NO HRA TO THESE SCHOOL STAFF ,SDM DEMAND CERTIFICATE

 

HRA ALLOWANCE: ਜਿਹਨਾਂ ਅਧਿਆਪਕਾਂ ਅਤੇ ਸਕੂਲ ਸਟਾਫ ਦੀ ਰਿਹਾਇਸ਼, ਤੈਨਾਤੀ ਵਾਲੇ ਸਥਾਨ ਤੇ ਨਹੀਂ ਉਹਨਾਂ ਵਿਰੁੱਧ ਹੋਵੇਗੀ ਕਾਰਵਾਈ


 

ਨਵਾਂਸ਼ਹਿਰ, 23 ਅਗਸਤ 

 ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਕਮ ਐਸ ਡੀ ਐਮ ਨਵਾਂਸ਼ਹਿਰ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਜਾਰੀ ਪੱਤਰ ਵਿੱਚ  ਅਧਿਕਾਰੀਆਂ/ਕਰਮਚਾਰੀਆਂ ਦੇ HRA ਸਬੰਧੀ ਸਰਟੀਫਿਕੇਟ ਦੇਣ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। 

  ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਕਮ ਐਸ ਡੀ ਐਮ ਨਵਾਂਸ਼ਹਿਰ ਵੱਲੋਂ ਲਿਖੇ ਪੱਤਰ ਅਨੁਸਾਰ  ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ  ਸਮੂਹ ਡੀਡੀਓਜ ਪਾਸੋਂ ਸਰਟੀਫਿਕੇਟ ਲੈ ਕੇ ਭੇਜਿਆ ਜਾਵੇ ਕਿ ਜਿਹੜੇ ਵੀ ਅਧਿਆਪਕ ਅਤੇ ਸਕੂਲ ਸਟਾਫ ਮੈਂਬਰ ਆਪਣੀ ਤੈਨਾਤੀ ਵਾਲੇ ਸਥਾਨ ਤੇ ਹਾਊਸ ਰੈਂਟ ਸਰਕਾਰ ਪਾਸੋਂ ਲੈ ਰਹੇ ਹਨ, ਉਹਨਾਂ ਦੀ ਰਿਹਾਇਸ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਤੈਨਾਤੀ ਵਾਲੇ ਸਥਾਨ ਤੋਂ ਹੀ ਹੈ।

IHRMS ਤੇ ਛੁੱਟੀਆਂ ਅਪਲਾਈ ਨਾ ਕਰਨ ਵਾਲੇ ਅਧਿਕਾਰੀ/ ਕਰਮਚਾਰੀ ਹੋਣਗੇ ਗੈਰਹਾਜ਼ਰ ਅਤੇ ਕੱਟੀ ਜਾਵੇਗੀ ਤਨਖਾਹ
 ਜਿਹੜੇ ਕਰਮਚਾਰੀ ਸਰਕਾਰ ਪਾਸੋਂ ਹਾਊਂਸ ਰੈਂਟ ਲੈ ਰਹੇ ਹਨ ਪਰ ਉਹਨਾਂ ਦੀ ਰਿਹਾਇਸ਼ ਤੈਨਾਤੀ ਵਾਲੇ ਸਥਾਨ ਤੇ ਨਹੀਂ ਹੈ, ਉਹਨਾਂ ਦੀ ਸੂਚਨਾ ਵੇਰਵੇ ਸਹਿਤ ਤੁਰੰਤ ਨਿਹਸਤਾਖਰ ਦਫਤਰ ਨੂੰ ਭੇਜੀ ਜਾਵੇ ਤਾਂ ਜੋ ਉਹਨਾਂ ਤੇ ਨਿਯਮਾਂ ਅਨੁਸਾਰ ਬਣਦੀ ਕਾਰਾਵਈ ਅਮਲ ਵਿੱਚ ਲਿਆਂਦੀ ਜਾ ਸਕੇ। READ OFFICIAL LETTER HERE 

PSEB DECLARED ADDITIONAL PUNJABI RESULT DOWNLOAD HERE

 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10 ਵੀਂ ਜਮਾਤ ਦੇ ਵਾਧੂ ਵਿਸੇ ਪੰਜਾਬੀ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਜਿਨ੍ਹਾਂ ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਹੈ ਉਹ ਹੇਠਾਂ ਦਿੱਤੇ ਲਿੰਕ ਤੇ ਆਪਣਾ ਨਤੀਜਾ ਡਾਊਨਲੋਡ ਕਰ ਸਕਦੇ ਹਨ। Link for downloading pseb board result click here

IHRMS ਤੇ ਛੁੱਟੀਆਂ ਅਪਲਾਈ ਨਾ ਕਰਨ ਵਾਲੇ ਅਧਿਕਾਰੀ/ ਕਰਮਚਾਰੀ ਹੋਣਗੇ ਗੈਰਹਾਜ਼ਰ ਅਤੇ ਕੱਟੀ ਜਾਵੇਗੀ ਤਨਖਾਹ

ਰੂਪਨਗਰ 23 ਅਗਸਤ 
ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਵੱਲੋਂ ਸਮੂਹ ਅਧਿਕਾਰੀਆਂ/ ਕਰਮਚਾਰੀਆਂ ਨੂੰ   ਸਖਤ ਹਦਾਇਤ ਕੀਤੀ ਗਈ  ਹੈ ਕਿ ਸਮੂਹ ਅਧਿਕਾਰੀ/ ਕਰਮਚਾਰੀ IHRMS ਤੇ ਛੁੱਟੀ ਅਪਲਾਈ ਕਰਨਗੇ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਤੋਂ ਪ੍ਰਵਾਨ ਕਰਵਾਉਣਗੇ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਅਧਿਕਾਰੀ/ ਕਰਮਚਾਰੀ ਦੀ ਉਸ ਦਿਨ ਦੀ ਗੈਰ-ਹਾਜਰੀ ਸਮਝੀ ਜਾਵੇਗੀ ਅਤੇ ਤਨਖਾਹ ਕੱਟੀ ਜਾਵੇਗੀ। READ OFFICIAL LETTER HERE  

HRA ALLOWANCE: ਜਿਹਨਾਂ ਅਧਿਆਪਕਾਂ ਅਤੇ ਸਕੂਲ ਸਟਾਫ ਦੀ ਰਿਹਾਇਸ਼, ਤੈਨਾਤੀ ਵਾਲੇ ਸਥਾਨ ਤੇ ਨਹੀਂ ਉਹਨਾਂ ਵਿਰੁੱਧ ਹੋਵੇਗੀ ਕਾਰਵਾਈ  


NO SALARY IF LEAVES NOT APPLIED ON IHRMS

 

ਆਮ ਆਦਮੀ ਸਰਕਾਰ ਨੇ ਸਿਰਫ਼ ਪੰਜ ਮਹੀਨਿਆਂ ਵਿੱਚ 17,313 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਹਨ: ਮੁੱਖ ਮੰਤਰੀ

 AAM AADMI GOVERNMENT HAS HANDED APPOINTMENT LETTERS TO 17,313 YOUTH IN MERELY FIVE MONTHS: ASSERTS CM


 


HANDS OVER APPOINTMENT LETTERS TO NEWLY RECRUITED 4358 CONSTABLES IN PUNJAB POLICE


 


EXHORTS NEWLY RECRUITED COPS TO UPDATE YOUR EXPERTISE TO TACKLE CRIME AND CRIMINALS


 


Chandigarh, August 23-


 


Punjab Chief Minister Bhagwant Mann on Tuesday said that in merely five months of assuming charge the Aam Aadmi government in the state has handed over appointment letters of government jobs to around 17,313 youth in the state.


 Addressing the gathering here while handing over appointment letters to newly recruited 4358 constables in Punjab Police, the Chief Minister said that the state government has conducted the entire recruitment process in a transparent and fair manner. He asserted that merit had been the only criteria of selection in this recruitment drive. Bhagwant Mann further said that recruitment for filling 5739 more vacant posts of the Police department will be also embarked soon.


 


Exhorting the newly recruited constables in Punjab Police to update their expertise for eliminating crime and criminals from the state, the Chief Minister emphasised that it is a matter of great pride and satisfaction for them that all the recruits are highly qualified and well equipped with academic and technical knowledge. He asserted that this qualification can be very helpful with dealing with the crime and criminals in today’s era of technological advancement. However, Bhagwant Mann further said that as the criminals are devising new techniques of committing crime so the cops should also update their expertise for tackling crime and criminals efficaciously.


 


The Chief Minister said that he is elated to learn that youth with high academic qualifications have been successfully recruited for this challenging job. He revealed that out total 4358 candidates 103 are post graduates, 2607 are graduates and 1648 are senior secondary pass outs. Similarly, Bhagwant Mann said that 2930 constables fall in age group of 18-25 years whereas 816 fall in age group of 26-30 years.  


Congratulating the girls for excelling in every field, the Chief Minister asserted that though out of the total advertised posts 33% were reserved for the girls but due to their penchant for moving ahead the girls have got recruitment for more than posts reserved for them in the Punjab Police due to their enormous capabilities and capacities. He further said that this a positive sign for the development of a progressive and harmonious society. Bhagwant Mann emphasised that the state government is committed for ensuring the well being of the girls by imparting quality education to them.


 


Recalling the immense contribution of the state, the Chief Minister said that more than 90% of the martyrs who had attained martyrdom during the freedom struggle hailed from the state. Likewise, he said that even today the brave soldiers from state sacrifice their lives while protecting the borders of country. Bhagwant Mann emphasised that youth of the state have imbibed this spirit from great Sikh Gurus who have taught us to fight against tyranny, oppression and injustice.


 


The Chief Minister further said that employment in Police is not merely a job but a spirit to render service to the nation. He said that the Punjab Police has a glorious tradition of serving the country even in the most hostile conditions. Bhagwant Mann expressed hope that the new recruits will uphold this rich legacy inherited by them.


 


The Chief Minister asserted that the state government will leave no stone unturned for ensuring the welfare of the cops. Likewise, he said that there is no dearth of funds for equipping the Police with ultra modern technology to enhance their efficiency. Bhagwant Mann emphasised that Punjab being a border state has faced the enemies of the country since ages adding that the brave youth of state will continue to do so in future also.


 


Striking an emotional chord with the new recruits, the Chief Minister called on them to use their services for delivering justice to needy people in a fair and transparent manner. He further said that the cops must dispense their services honestly with utmost professional commitment so that people don’t face any problem and feel secure in the state. Bhagwant Mann expressed hope that newly recruited cops will work untiringly to maintain peace in state and maintain law and order.


 


Congratulating the new constables, the Chief Minister said that their selection to this job is result of their hard work, consistency and commitment. He asserted that the youth who have worked hard deserve this post as they have cleared the cut throat competition totally on merit basis. Bhagwant Mann further said that more such transparent recruitments are in pipeline and will be completed soon.


 


Earlier, the Punjab Chief Secretary Vijay Kumar Janjua welcomed the Chief Minister on the occasion. The Director General of Police Gaurav Yadav moved the motion of thanks.


 


On the occasion, Principal Secretary Home Anurag Verma and others were also present

REGULARISATION OF EMPLOYEES:ਸਿੱਖਿਆ ਪ੍ਰੋਵਾਇਡਰ ਕੱਚੇ ਅਧਿਆਪਕ ਯੂਨੀਅਨ ਵੱਲੋਂ ਸਰਕਾਰ ਦੀ ਰੈਗੂਲਰ ਪਾਲਸੀ ਦਾ ਸਵਾਗਤ

ਸਿੱਖਿਆ ਪ੍ਰੋਵਾਇਡਰ ਕੱਚੇ ਅਧਿਆਪਕ ਯੂਨੀਅਨ ਵੱਲੋਂ ਸਰਕਾਰ ਦੀ ਰੈਗੂਲਰ ਪਾਲਸੀ ਦਾ ਸਵਾਗਤ

     ਸਿਖਿਆ ਮੰਤਰੀ ਜੀ ਨਾਲ ਮੀਟਿੰਗ ਸਫਲ ਰਹੀ 23 ਅਗਸਤ ( ਫ਼ਿਰੋਜ਼ਪੁਰ ) ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 15-16 ਸਾਲਾਂ ਤੋ ਨਿਗੂਣੀਆਂ ਤਨਖਾਹਾਂ ਤੇ ਲਗਾਤਾਰ ਬੱਚਿਆਂ ਨੂੰ ਪੜ੍ਹਾ ਰਹੇ ਹਜਾਰਾਂ ਕੱਚੇ ਸਿੱਖਿਆ ਪ੍ਰੋਵਾਈਡਰ ਅਧਿਆਪਕ ਇਸ ਸਮੇਂ ਵੀ ਆਪਣੀ ਪੱਕੀ ਨੌਕਰੀ ਅਤੇ ਤਨਖਾਹ ਵਾਧੇ ਦੀ ਇੱਕ ਆਸ ਲਗਾ ਕੇ ਬੰਧੂਆ ਮਜਦੂਰਾਂ ਵਾਂਗ ਕੰਮ ਕਰ ਰਹੇ ਹਨ । ਬੇਸ਼ੱਕ ਸਮੇ - ਸਮੇ ਦੀਆਂ ਸਰਕਾਰਾਂ ਵੱਲੋਂ ਹਮੇਸ਼ਾ ਇਹਨਾਂ ਕੱਚੇ ਅਧਿਆਪਕਾਂ ਦੀ ਕੋਈ ਸਾਰ ਨਹੀ ਲਈ ਗਈ ਜਿਸ ਦੇ ਸਿੱਟੇ ਵਜੋ ਉਹਨਾਂ ਰਾਜਨੀਤਿਕ ਪਾਰਟੀਆਂ ਦਾ ਪੰਜਾਬ ਵਿੱਚੋ ਸਫਾਇਆ ਹੋ ਗਿਆ। ਇਹਨਾਂ ਕੱਚੇ ਅਧਿਆਪਕਾਂ ਨੇ ਲੱਖਾਂ ਵੋਟਾਂ ਪਵਾ ਕੇ ਮੌਜੂਦਾ ਆਮ ਆਦਮੀ ਦੀ ਸਰਕਾਰ ਲਿਆਉਣ ਵਿੱਚ ਅਹਿਮ ਰੋਲ ਅਦਾ ਕੀਤਾ ਕਿਉਂਕਿ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ,ਸ. ਭਗਵੰਤ ਮਾਨ ਜੀ ਸ.ਹਰਪਾਲ ਸਿੰਘ ਚੀਮਾ ਸ.ਗੁਰਮੀਤ ਸਿੰਘ ਮੀਤ ਹੇਅਰ ਜੈ ਕ੍ਰਿਸ਼ਨ ਰੋੜ੍ਹੀ ਸ.ਕੁਲਤਾਰ ਸਿੰਘ ਸੰਧਵਾ ਪ੍ਰਿਸਿਪਲ ਬੂਧ ਰਾਮ ਅਨਮੋਲ ਗਗਨ ਮਾਨ ਅਤੇ ਹੋਰ ਸੀਨੀਅਰ ਆਮ ਆਦਮੀ ਪਾਰਟੀ ਦੇ ਆਗੂਆ ਨੇ ਕੱਚੇ ਅਧਿਆਪਕ ਯੂਨੀਅਨ ਦੇ ਮੋਹਾਲੀ ਧਰਨੇ ਵਿਚ 27 ਨਵੰਬਰ 2021 ਨੂੰ ਐਲਾਨ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਇਹਨਾਂ ਅਧਿਆਪਕਾਂ ਦੀ ਪੱਕੀ ਨੌਕਰੀ ਅਤੇ ਬਰਾਬਰ ਕੰਮ ਬਰਾਬਰ ਤਨਖਾਹ ਦੇਣ ਦੇ ਵਾਅਦਾ ਕਰਕੇ ਗਏ ਸਨ। ਇਸ ਸਮੇਂ ਪੰਜਾਬ ਸਰਕਾਰ ਕੱਚੇ ਅਧਿਆਪਕਾ ਨੂੰ ਪੱਕੇ ਕਰਨ ਲਈ ਯਤਨਸ਼ੀਲ ਹੈ, ਸਰਕਾਰ ਦੁਆਰਾ ਗਠਿਤ ਸਬ ਕਮੇਟੀ ਨੇ ਲਗਾਤਾਰ ਕੱਚੇ ਅਧਿਆਪਕਾਂ ਦੀਆਂ ਜੱਥੇਬੰਦੀਆਂ ਦੇ ਆਗੂਆਂ ਨਾਲ ਅਤੇ ਕਾਨੂੰਨੀ ਮਾਹਿਰਾਂ ਨਾਲ ਤਾਲਮੇਲ ਬਿਠਾ ਕੇ ਜਲਦੀ ਹੀ ਕੋਈ ਇਤਿਹਾਸਕ ਫੈਸਲਾ ਲੈਣ ਦਾ ਪੂਰਨ ਭਰੋਸਾ ਦਿੱਤਾ ਹੈ ਅਤੇ ਥੋੜ੍ਹਾ ਸਮਾਂ ਮੰਗਿਆ ਗਿਆ ਹੈ ਜਿਸ ਦਾ ਕੱਚੇ ਅਧਿਆਪਕ ਨੇ ਹਾਂ ਪੱਖੀ ਹੁੰਗਾਰਾ ਭਰਿਆ। 

ALSO READ:

12 ਵੀਂ ਜਮਾਤ ਵਿੱਚ 87.20% ਅੰਕ ਲੈਣ ਵਾਲੇ ਵਿਦਿਆਰਥੀਆਂ ਲਈ ਵੱਡੀ ਖੱਬਰ, ਪੜ੍ਹੋ ਖੁਸ਼ਖਬਰੀ 


ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਨੂੰ 36 ਲੱਖ 61 ਹਜ਼ਾਰ ਰੁਪਏ ਦੇ ਇਨਾਮ, ਪੜ੍ਹੋ ਪੂਰੀ ਖਬਰ 


ਹੁਣ ਇਹਨਾਂ ਅਧਿਆਪਕਾਂ ਨੂੰ ਪੱਕਾ ਯਕੀਨ ਹੈ ਕਿ ਸਰਕਾਰ ਆਪਣੀ ਨਵੀ ਪਾਲਸੀ ਅਧੀਨ ਪੱਕੇ ਕਰਨ ਦੀ ਖੁਸ਼ਖਬਰੀ ਦੇ ਨਾਲ -ਨਾਲ ਸਾਰੇ 13000 ਕੱਚੇ ਅਧਿਆਪਕਾਂ ਦੀ ਤਨਖਾਹ ਵਾਧੇ ਦੀ ਮੰਗ ਜਰੂਰ ਪੂਰੀ ਕਰੇਗੀ।ਯੂਨੀਅਨ ਦੇ ਆਗੂ ਜਸਬੀਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਣਯੋਗ ਸਿਖਿਆ ਮੰਤਰੀ ਸ.ਹਰਜੋਤ ਸਿੰਘ ਬੈਸ ਲਗਾਤਾਰ ਮੀਟਿੰਗ ਰਾਹੀ ਯੂਨੀਅਨ ਤੇ ਸਰਕਾਰ ਵਿਚਕਾਰ ਰੈਗੂਲਰ ਪਾਲਸੀ ਸਮੇਤ ਤਨਖਾਹ ਵਾਧੇ ਤੇ ਸਹਿਮਤੀ ਬਣ ਗਈ ਹੈ ਹੁਣ 13000 ਹਜਾਰ ਕੱਚੇ ਅਧਿਆਪਕ ਅਸੀ ਥੋੜ੍ਹਾ ਸਮਾਂ ਹੋਰ ਸਬਰ ਨਾਲ ਬੱਚਿਆ ਨੂੰ ਪਹਿਲਾ ਵਾਂਗ ਪੜਾਉਂਦੇ ਹੋਏ ਸਰਕਾਰ ਦੇ ਇਤਿਹਾਸਕ ਫੈਸਲੇ ਦਾ ਸਵਾਗਤ ਕਰਾਂਗੇ ਤੇ ਨਾਲ ਹੀ ਕੱਚੇ ਅਧਿਆਪਕ ਪੰਜਾਬ ਸਰਕਾਰ ਤੋਂ 5 ਸਤੰਬਰ ਅਧਿਆਪਕ ਦਿਵਸ ਤੇ ਕੋਈ ਖੁਸ਼ਖਬਰੀ ਲਈ ਆਸਮੰਦ ਹਨ। ਇਸ ਸਮੇਂ ਬਲਜਿੰਦਰ ਸਿੰਘ ਅਸ਼ੋਕ ਕੁਮਾਰ ਹਰਜਿੰਦਰ ਸਿੰਘ ਜਸਦੀਪ ਸੋਢੀ ਸੁਰਜੀਤ ਸਿੰਘ ਬਲਦੇਵ ਸਿੰਘ ਅਮਰਜੀਤ ਸਿੰਘ ਹਰਪ੍ਰੀਤ ਸਿੰਘ ਗੁਰਜਿੰਦਰ ਸਿੰਘ ਅਵਤਾਰ ਸਿੰਘ ਗੁਰਮੀਤ ਸਿੰਘ ਗੁਰਸਾਹਿਬ ਸਿੰਘ ਜ਼ੀਰਾ ਰਣਜੀਤ ਸਿੰਘ ਜ਼ੀਰਾ ਅੰਜੂ ਬਾਲਾ ਰੇਨੂ ਬਾਲਾ ਰਾਣੀ ਆਦਿ ਕੱਚੇ ਅਧਿਆਪਕ ਸਾਥੀ ਹਾਜਰ ਸਨ।

INSAAF RALLY: ਅਧਿਆਪਕਾਂ ਵਲੋਂ 25 ਸਤੰਬਰ ਨੂੰ ਆਨੰਦਪੁਰ ਸਾਹਿਬ ਵਿਖੇ ਸੂਬਾ ਪੱਧਰੀ "ਇਨਸਾਫ ਰੈਲੀ" ਦਾ ਐਲਾਨ

*ਅਧਿਆਪਕਾਂ ਵਲੋਂ 25 ਸਤੰਬਰ ਨੂੰ ਆਨੰਦਪੁਰ ਸਾਹਿਬ ਵਿਖੇ ਸੂਬਾ ਪੱਧਰੀ "ਇਨਸਾਫ ਰੈਲੀ" ਦਾ ਐਲਾਨ* 


 *ਓ.ਡੀ.ਐਲ. ਅਧਿਆਪਕਾਂ ਦੇ ਰੈਗੂਲਰ ਆਰਡਰ ਅਤੇ 180 ਈ.ਟੀ.ਟੀ. ਨੂੰ ਮੂਲ ਭਰਤੀ ਦੇ ਲਾਭ ਦੇਣ ਦੀ ਮੰਗ* 


*ਡੀ.ਟੀ.ਐਫ. ਤੇ ਸਹਿਯੋਗੀਆਂ ਵਲੋਂ ਅਧਿਆਪਕ ਵਰਗ ਨੂੰ ਸੰਘਰਸ਼ ਦਾ ਭਰਵਾਂ ਹਿੱਸਾ ਬਣਨ ਦੀ ਅਪੀਲ* 


ਅੰਮ੍ਰਿਤਸਰ 23 ਅਗਸਤ ( ): ਸਕੂਲ ਸਿੱਖਿਆ ਵਿਭਾਗ ਵਲੋਂ ਓਪਨ ਡਿਸਟੈਂਸ ਲਰਨਿੰਗ ਅਧਿਆਪਕਾਂ (3442, 7654, 5178 ਭਰਤੀ) ਦੇ 8 ਸਾਲਾਂ ਤੋਂ ਰੋਕੇ ਰੈਗੂਲਰ ਆਰਡਰਾਂ ਜਾਰੀ ਕਰਵਾਉਣ ਅਤੇ 180 ਈ.ਟੀ.ਟੀ. ਅਧਿਆਪਕਾਂ 'ਤੇ ਮੂਲ ਭਰਤੀ (4500 ਅਤੇ 2005 ਈਟੀਟੀ ਭਰਤੀ) ਦੀਆਂ ਸੇਵਾ ਸ਼ਰਤਾਂ ਤਹਿਤ ਪੰਜਾਬ ਤਨਖਾਹ ਸਕੇਲ ਤੇ ਪਿਛਲੀ ਸਰਵਿਸ ਦੇ ਸਾਰੇ ਲਾਭ ਬਹਾਲ ਕਰਵਾਉਣ ਸੰਬੰਧੀ ਸੰਘਰਸ਼ ਦੀ ਰੂਪ ਰੇਖਾ ਉਲੀਕਣ ਲਈ, ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਪੰਜਾਬ, ਓ.ਡੀ.ਐੱਲ. (3442, 7654) ਅਧਿਆਪਕ ਯੂਨੀਅਨ ਅਤੇ 6505 ਈ.ਟੀ.ਟੀ. ਟੈੱਟ ਪਾਸ ਅਧਿਆਪਕ ਐਸੋਸੀਏਸ਼ਨ (ਜੈ ਸਿੰਘ ਵਾਲਾ) ਦੇ ਆਗੂਆਂ ਦੀ ਭਰਵੀਂ ਮੀਟਿੰਗ ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, 6505 ਈ.ਟੀ.ਟੀ. ਦੇ ਸੂਬਾ ਆਗੂ ਕਮਲ ਠਾਕੁਰ ਅਤੇ ਓ.ਡੀ.ਐੱਲ. ਅਧਿਆਪਕਾਂ ਦੇ ਸੂਬਾ ਆਗੂ ਬਲਜਿੰਦਰ ਗਰੇਵਾਲ ਦੀ ਸਾਂਝੀ ਅਗਵਾਈ ਵਿੱਚ ਹੋਈ। ਜਿਸ ਵਿੱਚ 25 ਸਤੰਬਰ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਚੋਣ ਹਲਕੇ ਆਨੰਦਪੁਰ ਸਾਹਿਬ ਵਿੱਚ ਸੂਬਾ ਪੱਧਰੀ ਇਨਸਾਫ ਰੈਲੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।ਇਸ ਮਸਲੇ ਸਬੰਧੀ ਜਾਣਕਾਰੀ ਦਿੰਦਿਆਂ ਡੀ.ਟੀ.ਐਫ. ਪੰਜਾਬ ਦੇ ਸੂਬਾਈ ਵਿੱਤ ਸਕੱਤਰ-ਕਮ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਵਸਥੀ, ਜ਼ਿਲ੍ਹਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ, ਸੀਨੀਅਰ ਮੀਤ ਪ੍ਰਧਾਨ ਗੁਰਦੇਵ ਸਿੰਘ, ਜ਼ਿਲ੍ਹਾ ਵਿੱਤ ਸਕੱਤਰ ਹਰਜਾਪ ਸਿੰਘ ਬੱਲ, ਸੂਬਾ ਕਮੇਟੀ ਮੈਂਬਰ ਚਰਨਜੀਤ ਸਿੰਘ ਰਾਜਧਾਨ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ 3442 ਅਤੇ 7654 ਭਰਤੀਆਂ ਵਿਚਲੇ ਸੈਂਕੜੇ ਹੋਰਨਾਂ ਓ.ਡੀ.ਐੱਲ. ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾ ਚੁੱਕਾ ਹੈ, ਹਜਾਰਾਂ ਅਧਿਆਪਕਾਂ ਦੀ ਪ੍ਰੋਮੋਸ਼ਨ ਵੀ ਹੋ ਚੁੱਕੀ ਹੈ, ਪ੍ਰੰਤੂ ਬੇਇਨਸਾਫ਼ੀ ਅਤੇ ਪੱਖਪਾਤ ਕਰਦਿਆਂ 125 ਦੇ ਕਰੀਬ ਅਧਿਆਪਕਾਂ ਦੇ ਰੈਗੂਲਰ ਆਰਡਰਾਂ ਨੂੰ ਅਧਿਕਾਰ ਖੇਤਰ ਤੋਂ ਬਾਹਰ ਦੀ ਡਿਗਰੀ ਹੋਣ ਦੇ ਹਵਾਲੇ ਤਹਿਤ 8 ਸਾਲਾਂ ਤੋਂ ਪੈਂਡਿੰਗ ਰੱਖਿਆ ਹੋਇਆ ਹੈ, ਜਦ ਕਿ ਸਾਲ 2019 ਵਿੱਚ ਹਾਈ ਕੋਰਟ ਵਲੋਂ ਵੀ ਇਨ੍ਹਾਂ ਅਧਿਆਪਕਾਂ ਦੇ ਪੱਖ ਵਿੱਚ ਫ਼ੈਸਲਾ ਸੁਣਾਉਂਦਿਆਂ ਰੈਗੂਲਰਾਈਜ਼ੇਸ਼ਨ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸੇ ਤਰ੍ਹਾਂ ਸਾਲ 2016 ਵਿੱਚ ਹੋਈ 4500 ਅਤੇ 2005 ਈ.ਟੀ.ਟੀ. ਅਸਾਮੀਆਂ ਦੀ ਰੈਗੂਲਰ ਭਰਤੀ ਵਿੱਚੋਂ 180 ਅਧਿਆਪਕਾਂ ਦੀ ਪਿਛਲੇ ਪੰਜ ਸਾਲ ਦੀ ਸਰਵਿਸ ਨੂੰ ਜਬਰੀ ਖਤਮ ਕਰਦਿਆਂ ਮੁੱਢਲੀ ਭਰਤੀ ਦੀਆਂ ਸੇਵਾ ਸ਼ਰਤਾਂ ਤੋਂ ਵੱਖ ਕਰ ਦਿੱਤਾ ਗਿਆ ਅਤੇ ਨਿਯਮਾਂ ਤੋਂ ਉੱਲਟ  ਨਵੇਂ ਤਨਖਾਹ ਸਕੇਲ ਮੜ ਦਿੱਤੇ ਗਏ ਹਨ। ਇਹਨਾਂ ਦੋਨੋਂ ਗੰਭੀਰ ਮਾਮਲਿਆਂ ਨੂੰ ਪੀੜਤ ਅਧਿਆਪਕਾਂ ਨਾਲ ਘੋਰ ਬੇਇਨਸਾਫ਼ੀ ਤੇ ਪੱਖਪਾਤ ਵਾਲੇ ਮੰਨਦੇ ਹੋਏ, ਫ਼ੈਸਲਾ ਕੀਤਾ ਗਿਆ ਕਿ 1 ਅਤੇ 2 ਸਤੰਬਰ 2022 ਨੂੰ ਪੰਜਾਬ ਭਰ ਵਿੱਚ ਜਿਲ੍ਹਾ ਸਿੱਖਿਆ ਅਫਸਰਾਂ (ਪ੍ਰਾਇਮਰੀ ਅਤੇ ਸੈਕੰਡਰੀ) ਰਾਹੀਂ ਸਮੂਹਿਕ ਰੂਪ ਵਿੱਚ ਸਿੱਖਿਆ ਮੰਤਰੀ ਦੇ ਨਾਂ ਦੋ-ਨੁਕਾਤੀ ਮੰਗ ਪੱਤਰ ਭੇਜੇ ਜਾਣਗੇ। 13 ਸਤੰਬਰ ਨੂੰ ਵੱਡੇ ਸਮੂਹ ਦੇ ਰੂਪ ਆਨੰਦਪੁਰ ਸਾਹਿਬ ਵਿਖੇ ਪ੍ਰਸ਼ਾਸ਼ਨ ਰਾਹੀਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਾਂ ਸੰਘਰਸ਼ ਦਾ ਨੋਟਿਸ ਦਿੱਤਾ ਜਾਵੇਗਾ। 25 ਸਤੰਬਰ ਨੂੰ ਸਿੱਖਿਆ ਮੰਤਰੀ ਦੇ ਚੋਣ ਹਲਕੇ ਆਨੰਦਪੁਰ ਸਾਹਿਬ ਵਿਖੇ ਸੂਬੇ ਭਰ 'ਚੋਂ ਹਜਾਰਾਂ ਅਧਿਆਪਕਾਂ ਦੀ ਸ਼ਮੂਲੀਅਤ ਵਾਲੀ "ਇਨਸਾਫ ਰੈਲੀ" ਕੀਤੀ ਜਾਵੇਗੀ ਅਤੇ ਮੰਗਾਂ ਪ੍ਰਤੀ ਹਾਂ ਪੱਖੀ ਪ੍ਰਤੀਕਿਰਿਆ ਨਾ ਮਿਲਣ ਦੀ ਸੂਰਤ ਵਿੱਚ ਸਿੱਖਿਆ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।


ਪ੍ਰੈੱਸ ਬਿਆਨ ਜਾਰੀ ਕਰਨ ਮੌਕੇ ਡੀ.ਐਮ.ਐਫ.ਪੰਜਾਬ ਦੇ ਸੂਬਾਈ ਆਗੂ ਜਰਮਨਜੀਤ ਸਿੰਘ, ਜ਼ਿਲ੍ਹਾ ਪ੍ਰੈਸ ਸਕੱਤਰ ਰਾਜੇਸ਼ ਕੁਮਾਰ ਪ੍ਰਾਸ਼ਰ, ਜ਼ਿਲ੍ਹਾ ਕਮੇਟੀ ਮੈਂਬਰ ਨਿਰਮਲ ਸਿੰਘ, ਕੁਲਦੀਪ ਸਿੰਘ ਤੋਲਾਨੰਗਲ, ਪਰਮਿੰਦਰ ਸਿੰਘ ਰਾਜਾਸਾਂਸੀ, ਸ਼ਮਸ਼ੇਰ ਸਿੰਘ, ਗੁਰਪ੍ਰੀਤ ਸਿੰਘ ਨਾਭਾ,  ਵਨੀਤ ਸ਼ਰਮਾ, ਵਿਕਾਸ ਕੁਮਾਰ, ਨਰਿੰਦਰ ਸਿੰਘ ਮੱਲੀਆਂ, ਨਰੇਸ਼ ਕੁਮਾਰ,  ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ ਜੱਬੋਵਾਲ, ਵਿਸ਼ਾਲ ਕਪੂਰ, ਵਿਕਾਸ ਚੌਹਾਨ, ਪਵਨਪ੍ਰੀਤ ਸਿੰਘ, ਮਨੀਸ਼ ਪੀਟਰ, ਦਿਲਬਾਗ ਸਿੰਘ, ਚਰਨਜੀਤ ਸਿੰਘ   ਸਿੰਘ ਭੱਟੀ, ਬਲਦੇਵ ਕ੍ਰਿਸ਼ਨ ਆਦਿ ਹਾਜ਼ਰ ਰਹੇ। 

BREAKING NEWS: ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਫਿਰ ਮੁਲਤਵੀ, ਹੁਣ ਇਸ ਦਿਨ ਹੋਵੇਗੀ ਮੀਟਿੰਗ

 


ਚੰਡੀਗੜ੍ਹ 23 ਅਗਸਤ 

ਪੰਜਾਬ ਮੰਤਰੀ ਪ੍ਰੀਸ਼ਦ ਦੀ ਮਿਤੀ 25.08.2022 ਨੂੰ ਹੋਣ ਵਾਲੀ ਮੀਟਿੰਗ ਨੂੰ ਮੁਲਤਵੀ ਕੀਤਾ ਗਿਆ ਹੈ।  ਹੁਣ ਇਹ ਮੀਟਿੰਗ ਮਿਤੀ 26.08.2022 ਦਿਨ ਸ਼ੁੱਕਰਵਾਰ ਨੂੰ ਸਵੇਰੇ 11:00 ਵਜੇ ਕਮੇਟੀ ਕਮਰਾ ਦੂਜੀ ਮੰਜ਼ਿਲ ਪੰਜਾਬ ਸਿਵਲ ਸਕੱਤਰੇਤ-1 ਵਿਖੇ ਹੋਵੇਗੀ। ਮੀਟਿੰਗ ਦਾ ਅਜੰਡਾ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ। 
12 ਵੀਂ ਪਾਸ ਵਿਦਿਆਰਥੀਆਂ ਲਈ ਅਹਿਮ ਖਬਰ: 87.20% ਅੰਕ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮਿਲੇਗੀ ਸਕਾਲਰਸ਼ਿਪ, ਸਿੱਖਿਆ ਬੋਰਡ ਵੱਲੋਂ‌ ਅਹਿਮ ਸੂਚਨਾ

ਚੰਡੀਗੜ੍ਹ 23 ਅਗਸਤ 2022

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਲ 2022 ਦੀ ਬਾਰ੍ਹਵੀਂ ਪ੍ਰੀਖਿਆ ਵਿੱਚ 87.20% ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਪ੍ਰੀਖਿਆਰਥੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਉਹ Government of India, Ministry of Education Department of Higher Education, New Delhi fe ਜਾਣ ਵਾਲੇ ਵਜੀਫ਼ੇ ਲਈ National Scholarship portal ( www.scholarships.gov.in ) 31 ਅਕਤੂਬਰ 2022 ਤੱਕ Online Apply ਕਰ ਸਕਦੇ ਹਨ।

ਇਹ ਸਕੀਮ (Central Sector Scholarship Scheme for College and University Students ) ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜਦੇ ਵਿਦਿਆਰਥੀਆਂ ਲਈ ਹੈ ਜੋ ਕਿ Government of India Ministry of Education Department of Higher Education, New Delhi ਵੱਲੋਂ ਲਾਗੂ ਹੈ ਅਤੇ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਵੱਲੋਂ ਭਰੇ ਜਾਣ ਵਾਲੇ ਬੈਂਕ ਖਾਤੇ ਦਾ link ਆਧਾਰ ਕਾਰਡ ਨੰਬਰ ਨਾਲ ਹੋਣਾ ਲਾਜ਼ਮੀ ਹੈ। ਪ੍ਰੀਖਿਆਰਥੀ ਆਪਣੀਆਂ Online Application ਨੂੰ ਆਪਣੇ ਸਬੰਧਤ ਕਾਲਜ/ਯੂਨੀਵਰਸਿਟੀ ਤੋਂ ਸਮੇਂ ਸਿਰ ਵੈਰੀਫਾਈ ਕਰਵਾਉਣ ।
National Scholarship Portal (www.scholarships.gov.in) has been launched under Digital India Initiative Scheme. Central Sector Scheme of Scholarships for College and University Students (CSSS) which is approved by the Government of India Ministry of Education Department of Higher Education, New Delhi has been linked with the National Scholarship Portal. This scheme is for the college and university students. Students who have scored 87.20 % or above in 12th Class in 2022 are required to apply online on National Scholarship Portal (www.scholarships.gov.in) till 31-Oct-2022 for the scholarships to be given by the Government of India Ministry of Education Department of Higher Education, New Delhi. It is mandatory for the students who are applying to link their Aadhaar number with their bank account. Candidates should also get their online applications verified by their College/Universtiy.
PATWARI ON STRIKE :ਇਹਨਾਂ ਵਿਅਕਤੀਆਂ ਵੱਲੋਂ ਵਿਦਿਆਰਥੀਆਂ ਦੇ ਸਰਟੀਫਿਕੇਟ ਦੀ ਤਸਦੀਕ ਹੋਵੇਗੀ ਵਾਜਬ - ਡਿਪਟੀ ਕਮਿਸ਼ਨਰ


  

BLO - SUPERVISOR DUTY: ਹਫ਼ਤੇ ਦੇ ਦੋ ਦਿਨ ਬੀਐਲਓ ਅਤੇ ਸੁਪਰਵਾਈਜ਼ਰਾਂ ਨੂੰ ਡਿਊਟੀ ਤੋਂ ਫਾਰਗ ਕੀਤਾ ਜਾਵੇ - ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ

 

FCI WATCHMAN RECRUITMENT PUNJAB: ਵਾਚਮੈਨ ਭਰਤੀ ਪ੍ਰੀਖਿਆ 28 ਅਗਸਤ ਨੂੰ, ਸਿੱਖਿਆ ਵਿਭਾਗ ਵੱਲੋਂ ਸਕੂਲਾਂ ਨੂੰ ਹਦਾਇਤਾਂ

 

LIVE : ਮੁੱਖ ਮੰਤਰੀ ਭਗਵੰਤ ਮਾਨ 4538 ਨਵੇਂ ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ

 

ਮੁੱਖ ਮੰਤਰੀ ਭਗਵੰਤ ਮਾਨ 4538 ਨਵੇਂ ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਦੇ ਰਹੇ ਹਨ। ਲਾਈਵ ਦੇਖਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ 

https://youtu.be/FRnFyj5hJfA 


THINK -22 INDIAN NAVY QUIZ 2022: NAVY QUIZ ਵਿੱਚ ਭਾਗ ਲੈਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਸਕੂਲ ਮੁਖੀ

 

TEACHER FEST 2022: ਸਿੱਖਿਆ ਵਿਭਾਗ ਵੱਲੋਂ TEACHER FEST 2022 ਲਈ ਸ਼ਡਿਊਲ ਜਾਰੀ, ਅਧਿਆਪਕਾਂ ਨੂੰ 36 ਲੱਖ 61 ਹਜ਼ਾਰ ਦੇ ਨਕਦ ਇਨਾਮ

 

PUNJAB POLICE CONSTABLE AND SI RECRUITMENT WRITTEN TEST ANNOUNCED: ਕਾਂਸਟੇਬਲ ਤੇ ਸਬ ਇੰਸਪੈਕਟਰ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਦਾ ਸ਼ਡਿਊਲ ਜਾਰੀ


PUNJAB POLICE RECRUITMENT (SUB-INSPECTORS AND CONSTABLES) IN TECHNICAL AND SUPPORT SERVICES (TSS) CADREOnline Applications were invited from eligible candidates for recruitment of Sub-Inspectors (267 vacancies) and Constables (2340 vacancies) in Technical and Support Services (TSS) cadre of Punjab Police vide Advertisement dated 09.09.2021.


The Examination in Computer Based Test (CBT) mode to the recruitment to the post of Sub-Inspectors and Constables in Technical and Support Services (TSS) cadre of Punjab Police will be held from 24.09.2022 to 30.09.2022.


Admit Cards will be issued shortly. Link for downloading admit card click here ( active soon)

Official website Punjab Police   www.punjabpolice.gov.in.

ACR OF TEACHERS: ACR OF PRIMARY TEACHERS / MASTER /LECTURER DOWNLOAD HERE

 ACR SIKHYA PROVIDER/AIE/EGS/STR VOLUNTEER: ਸਿੱਖਿਆ ਪ੍ਰੋਵਾਇਡਰ / ਏ.ਆਈ.ਈ./ਈ.ਜੀ.ਐਸ ਅਤੇ ਵਲੰਟੀਅਰ ਦੀ ਏਸੀਆਰ ਪ੍ਰਫਾਰਮੇ


ACR OF SRP/ DRP/ BM/ DM : DOWNLOAD NEW ACR OF SRP/ DRP/ BM/ DMACR OF PHYSICAL EDUCATION LECTURER : ਸਿੱਖਿਆ ਵਿਭਾਗ ਵੱਲੋਂ ਸਰੀਰਿਕ ਸਿੱਖਿਆ ਲੈਕਚਰਾਰ/ਅਧਿਆਪਕਾਂ ਦੀਆਂ ਸੋਧੀਆਂ ਏਸੀਆਰ ਜਾਰੀACP CASES: NO ACR TO BE DEMANDED FORM TEACHERS

 


ACR VOLUNTEER/EGS/AIE/STR/SIKHYA PROVIDER  : ਵਲੰਟੀਅਰ,ਈਜੀਐਸ, ਏਆਈਈ, ਐਸਟੀਆਰ ਸਿੱਖਿਆ ਪ੍ਰੋਵਾਇਡਰACR OF  ETT AND HT TEACHERS: ਈਟੀਟੀ ਅਤੇ ਐਚਟੀ ਦੀ ਏਸੀਆਰ ਡਾਊਨਲੋਡ ਕਰੋACR PROFORMA OF PRIMARY TEACHERS WEF 2019

 

ACR OF LECTURER ,MASTER CADRE AND SCHOOL HEADS : DOWNLOAD HERE ਇਨਸਾਨ ਨੂੰ ਸਮਾਜ ਭਲਾਈ ਦੇ ਕੰਮਾਂ ਵਿਚ ਯੋਗਦਾਨ ਪਾਉਂਦੇ ਰਹਿਣਾ ਚਾਹੀਦਾ ਹੈ-ਡਿਪਟੀ ਕਮਿਸ਼ਨਰ

 ਆਲਮਪੁਰ ਮੰਦਰਾਂ ਵਿਖੇ ਅੱਖਾਂ ਦੇ ਮੁਫਤ ਚੈਕਅੱਪ ਕੈਂਪ ’ਚ 370 ਵਿਅਕਤੀਆਂ ਨੇ ਕਰਵਾਈ ਅੱਖਾਂ ਦੀ ਜਾਂਚ


ਇਨਸਾਨ ਨੂੰ ਸਮਾਜ ਭਲਾਈ ਦੇ ਕੰਮਾਂ ਵਿਚ ਯੋਗਦਾਨ ਪਾਉਂਦੇ ਰਹਿਣਾ

ਚਾਹੀਦਾ ਹੈ-ਡਿਪਟੀ ਕਮਿਸ਼ਨਰ


ਹਰਦੀਪ ਸਿੰਘ ਸਿੱਧੂ

ਚੰਡੀਗੜ੍ਹ 22 ਅਗਸਤ:ਸਮਾਜਸੇਵੀ ਸੰਸਥਾ ਬੇਗਮਪੁਰਾ ਵੈਲਫੇਅਰ ਸੁਸਾਇਟੀ(ਰਜਿ) ਆਲਮਪੁਰ ਮੰਦਰਾਂ ਵੱਲੋਂ ਮਾਨਵਤਾ ਭਲਾਈ ਲਈ ਸ੍ਰੀ ਗੁਰੁ ਰਵਿਦਾਸ ਮੰਦਰ ਵਿਖੇ ਅੱਖਾਂ ਦਾ ਵਿਸ਼ਾਲ ਚੈਕਅੱਪ ਕੈਂਪ ਲਗਾਇਆ ਗਿਆ, ਜਿੱਥੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਰਸਮੀ ਤੌਰ ਤੇ ਰਿਬਨ ਕੱਟ ਕੇ ਕੈਂਪ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਬੇਗਮਪੁਰਾ ਵੈਲਫੇਅਰ ਸੁਸਾਇਟੀ ਵੱਲੋਂ ਮਾਨਵਤਾ ਭਲਾਈ ਦੇ ਕਾਰਜ ਕਾਬਲੇ ਤਾਰੀਫ ਹਨ ਉਨ੍ਹਾਂ ਕਿਹਾ ਕਿ ਇਨਸਾਨ ਨੂੰ ਆਪਣੇ ਜੀਵਨ ਵਿੱਚ ਹਮੇਸ਼ਾ ਸਮਾਜ ਸੇਵਾ ਵਿਚ ਯੋਗਦਾਨ ਪਾਉਂਦੇ ਰਹਿਣਾ ਚਾਹੀਂਦਾ ਹੈ। ਇਨਸਾਨੀਅਤ ਦੀ ਸੇਵਾ ਤੋ ਵੱਡਾ ਹੋਰ ਕੋਈ ਕਰਮ ਧਰਮ ਨਹੀ, ਮਰਨ ਉਪਰੰਤ ਅੱਖਾਂ ਅਤੇ ਸਰੀਰਦਾਨ ਕਰਨਾ ਵੀ ਪਰਿਵਾਰਾਂ ਲਈ ਇੱਕ ਬਹੁਤ ਵੱਡਾ ਅਤੇ ਪ੍ਰੇਰਨਾਂਦਾਇਕ ਕਦਮ ਹੈ।

ਇਸ ਮੌਕੇ ਕਾਰਜਕਾਰੀ ਸਿਵਲ ਸਰਜਨ ਡਾ.ਰਣਜੀਤ ਰਾਏ ਇੰਚਾਰਜ ਸਿਵਲ ਸਰਜਨ ਮਾਨਸਾ ਨੇ ਬੇਗਮਪੁਰਾ ਵੈਲਫੇਅਰ ਸੁਸਾਇਟੀ ਦੇ ਕਾਰਜਾਂ ਦੀ ਪ੍ਰਸੰਸਾਂ ਕਰਦਿਆ ਸੁਸਾਇਟੀ ਦੇ ਸੇਵਾਦਾਰਾਂ ਅਤੇ ਹਾਜਰ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਰਹਿਕੇ ਸਮਾਜ ਭਲਾਈ ਦੇ ਕਾਰਜਾਂ ਲਈ ਤਤਪਰ ਰਹਿਣ ਲਈ ਪ੍ਰੇਰਿਤ ਕੀਤਾ।

ਕੈਂਪ ਦੌਰਾਨ ਡਾ.ਪਿਯੂਸ਼ ਗੋਇਲ ਆਈ ਸਰਜਨ ਸਿਵਲ ਹਸਪਤਾਲ ਸਰਦੂਲਗੜ੍ਹ ਨੇ 374 ਵਿਅਕਤੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ। ਚੈੱਕਅੱਪ ਦੌਰਾਨ ਚਿੱਟੇ ਮੋਤੀਏ ਤੋਂ ਪੀੜਤ 40 ਮਰੀਜ਼ਾਂ ਨੂੰ ਆਪ੍ਰੇਸ਼ਨਾਂ ਲਈ ਚੁਣਿਆ ਗਿਆ। ਇਸ ਮੌਕੇ ਬੋਹਾ ਅਤੇ ਬੁਢਲਾਡਾ ਦੇ ਖੇਤਰ ਵਿੱਚੋਂ ਮੈਡੀਕਲ ਖੋਜਾਂ ਲਈ ਸਰੀਰ ਦਾਨ ਕਰਨ ਵਾਲੇ 16 ਮਹਾਂਦਾਨੀਆਂ ਦੇ ਪਰਿਵਾਰਾਂ ਨੂੰ ਡਿਪਟੀ ਕਮੀਸ਼ਨਰ ਵੱਲੋਂ ਸਨਮਾਨ ਚਿੰਨ ਅਤੇ ਲੋਈ ਦੇਕੇ ਸਨਮਾਨਿਤ ਕੀਤਾ ਗਿਆ।

ਕੈਂਪ ਤੋਂ ਪਹਿਲਾਂ ਸੰਤ ਬਾਬਾ ਰਾਜ ਸਿੰਘ ਜੀ ਸ਼ੇਰਗੜ੍ਹ ਚੀਮਾਂ ਵਾਲਿਆਂ ਵੱਲੋਂ ਕੀਰਤਨ ਕੀਤਾ ਗਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਕੈਂਪ ਨੂੰ ਸਫਲ ਬਨਾਉਣ ਵਿੱਚ ਸੁਸਾਇਟੀ ਦੇ ਕੁਆਡੀਨੇਟਰ ਕਮ ਪ੍ਰਧਾਨ ਤਰਸੇਮ ਸਿੰਘ ਜਨਾਗਲ,ਸ੍ਰੀ ਤੀਰਥ ਤੋਂਗਰੀਆ ਪ੍ਰਧਾਨ ਬੀ.ਡੀ.ਐਸ.ਏ.ਪੰਜਾਬ,ਫੌਜੀ ਰਾਮਪਾਲ ਸਿੰਘ ਛੀਨਾਂ,ਗੁਰਬਾਜ ਸਿੰਘ ਭੁੰਦੜ,ਰਾਮਫਲ ਬਾਦਲਗੜ੍ਹ,ਸਿੰਗਾਰਾ ਸਿੰਘ ਅਤੇ ਸੁੱਖਾ ਸਿੰਘ ਬੱਲੋਂ,ਹਰਦੇਵ ਸਿੰਘ ਉੱਤਰ ਰੇਲਵੇ, ਪ੍ਰੇਮ ਸਿੰਘ ਮਿਸਤਰੀ, ਮਲਕੀਤ ਪੇਂਟਰ,ਅਰਸ਼ਦੀਪ ਅਰਸ਼ੀ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।

ਭਾਸ਼ਾ ਵਿਭਾਗ ਦੇ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ 26 ਅਗਸਤ ਨੂੰ

 ਼ਭਾਸ਼ਾ ਵਿਭਾਗ ਦੇ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ  26 ਅਗਸਤ ਨੂੰ


ਜੇਤੂਆਂ ਨੂੰ ਨਗਦ ਇਨਾਮ ਦੇ ਕੇ ਕੀਤਾ ਜਾਵੇਗਾ ਸਨਮਾਨਿਤ-ਜ਼ਿਲ੍ਹਾ ਭਾਸ਼ਾ ਅਫਸਰ ਮਾਨਸਾ


ਹਰਦੀਪ ਸਿੰਘ ਸਿੱਧੂ

ਚੰਡੀਗੜ੍ਹ 22 ਅਗਸਤ:ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਮਾਨਸਾ ਦੇ ਭਾਸ਼ਾ ਵਿਭਾਗ ਦੇ ਸਾਹਿਤ ਸਿਰਜਣ (ਕਵਿਤਾ ਰਚਨਾ, ਲੇਖ ਰਚਨਾ, ਕਹਾਣੀ ਰਚਨਾ) ਤੇ ਕਵਿਤਾ ਗਾਇਨ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮਾਨਸਾ ਵਿਖੇ 26 ਅਗਸਤ ਨੂੰ ਹੋਣਗੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਦੱਸਿਆ ਕਿ ਮੁਕਾਬਲਿਆਂ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਜੇਤੂਆਂ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਕ੍ਰਮਵਾਰ 1000, 750, 500 ਰੁਪਏ ਨਗਦ ਇਨਾਮ ਦੇ ਕੇ ਸਨਮਾਨਤ ਕੀਤਾ ਜਾਵੇਗਾ। ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਜੇਤੂ ਪੰਜਾਬ ਦੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਦੋਨਾਂ ਮੁਕਾਬਲਿਆਂ ਦਾ ਮਾਧਿਅਮ ਪੰਜਾਬੀ ਸਾਹਿਤ ਹੋ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਆਪਣੀ ਸੰਸਥਾ ਦੇ ਮੁਖੀ ਰਾਹੀਂ ਨਿਰਧਾਰਤ ਪ੍ਰੋਫਾਰਮੇ ’ਤੇ ਅਗੇਤੀ ਸੂਚਨਾ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮਾਨਸਾ ਨੂੰ ਪ੍ਰਦਾਨ ਕਰਨਗੇ ਅਤੇ ਇਨ੍ਹਾਂ ਵਿੱਚ ਦਸਵੀਂ ਤੱਕ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇੱਕ ਸੰਸਥਾ ਵਿਚੋਂ ਇੱਕ ਮੁਕਾਬਲੇ ਵਿੱਚ ਕੇਵਲ ਦੋ ਵਿਦਿਆਰਥੀ ਹੀ ਭਾਗ ਲੈ ਸਕਦੇ ਹਨ। ਸਾਹਿਤ ਸਿਰਜਣ ਮੁਕਾਬਲਿਆਂ ਵਿੱਚ ਰਚਨਾ ਦਾ ਵਿਸ਼ਾ ਮੌਕੇ ’ਤੇ ਹੀ ਦਿੱਤਾ ਜਾਵੇਗਾ।

NEWLY APPOINTED ETT TEACHER TRAINING: ਨਵ-ਨਿਯੁਕਤ ਈਟੀਟੀ ਅਧਿਆਪਕਾਂ ਦੇ ਤਿੰਨ ਰੋਜ਼ਾ ਸਿਖਲਾਈ ਕੈਂਪ ਦੀ ਹੋਈ ਸ਼ੁਰੂਆਤ

 ਨਵ-ਨਿਯੁਕਤ ਈਟੀਟੀ ਅਧਿਆਪਕਾਂ ਦੇ ਤਿੰਨ ਰੋਜ਼ਾ ਸਿਖਲਾਈ ਕੈਂਪ ਦੀ ਹੋਈ ਸ਼ੁਰੂਆਤ 


ਨਵ ਨਿਯੁਕਤ ਅਧਿਆਪਕਾਂ ਨੇ ਪੂਰੇ ਜੋਸ਼,ਚਾਅ ਅਤੇ ਉਤਸ਼ਾਹ ਨਾਲ ਲਿਆ ਟ੍ਰੇਨਿੰਗ ਕੈਂਪ ਵਿੱਚ ਹਿੱਸਾ  

ਫਾਜ਼ਿਲਕਾ ( ਇਨਕਲਾਬ ਗਿਲ)

 ਸਿੱਖਿਆ ਮੰਤਰੀ ਪੰਜਾਬ ਸ: ਹਰਜੋਤ ਸਿੰਘ ਬੈਂਸ ਦੀ ਦੂਰਅੰਦੇਸ਼ੀ ਸੋਚ ਸਦਕਾ, ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਡਾਇਰੈਕਟਰ ਐੱਸਸੀਈਆਰਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਜ਼ਿਲ੍ਹੇ ਦੇ ਨਵ-ਨਿਯੁਕਤ ਈਟੀਟੀ ਅਧਿਆਪਕਾਂ ਦੇ ਤਿੰਨ ਰੋਜ਼ਾ ਅਧਿਆਪਕ ਸਿਖਲਾਈ ਕੈਂਪ ਦੀ ਸ਼ੁਰੂਆਤ ਬੀ ਆਰ ਸੀ ਬਲਾਕ ਅਬੋਹਰ 1 ਵਿਖੇ ਹੋਈ । 

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਸੈਕੰਡਰੀ ਡਾਂ ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਨੇ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਵਿੱਚ ਨਵ ਨਿਯੁਕਤ 36 ਈਟੀਟੀ ਅਧਿਆਪਕਾਂ ਨੂੰ ਇੱਕੋ ਗੇੜ ਵਿੱਚ ਟ੍ਰੇਨਿੰਗਾਂ ਦਿੱਤੀ ਜਾ ਰਹੀ ਹੈ ‌।ਅੱਜ ਉਹਨਾਂ ਦੁਆਰਾ ਜ਼ਿਲ੍ਹਾ ਪੱਧਰੀ ਇਸ ਅਧਿਆਪਕ ਸਿਖਲਾਈ ਕੈਂਪ ਦਾ ਦੌਰਾ ਕੀਤਾ ਗਿਆ। ਉਹਨਾਂ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਨਵੇਂ ਨਿਯੁਕਤ ਹੋਏ ਈਟੀਟੀ ਅਧਿਆਪਕਾਂ ਨੂੰ ਵਿਭਾਗ ਦੀਆਂ ਨੀਤੀਆਂ,ਪ੍ਰੋਜੈਕਟਾਂ ਅਤੇ ਪ੍ਰੋਗਰਾਮਾਂ ਬਾਰੇ ਸੰਪੂਰਨ ਜਾਣਕਾਰੀ ਦੇਣਾ ਅਤੇ ਹੋਰ ਗਤੀਵਿਧੀਆਂ ਅਤੇ ਨਵੀਆਂ ਤਕਨੀਕਾਂ ਦੀ ਸਿਖਲਾਈ ਦੇਣਾ ਜ਼ਰੂਰੀ ਹੈ, ਤਾਂ ਕਿ ਉਹ ਵਿਦਿਆਰਥੀਆਂ ਨੂੰ ਕੁਆਲਿਟੀ ਐਜੂਕੇਸ਼ਨ ਦੇ ਸਕਣ। ਉਹਨਾਂ ਦੁਆਰਾ ਇਨ੍ਹਾਂ ਕੈਂਪਾਂ ਵਿੱਚ ਪਹੁੰਚੇ ਨਵ ਨਿਯੁਕਤ ਅਧਿਆਪਕਾਂ ਨੂੰ ਸਕੂਲ ਸਿੱਖਿਆ ਵਿਭਾਗ ਪੰਜਾਬ ਵਿੱਚ ਸੇਵਾ ਵਿੱਚ ਆਉਣ ਤੇ ਬੈਂਜ ਲਗਾਏ ਅਤੇ ਵਧਾਈ ਦਿੱਤੀ ਅਤੇ ਸਿੱਖਿਆ ਵਿਭਾਗ ਨੂੰ ਬੁਲੰਦੀਆਂ ਤੇ ਪਹੁੰਚਾਉਣ ਦੇ ਆਪਣੇ ਤਜਰਬੇ ਸਾਂਝੇ ਕੀਤੇ।

ਸਟੇਟ ਕੋਰ ਕਮੇਟੀ ਮੈਂਬਰਾਂ ਲਵਜੀਤ ਸਿੰਘ ਗਰੇਵਾਲ ਨੇ ਅਧਿਆਪਕਾਂ ਨੂੰ ਤਨੋਂ ਮਨੋਂ ਮਿਹਨਤ ਨਾਲ਼ ਪੜ੍ਹਾਈ ਕਰਵਾਉਣ ਅਤੇ ਦਾਖ਼ਲਿਆਂ ਦੇ ਵਾਧੇ ਲਈ ਹੱਲਾਸ਼ੇਰੀ ਦਿੱਤੀ। ਉਹਨਾਂ ਕਿਹਾ ਕਿ ਕੁਆਲਟੀ ਐਜੂਕੇਸ਼ਨ ਵਿਭਾਗ ਦਾ ਮੁੱਖ ਟੀਚਾ ਹੈ ਜਿਸ ਨੂੰ ਆਪਾਂ ਸਾਰਿਆ ਮਿਲ ਕੇ ਪ੍ਰਾਪਤ ਕਰਨਾ ਹੈ। ਜ਼ਿਲਾ ਪਪਪਪ ਕੋਆਰਡੀਨੇਟਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਇਹ ਟ੍ਰੇਨਿੰਗਾਂ ਅਧਿਆਪਕ ਨੂੰ ਨਵੀਨਤਮ ਸਿੱਖਿਆ ਤਕਨੀਕਾਂ ਸਮਝਾਉਣ ਲਈ ਬਹੁਤ ਲਾਹੇਵੰਦ ਸਾਬਿਤ ਹੋਣਗੀਆਂ। ਉਨਾਂ ਦੁਆਰਾ ਟ੍ਰੇਨਿੰਗ ਸੈਂਟਰ ਦਾ ਦੌਰਾ ਕੀਤਾ ਗਿਆ ਅਤੇ ਅਧਿਆਪਕਾਂ ਨੂੰ ਟ੍ਰੇਨਿੰਗਾਂ ਦੀ ਲੋੜ ਬਾਰੇ ਦੱਸਿਆ। ਸਹਾਇਕ ਕੋਆਰਡੀਨੇਟਰ ਗੋਪਾਲ ਕ੍ਰਿਸ਼ਨ ਨੇ ਦੱਸਿਆ ਕਿ ਇਹ ਟ੍ਰੇਨਿੰਗਾਂ ਸਿੱਖਣ ਪਰਿਣਾਮਾਂ ਦੀ ਸਮਝ ਬਣਾਉਣ, ਗਤੀਵਿਧੀ ਅਧਾਰਿਤ ਸਿੱਖਿਆ ਦੇਣ ਸਬੰਧੀ ਨਵੇਂ ਅਧਿਆਪਕਾਂ ਲਈ ਬਹੁਤ ਅਹਿਮ ਹਨ। ਇਨਾਂ ਟ੍ਰੇਨਿੰਗਾਂ ਦੁਆਰਾ ਡਿਜੀਟਲ ਕੰਟੈੰਟ ਦੀ ਵਰਤੋਂ ਕਰਦੇ ਹੋਏ ਸਿੱਖਿਆ ਨੂੰ ਰੌਚਕ ਬਣਾਉਣ ਬਾਰੇ ਦੱਸਿਆ ਜਾਵੇਗਾ। ਜ਼ਿਲਾ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ ਨੇ ਦੱਸਿਆ ਕਿ ਇਹ ਟ੍ਰੇਨਿੰਗਾਂ ਅਜੋਕੇ ਸਮੇਂ ਦੀਆਂ ਲੋੜਾਂ ਅਨੁਸਾਰ ਅਧਿਆਪਕ ਤਿਆਰ ਕਰਨ ਲਈ ਬਹੁਤ ਲਾਹੇਵੰਦ ਸਾਬਿਤ ਹੋਣਗੀਆਂ। ਬੀਐਮਟੀ ਰਾਜਦੀਪ ਫੁਟੇਲਾ,ਬੀਐਮਟੀ ਪ੍ਰਦੁਮਨ,ਬੀਐਮਟੀ ਮਨੋਜ ਵੱਲੋਂ ਨਵ ਨਿਯੁਕਤ ਅਧਿਆਪਕ ਨੂੰ ਬਾਖੂਬੀ ਟ੍ਰੇਨਿੰਗ ਦਿੱਤੀ ਗਈ।ਇਸ ਮੌਕੇ ਤੇ ਬੀਪੀਈਓ ਅਜੇ ਛਾਬੜਾ ਅਤੇ ਬੀਪੀਈਓ ਸਤੀਸ਼ ਮਿਗਲਾਨੀ ਵੱਲੋਂ ਉਚੇਚੇ ਤੌਰ ਤੇ ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਸ਼ਿਰਕਤ ਕਰਕੇ ਟ੍ਰੇਨਿੰਗ ਲੈ ਰਹੇ ਨਵ ਨਿਯੁਕਤ ਅਧਿਆਪਕਾਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਹੱਲਾਸ਼ੇਰੀ ਦਿੱਤੀ।

SCHOOL GAMES 2022: ਮੌੜ ਜੋਨ ਦੀਆਂ ਗਰਮ ਰੁੱਤ ਸਕੂਲ ਖੇਡਾਂ ਦਾ ਅਗਾਜ਼, ਖਿਡਾਰੀਆਂ ਚ ਭਾਰੀ ਉਤਸ਼ਾਹ

 ਮੌੜ ਜੋਨ ਦੀਆਂ ਗਰਮ ਰੁੱਤ ਸਕੂਲ ਖੇਡਾਂ ਦਾ ਅਗਾਜ਼, ਖਿਡਾਰੀਆਂ ਚ ਭਾਰੀ ਉਤਸ਼ਾਹ


 ਖਿਡਾਰੀ ਸਾਡੇ ਦੇਸ਼ ਦਾ ਸਰਮਾਇਆ ਪ੍ਰਿੰਸੀਪਲ ਰਾਜਿੰਦਰ ਸਿੰਘ


ਹਰਦੀਪ ਸਿੰਘ ਸਿੱਧੂ

ਚੰਡੀਗੜ੍ਹ 22 ਅਗਸਤ:ਪੰਜਾਬ ਸਰਕਾਰ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਾਰੇ ਪੰਜਾਬ ਵਿੱਚ ਗਰਮ ਰੁੱਤ ਜੋਨ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ।

      ਇਸ ਲੜੀ ਤਹਿਤ ਮੌੜ ਜੋਨ ਦੀਆਂ ਖੇਡਾਂ ਦਾ ਉਦਘਾਟਨ ਜੋਨ ਪ੍ਰਧਾਨ ਪ੍ਰਿੰਸੀਪਲ ਰਾਜਿੰਦਰ ਸਿੰਘ ਵਲੋਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋੜ ਵਿਖੇ ਕੀਤਾ ਗਿਆ।

      ਇਸ ਮੋਕੇ ਉਹਨਾਂ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਖਿਡਾਰੀਆਂ ਨੇ ਅਨੁਸ਼ਾਸਨ ਦੀ ਭਾਵਨਾ ਨਾਲ ਅਤੇ ਪਿਆਰ ਨਾਲ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਆ ਅਤੇ ਸਾਰੇ ਖਿਡਾਰੀਆਂ ਲਈ ਜਿੱਤ ਦੀ ਕਾਮਨਾ ਕੀਤੀ।        ਟੂਰਨਾਮੈਂਟ ਸੰਬੰਧੀ ਜਾਣਕਾਰੀ ਦਿੰਦਿਆਂ ਜੋਨ ਸਕੱਤਰ ਲੈਕਚਰਾਰ ਹਰਜਿੰਦਰ ਸਿੰਘ ਅਤੇ ਗੁਰਮੀਤ ਸਿੰਘ ਬੀ.ਐਮ ਨੇ ਦੱਸਿਆ ਕਿ ਇਹ ਜੋਨ ਪੱਧਰੀ ਟੂਰਨਾਮੈਂਟ ਮੌੜ ਦੇ ਵੱਖ ਵੱਖ ਸਕੂਲਾਂ ਵਿੱਚ ਕਰਵਾਏ ਜਾ ਰਹੇ ਹਨ।

      ਇਸ ਮੋਕੇ ਹੋਰਨਾਂ ਤੋ ਇਲਾਵਾ ਕੁਲਦੀਪ ਕੁਮਾਰ ਪ੍ਰਿੰਸੀਪਲ ਮੌੜ ਖ਼ੁਰਦ,ਗੁਰਜੀਤ ਸਿੰਘ ਪ੍ਰਿੰਸੀਪਲ ਖਾਲਸਾ ਮੌੜ,ਰਾਜਿੰਦਰ ਸਿੰਘ ਡੀ ਪੀ ਈ ਰਾਮਨਗਰ,ਵਰਿੰਦਰ ਸਿੰਘ ਡੀ ਪੀ ਈ ਮੌੜ ਕਲਾਂ, ਅਵਤਾਰ ਸਿੰਘ ਡੀ ਪੀ ਈ,ਕੁਲਦੀਪ ਸਿੰਘ ਡੀ ਪੀ ਈ ਘੁੰਮਣ ਕਲਾਂ,ਕਸ਼ਮੀਰ ਸਿੰਘ ਕੋਟਲੀ ਖ਼ੁਰਦ,ਗੁਰਤੇਜ ਸਿੰਘ ਪੀ ਟੀ ਆਈ ਕੁੱਬੇ,ਜਸਵਿੰਦਰ ਸਿੰਘ ਡੀ ਪੀ ਈ ਜੋਧਪੁਰ,ਗੁਰਸ਼ਰਨ ਸਿੰਘ ਪੀ ਟੀ ਆਈ ਮਾਈਸਰਖਾਨਾ,ਅਮਨਦੀਪ ਸਿੰਘ ਡੀ ਪੀ ਆਈ ਮਾਨਸਾ,ਹਰਪਾਲ ਸਿੰਘ ਡੀ ਪੀ ਆਈ ਨੱਤ,ਰਣਜੀਤ ਸਿੰਘ ਪੀ ਟੀ ਆਈ ਚਨਾਰਥਰ,ਰਾਜਵੀਰ ਕੌਰ ਪੀ ਟੀ ਆਈ ਸੰਦੋਹਾ,ਕੁਲਦੀਪ ਕੁਮਾਰ ਭਾਈ ਬਖ਼ਤੌਰ

ਨਵਦੀਪ ਕੌਰ ਡੀ ਪੀ ਈ ਮੌੜ ,ਸੋਮਾ ਵਤੀ ਰਾਮਨਗਰ,ਕੁਲਵਿੰਦਰ ਕੌਰ ਪੀ ਟੀ ਆਈ ਮੌੜ (ਗ),ਗੁਰਪਿੰਦਰ ਸਿੰਘ ਡੀ ਪੀ ਈ ਬੁਰਜ ਮਾਨਸਾ,ਬਲਰਾਜ ਸਿੰਘ ਪੀ ਟੀ ਆਈ ਜੋਧਪੁਰ ਪਾਖਰ, ਰਾਜਿੰਦਰ ਕੁਮਾਰ ਪੀ ਟੀ ਆਈ ਕੋਟ ਫੱਤਾ, ਹਰਜੀਤਪਾਲ ਸਿੰਘ ਕੋਟਭਾਰਾ,ਅਮਨਦੀਪ ਸਿੰਘ ਡੀ ਪੀ, ਰਣਜੀਤ ਸਿੰਘ,ਭੁਪਿੰਦਰ ਸਿੰਘ ਤੱਗੜ ਭੈਣੀ ਚੂਹੜ ਹਾਜ਼ਰ ਸਨ‌।

CHANDIGARH: ਵਿਦਿਅੱਕ ਸੰਸਥਾਵਾਂ ਨੇੜੇ ਵਾਹਨਾਂ ਦੀ ਸਪੀਡ ਕੀਤੀ ਫਿਕਸ, ਪੜ੍ਹੋ

 

PSEB ADMISSION 2022: ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਦੇ ਦਾਖ਼ਲਿਆਂ ਲਈ ਮਿਤੀਆਂ'ਚ ਕੀਤਾ ਵਾਧਾ

 

HIGHER EDUCATION AND EX-INDIA LEAVE DURING PROBATION: ਸਿੱਖਿਆ ਵਿਭਾਗ ਦੇ ਕਰਮਚਾਰੀਆਂ ਨੂੰ ਪਰਖ ਸਮੇਂ ਦੌਰਾਨ ਉੱਚ ਯੋਗਤਾ ਅਤੇ ਵਿਦੇਸ਼ੀ ਛੁੱਟੀ ਸਬੰਧੀ ਸਪਸ਼ਟੀਕਰਨ

PUNJAB GOVT RULES REGARDING HIGHER EDUCATION AND EX-INDIA LEAVE FOR EDUCATION DEPARTMENT EMPLOYEES  
ਉੱਚ ਯੋਗਤਾ ਪ੍ਰਾਪਤ ਕਰਨ ਅਤੇ ਵਿਦੇਸ਼ ਜਾਣ ਲਈ ਲੰਬੀ ਛੁੱਟੀ ਸਬੰਧੀ ਸਪੱਸਟੀਕਰਨ 


ਪਰਖ ਸਮੇਂ ਦੌਰਾਨ ਕਰਮਚਾਰੀਆਂ ਵੱਲੋਂ  ਉੱਚੇਰੀ  ਸਿੱਖਿਆ, ਅਤੇ ਵਿਦੇਸ਼ ਛੁੱਟੀ ਲਈ    ਪੁੱਛੇ ਗਏ ਸਵਾਲਾਂ  ਸਬੰਧੀ ਪੰਜਾਬ ਸਰਕਾਰ ਸਕੂਲ ਵਿਭਾਗ ਵਲੋਂ  ਮਿਤੀ 08.08.2017 ਨੂੰ ਪੱਤਰ ਨੰਬਰ 15/33-2017 ਕੋ (1)/472 ਰਾਹੀਂ ਸਪਸ਼ਟੀਕਰਨ ਜਾਰੀ ਕੀਤਾ ਹੈ.

CLARIFICATION REGARDING HIGHER  EDUCATION PERMISSION FOR EDUCATION DEPARTMENT EMPLOYEES 

ਸਵਾਲ:  ਜੇਕਰ ਕਿਸੇ ਕਰਮਚਾਰੀ ਵੱਲੋਂ ਉੱਚ ਯੋਗਤਾ ਦਾ ਇੱਕ ਭਾਗ ਸੇਵਾ ਵਿੱਚ ਆਉਣ ਤੋਂ ਪਹਿਲਾਂ ਪਾਸ ਕਰ ਲਿਆ ਹੋਵੇ ਅਤੇ ਪਰਖ ਸਮੇਂ ਦੌਰਾਨ ਕੀ ਉਸ ਨੂੰ ਦੂਸਰੇ ਭਾਗ ਦੀ ਪੜ੍ਹਾਈ ਜਾਰੀ ਰੱਖਣ ਲਈ ਆਗਿਆ ਦਿੱਤੀ ਜਾ ਸਕਦੀ ਹੈ?

ਜਵਾਬ: ਹਾਂ 

ਸਿੱਖਿਆ ਵਿਭਾਗ ਦਾ ਸਪਸ਼ਟੀਕਰਨ : ਜੇਕਰ ਕੋਈ ਕਰਮਚਾਰੀ ਤਰੱਕੀ ਲੈਣ ਉਪਰੰਤ ਪਰਖ ਸਮੇਂ ਤੇ ਹੈ ਤਾਂ ਕੀ ਉਸ ਨੂੰ ਉੱਚ ਯੋਗਤਾ ਲਈ ਆਗਿਆ ਦਿੱਤੀ ਜਾ ਸਕਦੀ ਹੈ.


ਸਵਾਲ : ਜੇਕਰ ਕਿਸੇ ਕਰਮਚਾਰੀ ਨੇ ਨੌਕਰੀ ਵਿੱਚ ਆਉਣ ਤੋਂ  ਪਹਿਲਾਂ ਯੋਗਤਾ ਦਾ ਇੱਕ ਭਾਗ ਪਾਸ ਕਰ ਲਿਆ ਹੋਵੇ ਤਾਂ ਦੂਜੇ ਭਾਗ ਲਈ ਪਰਖ ਸਮੇਂ ਦੌਰਾਨ ਵੀ ਪੜ੍ਹਾਈ ਜਾਰੀ ਰੱਖਣ ਲਈ ਆਗਿਆ ਦਿੱਤੀ ਜਾ ਸਕਦੀ ਹੈ।

ਜਵਾਬ: ਹਾਂ। 

ਸਿੱਖਿਆ ਵਿਭਾਗ ਦਾ ਸਪਸ਼ਟੀਕਰਨ : ਕਿਉਂ ਜੋ ਕਰਮਚਾਰੀ ਪਹਿਲਾਂ ਹੀ ਵਿਭਾਗ ਵਿੱਚ ਕੰਮ ਕਰ | ਰਿਹਾ ਹੈ, ਇਸ ਲਈ ਉਸ ਨੂੰ ਪਦ-ਉੱਨਤ ਹੋਣ ਤੋਂ ਪਰਖ ਸਮੇਂ ਦੌਰਾਨ ਵੀ ਉੱਚ ਯੋਗਤਾ ਲਈ ਆਗਿਆ ਦਿੱਤੀ ਜਾ ਸਕਦੀ ਹੈ, ਬਸ਼ਰਤੇ ਕਿ ਉਸ ਦੀ ਪੜ੍ਹਾਈ ਸਰਕਾਰੀ ਕੰਮ ਨੂੰ ਪ੍ਰਭਾਵਿਤ ਨਾ ਕਰੋ।

ALSO READ :

PATERNITY LEAVE FOR PUNJAB GOVT EMPLOYEES: ਪੈਟਰਨਿਟੀ ਲੀਵ - ਨੋਟੀਫਿਕੇਸ਼ਨ/ ਪੱਤਰ- ALL ABOUT PATERNITY LEAVE  

 

ਮੰਨਜੂਰ ਹੋਈਆਂ ਛੁੱਟੀਆਂ ਨੂੰ ਰੱਦ ਕਰਵਾ ਸਕਣਗੇ ਅਧਿਆਪਕ, ਗਾਈਡਲਾਈਨਜ਼ ਜਾਰੀ 

ਸਵਾਲ : ਜੇਕਰ ਉਚ  ਯੋਗਤਾ ਕਈ ਸਮੈਸਟਰਜ਼ / ਭਾਗਾਂ  ਵਿੱਚ ਹਾਸਲ ਕਰਨੀ ਹੈ ਤਾਂ ਕੀ ਉਸ ਨੂੰ ਇੱਕ ਵਾਰ ਹੀ ਸਾਰੇ ਸਮੈਸਟਰਜ / ਭਾਗਾਂ ਦੀ ਪੜ੍ਹਾਈ ਦੀ ਆਗਿਆ ਦਿੱਤੀ ਜਾ ਸਕਦੀ ਹੈ?

ਜਵਾਬ: ਹਾਂ। 

ਸਿੱਖਿਆ ਵਿਭਾਗ ਦਾ ਸਪਸ਼ਟੀਕਰਨ : ਸਾਰੇ ਸਮੈਸਟਰਜ਼ / ਭਾਗਾਂ ਦੀ ਉਚ ਯੋਗਤਾ ਹਾਸਲ ਕਰਨ ਲਈ ਇੱਕੋ ਵਾਰ ਆਗਿਆ ਦੇਣੀ ਉਚਿਤ ਹੋਵੇਗੀ।

ਵਿਦੇਸ਼ ਛੁੱਟੀ ਸਬੰਧੀ ਸਵਾਲ ( EX-INDIA LEAVE ) FOR MORE INFORMATION REGARDING EX-INDIA LEAVE READ HERE 

ਸਵਾਲ : ਕੀ 3 ਜਾਂ 4 ਸਾਲ ਲਈ ਵਿਦੇਸ਼ ਛੁੱਟੀ ਦਿੱਤੀ ਜਾ ਸਕਦੀ ਹੈ?

ਜਵਾਬ: ਨਹੀਂ ।  

ਸਿੱਖਿਆ ਵਿਭਾਗ ਦਾ ਸਪਸ਼ਟੀਕਰਨ : ਪ੍ਰਸੋਨਲ  ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਮਰੱਥ ਅਥਾਰਟੀ ਵੱਲੋਂ 3 ਮਹੀਨੇ ਤੱਕ ਦੀ ਵਿਦੇਸ਼ ਛੁੱਟੀ ਦਿੱਤੀ ਜਾ ਸਕਦੀ ਹੈ। ਇਸ ਤੋਂ ਵੱਧ ਸਮੇਂ ਲਈ ਜੇਕਰ ਕੋਈ ਲੋੜੀਂਦੀ ਹੋਵੇ ਤਾਂ ਵਿਸ਼ੇਸ਼ ਹਾਲਾਤਾਂ ਵਿੱਚ ਪ੍ਰਸੋਨਲ ਵਿਭਾਗ ਦੀ ਪ੍ਰਵਾਨਗੀ ਨਾਲ ਹੀ ਦੇਣ ਦਾ ਉਪਬੰਧ ਹੈ। 

LETTER REGARDING CLARIFICATION OF EX-INDIA LEAVE AND HIGHER EDUCATION DOWNLOAD HERE 

 

IMPORTANT LETTER REGARDING EX INDIA LEAVE EDUCATION DEPARTMENT


EX INDIA LEAVE : ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਐਕਸ ਇੰਡੀਆ ਲੀਵ ਸਿਰਫ ਗਰਮੀ/ਸਰਦੀ ਦੀਆਂ ਛੁੱਟੀਆਂ ਵਿੱਚ   

Letter regarding authority to aprove ex India leave and how to apply for it.

PROFORMA FOR APPLYING EX INDIA LEAVE

Cancellation of ex India leave,if employee not go abroad.


6635 ETT RECRUITMENT: ਪ੍ਰਾਇਮਰੀ ਦੀ 6635 ਭਰਤੀ ਅਧੀਨ ਜ਼ਿਲ੍ਹਾ ਗੁਰਦਾਸਪੁਰ ਵਿਖੇ ਨਵ-ਨਿਯੁਕਤ ਅਧਿਆਪਕਾਂ ਨੂੰ ਆਰਡਰ ਦਿੱਤੇ ਗਏ

 *ਪ੍ਰਾਇਮਰੀ ਦੀ 6635 ਭਰਤੀ ਅਧੀਨ ਜ਼ਿਲ੍ਹਾ ਗੁਰਦਾਸਪੁਰ ਵਿਖੇ 04 ਨਵ-ਨਿਯੁਕਤ ਅਧਿਆਪਕਾਂ ਨੂੰ ਆਰਡਰ ਦਿੱਤੇ ਗਏ *


ਗੁਰਦਾਸਪੁਰ 22 ਅਗਸਤ (ਗਗਨਦੀਪ ਸਿੰਘ  ) 


ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਅੱਜ ਜ਼ਿਲ੍ਹਾ ਸਿੱਖਿਆ ਦਫ਼ਤਰ ਐਲੀ: ਗੁਰਦਾਸਪੁਰ ਵਿਖੇ ਅੱਜ 6635 ਭਰਤੀ ਅਧੀਨ 04 ਨਵ-ਨਿਯੁਕਤ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਅਮਰਜੀਤ ਸਿੰਘ ਭਾਟੀਆ ਨੇ ਦੱਸਿਆ ਕਿ ਅੱਜ ਡੀ.ਈ.ਓ. ਦਫ਼ਤਰ ਵਿਖੇ 04 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਆਰਡਰ ਪ੍ਰਾਪਤ ਕਰਨ ਵਾਲੇ ਸਾਰੇ ਨਵ-ਨਿਯੁਕਤ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਬਿਹਤਰੀਨ ਸਕੂਲ ਹਨ , ਜਿੱਥੇ ਉੱਚ ਯੋਗਤਾ ਪ੍ਰਾਪਤ ਸਟਾਫ਼ ਬੱਚਿਆਂ ਨੂੰ ਹਰ ਪੱਖੋਂ ਮਿਹਨਤ ਕਰਵਾਉਂਦਾ ਹੈ ਤਾਂ ਜੋ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਸਕੇ। ਇਸ ਦੌਰਾਨ ਡਿਪਟੀ ਡੀ.ਈ.ਓ. ਐਲੀ: ਬਲਬੀਰ ਸਿੰਘ ਆਰਡਰ ਪ੍ਰਾਪਤ ਕਰਨ ਵਾਲੇ ਨਵ-ਨਿਯੁਕਤ ਅਧਿਆਪਕਾਂ ਨੂੰ ਵਧਾਈ ਦਿੱਤੀ ਦਿੰਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆ। ਇਸ ਦੌਰਾਨ ਨਵ ਨਿਯੁਕਤ ਅਧਿਆਪਕ ਨਿਯੁਕਤੀ ਪੱਤਰ ਪ੍ਰਾਪਤ ਕਰਕੇ ਬਹੁਤ ਖੁਸ਼ ਨਜ਼ਰ ਆਏ ਅਤੇ ਉਨ੍ਹਾਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦਾ ਧੰਨਵਾਦ ਕਰਕੇ ਆਪਣੀ ਡਿਊਟੀ ਇਮਾਨਦਾਰੀ ਤੇ ਤਨਦੇਹੀ ਨਾਲ ਕਰਨ ਦਾ ਪ੍ਰਣ ਕੀਤਾ। ਇਸ ਮੌਕੇ ਸੀਨੀਅਰ ਸਹਾਇਕ ਮਿੱਤਰਵਾਸੂ, ਜੂਨੀਅਰ ਸਹਾਇਕ ਨਰਿੰਦਰ ਸ਼ਰਮਾ , ਪ੍ਰਬੋਧ ਕੁਮਾਰ, ਮੀਡੀਆ ਇੰਚਾਰਜ ਗਗਨਦੀਪ ਸਿੰਘ,ਫ਼ਰਜ਼ੰਦ ਮਸੀਹ, ਸਤਨਾਮ ਸਿੰਘ , ਗੁਰਮੁੱਖ ਸਿੰਘ , ,ਅਮਨਪ੍ਰੀਤ ਕੌਰ ,ਪ੍ਰਿਥਵੀ ਬਹਾਦੁਰ , ਪਰਵੀਨ ਕੁਮਾਰ ਆਦਿ ਹਾਜ਼ਰ ਸਨ।

ਪ੍ਰਾਇਮਰੀ ਅਧਿਆਪਕਾਂ ਦੀ ਸ੍ਰੀ ਆਨੰਦਪੁਰ ਸਾਹਿਬ ਕਨਵੈਨਸ਼ਨ ਚ' ਸਰਕਰ ਨੂੰ ਮੰਗਾਂ ਨਾ ਮੰਨਣ ਤੇ ਸਖ਼ਤ ਸੰਘਰਸ਼ ਦੀ ਚੇਤਾਵਨੀ - ਪੰਨੂੰ , ਲਾਹੌਰੀਆ

 ਪ੍ਰਾਇਮਰੀ ਅਧਿਆਪਕਾਂ ਦੀ ਸ੍ਰੀ ਆਨੰਦਪੁਰ ਸਾਹਿਬ ਕਨਵੈਨਸ਼ਨ ਚ' ਸਰਕਰ ਨੂੰ ਮੰਗਾਂ ਨਾ ਮੰਨਣ ਤੇ ਸਖ਼ਤ ਸੰਘਰਸ਼ ਦੀ ਚੇਤਾਵਨੀ - ਪੰਨੂੰ , ਲਾਹੌਰੀਆ 

       


     ਐਲੀਮੈਂਟਰੀ ਟੀਚਰਜ਼ ਯੂਨੀਅਨ ( ਰਜਿ) ਦੀ ਸੂਬਾਈ ਕਨਵੈਂਨਸ਼ ਮੰਗਾਂ ਨਾ ਸਖ਼ਤ ਸੰਘਰਸ਼ ਦੀ ਚੇਤਾਵਨੀ ਮੰਨਣ ਤੇ ਕਨਵੈਂਨਸ਼ਨ ਤੋਂ ਬਾਅਦ ਸਿੱਖਿਆ ਮੰਤਰੀ ਪੰਜਾਬ ਵਲੋਂ ਈਟੀਯੂ (ਰਜਿ) ਨੂੰ 6 ਸਤੰਬਰ ਨੂੰ ਦਿੱਤਾ ਸਕੱਤਰੇਤ ਚੰਡੀਗੜ੍ਹ ਵਿਖੇ ਮੀਟਿੰਗ ਦਾ ਸੱਦਾ । ਪ੍ਰਾਇਮਰੀ ਸਿੱਖਿਆ ਸੁਧਾਰਾਂ, ਬੱਚਿਆਂ ਅਤੇ ਅਧਿਆਪਕਾਂ ਦੇ ਅਹਿਮ ਮਸਲਿਆਂ ਨੂੰ ਲੈ ਕੇ ਕਨਵੈਨਸ਼ਨ ਹੋਈ । ਸਮੁੱਚੇ ਪ੍ਰਾਇਮਰੀ ਵਰਗ ਦੀ ਲਾਮਬੰਦੀ ਲਈ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੀਆਂ ਬਲਾਕ, ਜਿਲ੍ਹਾ ਅਤੇ ਸੂਬਾ ਪੱਧਰ ਦੀਆਂ ਚੋਣਾਂ ਦਾ ਕੀਤਾ ਐਲਾਨ। 5 ਸਤੰਬਰ ਅਧਿਆਪਕ ਦਿਵਸ ਤੋਂ ਹੋਵੇਗਾ ਮੈਂਬਰਸ਼ਿਪ ਦਾ ਆਗਾਜ਼ । ਅੱਜ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋਂ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੇ ਹਲਕੇ ਸ੍ਰੀ ਆਨੰਦਪੁਰ ਸਾਹਿਬ ਆਨੰਦ ਪੈਲਸ ਵਿਖੇ ਕੀਤੀ ਗਈ ਕਨਵੈਨਸ਼ਨ ਵਿੱਚ ਪ੍ਰਾਇਮਰੀ /ਐਲੀਮੈਂਟਰੀ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਪੰਜਾਬ ਭਰ ਦੇ ਵੱਖ ਵੱਖ ਜਿਲ੍ਹਿਆਂ ਵਿੱਚੋਂ ਸ਼ਮੂਲੀਅਤ ।ਈ ਟੀ ਯੂ ਪੰਜਾਬ (ਰਜਿ) ਦੇ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਅਤੇ ਸੂਬਾਈ ਆਗੂ ਸਤਵੀਰ ਸਿੰਘ ਰੌਣੀ, ਦਲਜੀਤ ਸਿੰਘ ਲਾਹੌਰੀਆ ,ਸੋਹਣ ਸਿੰਘ ਮੋਗਾ, ਸਰਬਜੀਤ ਸਿੰਘ ਖਡੂਰ ਸਾਹਿਬ, ਹਰਕ੍ਰਿਸ਼ਨ ਸਿੰਘ ਮੋਹਾਲੀ, ਗੁਰਿੰਦਰ ਸਿੰਘ ਘੁੱਕੇਵਾਲੀ, ਜਗਨੰਦਰ ਫਾਜਿਲਕਾ, ਦੀਦਾਰ ਸਿੰਘ ਪਟਿਆਲਾ, ਮਨੋਜ ਘਈ,ਬਖਸ਼ੀਸ਼ ਸਿੰਘ ਮੁਲਤਾਨੀ , ਮਨਜੀਤ ਸਿੰਘ ਕਠਾਣਾ , ਰਵੀ ਵਾਹੀ, ਪਵਨ ਕੁਮਾਰ ਜਲੰਧਰ, ਸਤਨਾਮ ਸਿੰਘ ਪਾਲੀਆ, ਸੁਖਵਿੰਦਰ ਸਿੰਘ ਧਾਮੀ, ਨਿਰਭੈ ਸਿੰਘ ਮਾਲੋਵਾਲ, ਵਸਿੰਗਟਨ ਸਿੰਘ ਸਮੀਰੋਵਾਲ (ਮਾਸਟਰ ਕੇਡਰ ਯੂਨੀਅਨ) ਹਰਜੀਤ ਸਿੰਘ ਸੈਣੀ (ਈ ਟੀ ਟੀ ਅਧਿਆਪਕ ਯੂਨੀਅਨ) ਨੇ ਪੰਜਾਬ ਦੀ ਪ੍ਰਾਇਮਰੀ ਸਿੱਖਿਆ ਸੁਧਾਰਾਂ , ਬੱਚਿਆਂ ਅਤੇ ਅਧਿਆਪਕਾਂ ਦੀਆਂ ਅਹਿਮ ਮੰਗਾਂ ਤੇ ਬੋਲਦਿਆਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਅਧਿਆਪਕਾਂ ਦੇ ਬਹੁਤ ਸਾਰੇ ਵਿੱਤੀ ਨੁਕਸਾਨ ਅਤੇ ਪੋਸਟਾਂ ਦਾ ਖਾਤਮਾ ਵੀ ਹੋਇਆ ਹੈ ਜੇਕਰ ਵਾਕਿਆ ਹੀ ਸਿੱਖਿਆ ਮੰਤਰੀ ਪੰਜਾਬ ਪ੍ਰਾਇਮਰੀ ਸਿੱਖਿਆ ਦਾ ਸੁਧਾਰ ਕਰਨਾ ਚਾਹੁੰਦੇ ਹਨ ਤਾਂ ਪ੍ਰਾਇਮਰੀ ਪੱਧਰ ਦੇ ਮਸਲਿਆਂ ਵੱਲ ਵਿਸ਼ੇਸ਼ ਧਿਆਨ ਦੇ ਕੇ ਉਨ੍ਹਾਂ ਦਾ ਤੁਰੰਤ ਹੱਲ ਕਰਨ। ਜਿਨ੍ਹਾਂ ਵਿੱਚ ਅਧਿਆਪਕਾਂ ਨੂੰ ਪੂਰਨ ਰੂਪ ਚ ਬੱਚਿਆਂ ਦੀ ਸਿੱਖਿਆ ਨਾਲ ਜੋੜਨ ਲਈ ਗੈਰਵਿਦਿਅਕ ਕੰਮਾਂ,ਬੀ ਐਲ ਓ ਅਤੇ ਹੋਰ ਕਿਸੇ ਵੀ ਕਾਰਜ ਲਈ ਲਗਾਏ ਅਧਿਆਪਕ ਤੁਰੰਤ ਫਾਰਗ ਕਰਨ, ਆਨਲਾਈਨ ਕੰਮਾਂ ਲਈ ਸੈਂਟਰ ਪੱਧਰ ਤੇ ਡਾਟਾ ਐਟਰੀ ਅਪਰੇਟਰ ਦੀ ਪੋਸਟ ਦੇਣ, ਅਧਿਆਪਕ ਵਿਦਿਆਰਥੀ ਅਨੁਪਾਤ 1:20 ਕਰਕੇ ਪ੍ਰਾਇਮਰੀ ਪੱਧਰ ਤੇ ਜਮਾਤਵਾਰ ਅਧਿਆਪਕ ਦੇਣ , ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਪ੍ਰੀ-ਪ੍ਰਾਇਮਰੀ ਜਮਾਤਾਂ ਨੂੰ ਮਜਬੂਤ ਕਰਨ ਲਈ ਈ ਜੀ ਐਸ /ਐਸ ਟੀ ਆਰ/ ਏ ਆਈ ਈ /ਈ ਪੀ ਆਦਿ ਕੱਚੇ ਅਧਿਆਪਕਾਂ ਨੂੰ ਪੱਕੇ ਕਰਕੇ ਹਰੇਕ ਸਕੂਲ ਵਿੱਚ ਦੋ ਪ੍ਰੀ-ਪ੍ਰਾਇਮਰੀ ਅਧਿਆਪਕ ਦੇਣ, ਸਮੇਂ ਸਿਰ ਕਿਤਾਬਾਂ ,ਸਟੇਸ਼ਨਰੀ ਮੁਹੱਈਆ ਕਰਾਉਣ , ਸਕੂਲੀ ਵਾਤਾਵਰਣ ਲਈ ਸਫਾਈ ਸੇਵਿਕਾ ਅਤੇ ਮਾਲੀ ਦੇਣ, ਖੇਡਾ ਨੂੰ ਪ੍ਰਫੁਲਤ ਕਰਨ ਲਈ ਸੈਂਟਰ ਪੱਧਰ ਤੇ ਪੀ ਟੀ ਆਈ ਦੀਆਂ200 ਪੋਸਟਾਂ ਤੁਰੰਤ ਭਰਨ,ਅਧਿਆਪਕ ਵਿੱਤੀ ਮਸਲਿਆ ਤਹਿਤ ਪੇ ਕਮਿਸ਼ਨ ਤਰੁਟੀਆਂ ਦੂਰ ਕਰਨ ,ਪੇਡੂ, ਬਾਰਡਰ ਏਰੀਆ ਅਤੇ ਹੈਡੀਕੈਪਡ ਭੱਤੇ ਸਮੇਤ ਕੱਟੇ ਹੋਰ ਸਭ ਭੱਤੇ ਬਹਾਲ ਕਰਨ, ਡੀ ਏ ਦੀਆਂ ਰੋਕੀਆਂ ਕਿਸਤਾਂ ਦੇਣ, ਏ ਸੀ ਪੀ ਲਾਗੂ ਕਰਕੇ ਅਗਲਾ ਗ੍ਰੇਡ ਦੇਣ ,ਕੇਦਰੀ ਪੈਟਰਿਨ ਸਕੇਲ ਬੰਦ ਕਰਨ,ਅਧਿਆਪਕਾਂ ਦੇ ਬਕਾਏ ਦੇਣ , ਉੱਚ ਯੋਗਤਾ ਅਧਿਆਪਕ ਨੂੰ ਵਿਸ਼ੇਸ਼ ਲਾਭ ਦੇਣ,ਸੈਟਰ ਹੈੱਡਟੀਚਰ ਦੀ ਸੀਨੀਅਰਤਾ ਸੋਧਣ, ਪ੍ਰਾਇਮਰੀ ਪੱਧਰ ਤੋ ਹਰੇਕ ਤਰ੍ਹਾਂ ਦੀਆ ਪ੍ਰਮੋਸ਼ਨਾਂ ਅਤੇ ਮਾਸਟਰ ਕੇਡਰ ਪ੍ਰਮੋਸ਼ਨਾ ਸਮਾਂਬੱਧ ਕਰਨ ,ਫਾਈਨ ਆਰਟਸ ਯੋਗਤਾ ਅਧਿਆਪਕਾਂ ਨੂੰ ਆਰਟ ਕਰਾਫਟ ਵੱਜੋ ਅਤੇ ਵੋਕੇਸ਼ਨਲ ਯੋਗਤਾ ਪੂਰੀ ਕਰਦੇ ਅਧਿਆਪਕ ਵੀ ਮਾਸਟਰ ਕੇਡਰ ਚ ਪ੍ਰਮੋਟ ਕਰਨ ਅਤੇ ਪ੍ਰਮੋਟ ਹੋਵੇ ਅਧਿਆਪਕਾਂ ਨੂੰ ਲੈਕਚਰਾਰ ਲਈ 25% ਕੋਟਾ ਨਿਰਧਾਰਿਤ ਕਰਨ, ਈ ਟੀ ਟੀ ਅਧਿਆਪਕ ਨੂੰ ਆਰਟ ਕਰਾਫਟ ਤੋਂ ਵੱਧ ਸਕੇਲ ਅਤੇ ਸਰਵਿਸ ਦੌੋਰਾਨ ਹਰੇਕ ਨੂੰ ਹੈਡ ਟੀਚਰਜ ਦਾ ਸਕੇਲ ਦੇਣ ਲਈ ਸਮਾਂਬੱਧ ਕਰਕੇ ਪ੍ਰਬੰਧਕੀ ਪੋਸਟ ਕਰਨ ,ਹੈਡ ਟੀਚਰਜ ਦੀਆ ਖਤਮ ਕੀਤੀਆ ਪੋਸਟਾ ਮੁੜ ਬਹਾਲ ਕਰਨ ,ਸੀ ਐਚ ਟੀ ਨੂੰ ਹੈਡ ਮਾਸਟਰ ਦੇ ਬਰਾਬਰ ਸਕੇਲ ਦੇ ਕੇ ਇੱਕ ਸਹਾਇਕ ਸੀ ਐਚ ਟੀ ਦੀ ਪੋਸਟ ਅਤੇ ਡਾਟਾ ਐਟਰੀ ਅਪਰੇਟਰ ਦੇਣ ,ਬੀ ਪੀ ਈ ਓਜ ਨੂੰ ਸਕੂਲਾਂ ਦੀ ਨਿਗਰਾਨੀ ਲਈ ਸਰਕਾਰੀ ਗੱਡੀ/ਵਿਸ਼ੇਸ਼ ਭੱਤਾ ਅਤੇ ਪ੍ਰਿੰਸੀਪਲ ਬਰਾਬਰ ਸਕੇਲ ਦੇ ਕੇ ਇੱਕ ਸਹਾਇਕ ਬੀ ਪੀ ਈ ਓਜ ਦੇਣ ,ਬੀ ਪੀ ਈ ਓਜ ਦਾ ਪ੍ਰਮੋਸ਼ਨ ਕੋਟਾ ਪਹਿਲਾ ਵਾਂਗ 75% ਕਰਨ , ਸਿੱਧੀ ਭਰਤੀ ਰਾਹੀਂ ਹੈਡ ਟੀਚਰਜ /ਸੈਟਰ ਹੈਡ ਟੀਚਰਜ ਦਾ ਪਰਖ ਕਾਲ ਸਮਾਂ 1 ਸਾਲ ਕਰਨ, ਅਤੇ ਸਲਾਨਾ ਤਰੱਕੀ ਲਈ ਟੈਸਟ ਦੀ ਰੱਖੀ ਸ਼ਰਤ ਖਤਮ ਕਰਨ , ਸੈਕੰਡਰੀ ਸਕੂਲਾ ਚੋ ਬੀ ਪੀ ਈ ਓਜ ਦਫਤਰਾ ਚ ਸ਼ਿਫਟ ਕੀਤੇ ਪੀ ਟੀ ਆਈ ਵਾਪਿਸ ਭੇਜਣ,ਕੋਵਿਡ 19 ਦੋਰਾਨ ਗ੍ਰਸਤ ਅਧਿਆਪਕਾਂ ਦੀ ਕੱਟੀ ਕਮਾਈ ਛੁੱਟੀ ਕੁਆਰਟੀਨ ਛੁੱਟੀ ਗਿਣਨ ਪੰਜਵੀ ਜਮਾਤ ਦੇ ਸਰਟੀਫੀਕੇਟ ਦੇਣ ਦੀ ਫੀਸ ਖਤਮ ਕਰਨ, ਬੱਚਾ ਸੰਭਾਲ ਵਿਦੇਸ਼ ਛੁੱਟੀ ਅਧਿਕਾਰ ਡੀ ਡੀ ਓ ਨੂੰ ਦੇਣ,ਤੇ ਹੋਰ ਕਈ ਅਹਿਮ ਮੰਗ ਕੀਤੀ ਗਈ । ਇਸ ਮੌਕੇ ਪ੍ਰਸਾਸ਼ਨ ਵੱਲੋਂ ਅਧਿਆਪਕ ਵਰਗ ਦੇ ਰੋਸ ਨੂੰ ਸਿੱਖਿਆ ਮੰਤਰੀ ਪੰਜਾਬ ਦੇ ਧਿਆਨ ਵਿੱਚ ਲਿਆਂਦਾ ਗਿਆ ਜਿਸ ਉਪਰੰਤ ਸਿੱਖਿਆ ਮੰਤਰੀ ਪੰਜਾਬ ਵਲੋਂ ਯੂਨੀਅਨ ਦੀਆਂ ਅਹਿਮ ਮੰਗਾਂ ਅਤੇ ਯੋਗ ਹੱਲ ਲਈ 6 ਸਤੰਬਰ ਸਕੱਤਰੇਤ ਚੰਡੀਗੜ੍ਹ ਵਿਖੇ ਮੀਟਿੰਗ ਦਾ ਸੱਦਾ ਪੱਤਰ ਦਿੱਤਾ ਗਿਆ । ਅੱਜ ਦੀ ਕਨਵੈਨਸ਼ਨ ਵਿੱਚ ਉਪਰੋਕਤ ਤੋਂ ਇਲਾਵਾ ਦਲਜੀਤ ਸਿੰਘ ਲਾਹੌਰੀਆ, ਜਤਿੰਦਰ ਕੁਮਾਰ ਚਮਕੌਰ ਸਾਹਿਬ , ਮਨਜੀਤ ਸਿੰਘ ਮਾਵੀ , ਅਸ਼ੋਕ ਸਰਾਰੀ, ਬਲਵੰਤ ਸਿੰਘ ਕੋਟਲੀ , ਅਵਤਾਰ ਸਿੰਘ ਮਾਨ ,ਪਵਨ ਕੁਮਾਰ ਜਲੰਧਰ , ਸਤਬੀਰ ਸਿੰਘ ਬੋਪਾਰਾਏ , ਦਿਲਬਾਗ ਸਿੰਘ ਬੌਡੇ , ਲਖਵਿੰਦਰ ਸਿੰਘ ਕੈਰੇ , ਅਵਤਾਰ ਸਿੰਘ ਭਲਵਾਨ , ਤਰਸੇਮ ਲਾਲ ਜਲੰਧਰ , ਪਰਮਿੰਦਰ ਚੌਹਾਨ , ਪਰਮਜੀਤ ਸਿੰਘ ਹੁਸ਼ਿਆਰਪੁਰ, ਜਤਿੰਦਰਪਾਲ ਸਿੰਘ ਰੰਧਾਵਾ ,ਗੁਰਵਿੰਦਰ ਸਿੰਘ ਬੱਬੂ , ਸੁਰਿੰਦਰ ਕੁਮਾਰ ਮੋਗਾ ,ਬਲਕਰਨ ਸਿੰਘ ਮੋਗਾ, ਜਨਕ ਰਾਜ ਮੋਹਾਲੀ ,ਤਰਪਿੰਦਰ ਸਿੰਘ ਕਪੂਰਥਲਾ ,ਰਿਸ਼ੀ ਕੁਮਾਰ ਜਲੰਧਰ , ਪ੍ਰਭਦੀਪ ਸਿੰਘ ਝਬਾਲ, ਹਰਦੀਪ ਸਿੰਘ ਬਾਹੋਮਾਜਰਾ, ਤਲਵਿੰਦਰ ਸਿੰਘ ਸੈਦਪੁਰ, ਹਰਪ੍ਰੀਤ ਸਿੰਘ ਹੈਪੀ ,ਜਗਰੂਪ ਸਿੰਘ ਢਿੱਲੋਂ, ਜਰਨੈਲ ਸਿੰਘ ,ਕੁਲਦੀਪ ਸਿੰਘ ਪਰਮਾਰ ,ਰਾਜ ਕੁਮਾਰ ਆਨੰਦਪੁਰ ਸਾਹਿਬ ,ਰਣਬੀਰ ਸਿੰਘ ਗਾਜੀਪੁਰ , ਨਵਦੀਪ ਸਿੰਘ ਅੰਮ੍ਰਿਤਸਰ , ਰਾਜਿੰਦਰ ਸਿੰਘ ਰਾਜਾਸਾਂਸੀ ,ਮਨਜੀਤ ਸਿੰਘ ਬੌਬੀ ਅਤੇ ਹੋਰ ਕਈ ਆਗੂਆਂ ਦੀ ਅਗਵਾਈ ਵਿੱਚ ਵੰਡੀ ਗਿਣਤੀ ਵਿੱਚ ਪੰਜਾਬ ਭਰ ਵਿਚੋਂ ਸ਼ਾਮਿਲ ਹੋਏ ।

JOBS OF WEEKEND: ਇਸ ਹਫਤੇ ਦੀਆਂ ਟਾਪ ਨੌਕਰੀਆਂ, ਦੇਖੋ ਇਥੇ

LAW OFFICER RECRUITMENT PUNJAB GOVT: ਪੰਜਾਬ ਸਰਕਾਰ ਵੱਲੋਂ ਲਾਅ ਅਫਸਰਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ  


PUNJAB POLICE INTELLIGENCE ASSISTANCE AND CONSTABLE RECRUITMENT 2022: ਪੰਜਾਬ ਪੁਲਿਸ ਵੱਲੋਂ ਇੰਟੈਲੀਜੈਂਸ ਅਸਿਸਟੈਂਟ ਅਤੇ ਕਾਂਸਟੇਬਲਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ( Download notification, link for applying, qualification )  


PUSHPA GUJRAL SCIENCE CITY RECRUITMENT 2022: ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿੱਖੇ ਵੱਖ ਵੱਖ ਅਸਾਮੀਆਂ ਤੇ ਭਰਤੀ, ( DOWNLOAD NOTIFICATION)  


DAV COLLEGE RECRUITMENT 2022:  ਡੀਏਵੀ ਕਾਲਜਾਂ ਵਿੱਚ ਟੀਚਿੰਗ ਅਤੇ ਨਾਨ ਟੀਚਿਂਗ ਅਸਾਮੀਆਂ ਤੇ ਭਰਤੀ 


PPSC RECRUITMENT 2022: ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਵੱਖ ਅਸਾਮੀਆਂ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ 


LECTURER RECRUITMENT 2022: ਪੰਜਾਬ ਸਰਕਾਰ ਵੱਲੋਂ ਵੱਖ ਵੱਖ ਵਿਸ਼ਿਆਂ ਦੇ ਲੈਕਚਰਾਰਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ  


PUNJAB ETT RECRUITMENT 2022: OFFICIAL NOTIFICATION, LINK FOR APPLYING, QUALIFICATION, SYLLABUS, AGE ETC ( NOTIFICATION SOON) 


PUNJAB AND HARYANA HIGH COURT CLERK RECRUITMENT 2022: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 759 ਅਸਾਮੀਆਂ ਤੇ ਭਰਤੀ 

 

Admission alert: 

BFUHS B.Sc. NURSING ADMISSION-2022: ਬੀਐਸਸੀ ਨਰਸਿੰਗ ਵਿੱਚ ਦਾਖਲਿਆਂ ਲਈ ਅਰਜ਼ੀਆਂ ਦੀ ਮੰਗ  

GOVT POLYTECHNIC COLLEGE CHANDIGARH ADMISSION 2022-23, APPLY NOW
PNB RECRUITMENT 2022: 

ਪੰਜਾਬ ਨੈਸ਼ਨਲ ਬੈਂਕ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ, ਕਰੋ ਅਪਲਾਈ 


SUB INSPECTOR RECRUITMENT: 

4300 ਸਬ ਇੰਸਪੈਕਟਰਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਅਰਜ਼ੀਆਂ ਆਨਲਾਈਨ  


PUNJAB POLICE HEAD CONSTABLE NOTIFICATION 2022:

  ਪੰਜਾਬ ਸਰਕਾਰ ਵੱਲੋਂ 787 ਹੈਡ ਕਾਂਸਟੇਬਲ ਭਰਤੀ ਲਈ ਅਰਜ਼ੀਆਂ ਮੰਗੀਆਂ  

 

ITBP STAFF NURSE RECRUITMENT 2022: ਆਈਟੀਬੀਪੀ ਵੱਲੋਂ ਸਟਾਫ ਨਰਸਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ 


SCHOOL LECTURER RECRUITMENT: ਲੈਕਚਰਾਰਾਂ ਦੀ ਭਰਤੀ ਲਈ, ਸਕਰੂਟਨੀ ਸ਼ਡਿਊਲ ਜਾਰੀ,   


MBSPSU RECRUITMENT 2022: 

ਸਪੋਰਟਸ ਯੂਨੀਵਰਸਿਟੀ ਪਟਿਆਲਾ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ 22 ਅਗਸਤ ਤੱਕ ਕਰੋ ਅਪਲਾਈ 

PESCO RECRUITMENT 2022:

  ਪੰਜਾਬ ਐਕਸ ਸਰਵਿਸਮੈਨ ਕੋਆਪਰੇਸਨ ਵਿਭਾਗ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ  


OFFICE OF DISTT AND SESSION JUDGE PATIALA RECRUITMENT: 

ਕਲਰਕਾਂ ਦੀ ਭਰਤੀ ਲਈ ਜ਼ਿਲ੍ਹਾ ਅਤੇ ਸੈਸ਼ਨ ਜੱਜ ਪਟਿਆਲਾ ਦਫ਼ਤਰ ਵੱਲੋਂ ਅਰਜ਼ੀਆਂ ਦੀ ਮੰਗ 

PUNJAB POLICE RECRUITMENT 2022:

  560 ਸਬ ਇੰਸਪੈਕਟਰਾਂ ਦੀ ਭਰਤੀ ਲਈ ਲਿੰਕ ਐਕਟਿਵ, 30 ਅਗਸਤ ਤੱਕ ਕਰੋ ਅਪਲਾਈ 


MUNICIPAL COUNCIL RECRUITMENT 2022:

ਮਿਊਂਸੀਪਲ ਕਾਰਪੋਰੇਸ਼ਨ, ਹੁਸ਼ਿਆਰਪੁਰ ਵੱਲੋਂ 180 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ 


PUNJAB AND HARYANA HIGH COURT CLERK RECRUITMENT 2022: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 759 ਅਸਾਮੀਆਂ ਤੇ ਭਰਤੀ 
PNB RECRUITMENT 2022: 

ਪੰਜਾਬ ਨੈਸ਼ਨਲ ਬੈਂਕ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ, ਕਰੋ ਅਪਲਾਈ 


SUB INSPECTOR RECRUITMENT: 

4300 ਸਬ ਇੰਸਪੈਕਟਰਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਅਰਜ਼ੀਆਂ ਆਨਲਾਈਨ  


PUNJAB POLICE HEAD CONSTABLE NOTIFICATION 2022:

  ਪੰਜਾਬ ਸਰਕਾਰ ਵੱਲੋਂ 787 ਹੈਡ ਕਾਂਸਟੇਬਲ ਭਰਤੀ ਲਈ ਅਰਜ਼ੀਆਂ ਮੰਗੀਆਂ  

 

ITBP STAFF NURSE RECRUITMENT 2022: ਆਈਟੀਬੀਪੀ ਵੱਲੋਂ ਸਟਾਫ ਨਰਸਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ 


SCHOOL LECTURER RECRUITMENT: ਲੈਕਚਰਾਰਾਂ ਦੀ ਭਰਤੀ ਲਈ, ਸਕਰੂਟਨੀ ਸ਼ਡਿਊਲ ਜਾਰੀ,   


MBSPSU RECRUITMENT 2022: 

ਸਪੋਰਟਸ ਯੂਨੀਵਰਸਿਟੀ ਪਟਿਆਲਾ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ 22 ਅਗਸਤ ਤੱਕ ਕਰੋ ਅਪਲਾਈ 

PESCO RECRUITMENT 2022:

  ਪੰਜਾਬ ਐਕਸ ਸਰਵਿਸਮੈਨ ਕੋਆਪਰੇਸਨ ਵਿਭਾਗ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ  


OFFICE OF DISTT AND SESSION JUDGE PATIALA RECRUITMENT: 

ਕਲਰਕਾਂ ਦੀ ਭਰਤੀ ਲਈ ਜ਼ਿਲ੍ਹਾ ਅਤੇ ਸੈਸ਼ਨ ਜੱਜ ਪਟਿਆਲਾ ਦਫ਼ਤਰ ਵੱਲੋਂ ਅਰਜ਼ੀਆਂ ਦੀ ਮੰਗ 

PUNJAB POLICE RECRUITMENT 2022:

  560 ਸਬ ਇੰਸਪੈਕਟਰਾਂ ਦੀ ਭਰਤੀ ਲਈ ਲਿੰਕ ਐਕਟਿਵ, 30 ਅਗਸਤ ਤੱਕ ਕਰੋ ਅਪਲਾਈ 


MUNICIPAL COUNCIL RECRUITMENT 2022:

ਮਿਊਂਸੀਪਲ ਕਾਰਪੋਰੇਸ਼ਨ, ਹੁਸ਼ਿਆਰਪੁਰ ਵੱਲੋਂ 180 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ 


PUNJAB AND HARYANA HIGH COURT CLERK RECRUITMENT 2022: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 759 ਅਸਾਮੀਆਂ ਤੇ ਭਰਤੀ 
ਸਾਵਧਾਨ! ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ 3 ਦਿਨਾਂ ਲਈ ਯੈਲੋ ਅਲਰਟ ਜਾਰੀ

ਚੰਡੀਗੜ੍ਹ, 21 ਅਗਸਤ 

 ਮੌਸਮ ਵਿਭਾਗ ਚੰਡੀਗੜ੍ਹ ਵੱਲੋਂ   ਸੋਮਵਾਰ ਤੋਂ ਅਗਲੇ ਤਿੰਨ ਦਿਨਾਂ ਲਈ ਪੰਜਾਬ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਅਨੁਸਾਰ ਅਗਲੇ ਤਿੰਨ ਦਿਨਾਂ ਤੱਕ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਮੀਂਹ ਅਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। 

ਅੱਜ ਯਾਨੀ ਐਤਵਾਰ ਨੂੰ ਕੁਝ ਖੇਤਰਾਂ ਵਿੱਚ ਬੱਦਲ ਛਾਏ ਰਹਿਣਗੇ, ਪਰ ਮੀਂਹ ਦੀ ਸੰਭਾਵਨਾ ਬਹੁਤ ਘੱਟ ਹੈ। ਆਲਮ ਇਹ ਹੈ ਕਿ ਅੱਜ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 35 ਡਿਗਰੀ ਦੇ ਨੇੜੇ ਪਹੁੰਚ ਸਕਦਾ ਹੈ।

ਮੌਸਮ ਵਿਭਾਗ ਅਨੁਸਾਰ ਅੱਜ ਮਾਝੇ ਅਤੇ ਦੁਆਬੇ ਵਿੱਚ ਮੀਂਹ ਦੀ ਬਹੁਤ ਘੱਟ ਸੰਭਾਵਨਾ ਹੈ। ਖਿੰਡੇ ਹੋਏ ਬੱਦਲ ਹੋਣਗੇ।  ਦੂਜੇ ਪਾਸੇ ਮਾਲਵੇ ਵਿੱਚ ਅੱਜ ਮੀਂਹ ਪੈਣ ਦੇ ਆਸਾਰ ਹੈ।


BREAKING NEWS: ਕੈਬਨਿਟ ਮੰਤਰੀ ਵੱਲੋਂ ਡਿਪਟੀ ਡਾਇਰੈਕਟਰ ਬਰਖਾਸਤ 


ਬਿਆਸ ਦੇ ਆਸ-ਪਾਸ ਦੇ ਇਲਾਕਿਆਂ 'ਚ ਚੇਤਾਵਨੀ ਜਾਰੀ ( read here)

ਹਿਮਾਚਲ 'ਚ ਅੱਜ ਵੀ ਭਾਰੀ  ਬਾਰਿਸ਼ ਦਾ ਅਲਰਟ ਜਾਰੀ ਹੈ,  ਉੱਥੇ ਨਦੀਆਂ 'ਪਾਣੀ ਨਾਲ ਭਰਿਆਂ ਹਨ ਅਤੇ ਹੱੜਾਂ ਦਾ ਖ਼ਤਰਾ ਲਗਾਤਾਰ ਜਾਰੀ ਹੈ।ਬਿਆਸ ਦੇ ਆਸ-ਪਾਸ ਦੇ ਇਲਾਕਿਆਂ 'ਚ  ਹੜਾਂ ਦੀ  ਚੇਤਾਵਨੀ ਜਾਰੀ ਕੀਤੀ ਹੈ ।
 

PATERNITY LEAVE FOR PUNJAB GOVT EMPLOYEES: ਪੈਟਰਨਿਟੀ ਲੀਵ - ਨੋਟੀਫਿਕੇਸ਼ਨ/ ਪੱਤਰ- ALL ABOUT PATERNITY LEAVE

PATERNITY LEAVE PUNJAB GOVT EMPLOYEES 

WHAT IS PATERNITY LEAVE FOR PUNJAB GOVT EMPLOYEES? 

HOW MANY DAYS PATERNITY LEAVE CAN BE TAKEN? 

WHO CAN TAKE PATERNITY LEAVE IN PUNJAB?

Paternity Leave for Punjab Govt employees: A male government - employee having less than two surviving children, may be granted Paternity leave up to maximum of 15 days (after commuting 30 days of half pay leave).Punjab Govt letter Regarding PATERNITY LEAVE

Punjab Govt has issued a notification (Letter)  Number 1/10/90-3PP.2/ 3187 on dated 9/4/2002 regarding paternity leave for male government employees 


According to the notification," a male Government Emplyee (with less than two surviving children), on his request, may be granted paternity leave for maximum fifteen days (after commuting his 30 days half pay leave), during the confinement of his wife. This leave should normally be not refused

2. This order takes effect from the date of issue of this letter.

3. Suitable amendment in the Punjab Civil Service Rules will be made in due course. 

You can download PATERNITY LEAVE notification/ from link given below.

 

SOME IMPORTANT QUESTIONS FOR PATERNITY LEAVE. 

WHAT IS PATERNITY LEAVE FOR PUNJAB GOVT EMPLOYEES?  ਪੰਜਾਬ ਦੇ ਸਰਕਾਰੀ ਕਰਮਚਾਰੀਆਂ ਲਈ ਪੈਟਰਨਿਟੀ ਲੀਵ ਕੀ ਹੈ?


ANSWER-: PATERNITY LEAVE is a special leave for A male government - employee.

What is the condition for PATERNITY LEAVE in Punjab? ਪੰਜਾਬ ਵਿੱਚ ਪੈਟਰਨਿਟੀ ਲੀਵ ਲਈ ਕੀ ਸ਼ਰਤ ਹੈ ?

Answer: Male government - employee having less than two surviving children. This leave is not available if male government employee having more than two children.

HOW MANY DAYS PATERNITY LEAVE CAN BE AVAILED/ TAKEN BY GOVT EMPLOYEES?   ਸਰਕਾਰੀ ਕਰਮਚਾਰੀਆਂ ਦੁਆਰਾ ਕਿੰਨੇ ਦਿਨਾਂ ਦੀ ਪੈਟਰਨਿਟੀ ਲੀਵ ਪ੍ਰਾਪਤ ਕੀਤੀ ਜਾ ਸਕਦੀ ਹੈ/ਲਈ ਜਾ ਸਕਦੀ ਹੈ

Answer: 15 days 


WHO CAN TAKE PATERNITY LEAVE IN PUNJAB? ਪੈਟਰਨਿਟੀ ਲੀਵ  ਕੌਣ ਲੈ ਸਕਦਾ ਹੈ ?

Answer: Only Male government employees.What is CSR RULE FOR Paternity Leave, and who can take PATERNITY LEAVE? At what time PATERNITY LEAVE can be availed?


 As per rule 8.128 of the ibid, PATERNITY leave shall be admissible during the confinement of Male government employee's  wife for childbirth upto 15 days before or upto 15 days after the date of delivery of the child.


Can PATERNITY LEAVE will be debited to leave account?

Yes, A male government employee who will avail paternity leave will have to deduct 30 half pay leaves from his leave account by commuting those 15 days.

ਇੱਕ ਮਰਦ ਸਰਕਾਰੀ ਕਰਮਚਾਰੀ ਜੋ ਪੈਟਰਨਿਟੀ ਲੀਵ ਦਾ ਲਾਭ ਲਵੇਗਾ,  ਉਨ੍ਹਾਂ ਨੂੰ ਆਪਣੇ ਛੁੱਟੀ ਖਾਤੇ ਵਿੱਚੋਂ 30 ਅੱਧੀ ਤਨਖਾਹ ਛੁੱਟੀ 15 ਦਿਨਾਂ ਵਿੱਚ ਕਮਿਊਟ ਕਰਕੇ  ਕੱਟਣੀ ਪਵੇਗੀ।

LINK FOR DOWNLOADING PATERNITY LEAVE NOTIFICATION/ LETTER NUMBER 1/10/90-3PP.2/ 3187 CLICK HERE ਭਾਸ਼ਾ ਵਿਭਾਗ, ਮੋਹਾਲੀ ਵੱਲੋਂ 26 ਅਗਸਤ ਨੂੰ ਬੱਚਿਆਂ ਦੇ ਸਾਹਿਤ ਸਿਰਜਣ ਮੁਕਾਬਲੇ , ਐਂਟਰੀਆਂ 22 ਅਗਸਤ ਤੱਕ

 ਭਾਸ਼ਾ ਵਿਭਾਗ, ਮੋਹਾਲੀ ਵੱਲੋਂ 26 ਅਗਸਤ ਨੂੰ ਬੱਚਿਆਂ ਦੇ ਸਾਹਿਤ ਸਿਰਜਣ ਮੁਕਾਬਲੇ


ਐਂਟਰੀਆਂ 22 ਅਗਸਤ ਤੱਕ, ਕੋਈ ਐਂਟਰੀ ਫੀਸ ਨਹੀਂ-ਡਾ ਦਵਿੰਦਰ ਬੋਹਾਚੰਡੀਗੜ੍ਹ 21 ਅਗਸਤ( ਹਰਦੀਪ ਸਿੰਘ ਸਿੱਧੂ):ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਵਿਖੇ 26-08-2022 ਨੂੰ ਸ਼ੁੱਕਰਵਾਰ ਨੂੰ ਦਸਵੀਂ ਜਮਾਤ ਤੱਕ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਸਾਹਿਤ ਸਿਰਜਣ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹਨਾਂ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵਲੋਂ ਦੱਸਿਆ ਗਿਆ ਕਿ ਇਹ ਸਾਹਿਤ ਸਿਰਜਣ ਮੁਕਾਬਲੇ ਲੇਖ ਰਚਨਾ, ਕਹਾਣੀ ਰਚਨਾ, ਅਤੇ ਕਵਿਤਾ ਗਾਇਨ ਨਾਲ ਸੰਬੰਧਤ ਹੋਣਗੇ। ਇਹਨਾਂ ਮੁਕਾਬਲਿਆਂ ਲਈ 10 ਵੀਂ ਪੱਧਰ ਤੱਕ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਵਿਭਾਗ ਵਲੋਂ ਕੋਈ ਐਂਟਰੀ ਫੀਸ ਨਹੀਂ ਰੱਖੀ ਗਈ।
 ਉਹਨਾਂ ਇਹ ਵੀ ਦੱਸਿਆ ਕਿ ਵੱਖ-ਵੱਖ ਵਿਧਾਵਾਂ ਦੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ 1000,750,500 ਰੁਪਏ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਭਾਗ ਲੈਣ ਵਾਲੇ ਹਰ ਵਿਦਿਆਰਥੀ ਨੂੰ ਭਾਸ਼ਾ ਵਿਭਾਗ ਮੋਹਾਲੀ ਵੱਲੋਂ ਭਾਗ ਲੈਣ ਵਾਲੇ ਬੱਚਿਆਂ ਨੂੰ ਪ੍ਰਮਾਣ ਪੱਤਰ ਵੀ ਦਿੱਤਾ ਜਾਵੇਗਾ। ਉਹਨਾਂ ਇਹਨਾਂ ਮੁਕਾਬਲਿਆਂ ਦੇ ਨਿਯਮਾਂ ਅਤੇ ਸ਼ਰਤਾਂ ਬਾਰੇ ਦੱਸਦਿਆਂ ਕਿਹਾ ਕਿ ਕਵਿਤਾ ਗਾਇਨ ਦੇ ਵਿਸ਼ੇ ਨੰਦ ਲਾਲ ਨੂਰਪੁਰੀ, ਧਨੀ ਰਾਮ ਚਾਤ੍ਰਿਕ, ਭਾਈ ਵੀਰ ਸਿੰਘ, ਸ਼ਿਵ ਕੁਮਾਰ ਬਟਾਲਵੀ, ਕਰਤਾਰ ਸਿੰਘ ਬਲੱਗਣ, ਅੰਮ੍ਰਿਤਾ ਪ੍ਰੀਤਮ, ਸੁਰਜੀਤ ਪਾਤਰ, ਗੁਰਭਜਨ ਸਿੰਘ, ਸੁਲੱਖਣ ਸਰਹੱਦੀ, ਗੁਰਤੇਜ ਕੋਹਾਰਵਾਲਾ, ਮਨਜੀਤ ਇੰਦਰਾ ਦੀਆਂ ਕਵਿਤਾਵਾਂ ਨੂੰ ਹੀ ਇਹਨਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਦੁਆਰਾ ਪੇਸ਼ ਕੀਤਾ ਜਾ ਸਕੇਗਾ। ਇਸੇ ਤਰ੍ਹਾਂ ਮੌਕੇ ਤੇ ਦਿੱਤੇ ਗਏ ਵਿਸ਼ਿਆਂ ਵਿੱਚੋਂ ਕਿਸੇ ਇੱਕ ਵਿਸ਼ੇ ਉੱਤੇ 300 ਸ਼ਬਦਾਂ ਤੱਕ ਦੀ ਕਵਿਤਾ, 600 ਸ਼ਬਦਾਂ ਤੱਕ ਦਾ ਲੇਖ, ਅਤੇ ਕਹਾਣੀ ਲਿਖਣ ਨੂੰ ਕਿਹਾ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਪੱਧਰ ਤੇ ਜੇਤੂ ਵਿਦਿਆਰਥੀ ਬਾਅਦ ਵਿੱਚ ਰਾਜ ਪੱਧਰ ਤੇ ਕਰਵਾਏ ਜਾਣ ਵਾਲੇ ਮੁਕਾਬਲਿਆਂ ਵਿੱਚ ਪਟਿਆਲੇ ਵਿਖੇ ਭਾਗ ਲੈਣਗੇ। ਜ਼ਿਲ੍ਹਾ ਪੱਧਰ ਤੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫਸਰ ਮੋਹਾਲੀ ਵਿਖੇ ਹੋਣ ਵਾਲੇ ਮੁਕਾਬਲਿਆਂ ਸੰਬੰਧੀ ਵਿਸਥਾਰ ਸਹਿਤ ਹਦਾਇਤਾਂ ਸਮੂਹ ਸਕੂਲ ਮੁਖੀਆਂ ਨੂੰ ਪੱਤਰ ਰਾਹੀਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਵਿਖੇ ਕਰਵਾਏ ਜਾਣ ਵਾਲੇ 26-08-2022 ਨੂੰ ਇਹਨਾਂ ਮੁਕਾਬਲਿਆਂ ਸੰਬੰਧੀ ਜ਼ਿਆਦਾ ਜਾਣਕਾਰੀ ਲੈਣ ਵਾਸਤੇ ਜ਼ਿਲ੍ਹਾ ਖੋਜ ਅਫ਼ਸਰ ਮਿਸ ਦਰਸ਼ਨ ਕੌਰ ਦੇ ਫੋਨ ਨੰ: 9814491546 ਤੇ ਦਫ਼ਤਰੀ ਸਮੇਂ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ।

INSAAF RALLY ON 25TH SEPTEMBER: ਅਧਿਆਪਕਾਂ ਵਲੋਂ 25 ਸਤੰਬਰ ਨੂੰ ਆਨੰਦਪੁਰ ਸਾਹਿਬ ਵਿਖੇ ਸੂਬਾ ਪੱਧਰੀ "ਇਨਸਾਫ ਰੈਲੀ" ਦਾ ਐਲਾਨ

ਅਧਿਆਪਕਾਂ ਵਲੋਂ 25 ਸਤੰਬਰ ਨੂੰ ਆਨੰਦਪੁਰ ਸਾਹਿਬ ਵਿਖੇ ਸੂਬਾ ਪੱਧਰੀ "ਇਨਸਾਫ ਰੈਲੀ" ਦਾ ਐਲਾਨ


 ਓ.ਡੀ.ਐਲ. ਅਧਿਆਪਕਾਂ ਦੇ ਰੈਗੂਲਰ ਆਰਡਰ ਅਤੇ 180 ਈ.ਟੀ.ਟੀ. ਨੂੰ ਮੂਲ ਭਰਤੀ ਦੇ ਲਾਭ ਦੇਣ ਦੀ ਮੰਗ


ਡੀ.ਟੀ.ਐਫ. ਤੇ ਸਹਿਯੋਗੀਆਂ ਵਲੋਂ ਅਧਿਆਪਕ ਵਰਗ ਨੂੰ ਸੰਘਰਸ਼ ਦਾ ਭਰਵਾਂ ਹਿੱਸਾ ਬਣਨ ਦੀ ਅਪੀਲ

ਫਾਜ਼ਿਲਕਾ, 21 ਅਗਸਤ 

 ਸਕੂਲ ਸਿੱਖਿਆ ਵਿਭਾਗ ਵਲੋਂ ਓਪਨ ਡਿਸਟੈਂਸ ਲਰਨਿੰਗ ਅਧਿਆਪਕਾਂ (3442, 7654, 5178 ਭਰਤੀ) ਦੇ 8 ਸਾਲਾਂ ਤੋਂ ਰੋਕੇ ਰੈਗੂਲਰ ਆਰਡਰਾਂ ਜਾਰੀ ਕਰਵਾਉਣ ਅਤੇ 180 ਈ.ਟੀ.ਟੀ. ਅਧਿਆਪਕਾਂ 'ਤੇ ਮੂਲ ਭਰਤੀ (4500 ਅਤੇ 2005 ਈਟੀਟੀ ਭਰਤੀ) ਦੀਆਂ ਸੇਵਾ ਸ਼ਰਤਾਂ ਤਹਿਤ ਪੰਜਾਬ ਤਨਖਾਹ ਸਕੇਲ ਤੇ ਪਿਛਲੀ ਸਰਵਿਸ ਦੇ ਸਾਰੇ ਲਾਭ ਬਹਾਲ ਕਰਵਾਉਣ ਸੰਬੰਧੀ ਸੰਘਰਸ਼ ਦੀ ਰੂਪ ਰੇਖਾ ਉਲੀਕਣ ਲਈ, ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਪੰਜਾਬ, ਓ.ਡੀ.ਐੱਲ. (3442, 7654) ਅਧਿਆਪਕ ਯੂਨੀਅਨ ਅਤੇ 6505 ਈ.ਟੀ.ਟੀ. ਟੈੱਟ ਪਾਸ ਅਧਿਆਪਕ ਐਸੋਸੀਏਸ਼ਨ (ਜੈ ਸਿੰਘ ਵਾਲਾ) ਦੇ ਆਗੂਆਂ ਦੀ ਭਰਵੀਂ ਮੀਟਿੰਗ ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, 6505 ਈ.ਟੀ.ਟੀ. ਦੇ ਸੂਬਾ ਆਗੂ ਕਮਲ ਠਾਕੁਰ ਅਤੇ ਓ.ਡੀ.ਐੱਲ. ਅਧਿਆਪਕਾਂ ਦੇ ਸੂਬਾ ਆਗੂ ਬਲਜਿੰਦਰ ਗਰੇਵਾਲ ਦੀ ਸਾਂਝੀ ਅਗਵਾਈ ਵਿੱਚ ਹੋਈ। ਜਿਸ ਵਿੱਚ 25 ਸਤੰਬਰ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਚੋਣ ਹਲਕੇ ਆਨੰਦਪੁਰ ਸਾਹਿਬ ਵਿੱਚ ਸੂਬਾ ਪੱਧਰੀ ਇਨਸਾਫ ਰੈਲੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।ਇਸ ਮੌਕੇ ਡੀ ਟੀ ਐਫ ਦੇ ਜਿਲ੍ਹਾ ਪ੍ਰਧਾਨ ਮਹਿੰਦਰ ਕੌੜਿਆਂ ਵਾਲੀ ਅਤੇ 7654 ਕੈਡਰ ਦੇ ਆਗੂ ਬਲਜਿੰਦਰ ਗਰੇਵਾਲ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ 3442 ਅਤੇ 7654 ਭਰਤੀਆਂ ਵਿਚਲੇ ਸੈਂਕੜੇ ਹੋਰਨਾਂ ਓ.ਡੀ.ਐੱਲ. ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾ ਚੁੱਕਾ ਹੈ, ਹਜਾਰਾਂ ਅਧਿਆਪਕਾਂ ਦੀ ਪ੍ਰੋਮੋਸ਼ਨ ਵੀ ਹੋ ਚੁੱਕੀ ਹੈ, ਪ੍ਰੰਤੂ ਬੇਇਨਸਾਫ਼ੀ ਅਤੇ ਪੱਖਪਾਤ ਕਰਦਿਆਂ 125 ਦੇ ਕਰੀਬ ਅਧਿਆਪਕਾਂ ਦੇ ਰੈਗੂਲਰ ਆਰਡਰਾਂ ਨੂੰ ਅਧਿਕਾਰ ਖੇਤਰ ਤੋਂ ਬਾਹਰ ਦੀ ਡਿਗਰੀ ਹੋਣ ਦੇ ਹਵਾਲੇ ਤਹਿਤ 8 ਸਾਲਾਂ ਤੋਂ ਪੈਂਡਿੰਗ ਰੱਖਿਆ ਹੋਇਆ ਹੈ, ਜਦ ਕਿ ਸਾਲ 2019 ਵਿੱਚ ਹਾਈ ਕੋਰਟ ਵਲੋਂ ਵੀ ਇਨ੍ਹਾਂ ਅਧਿਆਪਕਾਂ ਦੇ ਪੱਖ ਵਿੱਚ ਫ਼ੈਸਲਾ ਸੁਣਾਉਂਦਿਆਂ ਰੈਗੂਲਰਾਈਜ਼ੇਸ਼ਨ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸੇ ਤਰ੍ਹਾਂ ਸਾਲ 2016 ਵਿੱਚ ਹੋਈ 4500 ਅਤੇ 2005 ਈ.ਟੀ.ਟੀ. ਅਸਾਮੀਆਂ ਦੀ ਰੈਗੂਲਰ ਭਰਤੀ ਵਿੱਚੋਂ 180 ਅਧਿਆਪਕਾਂ ਦੀ ਪਿਛਲੇ ਪੰਜ ਸਾਲ ਦੀ ਸਰਵਿਸ ਨੂੰ ਜਬਰੀ ਖਤਮ ਕਰਦਿਆਂ ਮੁੱਢਲੀ ਭਰਤੀ ਦੀਆਂ ਸੇਵਾ ਸ਼ਰਤਾਂ ਤੋਂ ਵੱਖ ਕਰ ਦਿੱਤਾ ਗਿਆ ਅਤੇ ਨਿਯਮਾਂ ਤੋਂ ਉੱਲਟ ਨਵੇਂ ਤਨਖਾਹ ਸਕੇਲ ਮੜ ਦਿੱਤੇ ਗਏ ਹਨ। ਇਹਨਾਂ ਦੋਨੋਂ ਗੰਭੀਰ ਮਾਮਲਿਆਂ ਨੂੰ ਪੀੜਤ ਅਧਿਆਪਕਾਂ ਨਾਲ ਘੋਰ ਬੇਇਨਸਾਫ਼ੀ ਤੇ ਪੱਖਪਾਤ ਵਾਲੇ ਮੰਨਦੇ ਹੋਏ, ਫ਼ੈਸਲਾ ਕੀਤਾ ਗਿਆ ਕਿ 1 ਅਤੇ 2 ਸਤੰਬਰ 2022 ਨੂੰ ਪੰਜਾਬ ਭਰ ਵਿੱਚ ਜਿਲ੍ਹਾ ਸਿੱਖਿਆ ਅਫਸਰਾਂ (ਪ੍ਰਾਇਮਰੀ ਅਤੇ ਸੈਕੰਡਰੀ) ਰਾਹੀਂ ਸਮੂਹਿਕ ਰੂਪ ਵਿੱਚ ਸਿੱਖਿਆ ਮੰਤਰੀ ਦੇ ਨਾਂ ਦੋ-ਨੁਕਾਤੀ ਮੰਗ ਪੱਤਰ ਭੇਜੇ ਜਾਣਗੇ। 13 ਸਤੰਬਰ ਨੂੰ ਵੱਡੇ ਸਮੂਹ ਦੇ ਰੂਪ ਆਨੰਦਪੁਰ ਸਾਹਿਬ ਵਿਖੇ ਪ੍ਰਸ਼ਾਸ਼ਨ ਰਾਹੀਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਾਂ ਸੰਘਰਸ਼ ਦਾ ਨੋਟਿਸ ਦਿੱਤਾ ਜਾਵੇਗਾ। 25 ਸਤੰਬਰ ਨੂੰ ਸਿੱਖਿਆ ਮੰਤਰੀ ਦੇ ਚੋਣ ਹਲਕੇ ਆਨੰਦਪੁਰ ਸਾਹਿਬ ਵਿਖੇ ਸੂਬੇ ਭਰ 'ਚੋਂ ਹਜਾਰਾਂ ਅਧਿਆਪਕਾਂ ਦੀ ਸ਼ਮੂਲੀਅਤ ਵਾਲੀ "ਇਨਸਾਫ ਰੈਲੀ" ਕੀਤੀ ਜਾਵੇਗੀ ਅਤੇ ਮੰਗਾਂ ਪ੍ਰਤੀ ਹਾਂ ਪੱਖੀ ਪ੍ਰਤੀਕਿਰਿਆ ਨਾ ਮਿਲਣ ਦੀ ਸੂਰਤ ਵਿੱਚ ਸਿੱਖਿਆ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।


ਇਸ ਮੌਕੇ ਡੀ ਟੀ ਐਫ ਦੇ ਸਰਪ੍ਰਸਤ ਕੁਲਜੀਤ ਡੰਗਰਖੇੜਾ,ਰਿਸ਼ੂ ਸੇਠੀ,ਨੋਰੰਗ ਲਾਲ ਗੁਰਵਿੰਦਰ ਸਿੰਘ,ਜਗਦੀਸ਼ ਸੱਪਾਂ ਵਾਲੀ, ਰਮੇਸ਼ ਸੱਪਾਂ ਵਾਲੀ, ਗਗਨਦੀਪ,ਵਰਿੰਦਰ ਲਾਧੂਕਾ,ਪਰਮਜੀਤ ਸਿੰਘ,ਮਨਜੀਤ ਸਿੰਘ,ਮਨਜੀਤ ਰਾਣੀ,ਸੁਨੀਲ ਕੁਮਾਰ,ਲਲਿਤ ਕੁਮਾਰ,ਨੀਤੂ ਕੰਬੋਜ,ਅਰਵਿੰਦਰ ਮੈਡਮ, ਕਵਿੰਦਰ,ਵਿਨੋਦ ਕੁਮਾਰ ਆਦਿ ਹਾਜਰ ਸਨ।


ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਬਿਜਲੀ ਮੰਤਰੀ ਦੇ ਘਰ ਵੱਲ ਮਾਰਚ ਕਰਕੇ ਦਿੱਤਾ ਰੋਸ ਪੱਤਰ

 ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਬਿਜਲੀ ਮੰਤਰੀ ਦੇ ਘਰ ਵੱਲ ਮਾਰਚ ਕਰਕੇ ਦਿੱਤਾ ਰੋਸ ਪੱਤਰ..


10 ਸਤੰਬਰ ਨੂੰ ਸੰਗਰੂਰ ਵਿੱਚ ਹੋਵੇਗੀ ਵਿਸ਼ਾਲ ਸੂਬਾਈ ਰੈਲੀ 


ਜੰਡਿਆਲਾ ਗੁਰੂ, 21 ਅਗਸਤ...

ਪੰਜਾਬ ਅੰਦਰ ਕੰਮ ਕਰਦੇ ਮਾਣ-ਭੱਤਾ ਵਰਕਰਾਂ, ਕੱਚੇ ਮੁਲਾਜ਼ਮਾਂ, ਰੈਗੂਲਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਟਾਲਮਟੋਲ ਦੇ ਖਿਲਾਫ਼ 'ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ' ਵੱਲੋਂ 7 ਅਗਸਤ ਨੂੰ ਜਲੰਧਰ ਵਿਖੇ ਕੀਤੀ ਗਈ ਸੂਬਾਈ ਕਨਵੈਨਸ਼ਨ ਦੇ ਫੈਸਲੇ ਅਨੁਸਾਰ ਜ਼ਿਲ੍ਹਾ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਮੁਲਾਜਮਾਂ ਤੇ ਪੈਨਸ਼ਨਰਾਂ ਵੱਲੋਂ ਜ਼ਿਲ੍ਹਾ ਕਨਵੀਨਰਜ਼ ਗੁਰਦੀਪ ਸਿੰਘ ਬਾਜਵਾ, ਅਸ਼ਵਨੀ ਅਵਸਥੀ, ਅਜੇ ਕੁਮਾਰ ਸਨੋਤਰਾ, ਕੁਲਦੀਪ ਸਿੰਘ ਉਦੋਕੇ, ਸੁਰਿੰਦਰ ਸਿੰਘ ਮੋਲਿਆਂਵਾਲੀ, ਬਿਕਰਮਜੀਤ ਸਿੰਘ ਸ਼ਾਹ, ਸੰਤ ਸੇਵਕ ਸਰਕਾਰੀਆ ਅਤੇ ਬੋਬਿੰਦਰ ਸਿੰਘ, ਗੁਰਭੇਜ ਸਿੰਘ ਢਿਲੋਂ ਦੀ ਸਾਂਝੀ ਅਗਵਾਈ ਹੇਠ ਬਿਜਲੀ ਮੰਤਰੀ ਹਰਭਜਨ ਸਿੰਘ ਈ ਟੀ ਓ ਨੂੰ ਜੰਡਿਆਲਾ ਗੁਰੂ ਵਿਖੇ ਸੈਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋਏ ਮੁਲਾਜਮਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਰੋਸ ਪੱਤਰ ਦਿੱਤਾ ਗਿਆ ।ਇੱਸ ਮੌਕੇ ਸੰਬੋਧਨ ਕਰਦਿਆਂ ਜਰਮਨਜੀਤ ਸਿੰਘ ਛੱਜਲਵੱਡੀ , ਮੁਖਤਾਰ ਸਿੰਘ ਮੁਹਾਵਾ, ਨਰਿੰਦਰ ਸਿੰਘ , ਜੋਗਿੰਦਰ ਸਿੰਘ , ਸੁਖਦੇਵ ਰਾਜ ਕਾਲੀਆ, ਕੰਵਲਜੀਤ ਸਿੰਘ , ਜਸਵੰਤ ਰਾਏ , ਬਲਦੇਵ ਰਾਜ, ਜੈਮਲ ਸਿੰਘ, ਰਣਬੀਰ ਉੱਪਲ, ਜਰਨੈਲ ਪੱਟੀ ਅਤੇ ਓਂਕਾਰ ਸਿੰਘ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੌਜੂਦਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਨੇ ਆਪਣੀ ਸੰਗਰੂਰ ਸਥਿਤ ਰਿਹਾਇਸ਼ 'ਤੇ ਸਾਂਝੇ ਫਰੰਟ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਆਉਣ 'ਤੇ ਮਾਣਭੱਤਾ ਵਰਕਰਾਂ ਦੀਆਂ ਉਜਰਤਾਂ ਵਿੱਚ ਵਾਧਾ ਕੀਤਾ ਜਾਵੇਗਾ, ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਗੇ, ਛੇਵੇਂ ਤਨਖਾਹ ਕਮਿਸ਼ਨ ਨੂੰ ਸੋਧ ਕੇ ਮੁਲਾਜ਼ਮ ਤੇ ਪੈਨਸ਼ਨਰ ਪੱਖੀ ਬਣਾਇਆ ਜਾਵੇਗਾ, ਪੈਨਸ਼ਨਰਾਂ ਦੀ ਪੈਨਸ਼ਨ ਦੁਹਰਾਈ 2.59 ਦੇ ਗੁਣਾਂਕ ਨਾਲ ਕੀਤੀ ਜਾਵੇਗੀ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ, ਪਰਖ ਕਾਲ ਸੰਬੰਧੀ 15-01-2015 ਦਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇਗਾ, 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ 'ਤੇ ਵੀ ਪੰਜਾਬ ਦੇ ਸਕੇਲ ਲਾਗੂ ਕੀਤੇ ਜਾਣਗੇ, ਬੰਦ ਕੀਤੇ ਗਏ ਪੇਂਡੂ ਤੇ ਬਾਰਡਰ ਏਰੀਆ ਸਮੇਤ ਸਮੁੱਚੇ 37 ਭੱਤੇ ਅਤੇ ਏ.ਸੀ.ਪੀ. ਬਹਾਲ ਕੀਤੇ ਜਾਣਗੇ ਅਤੇ ਮਹਿੰਗਾਈ ਭੱਤੇ ਦੀਆਂ ਰੋਕੀਆਂ ਹੋਈਆਂ ਕਿਸ਼ਤਾਂ ਜਾਰੀ ਕੀਤੀਆਂ ਜਾਣਗੀਆਂ। ਆਗੂਆਂ ਨੇ ਕਿਹਾ ਕਿ ਇਸੇ ਤਰਾਂ ਦੇ ਭਰੋਸੇ ਉਹਨਾਂ ਵੱਲੋਂ ਬਤੌਰ ਵਿੱਤ ਮੰਤਰੀ 9 ਜੂਨ ਨੂੰ ਚੰਡੀਗੜ੍ਹ ਵਿਖੇ ਸਾਂਝੇ ਫਰੰਟ ਨਾਲ ਹੋਈ ਮੀਟਿੰਗ ਵਿੱਚ ਵੀ ਦਿੱਤੇ ਗਏ ਸਨ ਪਰ ਅਜੇ ਤੱਕ ਸਰਕਾਰ ਵੱਲੋਂ ਉਹਨਾਂ ਦਾ ਕੋਈ ਮਸਲਾ ਹੱਲ ਨਹੀਂ ਕੀਤਾ ਗਿਆ ਜਿਸ ਕਾਰਨ ਪੰਜਾਬ ਦੇ ਮੁਲਾਜ਼ਮਾਂ, ਪੈਨਸ਼ਨਰਾਂ, ਕੱਚੇ ਮੁਲਾਜ਼ਮਾਂ ਅਤੇ ਮਾਣਭੱਤਾ ਵਰਕਰਾਂ ਨੂੰ ਮੁੜ ਸੰਘਰਸ਼ ਦਾ ਰਸਤਾ ਅਖਤਿਆਰ ਕਰਨਾ ਪਿਆ ਹੈ। ਉਹਨਾ ਨੇ ਅੱਗੇ ਕਿਹਾ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਨੇ ਸਾਂਝੇ ਫਰੰਟ ਦੇ ਆਗੂਆਂ ਨਾਲ ਬੈਠ ਕੇ ਇਹਨਾਂ ਮੰਗਾਂ 'ਤੇ ਕੋਈ ਠੋਸ ਫੈਸਲਾ ਨਾ ਲਿਆ ਤਾਂ 10 ਸਤੰਬਰ ਨੂੰ ਸੰਗਰੂਰ ਵਿੱਖੇ ਵਿਸ਼ਾਲ ਸੂਬਾਈ ਰੈਲੀ ਕੀਤੀ ਜਾਵੇਗੀ। ਇਕੱਠ ਵਿੱਚ ਰੋਸ ਪੱਤਰ ਪ੍ਰਾਪਤ ਕਰਨ ਲਈ ਪਹੁੰਚੇ ਬਿਜਲੀ ਮੰਤਰੀ ਸ੍ਰ. ਹਰਭਜਨ ਸਾਹਿਬੇ ਨੇ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਪੰਜਾਬ ਨਾਲ ਸਾਂਝੇ ਫਰੰਟ ਦੀ ਗੱਲਬਾਤ ਕਰਵਾ ਕੇ ਮੰਗਾਂ ਦਾ ਹੱਲ ਕੱਢਿਆ ਜਾਵੇਗਾ। ਇੱਸ ਮੌਕੇ ਹੋਰਨਾਂ ਤੋਂ ਇਲਾਵਾ ਨਛੱਤਰ ਸਿੰਘ ਤਰਨਤਾਰਨ, ਅਜੇ ਡੋਗਰਾ, ਅਮਨ ਸ਼ਰਮਾਂ, ਸੁੱਚਾ ਸਿੰਘ ਟਰਪਈ, ਕਰਮਜੀਤ ਕੇ ਪੀ, ਰਛਪਾਲ ਸਿੰਘ ਜੋਧਾਨਗਰੀ, ਮੰਗਲ ਸਿੰਘ ਟਾਂਡਾ, ਕਾਰਜ ਸਿੰਘ ਕੈਰੋਂ, ਬਲਦੇਵ ਸਿੰਘ ਸੰਧੂ, ਮਮਤਾ ਸ਼ਰਮਾਂ, ਪਰਮਜੀਤ ਕੌਰ ਮਾਨ, ਰਾਮ ਲੁਭਾਇਆ, ਅਮਰਜੀਤ ਕਲੇਰ, ਰਾਮ ਕੁਮਾਰ, ਇੰਦਰਜੀਤ ਰਿਸ਼ੀ, ਅਵਤਾਰ ਸਿੰਘ , ਲਖਵਿੰਦਰਪਾਲ ਸਿੰਘ, ਗੁਰਦੀਪ ਸਿੰਘ ਪੂਹਲਾ, ਗੁਰਬੀਰ ਸਿੰਘ, ਹਰਪ੍ਰੀਤ ਸੋਹੀਆਂ, ਗੁਰਦੇਵ ਸਿੰਘ ਬਾਸਰਕੇ, ਹਰਦੇਵ ਭਕਨਾ, ਸੁਖਦੇਵ ਸਿੰਘ ਅਤੇ ਜਸਵੰਤ ਰਾਏ ਆਦਿ ਵੀ ਹਾਜਰ ਸਨ ।

VIDEO : ਪੰਜਾਬ ਦੇ ਐਸ ਸੀ ਭਾਈਚਾਰੇ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਹਿਮ ਐਲਾਨ

ਪੰਜਾਬ ਦੇ ਐਸ ਸੀ ਭਾਈਚਾਰੇ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਹਿਮ ਐਲਾਨ

 


ਆਂਗਣਵਾੜੀ ਵਰਕਰਾਂ/ਹੈਲਪਰਾਂ ਨੂੰ ਦਿਤੀਆਂ ਜਾਂਦੀਆਂ ਛੁੱਟੀਆਂ ਸਬੰਧੀ ਜਾਣਕਾਰੀ

 ਆਂਗਣਵਾੜੀ ਵਰਕਰਾਂ/ਹੈਲਪਰਾਂ ਨੂੰ ਦਿਤੀਆਂ ਜਾਂਦੀਆਂ ਛੁੱਟੀਆਂ ਸਬੰਧੀ ਜਾਣਕਾਰੀ 


ਵਿਦੇਸ਼ ਜਾਣ ਦੀ ਛੁੱਟੀ: ਤਿੰਨ ਸਾਲ ਦੀ ਸਰਵਿਸ ਪੂਰੀ ਕਰ ਚੁੱਕੀਆਂ ਆਂਗਣਵਾੜੀ ਵਰਕਰਾਂ/ਹੈਲਪਰਾਂ ਨੂੰ ਵਿਦੇਸ਼ ਜਾਣ ਲਈ ਇੱਕ ਮਹੀਨੇ ਦੀ ਛੁੱਟੀ ਦੇਣ ਦਾ ਉਪਬੰਧ ਹੈ। ਇਸ ਸਬੰਧੀ ਵਿਦੇਸ਼ ਜਾਣ ਤੋਂ ਇਕ ਮਹੀਨਾ ਪਹਿਲਾਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਤੋਂ ਛੁੱਟੀ ਬਿਨਾਂ ਮਾਣਭੱਤਾ ਪ੍ਰਵਾਨ ਕਰਵਾਉਈ ਜ਼ਰੂਰੀ ਹੈ। ਵਿਦੇਸ਼ ਛੁੱਟੀ ਦੇ ਸਮੇਂ ਦਾ ਤਜਰਬਾ ਵੀ ਮੰਨਣ ਯੋਗ ਨਹੀਂ ਹੋਵੇਗਾ। ਅਗਰ ਕੋਈ ਆਂਗਣਵਾੜੀ ਵਰਕਰ/ਹੈਲਪਰ ਛੁੱਟੀ ਬਿਨ੍ਹਾਂ ਪ੍ਰਵਾਨ ਕਰਵਾਏ ਵਿਦੇਸ਼ ਜਾਂਦੀ ਹੈ ਜਾਂ ਛੁੱਟੀ ਖਤਮ ਹੋਣ ਉਪਰੰਤ ਸਮੇਂ ਸਿਰ ਆਪਣੀ ਲਿਖਤੀ ਹਾਜ਼ਰੀ ਰਿਪੋਰਟ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਨੂੰ ਪੇਸ਼ ਨਹੀਂ ਕਰਦੀ, ਤਾਂ ਬਾਲ ਵਿਕਾਸ ਪ੍ਰੋਜੈਕਟ ਅਫਸਰ ਅਫਸਰ ਉਸਦੀ ਗੈਰ ਹਾਜ਼ਰੀ ਸਬੰਧੀ ਰਿਪੋਰਟ 15 ਦਿਨ ਦੇ ਅੰਦਰ-ਅੰਦਰ ਜਿਲ੍ਹਾ ਪ੍ਰੋਗਰਾਮ ਅਫਸਰ ਨੂੰ ਭੇਜਣਾ ਯਕੀਨੀ ਬਣਾਏਗਾ।

 ਮੈਡੀਕਲ ਛੁੱਟੀਆਂ: ਗਣਵਾੜੀ ਵਰਕਰਾਂ/ਹੈਲਪਰਾਂ ਨੂੰ ਇੱਕ ਕੈਲੰਡਰ ਸਾਲ ਵਿੱਚ ਵੱਧ ਤੋਂ ਵੱਧ ਇੱਕ ਮਹੀਨੇ (31 ਦਿਨ) ਦੀ ਇਕੱਠੀ ਜਾਂ ਟੁੱਟਵੀਂ ਮੈਡੀਕਲ ਛੁੱਟੀ ਸਮੇਤ ਮਾਣਭੱਤਾ ਦੇਣ ਦਾ ਉਪਬੰਧ ਹੈ। ਮੈਡੀਕਲ ਛੁੱਟੀ ਦੇ ਸਮੇਂ ਦਾ ਤਜ਼ਰਬਾ ਮੰਨਣਯੋਗ ਹੋਵੇਗਾ। ਇੱਥੇ ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ, ਕਿ ਮੈਡੀਕਲ ਛੁੱਟੀ ਦੌਰਾਨ ਆਂਗਣਵਾੜੀ ਵਰਕਰ/ਹੈਲਪਰ ਦਾ ਕੰਮ ਆਰਜ਼ੀ ਤੌਰ ਤੇ ਨੇੜੇ ਲੱਗਦੇ ਆਂਗਣਵਾੜੀ ਸੈਂਟਰ ਦੀ ਆਂਗਣਵਾੜੀ ਵਰਕਰ/ਹੈਲਪਰ ਨੂੰ ਸੌਂਪਿਆ ਜਾਵੇਗਾ। ਜੇਕਰ ਮੈਡੀਕਲ ਛੁੱਟੀ ਇੱਕ ਮਹੀਨੇ ਜਾਂ ਉਸ ਤੋਂ ਵੱਧ ਸਮੇਂ ਲਈ ਲੋੜੀਂਦੀ ਹੋਵੇ ਤਾਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਵੱਲੋਂ ਮੰਨਜ਼ੂਰ ਕੀਤੀ ਜਾਵੇਗੀ।


 ਅਚਨਚੇਤ ਛੁੱਟੀ: ਆਂਗਨਵਾੜੀ ਵਰਕਰ ਅਤੇ ਹੈਲਪਰ ਵਲੋਂ ਕਿਸੇ ਵੀ ਪ੍ਰਕਾਰ ਦੀ ਅਚਨਚੇਤ ਛੁੱਟੀ ਦੀ ਮੰਨਜੂਰੀ ਲੈਣੀ ਲਾਜ਼ਮੀ ਹੋਵੇਗੀ, ਜੋ ਕਿ ਦੋ ਦਿਨ ਤੱਕ ਸਰਕਲ ਸੁਪਰਵਾਈਜ਼ਰ ਵੱਲੋਂ ਅਤੇ ਇਸ ਤੋਂ ਜ਼ਿਆਦਾ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਵੱਲੋਂ ਮਨਜ਼ੂਰ ਕੀਤੀ ਜਾਵੇਗੀ। ਅਚਨਚੇਤ ਛੁੱਟੀ ਸਬੰਧੀ ਰਿਕਾਰਡ ਸਬੰਧਤ ਸਰਕਲ ਸੁਪਰਵਾਈਜ਼ਰ ਦੁਆਰਾ ਮੇਨਟੇਨ ਕੀਤਾ ਜਾਵੇਗਾ। ਸਮਰੱਥ ਅਧਿਕਾਰੀ ਤੋਂ ਬਿਨਾਂ ਛੁੱਟੀ ਮੰਨਜ਼ੂਰ ਕਰਵਾਏ ਅਤੇ ਬਿਨਾਂ ਸੂਚਿਤ ਕੀਤੇ (ਬਾਲ ਵਿਕਾਸ ਪ੍ਰੋਜੈਕਟ ਅਫਸਰ/ਸਰਕਲ ਸੁਪਰਵਾਈਜਰ) ਡਿਊਟੀ ਤੋਂ ਗੈਰਹਾਜ਼ਰ ਮੰਨਿਆ ਜਾਵੇਗਾ। ਸਰਕਲ ਸੁਪਰਵਾਈਜ਼ਰ ਆਂਗਣਵਾੜੀ ਵਰਕਰ/ਹੈਲਪੁਰ ਵੱਲੋਂ ਦਿੱਤੀ ਗਈ ਛੁੱਟੀ ਦੀ ਅਰਜ਼ੀ ਨੂੰ ਰਿਕਾਰਡ ਹਿੱਤ ਡਾਇਰੀ ਕਰਨਾ ਯਕੀਨੀ ਬਣਾਵੇਗੀ।


ਪ੍ਰਸੂਤਾ ਛੁੱਟੀ : ਘੱਟੋ-ਘੱਟ ਇੱਕ ਸਾਲ ਦੀ ਸੇਵਾ ਨਿਭਾ ਚੁੱਕੀਆਂ ਆਂਗਣਵਾੜੀ ਵਰਕਰਾਂ/ਹੈਲਪਰਾਂ ਨੂੰ ਪਹਿਲੇ 2 ਬੱਚਿਆਂ ਦੇ ਜਨਮ ਲਈ 6 ਮਹੀਨੇ ਦੀ ਪ੍ਰਸੂਤਾ ਛੁੱਟੀ ਦਿੱਤੀ ਜਾਵੇਗੀ। 3 ਮਹੀਨੇ ਜਾਂ ਉਸ ਤੋਂ ਘੱਟ ਉਮਰ ਦਾ ਬੱਚਾ ਗੋਦ ਲੈਣ ਦੀ ਮਿਤੀ ਤੋਂ 12 ਹਫਤੇ ਦੀ ਛੁੱਟੀ ਦਾ ਉਪਬੰਧ ਹੋਵੇਗਾ। ਗਰਭਪਾਤ ਵੇਲੇ 42 ਦਿਨਾਂ ਦੀ ਛੁੱਟੀ ਮਿਲੇਗੀ। ਪ੍ਰਸੂਤਾ ਛੁੱਟੀ ਦੇ ਸਮੇਂ ਦੌਰਾਨ ਮਾਣਭੱਤਾ ਮਿਲਣਯੋਗ ਹੋਵੇਗਾ। ਇਹ ਛੁੱਟੀ ਜ਼ਿਲ੍ਹਾ ਪ੍ਰੋਗਰਾਮ ਅਫਸਰ ਵੱਲੋਂ ਮੰਨਜ਼ੂਰ ਕੀਤੀ ਜਾਵੇਗੀ।


 ਛੁੱਟੀ ਉਪਰੰਤ ਜੁਆਇਨਿੰਗ : ਅਗਰ ਕੋਈ ਆਂਗਣਵਾੜੀ ਵਰਕਰ/ਹੈਲਪਰ ਵੱਲੋਂ ਛੁੱਟੀ ਕੱਟਣ ਉਪਰੰਤ ਡਿਊਟੀ ਤੇ ਸਮੇਂ ਸਿਰ ਜੁਆਇੰਨ ਨਹੀਂ ਕੀਤਾ ਜਾਂਦਾ, ਤਾਂ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਉਸਦੀ ਗੈਰ ਹਾਜ਼ਰੀ ਸਬੰਧੀ ਰਿਪੋਰਟ 15 ਦਿਨ ਦੇ ਅੰਦਰ-ਅੰਦਰ ਜਿ਼ਲ੍ਹਾ ਪ੍ਰੋਗਰਾਮ ਅਫਸਰ ਨੂੰ ਭੇਜਣਾ ਯਕੀਨੀ ਬਣਾਏਗਾ।


ਵਿਦਿਅਕ ਯੋਗਤਾ ਵਿੱਚ ਵਾਧਾ ਕਰਨ ਸਬੰਧੀ ਹਦਾਇਤਾਂ 

ਆਂਗਣਵਾੜੀ ਵਰਕਰਾਂ/ਹੈਲਪਰਾਂ ਨੂੰ ਆਪਣੀ ਵਿਦਿਅਕ ਯੋਗਤਾ ਵਿੱਚ ਵਾਧਾ ਕਰਨ ਸਬੰਧੀ ਫੀਸ ਜਮ੍ਹਾਂ ਕਰਵਾਉਣ/ਦਾਖਲਾ ਲੈਣ ਤੋਂ ਪਹਿਲਾਂ ਇਸ ਸਬੰਧੀ ਮੰਨਜੂਰੀ ਲੈਣੀ ਜ਼ਰੂਰੀ ਹੋਵੇਗੀ, ਜੋ ਕਿ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਦੀ ਸਿਫਾਰਸ਼ ਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਵੱਲੋਂ ਦਿੱਤੀ ਜਾਵੇਗੀ। ਪ੍ਰੀਖਿਆ ਦੇਣ ਸਮੇਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਵੱਲੋਂ ਦਿੱਤੀ ਗਈ ਮੰਨਜ਼ੂਰੀ ਦੇ ਆਧਾਰ ਤੇ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਬਿਨਾਂ ਤਨਖਾਹ ਛੁੱਟੀ ਮੰਨਜ਼ੂਰ ਕਰੇਗਾ। ਪ੍ਰੰਤੂ ਜੇਕਰ ਛੁੱਟੀ ਇੱਕ ਮਹੀਨੇ ਜਾਂ ਉਸ ਤੋਂ ਵੱਧ ਸਮੇਂ ਲਈ ਲੋੜੀਂਦੀ ਹੋਵੇ, ਤਾਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਵੱਲੋਂ ਮੰਨਜ਼ੂਰ ਕੀਤੀ ਜਾਵੇਗੀ। ਇੱਥੇ ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ, ਕਿ ਵਿਦਿਅਕ ਯੋਗਤਾ ਵਿੱਚ ਵਾਧਾ ਕਰਨ ਸਬੰਧੀ ਲਈ ਗਈ ਛੁੱਟੀ ਨੂੰ ਤਜਰਬੇ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ।

ਸੇਵਾ ਮੁਕਤੀ 

RECENT UPDATES

School holiday

DECEMBER WINTER HOLIDAYS IN SCHOOL: ਦਸੰਬਰ ਮਹੀਨੇ ਸਰਦੀਆਂ ਦੀਆਂ ਛੁੱਟੀਆਂ, ਇਸ ਦਿਨ ਤੋਂ ਬੰਦ ਹੋਣਗੇ ਸਕੂਲ

WINTER HOLIDAYS IN SCHOOL DECEMBER  2022:   ਸਕੂਲਾਂ , ਵਿੱਚ ਦਸੰਬਰ ਮਹੀਨੇ ਦੀਆਂ ਛੁੱਟੀਆਂ  ਪਿਆਰੇ ਵਿਦਿਆਰਥੀਓ ਇਸ ਪੋਸਟ ਵਿੱਚ  ਅਸੀਂ ਤੁਹਾਨੂੰ ਦਸੰਬਰ ਮਹੀਨੇ ਸ...