PUNJAB POLICE RECRUITMENT 2022: 560 ਸਬ ਇੰਸਪੈਕਟਰਾਂ ਦੀ ਭਰਤੀ ਲਈ ਲਿੰਕ ਐਕਟਿਵ, 30 ਅਗਸਤ ਤੱਕ ਕਰੋ ਅਪਲਾਈ

PUNJAB POLICE RECRUITMENT 2022 

PUNJAB POLICE SUB INSPECTOR RECRUITMENT 2022

ਪੰਜਾਬ ਪੁਲਿਸ-2021 ਵਿਚ ਇੰਟੈਲੀਜੈਂਸ ਕੇਡਰ ਵਿਚ ਇੰਟੈਲੀਜੈਂਸ ਅਫ਼ਸਰ (ਸਬ-ਇੰਸਪੈਕਟਰ ਦੇ ਰੈਂਕ ਵਿਚ) ਦੀ ਅਸਾਮੀ ਲਈ ਅਤੇ ਜ਼ਿਲ੍ਹਾ ਪੁਲਿਸ, ਆਰਮਡ ਪੁਲਿਸ, ਇਨਵੈਸਟੀਗੇਸ਼ਨ ਦੇ ਕੇਡਰ ਵਿਚ ਸਬ ਇੰਸਪੈਕਟਰ ਦੀ ਅਸਾਮੀ ਲਈ ਅਰਜ਼ੀਆਂ ਮੰਗੀਆਂ ਸਨ। ਇਸ ਭਰਤੀ ਪ੍ਰਕਿਰਿਆ ਵਿੱਚ ਹੁਣ ਸੋਧ ਕੀਤੀ ਗਈ ਹੈ।



(ਇਸ਼ਤਿਹਾਰ ਨੰ. 1 ਮਿਤੀ 6 ਜੁਲਾਈ, 2021 ਸੋਧ ਨੰ. 1, ਬੋਧ ਨੰ. 2 ਅਤੇ ਜਨਤਕ ਸੂਚਨਾ ਮਿਤੀ 08.10.2021 ਦੀ ਲਗਾਤਾਰਤਾ ਵਿਚ)


1. ਇਸ਼ਤਿਹਾਰ ਨੰ. 1 ਮਿਤੀ 06 ਜੁਲਾਈ, 2021 ਦੀ ਅੰਸ਼ਿਕ ਸੁਧਾਈ ਵਿਚ ਇੰਟੈਲੀਜੈਂਸ ਕੇਡਰ ਵਿਚ ਇੰਟਲੀਜੈਂਸ ਅਫ਼ਿਸਰ (ਸਬ-ਇੰਸਪੈਕਟਰ ਦੇ ਰੈਂਕ ਵਿਚ) ਦੀ ਅਸਾਮੀ ਲਈ ਅਤੇ ਜ਼ਿਲ੍ਹਾ ਪੁਲਿਸ, ਆਰਮਡ ਪੁਲਿਸ, ਇਨਵੈਸਟੀਗੇਸ਼ਨ ਦੇ ਕੇਡਰ ਵਿਚ ਸਬ-ਇੰਸਪੈਕਟਰ ਦੀ ਅਸਾਮੀ ਲਈ ਭਰਤੀ ਵਾਸਤੇ ਪ੍ਰੀਖਿਆ ਹੁਣ ਕੰਪਿਊਟਰ ਬੇਸਡ ਟੈਸਟ (ਸੀ.ਬੀ.ਟੀ.) ਮੰਡ ਦੀ ਬਜਾਏ ਓਪਟੀਕਲ ਮਾਰਕ ਰੀਕੋਗਨੇਸ਼ਨ (ਓ.ਐਮ.ਆਰ.) ਮੋਡ ਵਿਚ ਮਲਟੀਪਲ ਚੁਆਇਸ ਕੁਐਸ਼ਚਨ (ਐਮ.ਸੀ.ਕਿਊ.) ਪੈਟਰਨ ਵਿਚ ਅਯੋਜਿਤ ਕੀਤੀ ਜਾਵੇਗੀ। ਜਿਵੇਂ ਕਿ ਇਸ਼ਤਿਹਾਰ ਨੰ. 1 ਮਿਤੀ 06 ਜੁਲਾਈ, 2021 ਵਿਚ ਵਰਤੇ ਗਏ ਵਰਡਜ਼ ਕੰਪਿਊਟਰ ਬੇਸਡ ਟੈਸਟ ਪ੍ਰੀਖਿਆ ਨੂੰ ਓਪਟੀਕਲ ਮਾਰਕ ਰੀਕੋਗਨੇਸ਼ਨ (ਓ.ਐਮ.ਆਰ.) ਬੇਸਡ ਮਲਟੀਪਲ ਚੁਆਇਸ ਕੁਐਸ਼ਚਨ (ਐਮ ਸੀ ਕਿਉ ) ਟੈਸਟ ਪ੍ਰੀਖਿਆ ਵਜੋਂ ਪੜ੍ਹਿਆ ਜਾਵੇ।


2. ਚਾਹਵਾਨ, ਜਿਨ੍ਹਾਂ ਨੇ ਕੰਪਿਊਟਰ ਬੇਸਡ ਟੈਸਟ ਮੋਡ ਵਿਚ ਦਰਸਾਈ ਗਈ ਪ੍ਰੀਖਿਆ ਦੇ ਮੱਦੇਨਜ਼ਰ ਪਹਿਲਾਂ ਬਿਨੈ ਨਹੀਂ ਕੀਤਾ, ਨੂੰ ਮੌਕਾ ਮੁਹੱਈਆ ਕਰਨ ਦੇ ਸੰਬੰਧ ਵਿਚ ਇਸ਼ਤਿਹਾਰ ਨੰ. 1 ਮਿਤੀ 06 ਜੁਲਾਈ, 2021 ਵਿਚ ਦਿੱਤੇ ਅਨੁਸਾਰ ਨਿਰਧਾਰਤ ਫੀਸ ਸਹਿਤ ਨਵੇਂ ਬਿਨੈਪੱਤਰ ਅਜਿਹੇ ਚਾਹਵਾਨਾਂ ਤੋਂ ਮੰਗ ਕੀਤੀ ਜਾਂਦੀ ਹੈ, ਜੋ ਇਸ਼ਤਿਹਾਰ ਨੰ. 1 ਮਿਤੀ 06 ਜੁਲਾਈ, 2021 ਵਿਚ ਦਰਸਾਏ ਅਨੁਸਾਰ ਯੋਗਤਾ ਮਾਪਦੰਡ ਪੂਰਾ ਕਰਦੇ ਹਨ।


3. ਇਸ ਤੋਂ ਇਲਾਵਾ ਜੇਕਰ ਉਮੀਦਵਾਰ ਜਿਨ੍ਹਾਂ ਨੇ ਪਹਿਲਾਂ ਬਿਨੈ ਕੀਤਾ ਹੈ, ਪਹਿਲੇ ਬਿਨੈਪੱਤਰ ਵਿਚ ਐਂਟਰਡ ਡਾਟਾ ਵਿਚ ਕੋਈ ਸੋਧ ਕਰਨਾ ਚਾਹੁੰਦੇ ਹਨ, ਉਹ ਪੁਰਸ਼ ਮਹਿਲਾ ਨਿਰਧਾਰਤ ਫੀਸ ਸਹਿਤ ਨਵੇਂ ਸਿਰੇ ਤੋਂ ਬਿਨੈ ਕਰ ਸਕਦੇ ਹਨ, ਅਜਿਹੇ ਮਾਮਲੇ ਵਿਚ ਉਹ ਪੁਰਸ਼ ਮਹਿਲਾ ਦੇ ਨਵੀਨਤਮ ਬਿਨੈਪੱਤਰਾਂ ਨੂੰ ਅੰਤਿਮ ਵਜੋਂ ਵਿਚਾਰਿਆ ਜਾਵੇਗਾ।


4. ਭਰਤੀ ਪੋਰਟਲ ਉਪਰੋਕਤ ਦਰਸਾਏ ਚਾਹਵਾਨਾਂ ਤੋਂ ਨਵੇਂ ਬਿਨੈਪੱਤਰਾਂ ਦੀ ਪ੍ਰਾਪਤੀ ਲਈ ਮਿਤੀ 9 ਅਗਸਤ, 2022 ਨੂੰ ਸ਼ਾਮ 04.00 ਵਜੇ ਤੋਂ 30 ਅਗਸਤ, 2022 ਨੂੰ ਰਾਤ 11.55 ਵਜੇ ਤੱਕ ਖੁੱਲ੍ਹ ਰਹਿਣਗੇ।


5. ਸਾਰੇ ਹੋਰ ਬਿਨੈਕਾਰਾਂ, ਜੋ ਉਨ੍ਹਾਂ ਦੁਆਰਾ ਪਹਿਲਾਂ ਪੇਸ਼ ਕੀਤੇ ਬਿਨੈਪੱਤਰ ਵਿਚ ਕੋਈ ਸੁਧ ਨਹੀਂ ਕਰਨਾ ਚਾਹੁੰਦੇ, ਨੂੰ ਦੁਬਾਰਾ ਬਿਨੈ ਕਰਨ ਦੀ ਲੋੜ ਨਹੀਂ ਹੈ। ਸਾਰੇ ਉਮੀਦਵਾਰਾਂ ਨੂੰ ਫਿਰ ਵੀ ਪ੍ਰੀਖਿਆ ਲਈ ਨਵਾਂ ਦਾਖ਼ਲਾ ਕਾਰਡ ਜਾਰੀ ਕੀਤਾ ਜਾਵੇਗਾ, ਜਿਸ ਲਈ ਮਿਤੀ (ਮਿਤੀਆਂ) ਨੂੰ ਵੱਖਰੇ ਤੌਰ 'ਤੇ ਅਧਿਸੂਚਿਤ ਕੀਤਾ ਜਾਵੇਗਾ।

 6 . ਇਸ਼ਤਿਹਾਰ ਨੰ. 1 ਮਿਤੀ 06 ਜੁਲਾਈ, 2021 ਦੇ ਪੁਆਇੰਟ ਨੰ. 5.3.1 ਲਈ ਟਿੱਪਣੀ 1 ਦੇ ਸੰਬੰਧ ਵਿਚ,ਇਹ ਸਪੱਸ਼ਟ ਕੀਤਾ ਗਿਆ ਹੈ ਕਿ ਵਿੱਦਿਅਕ ਯੋਗਤਾਵਾਂ ਦੇ ਸੰਬੰਧ ਵਿਚ ਯੋਗਤਾ ਸ਼ਰਤਾਂ ਪੂਰੀਆਂ ਕਰਨ ਲਈ ਮਿਤੀ 27 ਜੁਲਾਈ, 2021 ਹੈ, ਜੋ ਉਕਤ ਇਸ਼ਤਿਹਾਰ ਨੰ. 1 ਦੇ ਅਨੁਸਾਰ ਆਨਲਾਈਨ ਬਿਨੈਪੱਤਰ ਪੇਸ਼ ਕਰਨ ਦੀ ਅੰਤਿਮ ਮਿਤੀ ਸੀ। ਯੋਗਤਾ ਸ਼ਰਤਾਂ ਪੂਰੀਆਂ ਕਰਨ ਲਈ ਕੱਟ-ਆਫ਼ ਮਿਤੀ ਅਤੇ ਸਾਰੀਆਂ ਯੋਗਤਾ, ਸ਼ਰਤਾਂ ਇਸ਼ਤਿਹਾਰ ਨੰ. 1 ਮਿਤੀ 06 ਜੁਲਾਈ, 2021 ਵਿਚ ਦਰਸਾਏ ਅਨੁਸਾਰ ਉਹੀ ਰਹਿਣਗੀਆਂ। 

7. ਇਸ਼ਤਿਹਾਰ ਨੰ . 1 ਮਿਤੀ 06 ਜੁਲਾਈ, 2021 ਦੇ ਪੁਆਇੰਟ ਨੰ. 7.2 ਦੇ ਸੰਬੰਧ ਵਿਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਕੋਈ ਵੀ ਨਾਰਮਲਾਈਜ਼ੇਸ਼ਨ ਲਾਗੂ ਨਹੀਂ ਹੋਵੇਗੀ, ਜੇਕਰ ਹਰੇਕ ਪੇਪਰ ਇਕੋ ਵਾਗੋ ਵਿਚ ਸਾਰੇਉਮੀਦਵਾਰਾਂ ਲਈ ਆਯੋਜਿਤ ਕੀਤਾ ਜਾਂਦਾ ਹੈ |

 8. ਇਸ਼ਤਿਹਾਰ ਨੰ. 1 ਮਿਤੀ 06 ਜੁਲਾਈ, 2021 ਦੇ ਪੁਆਇੰਟ ਨੰ. 13 (xix) ਦੀ ਅੰਸ਼ਿਕ ਸੁਧਾਈ ਵਿਚ ਆਨਲਾਈ ਬਿਨੈਪੱਤਰ ਪ੍ਰਕਿਰਿਆ ਸੰਬੰਧੀ ਇਹ ਅਧਿਸੂਚਿਤ ਕੀਤਾ ਜਾਂਦਾ ਹੈ ਕਿ ਉਪਰੋਕਤ ਪੈਰਾ 2 ਅਤੇ 3 ਵਿਚ ਦਰਸਾਏ ਅਨੁਸਾਰ ਚਾਹਵਾਨ/ਉਮੀਦਵਾਰਾਂ ਦੁਆਰਾ ਆਨਲਾਈਨ ਬਿਨੈਪੱਤਰਾਂ ਨੂੰ ਪੇਸ਼ਕਰਨ ਲਈ ਅੰਤਿਮ ਮਿਤੀ ਅਤੇ ਸਮਾਂ 30 ਅਗਸਤ, 2022 ਨੂੰ ਰਾਤ 11.55 ਵਜੇ ਤੱਕ ਹੋਵੇਗਾ। 

DOWNLOAD PREVIOUS YEAR QUESTION PAPER PDF PUNJAB POLICE RECRUITMENT 

PUNJAB POLICE RECRUITMENT: OFFICIAL NOTIFICATION 9/8/2022 Download here 


OFFICIAL WEBSITE OF PUNJAB POLICE RECRUITMENT CLICK HERE


Link for application: PUNJAB POLICE SUB INSPECTOR RECRUITMENT LINK FOR APPLYING ONLINE CLICK HERE







OFFICE OF DISTT AND SESSION JUDGE PATIALA RECRUITMENT: ਕਲਰਕਾਂ ਦੀ ਭਰਤੀ ਲਈ ਜ਼ਿਲ੍ਹਾ ਅਤੇ ਸੈਸ਼ਨ ਜੱਜ ਪਟਿਆਲਾ ਦਫ਼ਤਰ ਵੱਲੋਂ ਅਰਜ਼ੀਆਂ ਦੀ ਮੰਗ

 


MC HOSHIARPUR RECRUITMENT 2022:ਮਿਊਂਸੀਪਲ ਕਾਰਪੋਰੇਸ਼ਨ, ਹੁਸ਼ਿਆਰਪੁਰ ਵੱਲੋਂ 180 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ

 


PUNJAB AND HARYANA HIGH COURT CLERK RECRUITMENT 2022: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 759 ਅਸਾਮੀਆਂ ਤੇ ਭਰਤੀ

 


PRINCIPAL RECRUITMENT: ਪ੍ਰਿੰਸੀਪਲ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ

 

LIC HFL RECRUITMENT 2022: ਐਲਆਈ‌ਸੀ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ



Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends