ਸਕੂਲ ਨਾਲ ਜੁੜੇ ਹਰ ਪਹਿਲੂ ਦੀ ਸਵੈ-ਪੜਚੋਲ ਹੋਣ ਨਾਲ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਹੋਵੇਗਾ ਉਚੇਰਾ

ਐੱਸ ਏ ਐੱਸ ਨਗਰ 20 ਮਈ ( ਚਾਨੀ )

ਸਿੱਖਿਆ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਵਿੱਚ 

ਸਿੱਖਿਆ ਵਿਭਾਗ ਪੰਜਾਬ ਦੇ ਦਫ਼ਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਦੇ ਕਾਨਫਰੰਸ ਹਾਲ ਵਿਖੇ ਵਿਭਾਗ ਦੇ ਮੁੱਖ ਦਫ਼ਤਰ ਦੇ ਅਧਿਕਾਰੀਆਂ, ਸਕੂਲ ਪ੍ਰਿੰਸੀਪਲਾਂ ਅਤੇ ਵੱਖ-ਵੱਖ ਪ੍ਰੋਜੈਕਟਾਂ ਵਿੱਚ ਕੰਮ ਕਰਦੇ ਅਧਿਆਪਕਾਂ ਦੀ ਮੀਟਿੰਗ ਡਾ. ਮਨਿੰਦਰ ਸਿੰਘ ਸਰਕਾਰੀਆ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੀ ਦੇਖ-ਰੇਖ ਵਿੱਚ ਹੋਈ ਜਿਸ ਦੌਰਾਨ ਵਿਭਾਗ ਦੁਆਰਾ ਕੀਤੀਆਂ ਜਾਣ ਵਾਲੀਆਂ ਬੈਸਟ ਪ੍ਰੈਕਟਿਸਜ਼ ਬਾਰੇ ਚਰਚਾ ਕੀਤੀ ਗਈ। 

ਡਾ. ਸਰਕਾਰੀਆ ਨੇ ਸਮੂਹ ਭਾਗ ਲੈ ਰਹੇ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਕਿ ਸਵੈ-ਪੜਚੋਲ ਕਰਨ ਨਾਲ ਕੋਈ ਵੀ ਵਿਅਕਤੀ ਜਾਂ ਸੰਸਥਾ ਦੇ ਵਿਕਾਸ ਦਾ ਰਾਹ ਸੌਖਾ ਹੁੰਦਾ ਹੈ। ਵਿਭਾਗ ਦੇ ਹਜਾਰਾਂ ਸਕੂਲ ਹਨ ਅਤੇ ਵਿਭਾਗ ਇਹਨਾਂ ਨੂੰ ਸਵੈ-ਪੜਚੋਲ ਕਰਨ ਲਈ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਯੋਜਨਾਬੰਦੀ ਕਰ ਰਿਹਾ ਹੈ। ਇਸ ਦੇ ਲਈ ਸਾਰਥਕ ਅਤੇ ਵਿਗਿਆਨਕ ਢੰਗ ਨਾਲ ਸਵੈ-ਵਿਸ਼ਲੇਸ਼ਣ ਟੂਲ ਤਿਆਰ ਹੋਣਾ ਜ਼ਰੂਰੀ ਹੈ। ਉਹਨਾਂ ਵਿਭਾਗ ਦੇ ਅਧਿਕਾਰੀਆਂ, ਪ੍ਰਿੰਸੀਪਲਾਂ ਅਤੇ ਹੋਰ ਅਧਿਆਪਕਾਂ ਨੂੰ ਇਸ ਕਾਰਜ ਵਿੱਚ ਬਣਦਾ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ।

ਇਸ ਮੀਟਿੰਗ ਵਿੱਚ ਮੌਜੂਦ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਆਪਣੇ ਵਿਚਾਰ ਵੀ ਪ੍ਰਗਟ ਕੀਤੇ।

ਇਸ ਮੀਟਿੰਗ ਵਿੱਚ ਸਲਿੰਦਰ ਸਿੰਘ ਸਹਾਇਕ ਡਾਇਰੈਕਟਰ, ਸੁਰੇਖਾ ਠਾਕੁਰ ਸਹਾਇਕ ਸਟੇਟ ਪ੍ਰੋਜੈਕਟ ਡਾਇਰੈਕਟਰ, ਪ੍ਰਿੰਸੀਪਲ ਮੰਜੂ ਭਾਰਦਵਾਜ,   ਨਿਰਮਲ ਕੌਰ ਸਹਾਇਕ ਸਟੇਟ ਪ੍ਰੋਜੈਕਟ ਡਾਇਰੈਕਟਰ ਗਣਿਤ, ਡਾ. ਹਰਪਾਲ ਸਿੰਘ ਬਾਜਕ ਸਟੇਟ ਕੋਆਰਡੀਨੇਟਰ ਗੁਣਾਤਮਿਕ ਸਿੱਖਿਆ ਪ੍ਰਾਇਮਰੀ, ਪ੍ਰਿੰਸੀਪਲ ਅਸ਼ੋਕ ਕੁਮਾਰ, ਗੁਰਿੰਦਰ ਕੌਰ, ਹਰਜੀਤ ਕੌਰ, ਅਮਰਜੀਤ ਸਿੰਘ ਮਾਨਸਾ, ਲਵਜੀਤ ਸਿੰਘ ਗਰੇਵਾਲ ਫਾਜਿਲਕਾ, ਜਗਜੀਤ ਸਿੰਘ ਵਾਲੀਆ, ਨਿਤਿਨ ਸ਼ਰਮਾ, ਇਸ਼ਪ੍ਰੀਤ ਕੌਰ ਅਤੇ ਹੋਰ ਹਾਜ਼ਰ ਸਨ।

ਐੱਸ ਏ ਐੱਸ ਨਗਰ 20 ਮਈ ( )

Featured post

PSEB 8th Result 2024 OUT : 8 ਵੀਂ ਜਮਾਤ ਦਾ ਨਤੀਜਾ ਲਿੰਕ, ਜਲਦੀ ਐਕਟਿਵ

PSEB 8th Result 2024 : DIRECT LINK Punjab Board Class 8th result 2024  :  PSEB 8th Class Result  2024 LINK  Live updates , PSEB CLASS...

RECENT UPDATES

Trends