*ਉਦਯੋਗਪਤੀ ਦਿਨੇਸ਼ ਸਿੰਗਲਾ ਸਰਕਾਰੀ ਐਲੀਮੈਂਟਰੀ ਸਕੂਲ ਕਪੂਰੀ ਦੀ ਭਲਾਈ ਲਈ ਆਏ ਅੱਗੇ*
*ਵਾਟਰ ਵਰਕਸ ਤੋਂ ਸਕੂਲ ਤਕ ਆ ਰਹੀ ਪਾਈਪ ਲਾਈਨ ਨੂੰ ਨਵੇਂ ਸਿਰੇ ਤੋਂ ਪਵਾਉਣ ਲਈ ਭੇਜੇ 11000ਰੁਪਏ ਦੇ ਪੀਵੀਸੀ ਪਾਈਪ*
ਦੇਵੀਗੜ੍ਹ /ਪਟਿਆਲਾ 21ਮਈ ਸਰਕਾਰੀ ਐਲੀਮੈਂਟਰੀ ਸਕੂਲ ਕਪੂਰੀ ਬਲਾਕ ਦੇਵੀਗਡ਼੍ਹ ਦੇ ਇੰਚਾਰਜ ਹਰਪ੍ਰੀਤ ਸਿੰਘ ਉੱਪਲ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਵਾਟਰ ਵਰਕਸ ਤੋਂ ਆ ਰਹੀ ਪਾਈਪ ਲਾਈਨ ਕਾਫੀ ਥਾਵਾਂ ਤੋਂ ਖ਼ਰਾਬ ਹੋ ਚੁੱਕੀ ਸੀ ਜ਼ਿਆਦਾ ਗਰਮੀ ਪੈਣ ਕਰ ਕੇ ਸਕੂਲ ਵਿੱਚ ਪਾਣੀ ਦੀ ਕਿੱਲਤ ਹੋ ਰਹੀ ਸੀ ਇਸ ਸਮੇਂ ਬਲਾਕ ਮਾਸਟਰ ਟ੍ਰੇਨਰ ਨਵਦੀਪ ਸ਼ਰਮਾ ਦੇ ਦੋਸਤ ਉਦਯੋਗਪਤੀ ਦਿਨੇਸ਼ ਸਿੰਗਲਾ ਭਵਾਨੀ ਪੋਲੀਮਰਜ਼ ਫੋਕਲ ਪੁਆਇੰਟ ਪਟਿਆਲਾ ਸਕੂਲ ਤੇ ਬੱਚਿਆਂ ਲਈ ਰੱਬ ਬਣ ਕੇ ਵਿਚਰੇ ਜਿਨ੍ਹਾਂ ਨੇ ਇਸ ਸਮੱਸਿਆ ਨੂੰ ਹੱਲ ਕਰਨ ਦਾ ਬੀੜਾ ਚੁੱਕਿਆ ਅਤੇ ਨਵਦੀਪ ਸ਼ਰਮਾ ਦੇ ਪਹਿਲੀ ਵਾਰ ਕਹੇ ਤੇ ਹੀ ਬੱਚਿਆਂ ਲਈ ਗਰਮੀ ਦਾ ਮੌਸਮ ਦੇਖਦੇ ਹੋਏ ਪਾਣੀ ਦਾ ਉਪਰਾਲਾ ਕਰਨ ਲਈ ਸਕੂਲ ਨੂੰ ਮਿਣਤੀ ਅਨੁਸਾਰ ਚਾਹੀਦੇ ਗਿਆਰਾਂ ਹਜ਼ਾਰ ਰੁਪਏ ਦੇ ਪੀਵੀਸੀ ਪਾਈਪ ਭੇਜ ਦਿੱਤੇ । ਸਕੂਲ ਇੰਚਾਰਜ ਹਰਪ੍ਰੀਤ ਉੱਪਲ , ਮੈਡਮ ਸਤਵਿੰਦਰ ਕੌਰ , ਸਮੂਹ ਬੱਚਿਆਂ ਵੱਲੋਂ ਉਦਯੋਗਪਤੀ ਦਿਨੇਸ਼ ਸਿੰਗਲਾ ਦਾ ਜਿੱਥੇ ਧੰਨਵਾਦ ਕੀਤਾ ਉਥੇ ਹੀ ਬੱਚਿਆਂ ਵੱਲੋਂ ਉਨ੍ਹਾਂ ਦੀ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਲਈ ਅਰਦਾਸ ਵੀ ਕੀਤੀ ਗਈ । ਇਸ ਸਮੇਂ ਉਦਯੋਗਪਤੀ ਦਿਨੇਸ਼ ਸਿੰਗਲਾ ਨੇ ਵੀ ਬੱਚਿਆਂ ਤੇ ਸਕੂਲ ਦੀ ਭਲਾਈ ਲਈ ਹਰ ਸਮੇਂ ਹਰ ਤਰਾਂ ਦੀ ਮੱਦਦ ਕਰਨ ਦਾ ਭਰੋਸਾ ਦਿੱਤਾ ।