ਸਿੱਖਿਆ ਮੰਤਰੀ ਨੇ ਸਕੂਲਾਂ ਦੇ ਬੁਨਿਆਦੀ ਢਾਂਚੇ ਦਾ ਸੁਧਾਰ ਕਰਵਾਉਣ ਦਾ ਦਿੱਤਾ ਭਰੋਸਾ

 ਵਿਦਿਆਰਥੀਆਂ ਨੂੰ ਸਿੱਖਿਆ ਲਈ ਢੁਕਵਾ ਵਾਤਾਵਰਣ ਮੁਹੱਇਆ ਕਰਵਾਉਣਾ ਸਾਡੀ ਜਿੰਮੇਵਾਰੀ-ਹਰਜੋਤ ਬੈਂਸ


ਸਿੱਖਿਆ ਮੰਤਰੀ ਨੇ ਸਕੂਲਾਂ ਦੇ ਬੁਨਿਆਦੀ ਢਾਂਚੇ ਦਾ ਸੁਧਾਰ ਕਰਵਾਉਣ ਦਾ ਦਿੱਤਾ ਭਰੋਸਾ


ਸ੍ਰੀ ਅਨੰਦਪੁਰ ਸਾਹਿਬ 29 ਸਤੰਬਰ ()


ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ, ਜੇਲਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਕਿਹਾ ਹੈ ਕਿ ਸਕੂਲਾਂ ਵਿਚ ਸਿੱਖਿਆ ਲਈ ਢੁਕਵਾ ਵਾਤਾਵਰਣ ਹੋਣਾ ਬੇਹੱਦ ਜਰੂਰੀ ਹੈ, ਕਿਉਕਿ ਦੇਸ਼ ਦਾ ਭਵਿੱਖ ਅੱਜ ਦੇ ਸਕੂਲਾਂ ਵਿਚ ਕਲਾਸ ਰੂਮਾਂ ਵਿਚ ਹੈ।


    ਸਿੱਖਿਆ ਮੰਤਰੀ ਹਰਜੋਤ ਬੈਂਸ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਚ ਅਚਨਚੇਤ ਪਹੁੰਚੇ ਸਨ। ਉਨ੍ਹਾਂ ਨੇ ਕਿਹਾ ਕਿ ਸਕੂਲਾਂ ਵਿਚ ਸਿੱਖਿਆ ਲਈ ਬੁਨਿਆਦੀ ਸਹੂਲਤਾਂ ਉਪਲੱਬਧ ਕਰਵਾਉਣੀਆਂ ਸਾਡੀ ਜਿੰਮੇਵਾਰੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਕੂਲਾਂ ਵਿਚ ਸਹੂਲਤਾਂ ਦੀ ਅਣਹੋਂਦ ਹੋਵੇ ਤਾਂ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਹਾਸਲ ਕਰਨ ਵਿਚ ਮੁ਼ਸਕਿਲ ਪੇਸ਼ ਆਉਦੀ ਹੈ। ਦਿੱਲੀ ਸਰਕਾਰ ਨੇ ਸਕੂਲਾਂ ਦੀ ਨੁਹਾਰ ਬਦਲੀ ਹੈ, ਅਧਿਆਪਕਾ ਦੇ ਯਤਨਾਂ ਨਾਲ ਵਿਦਿਆਰਥੀ ਸਮੇ ਦੇ ਹਾਣੀ ਬਣੇ ਹਨ। ਪੰਜਾਬ ਦੇ ਸਿੱਖਿਆ ਢਾਂਚੇ ਵਿਚ ਵੀ ਅਸੀ ਜਿਕਰਯੋਗ ਸੁਧਾਰ ਲਿਆ ਰਹੇ ਹਾਂ। 



ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਸਿਹਤ ਅਤੇ ਸਿੱਖਿਆ ਸੁਧਾਰ ਦਾ ਪ੍ਰੋਗਰਾਮ ਬਹੁਤ ਜਲਦੀ ਦੇਸ਼ ਦੇ ਹਰ ਸੂਬੇ ਲਈ ਮਾਡਲ ਬਣੇਗਾ। ਉਨ੍ਹਾਂ ਨੇ ਕਿਹਾ ਕਿ ਅਸੀ ਮੁਕਾਬਲੇਬਾਜੀ ਦੀ ਸਿੱਖਿਆ ਦੇ ਰਹੇ ਹਾਂ, ਅਸੀ ਪੰਜਾਬ ਦੇ ਸਕੂਲਾਂ ਨੂੰ ਬਿਹਤਰ ਸਿੱਖਿਆ ਦੇਣ ਲਈ ਤਿਆਰ ਕਰ ਰਹੇ ਹਾਂ, ਹਰ ਸਕੂਲ ਦਾ ਸੁਧਾਰ ਕਰਨਾ ਸਾਡਾ ਟੀਚਾ ਹੈ, ਅਧਿਆਪਕਾ ਵੱਲੋ ਮਿਹਨਤ ਕਰਨ ਵਿਚ ਕੋਈ ਕਸਰ ਨਹੀ ਰਹਿਣ ਦਿੱਤੀ ਜਾ ਰਹੀ, ਵਿਦਿਆਰਥੀਆਂ ਵਿਚ ਵੀ ਹੁਨਰ ਮੌਜੂਦ ਹਨ। ਇਸ ਦੇ ਲਈ ਕੇਵਲ ਸੁਹਿਰਦ ਵਾਤਾਵਰਣ ਸਿਰਜਣ ਦੀ ਜਰੂਰਤ ਹੈ। ਪੰਜਾਬ ਦਾ ਸਿੱਖਿਆ ਢਾਂਚਾ ਕੁਝ ਸਮੇਂ ਵਿਚ ਬਦਲੇ ਹੋਏ ਰੂਪ ਵਿਚ ਨਜ਼ਰ ਆਵੇਗਾ, ਉਨ੍ਹਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਪੜਨ ਵਾਲੇ ਵਿਦਿਆਰਥੀ ਕਾਂਨਵੈਂਟ ਤੇ ਮਾਡਲ ਸਕੂਲ ਵਿਚ ਪੜਨ ਵਾਲੇ ਵਿਦਿਆਰਥੀਆਂ ਨੂੰ ਪਛਾੜਨਗੇ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਇਲਾਕੇ ਵਿਚ ਸਿੱਖਿਆ ਦੇ ਖੇਤਰ ਵਿਚ ਮੋਹਰੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਕੂਲ ਦਾ ਸਟਾਫ ਬਹੁਤ ਮਿਹਨਤੀ ਹੈ, ਅਸੀ ਇਸ ਸਕੂਲ ਦੇ ਬੁਨਿਆਦੀ ਢਾਚੇ ਦੇ ਵਿਕਾਸ ਲਈ ਵਿਸੇਸ ਉਪਰਾਲੇ ਕਰ ਰਹੇ ਹਾਂ। ਸਿੱਖਿਆ ਮੰਤਰੀ ਨੇ ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਵਿਚਾਰ ਸਾਝੇ ਕੀਤੇ। ਇਸ ਮੌਕੇ ਪ੍ਰਿੰ.ਨੀਰਜ ਕੁਮਾਰ ਵਰਮਾ, ਲੈਕ.ਦਇਆ ਸਿੰਘ, ਸੰਗੀਤਾ ਜੇਰਾ, ਅਰੁਣ ਕੁਮਾਰ,ਇਕਬਾਲ ਸਿੰਘ, ਤਰਨਜੀਤ ਸਿੰਘ ਤੇ ਸਟਾਫ ਹਾਜਰ ਸੀ।

Featured post

Punjab Board Class 8 Result 2025 Link : Check Your Result soon

Punjab Board Class 8 Result 2025 – Check PSEB 8th Result Online @ pseb.ac.in Punjab Board 8th Class Result 2025 – Important Da...

RECENT UPDATES

Trends