ਪੰਜਾਬ ‘ਚ ਮੁਲਾਜ਼ਮਾਂ ਲਈ ਹੋਵੇਗੀ ਪੁਰਾਣੀ ਪੈਨਸ਼ਨ ਸਕੀਮ ਬਹਾਲੀ,17 ਦਾ ਝੰਡਾ ਮਾਰਚ ਮੁਲਤਵੀ
ਵਿੱਤ ਮੰਤਰੀ ਹਰਪਾਲ ਚੀਮਾ ਨਾਲ ਅਹਿਮ ਮੀਟਿੰਗ
CHANDIGARH , 9 JUNE 2022
ਪੰਜਾਬ ਸਕੱਤਰੇਤ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਯੂਨੀਅਨ ਤੇ ਸੂਬਾਈ ਵਫ਼ਦ ਸੁਖਜੀਤ ਸਿੰਘ ਸੂਬਾ ਪ੍ਰਧਾਨ, ਰਣਬੀਰ ਸਿੰਘ ਢੰਡੇ ਜਨਰਲ ਸਕੱਤਰ, ਹਰਵੀਰ ਢੀਡਸਾ ਸੀਨੀਅਰ ਮੀਤ ਪ੍ਰਧਾਨ, ਪ੍ਰਭਜੋਤ ਸਿੰਘ ਮੀਤ ਪ੍ਰਧਾਨ, ਪਰਮਿੰਦਰ ਸਿੰਘ, ਦੀਦਾਰ ਸਿੰਘ ਜ਼ਿਲ੍ਹਾ ਪ੍ਰਧਾਨ ਸੰਗਰੂਰ, ਧਰਮਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਮਾਨਸਾ, ਅਮਨਿੰਦਰ ਸਿੰਘ ਸਹਾਇਕ ਪ੍ਰੈਸ ਸਕੱਤਰ, ਸੰਜੀਵ ਕੁਮਾਰ ਰੋਪੜ ਦੀ ਮੀਟਿੰਗ ਬਹੁਤ ਸੁਖਾਵੇ ਮਾਹੌਲ ਵਿੱਚ ਹੋਈ।
ਵਿੱਤ ਮੰਤਰੀ ਨੂੰ ਉਨ੍ਹਾਂ ਵੱਲੋਂ ਪਟਿਆਲ਼ਾ ਰੈਲੀ ਵਿੱਚ ਕੀਤੇ ਗਏ ਵਾਅਦੇ ਨੂੰ ਯਾਦ ਕਰਵਾਇਆ ਗਿਆ। ਜਿਸ ਉਪਰੰਤ ਵਿੱਤ ਮੰਤਰੀ ਨੇ ਕਿਹਾ ਕਿ ਉਹ ਜਲਦ ਹੀ ਰਾਜਸਥਾਨ ਤੇ ਛੱਤੀਸਗੜ੍ਹ ਸਰਕਾਰ ਦੇ ਪੁਰਾਣੀ ਪੈਨਸ਼ਨ ਸਕੀਮ ਸੰਬੰਧੀ ਲਏ ਗਏ ਫੈਸਲੇ ਦੀ ਕਾਪੀ ਸਰਕਾਰੀ ਤੋਰ ਤੇ ਮੰਗਵਾ ਰਹੇ ਹਨ। ਜਥੇਬੰਦੀ ਵੱਲੋਂ ਆਪਣੇ ਤੋਰ ਤੇ ਉਕਤ ਕਾਪੀਆਂ ਅਤੇ ਦਿੱਲੀ ਵਿਧਾਨ ਸਭਾ ਦਾ ਮਤਾ ਦਿੱਤਾ ਗਿਆ।
- PSEB TERM 2 RESULT : PSEB TERM 2 RESULT DOWNLOAD HERE
- PSEB SCHOOL PRINCIPAL RECRUITMENT 2022: ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਸਬੰਧੀ ਨਵੀਂ ਅਪਡੇਟ
ਪੁਰਾਣੀ ਪੈਨਸ਼ਨ ਸਕੀਮ ਦੇ ਲਾਭਾਂ ਤੇ ਨਵੀਂ ਪੈਨਸ਼ਨ ਸਕੀਮ ਦੇ ਨੁਕਸਾਨ ਬਾਰੇ ਵਿੱਤ ਮੰਤਰੀ ਤੇ ਅਧਿਕਾਰੀਆਂ ਨਾਲ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਵਿੱਤ ਮੰਤਰੀ ਵੱਲੋਂ ਯੂਨੀਅਨ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਕੁੱਝ ਸਮਾ ਸਰਕਾਰ ਨੂੰ ਦਿੱਤਾ ਜਾਵੇ ਤਾ ਕਿ ਸਰਕਾਰ ਪੱਧਰ ਤੇ ਜੋ ਵੀ ਕਾਰਵਾਈ ਕੀਤੀ ਜਾਣੀ ਹੈ, ਉਸ ਸੰਬੰਧੀ ਤਿਆਰੀ ਕਰ ਲਈ ਜਾਵੇ।
ਵਿੱਤ ਮੰਤਰੀ/ਅਧਿਕਾਰੀ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਪ੍ਰਤੀ ਹਾਂ-ਪੱਖੀ ਸਨ। ਆਖੀਰ ਵਿੱਚ ਵਿੱਤ ਮੰਤਰੀ ਵੱਲੋਂ ਕਿਹਾ ਗਿਆ ਕਿ ਇਸ ਸੰਬੰਧੀ ਲਗਾਤਾਰ ਮੀਟਿੰਗਾਂ ਯੂਨੀਅਨ ਨਾਲ ਚੱਲਦੀਆਂ ਰਹਿਣਗੀਆਂ। ਹਰ ਸ਼ੰਘਰਸ਼ ਦਾ ਮਕਸਦ ਸਰਕਾਰ ਨਾਲ ਗੱਲ-ਬਾਤ ਰਾਹੀ ਮਸਲੇ ਨੂੰ ਹੱਲ ਕਰਵਾਉਣਾ ਹੁੰਦਾ ਹੈ। ਸਰਕਾਰ ਦੇ ਹਾਂ ਪੱਖੀ ਰਵੱਈਏ ਨੂੰ ਮੁੱਖ ਰੱਖਦੇ ਹੋਏ ਮਿਤੀ 17 ਜੂਨ 2022 ਨੂੰ ਸੰਗਰੂਰ ਵਿਖੇ ਰੱਖਿਆ ਝੰਡਾ/ਵਹੀਕਲ ਮਾਰਚ ਮੁਲਤਵੀ ਕੀਤਾ ਜਾਂਦਾ ਹੈ।