Series: HGFE1
SET-4
Q.P. Code 6
Roll No.
Candidates must write the QP Code on the title page of the answer-book.
ਹੇਟ/NOTE:
- ਕਿਰਪਾ ਕਰਕੇ ਜਾਂਚ ਕਰ ਲਵੋ ਕਿ ਇਸ ਪ੍ਰਸ਼ਨ ਪੱਤਰ ਵਿਚ ਛਪੇ ਹੋਏ 11 ਪੰਨੇ ਹਨ ।
Please check that this question paper contains 11 printed pages. - ਪ੍ਰਸ਼ਨ ਪੱਤਰ ਵਿਚ ਸੱਜੇ ਹੱਥ ਦੇ ਵਲ ਦਿੱਤੇ ਗਏ ਪ੍ਰਸ਼ਨ ਪੱਤਰ ਕੋਡ ਨੂੰ ਪ੍ਰੀਖਿਆਰਥੀ ਉੱਤਰ ਪੁਸਤਿਕਾ ਦੇ ਮੁੱਖ ਪੰਨੇ ਉਪਰ ਲਿਖਣ ।
Q.P. Code given on the right hand side of the question paper should be written on the title page of the answer-book by the candidate. - ਕਿਰਪਾ ਕਰਕੇ ਜਾਂਚ ਕਰ ਲਵੋ ਕਿ ਇਸ ਪ੍ਰਸ਼ਨ ਪੱਤਰ ਵਿੱਚ 16 ਪ੍ਰਸ਼ਨ ਹਨ ।
Please check that this question paper contains 16 questions. - ਕਿਰਪਾ ਕਰਕੇ ਪ੍ਰਸ਼ਨ ਦਾ ਉੱਤਰ ਲਿਖਣਾ ਸ਼ੁਰੂ ਕਰਨ ਤੋਂ ਪਹਿਲਾਂ, ਉੱਤਰ ਪੁਸਤਿਕਾ ਵਿੱਚ ਪ੍ਰਸ਼ਨ ਦਾ ਕ੍ਰਮਾਂਕ (ਸੀਰਿਅਲ ਨੰਬਰ) ਜ਼ਰੂਰ ਲਿੱਖੋ ।
Please write down the Serial Number of the question in the answer-book at the given place before attempting it. - ਇਸ ਪ੍ਰਸ਼ਨ ਪੱਤਰ ਨੂੰ ਪੜ੍ਹਨ ਦੇ ਲਈ 15 ਮਿੰਟ ਦਾ ਸਮਾਂ ਦਿੱਤਾ ਗਿਆ ਹੈ । ਪ੍ਰਸ਼ਨ ਪੱਤਰ ਸਵੇਰੇ 10.15 ਵਜੇ ਵੰਡੇ ਜਾਣਗੇ । 10.15 ਵਜੇ ਤੋਂ 10.30 ਵਜੇ ਤਕ ਪ੍ਰੀਖਿਆਰਥੀ ਕੇਵਲ ਪ੍ਰਸ਼ਨ ਪੱਤਰ ਨੂੰ ਪੜ੍ਹਨਗੇ ਅਤੇ ਇਸ ਸਮੇਂ ਵਿੱਚ ਉਹ ਉੱਤਰ ਪੁਸਤਿਕਾ ਵਿੱਚ ਕੋਈ ਉੱਤਰ ਨਹੀਂ ਲਿਖਣਗੇ ।
15 minute time has been allotted to read this question paper. The question paper will be distributed at 10.15 a.m. From 10.15 a.m. to 10.30 a.m., the candidates will read the question paper only and will not write any answer on the answer-book during this period.
ਪੰਜਾਬੀ
PUNJABI
ਸਮਾਂ ਸੀਮਾ: 3 ਘੰਟੇ
ਪੂਰਨ ਅੰਕ : 80
Time allowed: 3 hours
Maximum Marks: 80
1 P.T.O.
General Instructions:
- Question paper is divided into four parts.
- It has total 16 questions.
- Part-I: 2 Questions no. 1 and 2
- Part-II: 5 Questions no. 3 to 7
- Part-III: 3 Questions no. 8 to 10
- Part-IV: 6 Questions no. 11 to 16
- Attempt questions as per specific instructions.
- Write question no. in answer-book before attempting it.
ਸਧਾਰਨ ਨਿਰਦੇਸ਼:
- ਪ੍ਰਸ਼ਨ-ਪੱਤਰ ਵਿੱਚ ਕੁੱਲ ਚਾਰ ਭਾਗ ਹਨ ।
- ਇਸ ਵਿੱਚ ਕੁੱਲ 16 ਪ੍ਰਸ਼ਨ ਹਨ।
बाग-1:2 यूप्सल है. 1 भडे 2
बाग-11 : 5 यूसत ती. 337 उव
बाग-111 :3 यूसल है. 8 हैं 10 डॅवर
डग्ग-IV : 6 भूप्सत है. 11 3 16 उँर
ਆਮ ਨਿਰਦੇਸ਼:
ਪ੍ਰਸ਼ਨ-ਪੱਤਰ ਹੱਲ ਕਰਨ ਤੋਂ ਪਹਿਲਾਂ ਹੇਠ ਲਿਖੇ ਨਿਰਦੇਸ਼ਾਂ ਨੂੰ ਧਿਆਨ ਨਾਲ਼ ਪੜ੍ਹੋ ਅਤੇ ਉਹਨਾਂ ਦਾ ਪਾਲਣ ਕਰੋ:
- ਸਾਰੇ ਪ੍ਰਸ਼ਨ ਲਾਜ਼ਮੀ ਹਨ । ਪ੍ਰਸ਼ਨਾਂ ਵਿੱਚ ਅੰਦਰੂਨੀ ਚੋਣ ਵੀ ਦਿੱਤੀ ਗਈ ਹੈ । ਉਸ ਨੂੰ ਧਿਆਨ ਨਾਲ ਵੇਖ ਕੇ ਹੱਲ ਕੀਤਾ ਜਾਵੇ ।
- ਬਹੁ-ਵਿਕਲਪੀ ਉੱਤਰਾਂ ਵਾਲੇ ਪ੍ਰਸ਼ਨਾਂ ਦੇ ਉੱਤਰ ਲਿਖਦੇ ਸਮੇਂ ਵਿਕਲਪ ਨੰਬਰ/ ਚਿੰਨ੍ਹ ਦੇ ਨਾਲ਼ ਨਾਲ਼ ਉੱਤਰ ਵੀ ਲਿਖਿਆ ਜਾਵੇ ।
- ਉੱਤਰਾਂ ਨੂੰ ਧਿਆਨ ਨਾਲ ਉੱਤਰ-ਸ਼ੀਟ ਤੇ ਲਿਖਿਆ ਜਾਵੇ ।
ਇਸ ਪ੍ਰਸ਼ਨ-ਪੱਤਰ ਵਿੱਚ ਕੁੱਲ 16 ਪ੍ਰਸ਼ਨ ਹਨ ਤੇ ਇਸ ਦੇ ਚਾਰ ਭਾਗ ਹਨ । ਭਾਗ। ਪੜ੍ਹਨ-ਕੌਸ਼ਲ ਭਾਗ-11 ਵਿਆਕਰਨ ਭਾਗ-III ਪ੍ਰਭਾਵਸ਼ਾਲੀ ਲਿਖਣ ਕੌਸ਼ਲ ਅਤੇ ਭਾਗ-IV ਪਾਠ-ਪੁਸਤਕਾਂ 'ਤੇ ਆਧਾਰਿਤ ਪ੍ਰਸ਼ਨ ।
ਭਾਗ1 : ਪੜ੍ਹਨ-ਕੌਸ਼ਲ ਵਿੱਚ ਕੁੱਲ 2 ਪ੍ਰਸ਼ਨ ਹਨ । ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਉਹਨਾਂ ਨੂੰ ਹੱਲ ਕੀਤਾ ਜਾਵੇ ।
ਭਾਗ-11 : ਵਿਆਕਰਨ ਵਿੱਚ ਕੁੱਲ 5 ਪ੍ਰਸ਼ਨ ਹਨ । ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਉਹਨਾਂ ਨੂੰ ਹੱਲ ਕੀਤਾ ਜਾਵੇ ।
ਭਾਗIII : ਪ੍ਰਭਾਵਸ਼ਾਲੀ ਲਿਖਣ ਕੌਸ਼ਲ ਵਿੱਚ ਕੁੱਲ 3 ਪ੍ਰਸ਼ਨ ਹਨ । ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਉਹਨਾਂ ਨੂੰ ਹੱਲ ਕੀਤਾ ਜਾਵੇ ।
ਭਾਗIV : ਪਾਠ-ਪੁਸਤਕਾਂ ਤੇ ਆਧਾਰਿਤ ਪ੍ਰਸ਼ਨ ਵਿੱਚ ਕੁੱਲ 6 ਪ੍ਰਸ਼ਨ ਹਨ । ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਉਹਨਾਂ ਨੂੰ ਹੱਲ ਕੀਤਾ ਜਾਵੇ।
ਭਾਗ-1 : ਪੜ੍ਹਨ ਕੌਸ਼ਲ
(PART-I: Reading Skills)
ਨੋਟ : ਹੇਠ ਲਿਖੇ ਵਾਰਤਕ ਪੈਰੇ ਅਤੇ ਕਾਵਿ-ਟੁਕੜੀ ਨੂੰ ਧਿਆਨ ਨਾਲ਼ ਪੜ੍ਹੋ ਅਤੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਉਹਨਾਂ ਦੇ ਆਧਾਰ 'ਤੇ, ਉਹਨਾਂ ਦੇ ਹੇਠਾਂ ਦਿੱਤੇ ਗਏ ਵਿਕਲਪਾਂ ਵਿੱਚੋਂ ਚੁਣ ਕੇ ਲਿਖੋ। ਉੱਤਰ ਸ਼ੀਟ ਵਿੱਚ ਦਰਜ ਕਰੋ:
1. ਬਹੁ-ਮੰਤਵੀ ਪ੍ਰੋਜੈਕਟ ਬਣਾਉਣ ਦਾ ਕੰਮ ਭਾਵੇਂ ਅਜ਼ਾਦੀ ਤੋਂ ਬਾਅਦ ਸ਼ੁਰੂ ਹੋਇਆ ਪਰ ਭਾਖੜਾ ਡੈਮ ਪ੍ਰੋਜੈਕਟ ਲਈ ਬਣਾਉਣ ਦਾ ਵਿਚਾਰ ਸਰ ਲੁਈਸ ਡੈਨੇ ਵੱਲੋਂ 1908 ਈ: ਵਿੱਚ ਦੇ ਦਿੱਤਾ ਗਿਆ ਸੀ । 1939 ਈ. ਤੋਂ 1942 ਈ. ਤੱਕ ਇਸ ਪ੍ਰੋਜੈਕਟ ਸੰਬੰਧੀ ਰਿਪੋਰਟਾਂ ਤਿਆਰ ਕੀਤੀਆਂ ਗਈਆਂ । ਸ਼ੁਰੂ ਵਿੱਚ ਇਸ ਡੈਮ ਦਾ ਨਿਰਮਾਣ ਸਿਰਫ਼ ਸਿੰਚਾਈ ਲਈ ਪਾਣੀ ਇਕੱਠਾ ਕਰਨ ਲਈ ਡੈਮ ਬਣਾਉਣਾ ਹੀ ਸੀ, ਪਰ ਬਾਅਦ ਵਿੱਚ ਇਸ ਪ੍ਰੋਜੈਕਟ ਨੂੰ ਬਹੁ-ਮੰਤਵੀ ਬਣਾ ਦਿੱਤਾ ਗਿਆ । 1948 ਈ. ਤੋਂ 1963 ਈ. ਦੇ ਵਿਚਕਾਰ ਬਣ ਕੇ ਤਿਆਰ ਹੋਏ ਸੰਸਾਰ ਦੇ ਇਸ ਸਭ ਤੋਂ ਉੱਚੇ ਕੰਕਰੀਟ ਦੇ ਠੋਸ ਬੰਨ੍ਹਾਂ (dams) ਵਿੱਚੋਂ ਇਸ ਭਾਖੜਾ ਡੈਮ ਦੀ ਉਚਾਈ ਦਿੱਲੀ ਦੇ ਮਸ਼ਹੂਰ ਕੁਤੁਬਮਿਨਾਰ ਤੋਂ ਤਿੰਨ ਗੁਣਾ ਜ਼ਿਆਦਾ ਹੈ । ਨੰਗਲ ਦੇ ਸਤਲੁਜ ਸਦਨ ਵਿਖੇ ਹੀ ਭਾਰਤ ਅਤੇ ਚੀਨ ਵਿੱਚ 28 ਅਪਰੈਲ 1954 ਈ. ਨੂੰ ਪੰਚਸ਼ੀਲ ਸਮਝੌਤਾ ਹੋਇਆ ਸੀ । ਜਿਸ ਵਿੱਚ ਭਾਰਤ ਅਤੇ ਚੀਨ ਵਿਚਕਾਰ ਪੰਜ ਨੁਕਤੀ ਸਮਝੌਤੇ 'ਤੇ ਦਸਖ਼ਤ ਕੀਤੇ ਗਏ ਸਨ । ਜਿਨ੍ਹਾਂ ਵਿੱਚ ਮੁੱਖ ਰੂਪ ਵਿੱਚ ਦੋਹਾਂ ਦੇਸਾਂ ਵਿਚਕਾਰ ਆਪਸੀ ਮਿਲਵਰਤਨ ਵਧਾਉਣ, ਇੱਕ ਦੂਜੇ ਦੀ ਪ੍ਰਭੂਸੱਤਾ ਦਾ ਸਨਮਾਨ ਕਰਨ ਦੀ ਗੱਲ ਕੀਤੀ ਗਈ ਹੈ । ਇਸ ਦੇ ਸਬੂਤ ਵਜੋਂ ਇੱਥੇ ਇੱਕ ਵੱਡ-ਆਕਾਰੀ ਇਤਿਹਾਸਿਕ ਪੱਥਰ ਵੀ ਮੌਜੂਦ ਹੈ, ਜਿਸ ਉੱਪਰ ਇਹਨਾਂ ਸ਼ਰਤਾਂ ਨੂੰ ਉਕਰਿਆ ਗਿਆ ਹੈ । ਇਹ ਪੱਥਰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਦਾ ਹੈ । ਨੰਗਲ ਸਥਿਤ ਭਾਖੜਾ ਡੈਮ ਦੀ ਸਤਲੁਜ ਝੀਲ ਨੂੰ 'ਰਾਸ਼ਟਰੀ ਵੈਟਲੈਂਡ' ਐਲਾਨਿਆ ਜਾ ਚੁੱਕਿਆ ਹੈ । ਇੱਥੇ ਸਰਦੀਆਂ ਦੇ ਮੌਸਮ ਵਿੱਚ ਸਾਇਬੇਰੀਆ, ਨਿਊਜ਼ੀਲੈਂਡ, ਸਵਿਟਜ਼ਰਲੈਂਡ ਤੋਂ ਪਰਵਾਸੀ ਪੰਛੀ ਆਉਂਦੇ ਹਨ। ਇਹਨਾਂ ਨੂੰ ਵੇਖਣ ਲਈ ਪੰਛੀ-ਪ੍ਰੇਮੀ ਦੂਰੋਂ ਪਹੁੰਚਦੇ ਹਨ । ਇਸ ਡੈਮ ਵਿੱਚ 1680 ਫੁੱਟ ਸਮੁੰਦਰੀ ਲੈਵਲ ਤੱਕ ਪਾਣੀ ਜਮ੍ਹਾਂ ਕੀਤਾ ਜਾ ਸਕਦਾ ਹੈ । ਭਾਖੜਾ ਡੈਮ ਵਿਖੇ ਬਣਾਏ ਦੋ ਬਿਜਲੀ ਘਰਾਂ ਨੂੰ ਰਾਈਟ ਅਤੇ ਲੈਫਟ ਪਾਵਰ ਬੈਂਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਲੈਫਟ ਪਾਵਰ ਹਾਊਸ ਵਿੱਚ ਜਪਾਨ, ਫਰਾਂਸ ਅਤੇ ਇੰਗਲੈਂਡ ਦੀ ਬਣੀ ਮਸ਼ੀਨਰੀ ਲਗਾਈ ਗਈ ਹੈ ਅਤੇ ਰਾਈਟ ਪਾਵਰ ਬੈਂਕ ਵਿੱਚ ਰਸ਼ੀਅਨ ਮਸ਼ੀਨਰੀ ਦੀ ਵਰਤੋਂ ਕੀਤੀ ਗਈ ਹੈ । ਇਹਨਾਂ ਪਾਵਰ ਹਾਊਸਾਂ ਨੂੰ ਪੀ ਪੀ-1 ਅਤੇ ਪੀ ਪੀ-2 ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ ।
-
ਭਾਖੜਾ ਡੈਮ ਪ੍ਰੋਜੈਕਟ ਬਣਾਉਣ ਦਾ ਵਿਚਾਰ ਸਰ ਲੂਈਸ ਡੈਨੇ ਨੇ ਕਦੋਂ ਦਿੱਤਾ ?
- (A) 1948
- (B) 1942
- (C) 1939
- (D) 1908 (Answer)
-
ਭਾਖੜਾ ਡੈਮ ਦੀ ਉਚਾਈ ਕੁਤੁਬਮੀਨਾਰ ਤੋਂ ਕਿੰਨੀ ਜ਼ਿਆਦਾ ਹੈ ?
- (A) ਦੋ ਗੁਣਾ
- (B) ਤਿੰਨ ਗੁਣਾ (Answer)
- (C) ਚਾਰ ਗੁਣਾ
- (D) ਬਰਾਬਰ ਹੈ
-
ਨੰਗਲ ਦੇ ਸਤਲੁਜ ਸਦਨ ਵਿਖੇ ਕਿਨ੍ਹਾਂ-ਕਿਨ੍ਹਾਂ ਦੇਸਾਂ ਵਿਚਕਾਰ ਪੰਚਸ਼ੀਲ ਸਮਝੌਤਾ ਹੋਇਆ ?
- (A) ਭਾਰਤ ਅਤੇ ਚੀਨ (Answer)
- (B) ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ
- (C) ਭਾਰਤ ਅਤੇ ਕੀਨਿਆ
- (D) ਭਾਰਤ ਅਤੇ ਸ੍ਰੀ ਲੰਕਾ
-
ਭਾਖੜਾ ਡੈਮ ਦੇ ਰਾਈਟ ਪਾਵਰ ਬੈਂਕ ਵਿੱਚ ਕਿੱਥੋਂ ਦੀ/ਕਿਹੜੀ ਮਸ਼ੀਨਰੀ ਦੀ ਵਰਤੋਂ ਕੀਤੀ ਗਈ वे?
- (A) ਇੰਗਲੈਂਡ
- (B) ਫਰਾਂਸ
- (C) ਰਸ਼ੀਅਨ (Answer)
- (D) ਜਪਾਨ
-
ਪੈਰੇ ਅਨੁਸਾਰ ਭਾਖੜਾ ਡੈਮ ਵਿੱਚ ਕਿੰਨੇ ਫੁੱਟ ਤੱਕ ਪਾਣੀ ਜਮ੍ਹਾਂ ਕੀਤਾ ਜਾ ਸਕਦਾ ਹੈ ?
- (A) 1680 ਫੁੱਟ (Answer)
- (B) 200 ਫੁੱਟ
- (C) 10,000 ਫੁੱਟ
- (D) 1939 ਫੁੱਟ
-
ਨੰਗਲ ਸਥਿਤ ਸਤਲੁਜ ਝੀਲ (ਜਿਸ ਨੂੰ ਰਾਸ਼ਟਰੀ ਵੈਟਲੈਂਡ ਐਲਾਨਿਆ ਜਾ ਚੁੱਕਿਆ ਹੈ) ਵਿਖੇ ਸਰਦੀਆਂ ਵਿੱਚ ਕਿਹੜੇ-ਕਿਹੜੇ ਦੇਸਾਂ ਤੋਂ ਪਰਵਾਸੀ ਪੰਛੀ ਆਉਂਦੇ ਹਨ ?
- (A) ਸਾਇਬੇਰੀਆ
- (B) ਸਵਿਟਜ਼ਰਲੈਂਡ
- (C) ਨਿਊਜ਼ੀਲੈਂਡ
- (D) ਉਪਰੋਕਤ ਸਾਰਿਆਂ ਤੋਂ (Answer)
2.
ਝੰਡਿਆ ਤਿਰੰਗਿਆ, ਨਿਰਾਲੀ ਤੇਰੀ ਸ਼ਾਨ ਏ ।
ਸਾਰੇ ਦੇਸ-ਵਾਸੀਆਂ ਨੂੰ, ਤੇਰੇ ਉੱਤੇ ਮਾਣ ਏ ।
ਸਾਵਾ ਰੰਗ ਤੇਰਾ ਦੱਸੇ, ਖੇਤੀਆਂ ਦੇ ਰੰਗ ਨੂੰ ।
ਪਹਿਨ ਬਾਣਾ ਕੇਸਰੀ, ਸ਼ਹੀਦ ਜਾਣ ਜੰਗ ਨੂੰ ।
ਤਿੰਨੇ ਰੰਗ, ਕੱਠੇ ਹੋ ਕੇ, ਏਕਤਾ ਨੂੰ ਦੱਸਦੇ ।
ਤੇਰੀ ਛਾਇਆ ਹੇਠ, ਸਾਰੇ ਭਾਈ-ਭਾਈ ਵੱਸਦੇ ।
ਚੱਕਰ ਅਸ਼ੋਕ ਦਾ, ਵਿਕਾਸ ਦਾ ਨਿਸ਼ਾਨ ਏ ।
ਝੰਡਿਆ ਤਿਰੰਗਿਆ, ਨਿਰਾਲੀ ਤੇਰੀ ਸ਼ਾਨ ਏ ।
-
ਕਵਿਤਾ ਅਨੁਸਾਰ ਸਾਰੇ ਦੇਸ ਵਾਸੀਆਂ ਨੂੰ ਕਿਸ ਉੱਤੇ ਮਾਣ ਹੈ ?
Answer: ਤੇਰੇ ਉੱਤੇ (ਝੰਡੇ ਉੱਤੇ)
-
ਤਿੰਨੇ ਰੰਗ ਇਕੱਠੇ ਹੋ ਕੇ ਕੀ ਦੱਸਦੇ ਹਨ ?
Answer: ਏਕਤਾ ਨੂੰ
-
ਕਵੀ ਅਨੁਸਾਰ ਸ਼ਹੀਦ ਕਿਹੜਾ ਬਾਣਾ ਪਹਿਨ ਕੇ ਜੰਗ ਨੂੰ ਜਾਂਦੇ ਹਨ ?
Answer: ਕੇਸਰੀ ਬਾਣਾ
-
ਕਵਿਤਾ ਅਨੁਸਾਰ ਅਸ਼ੋਕ ਚੱਕਰ ਕਿਸ ਚੀਜ਼ ਦਾ ਪ੍ਰਤੀਕ ਹੈ ?
Answer: ਵਿਕਾਸ ਦਾ ਨਿਸ਼ਾਨ
ਭਾਗ-II : ਵਿਆਕਰਨ (PART-II: Grammar)
2+2+2+2+4=12
3. ਸਮਾਸੀ ਸ਼ਬਦ: (ਪੁੱਛੇ ਗਏ ਅਨੁਸਾਰ ਤਿੰਨ ਪ੍ਰਸ਼ਨਾਂ ਵਿੱਚੋਂ ਕੋਈ ਦੋ (any two) ਹੱਲ ਕਰੋ) : 2×1=2
-
ਹੇਠ ਲਿਖਿਆਂ ਵਿੱਚੋਂ ਕਿਹੜਾ ਸਮਾਸੀ ਸ਼ਬਦ ਦੁਹਰਾਵੇਂ ਸ਼ਬਦਾਂ ਦੇ ਸੁਮੇਲ ਨਾਲ਼ ਨਹੀਂ ਬਣਿਆ ਹੈ ? ਸਹੀ ਵਿਕਲਪ ਚੁਣੋ :
Answer: (A) ਸਮਾਜ-ਸੇਵਕ
-
ਹੇਠ ਲਿਖਿਆਂ ਵਿੱਚੋਂ ਕਿਹੜਾ ਸਮਾਸੀ ਸ਼ਬਦ ਨਾਂਵ+ਨਾਂਵ ਸ਼ਬਦਾਂ ਦੇ ਸੁਮੇਲ ਨਾਲ਼ ਬਣਿਆ ਹੈ :
Answer: (B) ਜਲ-ਘਰ
-
ਹੇਠ ਲਿਖੇ ਵਿਕਲਪਾਂ ਵਿੱਚੋਂ ਸਹੀ ਸਮਾਸੀ ਸ਼ਬਦ ਚੁਣੋ :
Answer: (B) ਸੁੱਧ-ਬੁਧ
4. ਬਹੁ-ਅਰਥਕ ਸ਼ਬਦ : (ਪੁੱਛੇ ਗਏ ਅਨੁਸਾਰ ਤਿੰਨ ਪ੍ਰਸ਼ਨਾਂ ਵਿੱਚੋਂ ਕੋਈ ਦੋ (any two) ਹੱਲ ਕਰੋ) : 2×1=2
-
ਹੇਠ ਲਿਖੇ ਵਾਕਾਂ ਵਿਚਲੀਆਂ ਖਾਲੀ ਥਾਵਾਂ ਭਰਨ ਲਈ ਢੁਕਵਾਂ ਬਹੁ-ਅਰਥਕ ਸ਼ਬਦ ਚੁਣੋ :
ਦਫ਼ਤਰ ਵਿੱਚ ਜ਼ਿਆਦਾ ਕੰਮ ਕਾਰਨ ਪਰਸੋਂ ਮੇਰੀ ਗਰਦਨ ______ ਗਈ ਲੋਕਾਂ ਨੂੰ ______ ਲਗਦਾ ਹੈ ਕਿ ਮੇਰੇ ਵਿੱਚ ______ ਆ ਗਈ ਹੈ ਤਾਂ ਹੀ ਮੈਂ ਇਸ ਤਰ੍ਹਾਂ ਤੁਰ ਰਿਹਾ ਹਾਂ । ਮੇਰੀ ਤਾਂ ਹਾਲਤ ਇਹ ਹੈ ਕਿ ਮੇਰੇ ਤੋਂ ______ ਵੀ ਨਹੀਂ ਲਈ ਜਾ ਰਹੀ । ਮੇਰੀ ਸਥਿਤੀ ਸਮਝਣ ਦੀ ਬਜਾਏ ਪਿੰਡ ਦੇ ਲੋਕ ਮੇਰੇ ਸਾਹਮਣੇ ਐਂਵੇਂ ਹੀ ______ ਰਹੇ ਹਨ ।
Answer: (B) ਆਕੜ -
ਜਿਸ ਸ਼ਬਦ ਦਾ ਉਚਾਰਨ ਤੇ ਰੂਪ ਇੱਕੋ ਰਹੇ, ਪਰ ਅਰਥ ਅਲੱਗ-ਅਲੱਗ ਪ੍ਰਗਟ ਹੁੰਦੇ ਹੋਣ, ਉਸ ______ ਆਖਦੇ ਹਨ । ਸਹੀ ਵਿਕਲਪ ਚੁਣਕੇ ਖ਼ਾਲੀ ਥਾਂ ਭਰੋ ।
Answer: (C) ਬਹੁ-ਅਰਥਕ ਸ਼ਬਦ
-
'ਆਦਰ' ਦਾ ਇੱਕ ਅਰਥ ਹੈ 'ਇੱਜ਼ਤ' ਦੂਜਾ ਅਰਥ ਹੈ :
Answer: (A) ਸਤਿਕਾਰ
ਭਾਗ-II : ਵਿਆਕਰਨ (PART-II: Grammar)
2+2+2+2+4=12
5. ਕਿਰਿਆ-ਵਿਸ਼ੇਸ਼ਣ : (ਪੁੱਛੇ ਗਏ ਅਨੁਸਾਰ ਤਿੰਨ ਪ੍ਰਸ਼ਨਾਂ ਵਿੱਚੋਂ ਕੋਈ ਦੋ (any two) ਹੱਲ ਕਰੋ) : 2×1=2
-
ਹੇਠ ਲਿਖੇ ਸ਼ਬਦ-ਸਮੂਹਾਂ (ਵਿਕਲਪਾਂ) ਵਿੱਚੋਂ ਕਾਲ-ਵਾਚਕ ਕਿਰਿਆ ਵਿਸ਼ੇਸ਼ਣ ਚੁਣੋ :
Answer: (B) ਹੁਣ, ਜਦੋਂ, ਪਰਸੋਂ
-
ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਜਾਂ ਨਾ ਹੋਣ ਦਾ ਪਤਾ ਲੱਗੇ, ਉਹਨਾਂ ਨੂੰ ______ ਜਾਂਦਾ ਹੈ । ਸਹੀ ਵਿਕਲਪ ਚੁਣ ਕੇ ਖ਼ਾਲੀ ਥਾਂ ਭਰੋ :
Answer: (D) ਨਿਰਨੇ-ਵਾਚਕ ਕਿਰਿਆ-ਵਿਸ਼ੇਸ਼ਣ
-
ਹੇਠ ਲਿਖੇ ਵਾਕ ਵਿੱਚੋਂ ਕਿਰਿਆ-ਵਿਸ਼ੇਸ਼ਣ ਚੁਣੋ : ਤੁਸੀਂ ਮਿਹਨਤ ਨਹੀਂ ਕੀਤੀ, ਇਸ ਲਈ ਫੇਲ੍ਹ ਹੋ ਗਏ ।
Answer: (C) ਇਸ ਲਈ
6. ਅਗੇਤਰ-ਪਿਛੇਤਰ : (ਪੁੱਛੇ ਗਏ ਅਨੁਸਾਰ ਹੱਲ ਕਰੋ) : 1+1=2
-
ਹੇਠ ਲਿਖਿਆਂ ਵਿੱਚੋਂ ਕਿਸੇ ਇੱਕ (any one) ਅਗੇਤਰ ਨੂੰ ਵਰਤ ਕੇ ਦੋ-ਦੋ ਸ਼ਬਦ ਬਣਾਓ : ਉਪ, ਦੂਰ
Answer: ਉਪ - ਉਪਕਾਰ, ਉਪਦੇਸ਼; ਦੂਰ - ਦੁਰਗਮ, ਦੁਰਾਚਾਰ
-
ਹੇਠ ਲਿਖਿਆਂ ਵਿੱਚੋਂ ਕਿਸੇ ਇੱਕ (any one) ਪਿਛੇਤਰ ਨੂੰ ਵਰਤ ਕੇ ਦੋ-ਦੋ ਸ਼ਬਦ ਬਣਾਓ: ਹੀਣ, ਦਾਰ
Answer: ਹੀਣ - ਬਲਹੀਣ, ਧਨਹੀਣ; ਦਾਰ - ਦੁਕਾਨਦਾਰ, ਜਿੰਮੇਦਾਰ
7. ਮੁਹਾਵਰੇ : ਹੇਠ ਲਿਖਿਆਂ ਵਿੱਚੋਂ ਕਿਸੇ ਚਾਰ (any four) ਮੁਹਾਵਰਿਆਂ ਨੂੰ ਇਸ ਤਰ੍ਹਾਂ ਵਾਕਾਂ ਵਿੱਚ ਵਰਤੋਂ ਕਿ ਅਰਥ ਸਪਸ਼ਟ ਹੋ ਜਾਣ : 4×1=4
-
ਕੰਨਾਂ ਨੂੰ ਹੱਥ ਲਾਉਣਾ
Answer: ਮੈਂ ਅੱਗੇ ਤੋਂ ਕਦੇ ਵੀ ਝੂਠ ਨਹੀਂ ਬੋਲਾਂਗਾ, ਕੰਨਾਂ ਨੂੰ ਹੱਥ ਲਾਉਂਦਾ ਹਾਂ। (I will never lie again, I swear.)
-
ਖਾਰ ਖਾਣੀ
Answer: ਗੁਆਂਢੀ ਮੇਰੇ ਤੋਂ ਬਿਨਾਂ ਗੱਲੋਂ ਖਾਰ ਖਾਂਦੇ ਹਨ। (The neighbors are unnecessarily jealous of me.)
-
ਗਲ਼ ਨਾਲ਼ ਲਾਉਣਾ
Answer: ਮਾਂ ਨੇ ਆਪਣੇ ਪੁੱਤਰ ਨੂੰ ਗਲ਼ ਨਾਲ਼ ਲਾ ਲਿਆ। (The mother embraced her son.)
-
ਘਰ ਸਿਰ 'ਤੇ ਚੁੱਕਣਾ
Answer: ਬੱਚਿਆਂ ਨੇ ਘਰ ਸਿਰ 'ਤੇ ਚੁੱਕਿਆ ਹੋਇਆ ਹੈ। (The children are making a lot of noise at home.)
-
ਛਿੱਲ ਲਾਹੁਣੀ
Answer: ਪੁਲਿਸ ਨੇ ਚੋਰਾਂ ਦੀ ਛਿੱਲ ਲਾਹ ਦਿੱਤੀ। (The police interrogated the thieves thoroughly.)
-
ਝੋਲ਼ੀ ਅੱਡਣਾ
Answer: ਮੈਂ ਕਿਸੇ ਅੱਗੇ ਝੋਲ਼ੀ ਨਹੀਂ ਅੱਡਦਾ। (I don't beg in front of anyone.)
ਭਾਗ-III : ਪ੍ਰਭਾਵਸ਼ਾਲੀ ਲਿਖਣ ਕੌਸ਼ਲ (PART-III: Writing Skills)
8+6+4=18
8. ਹੇਠ ਲਿਖਿਆਂ ਵਿੱਚੋਂ ਕਿਸੇ ਇੱਕ (any one) ਵਿਸ਼ੇ 'ਤੇ 200 ਸ਼ਬਦਾਂ ਵਿੱਚ ਲੇਖ ਲਿਖੋ : 1×8=8
- ਨਾਨਕ ਦੁਖੀਆ ਸਭ ਸੰਸਾਰ (ਨੁਕਤੇ:- ਜਾਣ ਪਛਾਣ ........ ਮਨੁੱਖ........ਕੀ ਸੰਸਾਰ ਵਿੱਚ ਸਾਰੇ ਸੁਖੀ ਹਨ ........ ਦੁੱਖਾਂ ਦੇ ਕਾਰਨ)
- ਕੰਪਿਊਟਰ ਦੀ ਵਰਤੋਂ ਦੇ ਲਾਭ ਤੇ ਹਾਨੀਆਂ (ਨੁਕਤੇ:- ਜਾਣ-ਪਛਾਣ .... ਕੰਪਿਊਟਰ ਕੀ ਹੈ ........ ਕੰਪਿਊਟਰ ਦੀ ਵਰਤੋਂ........ ਕੰਪਿਊਟਰ ਦੀ ਵਰਤੋਂ ਦੇ ਲਾਭ ........ ਕੰਪਿਊਟਰ ਦੀ ਵਰਤੋਂ ਦੇ ਨੁਕਸਾਨ ........ ਈ-ਵੇਸਟ ਦੇ ਨਿਪਟਾਣ ਦੀ ਸਮੱਸਿਆ . ਕੰਪਿਊਟਰ ਦੀ ਵਰਤੋਂ ਬਾਰੇ-ਵਿਚਾਰ....... ਸਾਰੰਸ਼)
- ਰੁੱਖਾਂ ਦੇ ਲਾਭ (ਨੁਕਤੇ:- ਜਾਣ-ਪਛਾਣ ....... ਲੋਕ ਮਾਨਸਿਕਤਾ ਵਿੱਚ ਰੁੱਖ ..... ਰੁੱਖਾਂ ਦੇ ਲਾਭ ........ ਰੁੱਖਾਂ ਤੋਂ ਬਿਨਾਂ ਵਾਤਾਵਰਨ .... ਰੁੱਖਾਂ ਦੀ ਅੰਨ੍ਹੇ-ਵਾਹ ਕਟਾਈ ........ ਵਿਦੇਸ਼ਾਂ ਵਿਚ ਰੁੱਖਾਂ ਦੀ ਸੰਭਾਲ ........ ਰੁੱਖ ਹੀ ਜੀਵਨ ਹਨ. . ਰੁੱਖਾਂ ਨੂੰ ਬਚਾਉਣ ਦੀ ਲੋੜ ........ ਸਾਰੰਸ਼... )
9. ਪੱਤਰ-ਰਚਨਾ : 1×6=6
- ਮੰਨ ਲਓ ਤੁਸੀਂ ਹੋਸਟਲ ਵਿੱਚ ਰਹਿ ਕੇ ਆਪਣੀ ਪੜ੍ਹਾਈ ਕਰ ਰਹੇ ਹੋ। ਤੁਹਾਡੇ ਮਾਪਿਆਂ ਨੇ ਤੁਹਾਡੇ ਵੱਡੇ ਭਰਾ ਦੇ ਵਿਆਹ ਦੇ ਪ੍ਰੋਗਰਾਮਾਂ ਤੇ ਰਸਮਾਂ ਬਾਰੇ ਤੁਹਾਨੂੰ, ਚਿੱਠੀ ਲਿਖ ਕੇ, ਤੁਹਾਡੀ ਸਲਾਹ ਪੁੱਛੀ ਹੈ । ਇੱਕ ਪੱਤਰ ਰਾਹੀਂ ਦੱਸੋ ਕਿ ਉਹਨਾਂ ਵਿੱਚ ਹੋਰ ਕੀ-ਕੀ ਸੁਧਾਰ ਕੀਤੇ ਜਾ ਸਕਦੇ ਹਨ । (ਚਿੱਠੀ ਰਾਹੀਂ ਤਾਰੀਖ਼ ਦਾ ਪਤਾ ਲੱਗਣਾ ........ ਸਲਾਹ ਪੁੱਛਣ ਬਾਰੇ ਜਾਣ ਕੇ ਚੰਗਾ ਲੱਗਣਾ ........ ਭਰਾ ਦੀ ਅਗਾਂਹ-ਵਧੂ ਸੋਚ ਦਾ ਖ਼ਿਆਲ ਰੱਖਣਾ ........ ਬੇਲੋੜੀਆਂ ਰਸਮਾਂ ਤੇ ਫ਼ਜ਼ੂਲ-ਖ਼ਰਚੀ ਨਾ ਕਰਨ ਦੀ ਸਲਾਹ ........ ਲੜਕੀ ਵਾਲਿਆਂ ਦੇ ਪਰਿਵਾਰ 'ਤੇ ਕੋਈ ਬੋਝ ਨਾ ਪਾਉਣਾ ........ ਬਰਾਤ ਵਿੱਚ ਕੇਵਲ ਪੰਜ-ਸੱਤ ਵਿਅਕਤੀ ........ ਫ਼ਜ਼ੂਲ ਦੇ ਹੁੜਦੰਗ ਤੋਂ ਬਚਣਾ ........ ਸਾਰੇ ਵਿਆਹ ਦੀ ਮਿਸਾਲ ਕਾਇਮ ਕਰਨਾ ........)
- ਜਾਂ (OR) ਤੁਸੀਂ ਆਪਣੇ ਸਕੂਲ ਵਿੱਚ ਅੰਤਰ-ਸੈਕਸ਼ਨ ਕਵਿਤਾ-ਉਚਾਰਨ ਮੁਕਾਬਲਾ ਕਰਵਾਉਣਾ ਚਾਹੁੰਦੇ ਹੋ । ਸਕੂਲ ਦੀ ਸਾਹਿਤ ਸਭਾ ਦਾ ਪ੍ਰਧਾਨ ਹੋਣ ਦੇ ਨਾਤੇ ਤੁਸੀਂ ਇਸ ਦੀ ਇਜਾਜ਼ਤ ਲੈਣ ਲਈ ਆਪਣੇ ਸਕੂਲ ਦੇ/ਦੀ ਪ੍ਰਿੰਸੀਪਲ ਨੂੰ ਬਿਨੈ-ਪੱਤਰ ਲਿਖੋ । (ਸਾਹਿਤ ਸਭਾ ਦੀ ਮੀਟਿੰਗ ਵਿਚ ਫ਼ੈਸਲਾ... ਅੰਤਰ-ਸੈਕਸ਼ਨ ਕਵਿਤਾ-ਉਚਾਰਨ ਮੁਕਾਬਲਾ ਕਰਵਾਉਣ ਬਾਰੇ ਸਹਿਮਤੀ ........ ਬੱਚਿਆਂ ਵਿੱਚ ਸਾਹਿਤਕ ਰੁਚੀਆਂ ਪ੍ਰਫੁਲਤ ਕਰਨ ਦੀ ਲੋੜ ........ ਜੁਲਾਈ ਦੇ ਦੂਜੇ ਹਫ਼ਤੇ ਵਿੱਚ ਇਜਾਜ਼ਤ ਤੋਂ ਬਾਅਦ ਹੀ ਤਾਰੀਖ਼ ਨਿਰਧਾਰਨ ........ ਇਜਾਜ਼ਤ ਲਈ ਬੇਨਤੀ)
Punjabi Grammar Question Paper
1×4=4
10. ਹੇਠਲੀ ਤਸਵੀਰ ਨੂੰ ਧਿਆਨ ਨਾਲ਼ ਵੇਖੋ ਅਤੇ ਉਸ ਬਾਰੇ 50 ਸ਼ਬਦਾਂ ਵਿੱਚ ਲਿਖੋ ।
Note: This question is replaced with an application for change of section for visually impaired students.
ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਆਪਣਾ ਸੈਕਸ਼ਨ ਬਦਲਣ ਲਈ ਬਿਨੈ-ਪੱਤਰ ਲਿਖੋ ।
5+5+4+14+8+4=40
11. ਕਹਾਣੀ ਤੇ ਵਾਰਤਕ ਵਿੱਚੋਂ (ਪੁੱਛੇ ਗਏ ਅਨੁਸਾਰ ਛੇ ਪ੍ਰਸ਼ਨਾਂ ਵਿੱਚੋਂ ਕੋਈ ਪੰਜ (any five) ਹੱਲ ਕਰੋ) : 5×1=5
-
ਜਿਸ ਵਿਅਕਤੀ ਨੂੰ ਘਰ ਦਾ ਪਿਆਰ ਨਹੀਂ ਮਿਲਿਆ ਹੁੰਦਾ, ਉਸ ਦਾ ਸੁਭਾਅ ਕਿਹੋ ਜਿਹਾ ਹੁੰਦਾ ਹੈ ? 'ਘਰ ਦਾ ਪਿਆਰ' ਲੇਖ ਦੇ ਆਧਾਰ 'ਤੇ ਦੱਸੋ ।
Answer: (D) ਸੜੀਅਲ
-
'ਬੋਲੀ' ਲੇਖ ਅਨੁਸਾਰ ਅਣਬੋਲਿਆ ਮਨੁੱਖ ਕਿਹੋ ਜਿਹਾ ਹੁੰਦਾ ਹੈ ?
Answer: (C) ਬੂਹੇ-ਬੰਦ ਮਕਾਨ ਵਰਗਾ
-
'ਮੇਰੇ ਵੱਡੇ ਵਡੇਰੇ' ਲੇਖ ਅਨੁਸਾਰ ਲੇਖਕ ਦੇ ਦਾਦੇ ਹੁਰੀਂ ਕਿੰਨੇ ਭਰਾ ਸਨ ?
Answer: (B) ਚਾਰ
11. ਕਹਾਣੀ ਤੇ ਵਾਰਤਕ ਵਿੱਚੋਂ (ਪੁੱਛੇ ਗਏ ਅਨੁਸਾਰ ਛੇ ਪ੍ਰਸ਼ਨਾਂ ਵਿੱਚੋਂ ਕੋਈ ਪੰਜ (any five) ਹੱਲ ਕਰੋ) : 5×1=5
-
'ਕੁਲਫ਼ੀ' ਕਹਾਣੀ ਵਿੱਚ ਲੇਖਕ ਨੇ ਆਪਣੇ ਸਾਥੀ ਤੋਂ ਕਿੰਨੇ ਰੁਪਏ ਉਧਾਰ ਲਏ ਸਨ ?
Answer: (B) ਤਿੰਨ
-
'ਧਰਤੀ ਹੇਠਲਾ ਬਲ਼ਦ' ਕਹਾਣੀ ਵਿੱਚ ਮਾਨ ਸਿੰਘ ਨੂੰ ਕਰਮ ਸਿੰਘ ਦੀ ਮੌਤ ਬਾਰੇ ਕਿਸ ਤੋਂ ਪਤਾ ਲੱਗਿਆ ?
Answer: (C) ਡਾਕੀਏ ਤੋਂ
-
'ਅੰਗ-ਸੰਗ' ਕਹਾਣੀ ਵਿੱਚ ਕਰਤਾਰ ਸਿੰਘ ਦੇ ਬਿਮਾਰ ਹੋਣ 'ਤੇ ਅਮਰੀਕ ਸਿੰਘ ਨੂੰ ਕੌਣ ਲੈਣ ਗਿਆ ਸੀ ?
Answer: (A) ਮਹਿੰਦਰ
-
'ਗਿੱਧੇ ਦੀਆਂ ਰੁੱਤਾਂ' ਕਹਾਣੀ ਵਿੱਚ ਗਿੱਧੇ ਦੀਆਂ ਰੁੱਤਾਂ ਵਿੱਚੋਂ ਕਿਹੜੀ ਰੁੱਤ ਔਖੀ ਸਮਝੀ ਜਾਂਦੀ ਹੈ ?
Answer: (B) ਹਾੜ
-
'ਗੋਇਲ' ਕਹਾਣੀ ਦੇ ਲੇਖਕ, ਪ੍ਰੀਤਮ ਸਿੰਘ । ਉਹ ਮੇਰੇ ਸਹੁਰੇ ਹਨ। "ਦੂਜਾ ਵਿਆਹ" ਇਕਾਂਗੀ ਵਿੱਚ ਇਹ ਸ਼ਬਦ ਕਿਸ ਨੇ ਕਹੇ ?
Answer: (A) ਬਲਵੰਤ ਸਿੰਘ ਨੇ
-
ਕਵਿਤਾ ਤੇ ਇਕਾਂਗੀ ਵਿੱਚੋਂ (ਪੁੱਛੇ ਗਏ ਅਨੁਸਾਰ ਛੇ ਪ੍ਰਸ਼ਨਾਂ ਵਿੱਚੋਂ ਕੋਈ ਪੰਜ (any five) ਹੱਲ ਕਰੋ) : 5×1=5
Answer: (C) ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ
-
ਸ਼ਾਹ ਮੁਹੰਮਦ ਦੀ ਰਚਨਾ 'ਜੰਗ ਦਾ ਹਾਲ' ਵਿੱਚ ਆਏ ਸ਼ਬਦ 'ਮੇਖਜ਼ੀਨਾਂ' ਤੋਂ ਕੀ ਭਾਵ ਹੈ ?
Answer: (C) ਸ਼ਸਤਰ-ਘਰ
-
'ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ਸਤਰਾਂ ਵਿੱਚ 'ਭੰਡਿ' ਸ਼ਬਦ ਦੇ ਅਰਥ ਹੇਠ ਲਿਖੇ ਵਿਕਲਪਾਂ ਵਿੱਚੋਂ ਚੁਣੋ :
Answer: (D) ਇਸਤਰੀ
-
"ਮਿਲ਼ ਗਈ, ਵੇ ਪੁੱਤ, ਸਿੱਖਿਆ। ਹੁਣ ਮੇਰੇ ਮਗਰ ਇਹ ਗੱਲ ਨਾ ਪਾ ਦਿਓ।" "ਦੂਜਾ ਵਿਆਹ" ਇਕਾਂਗੀ ਵਿੱਚ ਇਹ ਸ਼ਬਦ ਕਿਸ ਨੇ ਕਹੇ ?
Answer: (C) ਨਿਹਾਲ ਕੌਰ ਨੇ
(v) 'ਜ਼ਫ਼ਰਨਾਮਾ ਇਕਾਂਗੀ ਅਨੁਸਾਰ ਕਿਸ ਮੁਗ਼ਲ ਬਾਦਸ਼ਾਹ ਨੇ ਗੁਰੂ ਨਾਨਕ ਦੇਵ ਜੀ ਅੱਗੇ ਆਪਣਾ ਸਿਰ ਝੁਕਾਇਆ ?
- ਬਾਬਰ
- ਔਰੰਗਜ਼ੇਬ
- ਹਮਾਯੂੰ
- ਅਕਬਰ
Answer: (A) ਬਾਬਰ
(vi) "ਵਜ਼ੀਰ ਖਾਂ ਨੇ ਗੁਰੂ ਦੇ ਦੋਵੇਂ ਛੋਟੇ ਬੇਟੇ ਜਿਉਂਦੇ ਨੀਹਾਂ ਵਿੱਚ ਚਿਣਵਾ ਕੇ ਮਰਵਾ ਦਿੱਤੇ ਹਨ ।" 'ਜ਼ਫ਼ਰਨਾਮਾ ਇਕਾਂਗੀ ਵਿੱਚ ਇਹ ਸ਼ਬਦ ਕਿਸ ਨੇ ਕਹੇ ?
- ਜ਼ੀਨਤ
- ਅਸਦ ਖ਼ਾਨ
- ਔਰੰਗਜ਼ੇਬ
- ਬੇਗ਼ਮ ਉਦੈਪੁਰੀ
Answer: (C) ਔਰੰਗਜ਼ੇਬ
13. ਕਹਾਣੀ ਤੇ ਵਾਰਤਕ ਵਿੱਚੋਂ (ਕਿਸੇ ਚਾਰ (any four) ਪ੍ਰਸ਼ਨਾਂ ਦੇ ਉੱਤਰ ਇੱਕ-ਦੋ ਸ਼ਬਦਾਂ ਵਿੱਚ ਦਿਓ) : 4×1=4
-
'ਮੇਰੇ ਵੱਡੇ-ਵਡੇਰੇ' ਲੇਖ ਵਿੱਚ ਪ੍ਰਸ਼ਾਦ ਦਾ ਸਾਰਾ ਕੜਾਹਾ ਕਿਨ੍ਹਾਂ ਨੇ ਸਮੇਟ ਛੱਡਿਆ ?
Answer: (ਲੇਖਕ ਦੇ ਦਾਦੇ ਦੇ ਭਰਾਵਾਂ ਨੇ)
-
'ਬੋਲੀ' ਲੇਖ ਵਿੱਚ ਬੱਚਿਆਂ ਦੀ ਦੁਨੀਆ ਵਿੱਚ ਕਿਹੜਾ ਵਾਧਾ ਕਾਇਮ ਰੱਖਣ ਦੀ ਗੱਲ ਕੀਤੀ ਹੈ ?
Answer: (ਬੋਲਣ ਦਾ)
-
'ਘਰ ਦਾ ਪਿਆਰ' ਲੇਖ ਅਨੁਸਾਰ ਲੇਖਕ ਜਦੋਂ ਰਾਵਲਪਿੰਡੀ ਪੜ੍ਹਦਾ ਸੀ ਤਾਂ ਕਿਹੜਾ ਦਿਨ ਕੱਟਣ ਆਪਣੇ ਪਿੰਡ ਜਾਂਦਾ ਸੀ ?
Answer: (ਐਤਵਾਰ)
-
ਕਾਕੇ ਦੇ ਢੁੱਡ ਮਾਰਨ ਨਾਲ ਸ਼ਾਹਾਂ ਦਾ ਮੁੰਡਾ ਕਿੱਥੇ ਡਿੱਗ ਪਿਆ ਸੀ ? 'ਕੁਲਫ਼ੀ' ਕਹਾਣੀ ਦੇ ਆਧਾਰ 'ਤੇ ਦੱਸੋ ।
Answer: (ਫੁੱਟਪਾਥ 'ਤੇ)
-
'ਧਰਤੀ ਹੇਠਲਾ ਬਲ਼ਦ' ਕਹਾਣੀ ਵਿੱਚ ਮਾਨ ਸਿੰਘ ਤਰਨਤਾਰਨ ਕਿਸ ਨਾਲ਼ ਗਿਆ ਸੀ ?
Answer: (ਕਰਮ ਸਿੰਘ ਨਾਲ਼)
7×2=14
14. ਕਹਾਣੀ, ਵਾਰਤਕ ਤੇ ਇਕਾਂਗੀ ਵਿੱਚੋਂ (ਕਿਸੇ ਸੱਤ (any seven) ਪ੍ਰਸ਼ਨਾਂ ਦੇ ਉੱਤਰ 25 ਤੋਂ 30 ਸ਼ਬਦਾਂ ਵਿੱਚ ਦਿਓ) : 7×2=14
-
'ਅੰਗ-ਸੰਗ' ਕਹਾਣੀ ਵਿੱਚ ਅਮਰੀਕ ਸਿੰਘ ਨੂੰ ਆਪਣਾ ਆਪ ਵੀ ਆਪਣੇ ਪਿਓ ਦੀ ਮੌਤ ਦਾ ਇੱਕ ਕਾਰਨ ਲਗਦਾ ਹੈ । ਤੁਹਾਨੂੰ ਉਸ ਦੀ ਇਹ ਗੱਲ ਕਿੰਨੀ 'ਕੁ ਸਹੀ ਲਗਦੀ ਹੈ ? ਆਪਣੇ ਵਿਚਾਰ ਪ੍ਰਗਟ ਕਰੋ ।
Answer: (ਆਪਣੇ ਵਿਚਾਰ ਦੱਸੋ)
-
'ਕੁਲਫ਼ੀ' ਕਹਾਣੀ ਦੇ ਆਧਾਰ 'ਤੇ ਆਪਣੇ ਵਿਚਾਰ ਪ੍ਰਗਟਾਓ ਕਿ ਲੇਖਕ ਇਸ ਕਹਾਣੀ ਰਾਹੀਂ ਕੀ ਸੰਦੇਸ਼ ਦੇਣਾ ਚਾਹੁੰਦਾ ਹੈ ?
Answer: (ਆਪਣੇ ਵਿਚਾਰ ਦੱਸੋ)
-
ਤੁਹਾਡੇ ਵਿਚਾਰ ਅਨੁਸਾਰ 'ਧਰਤੀ ਹੇਠਲਾ ਬਲ਼ਦ' ਕਹਾਣੀ ਦਾ ਸਿਰਲੇਖ ਕਿੰਨਾ 'ਕੁ ਢੁਕਵਾਂ ਹੈ ?
Answer: (ਆਪਣੇ ਵਿਚਾਰ ਦੱਸੋ)
-
'ਦੂਜਾ ਵਿਆਹ' ਇਕਾਂਗੀ ਵਿੱਚ ਬਲਵੰਤ ਸਿੰਘ ਵੱਲੋਂ ਦੂਜਾ ਵਿਆਹ ਕਰਵਾਉਣ ਦੀ ਖ਼ਬਰ ਸੁਣ ਕੇ ਮਨਜੀਤ ਆਪਣੀ ਸੱਸ ਨੂੰ ਕਿਵੇਂ ਹੌਸਲਾ ਦਿੰਦੀ ਹੈ ?
Answer: (ਆਪਣੇ ਵਿਚਾਰ ਦੱਸੋ)
-
'ਜ਼ਫ਼ਰਨਾਮਾ' ਇਕਾਂਗੀ ਦੇ ਕਿਸੇ ਇੱਕ ਪਾਤਰ ਬਾਰੇ ਆਪਣੇ ਸ਼ਬਦਾਂ ਵਿੱਚ ਲਿਖੋ ।
Answer: (ਆਪਣੇ ਵਿਚਾਰ ਦੱਸੋ)