ਕਰੋਨਾ ਦੇ ਨਵੇਂ ਵੈਰੀਅੰਟ ਦੀ ਦਸਤਕ: ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਕਰੋਨਾ ਪਾਜ਼ਿਟਿਵ
ਚੰਡੀਗੜ੍ਹ 28 ਦਸੰਬਰ
ਕੋਰੋਨਾ ਦੇ ਨਵੇਂ ਵੈਰਿਅੰਟ ਦੇ ਆਉਣ ਨਾਲ ਭਾਰਤ ਵਿੱਚ ਵੀ ਚਿੰਤਾ ਵਧ ਗਈ ਹੈ। ਬੁੱਧਵਾਰ ਨੂੰ ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ (ਪੀ.ਯੂ.) ਦੇ ਹੋਸਟਲ ਦਾ ਇੱਕ ਵਿਦਿਆਰਥੀ ਕਰੋਨਾ ਦੇ ਨਵੇਂ ਵੈਰੀਅੰਟ ਨਾਲ ਪਾਜ਼ੀਟਿਵ ਪਾਇਆ ਹੈ ।
ਪੰਜਾਬ ਯੂਨੀਵਰਸਿਟੀ ਦਾ ਇਹ ਵਿਦਿਆਰਥੀ ਅਮਰੀਕਾ ਤੋਂ ਵਾਪਸ ਪਰਤਿਆ ਸੀ । ਇਹ ਵਿਦਿਆਰਥੀ ਯੂਨੀਵਰਸਿਟੀ ਦੇ ਹੋਸਟਲ ਨੰਬਰ 4 ਵਿੱਚ ਰਹਿੰਦਾ ਹੈ , ਪਾਜ਼ੇਟਿਵ ਆਏ ਵਿਦਿਆਰਥੀ ਨੂੰ 2 ਜਨਵਰੀ ਤੱਕ ਕੁਆਰੰਟੀਨ ਕੀਤਾ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਨੋਡਲ ਅਫ਼ਸਰ ਦੇ ਦਫ਼ਤਰ ਤੋਂ ਆਈ ਟੀਮ ਦੀਆਂ ਹਦਾਇਤਾਂ 'ਤੇ ਸੰਪਰਕ ਟਰੇਸਿੰਗ ਅਤੇ ਹੋਮ ਕੁਆਰੰਟੀਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਕੋਰੋਨਾ ਦਾ ਨਵਾਂ ਖਤਰਨਾਕ ਰੂਪ BF-7 ਅਮਰੀਕਾ, ਚੀਨ, ਬ੍ਰਾਜ਼ੀਲ ਸਮੇਤ ਕਈ ਦੇਸ਼ਾਂ ਵਿੱਚ ਫੈਲ ਰਿਹਾ ਹੈ। ਅਜਿਹੇ 'ਚ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਵੀ ਚੌਕਸ ਹੋ ਗਿਆ ਹੈ।