Friday, 20 May 2022

PPSC NAIB TEHSILDAR RECRUITMENT:ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਨਾਇਬ ਤਹਿਸੀਲਦਾਰ ਦੀ ਭਰਤੀ ਲਈ ਮੁਕਾਬਲੇ ਦੀ ਪ੍ਰੀਖਿਆ ਦੇ ਉਮੀਦਵਾਰਾਂ ਲਈ ਐਡਵਾਈਜ਼ਰੀ ਜਾਰੀ

 

ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਨਾਇਬ ਤਹਿਸੀਲਦਾਰ ਦੀ ਭਰਤੀ ਲਈ ਮੁਕਾਬਲੇ ਦੀ ਪ੍ਰੀਖਿਆ ਦੇ ਉਮੀਦਵਾਰਾਂ ਲਈ ਐਡਵਾਈਜ਼ਰੀ ਜਾਰੀ  ਪਟਿਆਲਾ, 19 ਮਈ: ਆਗਾਮੀ 22 ਮਈ ਨੂੰ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐਸ.ਸੀ.) ਵੱਲੋਂ ਨਾਇਬ ਤਹਿਸੀਲਦਾਰ ਦੀਆਂ ਆਸਾਮੀਆਂ ਦੀ ਭਰਤੀ ਲਈ ਕਰਵਾਈ ਜਾ ਰਹੀ ਮੁਕਾਬਲੇ ਦੀ ਪ੍ਰੀਖਿਆ ਸੰਬੰਧੀ ਉਮੀਦਵਾਰਾਂ ਲਈ ਐਡਵਾਈਜ਼ਰੀ ਜਾਰੀ ਕੀਤੀ  ਹੈ। ਵਧੇਰੇ ਜਾਣਕਾਰੀ ਦਿੰਦਿਆਂ ਸਕੱਤਰ (ਪ੍ਰੀਖਿਆਵਾਂ) ਪੀ.ਪੀ.ਐਸ.ਸੀ. ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਨਾਇਬ ਤਹਿਸੀਲਦਾਰ ਦੀਆਂ ਅਸਾਮੀਆਂ ਲਈ ਵੱਡੀ ਗਿਣਤੀ ਵਿੱਚ ਉਮੀਦਵਾਰਾਂ ਵੱਲੋਂ ਅਪਲਾਈ ਕੀਤਾ ਗਿਆ ਹੈ ਅਤੇ ਇਹ ਪ੍ਰੀਖਿਆ ਪਾਰਦਰਸ਼ੀ ਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਅਤੇ ਉਮੀਦਵਾਰਾਂ ਦੀ ਸੁਵਿਧਾ ਲਈ ਕਮਿਸ਼ਨ ਵੱਲੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।


 ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦੀ ਵੱਡੀ ਗਿਣਤੀ ਦੇ ਮਦੇਨਜ਼ਰ ਹਰ ਉਮੀਦਵਾਰ ਦੇ ਐਡਮਿਟ ਕਾਰਡ 'ਤੇ ਉਸਦੇ ਪ੍ਰੀਖਿਆ ਕੇਂਦਰ ਵਿੱਚ ਟਾਈਮ ਸਲਾਟ ਅਨੁਸਾਰ ਰਿਪੋਰਟ ਕਰਨ ਲਈ ਕਿਹਾ ਗਿਆ ਹੈ ਅਤੇ ਉਮੀਦਵਾਰਾਂ ਦੀ ਸੂਚਨਾਂ ਲਈ ਟਾਈਮ ਸਲਾਟ ਕਮਿਸ਼ਨ ਦੀ ਵੈਬਸਾਈਟ ਤੇ 17 ਮਈ ਨੂੰ ਅਪਲੋਡ ਕਰ ਦਿੱਤਾ ਗਿਆ ਸੀ। ਸਕੱਤਰ (ਪ੍ਰੀਖਿਆਵਾਂ) ਨੇ ਦਸਿਆ ਕਿ ਪ੍ਰੀਖਿਆ ਦਾ ਸਮਾਂ 12:00 ਵਜੇ ਦੁਪਹਿਰ ਤੋਂ 2:00 ਵਜੇ ਬਾਅਦ ਦੁਪਹਿਰ ਹੈ ਅਤੇ ਉਮੀਦਵਾਰ ਆਪਣੇ ਨਿਰਧਾਰਤ ਪ੍ਰੀਖਿਆ ਸੈਂਟਰ ਵਿਖੇ ਸਮੇਂ ਸਿਰ ਪਹੁੰਚ ਜਾਣ ਕਿਉਕਿ ਪ੍ਰੀਖਿਆ ਸੁਰੂ ਹੋਣ ਤੋਂ ਬਾਅਦ ਯਾਨੀ ਕਿ ਠੀਕ ਦੁਪਹਿਰ 12:00 ਵਜੇ ਤੋਂ ਬਾਅਦ ਕਿਸੇ ਨੂੰ ਵੀ ਪ੍ਰੀਖਿਆ ਸੈਂਟਰ ਵਿੱਚ ਜਾਣ ਦੀ ਆਗਿਆ ਨਹੀ ਹੋਵੇਗੀ। ਸਕੱਤਰ (ਪ੍ਰੀਖਿਆਵਾਂ) ਨੇ ਸਬੰਧਤ ਉਮੀਦਵਾਰਾਂ ਨੂੰ ਕਿਹਾ ਕਿ ਪ੍ਰੀਖਿਆ ਵਾਲੇ ਦਿਨ ਸੜਕਾਂ 'ਤੇ ਟ੍ਰੈਫਿਕ ਜਾਮ ਆਦਿ ਕਾਰਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਸਬੰਧਤ ਪ੍ਰੀਖਿਆ ਸੈਂਟਰ ਵਿੱਚ ਸਮੇਂ ਸਿਰ ਰਿਪੋਰਟ ਕਰਨਾ ਯਕੀਨੀ ਬਨਾਉਣ। ਉਨ੍ਹਾਂ ਸਲਾਹ ਦਿੰਦਿਆਂ ਕਿਹਾ ਕਿ ਜੇਕਰ ਉਮੀਦਵਾਰ ਨੇ ਦੂਰ- ਦੁਰਾਡੇ ਤੋਂ ਪ੍ਰੀਖਿਆ ਸੈਂਟਰ ਵਿਖੇ ਪਹੁੰਚਣਾ ਹੈ, ਤਾਂ ਇੱਕ ਦਿਨ ਪਹਿਲਾਂ ਸਬੰਧਤ ਥਾਂ ਪਹੁੰਚ ਕੇ ਰੁਕਣ ਦਾ ਵਿਚਾਰ ਕਰ ਸਕਦੇ ਹਨ ਤਾਂ ਕਿ ਉਹ ਸਮੇਂ ਸਿਰ ਆਪਣੇ ਪ੍ਰੀਖਿਆ ਸੈਂਟਰ ਵਿਖੇ ਪਹੁੰਚ ਸਕਣ। ਉਨ੍ਹਾਂ ਸਾਰੇ ਉਮੀਦਵਾਰਾਂ ਨੂੰ ਚੰਗੀ ਕਾਰਗੁਜਾਰੀ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।

RECENT UPDATES

School holiday

SCHOOL HOLIDAY IN OCTOBER: ਅਕਤੂਬਰ ਮਹੀਨੇ ਦੀਆਂ ਛੁੱਟੀਆਂ ਦੀ ਸੂਚੀ, 13 ਦਿਨ ਬੰਦ ਰਹਿਣਗੇ ਸਕੂਲ

SCHOOL HOLIDAYS IN  OCTOBER 2022: ਅਕਤੂਬਰ   ਮਹੀਨੇ ਬੱਚਿਆਂ ਨੂੰ ਛੁਟੀਆਂ ਹੀ ਛੁਟੀਆਂ  ਪਿਆਰੇ ਵਿਦਿਆਰਥੀਓ, ਤਿਓਹਾਰਾਂ ਦੇ ਮਹੀਨੇ ਸ਼ੁਰੂ ਹੋ ਗਏ ਹਨ , ਅਤੇ ਇਹਨਾਂ ਮ...

Today's Highlight