ਵੱਡੀ ਖੱਬਰ: ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ 1925 ਅਸਾਮੀਆਂ ਤੇ ਭਰਤੀ ਪ੍ਰਕਿਰਿਆ ਨੂੰ ਕੀਤਾ ਰੱਦ

ਚੰਡੀਗੜ੍ਹ,  9 ਅਗਸਤ ( jobsoftoday)

ਪੰਜਾਬ ਸਰਕਾਰ ਸਿੱਖਿਆ ਵਿਭਾਗ (ਕਾਲਜਾਂ) ਵੱਲੋਂ 1925 ਪੋਸਟਾਂ ਨੂੰ ਭਰਨ ਲਈ 2014 ਤੋਂ ਸ਼ੁਰੂ ਹੋਈ ਇਸ ਭਰਤੀ ਪ੍ਰਕਿਰਿਆ ਨੂੰ ਰੱਦ ਕਰ ਦਿੱਤਾ ਗਿਆ ਹੈ।



ਡਾਇਰੈਕਟਰ ਸਿੱਖਿਆ ਵਿਭਾਗ ( ਕਾਲਜਾਂ) ਵੱਲੋਂ ਇਸ ਸਬੰਧੀ ਪੱਤਰ ਜਾਰੀ ਕੀਤਾ ਹੈ ਅਤੇ ਲਿਖਿਆ ਹੈ ਕਿ  "ਮਾਨਯੋਗ ਹਾਈਕੋਰਟ ਵੱਲੋਂ ਮਿਤੀ 10.10.2014 ਨੂੰ ਵਿਭਾਗ ਵੱਲੋਂ ਦਿੱਤੇ ਹਲਫੀਆ ਬਿਆਨ ਦੇ ਅਧਾਰ ਤੇ 3 ਪੜ੍ਹਾਅ ਦੇ ਵਿੱਚ 1925 ਪੋਸਟਾਂ ਨੂੰ ਭਰਨ ਦੇ ਹੁਕਮ ਕੀਤੇ ਗਏ ਸਨ, ਜੋ ਕਿ ਪਹਿਲੇ ਸਾਲ 2014-15 ਵਿੱਚ 484, ਦੂਜੇ ਸਾਲ 2015-16 484 ਅਤੇ ਤੀਜੇ ਸਾਲ 2016 17 ਵਿੱਚ 957 ਪੋਸਟਾਂ ਭਰੀਆਂ ਜਾਣਗੀਆਂ । ਇਸ ਉਪਰੰਤ ਪੰਜਾਬ ਮੰਤਰੀ ਮੰਡਲ ਦੀ ਪ੍ਰਵਾਨਗੀ ਉਪਰੰਤ ਨੋਟੀਫਿਕੇਸ਼ਨ ਨੰਬਰ 11/148-2013-3ਸਿ-1/328576/5 ਮਿਤੀ 20.10.2014 ਨੂੰ ਜਾਰੀ ਕੀਤੀ ਗਈ। ਇਸ ਨੋਟੀਫਿਕੇਸ਼ਨ ਅਨੁਸਾਰ ਪੋਸਟਾਂ ਮਿਤੀ 31.03.2017 ਤੱਕ ਭਰੀਆਂ ਜਾਈਆਂ ਸਨ ਪ੍ਰੰਤੂ ਇਹ ਅਸਾਮੀਆਂ 2022 ਤੱਕ ਵੀ ਨਹੀਂ ਭਰੀਆਂ ਗਈਆ । ਇਸ ਦੇ ਮੱਦੇਨਜਰ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਇਸ ਭਰਤੀ ਨੂੰ ਤਤਕਾਲ ਸਮੇਂ ਤੋਂ ਬੰਦ ਕੀਤਾ ਜਾਂਦਾ ਹੈ।"

ALSO READ: 









Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends