ਸਰਕਾਰੀ ਸਿਹਤ ਕੇਂਦਰਾਂ ਵਿੱਚ 18-59 ਉਮਰ ਵਰਗ ਦੇ ਲੋਕਾਂ ਨੂੰ ਲਗਾਈ ਜਾ ਰਹੀ ਹੈ ਮੁਫ਼ਤ ਪ੍ਰੀਕਾਸ਼ਨਰੀ ਡੌਜ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 20 ਜੁਲਾਈ, 2022: ਆਜ਼ਾਦੀ ਦਾ ਅੰਮ੍ਰਿਤ ਮਹਾਂ ਉਤਸਵ ਮਨਾਉਂਦੇ ਹੋਏ ਸਰਕਾਰ ਵੱਲੋਂ 18 ਤੋਂ ਉੱਪਰ ਉਮਰ ਦੇ ਸਾਰੇ ਵਿਅਕਤੀਆਂ ਦੇ ਪ੍ਰਿੀਕਾਸ਼ਨਰਿਿੀ ਡੋਜ਼ ਸਰਕਾਰੀ ਸਿਹਤ ਕੇਂਦਰਾਂ 15 ਜੁਲਾਈ 2022 ਤੋਂ 75 ਦਿਨਾਂ ਲਈ ਸ਼ੁਰੁਆਤ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਪਰਮਿੰਦਰ ਕੌਰ ਸਿਵਲ ਸਰਜਨ ਸੰਗਰੂਰ ਨੇ ਦੱਸਿਆ ਕਿ ਪਹਿਲਾਂ 60 ਸਾਲ ਤੋਂ ਉੱਪਰ, ਹੈਲਥ ਕੇਅਰ ਵਰਕਰ ਅਤੇ ਫਰੰਟ ਲਾਈਨ ਵਰਕਰ ਦੇ ਹੀ ਲਗਾਈ ਜਾਂਦੀ ਸੀ ਅਤੇ 18 ਤੋਂ 59 ਸਾਲ ਤਕ ਦੇ ਵਿਅਕਤੀਆਂ ਦੇ ਪ੍ਰਿੀਕਾਸ਼ਨਰਿੀ ਡੋਜ਼ ਸਿਰਫ਼ ਪ੍ਰਾਈਵੇਟ ਕੇਂਦਰਾਂ ਵਿਚ ਮੁੱਲ ਖ਼ਰੀਦ ਕੇ ਲਗਵਾਈ ਜਾ ਸਕਦੀ ਸੀ, ਪ੍ਰੰਤੂ ਹੁਣ ਸਰਕਾਰ ਵੱਲੋਂ ਆਜ਼ਾਦੀ ਦੇ 75 ਵੇ ਮਹਾਂ ਉਤਸਵ ਨੂੰ ਮੁੱਖ ਰੱਖਦੇ ਹੋਏ 15 ਜੁਲਾਈ 2022 ਤੋਂ 75 ਦਿਨਾ ਲਈ 18 ਸਾਲ ਤੋਂ 59 ਸਾਲ ਤੱਕ ਦੇ ਵਿਅਕਤੀਆਂ, ਜਿਨ੍ਹਾਂ ਨੂੰ ਦੂਜੀ ਡੋਜ਼ ਲੱਗਿਆਂ 6 ਮਹੀਨੇ ਹੋ ਗਏ ਹਨ ਉਹ ਆਪਣੀ ਪ੍ਰਿਕਾਸ਼ਨਰੀ ਡੋਜ਼ ਸਰਕਾਰੀ ਵੈਕਸੀਨੇਸ਼ਨ ਕੇਂਦਰਾਂ ਵਿਚ ਮੁਫਤ ਲਗਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਿਰਫ 75 ਦਿਨਾਂ ਤਕ ਹੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਇਸ ਤੋਂ ਬਾਅਦ ਇਹ ਸਹੂਲਤ ਬੰਦ ਕਰ ਦਿੱਤੀ ਜਾਵੇਗੀ ਅਤੇ ਇਹ ਡੋਜ ਪ੍ਰਾਈਵੇਟ ਤੌਰ ਤੇ ਮੁੱਲ ਖ਼ਰੀਦ ਕੇ ਲਗਵਾਉਣੀ ਪਵੇਗੀ।
ਉਨ੍ਹਾਂ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਵਿੱਚ ਪਿਛਲੇ ਪੰਜ ਦਿਨਾਂ ਤੋਂ 18 ਸਾਲ ਤੋਂ 59 ਸਾਲ ਦੇ 3226 ਲੋਕਾਂ ਵੱਲੋਂ ਪ੍ਰਕਾਸ਼ਨਰਿ ਡੋਜ਼ ਲੈਣ ਦਾ ਲਾਭ ਲਿਆ ਗਿਆ ਹੈ। ਕੋਰੋਨਾ ਦੇ ਸੰਭਾਵੀ ਲਹਿਰ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੇ ਦੂਜੀ ਡੋਜ਼ ਲੱਗੀ ਨੂੰ 6 ਮਹੀਨੇ ਬੀਤ ਗਏ ਹਨ ਉਹ ਆਪਣੀ ਪਰਿਕਾਸ਼ਨਰਿੀ ਡੋਜ ਜਲਦ ਤੋਂ ਜਲਦ ਕਿਸੇ ਵੀ ਸਿਹਤ ਕੇਂਦਰ ਤੋਂ ਲਗਵਾ ਲੈਣ। ਉਨ੍ਹਾਂ ਕਿਹਾ ਕਿ ਬਹੁਤ ਲੋਕਾਂ ਦੀ ਦੂਜੀ ਅਤੇ ਪ੍ਰਿਕਾਸ਼ਨਰੀ ਡੋਜ਼ ਡਿਊ ਹੈ, ਪਰ ਲੋਕ ਟੀਕਾਕਰਨ ਲਈ ਅੱਗੇ ਨਹੀਂ ਆ ਰਹੇ। ਕੋਰੋਨਾ ਟੀਕਾਕਰਨ ਦੀਆਂ ਪੁੂਰਨ ਖੁਰਾਕਾਂ ਲੈ ਕੇ ਹੀ ਉਨ੍ਹਾਂ ਵਿਰੁੱਧ ਸੰਪੂਰਨ ਇਮਿਊਨਟੀ ਪੈਦਾ ਕੀਤੀ ਜਾ ਸਕਦੀ ਹੈ।
ਇਸ ਸਮੇਂ ਡਾ ਗੁਰਦੀਪ ਸਿੰਘ ਬੋਪਾਰਾਏ ਜ਼ਿਲਾ ਟੀਕਾਕਰਨ ਅਫਸਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਅਤੇ ਆਪਣੇ ਪਰਿਵਾਰ ਦੇ ਸੰਪੂਰਨ ਟੀਕਾਕਰਨ ਕਰਵਾਉਣਾ 100 ਪ੍ਰਤੀਸ਼ਤ ਯਕੀਨੀ ਬਣਾਇਆ ਜਾਵੇ ਤਾਂ ਜੋ ਆਉਣ ਵਾਲੀ ਕੋਰੋਨਾ ਦੀ ਸੰਭਾਵੀ ਲਹਿਰ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਜੋ ਵਿਅਕਤੀ ਦੂਜੀ ਖੁਰਾਕ ਮਿਸ ਕਰਦਾ ਹੈ ਤਾਂ ਉਸ ਲਈ ਕੋਵਿੱਡ -19 ਪਾਜ਼ੇਟਿਵ ਹੋਣ ਦਾ ਖਤਰਾ ਬਣ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਖੁਰਾਕ ਲਗਵਾਉਣ ਨਾਲ 50 ਪ੍ਰਤੀਸ਼ਤ ਸੁਰੱਖਿਆ ਮਿਲਦੀ ਹੈ, ਪਰ ਦੂਜੀ ਖੁਰਾਕ ਲਗਵਾਉਣ ਨਾਲ 90 ਪ੍ਰਤੀਸ਼ਤ ਤਕ ਸੁਰੱਖਿਆ ਵਧ ਜਾਂਦੀ ਹੈ ਜੋ ਕਿ ਪਰਿਕਾਸ਼ਨਰੀ ਡੋਜ਼ ਲਗਵਾਉਣ ਨਾਲ ਲੰਮੇ ਸਮੇਂ ਤਕ ਸੁਰੱਖਿਆ ਬਣੀ ਰਹਿੰਦੀ ਹੈ ਉਨ੍ਹਾਂ ਲੋਕਾਂ ਨੂੰ ਸਰਕਾਰ ਵੱਲੋਂ 75 ਦਿਨਾ ਲਈ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਤੇ ਪ੍ਰਿਕਾਸ਼ਨਰੀ ਡੋਜ਼ ਦੀ ਦਿੱਤੀ ਗਈ ਇਸ ਵਿਸ਼ੇਸ਼ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਅਪੀਲ ਕੀਤੀ।