BREAKING NEWS: ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸਕੂਲ ਦਾ ਦੌਰਾ, ਦਿੱਤੇ ਇਹ ਨਿਰਦੇਸ਼

ਮੁੱਖ ਮੰਤਰੀ ਭਗਵੰਤ ਮਾਨ ਨੇ  ਅੱਜ ਚੁੰਨੀ ਕਲਾਂ, ਸ੍ਰੀ ਫਤਿਹਗੜ੍ਹ ਸਾਹਿਬ ਦੇ ਸਰਕਾਰੀ ਸਕੂਲ ਦਾ ਦੌਰਾ ਕੀਤਾ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਪੜ੍ਹਨ-ਲਿਖਣ ਵੱਲ ਪ੍ਰੇਰਿਤ ਹੋਣ ਲਈ ਹੱਲਾਸ਼ੇਰੀ ਦਿੱਤੀ ਅਧਿਕਾਰੀਆਂ ਨੂੰ ਸਕੂਲ ਦੀਆਂ ਕਮੀਆਂ 'ਚ ਸੁਧਾਰ ਕਰਨ ਦੇ ਨਿਰਦੇਸ਼ ਦਿੱਤੇ…ਪੰਜਾਬ ਦੇ ਸਕੂਲਾਂ ਨੂੰ ਵਿਸ਼ਵ-ਪੱਧਰੀ ਬਣਾਉਣ ਲਈ ਅਸੀਂ ਪੂਰੇ ਵਚਨਬੱਧ ਹਾਂ

PSEB SST CLASS 8TH Chapter - 2 ਕੁਦਰਤੀ ਸਾਧਨ ਮਹੱਤਵ ਪੁਰਨ ਪ੍ਰਸ਼ਨ


SST CLASS 8TH   Chapter - 2 ਕੁਦਰਤੀ ਸਾਧਨ Important Question Answer 


ਪ੍ਰਸ਼ਨ . ਭਾਰਤ ਵਿੱਚ ਕਿੰਨੇ ਕਿਸਮ ਦੀ ਮਿੱਟੀ ਪਾਈ ਜਾਂਦੀ ਹੈ? ਭਾਰਤ ਵਿੱਚ ਪਾਈਆਂ  ਜਾਂਦੀਆਂ    ਮਿਟੀ ਦੀਆਂ  ਕਿਸਮਾਂ ਦੇ ਨਾਮ ਲਿਖੋ। 

ਉੱਤਰ - ਭਾਰਤ ਵਿੱਚ ਛੇ ਕਿਸਮ ਦੀ ਮਿੱਟੀ ਪਾਈ ਜਾਂਦੀ ਹੈ।

ਮਿੱਟੀ ਦੀਆਂ ਕਿਸਮਾਂ:- 1. ਜਲੋਢੀ ਮਿੱਟੀ, 2. ਕਾਲੀ ਮਿੱਟੀ, 3. ਮਾਰੂਥਲੀ ਮਿੱਟੀ 4. ਲਾਲ ਮਿੱਟੀ 5. ਲੈਟਰਾਈਟ ਮਿੱਟੀ    6. ਜੰਗਲੀ ਅਤੇ ਪਰਬਤੀ ਮਿੱਟੀ।


ਪ੍ਰਸ਼ਨ . ਕਾਲੀ ਮਿੱਟੀ ਵਿੱਚ ਉਗਾਈਆਂ ਜਾ ਸਕਣ ਵਾਲਿਆਂ  ਫਸਲਾਂ  ਦੇ ਨਾਮ ਦਸੋ ?


ਉੱਤਰ-  ਅਲਸੀ, ਤੰਬਾਕੂ, ਸੂਰਜਮੁਖੀ , ਕਪਾਹ ਕਣਕ, ਜਵਾਰ,  ਆਦਿ


ਪ੍ਰਸ਼ਨ . ਭੂਮੀ ਨੂੰ ਮੁੱਖ ਤੌਰ ਤੇ ਕਿਹੜੇ ਕਿਹੜੇ ਧਰਾਤਲੀ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ?

ਉੱਤਰ -ਪਹਾੜ, ਪਠਾਰ, ਮੈਦਾਨ।


ਪ੍ਰਸ਼ਨ . ਮੈਦਾਨਾਂ ਦਾ ਕੀ ਮਹੱਤਵ ਹੈ? ਜਾਂ ਮੈਦਾਨ ਸਾਡੇ ਲਈ ਕਿਵੇਂ ਮਹਕਵਪੂਰਨ ਹਨ? 

ਉੱਤਰ- ਮੈਦਾਨ ਖੇਤੀਯੋਗ ਅਤੇ ਸੰਘਣੀ ਵਸੋਂ ਵਾਲੇ ਖੇਤਰ ਹੁੰਦੇ ਹਨ। ਭਾਰਤ ਦੇ ਕੁੱਲ ਰਕਬੇ ਦਾ 43% ਭਾਗ ਮੈਦਾਨੀ ਹੈ। ਮੈਦਾਨ ਮਨੁੱਖ ਦੀਆਂ ਅਨੇਕਾਂ ਲੋੜਾਂ ਪੂਰੀਆਂ ਕਰਦੇ ਹਨ। ਖੇਤੀਬਾੜੀ ਅਤੇ ਬਨਸਪਤੀ ਦੇ ਪੱਖੋਂ ਮੈਦਾਨੀ ਭੂਮੀ ਬਹੁਤ ਹੀ ਕੀਮਤੀ ਮੰਨੀ ਜਾਂਦੀ ਹੈ।


ਪ੍ਰਸ਼ਨ . ਪਾਣੀ  ਦੇ ਮੁੱਖ ਸੋਮਿਆਂ ਦੇ ਨਾਮ ਲਿਖੋ।


ਉੱਤਰ- ਨਦੀਆਂ, ਨਹਿਰਾਂ, ਧਰਤੀ ਹੇਠਲਾ ਪਾਈ, ਵਰਖਾ, ਦਰਿਆ, ਤਲਾਬ ਆਦਿ ।


ਪ੍ਰਸ਼ਨ . ਕੁਦਰਤੀ ਬਨਸਪਤੀ ਤੋਂ ਮਨੁੱਖ ਨੂੰ ਕੀ ਕੁਝ ਪ੍ਰਾਪਤ ਕਰਦਾ  ਹੈ? 

ਉੱਤਰ- ਕੁਦਰਤੀ ਬਨਸਪਤੀ ਤੋਂ ਮਨੁੱਖ  ਕਈ ਤਰ੍ਹਾਂ ਦੇ ਫਲ, ਦਵਾਈਆਂ, ਲੱਕੜ ਆਦਿ ਪ੍ਰਾਪਤ ਕਰਦਾ ਹੈ।   ਕੁਦਰਤੀ ਬਨਸਪਤੀ ਵਰਖਾ ਲਿਆਉਣ ਵਿੱਚ ਵੀ ਸਹਾਇਕ ਸਿੱਧ ਹੁੰਦੀ ਹੈ।


ਪ੍ਰਸ਼ਨ . ਪ੍ਰਵਾਸੀ ਪੰਛੀ ਕੀ  ਹੁੰਦੇ ਹਨ ਅਤੇ ਇਹ ਪੰਛੀ ਕਿੱਥੋਂ ਆਉਂਦੇ ਹਨ?

ਉੱਤਰ- ਬਹੁਤ  ਪ੍ਰਕਾਰ ਦੇ  ਪੰਛੀ ਸਰਦੀਆਂ ਦੇ ਮੌਸਮ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਭਾਰਤ ਵਿੱਚ ਆਉਂਦੇ ਹਨ, ਇਨ੍ਹਾਂ ਨੂੰ ਪ੍ਰਵਾਸੀ ਪੰਛੀ ਕਿਹਾ ਜਾਂਦਾ ਹੈ। ਇਹ ਪ੍ਰਵਾਸੀ ਪੰਛੀ ਠੰਢੇ ਦੇਸ਼ਾਂ ਠੰਢੇ ਦੇਸ਼ਾਂ ਤੌਂ  ਆਉਂਦੇ ਹਨ।  ਜਿਵੇਂ ਚੀਨ, ਸਾਇਬੇਰੀਆ ਆਦਿ ਤੋਂ ਇਹ ਪੰਛੀ  ਭਾਰਤ ਵਿੱਚ ਆਉਂਦੇ ਹਨ। 

 

ਪ੍ਰਸ਼ਨ . ਮਿੱਟੀ ਦੀ ਸਾਂਭ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ? 

ਉੱਤਰ- 1. ਪਹਾੜਾਂ ਦੀਆਂ ਢਲਾਣਾਂ ਉੱਤੇ ਪੌਦੇ ਲਗਾਉਣੇ ਚਾਹੀਦੇ ਹਨ ਤਾਂ ਜੋ ਪਾਈ ਦੀ ਤੇਜ਼ ਚਾਲ ਨੂੰ ਰੋਕਿਆ ਜਾ ਸਕੇ।

2. ਵਾਧੂ ਪਾਣੀ ਦਾ ਨਿਕਾਸ ਕਰਕੇ ਮਿੱਟੀ ਨੂੰ ਸੇਮ ਦੀ ਸਮੱਸਿਆ ਤੋਂ ਰੋਕਿਆ ਜਾਵੇ। 

3. ਹੜ੍ਹਾਂ ਨੂੰ ਨਦੀਆਂ ਤੇ ਬੰਨ੍ਹ ਲਗਾ ਕੇ ਰੋਕਣਾ ਚਾਹੀਦਾ ਹੈ।

4. ਖੇਤੀ ਕਰਨ ਲਈ ਵਧੀਆ ਢੰਗ ਤਰੀਕੇ ਵਰਤੇ ਜਾਣੇ ਚਾਹੀਦੇ ਹਨ। 

ਪ੍ਰਸ਼ਨ . ਪਾਣੀ ਦੇ ਸੋਮਿਆਂ ਵਿੱਚੋਂ ਦਰਿਆ ਅਤੇ ਨਦੀਆਂ ਦੀ ਮਹੱਤਤਾ ਬਾਰੇ ਨੋਟ ਲਿਖੋ। 

ਉੱਤਰ- ਪੁਰਾਣੇ ਸਮਿਆਂ ਤੋਂ ਹੀ ਦਰਿਆਵਾਂ ਅਤੇ ਨਦੀਆਂ ਦੇ ਕਿਨਾਰੇ ਹੀ ਮਨੁੱਖੀ ਬਸੇਰੇ ਦੀ ਸ਼ੁਰੂਆਤ ਹੋਈ। ਹੁਣ ਮਨੁੱਖ ਨੇ ਇਹਨਾਂ ਦਰਿਆਵਾਂ ਅਤੇ ਨਦੀਆਂ ਤੇ ਬੰਨ੍ਹ ਬਣਾ ਕੇ ਆਪਣੀ ਜ਼ਰੂਰਤ ਲਈ ਨਹਿਰਾਂ ਦਾ ਨਿਰਮਾਣ ਕੀਤਾ ਹੈ।ਇਹਨਾਂ ਨਹਿਰਾਂ ਦਾ ਪਾਣੀ ਖੇਤੀਬਾੜੀ ਅਤੇ ਹੋਰ ਕੰਮਾਂ ਲਈ ਵਰਤਿਆ ਜਾਂਦਾ ਹੈ।


ਪ੍ਰਸ਼ਨ . ਪੱਤਝੜੀ ਜੰਗਲ ਕੀ ਹੁੰਦੇ ਹਨ ? ਪੱਤਝੜੀ ਜੰਗਲਾਂ ਤੇ ਇੱਕ ਨੋਟ ਲਿਖੋ।


ਉੱਤਰ- ਪੱਤਝੜੀ ਜੰਗਲ: ਪੱਤਝੜੀ ਜੰਗਲ ਉਹ ਜੰਗਲ ਹਨ, ਜਿਨ੍ਹਾਂ ਦਰਖੱਤਾਂ ਦੇ ਪੱਤੇ ਇੱਕ ਮੌਸਮ ਵਿਚ ਝੜ ਜਾਂਦੇ ਹਨ, ਬਸੰਤ ਰੁੱਤ ਵਿਚ ਪੱਤੇ ਦੁਬਾਰਾ ਆ ਜਾਂਦੇ ਹਨ। 

ਇਸ ਤਰ੍ਹਾਂ ਦੀ ਬਨਸਪਤੀ ਦੱਖਣੀ ਭਾਰਤ ਵਿੱਚ ਜ਼ਿਆਦਾ ਮਿਲਦੀ ਹੈ। ਲੱਕੜ ਦੀ ਪ੍ਰਾਪਤੀ ਪੱਖੋਂ ਇਹ ਜੰਗਲ ਬਹੁਤ ਮਹੱਤਤਾ ਰੱਖਦੇ ਹਨ। ਇਨ੍ਹਾਂ ਜੰਗਲਾਂ ਤੋਂ ਸਾਨੂੰ ਮੁੱਖ ਤੌਰ ਤੇ ਟੀਕ, ਬਾਂਸ,  ਸਾਲ, ਟਾਹਲੀ ਆਦਿ ਕਿਸਮ ਦੀ ਲੱਕੜੀ ਮਿਲਦੀ ਹੈ।


ਪ੍ਰਸ਼ਨ . ਜੰਗਲੀ ਜੀਵਾਂ ਦੇ ਬਚਾਅ ਅਤੇ ਸਾਂਭ ਸੰਭਾਲ ਲਈ ਸਰਕਾਰ ਕੀ ਕੀ ਕਦਮ ਉਠਾਏ ਹਨ


ਉੱਤਰ; 1952 ਵਿੱਚ ਜੰਗਲੀ ਜੀਵਾਂ ਲਈ ਭਾਰਤੀ ਬੋਰਡ ਦੀ ਸਥਾਪਨਾ ਕੀਤੀ ਗਈ ਸੀ। 1972 ਵਿੱਚ ਅਤੇ ਫਿਰ 2002 ਵਿੱਚ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਸਰਕਾਰ ਵੱਲੋਂ ਐਕਟ ਪਾਸ ਕੀਤੇ ਗਏ। ਬਹੁਤ ਸਾਰੇ ਕੌਮੀ ਪਾਰਕਾਂ ਅਤੇ ਜੰਗਲੀ ਜੀਵ ਪਨਾਹਗਾਹਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਛੁੱਟੀ ਤੇ ਗਏ ਅਤੇ ਵਿਦੇਸ਼ਾਂ ਵਿੱਚ ਪੱਕੇ ਕਰਮਚਾਰੀਆਂ ਦੀ ਸੂਚਨਾ ਮੰਗੀ

 

ਮੁੱਖ ਮੰਤਰੀ ਵੱਲੋਂ ਹਰੇਕ ਸਾਲ ‘ਖੇਡਾਂ ਵਤਨ ਪੰਜਾਬ ਦੀਆਂ-2022’ ਕਰਵਾਉਣ ਦਾ ਐਲਾਨ

 ਖੇਡਾਂ ਵਤਨ ਪੰਜਾਬ ਦੀਆਂ-2022’ ਦਾ ਜਲੰਧਰ ਤੋਂ ਸ਼ਾਨਦਾਰ ਆਗਾਜ਼


 


ਮੁੱਖ ਮੰਤਰੀ ਨੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਕੀਤਾ ਖੇਡਾਂ ਦਾ ਉਦਘਾਟਨ, ਹਰੇਕ ਸਾਲ ‘ਖੇਡਾਂ ਵਤਨ ਪੰਜਾਬ ਦੀਆਂ-2022’ ਕਰਵਾਉਣ ਦਾ ਐਲਾਨ

ਜਲੰਧਰ, 29 ਅਗਸਤ: 


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਇੱਥੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਉਦਘਾਟਨ ਕਰਨ ਨਾਲ ਵੱਡੇ ਖੇਡ ਮਹਾਂ ਕੁੰਭ ‘ਖੇਡਾਂ ਵਤਨ ਪੰਜਾਬ ਦੀਆਂ-2022’ ਦਾ ਆਗਾਜ਼ ਸ਼ਾਨਦਾਰ ਤੇ ਜੋਸ਼ੀਲੇ ਢੰਗ ਨਾਲ ਹੋਇਆ।


ਮੁੱਖ ਮੰਤਰੀ ਨੇ ਖੇਡਾਂ ਦਾ ਝੰਡਾ ਲਹਿਰਾਉਣ ਤੋਂ ਬਾਅਦ ਵੱਖ-ਵੱਖ ਜ਼ਿਲਿਆਂ ਤੋਂ ਹਿੱਸਾ ਲੈਣ ਵਾਲੀਆਂ ਟੁਕੜੀਆਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ।


ਲਗਭਗ ਦੋ ਮਹੀਨੇ ਚੱਲਣ ਵਾਲੇ ਇਸ ਸਾਨਦਾਰ ਖੇਡ ਮੇਲੇ ਦੇ ਉਦਘਾਟਨ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਸ ਖੇਡ ਕੁੰਭ ਵਿੱਚ ਵੱਖ-ਵੱਖ ਉਮਰ ਵਰਗਾਂ ਦੇ 4 ਲੱਖ ਤੋਂ ਵੱਧ ਖਿਡਾਰੀ ਬਲਾਕ ਤੋਂ ਲੈ ਕੇ ਸੂਬਾ ਪੱਧਰ ਤੱਕ 28 ਖੇਡਾਂ ਵਿੱਚ ਹਿੱਸਾ ਲੈਣਗੇ। ਉਨਾਂ ਕਿਹਾ ਕਿ ਸੂਬਾ ਪੱਧਰੀ ਜੇਤੂਆਂ ਨੂੰ 6 ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ ਅਤੇ ਇਹ ਖੇਡ ਮੇਲੇ ਹੁਣ ਹਰੇਕ ਸਾਲ ਹੋਇਆ ਕਰੇਗਾ।


ਮੁੱਖ ਮੰਤਰੀ ਨੇ ਕਿਹਾ, “ਮੈਨੂੰ ਅੱਜ ਹੱਸਦਾ, ਖੇਡਦਾ ਤੇ ਨੱਚਦਾ ਪੰਜਾਬ ਦੇਖ ਕੇ ਖੁਸ਼ੀ ਹੋਇਆ ਹੈ।”


ਇਸ ਮੌਕੇ ਆਪਣੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਦਿਸਾ ਵਿਚ ਲਿਜਾਣ ਲਈ ਸੂਬਾ ਭਰ ਵਿੱਚ ਖੇਡਾਂ ਨੂੰ ਉਤਸਾਹਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨਾਂ ਕਿਹਾ ਕਿ ਇਹ ਖੇਡਾਂ ਇਸ ਪਾਸੇ ਵੱਲ ਇੱਕ ਸਹੀ ਕਦਮ ਹੈ ਕਿਉਂਕਿ ਇਹ ਖੇਡਾਂ ਖਿਡਾਰੀਆਂ ਨੂੰ ਉਨਾਂ ਦੇ ਲੁਕਵੀਂ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਢੁਕਵਾਂ ਮੰਚ ਪ੍ਰਦਾਨ ਕਰਨਗੀਆਂ। ਭਗਵੰਤ ਮਾਨ ਨੇ ਜੋਰ ਦੇ ਕੇ ਕਿਹਾ ਕਿ ਇਹ ਖੇਡਾਂ ਸੂਬਾ ਸਰਕਾਰ ਨੂੰ ਖਿਡਾਰੀਆਂ ਦੀਆਂ ਖੂਬੀਆਂ ਅਤੇ ਕਮਜੋਰੀਆਂ ਦੀ ਪਛਾਣ ਕਰਨ ਵਿੱਚ ਵੀ ਮਦਦ ਕਰੇਗਾ ਜੋ ਭਵਿੱਖ ਵਿੱਚ ਹੋਣ ਵਾਲੇ ਰਾਸਟਰੀ ਅਤੇ ਅੰਤਰਰਾਸਟਰੀ ਮੁਕਾਬਲਿਆਂ ਲਈ ਉਨਾਂ ਨੂੰ ਤਿਆਰ ਕਰਨ ਲਈ ਫਾਇਦੇਮੰਦ ਹੋਵੇਗਾ।


ਇਨਾਂ ਖੇਡਾਂ ਦੀ ਰੂਪ ਰੇਖਾ ਉਲੀਕਣ ਅਤੇ ਇਸ ਨੂੰ ਅਮਲੀਜਾਮਾ ਪਹਿਨਾਉਣ ਲਈ ਖੇਡ ਮੰਤਰੀ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਗੁਰਮੀਤ ਸਿੰਘ ਮੀਤ ਹੇਅਰ ਇਹ ਸਾਰੇ ਪ੍ਰਬੰਧ ਕਰਨ ਲਈ ਵਧਾਈ ਦੇ ਹੱਕਦਾਰ ਹਨ। ਉਨਾਂ ਕਿਹਾ ਕਿ ਇਹ ਪੂਰੇ ਸੂਬੇ ਲਈ ਮਾਣ ਵਾਲੀ ਗੱਲ ਹੈ ਕਿ ਇਹ ਖੇਡਾਂ ਪੰਜਾਬ ਦੇ ਕੋਨੇ-ਕੋਨੇ ਵਿੱਚ ਕਰਵਾਈਆਂ ਜਾ ਰਹੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਵੀ ਇਨਾਂ ਖੇਡਾਂ ਨੂੰ ਨਿਰੰਤਰ ਕਰਵਾਈਆਂ ਜਾਣਗੀਆਂ। 


ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਨੂੰ ਹਰਮਨ ਪਿਆਰਾ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ ਕਿਉਂਕਿ ਇਹ ਖੇਡਾਂ ਸੂਬੇ ਦੀ ਤਰੱਕੀ ਵਿੱਚ ਅਹਿਮ ਰੋਲ ਅਦਾ ਕਰ ਸਕਦੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਰਾਸਟਰਮੰਡਲ ਖੇਡਾਂ ਵਿੱਚ ਦੇਸ ਦਾ ਨਾਂ ਰੌਸਨ ਕਰਨ ਵਾਲੇ ਆਪਣੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਵਾਲਾ ਦੇਸ ਦਾ ਪਹਿਲਾ ਸੂਬਾ ਬਣ ਗਿਆ ਹੈ। ਉਨਾਂ ਜੋਰ ਦੇ ਕੇ ਕਿਹਾ ਕਿ ਵੱਧ ਤੋਂ ਵੱਧ ਉਭਰਦੇ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਲਈ ਉਤਸਾਹਿਤ ਕਰਨਾ ਸਮੇਂ ਦੀ ਲੋੜ ਹੈ।


ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਦੀ ਸਰਕਾਰ ਵੱਧ ਤੋਂ ਵੱਧ ਸਿੱਖਿਅਤ ਖਿਡਾਰੀ ਪੈਦਾ ਕਰਨ ਅਤੇ ਅੰਤਰਰਾਸਟਰੀ ਮੁਕਾਬਲਿਆਂ ਲਈ ਭਾਰਤੀ ਦਲ ਵਿੱਚ ਵੱਧ ਤੋਂ ਵੱਧ ਪੰਜਾਬੀ ਖਿਡਾਰੀਆਂ ਨੂੰ ਸਾਮਲ ਕਰਨ ਲਈ ਪ੍ਰਭਾਵਸਾਲੀ ਮੁਹਿੰਮ ਚਲਾਉਣ ‘ਤੇ ਕੰਮ ਕਰ ਰਹੀ ਹੈ। ਉਨਾਂ ਜੋਰ ਦੇ ਕੇ ਕਿਹਾ ਕਿ ਪੰਜਾਬ ਵਿੱਚ ਖੇਡ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ ਅਤੇ ਪੰਜਾਬ ਸਰਕਾਰ ਖਿਡਾਰੀਆਂ ਨੂੰ ਭਾਰਤ ਲਈ ਓਲੰਪਿਕ ਮੈਡਲ ਜਿੱਤਣ ਦੇ ਯੋਗ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।


ਇਸ ਮੌਕੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਹ ਖੇਡਾਂ ਕਰਵਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਖੇਡ ਜਗਤ ਵਿਚ ਨਵੀਂ ਸਵੇਰ ਲੈ ਕੇ ਆਵੇਗਾ। ਉਨਾਂ ਨੇ ਪੰਜਾਬ ਦੇ ਮਹਾਨ ਖਿਡਾਰੀਆਂ ਬਲਬੀਰ ਸਿੰਘ ਸੀਨੀਅਰ, ਪਰਦੁੱਮਣ ਸਿੰਘ, ਓਲੰਪੀਅਨ ਸੁਰਜੀਤ ਸਿੰਘ ਨੂੰ ਚੇਤੇ ਕਰਦਿਆਂ ਕਿਹਾ ਕਿ ਇਨਾਂ ਖਿਡਾਰੀਆਂ ਨੇ ਪੰਜਾਬ ਦਾ ਨਾਮ ਦੁਨੀਆਂ ਭਰ ਵਿਚ ਰੌਸਨ ਕੀਤਾ। ਉਨਾਂ ਨੇ ਉਮੀਦ ਜਾਹਰ ਕੀਤੀ ਕਿ ਇਹ ਖੇਡ ਮੇਲਾ ਉਭਰਦੇ ਖਿਡਾਰੀਆਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਉੱਤੇ ਮੈਡਲ ਜਿੱਤਣ ਦੇ ਸੁਪਨੇ ਸਾਕਾਰ ਕਰਨ ਦੀ ਦਿਸਾ ਵਿਚ ਉਸਾਰੂ ਮੰਚ ਸਾਬਤ ਹੋਵੇਗਾ।


ਇਸ ਦੌਰਾਨ ਸਕੂਲੀ ਬੱਚਿਆਂ ਵੱਲੋਂ ਸੱਭਿਆਚਾਰਕ ਪੇਸਕਾਰੀਆਂ ਨੇ ਦਰਸਕਾਂ ਦਾ ਮਨ ਮੋਹ ਲਿਆ। ਉੱਘੀਆਂ ਪੰਜਾਬੀ ਗਾਇਕਾਂ ਨੂਰਾਂ ਭੈਣਾਂ, ਪ੍ਰਸਿੱਧ ਗਾਇਕ ਅੰਮਿ੍ਰਤ ਮਾਨ ਅਤੇ ਰਣਜੀਤ ਬਾਵਾ ਦਰਸਕਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਬੱਚਿਆਂ ਨੇ ਸਕੇਟਿੰਗ ਅਤੇ ਜਿਮਨਾਸਟਿਕ ਪੇਸਕਾਰੀਆਂ ਨਾਲ ਦਰਸਕਾਂ ਦਾ ਮਨ ਮੋਹ ਲਿਆ।


ਇਸ ਤੋਂ ਪਹਿਲਾਂ, ਓਲੰਪੀਅਨ ਬਲਜੀਤ ਢਿੱਲੋਂ ਤੇ ਮਨਜੀਤ ਕੌਰ ਖੇਡਾਂ ਦਾ ਬੈਟਨ ਲੈ ਕੇ ਖੇਡ ਮੈਦਾਨ ਵਿਚ ਦਾਖਲ ਹੋਏ, ਇਸ ਤੋਂ ਬਾਅਦ ਵਾਰੋ-ਵਾਰੀ ਸੁਮਨ ਸ਼ਰਮਾ, ਰਜਿੰਦਰ ਰਹੇਲੂ, ਵਿਕਾਸ ਠਾਕੁਰ, ਸੁਖਪਾਲ ਪਾਲੀ, ਦਮਨੀਤ ਸਿੰਘ, ਹਰਪ੍ਰੀਤ ਹੈਪੀ, ਗੁਰਪ੍ਰੀਤ ਸਿੰਘ, ਸਵਰਨ ਸਿੰਘ ਵਿਰਕ, ਸਿਮਰਨਜੀਤ ਚਕਰ ਮਸ਼ਾਲ ਲੈ ਦੌੜੇ ਅਤੇ ਅਖੀਰ ਵਿਚ ਓਲੰਪੀਅਨ ਗੁਰਜੀਤ ਕੌਰ ਨੇ ਖੇਡਾਂ ਦੀ ਮਸ਼ਾਲ ਜਗਾਈ।


ਇਸ ਮੌਕੇ ਨਵਨੀਤ ਕੌਰ ਨੇ ਸਮੁੱਚੇ ਖਿਡਾਰੀਆਂ ਵੱਲੋਂ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁੱਕੀ। ਇਸ ਮੌਕੇ 23 ਜਿਲਿਆਂ ਦੇ ਮਾਰਚ ਪਾਸਟ ਦੀ ਅਗਵਾਈ ਕੰਵਰ ਅਜੇ ਸਿੰਘ ਰਾਣਾ ਨੇ ਕੀਤੀ।


ਇਸ ਮੌਕੇ ‘ਤੇ ਰਵਾਇਤੀ ਨਾਚ ‘ਗਿੱਧਾ‘ ਅਤੇ ‘ਭੰਗੜਾ‘ ਦੇ ਨਾਲ-ਨਾਲ ਖੇਡਾਂ ਨੂੰ ਦਰਸਾਉਂਦੀ ਪ੍ਰਭਾਵਸਾਲੀ ਵੀਡੀਓ ਨੇ ਦਰਸਕਾਂ ਦਾ ਮਨ ਮੋਹ ਲਿਆ ਅਤੇ ਉਨਾਂ ਨੂੰ ਪੱਬ ਚੱਕਣ ਲਈ ਮਜਬੂਰ ਕਰ ਦਿੱਤਾ। ਇਸੇ ਤਰਾਂ ਸਟੇਡੀਅਮ ਵਿੱਚ ਹੋਏ ਉਦਘਾਟਨੀ ਸਮਾਗਮ ਦੌਰਾਨ ਵਿਦਿਆਰਥੀਆਂ ਦੇ ਸਾਨਦਾਰ ਪ੍ਰਦਰਸਨ ਦੀ ਵੀ ਦਰਸਕਾਂ ਨੇ ਭਰਪੂਰ ਸਲਾਘਾ ਕਰਦਿਆਂ ਤਾੜੀਆਂ ਦੀ ਗੜਗੜਾਹਟ ਨਾਲ ਹੌਂਸਲਾ ਵਧਾਇਆ। ਇਸ ਮੌਕੇ ਹੋਈ ਆਤਿਸਬਾਜੀ ਦਾ ਵੀ ਹਾਜਰ ਲੋਕਾਂ ਨੇ ਆਨੰਦ ਮਾਣਿਆ।

AFRICAN SWINE FEVER ALERT: ਪਟਿਆਲਾ ਦੇ ਚਾਰ ਹੋਰ ਖੇਤਰਾਂ ਨੂੰ ਅਫ਼ਰੀਕਨ ਸਵਾਈਨ ਫ਼ੀਵਰ ਨਾਲ ਪ੍ਰਭਾਵਤ ਜ਼ੋਨ ਐਲਾਨਿਆ

 ਪਟਿਆਲਾ ਦੇ ਚਾਰ ਹੋਰ ਖੇਤਰਾਂ ਨੂੰ ਅਫ਼ਰੀਕਨ ਸਵਾਈਨ ਫ਼ੀਵਰ ਨਾਲ ਪ੍ਰਭਾਵਤ ਜ਼ੋਨ ਐਲਾਨਿਆ


ਚੰਡੀਗੜ੍ਹ, 30 ਅਗਸਤ:


ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪਟਿਆਲਾ ਦੇ ਚਾਰ ਹੋਰ ਖੇਤਰਾਂ ਨੂੰ ਅਫ਼ਰੀਕਨ ਸਵਾਈਨ ਫ਼ੀਵਰ ਨਾਲ ਪ੍ਰਭਾਵਤ ਜ਼ੋਨ ਐਲਾਨਿਆ ਗਿਆ ਹੈ। ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਰਵਾਸ ਬ੍ਰਾਹਮਣਾਂ, ਗੰਗਰੋਲਾ, ਬਾਬੂ ਸਿੰਘ ਕਾਲੋਨੀ ਅਬਲੋਵਾਲ ਅਤੇ ਬਾਬਾ ਜੀਵਨ ਸਿੰਘ ਬਸਤੀ ਪਾਸੀ ਰੋਡ ਪਟਿਆਲਾ ਬੀਮਾਰੀ ਦੇ ਕੇਂਦਰ ਵਜੋਂ ਨੋਟੀਫ਼ਾਈ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਭਾਰਤੀ ਖੇਤੀਬਾੜੀ ਖੋਜ ਕੌਂਸਲ (ਆਈ.ਸੀ.ਏ.ਆਰ.) -ਕੌਮੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾ, ਭੋਪਾਲ ਨੇ ਇਨ੍ਹਾਂ ਥਾਵਾਂ ਤੋਂ ਸੂਰਾਂ ਦੇ ਸੈਂਪਲਾਂ ਵਿੱਚ ਅਫ਼ਰੀਕਨ ਸਵਾਈਨ ਫ਼ੀਵਰ ਦੀ ਪੁਸ਼ਟੀ ਕੀਤੀ ਹੈ ਜਿਸ ਪਿੱਛੋਂ ਪਸ਼ੂ ਪਾਲਣ ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ ਬੀਮਾਰੀ ਦੇ ਇਨ੍ਹਾਂ ਕੇਂਦਰਾਂ ਤੋਂ 0 ਤੋਂ ਇੱਕ ਕਿਲੋਮੀਟਰ ਤੱਕ ਦੇ ਖੇਤਰ ਨੂੰ "ਸੰਕ੍ਰਮਿਤ ਜ਼ੋਨ" ਅਤੇ 1 ਤੋਂ 10 ਕਿਲੋਮੀਟਰ (9 ਕਿਲੋਮੀਟਰ) ਤੱਕ ਖੇਤਰ ਨੂੰ "ਨਿਗਰਾਨੀ ਜ਼ੋਨ" ਐਲਾਨ ਦਿੱਤਾ ਹੈ।


ਕੈਬਨਿਟ ਮੰਤਰੀ ਨੇ ਦੱਸਿਆ ਕਿ "ਅਫ਼ਰੀਕਨ ਸਵਾਈਨ ਫ਼ੀਵਰ ਦੇ ਕੰਟਰੋਲ ਅਤੇ ਖ਼ਾਤਮੇ ਲਈ ਕੌਮੀ ਕਾਰਜ-ਯੋਜਨਾ (ਜੂਨ 2020)" ਮੁਤਾਬਕ ਇਨ੍ਹਾਂ ਖੇਤਰਾਂ ਵਿੱਚ ਕੋਈ ਵੀ ਜ਼ਿੰਦਾ/ਮਰਿਆ ਸੂਰ (ਜੰਗਲੀ ਸੂਰਾਂ ਸਮੇਤ), ਨਾਨ-ਪ੍ਰੋਸੈਸਡ ਸੂਰ ਦਾ ਮੀਟ, ਸੂਰ ਪਾਲਣ ਫਾਰਮ ਜਾਂ ਬੈਕਯਾਰਡ ਸੂਰ ਪਾਲਣ ਤੋਂ ਕੋਈ ਵੀ ਫੀਡ ਜਾਂ ਸਮੱਗਰੀ/ਸਾਮਾਨ ਇਨਫ਼ੈਕਟਿਡ ਜ਼ੋਨ ਤੋਂ ਬਾਹਰ ਨਾ ਲਿਜਾਇਆ ਜਾਵੇਗਾ, ਨਾ ਹੀ ਜ਼ੋਨ ਵਿੱਚ ਲਿਆਂਦਾ ਜਾਵੇਗਾ। ਕੋਈ ਵੀ ਵਿਅਕਤੀ ਸੂਚੀਬੱਧ ਬੀਮਾਰੀ ਨਾਲ ਸੰਕ੍ਰਮਿਤ ਕਿਸੇ ਵੀ ਸੂਰ ਜਾਂ ਸੂਰ ਉਤਪਾਦ ਨੂੰ ਮਾਰਕੀਟ ਵਿੱਚ ਨਾ ਲਿਆਵੇਗਾ ਅਤੇ ਨਾ ਹੀ ਲਿਆਉਣ ਦੀ ਕੋਸ਼ਿਸ਼ ਕਰੇਗਾ।


ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਬੀਮਾਰੀ ਪਸ਼ੂਆਂ ਤੋਂ ਮਨੁੱਖਾਂ ਵਿੱਚ ਨਹੀਂ ਫੈਲਦੀ। ਇਸ ਲਈ ਘਬਾਰਾਉਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਇਹ ਬਹੁਤ ਘਾਤਕ ਬੀਮਾਰੀ ਹੈ ਜਿਸ ਤੋਂ ਸਾਵਧਾਨੀਆਂ ਅਪਣਾ ਕੇ ਹੀ ਬਚਾਅ ਕੀਤਾ ਜਾ ਸਕਦਾ ਹੈ।


ਸੂਰ ਪਾਲਕਾਂ ਨੂੰ ਬੀਮਾਰੀ ਦੀ ਰੋਕਥਾਮ ਲਈ ਸਰਕਾਰ ਨੂੰ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸੂਰ ਪਾਲਕ ਦੂਜੇ ਫਾਰਮਾਂ ਅਤੇ ਹੋਰਨਾਂ ਥਾਵਾਂ 'ਤੇ ਜਾਂ ਜ਼ਿਲ੍ਹਿਆਂ ਵਿੱਚ ਨਾ ਜਾਣ ਅਤੇ ਸੂਰਾਂ ਲਈ ਖ਼ੁਰਾਕ ਆਪਣੇ ਫਾਰਮ 'ਤੇ ਹੀ ਤਿਆਰ ਕਰਨ। ਇਸ ਤੋਂ ਇਲਾਵਾ ਸੂਰ ਵਪਾਰੀਆਂ ਤੇ ਕਾਰੋਬਾਰੀਆਂ ਅਤੇ ਉਨ੍ਹਾਂ ਦੇ ਵਾਹਨਾਂ ਨੂੰ ਵੀ ਆਪਣੇ ਫਾਰਮਾਂ 'ਤੇ ਆਉਣ ਤੋਂ ਸਖ਼ਤੀ ਨਾਲ ਰੋਕਿਆ ਜਾਵੇ।

2015 ਵਿੱਚ ਸ਼ੁਰੂ ਹੋਈ ਭਰਤੀ,7 ਸਾਲਾਂ ਬਾਅਦ ਕਾਉਂਸਲਿੰਗ ਸ਼ਡਿਊਲ

 

PSEB 10TH SUPPLIMENTRY EXAM DATE SHEET SEPTEMBER 2022

PSEB 12TH SUPPLIMENTRY EXAM DATE SHEET SEPTEMBER 2022

SCHOLARSHIP UPDATE: ਵੱਖ ਵੱਖ ਸਕਾਲਰਸ਼ਿਪ ਸਕੀਮਾਂ ਵਿੱਚ ਆਮਦਨ ਸਰਟੀਫਿਕੇਟ ਸਬੰਧੀ ਸਿੱਖਿਆ ਵਿਭਾਗ ਵੱਲੋਂ ਸਪਸ਼ਟੀਕਰਨ

 

DR. HARGOBIND KHURANA SCHOLARSHIP NEW INSTRUCTIONS

 

PUNJAB ETT RECRUITMENT/QUALIFICATION: ਪੰਜਾਬ ਸਰਕਾਰ ਨੇ ETT ਕਰਨ ਲਈ ਯੋਗਤਾ 'ਚ ਕੀਤਾ ਬਦਲਾਅ

 PUNJAB ETT RECRUITMENT/QUALIFICATION: ਪੰਜਾਬ 'ਚ ETT ਲਈ ਹੁਣ 10+2 ਨਹੀਂ,  ਗ੍ਰੈਜੂਏਟ ਹੋਣਾ ਜ਼ਰੂਰੀ ਸਰਕਾਰ ਨੇ ਕੀਤਾ ਯੋਗਤਾ 'ਚ  ਬਦਲਾਅ  

ਚੰਡੀਗੜ੍ਹ 29 ਅਗਸਤ 

ਪੰਜਾਬ ਵਿੱਚ ELEMENTARY TEACHER TRAINING   (ਈਟੀਟੀ) ਕਰਨ ਲਈ ਸਰਕਾਰ ਨੇ  ਵਿਦਿਅਕ ਯੋਗਤਾ ਵਿੱਚ  ਬਦਲਾਅ ਕੀਤਾ ਹੈ । ਪੰਜਾਬ  ਸਰਕਾਰ ਨੇ ਹੁਣ ETT  ਕਰਨ ਲਈ ਘੱਟੋ-ਘੱਟ ਵਿਦਿਅਕ ਯੋਗਤਾ 12ਵੀਂ ਦੀ ਬਜਾਏ GRADUATION ਕੀਤੀ ਹੈ।


 ਕੈਬਨਿਟ ਮੀਟਿੰਗ ਵਿੱਚ ਦਿਤੀ ETT ਦੀ ਨਵੀਂ ਵਿਦਿਅੱਕ ਯੋਗਤਾ ਨੂੰ ਮੰਜੂਰੀ 

ਪਿਛਲੇ ਹਫ਼ਤੇ ਹੋਈ ਕੈਬਨਿਟ ਮੀਟਿੰਗ ਵਿੱਚ ਇਸ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਸ ਦੇ ਨਾਲ ਹੀ 5994 ਈਟੀਟੀ ਦੀਆਂ ਅਸਾਮੀਆਂ 'ਤੇ ਭਰਤੀ ਲਈ ਪ੍ਰਕਿਰਿਆ ਵੀ ਸ਼ੁਰੂ ਹੋ ਜਾਵੇਗੀ ।


12 ਵੀਂ ਪਾਸ ਈਟੀਟੀ ਪਾਸ ਕਰਨ ਵਾਲੇ ਨੂੰ 5994 ਈਟੀਟੀ ਭਰਤੀ ਵਿੱਚ ਰਾਹਤ 

5994 ਈਟੀਟੀ ਭਰਤੀ ਵਿੱਚ ਇੱਕ ਵੱਡੀ ਰਾਹਤ ਦਿੱਤੀ ਗਈ ਹੈ  12ਵੀਂ ਈਟੀਟੀ ਪਾਸ ਕਰਨ ਵਾਲੇ ਵੀ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ।


2018 ਵਿੱਚ, ਸਰਕਾਰ ਨੇ ਇੱਕ  ਬਦਲਾਅ ਕਰਦੇ ਹੋਏ ਈਟੀਟੀ ਨੌਕਰੀ ਲਈ ਯੋਗਤਾ ਗ੍ਰਜੇਏਸਨ  ਕੀਤੀ ਸੀ, ਜਦੋਂ ਕਿ ਈਟੀਟੀ ਕਰਨ ਲਈ  ਵਿੱਦਿਅਕ ਯੋਗਤਾ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ। ਈਟੀਟੀ ਕਰਨ ਲਈ ਘੱਟੋ-ਘੱਟ ਯੋਗਤਾ ਸਿਰਫ਼ 12ਵੀਂ ਰੱਖੀ ਗਈ ਸੀ। ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਇਸ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ 26 ਅਗਸਤ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ  ਰਾਹਤ ਦਿੱਤੀ ਗਈ ਹੈ ਕਿ ਜਿਨ੍ਹਾਂ ਨੇ 12ਵੀਂ ਈਟੀਟੀ ਪਾਸ ਕੀਤੀ ਹੈ, ਉਹ ਵੀ 5994 ਨਵੀਆਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ। 


INSTRUCTIONS REGARDING LEAVES: ਸਿੱਖਿਆ ਵਿਭਾਗ ਵੱਲੋਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਛੁੱਟੀਆਂ ਸਬੰਧੀ ਹਦਾਇਤਾਂ ਜਾਰੀ,

 INSTRUCTIONS REGARDING LEAVES: ਸਿੱਖਿਆ ਵਿਭਾਗ ਵੱਲੋਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਛੁੱਟੀਆਂ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪੜ੍ਹੋ ਪੱਤਰ ਦੀ ਕਾਪੀ 

Also read:

PUNJAB ETT RECRUITMENT/QUALIFICATION: ਪੰਜਾਬ ਸਰਕਾਰ ਨੇ ETT ਕਰਨ ਲਈ ਯੋਗਤਾ 'ਚ ਕੀਤਾ ਬਦਲਾਅ 


ਮੁਲਾਜ਼ਮਾਂ ਲਈ ਵੱਡੀ ਖੱਬਰ: 1 ਜਨਵਰੀ ਤੋਂ ਪੰਜਾਬ ਸਰਕਾਰ ਮੁਲਾਜ਼ਮਾਂ ਦੇ GIS ਦੀਆਂ ਦਰਾਂ ਵਿਚ ਕਰੇਗੀ ਵਾਧਾ, 

GIS SUBSCRIPTION RATES WEF 1.1.2023: 1 ਜਨਵਰੀ 2023 ਤੋਂ ਮੁਲਾਜ਼ਮਾਂ ਦੇ GIS ਦੀ SUBSCRIPTION ਦਰਾਂ ਵਿਚ ਵਾਧਾ

 

LETTER REGARDING PTM: ਮਾਪੇ ਅਧਿਆਪਕ ਮਿਲਣੀ ਤੋਂ ਪਹਿਲਾਂ ਸਕੂਲ ਮੁਖੀਆਂ ਦੀ ਹੋਵੇਗੀ ORIENTATION

 

HOLIDAY ALERT: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੱਲ੍ਹ ਨੂੰ ਛੁੱਟੀ ਦਾ ਐਲਾਨ

 ਜਲੰਧਰ, 29 ਅਗਸਤ 2022: 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ਼ਾਮ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਮੈਗਾ ਖੇਡ ਸਮਾਗਮ 'ਖੇਡਾਂ ਵਤਨ ਪੰਜਾਬ ਦੀਆਂ' ਦਾ ਉਦਘਾਟਨ ਕੀਤਾ। ਇਸ ਮੌਕੇ ਜਲੰਧਰ ਦੇ ਸਾਰੇ ਸਕੂਲਾਂ ਦੇ ਬੱਚਿਆਂ ਨੇ ਵੱਖ-ਵੱਖ ਪੇਸ਼ਕਾਰੀਆਂ ਦਿੱਤੀਆਂ। ਜਿਸ ਲਈ ਸਕੂਲ ਦੇ ਬੱਚਿਆਂ ਨੇ ਕਾਫੀ ਮਿਹਨਤ ਅਤੇ ਤਿਆਰੀ ਕੀਤੀ ਹੈ। ਇਸ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਭਲਕੇ 30 ਅਗਸਤ ਨੂੰ ਜਲੰਧਰ ਦੇ ਸਾਰੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ।


ਮਾਪੇ ਅਧਿਆਪਕ ਮਿਲਣੀ ਦੀ ਮਿਤੀ ਵਿੱਚ ਬਦਲਾਅ ਪੜ੍ਹੋ ਲਾਈਵ] "ਖੇਡਾਂ ਵਤਨ ਪੰਜਾਬ ਦੀਆਂ" ਦਾ ਉਦਘਾਟਨੀ ਸਮਾਰੋਹ ਗੁਰੂ ਸਿੰਘ ਸਟੇਡੀਅਮ, ਜਲੰਧਰ ਤੋਂ

[ਲਾਈਵ] "ਖੇਡਾਂ ਵਤਨ ਪੰਜਾਬ ਦੀਆਂ" ਦਾ ਉਦਘਾਟਨੀ ਸਮਾਰੋਹ ਗੁਰੂ ਸਿੰਘ ਸਟੇਡੀਅਮ, ਜਲੰਧਰ ਤੋਂ[LIVE] Inauguration ceremony of "Khedan Watan Punjab Diyan" at Guru Gobind Singh Stadium, Jalandhar.

WATCH LIVE 

https://youtu.be/yYEFBTDnH1s


ਬਿਜਲੀ ਵਿਭਾਗ ਨੇ ਪਿਛਲੇ ਛੇ ਮਹੀਨਿਆਂ ਦੌਰਾਨ 1702 ਉਮੀਦਵਾਰਾਂ ਨੂੰ ਨੌਕਰੀਆਂ ਦਿੱਤੀਆਂ

 ਬਿਜਲੀ ਵਿਭਾਗ ਨੇ ਪਿਛਲੇ ਛੇ ਮਹੀਨਿਆਂ ਦੌਰਾਨ 1702 ਉਮੀਦਵਾਰਾਂ ਨੂੰ ਨੌਕਰੀਆਂ ਦਿੱਤੀਆਂ


2314 ਹੋਰ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਜਾਰੀ


ਚੰਡੀਗੜ੍ਹ, 29 ਅਗਸਤ:


ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਿਛਲੇ ਛੇ ਮਹੀਨੇ ਦੇ ਸਮੇਂ ਦੌਰਾਨ ਸੂਬੇ ਦੇ 1702 ਉਮੀਦਵਾਰਾਂ ਨੂੰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਅਤੇ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਟੀ.ਸੀ.ਐਲ.) ਵਿੱਚ ਰੋਜ਼ਗਾਰ ਮੁਹੱਈਆ ਕਰਵਾਇਆ ਹੈ। ਇਸਦੇ ਨਾਲ ਹੀ 2314 ਹੋਰ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਜਾਰੀ ਹੈ।


ਪੰਜਾਬ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ/ਰੋਜ਼ਗਾਰ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।ਉਨ੍ਹਾਂ ਦੱਸਿਆ ਕਿ ਮੌਜੂਦਾ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਵਿੱਚ ਹੁਣ ਤੱਕ 889 ਲੋਅਰ ਡਵੀਜ਼ਨ ਕਲਰਕ, ਜੂਨੀਅਰ ਇੰਜੀਨੀਅਰ, ਅਸਿਸਟੈਂਟ ਸਬ ਸਟੇਸ਼ਨ ਅਟੈਨਡੈਂਟਾਂ ਆਦਿ ਨੂੰ ਸਰਕਾਰੀ ਨੌਕਰੀ ਮੁਹੱਈਆ ਕਰਵਾਈ ਗਈ ਹੈ।ਉਨ੍ਹਾਂ ਦੱਸਿਆ ਕਿ ਹੁਣ ਤੱਕ ਨੌਕਰੀ ਦੌਰਾਨ ਜਾਨ ਗਵਾਉਣ ਵਾਲੇ 86 ਕਰਮਚਾਰੀਆਂ ਦੇ ਵਾਰਿਸਾਂ ਨੂੰ ਪੀ.ਐਸ.ਪੀ.ਸੀ.ਐਲ. ਵਿੱਚ ਤਰਸ ਦੇ ਆਧਾਰ `ਤੇ ਸਰਕਾਰੀ ਨੌਕਰੀ ਦਿੱਤੀ ਜਾ ਚੁੱਕੀ ਹੈ।


ਬਿਜਲੀ ਮੰਤਰੀ ਨੇ ਦੱਸਿਆ ਕਿ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਟੀ.ਸੀ.ਐਲ.) ਵਿੱਚ ਜੁਲਾਈ, 2022 ਤੱਕ 727 ਜੂਨੀਅਰ ਇੰਜੀਨੀਅਰ (ਸਬ ਸਟੇਸ਼ਨ), ਅਸਿਸਟੈਂਟ ਸਬ ਸਟੇਸ਼ਨ ਅਟੈਨਡੈਂਟਾਂ ਅਤੇ ਅਸਿਸਟੈਂਟ ਲਾਈਨਮੈਨ ਆਦਿ ਨੂੰ ਸਰਕਾਰੀ ਨੌਕਰੀ ਦਿੱਤੀ ਜਾ ਚੁੱਕੀ ਹੈ।


ਸ. ਈ.ਟੀ.ਓ. ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਵਿੱਚ 624 ਨੌਜਵਾਨਾਂ ਨੂੰ ਜੇ.ਈ. ਅਤੇ ਕਲਰਕਾਂ ਦੀਆਂ ਅਸਾਮੀਆਂ ਵਿਰੁੱਧ ਭਰਤੀ ਕਰਨ ਦੀ ਪ੍ਰਕਿਰਿਆ ਜਾਰੀ ਹੈ ਅਤੇ ਛੇਤੀ ਹੀ ਉਨ੍ਹਾਂ ਨੂੰ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਜਾਣਗੇ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਜ਼ਿਕਰ ਕਰਦਿਆਂ ਦੱਸਿਆ ਕਿ 1690 ਅਸਿਸਟੈਂਟ ਲਾਈਨ ਮੈਨਜ਼ ਨੂੰ ਭਰਤੀ ਕਰਨ ਲਈ ਇਸ਼ਤਿਹਾਰ ਜਾਰੀ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੇ ਯੋਗ ਨੌਜਵਾਨ ਛੇਤੀ ਹੀ ਇਨ੍ਹਾਂ ਅਸਾਮੀਆਂ `ਤੇ ਨਿਯੁਕਤ ਹੋਣਗੇ।


ਬਿਜਲੀ ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਸਾਰੇ ਵਿਭਾਗਾਂ ਵਿੱਚ ਖਾਲੀ ਪਈਆਂ ਅਸਾਮੀਆਂ ਵਿਰੁੱਧ ਯੋਗ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।ਉਨ੍ਹਾਂ ਦੱਸਿਆ ਕਿ ਮੌਜੂਦਾ ਪੰਜਾਬ ਸਰਕਾਰ ਨੇ ਸੱਤਾ ਸੰਭਾਲਦਿਆਂ ਹੀ ਸਾਰੇ ਵਿਭਾਗਾਂ ਵਿੱਚ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੀਆਂ ਹਦਾਇਤਾਂ ਦਿੱਤੀਆਂ ਸਨ।ਉਨ੍ਹਾਂ ਦੱਸਿਆ ਕਿ ਆਉਣ ਵਾਲੇ ਕੁੱਝ ਮਹੀਨਿਆਂ ਦੌਰਾਨ ਵੱਡੀ ਗਿਣਤੀ ਵਿੱਚ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ।

KHED MELA 2022: "ਖੇਡਾਂ ਵਤਨ ਪੰਜਾਬ ਦੀਆਂ" -ਜੇਤੂਆਂ ਨੂੰ ਮਿਲਣਗੇ 6 ਕਰੋੜ ਰੁਪਏ ਦੇ ਇਨਾਮ**ਪੰਜਾਬ ਵਿੱਚ 'ਖੇਡ ਇਨਕਲਾਬ' ਲਿਆਉਣਗੀਆਂ "ਖੇਡਾਂ ਵਤਨ ਪੰਜਾਬ ਦੀਆਂ": ਐਮ ਐਲ ਏ ਸੰਤੋਸ਼ ਕਟਾਰੀਆ-*


*ਕਰੀਬ ਦੋ ਮਹੀਨੇ ਚੱਲਣ ਵਾਲੇ ਖੇਡ ਮਹਾਂਕੁੰਭ ਵਿੱਚ 5 ਲੱਖ ਤੋਂ ਵੱਧ ਖਿਡਾਰੀ ਲੈਣਗੇ ਹਿੱਸਾ*


*ਜੇਤੂਆਂ ਨੂੰ ਮਿਲਣਗੇ 6 ਕਰੋੜ ਰੁਪਏ ਦੇ ਇਨਾਮ*


*ਸਾਰੇ ਜੇਤੂ ਖਿਡਾਰੀ ਸੂਬੇ ਦੀ ਗ੍ਰੇਡੇਸ਼ਨ ਨੀਤੀ ਵਿੱਚ ਹੋਣਗੇ ਕਵਰ*

ਪ੍ਰਮੋਦ ਭਾਰਤੀ


*ਨਵਾਂਸ਼ਹਿਰ, 29 ਅਗਸਤ, 2022:*

ਐਮ ਐਲ ਏ ਸੰਤੋਸ਼ ਕੁਮਾਰੀ ਕਟਾਰੀਆ ਨੇ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਸੂਬੇ ਦੀ ਜਵਾਨੀ ਨੂੰ ਨਸ਼ਿਆਂ ਤੋਂ ਹਟਾ ਕੇ ਖੇਡਾਂ ਵਾਲੇ ਪਾਸੇ ਜੋੜਨ ਦੇ ਉਦੇਸ਼ ਨਾਲ ਕਰਵਾਈਆਂ ਜਾ ਰਹੀਆਂ "ਖੇਡਾਂ ਵਤਨ ਪੰਜਾਬ ਦੀਆਂ" ਨੂੰ ਨੌਜਵਾਨੀ 'ਚ ਨਵਾਂ ਜੋਸ਼ ਭਰਨ ਵਾਲਾ ਉਪਰਾਲਾ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਸੂਬੇ 'ਚ "ਖੇਡ ਇਨਕਲਾਬ" ਆਏਗਾ।  ਉਨ੍ਹਾਂ ਕਿਹਾ ਕਿ ਅੱਜ 29 ਅਗਸਤ ਤੋਂ ਸ਼ੁਰੂ ਹੋ ਕੇ ਕਰੀਬ ਦੋ ਮਹੀਨੇ ਚੱਲਣ ਵਾਲੇ ਇਸ ਖੇਡ ਮਹਾਂਕੁੰਭ ਵਿੱਚ ਸੂਬੇ ਦੇ 5 ਲੱਖ ਤੋਂ ਵਧੇਰੇ ਉੱਭਰਦੇ ਖਿਡਾਰੀ ਭਾਗ ਲੈਣਗੇ। ਭਗਵੰਤ ਮਾਨ ਸਰਕਾਰ ਨੇ ਜੇਤੂਆਂ ਲਈ 6 ਕਰੋੜ ਰੁਪਏ ਦੇ ਇਨਾਮ ਰੱਖੇ ਹਨ ਅਤੇ ਸਾਰੇ ਜੇਤੂ ਖਿਡਾਰੀ ਸੂਬੇ ਦੀ ਗ੍ਰੇਡੇਸ਼ਨ ਨੀਤੀ ਵਿੱਚ ਕਵਰ ਹੋਣਗੇ।


   ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ਮੌਕੇ ਅੱਜ ਮਨਾਏ ਜਾ ਰਹੇ ਕੌਮੀ ਖੇਡ ਦਿਵਸ ਮੌਕੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਇਨ੍ਹਾਂ ਖੇਡਾਂ ਦਾ ਆਗ਼ਾਜ਼ ਕਰ ਦਿੱਤਾ ਗਿਆ ਹੈ, ਜਿਸ ਨਾਲ ਸਾਰਾ ਪੰਜਾਬ ਖੇਡਾਂ ਦੇ ਰੰਗ ਵਿੱਚ ਰੰਗਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 1 ਸਤੰਬਰ ਤੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਮੁਕਾਬਲੇ ਸ਼ੁਰੂ ਹੋ ਜਾਣਗੇ। ਬਲਾਕ ਪੱਧਰੀ ਮੁਕਾਬਲਿਆਂ ਦੇ ਜੇਤੂ 12 ਸਤੰਬਰ ਤੋਂ 22 ਸਤੰਬਰ ਤੱਕ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਭਿੜਨਗੇ ਅਤੇ ਇਨ੍ਹਾਂ ਮੁਕਾਬਲਿਆਂ ਦੇ ਜੇਤੂਆਂ 10 ਅਕਤੂਰ ਤੋਂ 21 ਅਕਤੂਬਰ ਤੱਕ ਰਾਜ ਪੱਧਰੀ ਖੇਡ ਮੁਕਾਬਿਲਆਂ ਵਿੱਚ ਆਪਣੇ ਜੌਹਰ ਵਿਖਾਉਣਗੇ।


    ਸ੍ਰੀਮਤੀ ਕਟਾਰੀਆ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਸੋਚ ਹੈ ਕਿ ਕਿਸੇ ਵੇਲੇ ਖੇਡਾਂ ਵਿੱਚ ਪਹਿਲੇ ਨੰਬਰ 'ਤੇ ਰਹੇ ਪੰਜਾਬ ਨੂੰ ਮੁੜ ਖੇਡਾਂ ਵਿੱਚ ਮੋਹਰੀ ਸੂਬਾ ਬਣਾਇਆ ਜਾਵੇ ਅਤੇ ਆਪਣੇ ਇਸੇ ਉਦੇਸ਼ ਨੂੰ ਲੈ ਕੇ ਉਨ੍ਹਾਂ ਨੇ ਇਹ ਮਹਾਂਕੁੰਭ ਉਲੀਕਿਆ ਹੈ। ਖੇਡ ਤੇ ਯੁਵਕ ਸੇਵਾਵਾਂ ਵਿਭਾਗ ਨੇ ਇਨ੍ਹਾਂ ਖੇਡਾਂ ਨੇ ਸੁਚੱਜੇ ਪ੍ਰਬੰਧ ਕੀਤੇ ਹਨ ਤਾਂ ਜੋ ਸੂਬ ਵਿੱਚ ਖੇਡ ਪ੍ਰਤਿਭਾ ਤੇ ਹੁਨਰ ਦੀ ਭਾਲ ਕੀਤੀ ਜਾ ਸਕੇ, ਖੇਡਾਂ ਦਾ ਪੱਧਰ ਹੋਰ ਉੱਚਾ ਚੁੱਕਿਆ ਜਾ ਸਕੇ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਖੇਡਾਂ ਨਾਲ ਜੋੜ ਕੇ ਸਿਹਤਮੰਦ ਪੰਜਾਬ ਸਿਰਜਿਆ ਜਾ ਸਕੇ।

    ਇਸ ਖੇਡ ਮਹਾਂਕੁੰਭ ਵਿੱਚ ਗ੍ਰੇਡੇਸ਼ਨ ਸੂਚੀ ਵਾਲੀਆਂ ਮਾਨਤਾ ਪ੍ਰਾਪਤ 28 ਖੇਡਾਂ ਵਿੱਚ ਅੰਡਰ-14, ਅੰਡਰ-17, ਅੰਡਰ-21, 21-40 ਸਾਲ, 40-50 ਸਾਲ ਅਤੇ 50 ਸਾਲ ਤੋਂ ਵੱਧ ਕੁੱਲ ਛੇ ਉਮਰ ਵਰਗ ਵਿੱਚ ਬਲਾਕ ਪੱਧਰ ਤੋਂ ਸੂਬਾ ਪੱਧਰ ਤੱਕ 5 ਲੱਖ ਦੇ ਕਰੀਬ ਖਿਡਾਰੀ ਅਤੇ ਪੈਰਾ-ਖਿਡਾਰੀ ਹਿੱਸਾ ਲੈਣਗੇ।

    ਉਨ੍ਹਾਂ ਦੱਸਿਆ ਕਿ ਖੇਡ ਮੇਲੇ ਵਿੱਚ ਹਿੱਸਾ ਲੈਣ ਦੇ ਇਛੁੱਕ ਖਿਡਾਰੀ www.punjabkhedmela2022.in ਪੋਰਟਲ 'ਤੇ 30 ਅਗਸਤ ਤੱਕ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬਲਾਕ ਪੱਧਰ ਉਤੇ ਵਾਲੀਬਾਲ, ਅਥਲੈਟਿਕਸ, ਫੁਟਬਾਲ, ਕਬੱਡੀ (ਨੈਸ਼ਨਲ ਸਟਾਈਲ, ਸਰਕਲ ਸਟਾਈਲ), ਖੋ-ਖੋ ਅਤੇ ਰੱਸ਼ਾਕਸੀ ਦੇ ਮੁਕਾਬਲੇ ਹੋਣਗੇ। ਇਸੇ ਤਰ੍ਹਾਂ ਜ਼ਿਲ੍ਹਾ ਪੱਧਰ 'ਤੇ ਬਲਾਕ ਪੱਧਰੀ ਖੇਡਾਂ ਤੋਂ ਇਲਾਵਾ ਹੈਂਡਬਾਲ, ਸਾਫਟਬਾਲ, ਜੂਡੋ, ਰੋਲਰ ਸਕੇਟਿੰਗ, ਗੱਤਕਾ, ਕਿੱਕ ਬਾਕਸਿੰਗ, ਹਾਕੀ, ਨੈਟਬਾਲ, ਬੈਡਮਿੰਟਨ, ਬਾਸਕਟਬਾਲ, ਪਾਵਰ ਲਿਫਟਿੰਗ, ਲਾਅਨ ਟੈਨਿਸ, ਕੁਸ਼ਤੀ, ਤੈਰਾਕੀ, ਮੁੱਕੇਬਾਜ਼ੀ, ਟੇਬਲ ਟੈਨਿਸ ਅਤੇ ਵੇਟਲਿਫਟਿੰਗ ਦੇ ਮੁਕਾਬਲੇ ਹੋਣਗੇ। ਸੂਬਾ ਪੱਧਰ 'ਤੇ ਜ਼ਿਲ੍ਹਾ ਪੱਧਰੀ ਖੇਡਾਂ ਤੋਂ ਇਲਾਵਾ ਤਲਵਾਰਬਾਜ਼ੀ, ਤੀਰਅੰਦਾਜ਼ੀ, ਨਿਸ਼ਾਨੇਬਾਜ਼ੀ, ਰੋਇੰਗ, ਜਿਮਨਾਸਟਿਕ ਅਤੇ ਸ਼ਤਰੰਜ ਦੇ ਮੁਕਾਬਲੇ ਹੋਣਗੇ।

    ਉਨ੍ਹਾਂ ਦੱਸਿਆ ਕਿ 41-50 ਸਾਲ ਅਤੇ 50 ਸਾਲ ਤੋਂ ਵੱਧ ਉਮਰ ਵਰਗ ਵਿੱਚ ਸਿਰਫ ਟੇਬਲ ਟੈਨਿਸ, ਲਾਅਨ ਟੈਨਿਸ, ਬੈਡਮਿੰਟਨ, ਵਾਲੀਬਾਲ ਅਤੇ ਅਥਲੈਟਿਕਸ ਦੇ ਮੁਕਾਬਲੇ ਹੋਣਗੇ ਅਤੇ ਜੇਤੂਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ।

PTM RE-SCHDULE: ਮਾਪੇ ਅਧਿਆਪਕ ਮਿਲਣੀ ਦੇ ਸ਼ਡਿਊਲ ਵਿੱਚ ਬਦਲਾਅ, ਨਵੀਂ ਮਿਤੀ ਜਾਰੀ

ਚੰਡੀਗੜ੍ਹ, 29 ਅਗਸਤ 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ BIMONTHLY ਪ੍ਰੀਖਿਆਵਾਂ ਉਪਰੰਤ ਸਕੂਲਾਂ ਨੂੰ ਨਤੀਜਾ ਤਿਆਰ ਕਰਨ ਅਤੇ PARENTS MEETING ਸਬੰਧੀ ਮਿਤੀਆਂ ਵਿੱਚ ਬਦਲਾਅ ਕੀਤਾ ਹੈ। Bimonthly ਪ੍ਰੀਖਿਆ ਦੀਆਂ ਉੱਤਰ ਪੱਤਰੀਆਂ ਚੈਕ ਕਰਨ ਉਪਰੰਤ ਇਸ ਦਾ ਪੂਰਾ ਰਿਕਾਰਡ ਵਿਸ਼ਾ-ਵਾਰ, ਜਮਾਤ-ਵਾਰ ਅਤੇ ਵਿਦਿਆਰਥੀ-ਵਾਰ ਸਕੂਲ ਪੱਧਰ ਤੇ ਰੱਖਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸਕੂਲ ਮੁੱਖੀ ਵੱਲੋਂ ਇਸ ਪ੍ਰੀਖਿਆ ਦਾ ਨਤੀਜਾ ਮਿਤੀ ਅਗਸਤ 29, 2022 ਤਕ ਤਿਆਰ ਕਰਵਾਉਣ ਲਈ ਕਿਹਾ ਗਿਆ ਹੈ।

ਆਂਗਣਵਾੜੀ ਭਰਤੀ 2022: ਆਂਗਣਵਾੜੀ ਵਰਕਰਾਂ ਦੀ ਭਰਤੀ, ਨੋਟੀਫਿਕੇਸ਼ਨ,ਉਮਰ , ਸਿਲੈਕਸਨ, ਅਪਲਾਈ ਕਰਨ ਲਈ ਲਿੰਕ  

PUNJAB KHED MELA ONLINE REGISTRATION LIST OF GAMES, AGE, CRITERIA, LIST OF PRIZE 


ਵਿਦਿਆਰਥੀਆਂ ਦੀ ਕਾਰਗੁਜਾਰੀ ਉਹਨਾਂ ਦੇ ਮਾਪਿਆਂ ਨਾਲ ਸਾਂਝੀ ਕਰਨ ਲਈ ਮਾਪੇ ਅਧਿਆਪਕ ਮਿਲਣੀ ਦੀ ਮਿਤੀ ਵਿੱਚ ਬਦਲਾਅ ਕੀਤਾ ਗਿਆ ਹੈ ।  ਹੁਣ ਮਾਪੇ ਅਧਿਆਪਕ ਮਿਲਣੀ 3 ਸਤੰਬਰ ਨੂੰ ਹੋਵੇਗੀ।ਪਾਓ ਹਰੇਕ ਅਪਡੇਟ ਟੈਲੀਗਰਾਮ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈👈👈

PTM RESCHEDULE DOWNLOAD OFFICIAL LETTER HERE 

Also read:

PSEB EXAMINATION MARCH 2022:  STRUCTURE OF QUESTION PAPER DOWNLOAD HERE 

PUNJAB GOVT HOLIDAYS SEPTEMBER 2022: ਸਕੂਲਾਂ/ ਬੈਂਕਾਂ ਵਿੱਚ   ਸਤੰਬਰ ਮਹੀਨੇ ਦੀਆਂ ਛੁੱਟੀਆਂ TEACHER FEST 2022: ਟੀਚਰ ਫੈਸਟ 2022 ਰੀ-ਸ਼ਡਿਉਲ, ਦੇਖੋ ਨਵਾਂ ਸ਼ਡਿਊਲ
PTM RE-SCHDULE: ਮਾਪੇ ਅਧਿਆਪਕ ਮਿਲਣੀ ਦੇ ਸ਼ਡਿਊਲ ਵਿੱਚ ਬਦਲਾਅ, ਨਵੀਂ ਮਿਤੀ ਜਾਰੀ

 


PSEB MATHEMATICS 6TH, 7TH, 9TH AND 11TH MARKS DISTRIBUTION FOR SESSION 2022-23SST AND ENGLISH FAIR 2022: ਸਕੂਲਾਂ ਵਿੱਚ 5 ਸਤੰਬਰ ਤੋਂ ਲੱਗਣਗੇ ਮੇਲੇ , ਸਕੂਲਾਂ ਨੂੰ ਕਰੋੜਾਂ ਰੁਪਏ ਦੀ ਰਾਸ਼ੀ ਜਾਰੀ
TEACHER FEST 2022: ਟੀਚਰ ਫੈਸਟ 2022 ਰੀ-ਸ਼ਡਿਉਲ, ਦੇਖੋ ਨਵਾਂ ਸ਼ਡਿਊਲ

TEACHER FEST 2022: ALL UPDATE ABOUT TEACHER FEST 2022 


Also read:

PSEB EXAMINATION MARCH 2022:  STRUCTURE OF QUESTION PAPER DOWNLOAD HERE 

PUNJAB GOVT HOLIDAYS SEPTEMBER 2022: ਸਕੂਲਾਂ/ ਬੈਂਕਾਂ ਵਿੱਚ   ਸਤੰਬਰ ਮਹੀਨੇ ਦੀਆਂ ਛੁੱਟੀਆਂ TEACHER FEST 2022: ਟੀਚਰ ਫੈਸਟ 2022 ਰੀ-ਸ਼ਡਿਉਲ, ਦੇਖੋ ਨਵਾਂ ਸ਼ਡਿਊਲ
PTM RE-SCHDULE: ਮਾਪੇ ਅਧਿਆਪਕ ਮਿਲਣੀ ਦੇ ਸ਼ਡਿਊਲ ਵਿੱਚ ਬਦਲਾਅ, ਨਵੀਂ ਮਿਤੀ ਜਾਰੀ

 


PSEB MATHEMATICS 6TH, 7TH, 9TH AND 11TH MARKS DISTRIBUTION FOR SESSION 2022-23SST AND ENGLISH FAIR 2022: ਸਕੂਲਾਂ ਵਿੱਚ 5 ਸਤੰਬਰ ਤੋਂ ਲੱਗਣਗੇ ਮੇਲੇ , ਸਕੂਲਾਂ ਨੂੰ ਕਰੋੜਾਂ ਰੁਪਏ ਦੀ ਰਾਸ਼ੀ ਜਾਰੀ
SST AND ENGLISH FAIR 2022: ਸਕੂਲਾਂ ਵਿੱਚ 5 ਸਤੰਬਰ ਤੋਂ ਲੱਗਣਗੇ ਮੇਲੇ , ਸਕੂਲਾਂ ਨੂੰ ਕਰੋੜਾਂ ਰੁਪਏ ਦੀ ਰਾਸ਼ੀ ਜਾਰੀ

 

DOWNLOAD COMPLETE LETTER REGARDING SST ENGLISH FAIR 2022

ਬੀ ਐਲ ਓ ਨੂੰ ‌2 ਦਿਨ ਸਕੂਲਾਂ ਤੋਂ ਮਿਲੀ ਛੋਟ

 

ਕਲੱਸਟਰ ਤੰਗੋਸਾਹ ਦੀਆਂ ਖੇਡਾਂ ਸੰਪੰਨ, ਜੇਤੂ ਵਿਦਿਆਰਥੀ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਲੈਣਗੇ ਭਾਗ:- ਅੰਜੂ ਬਾਲਾ

 ਕਲੱਸਟਰ ਤੰਗੋਸਾਹ ਦੀਆਂ ਖੇਡਾਂ ਸੰਪੰਨ।

ਜੇਤੂ ਵਿਦਿਆਰਥੀ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਲੈਣਗੇ ਭਾਗ:- ਅੰਜੂ ਬਾਲਾ।


ਪਠਾਨਕੋਟ, 29 ਅਗਸਤ ( )

ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵੰਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਡੀ.ਜੀ. ਸਿੰਘ ਦੀ ਅਗਵਾਈ ਅਤੇ ਅੰਜੂ ਬਾਲਾ ਸੈਂਟਰ ਹੈਡ ਟੀਚਰ ਤੰਗੋਸਾਹ ਦੀ ਦੇਖ-ਰੇਖ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਤੰਗੋਸਾਹ ਵਿਖੇ ਕਰਵਾਈਆਂ ਗਈਆਂ ਕਲੱਸਟਰ ਪੱਧਰੀ ਖੇਡਾਂ ਸ਼ਾਨੌ-ਸ਼ੌਕਤ ਨਾਲ ਸਮਾਪਤ ਹੋ ਗਈਆਂ। ਕਲੱਸਟਰ ਪੱਧਰੀ ਖੇਡਾਂ ਦੀ ਸ਼ੁਰੁਆਤ ਮੁੱਖ ਮਹਿਮਾਨ ਬੀਪੀਈਓ ਰਿਸ਼ਮਾਂ ਦੇਵੀ ਨੇ ਰਿਬਨ ਕੱਟ ਕੇ ਕੀਤਾ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ, ਜਦਕਿ ਬਲਾਕ ਸਪੋਰਟਸ ਅਫ਼ਸਰ ਗੁਰਸ਼ਰਨਜੀਤ ਕੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਖੇਡ ਮੁਕਾਬਲਿਆਂ ਦੌਰਾਨ ਬੈਡਮਿੰਟਨ, ਲੜਕੀਆਂ ਦੀਆਂ ਦੌੜਾ, ਲੰਬੀ ਛਾਲ, ਕਬੱਡੀ, ਰੱਸੀ ਟੱਪਣਾ, ਆਦਿ ਖੇਡ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਸੈਂਟਰ ਹੈਡ ਟੀਚਰ ਅੰਜੂ ਬਾਲਾ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਸੈਂਟਰ ਦੇ ਤੇਰਾਂ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਸੀ। ਜਿਨ੍ਹਾਂ ਵਿੱਚ ਬੈਡਮਿੰਟਨ(ਕੁੜੀਆਂ) ਦੇ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਮਦਾਰਪੁਰ ਦੀ ਨਿਮਰਤਾ ਨੇ ਪਹਿਲਾਂ ਸਥਾਨ, ਸਰਕਾਰੀ ਪ੍ਰਾਇਮਰੀ ਸਕੂਲ ਸਾਲੋਵਾਲ ਦੀ ਜਾਨਵੀ ਨੇ ਦੂਜਾ ਸਥਾਨ, ਸਰਕਾਰੀ ਪ੍ਰਾਇਮਰੀ ਸਕੂਲ ਠਾਕੁਰਪੁਰ ਦੀ ਅੰਮ੍ਰਿਤ ਨੇ ਤੀਜਾ ਸਥਾਨ, ਬੈਡਮਿੰਟਨ (ਮੁੰਡੇ) ਮੁਕਾਬਲਿਆਂ ਵਿੱਚ ਠਾਕੁਰਪੁਰ ਦੇ 

ਅਰਮਾਨ ਨੇ ਪਹਿਲਾਂ ਸਥਾਨ, ਤੰਗੋਸਾਹ ਦੇ ਸਿਵਧਰ ਨੇ ਦੂਜਾ ਸਥਾਨ ਅਤੇ ਅਲੀ ਖਾਂ ਦੇ ਰੋਹਿਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਰੱਸੀ ਟੱਪਣਾ (ਮੁੰਡਿਆਂ) ਦੇ ਮੁਕਾਬਲਿਆਂ ਵਿੱਚ ਡੱਲਾ ਬਲੀਮ ਦਾ ਪ੍ਰਿੰਸ ਨੇ ਪਹਿਲਾਂ ਸਥਾਨ, ਮਦਾਰਪੁਰ ਦੇ ਦਿਲਬਾਗ ਨੇ ਦੂਜਾ ਸਥਾਨ ਅਤੇ ਠਾਕੁਰਪੁਰ ਦੇ ਰਿਤਿਕ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਰੱਸੀ ਟੱਪਣਾ (ਕੁੜੀਆਂ) ਦੇ ਮੁਕਾਬਲਿਆਂ ਵਿੱਚ ਠਾਕੁਰਪੁਰ ਦੀ ਭੂਮਿਕਾ ਨੇ ਪਹਿਲਾਂ ਸਥਾਨ, ਮਦਾਰਪੁਰ ਦੀ ਰਾਧਿਕਾ ਸ਼ਰਮਾ ਨੇ ਦੂਜਾ ਸਥਾਨ ਅਤੇ ਬਹਿਦੋਚੱਕ ਦੀ ਏਕਮ ਜੋਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਖੋ-ਖੋ ਦੇ ਮੁਕਾਬਲਿਆਂ ਵਿੱਚ ਮਦਾਰਪੁਰ ਦੀ ਰਾਧੀਕਾ ਸ਼ਰਮਾ, ਕਿਰਨ, ਮੀਰਾ, ਵੈਦੋਚੱਕ ਦੀ ਏਕਮ, 

ਠਾਕੁਰਪੁਰ ਦੀ ਕਨੀਕਸਾ, ਭੂਮਿਕਾ, ਤੰਗੋਸਾਹ ਦੀ ਤਨਵੀ, ਪੂਰਵੀ, ਜੋਤੀ, ਪਲਕ, ਸਲੋਵਾਲ ਦੀ ਖੁਸ਼ੀ ਅਤੇ ਅੰਮ੍ਰਿਤ ਦੀ ਟੀਮ ਜੇਤੂ ਰਹੀ, ਕਬੱਡੀ ਦੇ ਮੁਕਾਬਲਿਆਂ ਵਿੱਚ ਪ੍ਰਿੰਸ ਡੱਲਾ ਬਲੀਮ, ਸੁਰਮੋਦੀਨ, ਸਰਮੋਲਾੜੀ, ਆਕਰਸ਼ਿਤ ਸਾਲੋਵਾਲ, ਲਵਦੀਪ ਤੰਗੋਸਾਹ, ਦਿਵਿਆਂਸ਼ ਠਾਕੁਰਪੁਰ, ਪ੍ਰਿੰਸ ਡੱਲਾ ਬਲੀਮ, ਜਸਵੰਤ ਢੋਲੋਵਾਲ, ਜੁਬੇਰ ਡੱਲਾ ਭਲੀਮ, ਸਾਗਰ ਪਹਾੜੋਚੱਕ ਦੀ ਟੀਮ ਜੇਤੂ ਰਹੀ। ਲੰਮੀ ਛਾਲ(ਮੁੰਡਿਆਂ) ਦੇ ਮੁਕਾਬਲਿਆਂ ਵਿੱਚ ਪ੍ਰਿੰਸ ਡੱਲਾ ਬਲੀਮ ਨੇ ਪਹਿਲਾਂ, ਰੋਹਿਤ ਡੱਲਾ ਬਲੀਮ ਨੇ ਦੂਜਾ, ਆਕਰਸ਼ਿਤ ਸਾਲੋਵਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਦਕਿ ਲੰਮੀ ਛਾਲ( ਕੁੜੀਆਂ) ਦੇ ਮੁਕਾਬਲਿਆਂ ਵਿੱਚ ਅੰਮ੍ਰਿਤ ਠਾਕੁਰਪੁਰ ਨੇ ਪਹਿਲਾਂ, ਏਕਮ ਬਹਿਦੋਚੱਕ ਨੇ ਦੂਜਾ ਅਤੇ ਕਨਿਸ਼ਕ ਠਾਕੁਰਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀ‌: ਦੌੜ(ਮੁੰਡੇ) ਮੁਕਾਬਲਿਆਂ ਵਿੱਚ ਸੁਰਮੋਦੀਨ ਸਰਮੋਲਾੜੀ ਨੇ ਪਹਿਲਾਂ, ਪ੍ਰਿੰਸ ਤੰਗੋਸਾਹ ਨੇ ਦੂਜਾ ਅਤੇ ਪ੍ਰਿੰਸ ਡੱਲਾ ਬਲੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 200 ਮੀ: ਦੌੜ(ਮੁੰਡਿਆਂ) ਦੇ ਮੁਕਾਬਲਿਆਂ ਵਿੱਚ ਪ੍ਰਿੰਸ ਡੱਲਾ ਬਲੀਮ ਨੇ ਪਹਿਲਾਂ, ਸੁਰਮੋਦੀਨ ਸਰਮੋਲਾੜੀ ਨੇ ਦੂਜਾ, ਰੋਹਿਤ ਡੱਲਾ ਭਲੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਦਕਿ 100 ਮੀ: ਦੌੜ(ਕੁੜੀਆਂ) ਦੇ ਮੁਕਾਬਲਿਆਂ ਵਿੱਚ ਮੁਸਕਾਨ ਡੱਲਾ ਬਲੀਮ ਨੇ ਪਹਿਲਾਂ, ਪਲਕ ਤੰਗੋਸਾਹ ਨੇ ਦੂਜਾ ਅਤੇ ਹਰਗੁਨ ਹਯਾਤੀਚੱਕ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਨੇ ਜੇਤੂ ਵਿਦਿਆਰਥੀਆਂ ਦੇ ਅਧਿਆਪਕਾਂ ਅਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਖਿਡਾਰੀਆਂ ਨੂੰ ਬਲਾਕ ਪੱਧਰੀ ਮੁਕਾਬਲਿਆਂ ਲਈ ਹੋਰ ਜ਼ਿਆਦਾ ਪਰੈਕਟਿਸ ਕਰਵਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਐਚਟੀ ਰਾਕੇਸ਼ ਸੈਣੀ, ਰਾਜੇਸ਼ ਸ਼ਰਮਾ, ਸੁਨੀਤ ਕੁਮਾਰ, ਸੁਰਜੀਤ ਕੁਮਾਰ, ਸੋਨਿਆਂ, ਸ਼ਸ਼ੀ ਗਿੱਲ, ਪਰਮਜੀਤ, ਨਿਰਮਲਜੀਤ, ਮਮਤਾ ਆਦਿ ਹਾਜ਼ਰ ਸਨ। 

ਫੋਟੋ ਕੈਪਸ਼ਨ:- ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਦੇ ਹੋਏ ਬੀਪੀਈਓ ਰਿਸ਼ਮਾਂ ਦੇਵੀ, ਸੈਂਟਰ ਹੈਡ ਟੀਚਰ ਅੰਜੂ ਬਾਲਾ ਅਤੇ ਹੋਰ।

ਫੋਟੋ ਕੈਪਸ਼ਨ:- ਵੱਖ ਵੱਖ ਖੇਡਾਂ ਵਿੱਚ ਭਾਗ ਲੈਂਦੇ ਹੋਏ ਬੱਚੇ।

SST 8TH CHAPTER -1 : IMPORTANT QUESTION AND ANSWERS

ਸਮਾਜਿਕ ਵਿਗਿਆਨ- ਅੱਠਵੀਂ ਪਾਠ- 1 ਸਾਧਨ ਕਿਸਮਾਂ ਅਤੇ ਸਾਂਭ ਸੰਭਾਲ


ਪ੍ਰਸ਼ਨ.1 ਸਾਧਨਾਂ ਤੋਂ ਤੁਹਾਡਾ ਕੀ ਭਾਵ ਹੈ?

ਉੱਤਰ : ਅਜਿਹੇ ਕੁਦਰਤੀ ਜਾਂ ਮਨੁੱਖ ਦੁਆਰਾ ਬਣਾਏ ਪਦਾਰਥ ਜਿਹੜੇ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਕਰਦੇ ਹਨ, ਸਾਧਨ ਅਖਵਾਉਂਦੇ ਹਨ । ਸਾਧਨ ਕੁਦਰਤੀ ਅਤੇ ਗੈਰ ਕੁਦਰਤੀ ਦੋਵੇਂ ਤਰ੍ਹਾਂ ਦੇ ਹੋ ਸਕਦੇ ਹਨ |


ਪ੍ਰਸ਼ਨ 2:  ਕੁਦਰਤੀ ਸਾਧਨ ਕਿਹੜੇ ਹਨ ਅਤੇ ਇਹੀ ਸਾਨੂੰ ਕੌਣ ਪ੍ਰਦਾਨ ਕਰਦਾ ਹੈ?

ਉੱਤਰ- ਕੁਦਰਤੀ ਸਾਧਨ ਕੁਦਰਤ ਦੁਆਰਾ ਮਨੁੱਖ ਨੂੰ ਪ੍ਰਦਾਨ ਕੀਤੇ ਗਏ ਹਨ ਜਿਵੇਂ ਕਿ ਜੰਗਲ, ਦਰਿਆ, ਖਣਿਜ ਪਦਾਰਥ, ਸੂਰਜੀ ਸ਼ਕਤੀ, ਸਮੁੰਦਰ ਆਦਿ।


ਪ੍ਰਸ਼ਨ 3. ਸਾਧਨਾਂ ਦੀਆਂ ਕਿਸਮਾਂ ਦੀ ਸੂਚੀ ਬਣਾਓ ।

ਉੱਤਰ- ਸਾਧਨਾਂ ਦੀਆਂ ਕਿਸਮਾਂ :- 

 • 1. ਜੀਵ ਅਤੇ ਨਿਰਜੀਵ ਸਾਧਨ
 • 2. ਵਿਕਸਿਤ ਅਤੇ ਸੰਭਾਵਿਤ ਸਾਧਨ 
 • 3. ਮੁੱਕਣਯੋਗ ਅਤੇ ਨਾ-ਮੁੱਕਣਯੋਗ ਸਾਧਨ 
 • 4. ਮਿੱਟੀ ਅਤੇ ਭੂਮੀ ਸਾਧਨ 
 • 5. ਸਮੁੰਦਰੀ ਅਤੇ ਖਇਜ ਸਾਧਨ 
 • 6. ਮਨੁੱਖੀ ਸਾਧਨ 
 

 ਪ੍ਰਸ਼ਨ 4. ਮਿੱਟੀ ਦੀ ਪਰਿਭਾਸ਼ਾ ਲਿਖੋ।

ਉੱਤਰ- ਮਿੱਟੀ ਧਰਤੀ ਦੀ ਸਭ ਤੋਂ ਉੱਪਰਲੀ ਛੋਟੀ ਜਿਹੀ ਪਰਤ ਹੈ ਜਿਹੜੀ ਮੂਲ ਚੱਟਾਨ ਦੇ ਟੁੱਟਣ ਭੱਜਣ ਜੀਵਾਂ ਅਤੇ ਰੁੱਖ ਬੂਟਿਆਂ ਦੇ ਗਲਣ ਸੜਨ ਕਾਰਨ ਬਣਦੀ ਹੈ ।

ਪ੍ਰਸ਼ਨ 5. ਸਮੁੰਦਰਾਂ ਤੋਂ ਸਾਨੂੰ ਕੀ ਕੀ ਪ੍ਰਾਪਤ ਹੁੰਦਾ ਹੈ?

ਉੱਤਰ- ਸਮੁੰਦਰ ਸਾਨੂੰ ਬਹੁਤ ਵੱਡੀ ਮਾਤਰਾ ਵਿੱਚ ਮੱਛੀਆਂ,ਮੋਤੀ, ਘੋਗੇ, ਸਿੱਪੀਆਂ, ਹੀਰੇ ਜਵਾਹਰਾਤ ਆਦਿ ਦਿੰਦੇ ਹਨ। ਕਈ ਥਾਵਾਂ ਤੇ ਸਮੁੰਦਰੀ ਤੱਟਾਂ ਤੋਂ ਪੈਟਰੋਲੀਅਮ ਪਦਾਰਥ ਵੀ ਪ੍ਰਾਪਤ ਹੁੰਦੇ ਹਨ।

 ਪ੍ਰਸ਼ਨ 6. ਸਾਧਨਾਂ ਦੀ ਸਹੀ ਸਾਂਭ ਸੰਭਾਲ ਕਿਵੇਂ ਹੋ ਸਕਦੀ ਹੈ?


ਉੱਤਰ- 1.ਵਰਤੋਂ ਸਮੇਂ ਇਨ੍ਹਾਂ ਨੂੰ ਵਿਅਰਥ ਨਾ ਜਾਣ ਦਿੱਤਾ ਜਾਵੇ। 

2. ਦੁਬਾਰਾ ਵਰਤੇ ਜਾ ਸਕਣ ਵਾਲੇ ਸਾਧਨਾਂ ਨੂੰ ਮੁੜ ਵਰਤੋਂ ਵਿਚ ਲਿਆਂਦਾ ਜਾਵੇ।

 3. ਇਨ੍ਹਾਂ ਦੀ ਵਰਤੋਂ ਸਬੰਧੀ ਨਿਯਮ ਬਣਾਏ ਜਾਣ। 

4.ਲੋਕਾਂ ਵਿੱਚ ਸਾਧਨਾਂ ਦੀ ਸਾਂਭ ਸੰਭਾਲ ਬਾਰੇ ਜਾਗ੍ਰਿਤੀ ਪੈਦਾ ਕੀਤੀ ਜਾਵੇ।


ਪ੍ਰਸ਼ਨ 7. ਜੀਵ ਅਤੇ ਨਿਰਜੀਵ ਸਾਧਨਾਂ ਵਿੱਚ ਅੰਤਰ ਸਪਸ਼ਟ ਕਰੋ


ਉੱਤਰ: ਜੀਵ ਸਾਧਨ ਉਹ ਮੁਢਲੇ ਸਾਧਨ ਹਨ ਜਿਹੜੇ ਕਿ ਜਾਨਦਾਰ ਵਸਤਾਂ ਤੋਂ ਉਤਪੰਨ ਹੁੰਦੇ ਹਨ। ਜੀਵ ਜੰਤੂ ਅਤੇ ਪੌਦੇ ਜੀਵ ਸਾਧਨ ਅਖਵਾਉਂਦੇ ਹਨ।

ਕੁਦਰਤ ਤੋਂ ਮਿਲਣ ਵਾਲੀਆਂ ਨਿਰਜੀਵ ਵਸਤੂਆਂ ਜਿਵੇਂ ਕਿ ਖਣਿਜ ਪਦਾਰਥ, ਸੂਰਜ, ਪਾਈ ਆਦਿ ਨਿਰਜੀਵ ਸਾਧਨ ਅਖਵਾਉਂਦੇ ਹਨ।


ਪ੍ਰਸ਼ਨ 8:ਭੂਮੀ ਅਤੇ ਮਿੱਟੀ ਸਾਧਨ ਦੀ ਮਹੱਤਤਾ ਤੇ ਇੱਕ ਸੰਖੇਪ ਨੋਟ ਲਿਖੋ।


ਉੱਤਰ:  ਭੂਮੀ ਅਤੇ ਮਿੱਟੀ ਸਾਧਨ ਦੀ ਵਰਤੋ ਮਨੁੱਖ ਦੁਆਰਾ ਖੇਤੀਬਾੜੀ ਕਰਨ, ਉਦਯੋਗ ਲਗਾਉਣ, ਆਵਾਜਾਈ ਦੇ ਸਾਧਨ ਵਿਕਸਤ ਕਰਨ, ਖੇਡਾਂ ਖੇਡਣ, ਸੈਰ-ਸਪਾਟੇ ਆਦਿ ਕੰਮਾਂ ਲਈ ਕੀਤੀ ਜਾਂਦੀ ਹੈ।

ਪ੍ਰਸ਼ਨ 9:  ਖਣਿਜ ਪਦਾਰਥ ਸਾਨੂੰ ਕਿਥੋਂ ਪ੍ਰਾਪਤ ਹੁੰਦੇ ਹਨ ਅਤੇ ਇਨ੍ਹਾਂ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ?


ਉੱਤਰ:  ਖਣਿਜ ਸਾਧਨ ਧਰਤੀ ਵਿੱਚੋਂ ਮਿਲਣ ਵਾਲੇ ਪਦਾਰਥ ਹਨ । ਖਣਿਜ ਸਾਧਨ ਅਲੱਗ-ਅਲੱਗ ਪ੍ਰਕਾਰ ਦੀਆਂ ਚਟਾਨਾਂ ਤੋਂ ਪ੍ਰਾਪਤ ਹੁੰਦੇ ਹਨ। ਇਹਨਾਂ ਨੂੰ ਉਦਯੋਗਾਂ ਵਿਚ ਵਰਤਿਆ ਜਾਂਦਾ ਹੈ। ਖਣਿਜ ਸਾਡੇ ਉਦਯੋਗਾਂ ਦਾ ਆਧਾਰ ਮੰਨੇ ਜਾਂਦੇ ਹਨ।


 


ਪ੍ਰਸ਼ਨ 10:ਵਿਕਸਿਤ ਅਤੇ ਸੰਭਾਵਿਤ ਸਾਧਨਾਂ ਨੂੰ ਉਦਾਹਰਨ ਸਹਿਤ ਸਮਝਾਓ।


ਉੱਤਰ:  ਜਿਹੜੇ ਸਾਧਨ ਕਿਸੇ ਲਾਭਦਾਇਕ ਆਰਥਿਕ ਮਕਸਦ ਵਾਸਤੇ ਵਰਤੇ ਜਾਂਦੇ ਹਨ ਉਨ੍ਹਾਂ ਨੂੰ ਵਿਕਸਿਤ ਸਾਧਨ ਕਿਹਾ ਜਾਂਦਾ ਹੈ। ਜਿਹੜੇ ਸਾਧਨ ਮੌਜੂਦ ਤਾਂ ਹਨ ਪਰ ਉਨ੍ਹਾਂ ਦੀ ਵਰਤੋਂ ਨਹੀਂ ਹੁੰਦੀ, ਉਨ੍ਹਾਂ ਨੂੰ ਸੰਭਾਵਤ ਸਾਧਨ ਕਿਹਾ ਜਾਂਦਾ ਹੈ। ਪਹਾੜਾਂ ਤੋਂ ਉੱਤਰਦੀਆਂ ਨਦੀਆਂ ਬਿਜਲੀ ਪੈਦਾ ਕਰਨ ਵਾਸਤੇ ਸਾਧਨ ਹਨ। ਜਦੋਂ ਨਦੀਆਂ ਦੇ ਇਸ ਪਾਣੀ ਤੋਂ ਬਿਜਲੀ ਤਿਆਰ ਕੀਤੀ ਜਾਂਦੀ ਹੈ ਤਾਂ ਇਹ ਪਾਈ ਵਿਕਸਿਤ ਸਾਧਨ ਅਖਵਾਉਂਦਾ ਹੈ।


ਪ੍ਰਸ਼ਨ 11. ਮੁੱਕਣਯੋਗ ਸਾਧਨਾ ਦੀ ਵਰਤੋ ਸਾਨੂੰ ਸਮਝਦਾਰੀ ਅਤੇ ਸੰਕੋਚ ਨਾਲ ਕਿਉਂ ਕਰਨੀ ਚਾਹੀਦੀ ਹੈ?

ਉੱਤਰ- ਮੁੱਕਣਯੋਗ ਸਾਧਨਾ ਦਾ ਭੰਡਾਰ ਨਿਸਚਿਤ ਹੈ, ਜਿਹੜਾ ਇਕ ਵਾਰ ਖਤਮ ਹੋ ਜਾਣ ਤੇ ਦੁਬਾਰਾ ਪ੍ਰਾਪਤ ਨਹੀਂ ਹੋਵੇਗਾ। ਇਸ ਲਈ ਸਾਨੂੰ ਇਹਨਾਂ ਮੁਕਣ ਯੋਗ ਸਾਧਨਾਂ ਦੀ ਵਰਤੋਂ ਬਹੁਤ ਹੀ ਸਮਝਦਾਰੀ ਅਤੇ ਸੰਕੋਚ ਨਾਲ ਕਰਨੀ ਚਾਹੀਦੀ ਹੈ।

ਪ੍ਰਸ਼ਨ 12. ਸਾਧਨਾਂ ਤੋਂ ਤੁਹਾਡਾ ਕੀ ਭਾਵ ਹੈ? ਇਨ੍ਹਾਂ ਦੀਆਂ ਕਿਸਮਾਂ ਦੱਸਦੇ ਹੋਏ ਸਾਂਭ-ਸੰਭਾਲ ਦਾ ਮਹੱਤਵ ਅਤੇ ਸਾਂਭ ਸੰਭਾਲ ਵਾਸਤੇ ਅਪਣਾਏ ਜਾ ਸਕਣ ਵਾਲੇ ਢੰਗਾਂ ਦਾ ਵਰਨਣ ਕਰੋ।


ਉੱਤਰ- ਅਜਿਹੇ ਕੁਦਰਤੀ ਜਾਂ ਮਨੁੱਖ ਦੁਆਰਾ ਬਣਾਏ ਪਦਾਰਥ ਜਿਹੜੇ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਕਰਦੇ ਹਨ, ਸਾਧਨ ਅਖਵਾਉਂਦੇ ਹਨ।

ਸਾਧਨਾਂ ਦੀਆਂ ਕਿਸਮਾਂ :- 

1. ਜੀਵ ਅਤੇ ਨਿਰਜੀਵ ਸਾਧਨ 2. ਵਿਕਸਿਤ ਅਤੇ ਸੰਭਾਵਿਤ ਸਾਧਨ 3. ਮੁੱਕਣਯੋਗ ਅਤੇ ਨਾ-ਮੁੱਕਣਯੋਗ ਸਾਧਨ 4. ਮਿੱਟੀ ਅਤੇ ਭੂਮੀ ਸਾਧਨ 5. ਸਮੁੰਦਰੀ ਅਤੇ ਖਣਿਜ ਸਾਧਨ 6.ਮਨੁੱਖੀ ਸਾਧਨ


ਸਾਂਭ-ਸੰਭਾਲ ਦਾ ਮਹੱਤਵ :- ਬਹੁਤ ਸਾਰੇ ਸਾਧਨ ਜਿਵੇਂ ਕਿ ਕੋਲਾ ਅਤੇ ਪੈਟਰੋਲੀਅਮ ਪਦਾਰਥ ਇੱਕ ਵਾਰ ਖਤਮ ਹੋ ਜਾਣ ਤੇ ਦੁਬਾਰਾ ਪ੍ਰਾਪਤ ਨਹੀਂ ਹੋਣਗੇ।ਇਸ ਲਈ ਸਾਧਨਾਂ ਦੀ ਸਾਂਭ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ।


ਸਾਂਭ ਸੰਭਾਲ ਵਾਸਤੇ ਅਪਣਾਏ ਜਾ ਸਕਣ ਵਾਲੇ ਢੰਗ:- 

1.ਵਰਤੋਂ ਸਮੇਂ ਇਨ੍ਹਾਂ ਨੂੰ ਵਿਅਰਥ ਨਾ ਜਾਣ ਦਿੱਤਾ ਜਾਵੇ। 

2. ਦੁਬਾਰਾ ਵਰਤੇ ਜਾ ਸਕਣ ਵਾਲੇ ਸਾਧਨਾਂ ਨੂੰ ਮੁੜ ਵਰਤੋਂ ਵਿਚ ਲਿਆਂਦਾ ਜਾਵੇ। 

3. ਇਨ੍ਹਾਂ ਦੀ ਵਰਤੋਂ ਸਬੰਧੀ ਨਿਯਮ ਬਣਾਏ ਜਾਣ। 

4. ਲੋਕਾਂ ਵਿੱਚ ਸਾਧਨਾਂ ਦੀ ਸਾਂਭ ਸੰਭਾਲ ਬਾਰੇ ਜਾਗ੍ਰਿਤੀ ਪੈਦਾ ਕੀਤੀ ਜਾਵੇ।


ਅਖੀਰਲੇ ਦਿਨ ਫੁੱਟਬਾਲ ਮੁਕਾਬਲਿਆਂ ‘ਚ ਮੁੰਡੇ–ਕੁੜੀਆਂ ਨੇ ਦਿਖਾਏ ਜੌਹਰ

 ਜੋਗਾ ਦੀਆਂ ਜੋਨਲ ਸਕੂਲ ਖੇਡਾਂ ਸ਼ਾਨੋ–ਸ਼ੌਕਤ ਨਾਲ ਸੰਪੰਨ


ਅਖੀਰਲੇ ਦਿਨ ਫੁੱਟਬਾਲ ਮੁਕਾਬਲਿਆਂ ‘ਚ ਮੁੰਡੇ–ਕੁੜੀਆਂ ਨੇ ਦਿਖਾਏ ਜੌਹਰਹਰਦੀਪ ਸਿੰਘ ਸਿੱਧੂ

ਚੰਡੀਗੜ੍ਹ 29 ਅਗਸਤ:ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਜੋਗਾ ਵਿਖੇ ਚੱਲ ਰਹੇ ਜੋਨ ਪੱਧਰੀ ਟੂਰਨਾਮੈਂਟ ਦੇ ਅਖੀਰਲੇ ਦਿਨ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰਨ ਲਈ ਜਿਲ੍ਹਾ ਯੂਥ ਅਫ਼ਸਰ ਨਹਿਰੂ ਯੂਵਾ ਕੇਂਦਰ ਮਾਨਸਾ ਸਰਬਜੀਤ ਸਿੰਘ, ਪ੍ਰਬੰਧਕੀ ਅਫ਼ਸਰ ਸੰਦੀਪ ਘੰਡ, ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ, ਜੋਨ ਪ੍ਰਧਾਨ ਪ੍ਰਿੰਸੀਪਲ ਅਵਤਾਰ ਸਿੰਘ ਤੇ ਸਕੂਲ ਮੁਖੀ ਸਸਸ ਜੋਗਾ (ਮੁੰਡੇ) ਪਰਮਿੰਦਰ ਸਿੰਘ ਨੇ ਸ਼ਿਰਕਤ ਕੀਤੀ। ਆਏ ਮਹਿਮਾਨਾਂ ਨੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਹੋਇਆਂ ਖੇਡਾਂ ਵਿੱਚ ਵਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ।

ਜੋਨਲ ਸਕੱਤਰ ਪੀ.ਟੀ.ਆਈ. ਵਿਨੋਦ ਕੁਮਾਰ ਨੇ ਦੱਸਿਆ ਕਿ ਫੁੱਟਬਾਲ ਲੜਕੇ ਅੰਡਰ 14 ਸਾਲ ਵਿੱਚ ਸਨਾਵਰ ਸਮਾਰਟ ਸਕੂਲ ਭੁਪਾਲ ਨੇ ਪਹਿਲਾ, ਪੁਲਿਸ ਪਬਲਿਕ ਸਕੂਲ ਤਾਮਕੋਟ ਨੇ ਦੂਜਾ ਤੇ ਅਲਪਾਇਨ ਵੈਲੀ ਸਕੂਲ ਅਕਲੀਆਂ ਨੇ ਤੀਜਾ, ਅੰਡਰ 17 ਵਿੱਚ ਸਸਸ (ਮੁੰਡੇ) ਜੋਗਾ ਨੇ ਪਹਿਲਾ, ਸਨਾਵਰ ਸਮਾਰਟ ਸਕੂਲ ਭੁਪਾਲ ਨੇ ਦੂਜਾ ਤੇ ਪੁਲਿਸ ਪਬਲਿਕ ਸਕੂਲ ਤਾਮਕੋਟ ਨੇ ਤੀਜਾ, ਅੰਡਰ 19 ਵਿੱਚ ਪੁਲਿਸ ਪਬਲਿਕ ਸਕੂਲ ਨੇ ਪਹਿਲਾ, ਸਨਾਵਰ ਸਮਾਰਟ ਸਕੂਲ ਭੁਪਾਲ ਨੇ ਦੂਜਾ ਤੇ ਸਸਸ (ਮੁੰਡੇ) ਜੋਗਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਵਰਗ ਵਿੱਚ ਅੰਡਰ 14 ਅਤੇ ਅੰਡਰ 19 ਸਾਲ ਵਿੱਚੋਂ ਸਸਸ (ਕੁ) ਜੋਗਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।

ਇਸ ਮੌਕੇ ਸਰੀਰਕ ਸਿੱਖਿਆ ਅਧਿਆਪਕ ਸਮਰਜੀਤ ਸਿੰਘ ਬੱਬੀ, ਪਾਲਾ ਸਿੰਘ, ਗੁਰਜੀਤ ਸਿੰਘ ਮਾਨ, ਮਨਜੀਤ ਸਿੰਘ ਜਟਾਣਾ, ਬਲਦੇਵ ਸਿੰਘ, ਦਰਸ਼ਨ ਸਿੰਘ, ਰਾਜਨਦੀਪ ਸਿੰਘ, ਮਨਪ੍ਰੀਤ ਸਿੰਘ, ਗੁਰਲਾਭ ਸਿੰਘ, ਗੁਰਜਿੰਦਰ ਸਿੰਘ ਰਮਨਦੀਪ ਸਿੰਘ, ਕਮਲਪ੍ਰੀਤ ਸਿੰਘ, ਹਰਜੀਤ ਸਿੰਘ ਹੈਰੀ, ਗੁਰਪ੍ਰੀਤ ਬਰਾੜ, ਹਰਦੀਪ ਮੰਡ ਮੱਤੀ, ਵੀਰਪਾਲ ਕੌਰ, ਗਗਨਦੀਪ ਕੌਰ, ਅਮਨਦੀਪ ਕੌਰ, ਜਸਵਿੰਦਰ ਕੌਰ, ਸਰਬਜੀਤ ਕੌਰ, ਕਰਮਜੀਤ ਕੌਰ, ਮਨਦੀਪ ਕੌਰ, ਕੁਲਵਿੰਦਰ ਸਿੰਘ, ਪ੍ਰਿੰਸੀਪਲ ਰਾਜ ਕੁਮਾਰ, ਰਵੀ ਸਿੰਘ, ਰਾਜਦੀਪ ਸਿੰਘ, ਅਵਤਾਰ ਸਿੰਘ, ਹਰਦੀਪ ਸਿੰਘ, ਰੂਬਲ, ਇੰਦਰਜੀਤ ਸਿੰਘ, ਵੀਰਪਾਲ ਕੌਰ, ਮਨਜੋਤ ਕੋਚ ਜੋਗਾ ਹਾਜ਼ਰ ਸਨ।

ਕਬੱਡੀ ਸਰਕਲ ਅੰਡਰ 14 ‘ਚ ਸਰਕਾਰੀ ਹਾਈ ਸਕੂਲ ਬਦਰਾ ਨੇ ਸਰਕਾਰੀ ਹਾਈ ਸਕੂਲ ਧੂਰਕੋਟ ਨੂੰ ਹਰਾਇਆ


 ਕਬੱਡੀ ਸਰਕਲ ਅੰਡਰ 14 ‘ਚ ਸਰਕਾਰੀ ਹਾਈ ਸਕੂਲ ਬਦਰਾ ਨੇ ਸਰਕਾਰੀ ਹਾਈ ਸਕੂਲ ਧੂਰਕੋਟ ਨੂੰ ਹਰਾਇਆ


ਹਰਦੀਪ ਸਿੰਘ ਸਿੱਧੂ

ਚੰਡੀਗੜ੍ਹ 29 ਅਗਸਤ: ਜੋਨਲ ਪ੍ਰਧਾਨ ਕਮ ਪ੍ਰਿੰਸੀਪਲ ਮੇਜਰ ਸਿੰਘ ਦੀ ਦੇਖ–ਰੇਖ ਹੇਠ ਜੋਨ ਪੱਖੋ ਕਲਾਂ ਅਧੀਨ ਆਉਂਦੇ ਸਰਕਰੀ ਤੇ ਪ੍ਰਾਈਵੇਟ ਸਕੂਲਾਂ ਦੀਆਂ ਚੱਲ ਰਹੀਆਂ ਜੋਨਲ ਖੇਡਾਂ ਦੇ ਅਖੀਰਲੇ ਦਿਨ ਕਬੱਡੀ (ਸਰਕਲ ਸਟਾਇਲ) ਦੇ ਬੜੇ ਫਸਵੇਂ ਤੇ ਰੌਚਕ ਮੁਕਾਬਲੇ ਹੋਏ। ਸਰਕਾਰੀ ਹਾਈ ਸਕੂਲ ਧੂਰਕੋਟ ਵਿਖੇ ਹੋਏ ਇਹਨਾਂ ਖੇਡ ਮੁਕਾਬਲਿਆਂ ਮੌਕੇ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਮੁੱਖ ਸੇਵਾਦਾਰ ਗੁਰਦੁਆਰਾ ਕਥਾ ਪ੍ਰਕਾਸ਼ ਧੂਰਕੋਟ ਬਾਬਾ ਲਾਲ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਹੈੱਡ ਮਿਸਟ੍ਰੈਸ ਹਰਪ੍ਰੀਤ ਕੌਰ ਨੇ ਖਿਡਾਰੀਆਂ ਵੱਲੋਂ ਦਿਖਾਈ ਜਾ ਰਹੀ ਖੇਡ ਭਾਵਨਾ ਦੀ ਪ੍ਰਸੰਸ਼ਾ ਕੀਤੀ ਤੇ ਸਰੀਰਕ ਤੰਦਰੁਸਤੀ ਬਣਾਈ ਰੱਖਣ ਸਾਰੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।

ਜੋਨਲ ਸਕੱਤਰ ਪੀ.ਟੀ.ਆਈ. ਸੱਤਪਾਲ ਸ਼ਰਮਾ ਨੇ ਦੱਸਿਆ ਕਿ ਕਬੱਡੀ (ਸਰਕਲ ਸਟਾਇਲ) (ਲੜਕੇ) ਅੰਡਰ 17 ਵਿੱਚ ਸਰਕਾਰੀ ਹਾਈ ਸਕੂਲ ਧੂਰਕੋਟ ਨੇ ਸਰਕਰੀ ਸੈਕੰਡਰੀ ਸਕੂਲ ਰੂੜੇਕੇ ਕਲਾਂ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਅੰਡਰ 19 ਵਿੱਚ ਸਰਕਾਰੀ ਸੈਕੰਡਰੀ ਸਕੂਲ ਰੂੜੇਕੇ ਕਲਾਂ ਨੇ ਸਰਕਾਰੀ ਸੈਕੰਡਰੀ ਸਕੂਲ ਹੰਡਿਆਇਆ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਅੰਡਰ 14 ਵਿੱਚ ਸਰਕਾਰੀ ਹਾਈ ਸਕੂਲ ਬਦਰਾ ਦੀ ਟੀਮ ਨੇ ਸਰਕਾਰੀ ਹਾਈ ਸਕੂਲ ਧੂਰਕੋਟ ਨੂੰ ਮਾਤ ਦੇ ਕੇ ਪਹਿਲਾ ਸਥਾਨ ਹਾਸਲ ਕੀਤਾ।

ਇਸ ਮੌਕੇ ਪ੍ਰਿੰਸੀਪਲ ਮੇਜਰ ਸਿੰਘ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜਸਵੀਰ ਸਿੰਘ, ਕਲੱਬ ਪ੍ਰਧਾਨ ਮੱਘਰ ਸਿੰਘ ਧਾਲੀਵਾਲ, ਜਸਪਿੰਦਰ ਕੌਰ, ਤਰਵਿੰਦਰ ਸਿੰਘ, ਅਮਨਦੀਪ ਕੌਰ, ਹਰਿੰਦਰ ਮੱਲ੍ਹੀ, ਮਲਕੀਤ ਸਿੰਘ, ਗੁਰਦੀਪ ਸਿੰਘ ਬੁਰਜਹਰੀ, ਜਸਪ੍ਰੀਤ ਸਿੰਘ, ਪ੍ਰਗਟ ਸਿੰਘ, ਜਗਵੰਤ ਸਿੰਘ (ਜੈਕ ਸਰਾਂ), ਗੁਰਜੀਤ ਸਿੰਘ, ਪ੍ਰਗਟ ਸਿੰਘ, ਹਰਜੀਤ ਸਿੰਘ ਜੋਗਾ ਆਦਿ ਮੌਜੂਦ ਸਨ।

PSEB MATHEMATICS 6TH, 7TH, 9TH AND 11TH MARKS DISTRIBUTION FOR SESSION 2022-23

 

DOWNLOAD PSEB MATHEMATICS DISTRIBUTION OF MARKS FOR SESSION 2022-23 ( 6TH, 7TH,9TH AND 11TH)

BREAKING NEWS: ਆਂਗਨਵਾੜੀ ਯੂਨੀਅਨ ਦੀ ਪ੍ਰਧਾਨ ਦਾ ਕਤਲ

 ਆਂਗਨਵਾੜੀ ਯੂਨੀਅਨ ਦੀ ਪ੍ਰਧਾਨ ਦਾ ਕਤਲ


ਅੰਮ੍ਰਿਤਸਰ: ਅਮ੍ਰਿਤਸਰ ਦਿਹਾਤੀ ਪੁਲਿਸ ਅਧੀਨ ਆਉਂਦੇ ਪਿੰਡ ਬਹਿੜਵਾਲ ਵਿਖੇ ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਦਾ ਅਣਪਛਾਤੇ ਲੋਕਾਂ ਵੱਲੋਂ ਕਤਲ ਕਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਦੇ ਬੇਟੇ ਨੇ ਦੱਸਿਆ ਕਿ ਬੀਤੀ ਸ਼ਾਮ 7.30 ਵਜੇ ਦੇ ਕਰੀਬ ਉਸ ਦੀ ਮਾਂ ਘਰ ਵਿਚ ਇਕੱਲੀ ਸੀ। ਉਸੇ ਸਮੇਂ ਕੁਝ ਅਣਪਛਾਤੇ ਲੋਕਾਂ ਵੱਲੋਂ ਘਰ ਆ ਕੇ ਉਸ ਦੀ ਮਾਂ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

PSTSE RESULT 2021 DECLARED DOWNLOAD HERE :ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ (PSTSE ਅੱਠਵੀਂ ਜਮਾਤ) -2021 ਦਾ ਨਤੀਜਾ ਘੋਸਿਤ

 ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ (PSTSE ਅੱਠਵੀਂ ਜਮਾਤ) -2021 ਦਾ ਨਤੀਜਾ ਘੋਸਿਤ 

ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਵੱਲੋਂ ਸਾਲ 2021-22 ਦੀ ਮਿਤੀ 15-05-2022 ਨੂੰ ਹੋਈ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ (ਅੱਠਵੀਂ ਜਮਾਤ) ) ਦਾ ਨਤੀਜਾ, ਨਿਯਮਾਂ ਅਨੁਸਾਰ ਤਿਆਰ ਕਰਨ ਉਪਰੰਤ, ਕੁੱਲ ਚੁਣੇ ਗਏ 500 ਵਿਦਿਆਰਥੀਆਂ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਹੈ।

PSTSE RESULT DISTT WISE 2022 : DOWNLOAD PSTSE DISTT WISE RESULT CLICK HERE

PSTSE CATEGORY WISE RESULT 2022: DOWNLOAD PSTSE CATEGORY WISE RESULT CLICK HERE 

HINDI MASTER CADRE QUESTION PAPER EXAM HELD ON 28/8/2022

PUNJAB MASTER CADRE PREVIOUS YEAR QUESTION PAPER PDF DOWNLOAD HERE ਪੰਜਾਬ ਸਰਕਾਰ ਵੱਲੋਂ ਮਾਸਟਰ ਕੇਡਰ ਦੀ ਭਰਤੀ ਕੀਤੀ ਜਾ ਰਹੀ ਹੈ। MASTER CADRE PREVIOUS YEAR QUESTION PAPER PDF DOWNLOAD ਕਰਨ ਤੇ ਉਮੀਦਵਾਰਾਂ ਨੂੰ ਤਿਆਰੀ ਕਰਨ ਵਿੱਚ ਮਦਦ ਮਿਲੇਗੀ।

MASTER CADRE RECRUITMENT PREVIOUS YEAR QUESTION PAPER SCIENCE DOWNLOAD HERE  MASTER CADRE RECRUITMENT PREVIOUS YEAR QUESTION PAPER MATHEMATICS 28/8/2022 (DOWNLOAD HERE)


 MASTER CADRE RECRUITMENT PREVIOUS YEAR QUESTION PAPER HINDI ( 28/08/2022)


MASTER CADRE RECRUITMENT PREVIOUS YEAR QUESTION PAPER AUGUST 2022 PUNJABI (DOWNLOAD HERE) 21/8/2022


MASTER CADRE ANSWER KEY: ਮਾਸਟਰ ਕੇਡਰ ਭਰਤੀ: ਆਂਸਰ ਕੀਅ ਜਾਰੀ ਕਰੋ ਡਾਊਨਲੋਡ 

 

 
ਵਿੱਤ ਵਿਭਾਗ ਵੱਲੋਂ ਸਕੂਲਾਂ ਵਿੱਚ ਚਲ ਰਹੇ ਇਹਨਾਂ ਬੈਂਕ ਖਾਤਿਆਂ ਨੂੰ ਚਾਲੂ ਰੱਖਣ ਦੀ ਦਿਤੀ ਮੰਨਜ਼ੂਰੀ

 

DESGPC RECRUITMENT 2022:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਲਜਾਂ/ਕਾਲਜੀਏਟ ਸਕੂਲਾਂ ਵਿਚ ਟੀਚਿੰਗ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ

 ਡਾਇਰੈਕਟੋਰੇਟ ਆਫ਼ ਐਜੂਕੇਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹਾਦਰਗੜ੍ਹ, (ਪਟਿਆਲਾ) 147021, ਫੋਨ: 75270-07300, 75270-07400ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਲਜਾਂ/ਕਾਲਜੀਏਟ ਸਕੂਲਾਂ ਵਿਚ ਟੀਚਿੰਗ ਅਸਾਮੀਆਂ ਵਿਦਿਅਕ ਸੈਸ਼ਨ 2022-23 ਲਈ ਵੱਖ-ਵੱਖ ਵਿਸ਼ਿਆਂ ਦੇ ਐਡਹਾਕ ਪੱਧਰ 'ਤੇ ਅਸਿਸਟੈਂਟ ਪ੍ਰੋਫੈਸਰ / ਲੈਕਚਰਾਰਾਂ ਦੀਆਂ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੀ ਵੈਬਸਾਈਟ www.desgpc.org ਤੇ ONLINE ਹੀ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਅੰਤਿਮ ਮਿਤੀ 06-09-2022 ਹੈ।


IMPORTANT INSTRUCTIONS REGARDING ADHOC APPOINTMENTS OF ASSISTANT PROFESSORS/LECTURERS in SGPC COLLEGES Last date of ONLINE REGISTRATION: 06-09-2022


ONLINE REGISTRATION FEE: 500/- ONLY


1. Candidates can apply online only on our website www.desgpc.org


2. In no case any application form through post/by hand will be accepted.


3. Written Test/Interview schedule can be checked on the website on 08-09-2022.


4. The above Adhoc/Part-Time Posts are upto the end of the Academic Session 2022-23.


5. The Number of posts may vary according to the workload. 6. The candidates with minimum 50% marks in Graduation and 55% in Post Graduation are eligible for the above posts. Candidates who appeared in final examination of their Post Graduation degrees are not eligible.


7. For Collegiate Schools, the candidate must have minimum 55% marks in Post Graduation in the relevant subject and minimum 50% marks in B.Ed.


8. Written Test may be held for these posts before the interview, in which the number of candidates are more. In written test, 50% questions will be related with the concerned subject and remaining 50% questions will be related to Sikh Religion and History, General Awareness and


Teaching/Research Aptitude. 9. The candidates must have passed Punjabi upto Matric level for colleges situated in Punjab. 10. Women candidates may be preferred for the posts in Girls Colleges.


11. Sikh candidates should not be PATIT.


12. The candidates are advised to re-check the Interview Schedule one day before the given date as under unavoidable circumstances the interview schedule may be changed.


13. Salary as per management norms.

Official website : www.desgpc.org

 DESGPC RECRUITMENT 2022  OFFICIAL NOTIFICATION, QUALIFICATION,AGE, NUMBER OF POSTS DOWNLOAD HERE "ਖੇਡਾਂ ਵਤਨ ਪੰਜਾਬ ਦੀਆਂ" ਰਜਿਸਟ੍ਰੇਸ਼ਨ ਦੀ ਆਖ਼ਰੀ ਮਿਤੀ 30 ਅਗਸਤ, 2022, ਜਾਣੋ ਪੂਰੀ ਜਾਣਕਾਰੀ

 "ਖੇਡਾਂ ਵਤਨ ਪੰਜਾਬ ਦੀਆਂ" ਲਈ ਖਿਡਾਰੀਆਂ ਦੇ ਉਤਸ਼ਾਹ ਨੂੰ ਦੇਖਦਿਆਂ ਇਹਨਾਂ ਖੇਡਾਂ ਵਿੱਚ ਭਾਗ ਲੈਣ ਲਈ ਰਜਿਸਟ੍ਰੇਸ਼ਨ ਦੀ ਆਖ਼ਰੀ ਮਿਤੀ 30 ਅਗਸਤ, 2022 ਕਰ ਦਿੱਤੀ ਹੈ। ਚਾਹਵਾਨ ਖਿਡਾਰੀ www.punjabkhedmela2022.in 'ਤੇ ਰਜਿਸਟ੍ਰੇਸ਼ਨ ਕਰ ਸਕਦੇ ਹਨ। ਜਾਣੋ ਹੋਰ ਜਾਣਕਾਰੀ:-#KhedanVatanPunjabDiyan #ChampionPunjab

Punjab Khed Mela 2022 :  ਮੁੱਖ ਮੰਤਰੀ  ਭਗਵੰਤ ਮਾਨ ਵੱਲੋਂ ਸ਼ੁਰੂ ਕੀਤੇ ਗਏ ਆਪਣੀ ਕਿਸਮ ਦੇ ਪਹਿਲੇ ਮੇਲੇ ਵਿੱਚ ਵੱਖ-ਵੱਖ ਵਰਗਾਂ ਵਿੱਚ ਆਯੋਜਿਤ ਕੀਤੇ ਜਾਣ ਵਾਲੇ 28 ਖੇਡ ਮੁਕਾਬਲਿਆਂ ਵਿੱਚ ਖਿਡਾਰੀਆਂ ਅਤੇ ਹੋਰਾਂ ਸਮੇਤ ਚਾਰ ਲੱਖ ਤੋਂ ਵੱਧ ਲੋਕ ਹਿੱਸਾ ਲੈਣਗੇ। ਇਹ ਮੇਲਾ ਬਲਾਕ ਤੋਂ ਲੈ ਕੇ ਸੂਬਾ ਪੱਧਰ ਤੱਕ ਲਗਾਇਆ ਜਾਵੇਗਾ ਅਤੇ ਜੇਤੂਆਂ ਨੂੰ ਸਰਟੀਫਿਕੇਟਾਂ ਸਮੇਤ 5 ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। 

 ਪੈਰਾ ਐਥਲੀਟਾਂ ਅਤੇ 40 ਸਾਲ ਤੋਂ ਵੱਧ ਉਮਰ ਵਰਗ ਲਈ ਵਿਸ਼ੇਸ਼ ਸ਼੍ਰੇਣੀਆਂ ਹੋਣਗੀਆਂ।


WHAT IS AIM OF PUNJAB KHED MELA 2022?

Punjab Khed Mela will be organised with the aim of connecting every resident of Punjab to sports. In this, Block level, District level and State level sports competitions will be conducted.

PUNJAB KHED MELA Important Dates / Schedule


2 Registration of Players 11-08-2022 to 31-08-2022

3 Block Level Tournament 01-09-2022 to 07-09-2022

4 District Level Tournament 12-09-2022 to 22-09-2022

5 State Level Tournament 10-10-2022 to 21-10-2022 


PUNJAB KHED MELA 2022: LIST OF GAMES ਪੰਜਾਬ ਖੇਡ ਮੇਲੇ ਵਿੱਚ ਵੱਖ ਖੇਡਾਂ ਵਿੱਚ ਹਿੱਸਾ ਲਿਆ ਜਾ ਸਕਦਾ ਹੈ। ਖੇਡਾਂ ਦੀ ਸੂਚੀ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ 

Punjab khed mela 2022 online registration


ਪੰਜਾਬ ਖੇਡ ਮੇਲੇ ਵਿੱਚ ਆਨਲਾਈਨ ਰਜਿਸਟ੍ਰੇਸ਼ਨ ਲਈ ਲਿੰਕ ਹੇਠਾਂ ਦਿੱਤਾ ਗਿਆ ਹੈ। ਇੱਛੁਕ ਖਿਡਾਰੀ ਇਸ ਮੇਲੇ ਵਿੱਚ ਭਾਗ ਲੈਣ ਲਈ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ। 
HOW TO REGISTER FOR PUNJAB KHED MELA ONLINE: ਪੰਜਾਬ ਖੇਡ ਮੇਲੇ ਵਿੱਚ ਆਨਲਾਈਨ ਰਜਿਸਟ੍ਰੇਸ਼ਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ, ਅਤੇ ਆਪਣਾ ਨਾਮ, ਸੰਸਥਾ ਦਾ ਨਾਮ,  ਮੋਬਾਈਲ ਨੰਬਰ, ਈਮੇਲ, ਸੰਸਥਾ ਦੇ ਮੁਖੀ ਦੇ ਵੇਰਵੇ ਦਰਜ ਕਰੋ ।

LINK FOR ONLINE REGISTRATION PUNJAB KHED MELA 2022 : CLICK HERE  


PUNJAB KHED MELA 2022 LIST OF PRIZE : ਪੰਜਾਬ ਖੇਡ ਮੇਲੇ ਵਿੱਚ ਜੇਤੂ ਖਿਡਾਰੀਆਂ ਨੂੰ ਸਰਟੀਫਿਕੇਟ ਸਮੇਤ 5 ਕਰੋੜ ਦੇ ਇਨਾਮ ਦਿੱਤੇ ਜਾਣਗੇ। ਬਲਾਕ ਪੱਧਰ, ਜ਼ਿਲ੍ਹਾ ਪੱਧਰ ਤੇ ਸਟੇਟ ਪੱਧਰ ਤੇ ਦਿੱਤੇ ਜਾਣ ਵਾਲੇ ਇਨਾਮਾਂ ਦਾ ਵੇਰਵਾ ਦੇਖਣ ਲਈ ਇੱਥੇ ਕਲਿੱਕ ਕਰੋ।


AGE CRITERIA FOR APPLYING PUNJAB KHED MELA

Under - 14

Under – 17

Under - 21

21-40 years (Open Category)

41-50 years (Open Category)

[ Only Table Tennis, Lawn Tennis, Badminton, Athletics and Volleyball (Shooting) ]

50 years and above (Open Category)

[ Only Table Tennis, Lawn Tennis, Badminton, Athletics and Volleyball (Shooting) ]

*Age group 14 to 40 years – Volleyball (Smashing)


In this tournament, district level and state level sports for Physically handicapped, Deaf & Dumb & Specially-abled Sportspersons, will be conducted as per the following criteria:

District level sports: Athletics, Badminton, Sitting Volleyball and Table Tennis

State level sports: Archery, Shooting, Para Sports and Wheel chair basketball along with sports played at district level.

MATSER CADRE MATHEMATICS QUESTION PAPER HELD TODAY, DOWNLOAD HERE

PUNJAB MASTER CADRE PREVIOUS YEAR QUESTION PAPER PDF DOWNLOAD HERE ਪੰਜਾਬ ਸਰਕਾਰ ਵੱਲੋਂ ਮਾਸਟਰ ਕੇਡਰ ਦੀ ਭਰਤੀ ਕੀਤੀ ਜਾ ਰਹੀ ਹੈ। MASTER CADRE PREVIOUS YEAR QUESTION PAPER PDF DOWNLOAD ਕਰਨ ਤੇ ਉਮੀਦਵਾਰਾਂ ਨੂੰ ਤਿਆਰੀ ਕਰਨ ਵਿੱਚ ਮਦਦ ਮਿਲੇਗੀ।

MASTER CADRE RECRUITMENT PREVIOUS YEAR QUESTION PAPER SCIENCE DOWNLOAD HERE  


MASTER CADRE RECRUITMENT PREVIOUS YEAR QUESTION PAPER SOCIAL SCIENCE 21/8/2022 (  DOWNLOAD HERE

MASTER CADRE RECRUITMENT PREVIOUS YEAR QUESTION PAPER MATHEMATICS 28/8/2022 (DOWNLOAD HERE)

MASTER CADRE RECRUITMENT PREVIOUS YEAR QUESTION PAPER ENGLISH ( UPDATING SOON)

 MASTER CADRE RECRUITMENT PREVIOUS YEAR QUESTION PAPER HINDI ( 28/08/2022)


MASTER CADRE RECRUITMENT PREVIOUS YEAR QUESTION PAPER AUGUST 2022 PUNJABI (DOWNLOAD HERE) 21/8/2022


 

 
ਸਿੱਖਿਆ ਵਿਭਾਗ ਨੇ ਪ੍ਰਿੰਸੀਪਲਾਂ ਨੂੰ ਦਿੱਤਾ ਬੀ.ਐਨ.ਓ. ਦਾ ਵਾਧੂ ਚਾਰਜ, ਦੇਖੋ ਸੂਚੀ

 

JOBS OF WEEKEND: ਇਸ ਹਫਤੇ ਦੀਆਂ ਸਰਕਾਰੀ ਨੌਕਰੀਆਂ ਦੇਖੋ ਇਥੇ

 JOBS OF WEEKEND: ਇਸ ਹਫਤੇ ਦੀਆਂ ਸਰਕਾਰੀ ਨੌਕਰੀਆਂ ਦੇਖੋ ਇਥੇ PGI CHANDIGARH RECRUITMENT 2022: ਪੀਜੀਆਈ ਚੰਡੀਗੜ੍ਹ ਵੱਲੋਂ 169 ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ


BFUHS VC RECRUITMENT 2022: ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਵਾਈਸ ਚਾਂਸਲਰ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ 

NHM PUNJAB RECRUITMENT 2022: ਨੈਸ਼ਨਲ ਹੈਲਥ ਮਿਸ਼ਨ ਪੰਜਾਬ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ 


ARMY SCHOOL RECRUITMENT 2022: ਆਰਮੀ ਵੈਲਫ਼ੇਅਰ ਸੁਸਾਇਟੀ ਵੱਲੋਂ PGT/TGT/PRT   ਦੀਆਂ 6000+ ਅਸਾਮੀਆਂ ਤੇ ਬੰਪਰ ਭਰਤੀ 

PSLSA RECRUITMENT 2022: PSLSA RECRUITMENT NOTIFICATION RELEASED, APPLY HERE


DLSA BATHINDA, SAS NAGAR, FEROZPUR, KAPURTHALA FAZILKA, GURDASPUR RECRUITMENT 2022 APPLY HERE 

 ਪਾਓ ਹਰੇਕ ਅਪਡੇਟ ਟੈਲੀਗਰਾਮ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈👈👈

SANITARY INSPECTOR RECRUITMENT 2022: ਪੰਜਾਬ ਸਰਕਾਰ ਵੱਲੋਂ ਸੈਨੇਟਰੀ ਇੰਸਪੈਕਟਰਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ 

PUNJAB POLICE CONSTABLE AND SI RECRUITMENT WRITTEN TEST ANNOUNCED: ਕਾਂਸਟੇਬਲ ਤੇ ਸਬ ਇੰਸਪੈਕਟਰ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਦਾ ਸ਼ਡਿਊਲ ਜਾਰੀ 

 

LAW OFFICER RECRUITMENT PUNJAB GOVT: ਪੰਜਾਬ ਸਰਕਾਰ ਵੱਲੋਂ ਲਾਅ ਅਫਸਰਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ

ALSO READ: JOBS OF WEEKEND ( 3RD WEEK) HERE 

JOBS OF WEEKEND ( 2ND WEEK OF AUGUST) HERE MDU ROHTAK ADMISSION 2022: ਮਹਾਂਰਿਸ਼ੀ ਦਯਾਨੰਦ ਯੂਨੀਵਰਸਿਟੀ ਵੱਲੋਂ ਡਿਸਟੈਂਸ ਅਤੇ ਆਨਲਾਈਨ ਮਾਧਿਅਮ ਰਾਹੀਂ, ਵੱਖ ਵੱਖ ਕੋਰਸਾਂ ਲਈ ਅਰਜ਼ੀਆਂ ਦੀ ਮੰਗ

PSBTE ADMISSION 2022-23: ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਵੱਲੋਂ ਡਿਪਲੋਮਾ ਕੋਰਸਾਂ ਵਿਚ ਦਾਖ਼ਲਿਆਂ ਲਈ ਆਨਲਾਈਨ ਰਜਿਸਟ੍ਰੇਸ਼ਨ ਅਤੇ ਕਾਉਂਸਲਿੰਗ ਸ਼ਡਿਊਲ ਜਾਰੀ

TEACHER FEST 2022: ਸਿੱਖਿਆ ਵਿਭਾਗ ਵੱਲੋਂ TEACHER FEST 2022 ਲਈ ਸ਼ਡਿਊਲ ਜਾਰੀ, ਅਧਿਆਪਕਾਂ ਨੂੰ 36 ਲੱਖ 61 ਹਜ਼ਾਰ ਦੇ ਨਕਦ ਇਨਾਮ


GOVT POLYTECHNIC COLLEGE CHANDIGARH ADMISSION 2022-23, APPLY NOW
DLSA BATHINDA, SAS NAGAR, FEROZPUR, KAPURTHALA FAZILKA, GURDASPUR RECRUITMENT 2022

 

PSBTE ADMISSION 2022-23: ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਵੱਲੋਂ ਡਿਪਲੋਮਾ ਕੋਰਸਾਂ ਵਿਚ ਦਾਖ਼ਲਿਆਂ ਲਈ ਆਨਲਾਈਨ ਰਜਿਸਟ੍ਰੇਸ਼ਨ ਅਤੇ ਕਾਉਂਸਲਿੰਗ ਸ਼ਡਿਊਲ ਜਾਰੀ

 • Punjab Polytechnic online Form 2022
 • Punjab Polytechnic form 2022 date
 • Punjab Polytechnic College
 • Punjab Polytechnic Exam Date 2022
 • PSBTE Diploma Admission 2022
 • Punjab Diploma Result 


 ਪੰਜਾਬ ਰਾਜ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ 1 ਏ, ਸੈਕਟਰ-36-ਏ, ਚੰਡੀਗੜ੍ਹ,

ਡਿਪਲੋਮਾ ਕੋਰਸਾਂ ਵਿਚ ਦਾਖਲਾ (ਸੈਸ਼ਨ-2022-23)

 ਸੈਸ਼ਨ 2022-23 ਲਈ ਡਿਪਲਮਾ ਲੈਵਲ ਕੋਰਸਾਂ ਵਿਚ ਦਾਖਲਾ ਲੈਣ ਦੇ ਚਾਹਵਾਨ ਸਾਰੇ ਉਮੀਦਵਾਰਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਪੀਐਸਬੀਟੀਈ ਤੇ ਆਈਟੀ ਚੰਡੀਗੜ੍ਹ ਨਾਲ ਐਫੀਲਿਏਟਿਡ ਵੱਖ-ਵੱਖ ਤਕਨੀਕੀ ਸੰਸਥਾਨਾਂ ਵਿਚ ਦਾਖਲਾ ਨਿਮਨ ਦਰਸਾਏ ਸ਼ੈਡਿਊਲ ਦੇ ਅਨੁਸਾਰ ਨਿਮਨ ਏਆਈਸੀਟੀਈ ਪ੍ਰਵਾਨਿਤ ਕੋਰਸਾਂ ਵਿਚ ਆਨਲਾਈਨ ਕੌਂਸਲਿੰਗ ਰਾਹੀਂ ਦਿੱਤਾ ਜਾਵੇਗਾ।1. ਇੰਜੀਨੀਅਰਿੰਗ ਵਿਚ ਤਿੰਨ ਸਾਲਾਂ ਦੇ ਡਿਪਲੋਮਾ ਵਿਚ ਦਾਖਲਾ

2. ਮਾਡਰਨ ਆਫਿਸ ਪ੍ਰੈਕਟਿਸ (ਐਮਓਪੀ) ਵਿਚ ਡਿਪਲੋਮਾ ਕੋਰਸ ਵਿਚ ਦਾਖਲਾ

3. ਲੇਟਰਲ ਐਂਟਰੀ ਰਾਹੀਂ ਤਿੰਨ ਸਾਲਾਂ ਦੇ ਡਿਪਲੋਮਾ ਇੰਜੀਨੀਅਰਿੰਗ ਕੋਰਸ ਦੇ ਦੂਸਰੇ ਸਾਲ ਵਿਚ ਦਾਖਲਾ।

ਦਾਖਲਿਆਂ ਦੇ ਸਬੰਧ ਵਿਚ ਹਾਲੀਆ ਸੋਧਾਂ ਤੇ ਹੋਰ ਜਾਣਕਾਰੀ ਵਾਸਤੇ ਉਮੀਦਵਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਨਿਯਮਿਤ ਤੌਰ 'ਤੇ ਬੋਰਡ ਦੀ ਵੈੱਬਸਾਈਟ www.punjabteched.com & www.punjabteched.net 'ਤੇ ਪਧਾਰਦੇ ਰਹਿਣ। 


PSBTE CHOICE FILLING:  LINK FOR ONLINE REGISTRATION/ CHOICE FILLING CLICK HERE 
HOLIDAY ON 3RD SEPTEMBER ANNOUNCED

 

RECENT UPDATES

School holiday

DECEMBER WINTER HOLIDAYS IN SCHOOL: ਦਸੰਬਰ ਮਹੀਨੇ ਸਰਦੀਆਂ ਦੀਆਂ ਛੁੱਟੀਆਂ, ਇਸ ਦਿਨ ਤੋਂ ਬੰਦ ਹੋਣਗੇ ਸਕੂਲ

WINTER HOLIDAYS IN SCHOOL DECEMBER  2022:   ਸਕੂਲਾਂ , ਵਿੱਚ ਦਸੰਬਰ ਮਹੀਨੇ ਦੀਆਂ ਛੁੱਟੀਆਂ  ਪਿਆਰੇ ਵਿਦਿਆਰਥੀਓ ਇਸ ਪੋਸਟ ਵਿੱਚ  ਅਸੀਂ ਤੁਹਾਨੂੰ ਦਸੰਬਰ ਮਹੀਨੇ ਸ...