WHAT IS DIGITAL RUPEE : ਡਿਜੀਟਲ ਰੁਪਈਆ ਦਾ ਪਾਇਲਟ ਪ੍ਰੋਜੈਕਟ 1 ਦਸੰਬਰ ਤੋਂ ਸ਼ੁਰੂ, ਜਾਣੋ ਕੀ ਹੈ ਡਿਜੀਟਲ ਰੁਪਈਆ

 ਭਾਰਤੀ ਰਿਜ਼ਰਵ ਬੈਂਕ (RBI) ਨੇ ਕਿਹਾ  ਹੈ ਕਿ ਰਿਟੇਲ ਸੈਕਸ਼ਨ ਲਈ ਡਿਜੀਟਲ ਰੁਪਏ ( DIGITAL RUPEE)  ਦਾ ਪਾਇਲਟ ਪ੍ਰੋਜੈਕਟ 1 ਦਸੰਬਰ ਤੋਂ ਸ਼ੁਰੂ ਹੋ ਰਿਹਾ ਹੈ।  ਇਸ ਤੋਂ ਪਹਿਲਾਂ 1 ਨਵੰਬਰ ਨੂੰ ਹੋਲਸੇਲ ਸੈਂਟਰਲ ਬੈਂਕ ਡਿਜੀਟਲ ਕਰੰਸੀ (CBDC) ਦਾ ਟ੍ਰਾਇਲ ਸ਼ੁਰੂ ਕੀਤਾ ਗਿਆ ਸੀ।



ਸਿਰਫ਼ 8 ਬੈਂਕਾਂ ਰਾਹੀਂ ਹੋਵੇਗਾ ਟ੍ਰਾਇਲ ਸ਼ੁਰੂ( BANKS FOR E-RUPEE TRANSACTION) 

 ਭਾਰਤੀ ਰਿਜ਼ਰਵ ਬੈਂਕ ਵੱਲੋਂ  ਇਸ ਲਈ 8 ਬੈਂਕਾਂ ਦੀ ਚੋਣ ਕੀਤੀ ਗਈ ਹੈ ਪਰ ਸ਼ੁਰੂਆਤ 'ਚ ਆਈ.ਸੀ.ਆਈ.ਸੀ.ਆਈ. ਬੈਂਕ,( ICICI) ਯੈੱਸ ਬੈਂਕ (YES BANK)  ਭਾਰਤੀ ਸਟੇਟ ਬੈਂਕ( SBI), ਅਤੇ I.D.F.C. ਬੈਂਕ ਨਾਲ ਟ੍ਰਾਇਲ ਸ਼ੁਰੂ ਕੀਤਾ ਜਾਵੇਗਾ।

ਇਹਨਾਂ ਬੈਂਕਾਂ ਰਾਹੀਂ ਟ੍ਰਾਇਲਾਂ ਤੋਂ ਬਾਅਦ  ਬੈਂਕ ਆਫ ਬੜੌਦਾ, ਕੋਟਕ ਮਹਿੰਦਰਾ ਬੈਂਕ, ਐੱਚ.ਡੀ.ਐੱਫ.ਸੀ. ਬੈਂਕ ਅਤੇ ਯੂਨੀਅਨ ਬੈਂਕ ਬਾਅਦ ਵਿੱਚ ਇਸ ਟ੍ਰਾਇਲ ਦਾ ਹਿੱਸਾ ਹੋਣਗੇ।

ਇਹਨਾਂ ਸ਼ਹਿਰਾਂ ਵਿੱਚ ਹੋਵੇਗਾ ਟ੍ਰਾਇਲ

 ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਕਿ   ਰਿਟੇਲ ਟ੍ਰਾਇਲ ਸਭ ਤੋਂ ਪਹਿਲਾਂ ਨਵੀਂ ਦਿੱਲੀ, ਬੈਂਗਲੁਰੂ, ਮੁੰਬਈ,  ਅਤੇ ਭੁਵਨੇਸ਼ਵਰ 'ਚ ਸ਼ੁਰੂ ਹੋਵੇਗਾ। ਬਾਅਦ ਵਿੱਚ ਇਸ ਦਾ ਵਿਸਥਾਰ ਅਹਿਮਦਾਬਾਦ, ਗੰਗਟੋਕ, ਗੁਹਾਟੀ, ਹੈਦਰਾਬਾਦ, ਇੰਦੌਰ, ਕੋਚੀ, ਲਖਨਊ, ਪਟਨਾ ਅਤੇ ਸ਼ਿਮਲਾ ਤੱਕ ਕੀਤਾ ਜਾਵੇਗਾ।

ਡਿਜੀਟਲ ਰੁਪਈਆ ਕੀ ਹੈ ( What is digital rupee) 

ਆਓ ਜਾਣੀਏ ਡਿਜੀਟਲ ਰੁਪਈਆ ਕੀ ਹੈ,   ਹੁਣ ਤੱਕ ਅਸੀਂ 100, 200 ਰੁਪਏ ਦੇ ਨੋਟਾਂ ਅਤੇ ਸਿੱਕਿਆਂ ਦੀ  ਵਰਤੋਂ ਕਰਦੇ ਰਹੇ ਹਨ ਇਹਨਾਂ ਰੁਪਏ ਦੇ ਨੋਟਾਂ ਅਤੇ ਸਿੱਕਿਆਂ ਨੂੰ  ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੁਆਰਾ ਜਾਰੀ ਕੀਤਾ ਜਾਂਦਾ ਹੈ। ਇਹਨਾਂ ਰੁਪਏ ਦੇ ਨੋਟਾਂ ਅਤੇ ਸਿੱਕਿਆਂ  ਦੇ ਡਿਜੀਟਲ ਰੂਪ ਨੂੰ ਡਿਜੀਟਲ ਰੁਪਈਆ ਕਿਹਾ ਜਾਵੇਗਾ। ਤਕਨੀਕੀ ਭਾਸ਼ਾ ਵਿੱਚ ਇਸਨੂੰ ਸੈਂਟਰਲ ਬੈਂਕ ਡਿਜੀਟਲ ਕਰੰਸੀ (CBDC) ਵੀ ਕਿਹਾ ਜਾ ਸਕਦਾ ਹੈ। 


ਸਰਲ ਭਾਸ਼ਾ ਵਿੱਚ ਇਸ ਦਾ  ਮਤਲਬ ਰੁਪਏ ਦਾ ਇਲੈਕਟ੍ਰਾਨਿਕ ਰੂਪ, ਜਿਸ ਨੂੰ ਅਸੀਂ ਬਿਨਾਂ ਛੂਹਣ (ਸੰਪਰਕ ਰਹਿਤ ਲੈਣ-ਦੇਣ) ਦੀ ਵਰਤੋਂ ਕਰਾਂਗੇ। 

ਡਿਜੀਟਲ ਰੁਪਈਆ ਕਿਥੋਂ ਮਿਲੇਗਾ ?

ਡਿਜੀਟਲ ਰੁਪਿਆ ਬੈਂਕਾਂ ਰਾਹੀਂ ਵੰਡਿਆ ਜਾਵੇਗਾ ਅਤੇ ਉਪਭੋਗਤਾ ਪਾਇਲਟ ਟੈਸਟ ਵਿੱਚ ਹਿੱਸਾ ਲੈਣ ਵਾਲੇ ਬੈਂਕਾਂ ਦੁਆਰਾ ਪੇਸ਼ ਕੀਤੇ ਗਏ ਡਿਜੀਟਲ ਵਾਲਿਟ ਰਾਹੀਂ ਈ-ਰੁਪਏ ਵਿੱਚ ਲੈਣ-ਦੇਣ ਕਰਨ ਦੇ ਯੋਗ ਹੋਣਗੇ। ਇਹ ਲੈਣ-ਦੇਣ P2P ਯਾਨੀ ਪਰਸਨ ਟੂ ਪਰਸਨ  ਅਤੇ P2M ਯਾਨੀ ਪਰਸਨ ਟੂ ਮਰਚੈਂਟ  ਦੋਵੇਂ ਤਰ੍ਹਾਂ ਕੀਤੇ ਜਾ ਸਕਦੇ ਹਨ।

ਕੀ ਡਿਜੀਟਲ ਰੁਪਈਆ ਲੈਣ ਤੇ ਵਿਆਜ ਮਿਲੇਗਾ? 

 ਨਕਦੀ ਦੀ ਤਰ੍ਹਾਂ, ਡਿਜੀਟਲ ਰੁਪਏ ਦੇ ਧਾਰਕ ਨੂੰ ਕੋਈ ਵਿਆਜ ਨਹੀਂ ਮਿਲੇਗਾ ਅਤੇ ਇਸਦੀ ਵਰਤੋਂ ਬੈਂਕਾਂ ਵਿੱਚ ਜਮ੍ਹਾ ਕਰਨ ਲਈ ਕੀਤੀ ਜਾ ਸਕਦੀ ਹੈ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends