BLO DUTY: ਬੀਐਲਓ ਨੂੰ ਮੰਗਲਵਾਰ ਅਤੇ ਸ਼ਨੀਵਾਰ ਕੀਤਾ ਜਾਵੇ ਫਾਰਗ, ਸਿੰਗਲ ਟੀਚਰ ਸਕੂਲਾਂ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਜਾਰੀ ਕੀਤੇ ਇਹ ਹੁਕਮ

BLO DUTY: ਬੀਐਲਓ ਨੂੰ ਮੰਗਲਵਾਰ ਅਤੇ ਸ਼ਨੀਵਾਰ ਕੀਤਾ ਜਾਵੇ ਫਾਰਗ, ਸਿੰਗਲ ਟੀਚਰ ਸਕੂਲਾਂ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਜਾਰੀ ਕੀਤੇ ਇਹ ਹੁਕਮ 

ਰੂਪਨਗਰ, 26 ਨਵੰਬਰ 

ਮੁੱਖ ਚੋਣ ਅਫਸਰ, ਪੰਜਾਬ ਵਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਅਤੇ ਵੋਟਰ ਫੋਟੋ ਸ਼ਨਾਖਤੀ ਕਾਰਡਾਂ ਨੂੰ ਅਧਾਰ ਕਾਰਡਾਂ ਨਾਲ ਲਿੰਕ ਕਰਨ ਦਾ ਕੰਮ ਚਲ ਰਿਹਾ ਹੈ। ਜਿਸ ਅਨੁਸਾਰ ਬੀ.ਐਲ.ਓ. ਮਿਤੀ 31.12.2022 ਤੱਕ ਹਫਤੇ ਦੇ ਹਰ ਮੰਗਲਵਾਰ ਅਤੇ ਸ਼ੁਕਰਵਾਰ ਆਪਣੇ-ਆਪਣੇ ਪੋਲਿੰਗ ਸਟੇਸ਼ਨ ਤੇ ਮੌਜੂਦ ਰਹਿਣਗੇ।



 ਇਸ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ( ਐ. ਸਿ.) ਰੂਪਨਗਰ ਵੱਲੋਂ ਸਮੂਹ ਬਲਾਕ ਸਿੱਖਿਆ ਅਫ਼ਸਰਾਂ  ਨੂੰ ਹਦਾਇਤ ਕੀਤੀ  ਹੈ ਕਿ ਬੀ.ਐਲ.ਓ. ਦੀ ਡਿਊਟੀ ਤੇ ਤਾਇਨਾਤ ਅਧਿਆਪਕਾਂ ਨੂੰ ਹਫਤੇ ਦੇ ਹਰ ਮੰਗਲਵਾਰ ਅਤੇ ਸ਼ੁਕਰਵਾਰ ਡਿਊਟੀ ਤੋਂ ਫਾਰਗ ਕੀਤਾ ਜਾਵੇ ਤਾਂ ਜੋ ਉਹ ਬੀ.ਐਲ.ਓ. ਦੀ ਡਿਊਟੀ ਨਿਭਾ ਸਕਣ ।

ਜ਼ਿਲ੍ਹਾ ਸਿੱਖਿਆ ਅਫ਼ਸਰ ( ਐ. ਸਿ.) ਵੱਲੋਂ ਸਮੂਹ ਬਲਾਕ ਸਿੱਖਿਆ ਅਫ਼ਸਰਾਂ ਨੂੰ ਇਹ ਵੀ ਹਦਾਇਤ ( READ HERE) ਕੀਤੀ ਗਈ ਹੈ ਕਿ  ਜੇਕਰ ਕਿਸੇ ਸਕੂਲ ਵਿੱਚ ਕੋਈ ਸਿੰਗਲ ਟੀਚਰ ਬੀ.ਐਲ.ਓ. ਹੈ ਤਾਂ ਉਸ ਸਕੂਲ ਵਿੱਚ ਹਫਤੇ ਦੇ ਦੋ ਦਿਨ ਅਧਿਆਪਕ ਦਾ ਪ੍ਰਬੰਧ ਸਬੰਧਤ ਬੀ.ਪੀ.ਈ.ਓ. / ਸੀ.ਐਚ.ਟੀ. ਆਪਣੇ ਪੱਧਰ ਤੇ ਕਰਨਗੇ।

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends