ਪੰਜਾਬ ਸਕੂਲ ਸਿੱਖਿਆ ਬੋਰਡ
ਸੈਸ਼ਨ 2022-23 ਲਈ ਨੌਵੀਂ ਤੋਂ ਬਾਰ੍ਹਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਦੀਆਂ ਰਜਿਸਟ੍ਰੇਸ਼ਨ/ ਕੰਟੀਨਿਊਸ਼ਨ
ਰਿਟਰਨਾਂ ਆਨ - ਲਾਈਨ ਭਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ:-
• ਬੋਰਡ ਵੱਲੋਂ ਸਮੇਂ-ਸਮੇਂ ਤੇ ਹਦਾਇਤਾਂ, ਪ੍ਰੈਸ ਨੋਟ ਅਤੇ ਹੋਰ ਮਹੱਤਵਪੂਰਣ ਜਾਣਕਾਰੀ ਅਪਡੇਟ ਕੀਤੀ ਜਾਂਦੀ
ਹੈ, ਇਸ ਲਈ ਬੋਰਡ ਦੀ ਵੈੱਬਸਾਈਟ, ਸਕੂਲ ਲਾਗਇੰਨ ਆਈ.ਡੀ., ਸਕੂਲ ਦੀ ਰਿਜਸਟਰਡ ਈਮੇਲ
ਆਈ.ਡੀ. ਅਤੇ ਇੰਨਬਾਕਸ ਨੂੰ ਰੋਜ਼ਾਨਾ ਚੈੱਕ ਕਰਨਾ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਬੋਰਡ
ਵੱਲੋਂ ਕੁਝ ਮਹੱਤਵਪੂਰਣ ਜਾਣਕਾਰੀ ਸਕੂਲ ਦੇ ਰਜਿਸਟਰਡ ਮੋਬਾਇਲ ਨੰਬਰ ਤੇ SMS ਰਾਹੀਂ ਵੀ ਭੇਜੀ
ਜਾਂਦੀ ਹੈ। ਇਸ ਨੂੰ ਪੜ੍ਹਨਾ ਅਤੇ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ। ਬੋਰਡ ਵੱਲੋਂ ਕਿਸੇ ਵੀ ਸਕੂਲ ਨੂੰ
ਵੱਖਰੇ ਤੌਰ ਤੇ ਪੱਤਰ ਰਾਹੀਂ ਸੂਚਨਾ ਨਹੀਂ ਭੇਜੀ ਜਾਵੇਗੀ।
ਸਕੂਲ ਮੁੱਖੀ ਵੱਲੋਂ ਬੋਰਡ ਨਾਲ ਆਨ-ਲਾਈਨ ਈਮੇਲ ਰਾਹੀਂ ਜਾਂ ਕੋਈ ਵੀ ਪੱਤਰ ਵਿਹਾਰ ਕਰਨ ਸਮੇਂ ਲੈਟਰ
ਪੈਡ ਤੇ ਵਿਸ਼ੇ ਸਬੰਧੀ ਡਿਟੇਲ, ਸਕੂਲ ਕੋਡ ਅਤੇ ਸ਼ਨਾਖਤੀ ਨੰਬਰ ਜ਼ਰੂਰ ਲਿਖਿਆ ਜਾਵੇ ।
ਦੂਜੇ ਰਾਜ/ਬੋਰਡਾਂ ਤੋਂ ਹੇਠਲੀ ਜਮਾਤ ਪਾਸ/ਰੀਅਪੀਅਰ/ਫੇਲ੍ਹ ਵਿਦਿਆਰਥੀਆਂ ਦੇ ਦਸਤਾਵੇਜ਼ ਸਬੰਧਤ
ਬੋਰਡ/ਸਿੱਖਿਆ ਸੰਸਥਾਵਾਂ ਦੀ ਵੈੱਬਸਾਈਟ ਤੋਂ ਵੈਰੀਫਾਈ ਕਰਨ ਉਪਰੰਤ ਹੀ ਦਾਖਲਾ ਦਿੱਤਾ ਜਾਵੇ।
* ਨੌਵੀਂ ਤੋਂ ਬਾਰ੍ਹਵੀਂ ਸ਼੍ਰੇਣੀ ਵਿੱਚ ਦੂਜੇ ਰਾਜ/ਬੋਰਡ ਤੋਂ ਆਉਣ ਵਾਲੇ ਵਿਦਿਆਰਥੀਆਂ ਦੇ ਬੋਰਡਾਂ ਨੂੰ
COBSE/MHRD ਮੈਂਬਰਜ਼ ਬੋਰਡਾਂ ਦੀ ਸੂਚੀ ਅਧੀਨ ਬੋਰਡ ਚੈਕ ਕਰਨ ਉਪਰੰਤ ਹੀ ਆਨ-ਲਾਈਨ
ਰਜਿਸਟ੍ਰੇਸ਼ਨ ਕੀਤੀ ਜਾਵੇ।
●
ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਸਬੰਧੀ ਹਦਾਇਤਾਂ/ਸਹਾਇਤਾ/ਫੀਸਾਂ ਦਾ ਸ਼ਡਿਊਲ ਆਦਿ ਬੋਰਡ ਦੀ
ਵੈਬਸਾਈਟ www.pseb.ac.in ਤੇ Registration Section ਅਧੀਨ ਅਤੇ ਸਕੂਲ ਲਾਗਇੰਨ ਆਈ.ਡੀ.
ਵਿੱਚ ਉਪਲੱਬਧ ਹੈ।