ETT TO HT PROMOTION: ਬਹੁਤ ਜਲਦ ਹੋਣਗੀਆਂ ਈਟੀਟੀ ਤੋਂ ਹੈੱਡਟੀਚਰ ਦੀਆਂ ਤਰੱਕੀਆਂ - ਸਵੱਦੀ

 ਬਹੁਤ ਜਲਦ ਹੋਣਗੀਆਂ ਈਟੀਟੀ ਤੋਂ ਹੈੱਡਟੀਚਰ ਦੀਆਂ ਤਰੱਕੀਆਂ - ਸਵੱਦੀ


 ਲੁਧਿਆਣਾ, 20 ਮਈ 2022

ਸਰਕਾਰੀ ਪ੍ਰਾਇਮਰੀ ਐਲੀਮੈਂਟਰੀ ਟੀਚਰਜ ਐਸੋਸੀਏਸ਼ਨ ਪੰਜਾਬ (ਸਪੈਟਾ) ਦਾ ਵਫ਼ਦ ਧੰਨਾ ਸਿੰਘ ਸਵੱਦੀ ਦੀ ਅਗਵਾਈ ਵਿੱਚ ਸ਼੍ਰੀਮਤੀ ਜਸਵਿੰਦਰ ਕੌਰ ਜੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੂੰ ਮਿਲਿਆ। ਜਥੇਬੰਦੀ ਵਲੋਂ ਈਟੀਟੀ ਤੋਂ ਹੈੱਡਟੀਚਰ ਦੀਆਂ ਤਰੱਕੀਆਂ ਬਾਬਤ ਗੱਲਬਾਤ ਕੀਤੀ ਗਈ।




 ਇਸ ਸਬੰਧੀ ਸ਼੍ਰੀਮਤੀ ਜਸਵਿੰਦਰ ਕੌਰ ਜੀ ਨੇ ਕਿਹਾ ਕਿ ਆਉਣ ਵਾਲੇ ਕੁਝ ਹੀ ਦਿਨਾਂ ਵਿੱਚ ਈਟੀਟੀ ਤੋਂ ਹੈੱਡਟੀਚਰ ਦੀਆਂ ਤਰੱਕੀਆਂ ਕੀਤੀਆ ਜਾ ਰਹੀਆ ਹਨ। ਕੱਲ ਹੀ ਰੋਸਟਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਤੇ ਨਿਆਂ ਅਫ਼ਸਰ ਵਲੋਂ ਪ੍ਰਵਾਨ ਹੋ ਕੇ ਆਇਆ ਹੈ।ਮੇਰਾ ਸਾਰਾ ਸਟਾਫ ਪੂਰੀ ਤਨਦੇਹੀ ਨਾਲ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਲਗਿਆ ਹੋਇਆ ਹੈ।ਅੱਜ ਇਸ ਵਫਦ ਵਿਚ ਸੂਬਾਈ ਆਗੂ ਸਰਬਜੀਤ ਸਿੰਘ ਚੌਕੀਮਾਨ, ਪ੍ਰਭਦਿਆਲ ਸਿੰਘ ਜ਼ਿਲ੍ਹਾ ਪ੍ਰਧਾਨ, ਕੁਲਦੀਪ ਸਿੰਘ ਮਹੌਲੀ, ਪ੍ਰਕਾਸ਼ਵਿੰਦਰ ਵੜੈਚ, ਕੁਲਦੀਪ ਸਿੰਘ ਸੁਨੇਤ, ਕਮਲਜੀਤ ਸਿੰਘ ਲਾਇਲ, ਰਾਜਿੰਦਰ ਕੇਟੀ,ਸੁਖਦੇਵ ਸਿੰਘ ਮਾਨ,ਅਮਰਚੰਦ, ਮਹਿੰਦਰ ਕੁਮਾਰ, ਸੁਰਿੰਦਰ ਕੌਰ ਰਾਏ, ਚਰਨਜੀਤ ਕੌਰ ਸੁਨੇਤ ਆਦਿ ਅਧਿਆਪਕ ਆਗੂ ਸ਼ਾਮਿਲ ਸਨ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PANCHAYAT ELECTION 2024 :VOTER LIST /SYMBOL LIST / NOMINATION FORM / MODEL CODE OF CONDUCT

PANCHAYAT ELECTION 2024 : VOTER LIST/SYMBOL LIST / NOMINATION FORM / MODEL CODE OF CONDUCT Panchayat Village Wise Voter List Download here h...

RECENT UPDATES

Trends