ਪੀਐੱਫਐੱਮਐੱਸ ਪੋਰਟਲ ਰਾਹੀ ਅਧਿਆਪਕਾਂ ਦੀ ਹੋ ਰਹੀ ਹੈ ਹਿਰਾਸਮੈਂਟ : - ਲਾਹੌਰੀਆ
ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ( ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ ਤੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਪ੍ਰੈਸ ਨੂੰ ਦੱਸਿਆ ਕਿ ਸਿੱਖਿਆਂ ਵਿਭਾਗ ਦੀ ਅਫ਼ਸਰ ਸ਼ਾਹੀ ਵਲੋ ਚਲਾਏ ਗਏ , ਇਸ ਨਵੇਂ ਪੋਰਟਲ ਪੀਐੱਫ਼ਐੱਮਐੱਸ ਰਾਹੀ ਅਧਿਆਪਕਾਂ ਦੀ ਖੱਜਲ-ਖੁਆਰੀ ਭਾਵ ਹਿਰਾਸਮੈਂਟ ਹੋ ਰਹੀ ਹੈ । ਲਾਹੌਰੀਆ ਨੇ ਦੱਸਿਆ ਕਿ ਜਦੋਂ ਵੀ ਅਧਿਆਪਕ ਮਿਡ ਡੇਂ ਮੀਲ ਜਾਂ ਐੱਸਐੱਮਸੀ ਦੀ ਗ੍ਰਾਂਟ ਦੇ ਪੈਸੇ ਸਬੰਧਤਾ ਦੇ ਅਕਾਊਟ ਚ' ਪਵਾਉਣ ਲਈ ਬੈਂਕ ਵਿੱਚ ਪ੍ਰਫ਼ਾਰਮਾਂ ਭਰ ਕੇ ਦੇ ਦਿੰਦੇ ਹਨ ਤਾਂ ਕਈ-ਕਈ ਦਿਨ ਉਡੀਕਣ ਬਾਅਦ ਜਦੋ ਅਕਾਉਟਾਂ ਚ' ਪੈਸੇ ਨਹੀ ਪੈਂਦੇ ਤਾਂ ਬੈਂਕ ਚੋ' ਪੁੱਛਣ ਤੇ ਪਤਾ ਲਗਦਾ ਹੈ ਕਿ ਪੋਰਟਲ ਵਿੱਚ ਕੋਈ ਫਾਲਟ ਪੈ ਗਿਆਂ ਹੈ , ਇਸ ਲਈ ਪੈਸੇ ਨਹੀ ਪਏ ਤੇ ਇਸ ਲਈ ਟਾਇਮ ਬਾਉਂਡ ਪੈਸਿਆਂ ਵਾਲਾ ਪ੍ਰਫਾਰਮਾਂ ਰੱਦ ਹੋ ਗਿਆ ਹੈ , ਪ੍ਰਫਾਰਮਾਂ ਦੁਬਾਰਾ ਭਰਿਆ ਜਾਵੇ ਜਾ ਦੁਬਾਰਾ ਭਰਣਾ ਪਵੇਗਾ । ਬਾਰ-ਬਾਰ ਪੈਸੇ ਨਾ ਆਉਣੇ , ਬਾਰ-ਬਾਰ ਪ੍ਰਫਾਰਮਾਂ ਭਰਨਾ , ਇਸ ਪੋਰਟਲ ਰਾਹੀ ਅਧਿਆਪਕਾਂ ਦੀ ਹਿਰਾਸਮੈਂਟ ਹੋ ਰਹੀ ਹੈ । ਲਾਹੌਰੀਆ ਨੇ ਕਿਹਾ ਇਸ ਅਧਿਆਪਕਾਂ ਦੀ ਹਿਰਾਸਮੈਂਟ ਵਾਲੇ ਪੋਰਟਲ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਪਹਿਲਾ ਵਾਲੇ ਹੀ ਮਿਡ ਡੇਂ ਮੀਲ ਤੇ ਐੱਸਐੱਮਸੀ ਦੇ ਖਾਤੇ ਚਾਲੂ ਕੀਤੇ ਜਾਣ । ਇਸ ਮੌਕੇ ਨਰੇਸ਼ ਪਨਿਆੜ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ, ਸੁਰਿੰਦਰ ਸਿੰਘ ਬਾਠ , ਗੁਰਮੇਲ ਸਿੰਘ ਬਰੇ , ਨੀਰਜ ਅਗਰਵਾਲ , ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ , ਨਿਰਭੈ ਸਿਂਘ , ਸੋਹਣ ਸਿੰਘ , ਖੁਸ਼ਪ੍ਰੀਤ ਸਿੰਘ ਕੰਗ , ਅੰਮ੍ਰਿਤਪਾਲ ਸਿੰਘ ਸੇਖੋਂ , ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ , ਹਰਜਿੰਦਰ ਸਿੰਘ ਚੋਹਾਨ , ਦੀਦਾਰ ਸਿੰਘ , ਲਖਵਿੰਦਰ ਸਿੰਘ ਸੇਖੋਂ , ਪਵਨ ਕੁਮਾਰ ਜਲੰਧਰ , ਸਤਬੀਰ ਸਿੰਘ ਬੋਪਾਰਾਏ , ਗੁਰਵਿੰਦਰ ਸਿੰਘ ਬੱਬੂ , ਸੰਜੀਤ ਸਿੰਘ ਨਿੱਜਰ , ਮਨਿੰਦਰ ਸਿੰਘ ਪੰਜਗਰਾਈਆਂ ਆਦਿ ਆਗੂ ਹਾਜਰ ਸਨ ।