ਪਹਿਲੀ ਜਮਾਤ ਤੋਂ ਚੌਥੀ ਜਮਾਤ ਦੇ ਚੱਲ ਰਹੇ ਮੁਲਾਂਕਣ ਬਾਰੇ ਪਹਿਲਾਂ ਹਜਾਰਾਂ ਰੁਪਏ ਖਰਚ ਕਰਕੇ ਤਿਆਰ ਹੋਏ ਪੇਪਰਾਂ ਨਾਲ ਚੱਲ ਰਹੀ ਪ੍ਰੀਖਿਆਂ ਦੀ ਜਗ੍ਹਾ ਨਵੇਂ ਪੇਪਰ ਤਿਆਰ ਕਰਨ ਬਾਰੇ ਡਾਇਰੈਕਟਰ ਦਫਤਰ ਐਸਸੀਈਆਰਟੀ ਦੇ ਨਵੇਂ ਹੁਕਮਾਂ ਦੀ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਸਖਤ ਨਿੰਦਾ - ਪੰਨੂ , ਲਾਹੌਰੀਆ

 ਪਹਿਲੀ ਜਮਾਤ ਤੋਂ ਚੌਥੀ ਜਮਾਤ ਦੇ ਚੱਲ ਰਹੇ ਮੁਲਾਂਕਣ ਬਾਰੇ ਪਹਿਲਾਂ ਹਜਾਰਾਂ ਰੁਪਏ ਖਰਚ ਕਰਕੇ ਤਿਆਰ ਹੋਏ ਪੇਪਰਾਂ ਨਾਲ ਚੱਲ ਰਹੀ ਪ੍ਰੀਖਿਆਂ ਦੀ ਜਗ੍ਹਾ ਨਵੇਂ ਪੇਪਰ ਤਿਆਰ ਕਰਨ ਬਾਰੇ ਡਾਇਰੈਕਟਰ ਦਫਤਰ ਐਸਸੀਈਆਰਟੀ ਦੇ ਨਵੇਂ ਹੁਕਮਾਂ ਦੀ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਸਖਤ ਨਿੰਦਾ - ਪੰਨੂ , ਲਾਹੌਰੀਆ


       ਐਲੀਮੈਂਟਰੀ ਟੀਚਰ ਯੂਨੀਅਨ (ਰਜਿ) ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਔ ਨੇ ਦੱਸਿਆ ਕਿ ਵਿਭਾਗ ਆਪਣੇ ਆਦੇਸ਼ ਤੁਰੰਤ ਵਾਪਿਸ ਲਵੇ -ਈ ਟੀ ਯੂ ਪੰਜਾਬ (ਰਜਿ) 

ਸਕੂਲ ਮੁੱਖੀਆਂ ਵੱਕੋ ਹਜਾਰਾਂ ਰੁਪਏ ਖਰਚ ਕੇ ਤਿਆਰ ਕਰਾਏ ਪਹਿਲੇ ਪ੍ਰਿਟਾਂ ਲਈ ਜਿਮੇਵਾਰ ਕੌਣ ਨਵੇ ਪੇਪਰਾਂ ਲਈ ਸਮਾਂ ਤੇ ਪੈਸਾ ਕਿਥੋ ਆਵੇਗਾ । ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਨੇ ਪਹਿਲੀ ਜਮਾਤ ਤੋ ਚੌਥੀ ਜਮਾਤ ਦੇ 21 ਮਾਰਚ ਤੱਕ ਚੱਲਣ ਵਾਲੇ ਮੁਲਾਂਕਣ ਬਾਰੇ ਡਾਇਰੈਕਟਰ ਦਫਤਰ ਐਸ ਸੀ ਈ ਆਰ ਟੀ ਦੇ ਨਵੇ ਹੁਕਮਾਂ ਤਹਿਤ ਪਹਿਲਾਂ ਹਜਾਰਾਂ ਰੁਪਏ ਖਰਚ ਕਰਕੇ ਅਧਿਆਪਕ ਵਰਗ ਵੱਲੋ ਤਿਆਰ ਕਰਾਏ ਪੇਪਰਾਂ ਦੀ ਜਗਾ ਚੱਲਦੇ ਪੇਪਰਾਂ ਚ ਹੁਣ ਨਵੇ ਪੇਪਰ ਸੈਟ ਕਰਕੇ ਪੇਪਰ ਲੈਣ ਦੀ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਸਖਤ ਨਿੰਦਾ ਕਰਦਿਆ ਕਿਹਾ ਕਿ ਦਫਤਰ ਅਤੇ ਅਧਿਕਾਰੀਆਂ ਦੀਆਂ ਅਣਗਿਹਲੀਆ ਕਰਕੇ ਅਤੇ ਆਪਣੀ ਗਲਤੀਆ ਨੂੰ ਛੁਪਾਉਣ ਲਈ ਅਧਿਆਪਕ ਵਰਗ ਨੂੰ ਅੱਜ ਨਵੇ ਹੁਕਮ ਭੇਜ ਕੇ ਪੰਜਾਬ ਭਰ ਦੇ ਅਧਿਆਪਕ ਵਰਗ ਲਗਾਤਾਰ ਨਿਰਾਸ਼ ਹੋ ਰਿਹਾ ਹੈ , ਨਿੱਤ ਨਵੇ ਫੁਰਮਾਨਾ ਨੇ ਅਧਿਆਪਕ ਵਰਗ ਨੂੰ ਵੱਡੀ ਮਾਨਸਿਕ ਪੀੜਾ ਦਿਤੀ ਹੋਈ ਹੈ । ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ ਦੇ ਆਗੂਆ ਨੇ ਰੋਸ ਜਾਹਰ ਕਰਦਿਆ ਕਿਹਾ ਕਿ ਡਾਰਿਰੈਕਟਰ ਐਸ ਸੀ ਈ ਆਰ ਟੀ ਦਫਤਰ ਵੱਲੋ ਪਹਿਲਾਂ ਭੇਜੇ ਗਏ ਸਾਰੇ ਪੇਪਰ ਜਦੋ ਕਿ ਅਧਿਆਪਕਾਂ ਵੱਲੋ ਹਜਾਰਾਂ ਰੁਪਏ ਖਰਚ ਕੇ ਤਿਆਰ ਕਰਾਕੇ ਪ੍ਰੀਖਿਆ ਲਈ ਜਾ ਰਹੀ ਹੈ ਤਾਂ ਹੁਣ ਨਵੇ ਫੁਰਮਾਨ ਜਾਰੀ ਕਰਕੇ ਨਵੇ ਪੇਪਰ ਸਕੂਲ ਪੱਧਰ ਤੇ ਤਿਆਰ ਕਰਨ ਲਈ ਕਿਹੜਾ ਸਮਾ ਹੈ ਅਤੇ ਪਹਿਲੇ ਖਰਚ ਕੀਤੇ ਪੈਸਿਆ ਦਾ ਜਿਮੇਵਾਰ ਕੌਣ ਹੈ । ਯੂਨੀਅਨ ਆਗੂਆਂ ਨੇ ਕਿਹਾ ਕਿ ਅਧਿਆਪਕ ਵਰਗ ਪਹਿਲਾਂ ਹੀ ਪਾਰਦਰਸ਼ਤਾ ਨੂੰ ਧਿਆਨ ਚ ਰੱਖਕੇ ਪੇਪਰ ਤਨਦੇਹੀ ਨਾਲ ਲੈ ਰਿਹਾ ਹੈ ਤਾਂ ਜਦੋ ਕਿ ਇਸ ਮਹੀਨੇ ਪੇਪਰਾ ਦੇ ਨਾਲ ਨਾਲ ਸਕੂਲ ਗ੍ਰਾਂਟਾਂ ਖਰਚ ਕਰਨ ਤੇ ਹੋਰ ਕਈ ਤਰਾਂ ਦੇ ਕੰਮਾਂ ਲਈ ਬਹੁਤ ਮਾਨਸਿਕ ਦਬਾਅ ਹੇਠ ਕੰਮ ਕਰ ਰਿਹਾ ਹੈ ਤਾਂ 21 ਮਾਰਚ ਤੱਕ ਚੱਲਣ ਵਾਲੇ ਇਹ ਪਹਿਲੀ ਤੋ ਚੌਥੀ ਜਮਾਤ ਤੱਕ ਦੇ ਪੇਪਰਾਂ ਵਿੱਚ ਇਹ ਨਵੇ ਹੁਕਮ ਤਰਕਸੰਗਤ ਨਹੀ ਹਨ। ਕੀ ਪੀ ਸੀ ਐਸ ਅਧਿਕਾਰੀ ਸਿੱਖਿਆ ਤੇ ਬੱਚਿਆਂ ਨਾਲ ਇਨਸਾਫ਼ ਕਰ ਸਕਣਗੇ ?

ਅਜਿਹੇ ਫੁਰਮਾਨਾ ਨੂੰ ਵਿਭਾਗ ਤੁਰੰਤ ਵਾਪਿਸ ਲਵੇ ਤਾਂ ਜੋ ਪ੍ਰੀਖਿਆਵਾ ਪਹਿਲਾਂ ਹਜਾਰਾਂ ਰੁਪਏ ੜਕਰਚ ਕਰਕੇ ਤਿਆਰ ਹੋਏ ਪੇਪਰ ਨਿਰਵਿਘਨ ਚੱਲ ਸਕਣ ਤੇ ਜੇਕਰ ਵਿਭਾਗ ਆਪਣੀ ਗਲਤੀ ਛੁਪਾਉਣਾ ਚਾਹੁੰਦਾ ਹੈ ਤਾਂ ਕੱਲ ਤੋ ਵਿਭਾਗ ਛਪੇ ਪੇਪਰ ਆਪ ਸਕੂਲਾਂ ਚ ਭੇਜ ਦੇਵੇ ਤਾਂ ਹੀ ਨਵੇ ਪੇਪਰਾ ਨਾਲ ਪ੍ਰੀਖਿਆ ਲੈਣੀ ਸੰਭਵ ਹੋ ਸਕਦੀ ਹੈ । ਯੂਨੀਅਨ ਆਗੂਆ ਨੇ ਕਿਹਾ ਕਿ ਸਟੇਟ ਵੱਲੋ ਪੂਰਨ ਜਿਮੇਵਾਰੀ ਦਾ ਖਿਆਲ ਰੱਖ ਕੇ ਇਦਾਂ ਦੇ ਨਿੱਤ ਫੁਰਮਾਨਾ ਤੋ ਗੁਰੇਜ ਕਰਨਾ ਚਾਹੀਦਾ ਹੈ । 

ਯੂਨੀਅਨ ਆਗੂਆ ਨੇ ਕਿਹਾ ਕਿ ਅਧਿਆਪਕ ਵਰਗ ਅਜਿਹੇ ਕੱਮਾਂ ਤੋ ਅੱਕ ਥੱਕ ਚੁੱਕੇ ਹਨ । ਵਿਭਾਗ ਆਪਣੇ ਆਦੇਸ਼ ਵਾਪਿਸ ਲਵੇ ਤੇ ਪ੍ਰੀਖਿਆ ਨਿਰਵਿਘਨ ਚੱਲਣ ਦੇਵੇ l ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ ,ਨਰੇਸ਼ ਪਨਿਆੜ ਬੀ ਕੇ ਮਹਿਮੀ ਲਖਵਿੰਦਰ ਸਿੰਘ ਸੇਖੋਂ ਹਰਜਿੰਦਰ ਹਾਂਡਾ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਨੀਰਜ ਅਗਰਵਾਲ ਗੁਰਿੰਦਰ ਸਿੰਘ ਘੁਕੇਵਾਲੀ ਸਰਬਜੀਤ ਸਿੰਘ ਖਡੂਰ ਸਾਹਿਬ ਸੋਹਣ ਸਿੰਘ ਮੋਗਾ ਦਲਜੀਤ ਸਿੰਘ ਲਹੌਰੀਆ ਅਮ੍ਰਿਤਪਾਲ ਸਿੰਘ ਸੇਖੋਂ ਨਿਰਭੈ ਸਿੰਘ ਮਾਲੋਵਾਲ ਅਸ਼ੋਕ ਕੁਮਾਰ ਸਰਾਰੀ ਤਰਸੇਮ ਲਾਲ ਜਲੰਧਰ ਜਤਿੰਦਰਪਾਲ ਸਿੰਘ ਰੰਧਾਵਾ ਹਰਜਿੰਦਰ ਸਿੰਘ ਚੌਹਾਨ ਸਤਬੀਰ ਸਿਂਘ ਬੋਪਾਰਾਏ ਰਵੀ ਵਾਹੀ ਮਲਕੀਤ ਸਿੰਘ ਕਾਹਨੂੰਵਾਨ ਦਿਲਬਾਗ ਸਿੰਘ ਬੌਡੇ ਪਰਮਜੀਤ ਸਿੰਘ ਬੁੱਢੀਵਿੰਡ ਪ੍ਰਭਜੋਤ ਸਿੰਘ ਦੁਲਾਨੰਗਲ ਜਗਨੰਦਨ ਸਿੰਘ ਫਾਜਿਲਕਾ ਮਨੋਜ ਘਈ ਰਣਜੀਤ ਸਿੰਘ ਮੱਲ੍ਹਾ ਸੁਖਦੇਵ ਸਿੰਘ ਬੈਨੀਪਾਲ ਅਵਤਾਰ ਸਿੰਘ ਮਾਨ ਤੇ ਹੋਰ ਆਗੂ ਐਲੀਮੈਟਰੀ ਟੀਚਰਜ ਯੂਨੀਅਨ ਈ ਟੀ ਯੂ ਪੰਜਾਬ (ਰਜਿ) ।

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends