ਖੰਡ ਮਿੱਲਾਂ 5 ਨਵੰਬਰ ਤੱਕ ਹੋਣਗੀਆਂ ਕਾਰਜਸ਼ੀਲ; ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਕਿਸਾਨ ਜਥੇਬੰਦੀਆਂ ਨੂੰ ਦਿੱਤਾ ਭਰੋਸਾ

 ਪੰਜਾਬ ਸਰਕਾਰ ਝੋਨੇ ਦੇ ਦਾਣੇ-ਦਾਣੇ ਦੀ ਖਰੀਦ ਅਤੇ ਚੁਕਾਈ ਲਈ ਵਚਨਬੱਧ: ਕੁਲਦੀਪ ਸਿੰਘ ਧਾਲੀਵਾਲ


ਖੰਡ ਮਿੱਲਾਂ 5 ਨਵੰਬਰ ਤੱਕ ਹੋਣਗੀਆਂ ਕਾਰਜਸ਼ੀਲ; ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਕਿਸਾਨ ਜਥੇਬੰਦੀਆਂ ਨੂੰ ਦਿੱਤਾ ਭਰੋਸਾ


 


  ਚੰਡੀਗੜ੍ਹ, 30 ਸਤੰਬਰ:


 


ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਸਾਨ ਜਥੇਬੰਦੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਪੰਜਾਬ ਸਰਕਾਰ ਝੋਨੇ ਦੇ ਦਾਣੇ-ਦਾਣੇ ਦੀ ਖਰੀਦ ਅਤੇ ਚੁਕਾਈ ਲਈ ਵਚਨਬੱਧ ਹੈ।


ਖੇਤੀਬਾੜੀ ਮੰਤਰੀ ਨੇ ਕਿਹਾ ਕਿ ਝੋਨੇ ਦੀ ਸਮੇਂ ਸਿਰ ਖਰੀਦ ਅਤੇ ਚੁਕਾਈ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਝੋਨੇ ਦੇ ਖਰੀਦ ਸੀਜ਼ਨ ਦੌਰਾਨ ਕਿਸਾਨਾਂ ਲਈ ਦਾਣਾ ਮੰਡੀਆਂ ਵਿੱਚ ਲਾਈਟਾਂ, ਪੀਣ ਵਾਲੇ ਪਾਣੀ, ਸਾਫ਼-ਸਫ਼ਾਈ, ਪਖਾਨੇ ਆਦਿ ਦੇ ਸਾਰੇ ਲੋੜੀਂਦੇ ਪ੍ਰਬੰਧ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਕੁਲਦੀਪ ਸਿੰਘ ਧਾਲੀਵਾਲ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਖੰਡ ਮਿੱਲਾਂ ਵੱਲੋਂ 5 ਨਵੰਬਰ ਤੋਂ ਆਪਣਾ ਕੰਮਕਾਜ ਸ਼ੁਰੂ ਕਰਨ ਨੂੰ ਯਕੀਨੀ ਬਣਾਉਣ ਲਈ ਯਤਨਸ਼ੀਲ ਹੈ।


ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਝੋਨੇ ਦੇ ਸੀਜ਼ਨ ਦੌਰਾਨ ਨਿਰਵਿਘਨ ਖਰੀਦ ਅਤੇ ਖੰਡ ਮਿੱਲਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਸਬੰਧੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਬੀਕੇਯੂ (ਏਕਤਾ-ਸਿੱਧੂਪੁਰ) ਅਤੇ ਸੰਯੁਕਤ ਕਿਸਾਨ ਮੋਰਚਾ-ਗੈਰ ਸਿਆਸੀ 16 ਜਥੇਬੰਦੀਆਂ ਦੇ ਮੁੱਖ ਆਗੂਆਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਕਿਸਾਨ ਆਗੂਆਂ ਨੇ ਉਪਰੋਕਤ ਦੋਵਾਂ ਮੁੱਦਿਆਂ ਬਾਰੇ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ 'ਤੇ ਤਸੱਲੀ ਪ੍ਰਗਟਾਈ ਹੈ।


ਕੁਲਦੀਪ ਸਿੰਘ ਧਾਲੀਵਾਲ ਨੇ ਅੱਗੇ ਦੱਸਿਆ ਕਿ ਇਨ੍ਹਾਂ ਮੁੱਦਿਆਂ 'ਤੇ ਮੁੱਖ ਮੰਤਰੀ 6 ਅਕਤੂਬਰ 2022 ਨੂੰ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਵੀ ਕਰਨਗੇ।  

ਵਿਜੀਲੈਂਸ ਬਿਊਰੋ ਵੱਲੋਂ 5,000 ਰੁਪਏ ਰਿਸ਼ਵਤ ਲੈਂਦਿਆਂ ਏ.ਐਸ.ਆਈ. ਜੁਝਾਰ ਸਿੰਘ ਰੰਗੇ ਹੱਥੀਂ ਕਾਬੂ

 ਵਿਜੀਲੈਂਸ ਬਿਊਰੋ ਵੱਲੋਂ 5,000 ਰੁਪਏ ਰਿਸ਼ਵਤ ਲੈਂਦਿਆਂ ਏ.ਐਸ.ਆਈ. ਜੁਝਾਰ ਸਿੰਘ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 30 ਸਤੰਬਰ :


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜ਼ੀਰੋ ਸਹਿਣਸ਼ੀਲਤਾ ਨੀਤੀ ਦੇ ਮੱਦੇਨਜ਼ਰ ਪੰਜਾਬ ਵਿਜੀਲੈਂਸ ਬਿਊਰੋ ਨੇ ਰਿਸ਼ਵਤਖੋਰੀ ਵਿਰੁੱਧ ਚਲਾਈ ਮੁਹਿੰਮ ਦੌਰਾਨ ਅੱਜ ਜ਼ਿਲ੍ਹਾ ਰੂਪਨਗਰ ਦੇ ਥਾਣਾ ਨੂਰਪੁਰ ਬੇਦੀ ਵਿਖੇ ਤਾਇਨਾਤ ਏ.ਐਸ.ਆਈ. ਜੁਝਾਰ ਸਿੰਘ ਨੂੰ 5,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।


 


ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਏ.ਐਸ.ਆਈ. ਜੁਝਾਰ ਸਿੰਘ ਨੂੰ ਬਰਜਿੰਦਰ ਸਿੰਘ ਵਾਸੀ ਪਿੰਡ ਮਟੌਰ, ਸ੍ਰੀ ਅਨੰਦਪੁਰ ਸਾਹਿਬ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।


 


ਹੋਰ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਇੱਕ ਪੁਲੀਸ ਕੇਸ ਵਿੱਚ ਜ਼ਬਤ ਕੀਤੀ ਆਪਣੀ ਗੱਡੀ ਦੀ ਥਾਣੇ ਤੋਂ ਸਪੁਰਦਾਰੀ ਲੈਣ ਬਦਲੇ ਉਕਤ ਮੁਲਜ਼ਮ ਏ.ਐਸ.ਆਈ. ਉਸ ਕੋਲੋਂ 10,000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਉਸਨੇ ਇਹ ਵੀ ਦੋਸ਼ ਲਗਾਇਆ ਕਿ ਏ.ਐਸ.ਆਈ. ਜੁਝਾਰ ਸਿੰਘ ਪਹਿਲਾਂ ਹੀ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 5000 ਰੁਪਏ ਲੈ ਚੁੱਕਾ ਹੈ ਅਤੇ ਹੁਣ ਉਸਦੀ ਗੱਡੀ ਛੱਡਣ ਲਈ ਹੋਰ 5000 ਰੁਪਏ ਮੰਗ ਰਿਹਾ ਹੈ।


 


ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤ ਸਬੰਧੀ ਤੱਥਾਂ ਅਤੇ ਸਬੂਤਾਂ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਏ.ਐਸ.ਆਈ. ਜੁਝਾਰ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਦੂਜੀ ਕਿਸ਼ਤ ਵਜੋਂ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।


 


ਇਸ ਸਬੰਧੀ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਧੀਨ ਵਿਜੀਲੈਂਸ ਬਿਊਰੋ ਦੇ ਥਾਣਾ ਫਲਾਇੰਗ ਸਕੁਐਡ-1, ਪੰਜਾਬ, ਐਸ.ਏ.ਐਸ.ਨਗਰ ਵਿਖੇ ਐਫ.ਆਈ.ਆਰ ਨੰ. 16 ਮਿਤੀ 30-09-2022 ਤਹਿਤ ਉਕਤ ਮੁਲਜ਼ਮ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।  

ਉਦਯੋਗ ਤੇ ਕਾਮਰਸ ਵਿਭਾਗ ਵੱਲੋਂ ਰਾਜ ਦੇ ਜਨਰਲ ਮੈਨੇਜਰਾਂ, ਜ਼ਿਲ੍ਹਾ ਉਦਯੋਗ ਕੇਂਦਰ ਅਤੇ ਉਦਯੋਗਿਕ ਐਸੋਸੀਏਸ਼ਨਾਂ ਲਈ ਓਰੀਐਂਟੇਸ਼ਨ ਪ੍ਰੋਗਰਾਮ

 ਉਦਯੋਗ ਤੇ ਕਾਮਰਸ ਵਿਭਾਗ ਵੱਲੋਂ ਰਾਜ ਦੇ ਜਨਰਲ ਮੈਨੇਜਰਾਂ, ਜ਼ਿਲ੍ਹਾ ਉਦਯੋਗ ਕੇਂਦਰ ਅਤੇ ਉਦਯੋਗਿਕ ਐਸੋਸੀਏਸ਼ਨਾਂ ਲਈ ਓਰੀਐਂਟੇਸ਼ਨ ਪ੍ਰੋਗਰਾਮ


ਚੰਡੀਗੜ੍ਹ, 30 ਸਤੰਬਰ


ਪੰਜਾਬ ਦੇ ਐਮ.ਐਸ.ਐਮ.ਈਜ਼ ਈਕੋ-ਸਿਸਟਮ ਨੂੰ ਮਜ਼ਬੂਤ ਕਰਨ ਲਈ ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਫ ਇੰਡੀਆ (ਸਿਡਬੀ) ਨਾਲ ਕੀਤੇ ਸਮਝੌਤੇ ਮੁਤਾਬਕ ਉਦਯੋਗ ਅਤੇ ਕਾਮਰਸ ਵਿਭਾਗ ਵੱਲੋਂ ਰਾਜ ਦੇ ਜਨਰਲ ਮੈਨੇਜਰਾਂ, ਜ਼ਿਲ੍ਹਾ ਉਦਯੋਗ ਕੇਂਦਰ ਅਤੇ ਉਦਯੋਗਿਕ ਐਸੋਸੀਏਸ਼ਨਾਂ ਲਈ ਵੈਲਿਊ ਚੇਨ ਅਤੇ ਕਲੱਸਟਰ ਡਿਵੈਲਪਮੈਂਟ ਉਤੇ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ।


ਟ੍ਰੇਨਿੰਗ ਦਾ ਫੋਕਸ ਖੇਤਰ ਭਾਰਤ ਸਰਕਾਰ ਦੀਆਂ ਸਕੀਮਾਂ ਤੋਂ ਲਾਭ ਪ੍ਰਾਪਤ ਕਰਨਾ ਅਤੇ ਹਾਰਡ ਇਨਫਰਾਸਟ੍ਰਕਚਰ ਦੇ ਵਿਕਾਸ ਦੁਆਰਾ ਪੰਜਾਬ ਰਾਜ ਵਿੱਚ ਐਮ.ਐਸ.ਐਮ.ਈਜ਼ ਦੇ ਵਿਕਾਸ ਵਿੱਚ ਤੇਜ਼ੀ ਲਿਆਉਣਾ ਸੀ। ਪ੍ਰੋਗਰਾਮ ਦਾ ਉਦਘਾਟਨ ਪ੍ਰਮੁੱਖ ਸਕੱਤਰ ਉਦਯੋਗ ਅਤੇ ਕਾਮਰਸ ਵਿਭਾਗ, ਪੰਜਾਬ ਦਿਲੀਪ ਕੁਮਾਰ ਨੇ ਕੀਤਾ। ਉਨ੍ਹਾਂ ਐਮ.ਐਸ.ਐਮ.ਈਜ਼ ਦੇ ਵਿਕਾਸ ਲਈ ਅਜਿਹੇ ਪ੍ਰੋਗਰਾਮਾਂ ਦੀ ਮਹੱਤਤਾ `ਤੇ ਜ਼ੋਰ ਦਿੱਤਾ।ਸਕੱਤਰ-ਕਮ-ਡਾਇਰੈਕਟਰ, ਉਦਯੋਗ ਅਤੇ ਕਾਮਰਸ ਵਿਭਾਗ ਸਿਬਿਨ ਸੀ ਨੇ ਵੀ ਰਾਜ ਦੇ ਆਰਥਿਕ ਵਿਕਾਸ ਲਈ ਉਦਯੋਗਾਂ ਵਾਸਤੇ ਅਜਿਹੇ ਓਰੀਐਂਟੇਸ਼ਨ ਪ੍ਰੋਗਰਾਮਾਂ ਦੀ ਮਹੱਤਤਾ ਨੂੰ ਦਰਸਾਇਆ। ਪ੍ਰਸਿੱਧ ਉਦਯੋਗ ਮਾਹਿਰ ਪ੍ਰੋ. ਵੀ ਪਦਮਾਨੰਦ, ਪਾਰਟਨਰ ਗ੍ਰਾਂਟ ਥਾਰਨਟਨ ਭਾਰਤ ਨੇ ਰਾਜ ਵਿੱਚ ਐਮ.ਐਸ.ਐਮ.ਈਜ਼ ਦੇ ਵਿਕਾਸ ਲਈ ਕਲੱਸਟਰ ਡਿਵੈਲਪਮੈਂਟ ਅਪਰੋਚ ਅਤੇ ਵੈਲਿਊ ਚੇਨ ਦੇ ਸੰਕਲਪਾਂ ਬਾਰੇ ਦੱਸਿਆ। ਉਨ੍ਹਾਂ ਨੇ ਹਾਰਡ ਇਨਫਰਾਸਟ੍ਰਕਚਰ ਦੇ ਲਾਭਾਂ ਅਤੇ ਰਾਜ ਦੇ ਵਿਕਾਸ ਵਿੱਚ ਉਦਯੋਗਿਕ ਐਸੋਸੀਏਸ਼ਨਾਂ ਦੀ ਭੂਮਿਕਾ ਦਾ ਵੀ ਜ਼ਿਕਰ ਕੀਤਾ।ਸੰਯੁਕਤ ਡਾਇਰੈਕਟਰ, ਡੀ.ਆਈ.ਸੀ. ਵਿਸ਼ਵ ਬੰਧੂ ਨੇ ਰਾਜ ਵਿੱਚ ਉਦਯੋਗ ਪੱਖੀ ਮਾਹੌਲ ਨੂੰ ਸੁਧਾਰਨ ਲਈ ਵਿਭਾਗ ਦੀਆਂ ਨਵੀਨਤਮ ਪਹਿਲਕਦਮੀਆਂ ਬਾਰੇ ਦੱਸਿਆ।   


ਇਸ ਸਮਾਗਮ ਵਿੱਚ ਵਿਭਾਗ ਦੇ 115 ਦੇ ਕਰੀਬ ਅਧਿਕਾਰੀਆਂ ਸਮੇਤ ਵਧੀਕ ਡਾਇਰੈਕਟਰਾਂ, ਸੰਯੁਕਤ ਡਾਇਰੈਕਟਰਾਂ, ਡਿਪਟੀ ਡਾਇਰੈਕਟਰਾਂ, ਸਹਾਇਕ ਡਾਇਰੈਕਟਰਾਂ, ਜਨਰਲ ਮੈਨੇਜਰਾਂ, ਫੰਕਸ਼ਨਲ ਮੈਨੇਜਰਾਂ, ਪ੍ਰਾਜੈਕਟ ਮੈਨੇਜਰਾਂ, ਬਿਜ਼ਨਸ ਫੈਸੀਲੀਟੇਸ਼ਨ ਅਫ਼ਸਰਾਂ ਅਤੇ ਉਦਯੋਗਿਕ ਐਸੋਸੀਏਸ਼ਨਾਂ ਦੇ ਮੈਂਬਰਾਂ ਨੇ ਫਿਜ਼ੀਕਲ ਅਤੇ ਵਰਚੂਅਲ ਤੌਰ `ਤੇ ਸ਼ਿਰਕਤ ਕੀਤੀ। 

RESULT ANNOUNCED: ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਹੋਸਟਲ ਸੁਪਰਡੈਂਟ ਅਤੇ ਸਟੋਰ ਕੀਪਰ ਦੀ ਭਰਤੀ ਪ੍ਰੀਖਿਆ ਦਾ ਨਤੀਜਾ ਐਲਾਨਿਆ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਹੋਸਟਲ ਸੁਪਰਡੈਂਟ ਅਤੇ ਸਟੋਰ ਕੀਪਰ ਭਰਤੀ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਜਿਨ੍ਹਾਂ ਉਮੀਦਵਾਰਾਂ ਨੇ ਇਹ ਪ੍ਰੀਖਿਆ ਦਿੱਤੀ ਹੈ ਉਹ ਹੇਠਾਂ ਦਿੱਤੇ ਲਿੰਕ ਤੇ ਆਪਣਾ ਨਤੀਜਾ ਡਾਊਨਲੋਡ ਕਰ ਸਕਦੇ ਹਨ।
 ਼਼
- Result of Advt. No 06 of 2022 (Superintendent cum P.T.I. and Store Keeper) 




2018 ਤੋਂ ਬਾਅਦ ਪ੍ਰਮੋਟ ਹੋਏ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਨੂੰ ਲਗਣਗੀਆਂ ਇੰਕਰੀਮੈਂਟਾਂ ।। ਅੰਡਰਟੇਕਿੰਗ ਤੋਂ ਬਾਅਦ

 

ETU MEETING WITH DPI: ਸਿੱਧੀ ਭਰਤੀ/ਪਰਮੋਸ਼ਨਾਂ ਰਾਹੀਂ ਪਦ ਉੱਨਤ ਕਰਮਚਾਰੀਆਂ ਦਾ ਨਹੀਂ ਹੋਵੇਗਾ ਵਿੱਤੀ ਨੁਕਸਾਨ- ਡੀਪੀਆਈ

 ਐਲੀਮੈਂਟਰੀ ਟੀਚਰਜ਼ ਯੂਨੀਅਨ ਵੱਲੋਂ ਅੱਜ ਡੀਪੀਆਈ,ਪੰਜਾਬ ਮੈਡਮ ਹਰਿੰਦਰ ਕੌਰ ਜੀ ਨਾਲ ਮੀਟਿੰਗ ਹੋਈ।

ਮੋਹਾਲੀ 30 ਸਤੰਬਰ 

ਮੀਟਿੰਗ ਵਿੱਚ ਸਿੱਧੀ ਭਰਤੀ/ਪਰਮੋਸ਼ਨਾਂ ਰਾਹੀਂ ਪਦ ਉੱਨਤ ਕਰਮਚਾਰੀਆਂ ਤੇ ਲਗਾਇਆ ਵਿਭਾਗੀ ਟੈਸਟ ਹਟਾਉਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।



 ਡੀਪੀਆਈ ਮੈਡਮ ਹਰਿੰਦਰ ਕੌਰ ਜੀ ਨੇ ਦੱਸਿਆ ਕਿ ਵਿਭਾਗੀ ਟੈਸਟ ਰੱਦ ਕਰਨ ਲਈ ਉੱਚ ਅਧਿਕਾਰੀਆਂ ਨਾਲ ਲਗਾਤਾਰ ਵਿਭਾਗ ਵੱਲੋਂ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ।ਟੈਸਟ ਰੱਦ ਕਰਨ ਲਈ ਉੱਚ ਅਧਿਕਾਰੀਆਂ ਨੂੰ ਲਿਖਿਆ ਜਾ ਚੁੱਕਿਆ ਹੈ।ਅਧਿਆਪਕਾਂ ਦਾ ਕਿਸੇ ਪ੍ਰਕਾਰ ਦਾ ਵਿੱਤੀ ਨੁਕਸਾਨ ਨਹੀ ਹੋਣ ਦਿੱਤਾ ਜਾਵੇਗਾ।ਇਸ ਸੰਬੰਧੀ ਡੀਈਓ ਦਫਤਰਾਂ ਨੂੰ ਜਲਦ ਹਦਾਇਤਾਂ ਜਾਰੀ ਕਰ ਦਿੱਤੀਆਂ ਜਾਣਗੀਆਂ।


ਸੀਐੱਚਟੀ,ਐੱਚਟੀ ਤੇ ਮਾਸਟਰ ਕੇਡਰ ਦੀਆਂ ਪਰਮੋਸ਼ਨਾਂ ਇੱਕ ਮਹੀਨੇ ਵਿੱਚ ਕਰ ਦਿੱਤੀਆਂ ਜਾਣਗੀਆਂ।

ਅੱਜ ਮੀਟਿੰਗ ਵਿੱਚ ਸਤਵੀਰ ਸਿੰਘ ਰੌਣੀ,ਮਨੋਜ ਘਈ ਪਟਿਆਲਾ,ਸੁਖਦੇਵ ਸਿੰਘ ਬੈਨੀਪਾਲ,ਜਗਰੂਪ ਸਿੰਘ ਢਿੱਲੋਂ,ਅਵਤਾਰ ਸਿੰਘ ਮਾਨ ਹਾਜ਼ਰ ਸਨ।

BREAKING NEWS: ਪੰਜਾਬ ਵਿਧਾਨ ਸਭਾ ਵੱਲੋਂ ਅਮਰਿੰਦਰ ਸਿੰਘ ਸਰਕਾਰ ਵੱਲੋਂ ਬਣਾਇਆ ਪੰਜਾਬ ਸਟੇਟ ਵਿਜੀਲੈਂਸ ਕਮਿਸ਼ਨ ਰੱਦ


 ਪੰਜਾਬ ਵਿਧਾਨ ਸਭਾ 'ਚ ਵਿਜੀਲੈਂਸ ਕਮਿਸ਼ਨ ਨੂੰ ਖਤਮ ਕਰਨ ਦਾ ਬਿੱਲ ਪਾਸ, ਹੁਣ ਪੰਜਾਬ 'ਚ ਵਿਜੀਲੈਂਸ ਬਿਊਰੋ 'ਤੇ ਕੋਈ ਰਿਟਾਇਰਡ ਜਸਟਿਸ ਕਮਿਸ਼ਨ ਨਹੀਂ ਹੋਵੇਗਾ। ਅਮਰਿੰਦਰ ਸਿੰਘ  ਸਰਕਾਰ ਨੇ ਵਿਜੀਲੈਂਸ ਕਮਿਸ਼ਨ ਬਣਾਇਆ ਸੀ।  ਅੱਜ ਭਗਵੰਤ ਮਾਨ ਸਰਕਾਰ ਨੇ ਇਸ ਕਮਿਸ਼ਨ ਨੂੰ ਖ਼ਤਮ ਕਰਨ ਦਾ ਬਿੱਲ ਪਾਸ ਕਰ ਦਿੱਤਾ ਗਿਆ ਹੈ।





3 ਅਧਿਆਪਕਾਂ ਦੀਆਂ ਬਦਲੀਆਂ, ਮਾਪਿਆਂ ਨੇ ਸਕੂਲ ਦੇ ਗੇਟ ਅੱਗੇ ਮਾਪਿਆਂ ਨੇ ਲਗਾਇਆ ਧਰਨਾ


ਮਲੇਰਕੋਟਲਾ 30 ਸਤੰਬਰ। 

ਸਰਕਾਰੀ ਹਾਈ ਸਕੂਲ ਸਲਾਰ ਹਲਕਾ ਅਮਰਗਡ਼੍ਹ ਜਿਲ੍ਹਾ ਮਲੇਰਕੋਟਲਾ ਦੇ 3 ਅਧਿਆਪਕਾਂ ਦੀਆਂ ਨਜਾਇਜ਼ ਤੌਰ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਸ਼ਹਿ ਤੇ ਕੀਤੀਆਂ ਗਈਆਂ ਬਦਲੀਆਂ ਦੇ ਵਿਰੁੱਧ ਸਕੂਲ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ   ਸਕੂਲ ਦੇ ਗੇਟ ਅੱਗੇ ਧਰਨਾ ਲਗਾਇਆ ਗਿਆ ਹੈ।



BIG BREAKING : 30 ਸਤੰਬਰ 2025 ਤੋਂ ਬਾਅਦ 10+2 ਪਾਸ ਉਮੀਦਵਾਰ ਨਹੀਂ ਬਣਨਗੇ ਈਟੀਟੀ ਅਧਿਆਪਕ, ਅਧਿਸੂਚਨਾ ਜਾਰੀ

5994 ETT RECRUITMENT QUALIFICATION 2022


ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਅਨੁਸਾਰ ਈਟੀਟੀ ਅਧਿਆਪਕਾਂ ਦੀ ਭਰਤੀ ਲਈ ਨਿਯਮਾਂ ਵਿੱਚ ਸੋਧ ਕਰ ਦਿੱਤੀ ਗਈ ਹੈ।


ਨਵੇਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਈਟੀਟੀ ਅਧਿਆਪਕਾਂ ਦੀ ਭਰਤੀ ਲਈ ਜਨਰਲ ਕੈਟਾਗਰੀ ਦੇ ਉਮੀਦਵਾਰਾਂ ਦੇ ਮਾਮਲੇ ਵਿੱਚ ਘੱਟੋ-ਘੱਟ 50 ਫੀਸਦੀ ਅੰਕਾਂ ਨਾਲ ਗ੍ਰੈਜੂਏਸ਼ਨ ਅਤੇ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਹੋਰ ਪੱਛੜੀਆਂ ਸ਼੍ਰੇਣੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਸਰੀਰਕ ਤੌਰ 'ਤੇ ਅਪਾਹਜ ਉਮੀਦਵਾਰਾਂ ਦੇ ਮਾਮਲੇ ਵਿੱਚ 45 ਫੀਸਦੀ ਅੰਕਾਂ ਨਾਲ ਗ੍ਰੈਜੂਏਸ਼ਨ ਪਾਸ ਕੀਤੀ ਹੋਣੀ ਚਾਹੀਦੀ ਹੈ।


 


ਪੰਜਾਬ ਸਰਕਾਰ ਵੱਲੋਂ ਜਾਰੀ ਅਧਿਸੂਚਨਾ ਅਨੁਸਾਰ   ਜਿਹਨਾਂ ਉਮੀਦਵਾਰਾਂ ਨੇ 10+2 ਤੋਂ ਬਾਅਦ ਈਟੀਟੀ ਕੋਰਸ ਕੀਤਾ ਹੈ , ਉਹ ਸਾਰੇ ਉਮੀਦਵਾਰ  ਈਟੀਟੀ ਅਧਿਆਪਕਾਂ ਦੀ ਭਰਤੀ ਲਈ ਯੋਗ ਹੋਣਗੇ। ਲੇਕਿਨ 10+2 ਪਾਸ ਉਮੀਦਵਾਰਾਂ ਨੂੰ  ਈਟੀਟੀ ਅਧਿਆਪਕਾਂ ਦੀ ਭਰਤੀ ਲਈ ਇਹ ਮੌਕਾ 30 ਸਤੰਬਰ 2025 ਤੱਕ ਹੀ ਮਿਲੇਗਾ। 30 ਸਤੰਬਰ ਤੋਂ 2025 ਤੋਂ ਬਾਅਦ 10+2 ਪਾਸ ਉਮੀਦਵਾਰਾਂ ਨੂੰ ਈਟੀਟੀ ਭਰਤੀ ਲਈ ਨਹੀਂ ਵਿਚਾਰਿਆ ਜਾਵੇਗਾ, ਇਸ ਮਿਤੀ ਤੋਂ ਬਾਅਦ ਸਿਰਫ ਗ੍ਰੇਜੁਏਸ਼ਨ ਡਿਗਰੀ ਪਾਸ ਉਮੀਦਵਾਰਾਂ ਨੂੰ ਹੀ ਈਟੀਟੀ ਅਧਿਆਪਕਾਂ ਦੀ ਭਰਤੀ ਲਈ ਵਿਚਾਰਿਆ ਜਾਵੇਗਾ। ਪਾਓ ਹਰੇਕ ਅਪਡੇਟ ਟੈਲੀਗਰਾਮ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈👈👈👈


10+2 ਯੋਗਤਾ ਦੇ ਨਾਲ, 30 ਸਤੰਬਰ, 2025 ਤੱਕ ਇਹਨਾਂ ਨਿਯਮਾਂ ਅਧੀਨ  ਈਟੀਟੀ ਅਧਿਆਪਕਾਂ ਦੀ ਭਰਤੀ ਲਈ  ਨਿਯੁਕਤੀ ਲਈ ਵਿਚਾਰਿਆ ਜਾਵੇਗਾ।"

5994 ETT RECRUITMENT 2022: ਈਟੀਟੀ ਭਰਤੀ ਉਮੀਦਵਾਰਾਂ ਲਈ ਅਹਿਮ ਖ਼ਬਰ, ਸਰਕਾਰ ਨੇ ਈਟੀਟੀ ਭਰਤੀ ਨਿਯਮਾਂ ਵਿੱਚ ਫਿਰ ਕੀਤੀ ਸ਼ੋਧ, ਹੁਣ ਇਹ ਨਿਯਮ ਹੋਵੇਗਾ ਲਾਗੂ

5994 ETT RECRUITMENT 2022: ਈਟੀਟੀ ਭਰਤੀ ਉਮੀਦਵਾਰਾਂ ਲਈ ਅਹਿਮ ਖ਼ਬਰ, ਸਰਕਾਰ ਨੇ ਈਟੀਟੀ ਭਰਤੀ ਨਿਯਮਾਂ ਵਿੱਚ ਫਿਰ ਕੀਤੀ ਸ਼ੋਧ, ਹੁਣ ਇਹ ਨਿਯਮ ਹੋਵੇਗਾ ਲਾਗੂ

ਚੰਡੀਗੜ੍ਹ 30 ਸਤੰਬਰ

5994 ETT RECRUITMENT 2022 : ਈਟੀਟੀ ਭਰਤੀ ਉਮੀਦਵਾਰਾਂ ਲਈ ਅਹਿਮ ਖ਼ਬਰ ਹੈ  ਸਰਕਾਰ ਨੇ ਈਟੀਟੀ ਭਰਤੀ ਨਿਯਮਾਂ ਵਿੱਚ ਫਿਰ ਕੀਤੀ ਸ਼ੋਧ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਸੰਸ਼ੋਧਿਤ ਅਧਿਸੂਚਨਾ ਅਨੁਸਾਰ , ਪਹਿਲਾਂ ਜਾਰੀ ਅਧਿਸੂਚਨਾ ਵਿੱਚ ਨਿਯਮ 14 ( FASTER ) ਨੂੰ ਦਰਜ ਕੀਤਾ ਗਿਆ ਹੈ। 


What is FASTER? ਫਾਸਟਰ ਕੀ ਹੈ? 

ਫਾਸਟਰ ਦੀ ਫੁੱਲ  ਫਾਰਮ ਹੈ :ਫਾਸਟ ਐਂਡ ਸਕਿਓਰ ਟ੍ਰਾਂਸਮਿਸ਼ਨ ਆਫ ਇਲੈਕਟ੍ਰਾਨਿਕ ਰਿਕਾਰਡਸ' (Fast And Secure Transmission Of Electronic Records) 



ਭਾਰਤ ਦੇ ਸਾਬਕਾ  ਚੀਫ਼ ਜਸਟਿਸ (ਸੀਜੇਆਈ) ਐਨਵੀ ਰਮਨਾ ਨੇ ਇਲੈਕਟ੍ਰਾਨਿਕ ਮੋਡ ਰਾਹੀਂ ਅਦਾਲਤੀ ਆਦੇਸ਼ਾਂ ਨੂੰ ਤੇਜ਼ੀ ਨਾਲ ਪ੍ਰਸਾਰਿਤ ਕਰਨ ਲਈ ਇੱਕ ਸਾਫਟਵੇਅਰ 'ਫਾਸਟ ਐਂਡ ਸਕਿਓਰ ਟ੍ਰਾਂਸਮਿਸ਼ਨ ਆਫ ਇਲੈਕਟ੍ਰਾਨਿਕ ਰਿਕਾਰਡਸ' (ਫਾਸਟਰ) ਲਾਂਚ ਕੀਤਾ ਸੀ ।


ਫਾਸਟਰ ਦਾ ਉਦੇਸ਼ ਸੁਪਰੀਮ ਕੋਰਟ ਜਾਂ ਕਿਸੇ ਵੀ ਅਦਾਲਤ ਦੁਆਰਾ ਉਨ੍ਹਾਂ ਦੀਆਂ ਧਿਰਾਂ ਦੇ ਦਖਲ ਤੋਂ ਬਿਨਾਂ ਪਾਸ ਕੀਤੇ ਆਦੇਸ਼ਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਹੈ।

ALSO READ

5994 ETT RECRUITMENT ਪੰਜਾਬ ਸਰਕਾਰ ਨੇ ਈਟੀਟੀ ਅਧਿਆਪਕਾਂ ਦੀ ਭਰਤੀ ਲਈ ਨਿਯਮਾਂ ਵਿੱਚ ਕੀਤਾ ਬਦਲਾਅ, 12 ਸਤੰਬਰ ਦੀ ਅਧਿਸੂਚਨਾ ਪੜ੍ਹੋ ਇਥੇ 


12 ਵੀਂ ਪਾਸ ਉਮੀਦਵਾਰ ਇਸ ਸਾਲ ਤੋਂ ਬਾਅਦ ਈਟੀਟੀ ਲਈ ਹੋਣਗੇ ਅਯੋਗ, ਪੜ੍ਹੋ ਇਥੇ 


ਫ਼ਾਸ੍ਟਰ ਦਾ ਮਕਸਦ ਕੋਰਟ ਦੇ  ਆਦੇਸਾਂ ਨੂੰ ਤੇਜੀ ਨਾਲ ਅਧਿਕਾਰੀਆਂ ਤੱਕ ਪਹੁੰਚਾਣਾ ਹੈ।  ਚੀਫ਼ ਜਸਟਿਸ (ਸੀਜੇਆਈ) ਐਨਵੀ ਰਮਨਾ ਅਨੁਸਾਰ ਕੋਰਟ ਦੇ ਆਦੇਸ਼ਾਂ ਨੂੰ ਬਿਨਾਂ ਕਿਸੇ ਛੇੜਛਾੜ ਤੋਂ ਸੁਰਖਿਅਤ, ਅਤੇ ਸਹੀ  ਜਗ੍ਹਾ ਤੱਕ ਪਹੁੰਚਾਣਾ ਹੀ ਇਸਦਾ ਮਕਸਦ ਹੈ।   ਪਾਓ ਹਰੇਕ ਅਪਡੇਟ ਟੈਲੀਗਰਾਮ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈👈👈👈




 

ਵੱਡੀ ਖੱਬਰ: ਮੁੱਖ ਅਧਿਆਪਕਾਂ ਅਤੇ ਲੈਕਚਰਰਾਂ ਦੀਆਂ ਡਿਗਰੀਆਂ ਮਾਨਤਾ ਪ੍ਰਾਪਤ ਅਦਾਰਿਆਂ ਤੋਂ ਹਨ ਕੀ ਨਹੀਂ, ਸਿੱਖਿਆ ਵਿਭਾਗ ਨੇ 30 ਸਤੰਬਰ ਤੱਕ ਮੰਗੇ ਵੇਰਵੇ

 

List of lecturer download here



LIST OF HEADMASTER DOWNLOAD HERE 

MID DAY MEAL SALARY: ਮਿਡ ਡੇ ਮੀਲ ਵਰਕਰਾਂ ਦਾ ਤਨਖਾਹ ਦੇਣ ਲਈ 204 ਕਰੋੜ ਦੀ ਸੈ਼ਕਸੈਨ ਜਾਰੀ, ਦੋ - ਤਿੰਨ ਦਿਨਾਂ ਵਿਚ ਖਾਤਿਆਂ ਵਿਚ ਜਮ੍ਹਾ ਹੋਵੇਗੀ ਤਨਖਾਹ : ਹਰਜੋਤ ਸਿੰਘ ਬੈਂਸ

 


ਮਿਡ ਡੇ ਮੀਲ ਵਰਕਰਾਂ ਦਾ ਤਨਖਾਹ ਦੇਣ ਲਈ 204 ਕਰੋੜ ਦੀ ਸੈ਼ਕਸੈਨ ਜਾਰੀ : ਹਰਜੋਤ ਸਿੰਘ ਬੈਂਸ


ਅਗਲੇ ਦੋ - ਤਿੰਨ ਦਿਨਾਂ ਵਿਚ ਖਾਤਿਆਂ ਵਿਚ ਜਮ੍ਹਾ ਹੋਵੇਗੀ ਤਨਖਾਹ 


ਚੰਡੀਗੜ੍ਹ,29 ਸਤੰਬਰ: 

ਪੰਜਾਬ ਰਾਜ ਦੇ ਸਰਕਾਰੀ ਸਕੂਲਾਂ ਵਿਚ ਕੰਮ ਕਰਦੇ ਮਿਡ ਡੇ ਮੀਲ ਵਰਕਰਾਂ ਦੀ ਤਨਖਾਹ ਦੇਣ ਲਈ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ 204 ਕਰੋੜ ਦੀ ਸੈ਼ਕਸੈਨ ਜਾਰੀ ਕਰ ਦਿੱਤੀ ਗਈ ਹੈ ਅਤੇ ਜਲਦ ਮਿਡ ਡੇ ਮੀਲ ਵਰਕਰਾਂ ਦੇ ਖਾਤਿਆਂ ਵਿਚ ਤਨਖਾਹ ਜਮ੍ਹਾ ਕਾਰਵਾਈ ਜਾ ਰਹੀ ਹੈ, ਉਕਤ ਪ੍ਰਗਟਾਵਾ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ।




ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਸ੍ਰੀ ਅਨੰਦਪੁਰ ਸਾਹਿਬ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ)ਨੰਗਲ ਅਤੇ ਸਰਕਾਰੀ ਹਾਈ ਸਕੂਲ ਦਸਗਰਾਈ ਦਾ ਦੌਰਾ ਕੀਤਾ ਜਿੱਥੇ ਮਿਡ ਡੇ ਮੀਲ ਵਰਕਰਾਂ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਕਿ ਬੀਤੇ ਤਿੰਨ ਮਹੀਨਿਆ ਤੋਂ ਤਨਖਾਹ ਨਹੀਂ ਮਿਲ਼ੀ। ਇਸ 'ਤੇ ਉਨ੍ਹਾਂ ਤੁਰੰਤ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਇਸ ਬਾਬਤ ਗੱਲ ਕੀਤੀ ਜਿਸ ਤੇ ਉਨ੍ਹਾਂ ਦੱਸਿਆ ਕਿ ਵਿੱਤ ਵਿਭਾਗ ਤੋਂ ਕਿਸੇ ਕਾਰਨ ਮਿਡ ਡੇ ਮੀਲ ਵਰਕਰਾਂ ਦੀ ਤਨਖਾਹ ਜਾਰੀ ਕਰਨ ਲਈ ਲੋੜੀਂਦੇ ਫੰਡ ਜਾਰੀ ਨਹੀਂ ਕੀਤੇ ਗਏ।


  ਸ. ਬੈਂਸ ਨੇ ਦੱਸਿਆ ਕਿ ਇਸ ਮਾਮਲੇ ਨੂੰ ਜਲਦ ਹੱਲ ਕਰਨ ਦੇ ਮਕਸਦ ਨਾਲ ਉਨ੍ਹਾਂ ਪੰਜਾਬ ਰਾਜ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੁਲਾਕਾਤ ਕੀਤੀ ਤਾਂ ਜ਼ੋ ਇਸ ਮਾਮਲੇ ਨੂੰ ਤੁਰੰਤ ਹੱਲ ਕੀਤਾ ਜਾ ਸਕੇ।


 ਉਨ੍ਹਾਂ ਦੱਸਿਆ ਕਿ ਵਿੱਤ ਮੰਤਰੀ ਵਲੋਂ ਆਪਣੇ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਮਾਮਲਾ ਜਲਦ ਹੱਲ ਕਰਨ ਦੇ ਹੁਕਮ ਦਿੱਤੇ। ਜਿਸ ਸਦਕੇ ਇਹ ਮਾਮਲਾ ਤੁਰੰਤ ਹੱਲ ਹੋ ਸਕਿਆ।

EM VISIT SCHOOL: ਸਿੱਖਿਆ ਮੰਤਰੀ ਨੇ ਸਰਕਾਰੀ ਸਕੂਲਾਂ ਦਾ ਦੌਰਾ ਕਰਕੇ ਪ੍ਰਬੰਧਾ ਵਿਚ ਹੋਰ ਸੁਧਾਰ ਲਿਆਉਣ ਦੇ ਦਿੱਤੇ ਨਿਰਦੇਸ਼

 ਸਿੱਖਿਆ ਮੰਤਰੀ ਨੇ ਸਰਕਾਰੀ ਸਕੂਲਾਂ ਦਾ ਦੌਰਾ ਕਰਕੇ ਪ੍ਰਬੰਧਾ ਵਿਚ ਹੋਰ ਸੁਧਾਰ ਲਿਆਉਣ ਦੇ ਦਿੱਤੇ ਨਿਰਦੇਸ਼


ਸਿੱਖਿਆ ਲਈ ਢੁਕਵਾ ਵਾਤਾਵਰਣ ਉਪਲੱਬਧ ਕਰਵਾਇਆ ਜਾ ਰਿਹਾ-ਹਰਜੋਤ ਬੈਂਸ


ਢੇਰ ਅਤੇ ਨੰਗਲ ਦੇ ਸਰਕਾਰੀ ਸਕੂਲਾਂ ਦਾ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕੀਤਾ ਦੌਰਾ


ਨੰਗਲ 29 ਸਤੰਬਰ 


ਸੰਸਾਰ ਭਰ ਵਿਚ ਚੱਲ ਰਹੇ ਮੁਕਾਬਲੇਬਾਜੀ ਦੇ ਦੌਰ ਵਿਚ ਸਫਲਤਾ ਦਾ ਸਰਲ ਮਾਧਿਅਮ ਸਿੱਖਿਆ ਨਾਲ ਹੀ ਸੰਭਵ ਹੈ। ਅੱਜ ਦੇ ਕਲਾਸ ਰੂਮ ਵਿਚ ਬੈਠ ਵਿਦਿਆਰਥੀਆਂ ਨੇ ਦੇਸ਼ ਦਾ ਭਵਿੱਖ ਬਣਾਉਣਾ ਹੈ, ਵਿਦਿਆਰਥੀਆਂ ਨੂੰ ਮੁਕਾਬਲੇ ਲਈ ਤਿਆਰ ਕਰਨ ਵਿਚ ਜਿੰਨੀ ਭੂਮਿਕਾ ਅਧਿਆਪਕਾ ਦੀ ਹੈ, ਉਸ ਤੋ ਵਧੇਰੇ ਜਿੰਮੇਵਾਰੀ ਮਾਪਿਆ ਦੀ ਹੈ, ਕਿਉਕਿ ਵਿਦਿਆਰਥੀ ਸਕੂਲਾਂ ਵਿਚ ਸਿੱਖਿਆ ਹਾਸਲ ਕਰਨ ਤੋ ਵੱਧ ਸਮਾਂ ਆਪਣੇ ਘਰਾਂ ਵਿਚ ਬਤੀਤ ਕਰਦੇ ਹਨ, ਇਸ ਲਈ ਵਿਦਿਆਰਥੀਆਂ ਤੇ ਮਾਪਿਆਂ ਦਾ ਅਧਿਆਪਕਾਂ ਨਾਲ ਤਾਲਮੇਲ ਹੋਣਾ ਬੇਹੱਦ ਜਰੂਰੀ ਹੈ।



      ਇਹ ਵਿਚਾਰ ਸ.ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਨੇ ਅੱਜ ਸਰਕਾਰੀ ਸੀਨੀਅਰ ਸੈਕੰਤਰੀ ਸਕੂਲ ਲੜਕੇ ਨੰਗਲ ਅਤੇ ਸਰਕਾਰੀ ਹਾਈ ਸਕੂਲ ਦਸਗਰਾਈ ਦਾ ਦੌਰਾ ਕਰਨ ਮੌਕੇ ਪ੍ਰਗਟ ਕੀਤੇ। ਉਨ੍ਹਾਂ ਨੇ ਕਿਹਾ ਕਿ ਮਾਪੇ ਆਪਣੇ ਬੱਚਿਆ ਨੂੰ ਆਪਣੀ ਸਮਰੱਥਾਂ ਤੋ ਵੱਧ ਸਿੱਖਿਅਤ ਕਰਨ ਲਈ ਯਤਨ ਕਰਦੇ ਹਨ, ਇਸ ਲਈ ਵਿਦਿਆਰਥੀਆਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਦੇ ਮਾਪਿਆਂ ਤੇ ਅਧਿਆਪਕਾਂ ਦੀਆਂ ਆਸਾ ਦੇ ਅਨੁਕੂਲ ਨਤੀਜੇ ਦੇਣ।


 ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋ ਸਿੱਖਿਆ ਸੁਧਾਰ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਸੰਸਥਾਵਾ ਦੇ ਬੁਨਿਆਦੀ ਢਾਂਚੇ ਨੂੰ ਵਿਦਿਆਰਥੀਆਂ ਦੀਆਂ ਲੋੜਾਂ ਅਨੁਸਾਰ ਤਿਆਰ ਕੀਤਾ ਜਾ ਰਿਹਾ ਹੈ। ਅਧਿਆਪਕਾਂ ਦੀ ਅਣਥੱਕ ਮਿਹਨਤ ਨਾਲ ਜਲਦੀ ਸਾਰਥਕ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਨੇ ਕਿਹਾ ਕਿ ਅਸੀ ਸਿੱਖਿਆ ਦਾ ਪੱਧਰ ਹੋਰ ਉੱਚਾ ਚੁੱਕਣ ਲਈ ਲਗਾਤਾਰ ਯੋਜਨਾ ਤਿਆਰ ਕਰ ਰਹੇ ਹਾਂ, ਸਕੂਲ ਆਫ ਐਮੀਨੈਸ ਵੀ ਇਸੇ ਦਿਸ਼ਾਂ ਵੱਲ ਇੱਕ ਜਿਕਰਯੋਗ ਉਪਰਾਲਾ ਹੈ। ਦਿੱਲੀ ਅਤੇ ਪੰਜਾਬ ਦੇ ਸਕੂਲ ਦੇਸ਼ ਦੇ ਬਿਹਤਰੀਨ ਸਕੂਲ ਹੋਣਗੇ, ਸਾਡਾ ਸਿੱਖਿਆ ਮਾਡਲ ਹੋਰ ਸੂਬੇ ਵੀ ਅਪਨਾਉਣਗੇ। ਉਨ੍ਹਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮਿਹਨਤ ਤੇ ਲਗਨ ਨਾਲ ਕੰਮ ਕਰਕੇ ਸੂਬੇ ਦਾ ਨਾਮ ਹੋਰ ਚਮਕਾਉਣ ਲਈ ਕਿਹਾ। ਉਨ੍ਹਾਂ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਸਕੂਲ ਸਟਾਫ ਵੱਲੋਂ ਕੈਬਨਿਟ ਮੰਤਰੀ ਨਾਲ ਆਪਣੇ ਵਿਚਾਰ ਸਾਝੇ ਕੀਤੇ

ਸਿੱਖਿਆ ਮੰਤਰੀ ਨੇ ਸਕੂਲਾਂ ਦੇ ਬੁਨਿਆਦੀ ਢਾਂਚੇ ਦਾ ਸੁਧਾਰ ਕਰਵਾਉਣ ਦਾ ਦਿੱਤਾ ਭਰੋਸਾ

 ਵਿਦਿਆਰਥੀਆਂ ਨੂੰ ਸਿੱਖਿਆ ਲਈ ਢੁਕਵਾ ਵਾਤਾਵਰਣ ਮੁਹੱਇਆ ਕਰਵਾਉਣਾ ਸਾਡੀ ਜਿੰਮੇਵਾਰੀ-ਹਰਜੋਤ ਬੈਂਸ


ਸਿੱਖਿਆ ਮੰਤਰੀ ਨੇ ਸਕੂਲਾਂ ਦੇ ਬੁਨਿਆਦੀ ਢਾਂਚੇ ਦਾ ਸੁਧਾਰ ਕਰਵਾਉਣ ਦਾ ਦਿੱਤਾ ਭਰੋਸਾ


ਸ੍ਰੀ ਅਨੰਦਪੁਰ ਸਾਹਿਬ 29 ਸਤੰਬਰ ()


ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ, ਜੇਲਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਕਿਹਾ ਹੈ ਕਿ ਸਕੂਲਾਂ ਵਿਚ ਸਿੱਖਿਆ ਲਈ ਢੁਕਵਾ ਵਾਤਾਵਰਣ ਹੋਣਾ ਬੇਹੱਦ ਜਰੂਰੀ ਹੈ, ਕਿਉਕਿ ਦੇਸ਼ ਦਾ ਭਵਿੱਖ ਅੱਜ ਦੇ ਸਕੂਲਾਂ ਵਿਚ ਕਲਾਸ ਰੂਮਾਂ ਵਿਚ ਹੈ।


    ਸਿੱਖਿਆ ਮੰਤਰੀ ਹਰਜੋਤ ਬੈਂਸ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਚ ਅਚਨਚੇਤ ਪਹੁੰਚੇ ਸਨ। ਉਨ੍ਹਾਂ ਨੇ ਕਿਹਾ ਕਿ ਸਕੂਲਾਂ ਵਿਚ ਸਿੱਖਿਆ ਲਈ ਬੁਨਿਆਦੀ ਸਹੂਲਤਾਂ ਉਪਲੱਬਧ ਕਰਵਾਉਣੀਆਂ ਸਾਡੀ ਜਿੰਮੇਵਾਰੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਕੂਲਾਂ ਵਿਚ ਸਹੂਲਤਾਂ ਦੀ ਅਣਹੋਂਦ ਹੋਵੇ ਤਾਂ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਹਾਸਲ ਕਰਨ ਵਿਚ ਮੁ਼ਸਕਿਲ ਪੇਸ਼ ਆਉਦੀ ਹੈ। ਦਿੱਲੀ ਸਰਕਾਰ ਨੇ ਸਕੂਲਾਂ ਦੀ ਨੁਹਾਰ ਬਦਲੀ ਹੈ, ਅਧਿਆਪਕਾ ਦੇ ਯਤਨਾਂ ਨਾਲ ਵਿਦਿਆਰਥੀ ਸਮੇ ਦੇ ਹਾਣੀ ਬਣੇ ਹਨ। ਪੰਜਾਬ ਦੇ ਸਿੱਖਿਆ ਢਾਂਚੇ ਵਿਚ ਵੀ ਅਸੀ ਜਿਕਰਯੋਗ ਸੁਧਾਰ ਲਿਆ ਰਹੇ ਹਾਂ। 



ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਸਿਹਤ ਅਤੇ ਸਿੱਖਿਆ ਸੁਧਾਰ ਦਾ ਪ੍ਰੋਗਰਾਮ ਬਹੁਤ ਜਲਦੀ ਦੇਸ਼ ਦੇ ਹਰ ਸੂਬੇ ਲਈ ਮਾਡਲ ਬਣੇਗਾ। ਉਨ੍ਹਾਂ ਨੇ ਕਿਹਾ ਕਿ ਅਸੀ ਮੁਕਾਬਲੇਬਾਜੀ ਦੀ ਸਿੱਖਿਆ ਦੇ ਰਹੇ ਹਾਂ, ਅਸੀ ਪੰਜਾਬ ਦੇ ਸਕੂਲਾਂ ਨੂੰ ਬਿਹਤਰ ਸਿੱਖਿਆ ਦੇਣ ਲਈ ਤਿਆਰ ਕਰ ਰਹੇ ਹਾਂ, ਹਰ ਸਕੂਲ ਦਾ ਸੁਧਾਰ ਕਰਨਾ ਸਾਡਾ ਟੀਚਾ ਹੈ, ਅਧਿਆਪਕਾ ਵੱਲੋ ਮਿਹਨਤ ਕਰਨ ਵਿਚ ਕੋਈ ਕਸਰ ਨਹੀ ਰਹਿਣ ਦਿੱਤੀ ਜਾ ਰਹੀ, ਵਿਦਿਆਰਥੀਆਂ ਵਿਚ ਵੀ ਹੁਨਰ ਮੌਜੂਦ ਹਨ। ਇਸ ਦੇ ਲਈ ਕੇਵਲ ਸੁਹਿਰਦ ਵਾਤਾਵਰਣ ਸਿਰਜਣ ਦੀ ਜਰੂਰਤ ਹੈ। ਪੰਜਾਬ ਦਾ ਸਿੱਖਿਆ ਢਾਂਚਾ ਕੁਝ ਸਮੇਂ ਵਿਚ ਬਦਲੇ ਹੋਏ ਰੂਪ ਵਿਚ ਨਜ਼ਰ ਆਵੇਗਾ, ਉਨ੍ਹਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਪੜਨ ਵਾਲੇ ਵਿਦਿਆਰਥੀ ਕਾਂਨਵੈਂਟ ਤੇ ਮਾਡਲ ਸਕੂਲ ਵਿਚ ਪੜਨ ਵਾਲੇ ਵਿਦਿਆਰਥੀਆਂ ਨੂੰ ਪਛਾੜਨਗੇ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਇਲਾਕੇ ਵਿਚ ਸਿੱਖਿਆ ਦੇ ਖੇਤਰ ਵਿਚ ਮੋਹਰੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਕੂਲ ਦਾ ਸਟਾਫ ਬਹੁਤ ਮਿਹਨਤੀ ਹੈ, ਅਸੀ ਇਸ ਸਕੂਲ ਦੇ ਬੁਨਿਆਦੀ ਢਾਚੇ ਦੇ ਵਿਕਾਸ ਲਈ ਵਿਸੇਸ ਉਪਰਾਲੇ ਕਰ ਰਹੇ ਹਾਂ। ਸਿੱਖਿਆ ਮੰਤਰੀ ਨੇ ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਵਿਚਾਰ ਸਾਝੇ ਕੀਤੇ। ਇਸ ਮੌਕੇ ਪ੍ਰਿੰ.ਨੀਰਜ ਕੁਮਾਰ ਵਰਮਾ, ਲੈਕ.ਦਇਆ ਸਿੰਘ, ਸੰਗੀਤਾ ਜੇਰਾ, ਅਰੁਣ ਕੁਮਾਰ,ਇਕਬਾਲ ਸਿੰਘ, ਤਰਨਜੀਤ ਸਿੰਘ ਤੇ ਸਟਾਫ ਹਾਜਰ ਸੀ।

TRANSFER: ਪੰਜਾਬ ਸਰਕਾਰ ਨੇ ਕੀਤੇ ਆਈਪੀਐਸ ਅਤੇ ਪੀਪੀਐਸ ਅਧਿਕਾਰੀਆਂ ਦੇ ਤਬਾਦਲੇ

 

EM MEETING WITH UNIONS: 5 ਯੂਨੀਅਨਾਂ ਨਾਲ ਮੀਟਿੰਗ ਕਰਨਗੇ ਸਿੱਖਿਆ ਮੰਤਰੀ,

 

ਕਾਂਸਟੇਬਲ ਅਤੇ ਹੈਡ ਕਾਂਸਟੇਬਲ ਦੀਆਂ 540 ਅਸਾਮੀਆਂ ਤੇ ਭਰਤੀ, ਨੋਟੀਫਿਕੇਸ਼ਨ ਜਾਰੀ, ਕਰੋ ਅਪਲਾਈ

Online applications are invited from eligible Male & Female Indian citizen for filling up the temporary posts of Assistant sub Inspector (Stenographer) in the Pay Level-5 (Rs.29,200-92,300/- in pay matrix) plus usual allowances as admissible to the Central Government employees from time to time and Head Constable (Ministerial) in the Pay Level-4 (Rs.25,500-81,100/- in pay matrix) plus usual allowances as admissible to the Central Government employees from time to time.



Number of posts 

Assistant Sub Inspector (Stenographer) : Male : 94 Female : 10

Assistant Sub Inspector (Stenographer): Male : 319 Female : 36 

Assistant sub Inspector (Stenographer) – Pay Level-5 (Rs. 29,200-92,300/-) plus usual allowances as admissible to the Central Government employees from time to time. 

Head Constable (Ministerial) - Pay Level-4 (Rs.25,500-81,100/-) plus usual allowances as admissible to the Central Government employees from time to time.



ELIGIBILITY CRITERIA (For Assistant Sub Inspector (Stenographer) and Head Constable (Ministerial) Educational qualification: The candidates must have Intermediate or Senior Secondary School Certificate (10+2) examination from recognized Board or University or equivalent on or before closing date of receipt of Online Application Form. 


Age Limit : Between 18 to 25 years as on closing date for receipt of the Online Application form (i.e.25.10.2022). 

Candidates should not have been born earlier than 26.10.1997 and later than 25.10.2004. 


CISF CONSTABLE HEAD CONSTABLE RECRUITMENT 2022

OFFICIAL WEBSITE FOR RECRUITMENT: https://www.cisfrectt.in/

OFFICIAL NOTIFICATION: DOWNLOAD HERE 


LINK FOR APPLYING ONLINE: https://www.cisfrectt.in/recruitment_latest/new_registration.php


ਵੱਡੀ ਖੱਬਰ: ਪੰਜਾਬ ਦੇ ਸਕੂਲਾਂ ਵਿੱਚ ਐਸਐਮਸੀ ਕਮੇਟੀਆਂ ਰਾਹੀਂ ਰੱਖੇ ਜਾਣਗੇ ਸਕਿਉਰਿਟੀ ਗਾਰਡ, ਸੈਨੀਟੇਸ਼ਨ ਸਟਾਫ਼, ਕੈਂਪਸ ਮੈਨੇਜਰ

 ਪੰਜਾਬ ਦੇ ਸਕੂਲਾਂ ਵਿੱਚ ਰੱਖੇ ਜਾਣਗੇ  ਸਕਿਉਰਿਟੀ   ਗਾਰਡ, ਸੈਨੀਟੇਸ਼ਨ ਸਟਾਫ਼, ਕੈਂਪਸ ਮੈਨੇਜਰ 

Chandigarh, 27 September 

SEEKING TO create "clean and safe" campuses, the Aam Aadmi Party government in Punjab has sanctioned a budget of Rs 123 crore for hiring sanitation and cleanliness staff, security guards and chowki daar (watchmen) at state-run schools. The budget also includes fund for hiring"campus managers", on the lines of "estate managers" in Delhi govemment schools, as was announced Finance Minister Harpal Cheema while tabling the Punjab Budgetearlier this year.

 ਅੰਗਰੇਜ਼ੀ ਨਿਊਜ਼ ਪੇਪਰ ਇੰਡੀਅਨ ਐਕਸਪ੍ਰੈਸ ਵਿੱਚ ਛੱਪੀ ਖ਼ਬਰ ਅਨੁਸਾਰ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਜ਼ਿਆਦਾਤਰ ਸਰਕਾਰੀ ਸਕੂਲਾਂ ਵਿੱਚ ਸਵੀਪਰ-ਕਮ-ਚਪੜਾਸੀ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਉਨ੍ਹਾਂ ਕਿਹਾ ਕਿ  "ਇਹ ਯਕੀਨੀ ਬਣਾਉਣ ਲਈ ਕਿ ਅਧਿਆਪਕਾਂ ਨੂੰ ਸਵੀਪਰ ਦਾ ਕੰਮ ਨਾ ਕਰਨਾ ਪਵੇ, ਸਕੂਲ ਪ੍ਰਬੰਧਨ ਕਮੇਟੀਆਂ (ਐਸਐਮਸੀ) ਨੂੰ ਮਹੀਨਾਵਾਰ ਫੰਡ ਦੇਣ ਦਾ ਫੈਸਲਾ ਕੀਤਾ ਗਿਆ ਹੈ ਜੋ ਕਿ ਇਸ ਕੰਮ  ਲਈ ਨੌਕਰੀ  ਤੇ  ਇੱਕ ਵਿਅਕਤੀ ਨੂੰ  ਨਿਯੁਕਤ ਕਰ ਸਕਦਿਆਂ  ਹਨ।

ਇਸੇ ਤਰ੍ਹਾਂ ਐਸ.ਐਮ.ਸੀਜ਼ ਨੂੰ ਬੱਚਿਆਂ ਦੀ ਸੁਰੱਖਿਆ ਲਈ ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ਅਤੇ ਗਰਲਜ਼ ਹਾਈ ਸਕੂਲਾਂ ਵਿੱਚ ਸੁਰੱਖਿਆ ਗਾਰਡ ਦੀ ਨਿਯੁਕਤੀ ਲਈ ਮਹੀਨਾਵਾਰ ਰਾਸ਼ੀ ਮਨਜ਼ੂਰ ਕੀਤੀ ਗਈ ਹੈ।

Also Read: 

28 ਸਤੰਬਰ ਦੀ ਛੁੱਟੀ ਨਹੀਂ, ਆਮ ਦਿਨਾਂ ਵਾਂਗ ਖੁੱਲਣਗੇ ਅਦਾਰੇ 

SCHOOL HOLIDAYS IN OCTOBER 2022: ਅਕਤੂਬਰ ਮਹੀਨੇ ਸਕੂਲਾਂ ਵਿੱਚ ਛੁੱਟੀਆਂ ਹੀ ਛੁੱਟੀਆਂ 


 ਸਿੱਖਿਆ ਮੰਤਰੀ ਨੇ ਕਿਹਾ "ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਹੁਣ ਰਾਤ ਦੀ ਡਿਊਟੀ ਲਈ ਚੌਕੀਦਾਰ ਅਤੇ ਸਾਰੇ ਪ੍ਰਬੰਧਕੀ ਕੰਮਾਂ ਲਈ ਕੈਂਪਸ ਮੈਨੇਜਰ ਹੋਣਗੇ ਜੋ ਅਧਿਆਪਕਾਂ 'ਤੇ ਬੋਝ ਪਾਉਂਦੇ ਸਨ‌ ਹੁਣ ਉਹ ਨਹੀਂ ਰਹੇਗਾ ।

ਉਨ੍ਹਾਂ ਕਿਹਾ ਕਿ ਇਸ ਮੰਤਵ ਲਈ “ਸਰਕਾਰੀ ਸਕੂਲਾਂ ਦੀ ਸਾਂਭ-ਸੰਭਾਲ ਲਈ ਵਿੱਤੀ ਸਹਾਇਤਾ ਤਹਿਤ 123.62 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਇੰਡੀਅਨ ਐਕਸਪ੍ਰੈਸ ਵਿੱਚ ਛੱਪੀ ਪੂਰੀ ਖ਼ਬਰ ਨੂੰ ਪੜ੍ਹਨ ਲਈ ਇੱਥੇ ਕਲਿੱਕ ਕਰੋ 

PUNJAB POLICE RECRUITMENT 2022: ਪੰਜਾਬ ਪੁਲਿਸ ਭਰਤੀ 2022, ਸਮੂਹ ਸਕੂਲਾਂ ਨੂੰ ਹਦਾਇਤਾਂ ਜਾਰੀ 



ਵੱਡੀ ਖੱਬਰ: 2-3 ਸਕੂਲਾਂ ਵਿੱਚ ਕੰਮ ਕਰ ਰਹੇ ਕਲਰਕਾਂ ਨੂੰ ਹਾਈਕੋਰਟ ਤੋਂ ਮਿਲੀ ਸਟੇਅ ।। ਪਿਤਰੀ ਸਕੂਲਾਂ ਵਿੱਚ ਕੰਮ ਕਰਨਗੇ ਕਲਰਕ।।

 ਵੱਡੀ ਖੱਬਰ: 2-3 ਸਕੂਲਾਂ ਵਿੱਚ ਕੰਮ ਕਰ ਰਹੇ ਕਲਰਕਾਂ ਨੂੰ ਹਾਈਕੋਰਟ ਤੋਂ ਮਿਲੀ ਸਟੇਟ ।। ਪਿਤਰੀ ਸਕੂਲਾਂ ਵਿੱਚ ਕੰਮ ਕਰਨਗੇ ਕਲਰਕ।।

ਚੰਡੀਗੜ੍ਹ 29 ਸਤੰਬਰ 

ਮਨਿਸਟੀਰੀਅਲ ਯੂਨੀਅਨ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਕਲਰਕਾਂ ਨੂੰ  2 - 3 ਸਕੂਲ਼ਾਂ ਦਾ ਜੋ ਵਾਧੂ ਚਾਰਜ ਦਿੱਤਾ ਗਿਆ ਸੀ ਉਸ ਵਿਰੁੱਧ ਸਿਵਿਲ ਪਟੀਸ਼ਨ ਦਾਇਰ ਕੀਤੀ ਗਈ ਸੀ। 


 ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕੇਸ  ਦੀ ਸੁਣਵਾਈ ਤੇ ਮਾਣਯੋਗ ਜੱਜ ਮਹਾਵੀਰ ਸਿੰਘ  ਸਿੱਧੂ ਵਲੋਂ ਵਾਧੂ ਚਾਰਜ  ਤੇ ਸਟੇਅ ਦਿੱਤਾ ਗਿਆ ਹੈ। ਜਾਰੀ ਹੁਕਮਾਂ ਅਨੁਸਾਰ  ਹੁਣ ਕਲਰਕ ਪਿਤਰੀ ਸਕੂਲ (ਮੇਨ ਸਕੂਲ) ਵਿੱਚ ਹੀ ਸੇਵਾ ਕਰੇਗਾ । ਪਾਓ ਹਰੇਕ ਅਪਡੇਟ ਟੈਲੀਗਰਾਮ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈👈👈👈


ਇਸ ਕੇਸ ਦੀ ਅਗਲੀ ਸੁਣਵਾਈ 24 ਨਵੰਬਰ ਨੂੰ ਹੋਵੇਗੀ। ਇਥੇ ਇਹ ਵੀ ਦੱਸਣਯੋਗ ਹੈ ਕਿ ਇੱਹ   ਹੁਕਮ ਸਿਰਫ਼ ਪਟੀਸ਼ਨਰਾਂ ਤੇ ਹੀ ਲਾਗੂ ਹੋਣਗੇ।

ALSO READ:  

PSEB SCHOOL TIME OCTOBER 2022: 1 ਅਕਤੂਬਰ ਤੋਂ ਬਦਲੇਗਾ ਸਕੂਲਾਂ ਦਾ ਸਮਾਂ  

TIME TABLE OF SCHOOLS IN OCTOBER: DOWNLOAD HERE 





ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੰਟੀਨਿਊਸ਼ਨ ਫੀਸ (ਬਿਨਾਂ ਲੇਟ ਫ਼ੀਸ) ਦੀ ਆਖ਼ਰੀ ਮਿਤੀ ਵਿਚ ਵਾਧਾ*(ਡੀ.ਟੀ.ਐੱਫ.)


 *ਡੀ.ਟੀ.ਐੱਫ. ਦੀ ਮੰਗ 'ਤੇ ਬੋਰਡ ਵੱਲੋਂ ਕੰਟੀਨਿਊਸ਼ਨ ਫੀਸ (ਬਿਨਾਂ ਲੇਟ ਫ਼ੀਸ) ਦੀ ਆਖ਼ਰੀ ਮਿਤੀ ਵਿਚ ਵਾਧਾ* 



ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਯੋਗਰਾਜ ਨਾਲ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐਫ) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਵੱਲੋਂ ਬੋਰਡ ਜਮਾਤਾਂ ਦੀ ਕੰਟੀਨਿਊਸ਼ਨ ਫੀਸ (ਬਿਨਾਂ ਲੇਟ ਫ਼ੀਸ) ਭਰਨ ਦੀ ਆਖ਼ਰੀ ਮਿਤੀ ਵਿੱਚ ਵਾਧਾ ਕਰਨ ਸਬੰਧੀ ਗੱਲਬਾਤ ਕੀਤੀ ਗਈ। ਜਿਸ ਦੌਰਾਨ ਡੀਟੀਐਫ ਆਗੂ ਨੇ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਵਿੱਚ ਸਕੂਲ ਪੱਧਰ ਤੇ ਕੀਤੇ ਜਾਣ ਵਾਲੇ ਦਾਖ਼ਲੇ ਦੀ ਆਖ਼ਰੀ ਮਿਤੀ 15-09-2022 ਅਤੇ ਇਨ੍ਹਾਂ ਜਮਾਤਾਂ ਲਈ ਬੋਰਡ ਦੀ ਕੰਟੀਨਿਊਸ਼ਨ ਫੀਸ ਭਰਨ ਦੀ ਆਖਿਰੀ ਮਿਤੀ 16-09-2022 ਦੇ ਟਕਰਾਵਾਂ ਹੋਣ ਕਾਰਨ, ਕੰਟੀਨਿਊਸ਼ਨ ਫੀਸ ਨਾ ਭਰ ਸਕਣ ਵਾਲੇ ਸੈਂਕੜੇ ਸਕੂਲਾਂ ਅਤੇ ਹਜਾਰਾਂ ਵਿਦਿਆਰਥੀਆਂ ਨੂੰ ਦਰਪੇਸ਼ ਭਾਰੀ ਸਮੱਸਿਆਵਾਂ ਦੇ ਮੱਦੇਨਜ਼ਰ ਇਕ ਹਫ਼ਤੇ ਦਾ ਹੋਰ ਸਮਾਂ (ਬਿਨਾਂ ਲੇਟ ਫੀਸ ਲਗਾਏ) ਦੇਣ ਦੀ ਮੰਗ ਕੀਤੀ ਗਈ। 



(Pb.jobsoftoday, 31 ਅਗਸਤ 2022)

ਬੋਰਡ ਚੇਅਰਮੈਨ ਤੋਂ ਇਲਾਵਾ ਮੌਕੇ 'ਤੇ ਮੌਜੂਦ ਬਾਕੀ ਉੱਚ ਅਧਿਕਾਰੀਆਂ ਅੱਗੇ ਡੀ.ਟੀ.ਐਫ. ਆਗੂ ਵੱਲੋਂ ਰੱਖੇ ਤਰਕ ਨਾਲ ਬੋਰਡ ਵਲੋਂ ਸਹਿਮਤੀ ਪ੍ਰਗਟਾਈ ਗਈ। ਜਿਸ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਵੱਲੋਂ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਦੀ ਕੰਟੀਨਿਊਸ਼ਨ ਫੀਸ (ਬਿਨਾਂ ਲੇਟ ਫ਼ੀਸ) ਭਰਨ ਦੀ ਆਖ਼ਰੀ ਮਿਤੀ ਵਿਚ ਇੱਕ ਹਫਤੇ ਦਾ ਵਾਧਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਬੋਰਡ ਚੇਅਰਮੈਨ ਵੱਲੋਂ ਇੱਕ ਹਫਤੇ ਦੇ ਵਾਧੇ ਉਪਰੰਤ ਬਿਨਾਂ ਲੇਟ ਫ਼ੀਸ ਲਈ ਹੋਰ ਸਮੇਂ ਦਾ ਵਾਧਾ ਨਾ ਦੇਣ ਦੀ ਗੱਲ ਵੀ ਕਹੀ ਗਈ ਹੈ।

MERITORIOUS SCHOOL ADMISSION: ਰਜਿਸਟ੍ਰੇਸ਼ਨ ਵਿੱਚ ਹੋਈਆਂ ਗਲਤੀਆਂ ਨੂੰ ਠੀਕ ਕਰਨ ਦਾ ਆਖਰੀ ਮੌਕਾ

 


ਇਸ ਸੈਸ਼ਨ ਦੌਰਾਨ ਕਿੰਨੇ ਵਿਦਿਆਰਥੀਆਂ ਨੇ ਛਡਿਆ ਸਕੂਲ, ਡੀਜੀਐਸਈ ਨੇ ਮੰਗੀ ਸਕੂਲਾਂ ਤੋਂ ਸੂਚਨਾ

 

SAMPLE PAPER FOR PSEB SEPTEMBER EXAM 2022: ਸਤੰਬਰ ਪ੍ਰੀਖਿਆ ਲਈ ਸੈਂਪਲ ਪ੍ਰਸ਼ਨ ਪੱਤਰ,

PSEB SEPTEMBER EXAM 2022: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਤੰਬਰ ਪ੍ਰੀਖਿਆਵਾਂ ਸਬੰਧੀ ਡੇਟ ਸ਼ੀਟ ਜਾਰੀ ਕਰ ਦਿੱਤੀ ਗਈ ਹੈ। ਇਹਨਾਂ ਪ੍ਰੀਖਿਆਵਾਂ ਵਿੱਚ  ਅਪ੍ਰੈਲ ਤੋਂ ਅਗਸਤ ਮਹੀਨੇ ਤੱਕ ਕਰਵਾਏ ਗਏ ਸਿਲੇਬਸ ਵਿਚੋਂ ਪ੍ਰਸ਼ਨ ਪੁੱਛੇ ਜਾਣਗੇ।


ਅਪਰ ਪ੍ਰਾਇਮਰੀ ਸਕੂਲਾਂ ਵਿੱਚ  ਸਤੰਬਰ ਪ੍ਰੀਖਿਆਵਾਂ  27 ਸਤੰਬਰ ਤੋਂ ਸ਼ੁਰੂ ਹੋ ਰਹਿਆਂ ਹਨ । ਇਹਨਾਂ ਪ੍ਰੀਖਿਆਵਾਂ ਸਬੰਧੀ ਸੈਂਪਲ ਪੇਪਰ ਦਿਤੇ ਗਏ ਹਨ, ਬਾਕੀ ਵਿਸ਼ਿਆਂ ਦੇ ਸੈਂਪਲ ਪੇਪਰ ਵੀ ਅਪਲੋਡ ਕੀਤੇ ਜਾ ਰਹੇ ਹਨ। 

Visit pb.jobsoftoday.in for more details 

6TH CLASS MATHEMATICS QUESTION PAPER
7TH CLASS   MATHEMATICS QUESTION PAPER
8TH CLASS MATHEMATICS QUESTION PAPER
  

SCHOOL HOLIDAYS: ਦੁਸਹਿਰਾ ਦੀਵਾਲੀ ਦੀਆਂ ਛੁੱਟੀਆਂ ਦਾ ਐਲਾਨ, 13 ਦਿਨ ਬੰਦ ਰਹਿਣਗੇ ਸਕੂਲ, ਦੇਖੋ ਛੁੱਟੀਆਂ ਦੀ ਸੂਚੀ 


9TH CLASS  MATHEMATICS  QUESTION  PAPER  
PSEB SOCIAL SCIENCE 9TH and 10th CLASS SAMPLE PAPER:  DOWNLOAD HERE 


More sample paper are being uploaded check again.  ਪਾਓ ਹਰੇਕ ਅਪਡੇਟ ਟੈਲੀਗਰਾਮ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈👈👈👈

CHEMISTRY 10+2 SEPTEMBER EXAM STRUCTURE OF QUESTION PAPER DOWNLOAD HERE 

PSEB SEPTEMBER EXAM STRUCTURE OF QUESTION PAPER DOWNLOAD HERE 


POLITICAL SCIENCE SAMPLE PAPER HERE: PSEB 12TH SAMPLE PAPER HERE DOWNLOAD HERE 


BIOLOGY SAMPLE PAPER DOWNLOAD HERE 




 PUNJABI 10TH B TERM 1 PAPER DOWNLOAD HERE 



PSEB 8TH ENGLISH TERM 1 SAMPLE PAPER DOWNLOAD HERE 


PSEB 10TH MATHEMATICS TERM 1 SAMPLE PAPER DOWNLOAD HERE  

PSEB 9TH SCIENCE TERM 1 SAMPLE PAPER DOWNLOAD HERE 

PSEB 8TH SCIENCE SAMPLE PAPER DOWNLOAD HERE 


PSEB 6TH MATHEMATICS DOWNLOAD HERE  




PSEB SEPTEMBER EXAM PHYSICS/ CHEMISTRY 10+1, 10+2 SAMPLE PAPER, Marking scheme

7TH PAY COMMISSION: ਪੰਜਾਬ 'ਚ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਅਧਿਆਪਕਾਂ ਨੂੰ ਵੱਡਾ ਤੋਹਫਾ, 7 ਵੇਂ ਤਨਖਾਹ ਕਮਿਸ਼ਨ ਦਾ ਮਿਲੇਗਾ ਲਾਭ, ਅਧਿਸੂਚਨਾ ਜਾਰੀ

 


ਪੰਜਾਬ 'ਚ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਅਧਿਆਪਕਾਂ ਨੂੰ ਵੱਡਾ ਤੋਹਫਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤਾ ਗਿਆ।ਪੰਜਾਬ 'ਚ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਅਧਿਆਪਕਾਂ ਨੂੰ  ਸੱਤਵੇਂ ਤਨਖਾਹ ਕਮਿਸ਼ਨ ਦਾ  ਲਾਭ  ਮਿਲੇਗਾ, ਇਸ ਸਬੰਧੀ  ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।


DOWNLOAD HERE 

ETT TO HT PROMOTION GURDASPUR: 110 ਈਟੀਟੀ ਬਣੇ ਹੈਡ ਟੀਚਰ , ਸਰਵਿਸ ਨਿਯਮ 2018 ਲਾਗੂ|| ਟੈਸਟ ਪਾਸ ਨਹੀਂ ਤਾਂ ਇੰਕਰੀਮੈਂਟ ਤੇ ਲਗੇਗੀ ਰੋਕ

 

STENOTYPIST AND JUNIOR SCALE Stenographer Recruitment: ਟਾਈਪ ਟੈਸਟ ਸਬੰਧੀ ਹਦਾਇਤਾਂ

SBI PO RECRUITMENT 2022: 1673 ਅਸਾਮੀਆਂ ਤੇ ਗ੍ਰੈਜੂਏਸ਼ਨ ਪਾਸ ਉਮੀਦਵਾਰਾਂ ਤੋਂ ਆਨਲਾਈਨ ਅਰਜ਼ੀਆਂ ਦੀ ਮੰਗ

 Applications are invited from eligible Indian Citizens for appointment as Probationary Officers (POs) in State Bank of India. 



ONLINE REGISTRATION OF APPLICATION & PAYMENT OF FEES: FROM 22.09.2022 TO 12.10.2022 

  • Payment of Application Fee 22.09.2022 to 12.10.2022 
  • Download of Preliminary Examination Call Letters 1 st / 2 nd week of December 2022 onwards 
  • Phase-I: Online Preliminary Examination 17th/18th/19th/ 20th of December 2022 
  • Declaration of Result of Preliminary Examination December 2022 / January 2023 
  • Download of Main Examination Call letter January 2023 / February 2023 
  • Phase-II: Online Main Examination January 2023 / February 2023 
  • Declaration of Result of Main Examination February 2023 
  • Download of Phase-III Call Letter February 2023 onwards Phase-III: 
  • Psychometric Test February / March 2023 Interview & Group Exercises February / March
VACANCIES:  1673

ELIGIBILITY CRITERIA: Essential Academic Qualifications (as on 31.12.2022): Graduation in any discipline from a recognised University 

Age Limit: (As on 01.04.2022): Not below 21 years and not above 30 years as on 01.04.2022 
Age relaxation: Scheduled Castes/ Scheduled Tribes 5 Years 2. Other Backward Classes (Non-Creamy Layer) 3 Years

HOW TO APPLY: Candidates can apply online only from 22.09.2022 to 12.10.2022. No other mode of application will be accepted. Pre-requisites for Applying Online: Candidates should have valid email ID and mobile no. which should be kept active till the declaration of results. It will be essentially required for receiving any communication/ call letters/ advices from the bank by email/ SMS.

Link for applying online : Click here  

official notification download here 

PSEB MARCH EXAMINATION 2023: ਪ੍ਰੀਖਿਆ‌ ਫੀਸਾਂ ਦਾ ਸ਼ਡਿਊਲ ਜਾਰੀ।। 800 ਰੁਪਏ 10 ਵੀਂ ਅਤੇ 1200 ਰੁਪਏ 12ਵੀਂ ਦੀ ਫ਼ੀਸ ।। ਪ੍ਰਯੋਗੀ ਵਿਸ਼ਿਆਂ ਦੀ ਫ਼ੀਸ ਅਲੱਗ ਤੋਂ

 

DEARNESS ALLOWANCE: ਕੇਂਦਰ ਸਰਕਾਰ ਦਾ ਦੀਵਾਲੀ ਤੋਂ ਪਹਿਲਾਂ ਤੋਹਫਾ, 4% ਡੀਏ ਵਿੱਚ ਵਾਧਾ

DA ENHANCED BY CENTRE GOVT 

ਕੇਂਦਰ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਕੇਂਦਰੀ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਕੇਂਦਰੀ ਕੈਬਨਿਟ ਮੀਟਿੰਗ 'ਚ ਸਰਕਾਰ ਨੇ ਕੇਂਦਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ (DEARNESS ALLOWANCE) 'ਚ 4 ਫੀਸਦੀ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਪਿਛਲੀ ਵਾਰ ਕੇਂਦਰ ਸਰਕਾਰ ਨੇ ਮਾਰਚ ਵਿੱਚ ਡੀਏ ਵਿੱਚ ਵਾਧਾ ਕੀਤਾ ਸੀ, ਇਹ 1 ਜਨਵਰੀ, 2022 ਤੋਂ ਲਾਗੂ ਹੋਇਆ ਸੀ। 


ਮਾਰਚ ਵਿੱਚ ਸਰਕਾਰ ਨੇ ਡੀਏ ਵਿੱਚ 3% ਦਾ ਵਾਧਾ ਕੀਤਾ ਸੀ ਯਾਨੀ ਇਸਨੂੰ 31% ਤੋਂ ਵਧਾ ਕੇ 34% ਕਰ ਦਿੱਤਾ ਗਿਆ ਸੀ। ਹੁਣ 4% ਦੇ ਵਾਧੇ ਤੋਂ ਬਾਅਦ ਇਹ 38% ਹੋ ਜਾਵੇਗਾ। 

ਕੇਂਦਰ ਸਰਕਾਰ ਦੇ ਮਹਿੰਗਾਈ ਭੱਤੇ ਵਿੱਚ ਵਾਧਾ ਕਰਨ ਨਾਲ ਦੇਸ਼ ਦੇ 50 ਲੱਖ ਮੁਲਾਜ਼ਮਾਂ ਅਤੇ 65 ਲੱਖ ਪੈਨਸ਼ਨਰਾਂ ਨੂੰ ਫਾਇਦਾ ਹੋਵੇਗਾ।


ਇਸਦੇ ਨਾਲ ਹੀ ਰੇਲਵੇ ਕਰਮਚਾਰੀਆਂ ਲਈ 78 ਦਿਨਾਂ ਦਾ ਬੋਨਸ ਮਨਜ਼ੂਰ ਅਤੇ ਗਰੀਬ ਕਲਿਆਣ ਅੰਨਾ ਯੋਜਨਾ ਨੂੰ 3 ਮਹੀਨੇ ਵਧਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ।

LIVE : ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਸ਼ਰਦਾ ਦੇ ਫੁੱਲ ਭੇਂਟ ਕਰਦੇ ਹੋਏ

LIVE : ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਸ਼ਰਦਾ ਦੇ ਫੁੱਲ ਭੇਂਟ ਕਰਦੇ ਹੋਏ . WATCH LIVE: CLICK HERE

ਵੱਡੀ ਖੱਬਰ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ ਨੌਜਵਾਨਾਂ ਲਈ ਵੱਡਾ ਐਲਾਨ,

ਖੱਬਰ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ ਨੌਜਵਾਨਾਂ ਲਈ ਵੱਡਾ ਐਲਾਨ ਕੀਤਾ ਹੈ.

ਚੰਡੀਗੜ੍ਹ/ ਨਵਾਂਸ਼ਹਿਰ 28 ਸਤੰਬਰ 2022


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਸਾਲਾਂ ਤੋਂ ਰੁਕੇ ਸ਼ਹੀਦ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਮੁੜ ਤੋਂ ਸ਼ੁਰੂ ਕੀਤੇ ਹਨ । 

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ 

 "ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਪਿਛਲੇ ਕਈ ਸਾਲਾਂ ਤੋਂ ਰੁਕੇ ਸ਼ਹੀਦ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਲਈ ਯੁਵਕ ਸੇਵਾਵਾਂ ਵਿਭਾਗ ਨੇ ਨੌਜਵਾਨਾਂ ਤੋਂ ਬਿਨੈ ਪੱਤਰ ਮੰਗੇ ਹਨ..46 ਯੁਵਕਾਂ ਨੂੰ 51 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਦੇਵਾਂਗੇ..30 ਨਵੰਬਰ ਤੱਕ ਅਪਲਾਈ ਕਰ ਸਕਦੇ ਹੋ."

Also read: 

ਵੱਡੀ ਖੱਬਰ: ਪੰਜਾਬ ਸਰਕਾਰ ਬਦਲੇਗੀ ਸਕੂਲਾਂ ਦੀ ਨੁਹਾਰ : ਐਸਐਮਸੀ ਕਮੇਟੀਆਂ ਰਾਹੀਂ ਰੱਖੇ ਜਾਣਗੇ ਸਕਿਉਰਿਟੀ ਗਾਰਡ, ਸੈਨੀਟੇਸ਼ਨ ਸਟਾਫ਼, ਕੈਂਪਸ ਮੈਨੇਜਰ  


ਸਰਵ ਸਿੱਖਿਆ ਅਭਿਆਨ ਚੰਡੀਗੜ੍ਹ ਵੱਲੋਂ ਟੀਜੀਟੀ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਅਰਜ਼ੀਆਂ ਦੀ ਮੰਗ


SAMAGRA SHIKSHA CHANDIGARH RECRUITMENT 2022: ਸਮਗਰਾ ਸਿੱਖਿਆ ਚੰਡੀਗੜ੍ਹ  ਵੱਲੋਂ ਟਰੈਂਡ  ਗ੍ਰੈਜੂਏਟ ਅਧਿਆਪਕਾਂ (TGTs) ਦੀਆਂ 90 ਅਸਾਮੀਆਂ ਨੂੰ ਭਰਨ ਲਈ ਯੋਗ ਉਮੀਦਵਾਰਾਂ ਤੋਂ ਔਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ।  



Samagra Shiksha invites online applications from eligible candidates to fill up 90 posts of Trained Graduate Teachers (TGTs) on contractual basis as per following details at fixed remuneration of Rs. 35400/- as revised from time to time by the society.


IMPORTANT HIGHLIGHTS SSA CHANDIGARH TGT RECRUITMENT 2022

 SSA ਚੰਡੀਗੜ੍ਹ ਟੀਜੀਟੀ ਭਰਤੀ 2022: 

Name of Post : TGT 

Number of Posts : 90 

SUBJECT WISE POST SEE BELOW 



Salary : 35400/- Per Month 

Essential Qualifications  

i. Graduate from a recognized University with relevant subjects/Elective subjects with at least 50% marks in aggregate;

ii. Degree of Bachelor of Education with relevant teaching subject or its equivalent  from an Institute recognized by NCTE with at least 50% marks in aggregate;

iii. Pass Central Teacher Eligibility Test (CTET- Paper–II) conducted by the CBSE New Delhi in accordance with the Guidelines framed by the NCTE is compulsory.

OR 

 4 years integrated B.A.B.Ed. / B.Sc.B.Ed. or an equivalent course with relevant subjects or an equivalent course recognized by NCTE with at least 50% marks in aggregate.

Pass Central Teacher Eligibility Test (CTET-Paper-II) conducted by the CBSE New Delhi in accordance with the Guidelines framed by the NCTE is compulsory.


 

SSA CHANDIGARH RECRUITMENT 2022 IMPORTANT DATES 

Starting  date of SSA TGT  Online  Application : 12.09.2022 (12th September, 2022) 09.00 AM onwards

Closing date of  SSA TGT Application : 03.10.2022 (03rd October, 2022) upto 05.00 PM

Last date to deposit the fees : 06.10.2022 (6th October, 2022) upto 02.00 PM 


SSA CHANDIGARH RECRUITMENT IMPORTANT LINKS

ਐਸਐਸਏ ਚੰਡੀਗੜ੍ਹ ਟੀਜੀਟੀ ਭਰਤੀ ਲਈ ਯੋਗਤਾ ਕੀ ਹੈ ? 

ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਸਬੰਧਤ ਵਿਸ਼ਿਆਂ/ਚੋਣਵੇਂ ਵਿਸ਼ਿਆਂ ਨਾਲ ਘੱਟੋ-ਘੱਟ 50% ਅੰਕਾਂ ਨਾਲ ਗ੍ਰੈਜੂਏਟ;

ਸਬੰਧਤ ਅਧਿਆਪਨ ਵਿਸ਼ੇ ਦੇ ਨਾਲ ਬੈਚਲਰ ਆਫ਼ ਐਜੂਕੇਸ਼ਨ ਦੀ ਡਿਗਰੀ ਜਾਂ ਕੁੱਲ ਮਿਲਾ ਕੇ ਘੱਟੋ-ਘੱਟ 50% ਅੰਕਾਂ ਨਾਲ NCTE ਦੁਆਰਾ ਮਾਨਤਾ ਪ੍ਰਾਪਤ ਸੰਸਥਾ ਤੋਂ ਇਸਦੇ ਬਰਾਬਰ ਦੀ ਡਿਗਰੀ;

NCTE ਦੁਆਰਾ ਬਣਾਏ ਗਏ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ CBSE ਨਵੀਂ ਦਿੱਲੀ ਦੁਆਰਾ ਆਯੋਜਿਤ ਕੇਂਦਰੀ ਅਧਿਆਪਕ ਯੋਗਤਾ ਟੈਸਟ (CTET- ਪੇਪਰ-II) ਪਾਸ ਕਰਨਾ ਲਾਜ਼ਮੀ ਹੈ।

OR

4 ਸਾਲ ਏਕੀਕ੍ਰਿਤ B.A.B.Ed. / ਬੀ.ਐਸ.ਸੀ.ਬੀ.ਐਡ. ਘੱਟੋ-ਘੱਟ 50% ਅੰਕਾਂ ਨਾਲ, NCTE ਦੁਆਰਾ ਮਾਨਤਾ  ਪ੍ਰਾਪਤ।

NCTE ਦੁਆਰਾ ਬਣਾਏ ਗਏ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ CBSE ਨਵੀਂ ਦਿੱਲੀ ਦੁਆਰਾ ਆਯੋਜਿਤ ਕੇਂਦਰੀ ਅਧਿਆਪਕ ਯੋਗਤਾ ਟੈਸਟ (CTET-Paper-II) ਪਾਸ ਕਰਨਾ ਲਾਜ਼ਮੀ ਹੈ।

How to apply for SSA TGT recruitment ? SSA TGT ਭਰਤੀ ਲਈ ਅਰਜ਼ੀ ਕਿਵੇਂ ਦੇਣੀ ਹੈ?

ਉਮੀਦਵਾਰ ਨੂੰ ਆਨਲਾਈਨ ਅਪਲਾਈ ਕਰਨਾ ਹੋਵੇਗਾ, ਇੱਥੇ ਕਲਿੱਕ ਕਰੋ  

SSA TGT ਆਨਲਾਈਨ ਅਰਜ਼ੀ ਦੀ ਸ਼ੁਰੂਆਤੀ ਮਿਤੀ: 12.09.2022 (12 ਸਤੰਬਰ, 2022) ਸਵੇਰੇ 09.00 ਵਜੇ ਤੋਂ 

SSA TGT ਐਪਲੀਕੇਸ਼ਨ ਦੀ ਆਖਰੀ ਮਿਤੀ:  03.10.2022 (03 ਅਕਤੂਬਰ, 2022) ਸ਼ਾਮ 05.00 ਵਜੇ ਤੱਕ

ਫੀਸ ਜਮ੍ਹਾ ਕਰਨ ਦੀ ਆਖਰੀ ਮਿਤੀ: 06.10.2022 (6 ਅਕਤੂਬਰ, 2022) ਦੁਪਹਿਰ 02.00 ਵਜੇ ਤੱਕ 



Sample paper 10+2 EVS/ WELCOME LIFE 10+1 EVS /WELCOME LIFE

 PSEB TERM 1 SAMPLE PAPER DOWNLOAD HERE


PSEB TERM 1 SAMPLE PAPER EVS DOWNLOAD HERE CLASS 10+1  

PSEB TERM 1 SEPTEMBER 2022 SAMPLE PAPER EVS DOWNLOAD HERE CLASS 10+2

PSEB TERM 1 SAMPLE PAPER WELCOME LIFE   CLASS 10+2 DOWNLOAD HERE 

PSEB TERM 1 SAMPLE PAPER WELCOME LIFE CLASS 10+1 DOWNLOAD HERE 




Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends