BLO DUTY: ਬੀਐਲਓ ਨੂੰ ਨਹੀਂ ਮਿਲੇਗੀ ਛੁੱਟੀ, ਸਪੈਸ਼ਲ ਕੈਂਪਾਂ ਦੌਰਾਨ ਗੈਰਹਾਜ਼ਰ ਹੋਏ ਤਾਂ ਹੋਵੇਗੀ ਕਾਰਵਾਈ

BLO DUTY: ਬੀਐਲਓ ਨੂੰ ਨਹੀਂ ਮਿਲੇਗੀ ਛੁੱਟੀ, ਸਪੈਸ਼ਲ ਕੈਂਪਾਂ ਦੌਰਾਨ ਗੈਰਹਾਜ਼ਰ ਹੋਏ ਤਾਂ ਹੋਵੇਗੀ ਕਾਰਵਾਈ  

ਲੁਧਿਆਣਾ,26 ਦਸੰਬਰ 2022

ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਯੋਗਤਾ ਮਿਤੀ 01.01.2023 ਦੇ ਅਧਾਰ ਤੇ ਫੋਟੋ ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ ਮਿਤੀ 09.11.2022 ਤੋਂ ਮਿਤੀ: 08.12.2022 ਤੱਕ ਕੀਤੀ ਜਾ ਰਹੀ ਹੈ।ਇਸ ਸੁਧਾਈ ਲਈ ਬੂਥ ਲੈਵਲ ਅਫਸਰਾਂ ਦੁਆਰਾ ਆਪਣੇ ਬੂਥਾਂ ਤੇ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ। ਇਸ ਸਬੰਧੀ ਸੈਕਟਰ ਅਵਸਰ ਨੰਬਰ 15, -ਕਮ-ਉਪ ਮੰਡਲ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਉਪ ਮੰਡਲ, ਨੰ.01, ਖੰਨਾ ਵੱਲੋਂ ਸਮੂਹ ਬੂਥ ਲੈਵਲ ਅਫਸਰਾਂ  ਨੂੰ ਹੁਕਮ ਜਾਰੀ ਕੀਤੇ ਹਨ   ਕਿ ਸਪੈਸ਼ਲ ਕੈਂਪ ਵਾਲੇ ਦਿਨ ਪੋਲਿੰਗ ਬੂਥਾਂ ਤੇ ਹਾਜ਼ਰੀ 100% ਬਣਾਉਣੀ ਯਕੀਨੀ ਬਣਾਈ ਜਾਵੇ। ਜੇਕਰ ਕੋਈ ਬੂਥ ਲੈਵਲ ਅਫਸਰ ਡਿਊਟੀ ਤੋਂ ਗੈਰ ਹਾਜ਼ਰ ਪਾਇਆ ਗਿਆ ਤਾਂ ਉਸ ਵਿਰੁੱਧ ਬਣਦੀ ਅਨੁਸ਼ਾਸਕੀ ਕਾਰਵਾਈ ਕੀਤੀ ਜਾਵੇਗੀ।



BLO DUTY: ਬੀਐਲਓ ਨੂੰ ਮੰਗਲਵਾਰ ਅਤੇ ਸ਼ਨੀਵਾਰ ਕੀਤਾ ਜਾਵੇ ਫਾਰਗ, ਸਿੰਗਲ ਟੀਚਰ ਸਕੂਲਾਂ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਜਾਰੀ ਕੀਤੇ ਇਹ ਹੁਕਮ  


ਇਸ ਤੋਂ ਇਲਾਵਾ ਸਪੈਸ਼ਲ ਕੈਂਪ ਦੌਰਾਨ ਕਿਸੇ ਵੀ ਬੂਥ ਲੈਵਲ ਅਫਸਰ ਦੀ ਛੁੱਟੀ ਮੰਜੂਰ ਨਹੀਂ ਕੀਤੀ ਜਾਵੇਗੀ। ਜੇਕਰ ਛੁੱਟੀ ਲੈਣੀ ਹੈ ਤਾਂ ਚੋਣਕਾਰ ਰਜਿਸਟ੍ਰੇਸ਼ਨ ਅਫਸਰ 057- ਵਿਧਾਨ ਸਭਾ ਹਲਕਾ-ਕਮ ਉਪ ਮੰਡਲ ਮੈਜਿਸਟ੍ਰੇਟ,ਪੰਨਾ ਜੀ ਤੋਂ ਮੰਨਜੂਰ ਕਰਵਾਈ ਜਾਵੇ ਅਤੇ ਲਈ ਗਈ ਛੁੱਟੀ ਬਾਰੇ ਇਸ ਦਫਤਰ ਨੂੰ ਸੂਚਿਤ ਕੀਤਾ ਜਾਵੇ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends