ਚੰਡੀਗੜ੍ਹ 9 ਅਗਸਤ 2022
ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵੱਲੋਂ ਸਿੱਖਿਆ ਪ੍ਰੋਵਾਇਡਰਾਂ /ਈ.ਜੀ.ਐਸ., ਏ.ਆਈ.ਈ., ਐਸ.ਟੀ.ਆਰ, ਵੰਲਟੀਅਰ ਦੀਆਂ ਐਡਜਸਟਮੈਂਟ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵੱਲੋਂ ਜਾਰੀ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ "ਇਸ ਦਫਤਰ ਦੇ ਧਿਆਨ ਵਿੱਚ ਆਇਆ ਹੈ ਕਿ ਜਿਸ ਕਿਸੇ ਸਕੂਲ ਵਿੱਚ ਸਿੱਖਿਆ ਪ੍ਰੋਵਾਇਡਰਾਂ /ਈ.ਜੀ.ਐਸ., ਏ.ਆਈ.ਈ., ਐਸ.ਟੀ.ਆਰ, ਵੰਲਟੀਅਰ ਤੈਨਾਤ ਹੁੰਦਾ ਹੈ ਅਤੇ ਜੇਕਰ ਉਸ ਸਕੂਲ ਵਿੱਚ ਕਿਸੇ ਰੈਗੂਲਰ ਈ.ਟੀ.ਟੀ. ਅਧਿਆਪਕ ਦੇ ਆਰਡਰ ਹੁੰਦੇ ਹਨ ਤਾਂ ਬਲਾਕ ਜਾਂ ਜਿਲ੍ਹਾ ਸਿੱਖਿਆ ਅਫਸਰਾਂ ਵੱਲੋਂ ਅਕਸਰ ਹੀ ਸਿੱਖਿਆ ਪ੍ਰੋਵਾਇਡਰਾਂ /ਈ.ਜੀ.ਐਸ., ਏ.ਆਈ.ਈ., ਐਸ.ਟੀ.ਆਰ.,ਵੰਲਟੀਅਰਾਂ ਨੂੰ ਦੂਰ ਦੁਰਾਡੇ ਦੇ ਸਟੇਸ਼ਨਾਂ ਤੇ ਐਡਜਸਟ ਕਰ ਦਿੱਤਾ ਜਾਂਦਾ ਹੈ।"
ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵੱਲੋਂ ਇਸ ਪੱਤਰ ਰਾਹੀਂ ( READ HERE) ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਬੀਪੀਈਓ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਜੇਕਰ ਕਿਸੇ ਸਕੂਲ ਵਿੱਚ ਕਿਸੇ ਈ.ਟੀ.ਟੀ.ਅਧਿਆਪਕ ਦੀ ਨਿਯੁਕਤੀ ਹੁੰਦੀ ਹੈ ਤਾਂ ਉਸ ਸਕੂਲ ਵਿੱਚ ਪਹਿਲਾਂ ਤੋਂ ਕੰਮ ਕਰ ਰਹੇ ਸਿੱਖਿਆ ਪ੍ਰੋਵਾਇਡਰਾਂ /ਈ.ਜੀ.ਐਸ., ਏ.ਆਈ.ਈ., ਐਸ.ਟੀ.ਆਰ.,ਵੰਲਟੀਅਰਾਂ ਦੀ ਐਡਜਟਸਮੈਂਟ ਸੀ.ਐਚ.ਟੀ. ਪੱਧਰ ਜਾਂ ਸਿਰਫ ਬਲਾਕ ਤੱਕ ਹੀ ਕੀਤੀ ਜਾਵੇ।
PSEB SCHOOL TIMING ON 11TH AUGUST LATEST UPDATE READ HERE
ALSO READ: