ਮੁੱਖ ਅਧਿਆਪਕ ਜਥੇਬੰਦੀ ਪੱੰਜਾਬ ਦੀ ਮਲੇਰਕੋਟਲਾ ਵਿਖੇ ਹੋਈ ਮੀਟਿੰਗ।

 ਮੁੱਖ ਅਧਿਆਪਕ ਜਥੇਬੰਦੀ ਪੱੰਜਾਬ ਦੀ ਮਲੇਰਕੋਟਲਾ ਵਿਖੇ ਹੋਈ ਮੀਟਿੰਗ।


    ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੀ ਇੱਕ ਅਹਿਮ ਮੀਟਿੰਗ ਜਿਲ੍ਹਾ ਮਲੇਰਕੋਟਲਾ ਵਿਖੇ ਸੂਬਾ ਪ੍ਰਧਾਨ ਅਮਨਦੀਪ ਸਰਮਾ ਦੀ ਅਗਵਾਈ ਵਿੱਚ ਹੋਈ।ਮੀਟਿੰਗ ਦੀ ਸੁਰੂਆਤ ਕਰਦਿਆ ਸਟੇਟ ਕਮੇਟੀ ਮੈਂਬਰ ਸੁਖਵਿੰਦਰ ਸਿੰਗਲਾ ਬਰੇਟਾ ਨੇ ਜਥੇਬੰਦੀ ਬਾਰੇ ਚਾਣਨਾ ਪਾਇਆ। ਮੀਟਿੰਗ ਨੂੰ ਸੂਬਾ ਜੋਆਇੰਟ ਸਕੱਤਰ ਰਾਕੇਸ ਕੁਮਾਰ ਬਰੇਟਾ,ਸੂਬਾ ਮੀਤ ਪ੍ਰਧਾਨ ਜਸਨਦੀਪ ਕੁਲਾਣਾ,ਬਲਵਿੰਦਰ ਸਿੰਘ ਹਾਕਮਵਾਲਾ,ਗੁਰਜੰਟ ਸਿੰਘ ਮਲੇਰਕੋਟਲਾ,ਰਾਜੇਸ ਕੁਮਾਰ,ਦੀਪਕ ਬਖਸੀਵਾਲਾ,ਸੰਦੀਪ ਬਰੇਟਾ,ਵਿਸਾਲ ਮਲੇਰਕੋਟਲਾ,ਅਸੋਕ ਕੁਮਾਰ ਮਲੇਰਕੋਟਲਾ,ਲਵਨੀਸ ਗੋਇਲ ਨਾਭਾ ਅ‍ਦਿ ਨੇ ਸੰਬੋਧਨ ਕਰਦਿਆ ਨਿਮਨ ਮਸਲਿਆਂ ਤੇ ਗੱਲਬਾਤ ਰੱਖੀ। 

             ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਅਤੇ ਪ੍ਰਾਇਮਰੀ ਸਿੱਖਿਆ ਦੇ ਪ੍ਰਬੰਧ ਸਬੰਧੀ ਆ ਰਹੀਆਂ ਸਮੱਸਿਆਵਾਂ ਵਿੱਚ ਪ੍ਰੀ ਪ੍ਰਾਇਮਰੀ ਦੀਆਂ ਲਗਪਗ 14 ਹਜ਼ਾਰ ਪੋਸਟਾਂ ਦੀ ਭਰਤੀ ਅਤੇ ਪ੍ਰਾਇਮਰੀ ਕਾਡਰ ਦੀਆਂ 14993 ਇਹ ਖਾਲੀ ਪਈਆਂ ਪੋਸਟਾਂ ਦੀ ਭਰਤੀ ਤੁਰੰਤ ਕਰਨਾ।

         ਖ਼ਤਮ ਕੀਤੀਆਂ ਹੈੱਡ ਟੀਚਰਾਂ ਦੀਆਂ ਪੋਸਟਾਂ ਨੂੰ ਬਹਾਲ ਕਰਵਾਉਣਾ 

     1904 ਹੈੱਡ ਟੀਚਰਾਂ ਦੀਆਂ ਪੋਸਟਾਂ ਜਿਹੜੀਆਂ ਪਿਛਲੇ ਸਾਲਾਂ ਵਿਚ ਸਿੱਖਿਆ ਸਕੱਤਰ ਪੰਜਾਬ ਵੱਲੋਂ ਬੱਚਿਆਂ ਦੀ ਗਿਣਤੀ ਘਟਣ ਕਾਰਨ ਖ਼ਤਮ ਹੋਈਆਂ ਸਨ ਨੂੰ ਤੁਰੰਤ ਪੂਰਾ ਕੀਤਾ ਜਾਵੇ ਕਿਉਂਕਿ ਬੱਚਿਆਂ ਦੀ ਗਿਣਤੀ ਵਿੱਚ ਪਿਛਲੇ ਸਾਲਾਂ ਵਿੱਚ ਅਥਾਹ ਵਾਧਾ ਹੋਇਆ ਹੈ।

ਪਹਿਲਾ ਪੋਸਟਾ:8134

ਹੁਣ ਪੋਸਟਾ     :6330

,ਪ੍ਰਾਇਮਰੀ ਸਕੂਲਾਂ ਵਿੱਚ ਪਾਰਟ ਟਾਇਮ ਸਵੀਪਰ ਅਤੇ ਪ੍ਰੀ ਪ੍ਰਾਇਮਰੀ ਲਈ ਹੈਲਪਰ ਦੀ ਭਰਤੀ ਦਾ ਪ੍ਰਬੰਧ ਤੁਰੰਤ ਕੀਤਾ ਜਾਵੇ।

,ਹੈਡ ਟੀਚਰ ਅਤੇ ਸੈਂਟਰ ਹੈੱਡ ਟੀਚਰ ਦੇ ਪ੍ਰਬੰਧਕੀ ਭੱਤੇ ਸਬੰਧੀ

     ਪੰਜਾਬ ਭਰ ਵਿਚ ਹੈੱਡ ਟੀਚਰ ਨੂੰ 2000 ਅਤੇ ਸੈਂਟਰ ਹੈੱਡ ਟੀਚਰ ਨੂੰ 3000 ਪਰ ਪਈ ਪ੍ਰਬੰਧਕੀ ਭੱਤਾ ਜ਼ਰੂਰ ਦਿੱਤਾ ਜਾਵੇ ਅਤੇ ਸੈਂਟਰ ਪੱਧਰ ਤੇ ਕਲਰਕ ਦੀ ਪੋਸਟ ਮੁਹੱਈਆ ਕਰਵਾਈ ਜਾਵੇ,

ਅਧਿਆਪਕਾਂ ਦੀਆਂ ਤਰੱਕੀਆਂ ਨੂੰ ਸਮਾਂਬੱਧ ਕਰਨਾ

ਪੰਜਾਬ ਭਰ ਵਿੱਚ ਪ੍ਰਾਇਮਰੀ ਅਧਿਆਪਕਾਂ ਦੀਆਂ ਤਰੱਕੀਆਂ ਨੂੰ ਸਮਾਂਬੱਧ ਕੀਤਾ ਜਾਵੇ ਹੈੱਡ ਟੀਚਰ,ਸੈਂਟਰ ਹੈੱਡ ਟੀਚਰ ਅਤੇ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੇ ਵੱਖ ਵੱਖ ਵਿਸ਼ੇ ਦੀਆਂ ਤਰੱਕੀਆਂ ਹਰੇਕ ਛਿਮਾਹੀ ਕੀਤੀਆਂ ਜਾਣ,

ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ,

ਅਧਿਆਪਕਾਂ ਦੀਆਂ ਤਨਖਾਹਾਂ ਅਤੇ ਮੈਡੀਕਲ ਬਿਲ ਸਮੇਂ ਅਨੁਸਾਰ ਜਾਰੀ ਕੀਤੇ ਜਾਣ ਅਧਿਆਪਕਾਂ ਦੀਆਂ ਤਨਖਾਹਾਂ ਮਹੀਨੇ ਦੀ ਪਹਿਲੀ ਤਾਰੀਖ ਨੂੰ ਜਾਰੀ ਹੋਣ,

6%ਮਹਿੰਗਾਈ ਭੱਤੇ ਦੀ ਕਿਸ਼ਤ ਜਾਰੀ ਹੋਵੇ ਅਤੇ ਬੰਦ ਕੀਤੇ ਸਾਰੇ ਭੱਤੇ ਬਹਾਲ ਕੀਤੇ ਜਾਣ,

ਅਧਿਆਪਕਾਂ ਦੀਆਂ ਗ਼ੈਰ ਵਿਦਿਅਕ ਕੰਮਾਂ ਵਿੱਚ ਲਗਾਈਆਂ ਡਿਊਟੀਆਂ ਤੁਰੰਤ  ਕੱਟੀਆ ਜਾਣ ਅਤੇ ਪੰਜਾਬ ਭਰ ਦੇ ਸਾਰੇ ਅਧਿਆਪਕਾਂ ਨੂੰ ਜੋ ਵੀ ਬਾਹਰਲੇ ਕੰਮਾਂ ਵਿੱਚ ਲਗਾਏ ਗਏ ਹਨ ਸਕੂਲਾਂ ਵਿੱਚ ਭੇਜਿਆ ਜਾਵੇ,

ਮਹਿੰਗਾਈ ਦੇ ਹਿਸਾਬ ਨਾਲ ਮਿਡ ਡੇ ਮੀਲ ਦੀ ਰਾਸ਼ੀ ਵਿੱਚ ਵਾਧਾ ਕੀਤਾ ਜਾਵੇ ਅਤੇ ਵਿਦਿਆਰਥੀਆਂ ਦੀਆਂ ਵਰਦੀਆਂ ਲਈ ਘੱਟੋ ਘੱਟ ਇੱਕ ਹਜਾਰ ਰੁਪਏ ਪ੍ਰਤੀ ਵਿਦਿਆਰਥੀ ਰਾਸ਼ੀ ਜਾਰੀ ਹੋਵੇ,

ਸਕੂਲਾਂ ਵਿੱਚ ਬੇਲੋੜੀ ਦਖ਼ਲਅੰਦਾਜ਼ੀ ਬੰਦ ਹੋਵੇ ਟੈਲੀਫੋਨ ਰਾਹੀਂ ਸਕੂਲ ਮੁਖੀਆਂ ਨੂੰ ਪ੍ਰੇਸ਼ਾਨ ਕਰਨ ਵਾਲੇ ਬਾਹਰਲੇ ਸਟੇਟਾਂ ਦੇ ਵਿਆਕਤੀਆ ਤੇ ਤੁਰੰਤ ਕਾਰਵਾਈ ਹੋਵੇ,

ਅਧਿਆਪਕਾਂ ਦੀਆਂ ਬਦਲੀਆਂ ਦੀ ਪਾਲਿਸੀ ਵਿੱਚ ਲੋੜ ਅਨੁਸਾਰ ਸੁਧਾਰ ਕਰਕੇ ਦੂਰ ਦੁਰਾਡੇ ਬੈਠੇ ਅਧਿਆਪਕਾਂ ਨੂੰ ਵੀ ਘਰਾਂ ਦੇ ਕੋਲ ਲਿਆਂਦਾ ਜਾਵੇ,

ਸਕੂਲ ਗਰਾਂਟ ਵਿੱਚ ਵਾਧਾ ਕੀਤਾ ਜਾਵੇ ਤਾਂ ਜੋ ਸਾਲ ਭਰ ਸਕੂਲਾਂ ਦੇ ਕੰਮ ਨਿਰਵਿਘਨ ਕਰਵਾਏ ਜਾ ਸਕਣ,


ਪੰਜਵੀਂ ਕਲਾਸ ਦੇ ਦਾਖ਼ਲੇ ਅਤੇ ਵੱਖ- ਵੱਖ ਕੰਮਾਂ ਸਬੰਧੀ  ਸਮੇਂ -ਸਮੇ ਅਨੁਸਾਰ ਕੰਪਿਊਟਰ ਅਧਿਆਪਕ ਪ੍ਰਾਇਮਰੀ ਸਕੂਲਾਂ ਵਿੱਚ ਭੇਜੇ ਜਾਣ ਤਾਂ ਜੋ ਅਧਿਆਪਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।

,ਬੋਰਡ ਦੀਆਂ ਪ੍ਰੀਖਿਆਵਾਂ  2020-21 ਦੌਰਾਨ ਚਲਾਨ ਜਰਨੇਟ ਨਾ ਕਰਨ ਵਾਲੇ ਸਕੂਲ ਮੁਖੀਆਂ ਦੀਆਂ ਚਾਰਜਸ਼ੀਟਾਂ ਤੁਰੰਤ ਵਾਪਸ ਲਈਆਂ ਜਾਣ।

,ਪ੍ਰਾਇਮਰੀ ਕਾਡਰ ਦੀ ਪੋਸਟ ਜ਼ਿਲ੍ਹਾ ਕਾਡਰ ਦੀ ਪੋਸਟ ਹੈ ਇਸ ਲਈ ਹੈੱਡ ਟੀਚਰ, ਸੈਂਟਰ ਹੈੱਡ ਟੀਚਰ ਦੀਆਂ ਸੀਨੀਅਰਤਾ ਸੂਚੀਆਂ ਜ਼ਿਲ੍ਹਾ ਪੱਧਰ ਤੇ ਹੀ ਬਣਾਈਆਂ ਜਾਣ,

ਪੰਜਾਬ ਭਰ ਵਿੱਚ ਚੱਲਦੇ ਪ੍ਰਾਇਮਰੀ ਅਧਿਆਪਕਾਂ ਦੇ ਅਦਾਲਤੀ ਕੇਸਾਂ ਦਾ ਕੈਂਪ ਲਗਾ ਕੇ ਨਿਪਟਾਰਾ ਕੀਤਾ ਜਾਵੇ,

ਵਿਦਿਆਰਥੀਆਂ ਨੂੰ ਕਿਤਾਬਾਂ, ਵਰਦੀਆਂ ਅ ਸੈਸ਼ਨ ਦੇ ਸ਼ੁਰੂ 'ਚ ਹੀ ਜਾਰੀ ਕੀਤੀਆਂ ਜਾਣ,

ਅਧਿਆਪਕਾਂ ਦੇ ਕੰਮਾਂ ਪ੍ਰਤੀ ਬਲਾਕ ਸਿੱਖਿਆ ਅਫ਼ਸਰ ,ਜ਼ਿਲ੍ਹਾ ਸਿੱਖਿਆ ਅਫਸਰ ਤੋਂ ਲੈ ਕੇ ਹਰੇਕ ਅਧਿਕਾਰੀ ਨੂੰ ਸਮਾਂਬੱਧ ਕੀਤਾ ਜਾਵੇ,

ਅਧਿਆਪਕਾਂ ਦੇ ਮਸਲੇ ਹਰੇਕ ਤਿਮਾਹੀ ਕੈਂਪ ਲਗਾ ਕੇ ਹੱਲ ਕੀਤੇ ਜਾਣ,

ਸਕੂਲਾਂ ਦੀ ਚੈਕਿੰਗ ਸਮੇਂ ਅਧਿਆਪਕਾਂ ਨਾਲ ਸਕਰਾਤਮਕ ਰਵੱਈਆ ਅਪਣਾਇਆ ਜਾਵੇ ਕਿਸੇ ਵੀ ਅਧਿਆਪਕ ਨੂੰ ਉਸ ਦੀ ਕਲਾਸ ਵਿੱਚ ਜਾ ਕੇ ਉਸ ਬਾਰੇ ਬੋਲਣਾ ਗਲਤ ਹੈ।ਗਲਤੀਆਂ ਸਬੰਧੀ ਸਕੂਲ ਮੁਖੀ ਨਾਲ ਗੱਲਬਾਤ ਕੀਤੀ ਜਾਵੇ,

ਨਵੀਂ ਸਿੱਖਿਆ ਨੀਤੀ ਨੂੰ ਅਧਿਆਪਕਾਂ ਦੇ ਸੁਝਾਅ ਲੈਣ ਤੋਂ ਬਾਅਦ ਹੀ ਲਾਗੂ ਕੀਤਾ ਜਾਵੇ,ਅਧਿਆਪਕਾਂ ਦਾ ਮਾਨਸਿਕ ਤਣਾਓ ਖ਼ਤਮ ਕਰਦਿਆਂ ਸਿਰਫ ਤੇ ਸਿਰਫ ਅਧਿਆਪਕਾਂ ਨੂੰ ਬੱਚਿਆਂ ਦੀ ਪਡ਼੍ਹਾਈ ਤੇ ਹੀ ਕੇਦਰਤ ਕੀਤਾ ਜਾਵੇ।

        ਆਖੀਰ ਤੇ ਧੰਨਵਾਦ ਕਰਦਿਆਂ ਬਲਵਿੰਦਰ ਸਿੰਘ ਹਾਕਮਵਾਲਾ ਨੇ ਕਿਹਾ ਕੇ ਜਨਰਲ ਅਤੇ ਓ ਬੀ ਸੀ ਵਰਗ ਸਮੇਤ ਪ੍ਰੀ ਪ੍ਰਇਮਰੀ ਦੇ ਬੱਚਿਆਂ ਨੂੰ ਵੀ ਵਰਦੀਆ ਜਾਰੀ ਕੀਤੀਆਂ ਜਾਣ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends