'ਸਰਕਾਰ ਜੀ ਬੱਚਿਆਂ ਨੂੰ ਕਿਤਾਬਾਂ ਦਿਉ , ਬੱਚਿਆਂ ਦੀ ਪਡ਼ਾ੍ਈ ਦਾ ਨੁਕਸਾਨ ਹੋ' ਰਿਹੈ : - ਲਾਹੌਰੀਆ
ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਤੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਐਲੀਮੈਂਟਰੀ / ਪ੍ਰਇਮਰੀ ਸਕੂਲਾਂ ਦੇ ਬੱਚਿਆਂ ਨੂੰ ਅਜੇ ਤੱਕ ਕਿਤਾਬਾਂ ਨਾ ਮਿਲਣ ਕਾਰਨ ਪੰਜਾਬ ਸਰਕਾਰ ਤੇ ਤੱਜ ਕਸਦੇ ਹੋਏ ਕਿਹਾ ਕਿ 'ਸਰਕਾਰ ਜੀ ਬੱਚਿਆਂ ਨੂੰ ਕਿਤਾਬਾਂ ਦਿਉ , ਬੱਚੇ ਪਡ਼੍ਨ' । ਲਾਹੌਰੀਆ ਨੇ ਦਸਿਆ ਕਿ ਐਲੀਮੈਂਟਰੀ / ਪ੍ਰਇਮਰੀ ਸਕੂਲਾਂ ਚ' ਹਰ ਕਲਾਸ ਦੀਆਂ ਇੱਕ -ਇੱਕ ਜਾਂ ਦੋ-ਦੋ ਕਿਤਾਬਾਂ ਹੀ ਸਿੱਖਿਆਂ ਬੋਰਡ ਵਲੋਂ ਪ੍ਰਾਪਤ ਹੋਈਆਂ ਹਨ , ਜੋ ਕਿ ਬੱਚਿਆਂ ਨੂੰ ਪਡ਼ਾ੍ਉਣ ਲਈ ਨਾ ਕਾਫੀ ਹਨ । ਲਾਹੌਰੀਆਨੇ ਦੱਸਿਆਂ ਕਿ ਗਰਮੀਆਂ ਦੀਆਂ ਛੁੱਟੀਆਂ ਵਿੱਚ ਸਰਕਾਰ ਵਲੋਂ ਬੱਚਿਆਂ ਨੂੰ ਆਨ-ਲਾਇਨ ਪਡ਼ਾ੍ਈ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ ਪਰ ਕਿਤਾਬਾਂ ਤੋ ਬਿਨਾ੍ ਬੱਚਿਆਂ ਨੂੰ ਆਨ-ਲਾਇਨ ਪਡ਼ਾ੍ਉਣਾ ਅਸੰਭਵ ਹੈ । ਲਾਹੌਰੀਆ ਨੇ ਪੰਜਾਬ ਸਰਕਾਰ ਤੋ ਪੁਰਜੋਰ ਮੰਗ ਕੀਤੀ ਹੈ ਕਿ ਉਹ ਬੱਚਿਆਂ ਦੀਆਂ ਕਿਤਾਬਾਂ ਜਲਦੀ ਪੂਰੀਆਂ ਕਰੇ ਤਾਂ ਜੋ ਬੱਚਿਆਂ ਨੂੰ ਸੁਚਾਰੂ ਢੰਗ ਨਾਲ ਪਡ਼ਾ੍ਇਆਂ ਜਾ ਸਕੇ ਤੇ ਬੱਚਿਆਂ ਦੀ ਪਡ਼ਾ੍ਈ ਦਾ ਨੁਕਸਾਨ ਨਾ ਹੋਵੇ । ਇਸ ਮੌਕੇ ਨਰੇਸ਼ ਪਨਿਆੜ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ, ਸੁਰਿੰਦਰ ਸਿੰਘ ਬਾਠ , ਗੁਰਮੇਲ ਸਿੰਘ ਬਰੇ , ਨੀਰਜ ਅਗਰਵਾਲ, ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ , ਸੋਹਣ ਸਿੰਘ , ਖੁਸ਼ਪ੍ਰੀਤ ਸਿੰਘ ਕੰਗ , ਅੰਮ੍ਰਿਤਪਾਲ ਸਿੰਘ ਸੇਖੋਂ , ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ, ਹਰਜਿੰਦਰ ਸਿੰਘ ਚੋਹਾਨ , ਦੀਦਾਰ ਸਿੰਘ , ਲਖਵਿੰਦਰ ਸਿੰਘ ਸੇਖੋਂ , ਪਵਨ ਕੁਮਾਰ ਜਲੰਧਰ , ਸਤਬੀਰ ਸਿੰਘ ਬੋਪਾਰਾਏ , ਗੁਰਵਿੰਦਰ ਸਿੰਘ ਬੱਬੂ , ਸੰਜੀਤ ਸਿੰਘ ਨਿੱਜਰ , ਮਨਿੰਦਰ ਸਿੰਘ ਪੰਜਗਰਾਈਆਂ ਆਦਿ ਆਗੂ ਹਾਜਰ ਸਨ ।