ਅਧਿਆਪਕਾਂ ਦਾ ਸਹੀ ਡਾਟਾ ਵਿਭਾਗ ਵੱਲੋਂ ਕੀਤਾ ਮਿਸ-ਮੈਚ, ਪੰਜਾਬ ਭਰ ਦੇ ਅਧਿਆਪਕਾਂ ਵੱਲੋਂ ਦਿੱਤੀ ਸੰਘਰਸ਼ ਦੀ ਧਮਕੀ

 ਸਿੱਖਿਆ ਵਿਭਾਗ ਦੀਆਂ ਆਨ ਲਾਈਨ ਬਦਲੀਆਂ ਦੇ ਸਿਸਟਮ ਦਾ ਨਿਕਲਿਆ ਜਲੂਸ 


ਅਧਿਆਪਕਾਂ ਦਾ ਸਹੀ ਡਾਟਾ ਵਿਭਾਗ ਵੱਲੋਂ ਕੀਤਾ ਮਿਸ-ਮੈਚ, ਪੰਜਾਬ ਭਰ ਦੇ ਅਧਿਆਪਕਾਂ ਵੱਲੋਂ ਦਿੱਤੀ ਸੰਘਰਸ਼ ਦੀ ਧਮਕੀ 






ਬੀਪੀਈਓ ਵੀ ਕਰ ਰਿਹਾ ਡਾਟਾ ਵੈਰੀਫਾਈ ਤੇ ਪੋਰਟਲ ਦੇ ਰਿਹਾ ਆਯੋਗ- ਰਾਜੇਸ਼ ਬੁਢਲਾਡਾ 


ਪਟਿਆਲਾ, 24 ਜੂਨ (ਪੱਤਰ ਪ੍ਰੇਰਕ)ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਆਨਲਾਈਨ  ਬਦਲੀਆਂ ਕਰਨ ਦੇ ਜਿੱਥੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਕਈ ਵਾਰ ਇਹ ਆਨਲਾਈਨ ਸਿਸਟਮ ਉੱਚ ਅਧਿਕਾਰੀਆਂ ਦੀ ਲਾਪਰਵਾਹੀ ਸਦਕਾ ਮੁਲਾਜ਼ਮਾਂ ਲਈ ਵੱਡੀ ਸਿਰਦਰਦੀ ਬਣ ਜਾਂਦਾ ਹੈ। ਜਾਣਕਾਰੀ ਦਿੰਦਿਆਂ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਸ਼ਪਾਲ ਸਿੰਘ ਵੜੈਚ ਅਤੇ ਸੂਬਾ ਸਰਪ੍ਰਸਤ ਰਣਜੀਤ ਸਿੰਘ ਬਾਠ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਆਨਲਾਈਨ ਬਦਲੀਆਂ ਕਰਨ ਤਹਿਤ ਰਾਜ ਦੇ ਅਧਿਆਪਕਾਂ ਤੋਂ ਆਨਲਾਈਨ ਡਾਟਾ ਭਰਨ ਦੀ ਮੰਗ ਕੀਤੀ ਗਈ ਸੀ, ਪਰ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਵੱਡੀ ਲਾਪਰਵਾਹੀ ਵਰਤਦਿਆਂ ਪੰਚਾਇਤੀ ਰਾਜ ਤੋਂ ਸਿੱਖਿਆ ਵਿਭਾਗ ਵਿੱਚ ਆਏ ਅਧਿਆਪਕਾਂ ਦੀ ਨਿਯੁਕਤੀ ਮਿਤੀ ਹੀ ਬਦਲ ਕੇ ਇਨ੍ਹਾਂ ਅਧਿਆਪਕਾਂ ਵੱਲੋਂ ਭਰਿਆ ਡਾਟਾ ਮਿਸਮੈਚ ਕਰਕੇ ਬਦਲੀ ਲਈ ਆਯੋਗ ਕਰਾਰ ਦੇ ਦਿੱਤਾ। ਜੰਥੇਬੰਦੀ ਦੇ ਸੂਬਾ ਜਨਰਲ ਸਕੱਤਰ ਹਰਜੀਤ ਸਿੰਘ ਸੈਣੀ ਤੇ ਸਕੱਤਰ ਜਨਰਲ ਬੂਟਾ ਸਿੰਘ ਮੋਗਾ ਨੇ ਦੱਸਿਆ ਕਿ ਸਰਕਾਰ ਅਧਿਆਪਕਾਂ ਦੇ ਹਿੱਤਾਂ ਨਾਲ ਖਿਲਵਾੜ ਕਰ ਰਹੀ ਹੈ। ਜੰਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਵਰਨਜੀਤ ਸਿੰਘ ਭਗਤਾ, ਬਲਰਾਜ ਸਿੰਘ ਘਲੋਟੀ ਤੇ ਉਕਾਂਰ ਸਿੰਘ ਗੁਰਦਾਸਪੁਰ ਨੇ ਦੱਸਿਆ ਕਿ ਸਰਕਾਰ ਜ਼ਿਲ੍ਹਾ ਪ੍ਰੀਸ਼ਦ ਤੋਂ ਆਏ ਅਧਿਆਪਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਦੀ ਜੰਥੇਬੰਦੀ ਸੂਬਾ ਪ੍ਰਧਾਨ ਰਛਪਾਲ ਸਿੰਘ ਵੜੈਚ ਦੀ ਅਗਵਾਈ ਹੇਠ ਹੈੱਡ ਆਫਿਸ ਮੁਹਾਲੀ ਵਿਖੇ ਜਾ ਕੇ ਆਈ ਹੈ ਉੱਥੇ ਹਾਜ਼ਰ ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰ ਨੇ ਪੰਚਾਇਤੀ ਰਾਜ ਤੋਂ ਸਿੱਖਿਆ ਵਿਭਾਗ ਵਿੱਚ ਆਏ ਅਧਿਆਪਕਾਂ ਦੀ ਨਿਯੁਕਤੀ ਮਿਤੀ 01.07.2006 ਤੋਂ ਬਦਲ ਕੇ 07.10.2014 ਕਰ ਦਿੱਤੀ ਹੈ। ਅੱਜ ਇੱਥੇ ਸੂਬਾ ਪੱਧਰੀ ਪ੍ਰੈੱਸ ਨੋਟ ਜਾਰੀ ਕਰਦਿਆਂ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਅਧਿਆਪਕਾਂ ਨੇ ਆਪਣੀ ਨਿਯੁਕਤੀ ਮਿਤੀ ਅਤੇ ਵਿਭਾਗ ਵਿੱਚ ਆਉਣ ਦੀ ਮਿਤੀ ਬਿਲਕੁੱਲ ਠੀਕ ਭਰੀ ਹੈ। ਜਿਸ ਨੂੰ ਸਾਰੇ ਪੰਜਾਬ ਦੇ ਸਬੰਧਿਤ ਬੀਪੀਈਓ ਨੇ ਚੰਗੀ ਤਰ੍ਹਾਂ ਚੈੱਕ ਕਰ ਕੇ ਵੈਰੀਫਾਈ ਵੀ ਕੀਤਾ ਹੈ, ਪ੍ਰੰਤੂ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਜਾਣ ਬੁੱਝ ਕੇ ਅਧਿਆਪਕਾਂ ਦੀ ਨਿਯੁਕਤੀ ਮਿਤੀ ਨਾਲ ਛੇੜਖਾਨੀ ਕਰ ਕੇ ਕਾਨੂੰਨ ਆਪਣੇ ਹੱਥ ਵਿੱਚ ਲੈ ਰਹੇ ਹਨ, ਜਿਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਕੇ ਮਿਚ-ਮੈਚ ਡਾਟਾ ਕੀਤੇ ਅਧਿਆਪਕਾਂ ਤੋਂ ਦੁਬਾਰਾ ਸਟੇਸ਼ਨ ਚੁਆਇਸ ਲਈ ਜਾਵੇ। ਅੱਜ ਜੰਥੇਬੰਦੀ ਨੇ ਆਪਣੀ ਸੂਬਾ ਪੱਧਰੀ ਵਿਸ਼ੇਸ਼ ਜ਼ੂਮ ਮੀਟਿੰਗ ਕਰਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਇਸ ਗਲਤੀ ਨੂੰ ਤੁਰੰਤ ਸੁਧਾਰੇ, ਨਹੀਂ ਤਾਂ ਅਸੀਂ ਪੰਜਾਬ ਅੰਦਰ ਸੰਘਰਸ਼ ਦੀ ਉਹ ਲਹਿਰ ਖੜ੍ਹੀ ਕਰਾਂਗੇ, ਜੋ ਕਿਸੇ ਸੋਚਿਆਂ ਵੀ ਨਹੀਂ ਹੋਣਾ। ਅੱਜ ਦੀ ਸਟੇਟ ਮੀਟਿੰਗ ਦੌਰਾਨ ਉਕਤ ਆਗੂਆਂ ਤੋਂ ਇਲਾਵਾ ਜੰਥੇਬੰਦੀ ਦੇ ਸੂਬਾ ਪੱਧਰੀ ਆਗੂ ਸੰਪੂਰਨ ਵਿਰਕ ਫਿਰੋਜ਼ਪੁਰ, ਕੁਲਦੀਪ ਸੱਭਰਵਾਲ ਫਾਜ਼ਿਲਕਾ, ਸ਼ਿਵਰਾਜ ਸਿੰਘ ਜਲੰਧਰ, ਗੁਰਪ੍ਰੀਤ ਬਰਾੜ ਮੁਕਤਸਰ, ਸ਼ਿਵ ਰਾਣਾ ਮੁਹਾਲੀ, ਗੁਰਿੰਦਰ ਗੁਰਮ ਫਤਿਹਗੜ੍ਹ ਸਾਹਿਬ, ਸਾਹਿਬ ਰਾਜਾ ਫਾਜ਼ਿਲਕਾ, ਸਿਮਰਜੀਤ ਫਾਜ਼ਿਲਕਾ, ਅਨੂਪ ਸ਼ਰਮਾਂ ਪਟਿਆਲਾ, ਜਗਰੂਪ ਸਿੰਘ ਫਿਰੋਜ਼ਪੁਰ, ਮੇਜਰ ਸਿੰਘ ਪਟਿਆਲਾ, ਕੇਵਲ ਸਿੰਘ ਜਲੰਧਰ ਆਦਿ ਹਾਜ਼ਰ ਸਨ।

ਉੱਧਰ ਸੂਬਾ ਆਗੂ ਜਸਵਿੰਦਰ ਬਰਗਾੜੀ ਫਰੀਦਕੋਟ, ਕੁਲਵਿੰਦਰ ਸਿੰਘ ਜਹਾਂਗੀਰ ਸੰਗਰੂਰ, ਵਿਪਨ ਲੋਟਾ ਫਿਰੋਜ਼ਪੁਰ, ਸਿਰੀ ਰਾਮ ਚੌਧਰੀ ਨਵਾਂਸ਼ਹਿਰ, ਜਗਤਾਰ ਸਿੰਘ ਮਨੈਲਾ ਫਤਿਹਗੜ੍ਹ ਸਾਹਿਬ, ਸੋਮਨਾਥ ਹੁਸ਼ਿਆਰਪੁਰ, ਬਲਵੀਰ ਸਿੰਘ ਮੁਹਾਲੀ, ਚਰਨਜੀਤ ਸਿੰਘ ਵਿਛੋਆ ਅੰਮ੍ਰਿਤਸਰ, ਕੀਰਤਨ ਸਿੰਘ ਬਰਨਾਲਾ, ਪਰਮਜੀਤ ਸਿੰਘ ਮਾਨ ਲੁਧਿਆਣਾ, ਗੁਰਜੀਤ ਸਿੰਘ ਘਨੌਰ ਸੰਗਰੂਰ, ਗੁਰਜੀਤ ਸਿੰਘ ਜੱਸੀ ਬਠਿੰਡਾ, ਕਰਮਜੀਤ ਸਿੰਘ ਬੈਂਸ ਰੋਪੜ, ਮਨਮੀਤ ਰਾਏ ਮੋਗਾ, ਧਰਿੰਦਰ ਬੱਧਣ ਨਵਾਂਸ਼ਹਿਰ, ਗੁਰਜੀਤ ਸੋਢੀ ਫਿਰੋਜ਼ਪੁਰ, ਖੁਸ਼ਵਿੰਦਰ ਸਿੰਘ ਮਾਨਸਾ, ਅਰਸ਼ਵੀਰ ਸਿੰਘ ਹੁਸ਼ਿਆਰਪੁਰ, ਵਰਿੰਦਰ ਅਮਰ ਫਰੀਦਕੋਟ, ਹਰਿੰਦਰ ਸਿੰਘ ਪੱਲਾ ਅੰਮ੍ਰਿਤਸਰ, ਨਵਰੂਪ ਸਿੰਘ ਤਰਨਤਾਰਨ, ਸਤਨਾਮ ਸਿੰਘ ਗੁਰਦਾਸਪੁਰ, ਗੁਰਮੇਜ ਸਿੰਘ ਕਪੂਰਥਲਾ, ਦਲਜੀਤ ਸਿੰਘ ਸੈਣੀ ਕਪੂਰਥਲਾ, ਬੂਟਾ ਸਿੰਘ ਬਰਨਾਲਾ ਆਦਿ ਨੇ ਸਰਕਾਰ ਨੂੰ ਧਮਕੀ ਦਿੱਤੀ ਕਿ ਉਹ ਤੁਰੰਤ ਹੀ ਇਸ ਦਾ ਗੰਭੀਰ ਨੋਟਿਸ ਲਵੇ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends