Tuesday, 21 June 2022

BIG BREAKING: ਡੰਮੀ ਦਾਖਲਿਆਂ ਨੂੰ ਰੋਕਣ ਲਈ , ਸਿੱਖਿਆ ਵਿਭਾਗ ਦਾ ਵੱਡਾ ਫੈਸਲਾ

ਚੰਡੀਗੜ੍ਹ 20 ਜੂਨ ਸਿੱਖਿਆ ਬੋਰਡ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ  ਸੰਸਥਾਵਾਂ ਦਾਖਲੇ ਖਤਮ ਹੋਣ ਦੀ ਅੰਤਿਮ ਮਿਤੀ ਤੋਂ ਬਾਦ ਵੀ ਆਪਣੇ ਵਿਦਿਆਰਥੀਆਂ ਦੇ ਦਾਖਲੇ ਕਰਦੀਆਂ ਰਹਿੰਦੀਆਂ ਹਨ, ਜਿਸ ਨਾਲ ਡੰਮੀ ਦਾਖਲੇ ਕਰਨ ਦਾ ਖਦਸਾ ਬਣਿਆ ਰਹਿੰਦਾ ਹੈ। ਦਫਤਰ ਵੱਲੋਂ ਇਸ ਦਾ ਗੰਭੀਰ ਨੋਟਿਸ ਲੈਂਦੇ ਹੋਏ ਸੰਸਥਾਵਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਦਾਖਲਾ ਮਿਤੀਆਂ ਖਤਮ ਹੋਣ ਤੋਂ ਇੱਕ ਹਫਤੇ ਦੇ ਅੰਦਰ-ਅੰਦਰ ਦਾਖਲਾ ਖਾਰਜ ਰਜਿਸਟਰ ਨੂੰ ਸਬੰਧਤ ਜ਼ਿਲ੍ਹਾ ਮੈਨੇਜਰ ਤੋਂ ਤਸਦੀਕ ਕਰਵਾਉਣਾ ਯਕੀਨੀ ਬਣਾਇਆ ਜਾਵੇ। 

 ਸਮੂਹ ਜਿਲ੍ਹਾ ਮੈਨੇਜਰ, ਖੇਤਰੀ ਦਫਤਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੇ-ਆਪਣੇ ਜਿਲ੍ਹੇ ਨਾਲ ਸਬੰਧਤ ਸੰਸਥਾਵਾਂ ਦੇ ਦਾਖਲਾ ਖਾਰਜ ਰਜਿਸਟਰਾਂ ਨੂੰ ਦਾਖਲਾ ਖਤਮ ਹੋਣ ਦੀ ਅੰਤਿਮ ਮਿਤੀ ਤੋਂ ਇੱਕ ਹਫਤੇ ਦੇ ਅੰਦਰ-ਅੰਦਰ ਪ੍ਰਤੀ ਹਸਤਾਖਰ ਕਰਨ ਉਪਰੰਤ, ਅਪਡੇਸ਼ਨ ਰਿਪੋਰਟ ਹਫਤੇ ਦੇ ਅੰਦਰ-ਅੰਦਰ ਬੋਰਡ ਦੇ ਸੀਨੀਅਰ ਮੈਨੇਜਰ ਨੂੰ ਭੇਜਣੀ ਯਕੀਨੀ ਬਣਾਈ ਜਾਵੇ ਤਾਂ ਜੋ ਸੀਨੀਅਰ ਮੈਨੇਜਰ ਵੱਲੋਂ ਇਸ ਦੀ ਰਿਪੋਰਟ ਚੇਅਰਮੈਨ ਜੀ ਨੂੰ ਪੇਸ਼ ਕੀਤੀ ਜਾ ਸਕੇ। ਪਾਓ ਹਰੇਕ ਅਪਡੇਟ ਟੈਲੀਗਰਾਮ ਚੈਨਲ ਤੇ ਜੁਆਈਨ  ਕਰਨ ਲਈ ਲਿੰਕ , ਕਲਿੱਕ ਕਰੋRECENT UPDATES

Today's Highlight