PSEB 10TH -12TH BOARD RESULT MAY 2022: ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਨਤੀਜੇ ਸਬੰਧੀ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਵੱਡੀ ਅਪਡੇਟ

 

  ਸਮੂਹ ਸਰਕਾਰੀ, ਅਰਧ-ਸਰਕਾਰੀ, ਐਫੀਲੀਏਟਿਡ ਅਤੇ ਐਸੋਸੀਏਟਿਡ ਸਕੂਲਾਂ ਦੇ ਸਕੂਲ ਮੁੱਖੀਆਂ / ਪ੍ਰਿੰਸੀਪਲ ਨੂੰ ਦੱਸਿਆ ਜਾਂਦਾ ਹੈ ਕਿ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਸੈਸ਼ਨ-2021-22 ਵਿੱਚ ਜਿਨ੍ਹਾਂ ਪ੍ਰੀਖਿਆਰਥੀਆਂ ਨੂੰ ਟਰਮ-2 ਦੀ ਪ੍ਰੀਖਿਆ ਦੇ ਰੋਲ ਨੰਬਰ ਜਾਰੀ ਹੋਏ, ਪਰ ਵੱਖ-ਵੱਖ ਕਾਰਨਾਂ ਕਰਕੇ ਅਪੀਅਰ ਨਹੀਂ ਹੋ ਸਕੇ । 


ਇਸ ਲਈ ਹੇਠ ਅਨੁਸਾਰ ਕਾਰਵਾਈ ਕਰਨਾ ਅਤੇ ਟਰਮ-2 ਦੀ ਪ੍ਰੀਖਿਆ ਦੇਣ ਤੋਂ ਰਹਿ ਗਏ ਪ੍ਰੀਖਿਆਰਥੀਆਂ ਨੂੰ ਜਾਣਕਾਰੀ / ਸੂਚਿਤ ਕਰਨਾ ਯਕੀਨੀ ਬਣਾਇਆ ਜਾਵੇ :- 

 ਅਕਾਦਮਿਕ ਸਾਲ 2021-22 ਲਈ ਪ੍ਰੀਖਿਆਰਥੀਆਂ ਦਾ ਨਤੀਜਾ ਟਰਮ-1 + ਟਰਮ-2 ਦੀ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਨੂੰ ਮਿਲਾ ਕੇ ਘੋਸ਼ਿਤ ਕੀਤਾ ਜਾਵੇਗਾ । 

 ਜੋ ਪ੍ਰੀਖਿਆਰਥੀ ਟਰਮ-2 ਵਿੱਚ ਪੂਰੇ ਵਿਸ਼ਿਆਂ ਵਿੱਚ ਗੈਰ-ਹਾਜ਼ਰ ਹੈ। ਪਰ ਉਸਦੇ INA ਅਤੇ ਪ੍ਰਯੋਗੀ ਪ੍ਰੀਖਿਆ ਦੇ ਅੰਕ ਬੋਰਡ ਨੂੰ ਪ੍ਰਾਪਤ ਹਨ, ਅਜਿਹੇ ਪ੍ਰੀਖਿਆਰਥੀਆਂ ਦਾ ਨਤੀਜਾ ਗੈਰ-ਹਾਜ਼ਰ ਘੋਸ਼ਿਤ ਕੀਤਾ ਜਾਵੇਗਾ । 

 ਟਰਮ-2 ਵਿੱਚ ਕੋਵਿਡ ਜਾਂ ਕਿਸੇ ਹੋਰ ਕਾਰਨਾ ਕਰਕੇ ਗੈਰ-ਹਾਜ਼ਰ ਪ੍ਰੀਖਿਆਰਥੀਆਂ ਨੂੰ ਇਕ ਮਹੀਨੇ ਦੇ ਅੰਦਰ-ਅੰਦਰ ਮੁੜ ਪ੍ਰੀਖਿਆ ਦੇਣ ਦਾ ਇੱਕ ਮੌਕਾ ਬੋਰਡ ਵੱਲੋਂ ਦਿੱਤਾ ਜਾ ਰਿਹਾ ਹੈ। 

 ਜਿਹੜੇ ਪ੍ਰੀਖਿਆਰਥੀ ਟਰਮ-1 ਦੀ ਪ੍ਰੀਖਿਆ ਵਿੱਚ ਹਾਜ਼ਰ ਹਨ । ਪਰ ਟਰਮ-2 ਦੀ ਪ੍ਰੀਖਿਆ ਵਿੱਚ ਗੈਰ-ਹਾਜ਼ਰ ਹੋਣ ਕਾਰਨ ਇਹਨਾਂ ਦੀ ਇਕ ਮਹੀਨੇ ਦੇ ਅੰਦਰ-ਅੰਦਰ ਲਈ ਜਾਣ ਵਾਲੀ ਮੁੜ ਪ੍ਰੀਖਿਆ ਦੌਰਾਨ ਵੀ ਇਹ ਪ੍ਰੀਖਿਆਰਥੀ ਪੂਰੇ ਵਿਸ਼ਿਆਂ ਵਿੱਚ ਮੁੜ ਗੈਰ ਹਾਜ਼ਰ ਹੁੰਦੇ ਹਨ, ਤਾਂ ਅਜਿਹੀ ਸਥਿਤੀ ਵਿੱਚ ਉਹਨਾਂ ਪ੍ਰੀਖਿਆਰਥੀਆਂ ਦਾ ਨਤੀਜਾ ਫੇਲ੍ਹ ਘੋਸ਼ਿਤ ਕੀਤਾ ਜਾਵੇਗਾ । 

 ਦਸਵੀਂ/ਬਾਰ੍ਹਵੀਂ ਸੈਸ਼ਨ 2021-22 ਅਧੀਨ ਰੈਗੂਲਰ ਪ੍ਰੀਖਿਆਰਥੀਆਂ ਦਾ ਨਤੀਜਾ ਕੰਪਾਰਟਮੈਂਟ/ਰੀ-ਅਪੀਅਰ ਘੋਸ਼ਿਤ ਹੋਣ ਵਾਲੇ ਪ੍ਰੀਖਿਆਰਥੀਆਂ ਦੀ ਸਪਲੀਮੈਂਟਰੀ ਪ੍ਰੀਖਿਆ ਪੂਰੇ ਪਾਠਕ੍ਰਮ ਵਿੱਚੋਂ ਇੱਕ ਪੇਪਰ ਰਾਹੀਂ ਲਈ ਜਾਵੇਗੀ ਉਪਰੋਕਤ ਜਾਣਕਾਰੀ ਪ੍ਰੀਖਿਆਰਥੀ ਨੂੰ ਦੱਸਦੇ ਹੋਏ ਜੇਕਰ ਤੁਹਾਡੇ ਸਕੂਲ ਦੇ ਕਿਸੇ ਪ੍ਰੀਖਿਆਰਥੀ ਦੀ ਟਰਮ-2 ਦੀ ਪ੍ਰੀਖਿਆ ਹੋਣ ਤੋਂ ਰਹਿੰਦੀ ਹੈ, ਤਾਂ ਅਜਿਹੇ ਪ੍ਰੀਖਿਆਰਥੀਆਂ ਦੀ ਜਾਣਕਾਰੀ ਮੁੱਖ ਦਫਤਰ, ਐਸ ਏ ਐਸ ਨਗਰ (ਮੋਹਾਲੀ) ਵਿਖੇ ਮਿਤੀ: 10/06/2022 ਤੱਕ ਭੇਜੀ ਜਾਵੇ ।
ਜੇਕਰ ਪ੍ਰੀਖਿਆਰਥੀ ਟਰਮ-2 ਦੀ ਮੁੜ ਪ੍ਰੀਖਿਆ ਵਿੱਚ ਅਪੀਅਰ ਹੋਣ ਤੋਂ ਰਹਿ ਜਾਂਦਾ ਹੈ, ਤਾਂ ਇਸ ਦੀ ਜ਼ਿੰਮੇਵਾਰੀ ਸਬੰਧਤ ਸਕੂਲ ਮੁੱਖੀ/ ਪ੍ਰਿੰਸੀਪਲ ਦੀ ਹੋਵੇਗੀ । 2.7 ਦਸਵੀ/ ਬਾਰ੍ਹਵੀਂ ਸੈਸ਼ਨ-2021-22 ਟਰਮ-2 ਦੀ ਹੋਣ ਵਾਲੀ ਮੁੜ ਪ੍ਰੀਖਿਆ ਵਿੱਚ ਅਪੀਅਰ ਹੋਣ ਲਈ ਨਿਰਧਾਰਿਤ ਕੀਤੀ ਗਈ ਫੀਸ ਜੋ ਕਿ ਹੇਠ ਅਨੁਸਾਰ ਹੈ। ਇਹ ਫੀਸ ਮੁੱਖ ਦਫਤਰ, ਐਸ ਏ ਐਸ ਨਗਰ (ਮੋਹਾਲੀ) ਵਿਖੇ ਜਮ੍ਹਾਂ ਕਰਵਾਉਣ ਉਪਰੰਤ ਸਬੰਧਤ ਪ੍ਰੀਖਿਆ ਸ਼ਾਖਾ ਨਾਲ ਸੰਪਰਕ ਕੀਤਾ ਜਾਵੇ ।



Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends