ਆਪਣੀ ਪੋਸਟ ਇਥੇ ਲੱਭੋ

Sunday, 1 May 2022

PSEB SCHOOL TIME: ਮਾਸਟਰ ਕੇਡਰ ਯੂਨੀਅਨ ਵੱਲੋਂ ਸਕੂਲਾਂ ਦਾ ਸਮਾਂ 7 ਵਜੇ ਕਰਨ ਦਾ ਵਿਰੋਧ

ਮਾਸਟਰ ਕੇਡਰ ਯੂਨੀਅਨ ਵੱਲੋਂ ਸਕੂਲਾਂ ਦਾ ਸਮਾਂ 7 ਵਜੇ ਕਰਨ ਦਾ ਵਿਰੋਧ


"ਬਾਰਡਰ ਏਰੀਏ ਵਿੱਚ ਸੇਵਾ ਨਿਭਾ ਰਹੇ ਅਧਿਆਪਕਾਂ ਨੂੰ ਸਕੂਲ ਪਹੁੰਚਣ ਵਿਚ ਆਵੇਗੀ ਭਾਰੀ ਮੁਸ਼ੱਕਤ  "  ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ  ਗੁਰਪ੍ਰੀਤ ਸਿੰਘ ਰਿਆੜ, ਸੂਬਾ ਜਨਰਲ ਸਕੱਤਰ ਬਲਜਿੰਦਰ ਸਿੰਘ ਧਾਲੀਵਾਲ, ਫਾਊਂਡਰ ਮੈਂਬਰ ਵਸ਼ਿੰਗਟਨ ਸਿੰਘ ਸਮੀਰੋਵਾਲ , ਬਲਦੇਵ ਸਿੰਘ ਬੁੱਟਰ ਸਾਬਕਾ ਸੂਬਾ ਪ੍ਰਧਾਨ,ਵਿੱਤ ਸਕੱਤਰ ਰਮਨ ਕੁਮਾਰ ਅਤੇ ਹਰਮਿੰਦਰ ਸਿੰਘ ਉੱਪਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੌਜੂਦਾ ਸਰਕਾਰ ਵੱਲੋਂ  ਅੱਤ ਦੀ ਪੈ ਰਹੀ ਗਰਮੀ ਨੂੰ ਦੇਖਦੇ ਹੋਏ  ਸੂਬੇ ਦੇ ਸਾਰੇ ਸਕੂਲਾਂ ਦਾ ਸਮਾਂ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ  ਸਕੂਲਾਂ  ਦੇ ਸਮੇਂ ਵਿਚ ਤਬਦੀਲੀ ਕਰਦੇ ਹੋਏ   ਸਵੇਰੇ 7.00 ਵਜੇ ਤੋਂ 12.30  ਵਜੇ   ਕੀਤਾ ਗਿਆ ਹੈ ਪਰ ਮਾਸਟਰ ਕੇਡਰ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ  ਬਹੁਤ ਸਾਰੇ ਅਧਿਆਪਕ ਜੋ ਬਾਰਡਰ ਏਰੀਏ ਦੇ ਵਿੱਚ ਲੱਗੇ ਹੋਏ ਹਨ  ਅਤੇ ਕਾਫ਼ੀ ਲੰਮੇ  ਦੂਰੀ ਇਕ ਜ਼ਿਲ੍ਹੇ ਤੋਂ ਦੂਸਰੇ ਜ਼ਿਲ੍ਹੇ ਵਿਚ  ਸਫ਼ਰ   ਤੈਅ ਕਰਕੇ ਆਪਣੇ ਸਕੂਲਾਂ ਵਿੱਚ ਪਹੁੰਚਦੇ ਹਨ  ਉਨ੍ਹਾਂ ਅਧਿਆਪਕਾਂ ਦੇ ਵਿਚ ਇਸ ਪੰਜਾਬ ਸਰਕਾਰ ਦੇ ਸਵੇਰ ਦੇ ਸਮੇਂ 7.00 ਵਜੇ ਸਕੂਲ ਲੱਗਣ ਦੇ  ਫ਼ੈਸਲੇ ਨਾਲ  ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ  ਸਵੇਰ ਦੇ ਸਮੇਂ  ਸੱਤ ਵਜੇ ਉਨ੍ਹਾਂ ਵਾਸਤੇ ਸਕੂਲ ਪਹੁੰਚਣਾ ਤਕਰੀਬਨ ਅਸੰਭਵ ਜਿਹਾ  ਹੋਵੇਗਾ l ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਸੂਬੇ ਦੇ ਸਮੁੱਚੇ ਅਧਿਆਪਕ ਵਰਗ  ਵਿੱਚ ਰੋਸ   ਦੀ ਲਹਿਰ ਪਾਈ ਜਾ ਰਹੀ ਹੈ । 
ਆਗੂਆਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਸਮੇਂ ਵਿੱਚ  ਕਦੇ ਵੀ  ਸਕੂਲਾਂ ਦਾ ਸਮਾਂ ਜਦੋਂ ਵੀ ਤਬਦੀਲ ਕੀਤਾ ਗਿਆ ਹੈ  7.00 ਨਹੀਂ ਕੀਤਾ ਗਿਆ  ਸਕੂਲ ਹਮੇਸ਼ਾ ਅੱਤ ਦੀ ਗਰਮੀ ਪੈਣ ਤੇ ਵੀ 8.00 ਵਜੇ ਤੋਂ  12 .00 ਵਜੇ ਜਾਂ 12.30 ਵਜੇ ਤੱਕ ਖੁੱਲ੍ਹੇ ਰਹੇ ਹਨ ਅਤੇ ਸਕੂਲਾਂ ਵਿਚ ਅੱਠ ਪੀਰੀਅਡ ਜੋ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਵਿੱਚ  ਲੱਗਦੇ ਹਨ ਉਹਨਾਂ ਪੀਰੀਅਡਾਂ ਦਾ ਸਮਾਂ ਘਟਾ ਕੇ   ਚਾਲੀ ਮਿੰਟ ਦੇ ਸਮੇਂ ਤੋਂ ਤੀਹ ਤੀਹ ਮਿੰਟ ਦਾ ਕਰ ਦਿੱਤਾ ਜਾਂਦਾ ਰਿਹਾ ਹੈ   ਪਰ ਮੌਜੂਦਾ ਸਰਕਾਰ ਨੇ  ਪੀਰੀਅਡਾਂ ਦਾ ਸਮਾਂ ਨਾ ਘਟਾਉਂਦੇ ਹੋਏ ਸਵੇਰ ਦੇ ਸਕੂਲ ਲੱਗਣ ਦੇ ਸਮੇਂ   ਵਿਚ ਤਬਦੀਲੀ ਕਰ ਕੇ ਨਾਦਰਸ਼ਾਹੀ ਫਰਮਾਨ ਜਾਰੀ ਕੀਤਾ ਹੈ   ਜਿਸ ਨਾਲ ਛੋਟੇ ਵਿਦਿਆਰਥੀਆਂ ਨੂੰ ਵੀ ਸਵੇਰੇ ਸੱਤ ਵਜੇ ਸਕੂਲ ਆਉਣ ਦੇ ਵਿੱਚ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ , ਕਈ ਵਿਦਿਆਰਥੀ ਤਾਂ ਐਹੋ ਜੇ ਵੀ ਹਨ ਜੋ ਸਵੇਰੇ ਆਪਣੇ ਮਾਤਾ ਪਿਤਾ ਨਾਲ ਕੰਮਕਾਰ ਕਰਵਾ ਕੇ ਹੀ ਸਕੂਲ ਆਉਂਦੇ ਹਨ  ਉਨ੍ਹਾਂ ਵਾਸਤੇ ਵੀ ਸਵੇਰੇ ਸੱਤ ਵਜੇ ਸਕੂਲ ਪਹੁੰਚਣਾ ਬਹੁਤ ਮੁਸ਼ਕਲ ਹੋਵੇਗਾ।  ਮਾਸਟਰ ਕੇਡਰ ਯੂਨੀਅਨ ਦੇ ਆਗੂਆਂ ਵੱਲੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਦਸਵੀਂ ਜਮਾਤ ਦੇ ਚੱਲ ਰਹੇ   ਬੋਰਡ ਦੇ ਇਮਤਿਹਾਨਾਂ ਦਾ ਸਮਾਂ ਵੀ 10.00 ਵਜੇ ਦੀ ਬਜਾਏ 9.00 ਵਜੇ ਕੀਤਾ ਜਾਵੇ l  ਮਾਸਟਰ ਕੇਡਰ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਰਕਾਰ ਨੂੰ ਦੁਬਾਰਾ ਇਸ ਫ਼ੈਸਲੇ ਤੇ ਵਿਚਾਰ ਕਰਨ ਦੀ ਅਪੀਲ ਕੀਤੀ ਜਾਂਦੀ   ਹੈ ।ਇਸ ਸਮੇਂ ਹੋਰਨਾਂ ਤੋਂ ਇਲਾਵਾ  ਹਰਿਮੰਦਰ ਸਿੰਘ ਦੁਰੇਜਾ , ਹਰਬੰਸ ਲਾਲ ਜਲੰਧਰ,   ਜਗਜੀਤ ਸਿੰਘ ਲੁਧਿਆਣਾ,  ਹਰਭਜਨ ਸਿੰਘ ਹੁਸ਼ਿਆਰਪੁਰ , ਕੁਲਵਿੰਦਰ ਸਿੰਘ ਗੁਰਦਾਸਪੁਰ  , ਬਲਜੀਤ ਸਿੰਘ ਦਿਆਲਗਡ਼੍ਹ ,  ਮਨਜਿੰਦਰ ਸਿੰਘ ਤਰਨਤਾਰਨ, ਸੁਖਦੇਵ ਕਾਜਲ ਹੁਸ਼ਿਆਰਪੁਰ   ,ਅਰਜਿੰਦਰ ਸਿੰਘ ਕਲੇਰ ' ਸੁਖਰਾਜ ਸਿੰਘ ਬੁੱਟਰ   ,ਬਲਜਿੰਦਰ ਸਿੰਘ ਸ਼ਾਂਤਪੁਰੀ ਹਰਸੇਵਕ ਸਿੰਘ ਸਾਧੂਵਾਲਾ,  ਧਰਮਜੀਤ ਸਿੰਘ ਲੁਧਿਆਣਾ  ਜਸਪਾਲ ਸਿੰਘ ਬਰਨਾਲਾ  , ਦਲਬੀਰ ਸਿੰਘ ਫ਼ਰੀਦਕੋਟ, ਵਿਨੇ ਕੁਮਾਰ, ਸੰਦੀਪ ਕੁਮਾਰ ਫਗਵਾੜਾ ਆਦਿ  ਅਧਿਆਪਕ ਆਗੂ ਹਾਜ਼ਰ ਸਨ।

PUNJAB EDUCATIONAL IMPORTANT LETTERS 


ISSUED BY LETTER REGARDING LINK FOR DOWNLOADINGDPI  MID DAY MEAL CHARGE : ਮਿੱਡ ਡੇਅ ਮੀਲ ਦੇ ਚਾਰਜ ਸਬੰਧੀ ਪੱਤਰ  DOWNLOAD HERE
DPI  Job profile SLA : ਐਸ ਐਲ ਏ ਦੀਆਂ ਡਿਊਟੀਆਂ ਸਬੰਧੀ ਪੱਤਰ  DOWNLOAD HERE

 
DPI ਹੈਂਡੀਕੈਪਡ ਵਿਦਿਆਰਥੀਆਂ ਤੋਂ ਫੀਸਾਂ ਨਾ ਲੈਣ ਸਬੰਧੀ ਪੱਤਰ

Download here
DPI MID DAY MEAL ਮਿਡ ਡੇ ਮੀਲ ਮੀਨੂੰ ਅਤੇ ਪ੍ਰਤੀ ਵਿਦਿਆਰਥੀ ਅਨਾਜ ਦੀ ਦਰ  
DOWNLOAD HERE
DPI TIME TABLE: PERIOD DISTRIBUTION LETTER
DOWNLOAD HERE
PUNJAB GOVT FEES AND FUNDS COLLECTED FROM STUDENTS 
DOWNLOAD HERE
PSEB 22 BOOKS CHANGED FOR SESSION 2022-23
DOWNLOAD HERE
DPI ਸਕੂਲਾਂ ਵਿੱਚ ਲੋਕਲ ਫੰਕਸ਼ਨ ਨਾਂ ਕਰਵਾਉਣ ਸਬੰਧੀ 
DOWNLOAD HERE
SECRETARY CLERK DUTIES IN SCHOOL
DOWNLOAD HERE
SECRETARY ਖਜ਼ਾਨਾ ਦਫਤਰ ਵਿੱਚ ਆਨਲਾਈਨ ਬਿਲਾਂ ਲਈ ਅਧਿਆਪਕਾਂ ਤੋਂ ਪੈਸੇ ਨਾਂ ਇਕੱਠੇ ਕੀਤੇ ਜਾਣ DOWNLOAD HERE
SECRETARY ਸਕੂਲਾਂ ਵਿੱਚ ਫੰਡਾਂ ਦੀ ਵਰਤੋਂ ਸਬੰਧੀ ਵਿੱਤੀ ਪਾਵਰਾਂ ਸਬੰਧੀ ਹਦਾਇਤਾਂ DOWNLOAD HERE 
SECRETARY ਨੌਵੀਂ  ਤੋਂ ਬਾਰ੍ਹਵੀਂ ਜਮਾਤ ਦੀਆਂ 30% ਵਿਦਿਆਰਥਣਾਂ ਦੀ ਫੀਸ ਮੁਆਫ਼ ਕਰਨ ਸਬੰਧੀ ਪੱਤਰ DOWNLOAD HERE
DPI LETTER REGARDING TRANSFER CERTIFICATE   (DOWNLOAD HERE )

RECENT UPDATES

Today's Highlight