਕੌਰ, ਕੁਲਵੰਤ ਸਿੰਘ, ਮੈਡਮ ਨਵਲਦੀਪ, ਹਰਿੰਦਰ ਸਿੰਘ, ਮੈਡਮ ਡੇਜ਼ੀ ਮੋਦਗਿੱਲ ਅਤੇ ਸਿਮਰਨ ਕੌਰ ਦਾ ਮਾਮਲਾ ਹੱਲ ਹੋ ਗਿਆ ਹੈ। ਆਦਰਸ਼ ਸਕੂਲਾਂ ਦੀਆਂ ਮੈਨੇਜਮੈਂਟਾਂ ਵਲੋਂ ਕੀਤੇ ਜਾਂਦੇ ਘਪਲੇ ਉਜਾਗਰ ਕਰਨ ਦੇ ਸਿੱਟੇ ਵਜੋਂ ਟਰਮੀਨੇਟ ਅਧਿਆਪਕਾਂ ਦੀ ਲਿਸਟ ਡੀ ਜੀ ਐਸ ਈ ਨੂੰ ਦਿੱਤੀ ਗਈ ਅਤੇ ਇਨ੍ਹਾਂ ਅਧਿਆਪਕਾਂ ਨੂੰ ਇਨਸਾਫ ਦੇਣ ਦੀ ਮੰਗ ਕੀਤੀ।

      ਹਰ ਵਰਗ ਦੀਆਂ ਰਹਿੰਦੀਆਂ ਪਦਉਨਤੀਆਂ ਤੁਰੰਤ ਕਰਨ ਦੀ ਮੰਗ ਕੀਤੀ ਗਈ। ਐਸ ਐਲ ਏ ਦੀ ਪੋਸਟ ਦਾ ਨਾਂ ਤਬਦੀਲ ਕਰਨ ਦਾ ਪੱਤਰ ਜਾਰੀ ਕਰਨ, ਅਧਿਆਪਕਾਂ ਦੀਆਂ ਹੋਈਆਂ ਬਦਲੀਆਂ ਲਾਗੂ ਕਰਨ ਅਤੇ ਅਧਿਆਪਕਾਂ ਦੀ ਮੰਗ ਅਨੁਸਾਰ ਰੱਦ ਕਰਨ, ਪ੍ਰੋਜੈਕਟਾਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਵਾਪਸ ਭੇਜਣ ਦੀ ਮੰਗ ਕੀਤੀ ਗਈ। ਪ੍ਰਾਇਮਰੀ ਦਾ ਬਜਟ ਜਾਰੀ ਕਰਨ ਦੀ ਜਾਣਕਾਰੀ ਮੀਟਿੰਗ ਵਿੱਚ ਹੀ ਦਿੱਤੀ ਗਈ। ਹਰ ਵਰਗ ਦੀ ਪਦਉਨਤੀ ਅਤੇ ਸਿੱਧੀ ਭਰਤੀ ਉਪਰੰਤ ਵਿਭਾਗੀ ਪ੍ਰੀਖਿਆ ਲੈਣ ਦਾ ਨਿਯਮ ਰੱਦ ਕਰਨ ਲਈ ਸਰਕਾਰ ਨੂੰ ਫਾਈਲ ਭੇਜਣ ਦੀ ਜਾਣਕਾਰੀ ਦਿੱਤੀ ਗਈ। ਡੀ ਪੀ ਆਈ ਵਲੋਂ ਮੀਟਿੰਗ ਰਾਹੀਂ ਸਕੂਲ ਮੁਖੀਆਂ ਨੂੰ ਅੰਡਰਟੇਕਿੰਗ ਲੈ ਕੇ ਸਾਲਾਨਾ ਤਰੱਕੀਆਂ ਲਗਾਉਣ ਦੇ ਹੁਕਮ ਕੀਤੇ ਜਾਣਗੇ। 

        ਮੀਟਿੰਗ ਵਿੱਚ ਜਸਵਿੰਦਰ ਸਿੰਘ ਔਲਖ, ਸੁਖਵਿੰਦਰ ਸਿੰਘ ਚਾਹਲ, ਸੁਰਿੰਦਰ ਕੰਬੋਜ, ਸੁਰਿੰਦਰ ਕੁਮਾਰ ਪੁਆਰੀ, ਬਾਜ ਸਿੰਘ ਖਹਿਰਾ, ਬਲਜੀਤ ਸਿੰਘ ਸਲਾਣਾ, ਹਰਜੀਤ ਸਿੰਘ ਜੁਨੇਜਾ, ਵਿਨੈ ਕੁਮਾਰ ਆਦਿ ਹਾਜ਼ਰ ਸਨ।

PUNJAB POLICE SUB INSPECTOR SCORE CARD OUT, CHECK HERE

 PUNJAB POLICE SUB INSPECTOR SCORE CARD OUT

CLICK ON THE LINK BELOW TO CHECK SCORE 

2021 LOGIN

https://cdn.digialm.com/EForms/configuredHtml/31526/71519/login.html


2022 LOGIN 

https://cdn.digialm.com/EForms/configuredHtml/31526/77655/login.html DB DAILY QUIZ DAY 11: QUESTIONS AND ANSWERS

 1. पहली बार गोल्डन बॉल अवॉर्ड किसे मिला था? Who got the Golden Ball Award for the first time?

 goldan bol puraskaar pahalee baar kise mila?

A.कार्ल-हेंज रमेनिग्गे

B. फाल्काओ

C. पाओलो रॉसी 

ANSWERS SEE HERE

2. रेड कार्ड मिलने पर एक खिलाड़ी को कम से कम कितने मैचों के लिए बैन किया जा सकता है? red kaard milane par ek khilaadee ko kam se kam maichon ke lie pratibandhit kiya ja sakata hai? What is the minimum number of matches a player can be banned for after getting a red card?

A. किलियन एमबापे

B. नेमार

C. अर्लिंग हालेंड

Answer. रेड कार्ड मिलने पर एक खिलाड़ी को कम से कम 1 मैच के लिए बैन किया जा सकता है.

3. फीफा वर्ल्ड कप में कितनी टीमों ने खिताब पर कब्जा किया है? How many teams have won the title in the FIFA World Cup? pheepha vishv kap mein kitanee teemon ne khitaab jeeta hai?


A. 6

B. 7

C. 8

OUTSOURCE RECRUITMENT: ਕਾਨੂੰਗੋ ਅਤੇ ਸੇਵਾਦਾਰਾਂ ਦੀਆਂ ਭਰਤੀ ਆਉਟਸੋਰਸ ਸਕੀਮ ਅਧੀਨ,

 ਜ਼ਿਲ੍ਹਾ ਪਟਿਆਲਾ ਅਧੀਨ ਕਾਨੂੰਗੋਆਂ ਦੀਆਂ 23 ਅਸਾਮੀਆਂ ਦੇ ਨਾਲ ਆਊਟ ਸੋਰਸ ਬੇਸਿਜ਼ ਤੇ ਸੇਵਾਦਾਰ ਰੱਖੇ ਜਾਣੇ ਹਨ। ਇਸ ਮਕਸਦ ਲਈ ਸਰਕਾਰੀ ਦਫਤਰਾਂ ਵਿਚ ਆਊਟ ਸੋਰਸ ਬੇਸਿਜ਼ ਤੇ ਮੈਨ ਪਾਵਰ ਮੁੱਹਈਆ ਕਰਵਾਉਣ ਵਾਲੀਆਂ ਚਾਹਵਾਨ ਫਰਮਾਂ ਏਜੰਸੀਆਂ ਪਾਸੋਂ ਜ਼ਿਲ੍ਹਾ ਕਮਿਸ਼ਨਰ ਵੱਲੋਂ ਟੈਂਡਰ ਦੀ ਮੰਗ ਕੀਤੀ ਗਈ ਹੈ।


  ਫਰਮਾਂ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਦੇ ਕਮਰਾ ਨੰ: 314, ਪੀ.ਐਲ.ਆਰ.ਐਸ. ਬਰਾਂਚ, ਸੈਕਿੰਡ ਫਲੌਰ, ਮਿੰਨੀ ਸਕੱਤਰੇਤ ਪਟਿਆਲਾ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਲੋੜੀਂਦੀਆਂ ਹਦਾਇਤਾਂ ਪ੍ਰਾਪਤ ਕਰਦੇ ਹੋਏ ਆਪਣੀ ਫਰਮ ਦਾ ਟੈਂਡਰ ਮਿਤੀ 16.12.22 ਨੂੰ ਸ਼ਾਮ 4.00 ਵਜੇ ਤੱਕ ਦਸਤੀ ਜਾਂ ਰਜਿਸਟਰਡ ਡਾਕ ਰਾਹੀਂ ਭੇਜ ਸਕਦੇ ਹਨ। MID DAY MEAL NEW MENU: READ OFFICIAL LETTER HERE

 

MID MEAL MENU CHANGE:ਮਿੱਡ ਡੇਅ ਮੀਲ ਮੀਨੂੰ ਵਿੱਚ ਕੀਤਾ ਇਹ ਬਦਲਾਅ

 

ਪੰਜਾਬ ਸਟੇਟ ਮਿਡ ਡੇ ਮੀਲ ਸੋਸਾਇਟੀ ਪੰਜਾਬ ਸਕੂਲ ਸਿੱਖਿਆ ਬੋਰਡ ਕੰਪਲੈਕਸ, ਪੰਜਵੀਂ ਮੰਜਿਲ, ਜਿਲ੍ਹਾ ਐਸ.ਏ.ਐਸ. ਨਗਰ (ਮੋਹਾਲੀ ) ਵਲੋਂ ਸਮੂਹ ਜਿਲ੍ਹਾ ਸਿੱਖਿਆ ਅਫਸਰਾਂ (ਸੈ.ਸਿ./ਐ.ਸਿ.) ਨੂੰ ਪੱਤਰ ਜਾਰੀ ਕਰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਜਾਰੀ ਪੱਤਰ ਵਿੱਚ  ਹਦਾਇਤ ਕੀਤੀ ਗਈ ਹੈ ਕਿ ਪਹਿਲਾਂ ਜਾਰੀ ਹਦਾਇਤਾਂ ਦੀ ਲਗਾਤਾਰਤਾ ਵਿੱਚ ਹੇਠਾਂ ਦਿਤੀਆਂ ਹਦਾਇਤਾਂ ਨੂੰ ਸ਼ਾਮਲ ਕੀਤਾ ਜਾਵੇ ਅਤੇ ਸਕੂਲਾਂ ਵਿੱਚ ਲਾਗੂ ਕਰਨਾ ਯਕੀਨੀ ਬਣਾਉਣ ਲਈ ਲਿਖਿਆ ਗਿਆ ਹੈ।

Also read:  ਚੂਹੇ ਦਾ ਕਤਲ ਕਰਨ ਤੇ ਸ਼ਿਕਾਇਤ ਦਰਜ, ਆਰੋਪੀ ਨੂੰ 8 ਘੰਟੇ ਹਿਰਾਸਤ 'ਚ ਰਖਿਆ  

ਦਾਲ ਚਾਵਲ ਨਹੀਂ ਹੁਣ ਮਿਲੇਗਾ ਰਾਜਮਾਂਹ ਚਾਵਲ 

ਮਿਡ ਡੇ ਮੀਲ ਦੇ ਮੀਨੂੰ ਵਿੱਚ ਇੱਕ ਦਿਨ ਦਾਲ ਚਾਵਲ ਦੀ ਥਾਂ ਰਾਜਮਾਹ ਚਾਵਲ ਕਰਨਾ ਯਕੀਨੀ ਬਣਾਉਣ ਲਈ ਲਿਖਿਆ ਗਿਆ ਹੈ।

ਗੈਸ ਪਾਈਪ ਅਤੇ ਵਿਦਿਆਰਥੀਆਂ ਨੂੰ ਖਾਣਾ ਖੁਆਉਣ ਸਬੰਧੀ ਹਦਾਇਤਾਂ 

ਇਸਦੇ ਨਾਲ ਹੀ ISI  Marked ਗੈਸ ਪਾਈਪ ਦਾ ਇਸਤੇਮਾਲ ਕਰਨਾ ਯਕੀਨੀ ਬਣਾਉਣ ਅਤੇ ਵਿਦਿਆਰਥੀਆਂ ਨੂੰ ਸੁਵਿਧਾ ਅਨੁਸਾਰ ਲਾਈਨ/ਕਤਾਰ ਵਿੱਚ ਬਿਠਾ ਕੇ ਮਿਡ ਡੇ ਮੀਲ ਖਵਾਉਣਾ  ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। READ OFFICIAL LETTER HERE 


ਚੂਹੇ ਦਾ ਕਤਲ ਕਰਨ ਤੇ ਸ਼ਿਕਾਇਤ ਦਰਜ, ਆਰੋਪੀ ਨੂੰ 8 ਘੰਟੇ ਹਿਰਾਸਤ 'ਚ ਰਖਿਆ

ਚੂਹੇ ਦਾ ਕਤਲ ਕਰਨ ਤੇ ਸ਼ਿਕਾਇਤ ਦਰਜ, ਆਰੋਪੀ ਨੂੰ 8 ਘੰਟੇ ਹਿਰਾਸਤ 'ਚ ਰਖਿਆ 

ਉਤਰ ਪ੍ਰਦੇਸ਼, 1 ਦਸੰਬਰ 2022

ਉੱਤਰ ਪ੍ਰਦੇਸ਼ ਦੇ ਬਦਾਯੂੰ ਤੋਂ  ਇਕ ਬਹੁਤ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਇਥੇ ਦੇ  ਪਸ਼ੂ ਪ੍ਰੇਮੀ ਵਿਕੇਂਦਰ ਨਾਮ ਦੇ  ਇਕ ਵਿਅਕਤੀ 'ਤੇ ਚੂਹਾ ਮਾਰਨ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਹੈ। ਵਿਕੇਂਦਰ ਨੇ  ਦੱਸਿਆ ਕਿ ਮਨੋਜ ਨਾਂ ਦੇ ਵਿਅਕਤੀ ਨੇ ਚੂਹੇ ਨੂੰ ਪੱਥਰ ਨਾਲ ਬੰਨ੍ਹ ਕੇ ਪਾਣੀ ਵਿੱਚ ਡੁਬੋ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਆਧਾਰ 'ਤੇ ਪੁਲਸ ਨੇ ਮਨੋਜ ਨੂੰ ਹਿਰਾਸਤ 'ਚ ਲੈ ਲਿਆ ਸੀ। ਵਿਕੇਂਦਰ ਨੇ ਚੂਹੇ ਦੀ ਲਾਸ਼ ਦਾ  ਪੋਸਟਮਾਰਟਮ ਕਰਵਾਇਆ। 

Image source: DAINIK BHASKAR 


 ਆਈ.ਵੀ.ਆਰ.ਆਈ.ਇ ਤੋਂ  ਪੋਸਟਮਾਰਟਮ ਦੀ ਰਿਪੋਰਟ ਹੁਣ ਸਾਹਮਣੇ ਆ ਗਈ ਹੈ, ਜਿਸ ਵਿੱਚ ਕਤਲ ਦੀ ਗੱਲ ਨੂੰ ਗਲਤ ਸਾਬਤ ਕੀਤਾ ਗਿਆ ਹੈ। 

ਕੀ ਕੰਹਿਦੀ ਹੈ ਪੋਸਟਮਾਰਟਮ ਰਿਪੋਰਟ 

ਰਿਪੋਰਟ ਮੁਤਾਬਕ ਚੂਹੇ ਦੀ ਮੌਤ ਪਾਣੀ 'ਚ ਡੁੱਬਣ ਕਾਰਨ ਨਹੀਂ, ਸਗੋਂ ਦਮ ਘੁਟਣ ਕਾਰਨ ਹੋਈ ਹੈ। ਇੰਨਾ ਹੀ ਨਹੀਂ ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਚੂਹੇ ਦੇ ਫੇਫੜੇ ਅਤੇ ਲੀਵਰ ਪਹਿਲਾਂ ਹੀ ਖਰਾਬ ਸਨ।


25 ਨਵੰਬਰ ਨੂੰ ਬਦਾਯੂੰ ਦੇ ਗਾਂਧੀ ਗਰਾਊਂਡ ਚੌਰਾਹੇ ਨੇੜੇ ਰਹਿਣ ਵਾਲੇ ਮਨੋਜ ਨੇ ਚੂਹੇ ਦੀ ਪੂਛ ਨਾਲ ਪੱਥਰ ਬੰਨ੍ਹ ਕੇ ਉਸ ਨੂੰ ਨਾਲੇ ਵਿੱਚ ਡੁਬੋ ਦਿੱਤਾ। ਉੱਥੋਂ ਲੰਘ ਰਹੇ ਪਸ਼ੂ ਪ੍ਰੇਮੀ ਵਿਕੇਂਦਰ ਨੇ ਮਨੋਜ ਦੀ ਇਸ ਹਰਕਤ ਦਾ ਵਿਰੋਧ ਕੀਤਾ। ਪਰ, ਮਨੋਜ ਨਹੀਂ ਮੰਨਿਆ ਅਤੇ ਚੂਹੇ ਦੀ ਮੌਤ ਹੋ ਗਈ। ਵਿਕੇਂਦਰ ਨੇ ਇਸ ਦੀ ਵੀਡੀਓ ਬਣਾਈ ਹੈ।


ਇਸ ਤੋਂ ਬਾਅਦ ਵਿਕੇਂਦਰ ਨੇ ਚੂਹੇ ਦੀ ਲਾਸ਼ ਨੂੰ ਡਰੇਨ 'ਚੋਂ ਕੱਢਿਆ ਅਤੇ ਪੋਸਟਮਾਰਟਮ ਲਈ ਪੁਲਸ ਦੀ ਮਦਦ ਨਾਲ ਏਸੀ ਕਾਰ 'ਚ ਬਰੇਲੀ ਭੇਜ ਦਿੱਤਾ। ਪੋਸਟਮਾਰਟਮ ਦਾ ਖਰਚਾ ਵੀ ਵਿਕੇਂਦਰ ਨੇ ਹੀ ਚੁੱਕਿਆ। ਇਸ ਦੇ ਨਾਲ ਹੀ ਉਸ ਨੇ ਮਨੋਜ 'ਤੇ ਚੂਹਾ ਮਾਰਨ ਦਾ ਦੋਸ਼ ਲਗਾਉਂਦੇ ਹੋਏ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। 


 ਇਸ 'ਤੇ ਮਨੋਜ ਨੂੰ ਪਹਿਲੇ 8 ਘੰਟੇ ਹਿਰਾਸਤ 'ਚ ਰੱਖਿਆ ਗਿਆ। ਇਸ ਤੋਂ ਬਾਅਦ ਤੀਜੇ ਦਿਨ ਯਾਨੀ 27 ਨਵੰਬਰ ਨੂੰ ਮਨੋਜ ਦੇ ਖਿਲਾਫ ਜਾਨਵਰਾਂ 'ਤੇ ਜ਼ੁਲਮ ਦੇ ਤਹਿਤ ਐੱਫ.ਆਈ.ਆਰ. ਫਿਲਹਾਲ ਮਨੋਜ ਜ਼ਮਾਨਤ 'ਤੇ ਬਾਹਰ ਹੈ। ਚੂਹੇ ਦੇ ਕਤਲ ਦੀ ਐਫਆਈਆਰ ਦਾ ਇਹ ਮਾਮਲਾ ਦੇਸ਼ ਭਰ ਵਿੱਚ ਸੁਰਖੀਆਂ ਵਿੱਚ ਸੀ। 


NO MOBILE PHONE DURING CLASS: ਡਿਪਟੀ ਕਮਿਸ਼ਨਰ ਵੱਲੋਂ ਅਧਿਆਪਕਾਂ ਨੂੰ ਕਲਾਸਾਂ ਵਿੱਚ ਮੋਬਾਇਲ ਫੋਨ ਨਾ ਲੈ ਕੇ ਜਾਣ ਦੀ ਹਦਾਇਤ

 

ਡਿਪਟੀ ਕਮਿਸ਼ਨਰ ਵੱਲੋਂ ਅਧਿਆਪਕਾਂ ਨੂੰ ਕਲਾਸਾਂ ਵਿੱਚ ਮੋਬਾਇਲ ਫੋਨ ਨਾ ਲੈ ਕੇ ਜਾਣ ਦੀ ਹਦਾਇਤ

ਅਜਿਹਾ ਕਰਨ ਵਾਲੇ ਅਧਿਆਪਕਾਂ ਵਿਰੁੱਧ ਅਮਲ ਵਿੱਚ ਲਿਆਂਦੀ ਜਾਵੇਗੀ ਵਿਭਾਗੀ ਕਾਰਵਾਈ

ਸਰਕਾਰੀ ਅਦਾਰਿਆਂ ਅਤੇ ਦਫ਼ਤਰਾਂ ਵਿੱਚ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸਮੇਂ ਸਿਰ ਹਾਜ਼ਰੀ ਬਣਾਈ ਜਾਵੇਗੀ ਯਕੀਨੀ

ਤਰਨ ਤਾਰਨ, 01 ਦਸੰਬਰ :

ਜ਼ਿਲ੍ਹਾ ਤਰਨ ਤਾਰਨ ਦੇ ਨਵ-ਨਿਯੁਕਤ ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਜ਼ਿਲ੍ਹੇ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਤਾਇਨਾਤ ਅਧਿਆਪਕਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਪੜਾਉਣ ਸਮੇਂ ਕਲਾਸਾਂ ਵਿੱਚ ਮੋਬਾਇਲ ਫੋਨ ਨਾ ਲੈ ਕੇ ਜਾਣ ਅਤੇ ਅਜਿਹਾ ਕਰਨ ਵਾਲੇ ਅਧਿਆਪਕਾਂ ਵਿਰੁੱਧ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਤਰਨ ਤਾਰਨ, ਸਰਕਾਰੀ ਐਲੀਮੈਂਟਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਅਲਾਦੀਨਪੁਰ ਅਤੇ ਨਗਰ ਕੌਸ਼ਲ ਦਫ਼ਤਰ ਤਰਨ ਤਾਰਨ ਦੀ ਅਚਨਚੇਤੀ ਚੈਕਿੰਗ ਕੀਤੀ ਗਈ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਸਰਕਾਰੀ ਅਦਾਰਿਆਂ ਅਤੇ ਦਫ਼ਤਰਾਂ ਵਿੱਚ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਈ ਜਾਵੇਗੀ ਅਤੇ ਦਫ਼ਤਰਾਂ ਵਿੱਚ ਸਮੇਂ-ਸਿਰ ਹਾਜ਼ਰ ਨਾ ਹੋਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਸਖਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।ਉਹਨਾਂ ਸਮੂਹ ਜ਼ਿਲ੍ਹਾ ਮੁਖੀਆ ਨੂੰ ਹਦਾਇਤ ਕਰਦਿਆਂ ਕਿਹਾ ਕਿ ਦਫ਼ਤਰਾਂ ਵਿੱਚ ਸਮੂਹ ਸਟਾਫ਼ ਦੀ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਈ ਜਾਵੇ ਤਾਂ ਜੋ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਵਿੱਚ ਕੋਈ ਮੁਸ਼ਕਿਲ ਨਾ ਆਵੇ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਤਰਨ ਤਾਰਨ ਵਿਖੇ ਚੈਕਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਕੂਲ ਇੰਨਚਾਰਜ ਨੂੰ ਆਦੇਸ਼ ਦਿੱਤੇ ਕਿ ਕਲਾਸ ਵਿੱਚ ਮੋਬਾਇਲ ਫੋਨ ਰੱਖਣ ਵਾਲੇ ਇਕਨਾਮਿਕਸ ਲੈਕਚਰਾਰ ਜਸਬੀਰ ਸਿੰਘ ਅਤੇ ਹਿਸਾਬ ਅਧਿਆਪਕਾ ਜਸਪ੍ਰੀਤ ਕੌਰ ਦੀ ਜਵਾਬ ਤਲਬੀ ਕੀਤੀ ਜਾਵੇ।

ਇਸ ਮੌਕੇ ਉਹਨਾਂ ਸਕੂਲ ਦੀ ਗਰਾਊਂਡ ਵਿੱਚ ਆਪਣੀਆਂ ਗੱਡੀਆਂ ਪਾਰਕ ਕਰਨ ਵਾਲੇ ਅਧਿਆਪਕਾ ਰਜਿੰਦਰ ਸਿੰਘ, ਜਗਦੀਪ ਸਿੰਘ ਅਤੇ ਬੀਰਇੰਦਰ ਸਿੰਘ ਤਾੜਨਾ ਕਰਦਿਆਂ ਕਿਹਾ ਕਿ ਅੱਗੋਂ ਤੋਂ ਅਜਿਹੀ ਅਣਗਹਿਲੀ ਨਾ ਕੀਤੀ ਜਾਵੇ ਅਤੇ ਗੱਡੀਆਂ ਨੂੰ ਢੁਕਵੀਂ ਜਗ੍ਹਾਂ ‘ਤੇ ਪਾਰਕ ਕੀਤਾ ਜਾਵੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸਰਕਾਰੀ ਸਕੂਲਾਂ ਦੇ ਢਾਂਚੇ ਵਿੱਚ ਵਿਆਪਕ ਸੁਧਾਰ ਕੀਤਾ ਜਾਵੇਗਾ ਤਾਂ ਜੋ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾ ਸਕੇ।ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਸਰਕਾਰੀ ਸਕੂਲਾਂ ਵਿੱਚ ਗਰਾਊਂਡਾਂ ਨੂੰ ਮਗਨਰੇਗਾ ਸਕੀਮ ਅਧੀਨ ਸੁਧਾਰਿਆ ਜਾਵੇਗਾ।

ਡਿਪਟੀ ਕਮਿਸ਼ਨਰ ਵੱਲੋਂ ਨਗਰ ਕੌਸ਼ਲ ਦਫ਼ਤਰ ਤਰਨ ਤਾਰਨ ਦੀ ਅੱਜ ਸਵੇਰੇ ਕੀਤੀ ਚੈਕਿੰਗ ਦੌਰਾਨ 10 ਕਰਮਚਾਰੀ ਗੈਰਹਾਜ਼ਰ ਪਾਏ ਗਏ, ਜਿੰਨ੍ਹਾਂ ਵਿਰੁੱਧ ਉਹਨਾਂ ਨੇ ਸਖਤ ਵਿਭਾਗੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।ਗੈਰਹਾਜ਼ਰ ਪਾਏ ਜਾਣ ਵਾਲੇ ਕਰਮਚਾਰੀਆਂ ਵਿੱਚਬਲਜੀਤ ਸਿੰਘ ਅਕਾਂਊਟੈਂਟ, ਮਨਦੀਪ ਸਿੰਘ ਜੇ. ਈ., ਮਨਿੰਦਰ ਸਿੰਘ ਇੰਸਪੈਕਟਰ, ਜਤਿੰਦਰ ਕੁਮਾਰ, ਵਰਿੰਦਰਪਾਲ ਸਿੰਘ, ਨਰਿੰਦਰ ਕੁਮਾਰ, ਅੰਗਰੇਜ਼ ਸਿੰਘ, ਜੋਤੀ, ਬਲਵਿੰਦਰ ਸਿੰਘ (ਸਾਰੇ ਕਲਰਕ) ਅਤੇ ਦਿਨੇਸ਼ ਕੁਮਾਰ ਸੇਵਾਦਾਰ ਸ਼ਾਮਿਲ ਸਨ।

-------------

5994 ETT RECRUITMENT PROCEDURE: ਸਿੱਖਿਆ ਵਿਭਾਗ ਵੱਲੋਂ ਈਟੀਟੀ ਭਰਤੀ ਸਿਲੈਕਸਨ ਪ੍ਰਕਿਰਿਆ ਵਿੱਚ ਬਦਲਾਅ

 

5994 ETT POSTS OFFICIAL SYALLABUS: 5994 ਈਟੀਟੀ ਅਧਿਆਪਕਾਂ ਦੀ ਭਰਤੀ ਲਈ ਸਿਲੇਬਸ ਜਾਰੀ

 5994 ETT POSTS OFFICIAL SYALLABUS: 5994 ਈਟੀਟੀ ਅਧਿਆਪਕਾਂ ਦੀ ਭਰਤੀ ਲਈ ਸਿਲੇਬਸ ਜਾਰੀ DOWNLOAD 5994 ETT SYLLABUS FOR PAPER -1 

DOWNLOAD 5994 ETt SYLLABUS FOR PAPER 2 


ਜ਼ਿਲ੍ਹੇ ਦੇ ਅਧਿਆਪਕਾਂ ਅਤੇ ਅਹੁਦੇਦਾਰਾਂ ਨੂੰ ਦਫ਼ਤਰੀ ਕੰਮ-ਕਾਜ ਵਿੱਚ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਸਮੱਸਿਆ

ਜ਼ਿਲ੍ਹੇ ਦੇ ਅਧਿਆਪਕਾਂ ਅਤੇ ਅਹੁਦੇਦਾਰਾਂ ਨੂੰ ਦਫ਼ਤਰੀ ਕੰਮ-ਕਾਜ ਵਿੱਚ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਸਮੱਸਿਆ ਜ਼ਿਲ੍ਹਾ ਸਿੱਖਿਆ ਅਫਸਰ ਸੁਸ਼ੀਲ ਨਾਥ


ਫ਼ਤਹਿਗੜ੍ਹ ਸਾਹਿਬ 1 ਦਸੰਬਰ(ਜਰਨੈਲ ਸਿੰਘ ਸਹੋਤਾ) 


   

ਸਕੂਲ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਅਤੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਤਹਿਗੜ੍ਹ ਸਾਹਿਬ ਵਿਖੇ ਚਾਰਜ ਸੰਭਾਲਣ ਤੋਂ ਬਾਅਦ ਅੱਜ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਸ੍ਰੀ ਸੁਸ਼ੀਲ ਨਾਥ ਵੱਲੋਂ ਜਿਲ੍ਹੇ ਦੇ ਸਮੂਹ ਬਲਾਕ ਸਿੱਖਿਆ ਅਫਸਰ ,ਪੜੋ ਪੰਜਾਬ ਪੜਾਓ ਪੰਜਾਬ ਟੀਮ ਅਤੇ ਜਿਲਾ ਟੀਮ ਮੈਂਬਰਾਂ ਨਾਲ ਪਲੇਠੀ ਮੀਟਿੰਗ ਕੀਤੀ ਗਈ ਜਿਸ ਵਿਚ ਉਨ੍ਹਾਂ ਵੱਲੋਂ ਜ਼ਿਲ੍ਹੇ ਵਿੱਚ ਚੱਲ ਰਹੇ ਕੰਮਕਾਜ ਦਾ ਜਾਇਜਾ ਲਿਆ ਅਤੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਸਮੂਹ ਅਹੁਦੇਦਾਰ ਅਤੇ ਅਧਿਆਪਕ ਬੜੇ ਹੀ ਮਿਹਨਤੀ ਹਨ ਜਿਨ੍ਹਾਂ ਵੱਲੋਂ ਜ਼ਿਲ੍ਹੇ ਨੂੰ ਹਰ ਪੱਖੋਂ ਮੋਹਰੀ ਬਣਾਉਣ ਲਈ ਬੜੀ ਹੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ ਅਤੇ ਮੈਂ ਆਸ ਕਰਾਂਗਾ ਕੇ ਮੇਰਾ ਅਧਿਆਪਕ ਇਸੇ ਤਰ੍ਹਾਂ ਹੀ ਜਿਲ੍ਹੇ ਨੂੰ ਮੋਹਰੀ ਕਤਾਰਾਂ ਵਿੱਚ ਰੱਖਣ ਲਈ ਬਚਨਬੱਧ ਰਹੇਗਾ ਉਨ੍ਹਾਂ ਕਿਹਾ ਕਿ ਦਫ਼ਤਰੀ ਕੰਮਕਾਜ ਨੂੰ ਸਮਾਂ-ਬੱਧ ਰੱਖਿਆ ਜਾਵੇਗਾ ਅਤੇ ਕਿਸੇ ਵੀ ਕਰਮਚਾਰੀ ਵੱਲੋਂ ਦਫ਼ਤਰੀ ਕੰਮ ਵਿਚ ਢਿੱਲ-ਮੱਠ ਨਹੀਂ ਵਰਤੀ ਜਾਵੇਗੀ ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਦੀਦਾਰ ਸਿੰਘ ਮਾਂਗਟ, ਸ਼ਮਸ਼ੇਰ ਸਿੰਘ  ਬਲਾਕ ਸਿੱਖਿਆ ਅਫਸਰ ਅੱਛਰਪਾਲ ਸ਼ਰਮਾ, ਸੰਦੀਪ ਕੁਮਾਰ ਬਲਬੀਰ ਕੌਰ ,ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਕੋਡੀਨੇਟਰ ਜਗਤਾਰ ਸਿੰਘ ਮਨੈਲਾ, ਜਸਪ੍ਰੀਤ ਸਿੰਘ, ਗੁਰਦੀਪ ਸਿੰਘ ਮਾਂਗਟ ਮੀਡੀਆ ਕੁਆਰਡੀਨੇਟਰ ਜਰਨੈਲ ਸਿੰਘ ਸਹੋਤਾ ਸੁਰਜੀਤ ਸਿੰਘ ਸਲਾਣਾ ਤੋਂ ਇਲਾਵਾ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਸਮੂਹ ਮੈਂਬਰ ਹਾਜ਼ਰ ਸਨ

EXTENSION IN SERVICE: ਸਿੱਖਿਆ ਵਿਭਾਗ ਵਿੱਚ 58 ਸਾਲ ਤੋਂ ਬਾਅਦ ਵੀ ਸੇਵਾਵਾਂ ਰਹਿਣਗੀਆਂ ਜਾਰੀ! ਸਟੇਟ ਅਵਾਰਡ ਹੋਣ ਕਾਰਨ ਮਿਲਿਆ ਵਾਧਾ

 

SAMAGRA SHIKSHA ABHIYAN TGT RECRUITMENT: ਲਿਖਤੀ ਪ੍ਰੀਖਿਆ ਦਾ ਸ਼ਡਿਊਲ ਜਾਰੀ

 

ECHS KAPURTHALA RECRUITMENT: ECHS KAPURTHALA INVITES APPLICATIONS FOR VARIOUS POSTS

ECHS invites applications to engage following Staff on contractual basis in ECHS Polyclinics Kapurthala, Phagwara & Sultanpur Lodhi for a period of one year renewal for additional period of one year/till attaining the maximum age subject to performance of candidates/other conditions according to the criteria as mentioned against each post:- For Terms & Conditions, Qualification, Application Form & Remuneration kindly see our website www.echs.gov.in. For additional details, please contact Station Headquarters (ECHS Cell) Kapurthala at Telephone No. 01822-220052 & E-mail ID echscellkpt@gmail.com. Also approach concerned ECHS Polyclinic for details. Preference will be given to the Ex-servicemen.


3. Last date of receipt of application as per format given at our website Application as per requisite format along with self-attested photocopies of testimonials in support of Educational Qualifications, experience certificates, Attempt Certificate, Internship Certificate, Latest Medical fitness certificate from SEMO/CMO, including for Ex-Servicemen, PPO and Discharge book will be submitted to OIC, Station Headquarters (ECHS Cell), Kapurthala within 06 weeks for Serial No. 1 and 15 days for Serial No. 2 & 3 from the date of publication of advertisement in duplicate in sealed envelope. Any application received after due date will not be accepted.


4. Interview Date, Timing and Venue Candidates must reach Station Headquarters Kapurthala, Date and Time will be intimated telephonically. Candidates must bring all the original certificates/mark sheets/Matric, 10+2, Graduation, Post Graduation, Degree, Attempt Certificate, Internship Certificate, Work Experience Certificate, Latest Medical fitness Certificate and discharge book, PPO, service record and 02 PP size color photographs at the time of interview. 

BREAKING NEWS: ਐੱਨਡੀਟੀਵੀ 'ਤੇ ਅਡਾਨੀ ਦਾ ਕਬਜ਼ਾ, ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਵੱਲੋਂ ਅਸਤੀਫ਼ਾ

 ਐੱਨਡੀਟੀਵੀ 'ਤੇ ਅਡਾਨੀ ਦਾ ਕਬਜ਼ਾ, ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਵੱਲੋਂ ਅਸਤੀਫ਼ਾ


ਨਵੀਂ ਦਿੱਲੀ, 1 ਦਸੰਬਰ:  ਐੱਨਡੀਟੀਵੀ ਤੇ ਅਡਾਨੀ ਗਰੁੱਪ ਦੇ ਕਬਜ਼ੇ ਮਗਰੋਂ ਬੁਧਵਾਰ ਨੂੰ  ਵਾਪਰੇ‌   ਘਟਨਾਕ੍ਰਮ ਵਿੱਚ ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਵੱਲੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ।‌ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪ੍ਰਣਾਏ ਰਾਏ ਅਤੇ ਰਾਧਿਕਾ ਰਾਏ ਵੱਲੋਂ  ਆਰਆਰਪੀ ਆਰ ਹੋਲਡਿੰਗ ਪ੍ਰਾਈਵੇਟ ਲਿਮਟਿਡ से ਡਾਇਰੈਕਟਰਾਂ ਵਜੋਂ ਦਿੱਤੇ ਅਸਤੀਫ਼ੇ ਨੂੰ ਐੱਨਡੀਟੀਵੀ ਦੇ ਨਵੇਂ ਬੋਰਡ ਨੇ ਪ੍ਰਵਾਨ ਕਰ ਲਿਆ ਹੈ। 


ਰਮਨ ਮੈਗਸੈਸੈ ਐਵਾਰਡ ਜੇਤੂ ਰਵੀਸ਼ ਕੁਮਾਰ ਐੱਨਡੀਟੀਵੀ ਦੇ ਪ੍ਰਾਈਮ ਟਾਈਮ' ਸਮੇਤ ਕਈ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰ ਚੁੱਕੇ ਹਨ।

ਅਡਾਨੀ ਗਰੁੱਪ ਨੇ 22 ਨਵੰਬਰ ਨੂੰ ਐਨਡੀਟੀਵੀ 'ਚ ਵਾਧੂ 26 ਫੀਸਦੀ ਹਿੱਸੇਦਾਰੀ ਖਰੀਦਣ ਦੀ ਖੁੱਲ੍ਹੀ ਪੇਸ਼ਕਸ਼ ਕੀਤੀ ਸੀ। ਇਹ ਪੇਸ਼ਕਸ਼ 5 ਦਸੰਬਰ 2022 ਤੱਕ ਹੈ।


DAINIK BHASKAR QUIZ DAY-11 QUESTIONS AND ANSWERS

 1. खिलाड़ी और मैनेजर के रूप में वर्ल्ड कप जीतने वाला पहला खिलाड़ी कौन था? 

Who was the first player to win the World Cup as a player and manager? 

Ek khilaadee aur prabandhak ke roop mein vishv kap jeetane vaala pahala khilaadee kaun tha?

A. फ्रांज बेकेनबॉयर

B. डिडिएर डेसचैम्प्स

C. मारियो जगालो‌ 

Answer click here 


2. 1930 वर्ल्ड कप में कितनी टीमों ने हिस्सा लिया था?

How many teams participated in the 1930 World Cup? 

1930 vishv kap mein kitanee teemon ne bhaag liya tha?

A. 15

B. 16

C. 13 ✅

3. पहला गोल्डन बूट अवाॅर्ड किसे मिला था? 

Who got the first Golden Boot Award? 

Pahala goldan boot puraskaar kise mila?


A. थॉमस मुलर

B. हैरी केन

C. लियोनेल मेसी ✅

pahala goldan boot avaard 2010 mein thomas mular ko mila tha. pahale isaka naam goldan shoo tha, phir 2010 mein ise alag-alag goldan boot mila.

PSSSB RECRUITMENT: ਸਟੈਨੋ ਟਾਈਪਿਸਟਾਂ ਅਤੇ ਸਟੈਨੋਗ੍ਰਾਫਰ ਦੀਆਂ ਅਸਾਮੀਆਂ ਵਿੱਚ ਬਦਲਾਅ

 


GOVT HOLIDAYS 2023: ਸਰਕਾਰ ਦੀਆਂ ਸਾਲ 2023 ਲਈ ਛੁੱਟੀਆਂ ਦੀ ਸੂਚੀ ਜਾਰੀ

 GOVT HOLIDAYS 2023: ਸਾਲ 2023 ਲਈ ਸਰਕਾਰੀ ਛੁੱਟੀਆਂ ਦੀ ਸੂਚੀ ਜਾਰੀ 

Central GOVT holidays 2023 
Central GOVT holidays 2023 pdf 
Gazetted holidays 2023 
Gazetted holidays 2022 in India 
List of Gazetted Holidays 2023 in Central Government 


  • Central Government Holiday List 2023 PDF
  • Central Government Holidays 2023 Delhi
  • Delhi Government Holiday List 2023 PDF
  • Central Government Holidays 2023
  • Gazetted holidays in August 2023


DEO/ PRINCIPAL NEW TRANSFER:ਸਿੱਖਿਆ ਵਿਭਾਗ ਵੱਲੋ ਜਿਲਾ ਸਿੱਖਿਆ ਅਫਸਰਾਂ ਅਤੇ ਪ੍ਰਿੰਸੀਪਲਾਂ ਦੀ ਦੂਜੀ ਲਿਸਟ ਜਾਰੀ

 

RECENT UPDATES

School holiday

SCHOOL HOLIDAYS IN FEBRUARY 2023: ਫਰਵਰੀ ਮਹੀਨੇ ਸਕੂਲਾਂ ਵਿੱਚ ਛੁੱਟੀਆਂ ਹੀ ਛੂਟੀਆਂ

SCHOOL HOLIDAYS IN FEBRUARY 2023   ਸਕੂਲਾਂ ਵਿੱਚ ਫਰਵਰੀ ਮਹੀਨੇ ਦੀਆਂ ਛੁੱਟੀਆਂ  ਪਿਆਰੇ ਵਿਦਿਆਰਥੀਓ ਪ੍ਰੀ ਬੋਰਡ ਪ੍ਰੀਖਿਆਵਾਂ ਜਨਵਰੀ ਮਹੀਨੇ ਤੋਂ ਸ਼ੁਰੂ ਹੋ ਕੇ ਫਰ...