BREAKING NEWS: ਅਧਿਆਪਕਾਂ ਦੀ ਅਧੀਨ ਸੇਵਾਵਾਂ ਚੋਣ ਬੋਰਡ ਵਿਖੇ ਤੈਨਾਤੀ ਲਈ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਲਿਖਿਆ ਪੱਤਰ

 Chandigarh 17 May

ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਤੇ ਜਲ ਸ੍ਰੋਤ, ਮਾਈਨਿੰਗ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਅਧਿਆਪਕਾਂ ਨੂੰ ਅਧੀਨ ਸੇਵਾਵਾਂ ਚੋਣ ਬੋਰਡ (ਐੱਸਐੱਸਐੱਸ ਬੋਰਡ) ਵਿਚ ਆਰਜ਼ੀ ਤੌਰ 'ਤੇ ਤਾਇਨਾਤ ਕਰਨ  ਦੀ ਖਬਰ ਸਾਹਮਣੇ ਆਈ ਹੈ।

 ਅਧਿਆਪਕਾਂ ਨੂੰ ਅਧੀਨ ਸੇਵਾਵਾਂ ਚੋਣ ਬੋਰਡ (ਐੱਸਐੱਸਐੱਸ ਬੋਰਡ) ਵਿਚ ਆਰਜ਼ੀ ਤੌਰ 'ਤੇ ਤਾਇਨਾਤ ਕਰਨ ਦੇ ਲਈ ਪ੍ਰਵਾਨਗੀ ਲਈ ਸਕੱਤਰ ਪ੍ਰਸੋਨਲ ਵਿਭਾਗ ਨੂੰ ਪੱਤਰ ਭੇਜਿਆ ਹੈ।




ਪੰਜਾਬ ਦੇ ਮੁੱਖ ਮੰਤਰੀ  ਤੇ ਸਿੱਖਿਆ ਮੰਤਰੀ   ਸਪਸ਼ਟ ਕਹਿ ਚੁੱਕੇ ਹਨ ਕਿ ਅਧਿਆਪਕਾਂ ਤੋਂ ਪੜ੍ਹਾਈ ਤੋਂ ਬਿਨਾਂ ਕੋਈ ਹੋਰ ਕੰਮ ਨਹੀਂ ਲਿਆ ਜਾਵੇਗਾ, ਪਰ ਸਾਬਕਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ 10 ਅਧਿਆਪਕਾਂ ਦੀਆਂ ਸੇਵਾਵਾਂ ਐੱਸਐੱਸਐੱਸ ਬੋਰਡ ਨੂੰ ਦੇਣ ਲਈ ਪੱਤਰ ਲਿਖਿਆ ਹੈ।
JOBS IN PUNJAB : ALWAYS VISIT PB.JOBSOFTODAY.IN
Name of post/ total posts Online application starts/ last date Official notification/ Link for application
VDO- ਗ੍ਰਾਮ ਸੇਵਕ ਭਰਤੀ 792 Posts 15 May 2022/ 15 June 2022 Click here
Clerk cum data entry operator 917 Posts 15 May 2022/ 15 June 2022 Clerk here
Clerk legal Recruitment 283 Posts 15 May 2022/ 15 June 2022 Click here


ਸਾਬਕਾ ਸਿੱਖਿਆ ਸਕੱਤਰ   ਨੇ ਸਕੱਤਰ ਪ੍ਰਸੋਨਲ ਨੂੰ ਭੇਜੇ ਪੱਤਰ ਵਿਚ ਕਿਹਾ ਕਿ ਅਧੀਨ ਸੇਵਾਵਾਂ ਚੋਣ ਬੋਰਡ ਵਿਚ ਤਜ਼ਰਬੇਕਾਰ ਸਟਾਫ ਘੱਟ ਹੋਣ ਕਰਕੇ ਕੰਮ ਦੀ ਗਤੀ ਬਹੁਤ ਹੋਲੀ ਚੱਲ ਰਹੀ ਹੈ। ਪੰਜਾਬ ਸਰਕਾਰ ਭਰਤੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਣਾ ਚਾਹੁੰਦੀ ਹੈ ਅਤੇ ਬੋਰਡ ਵਿਚ ਕੰਮ ਦੀ ਗਤੀ ਨੂੰ ਤੇਜ਼ ਕਰਨ ਲਈ ਹੋਰ ਤਜ਼ਰਬੇਕਾਰ ਸਟਾਫ ਦੀ ਬਹੁਤ ਜ਼ਰੂਰਤ ਹੈ। 




 ਸਿੱਖਿਆ ਵਿਭਾਗ 'ਚ ਤਾਇਨਾਤ ਪਿੰਸੀਪਲ, ਲੈਕਚਰਾਰ, ਮਾਸਟਰ ਤੇ ਕੰਪਿਊਟਰ ਫੈਕਲਟੀ ਦੀ ਲਿਸਟ ਭੇਜੀ ਗਈ ਹੈ।  ਪ੍ਰਾਪਤ  ਜਾਣਕਾਰੀ ਅਨੁਸਾਰ    ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਤੋਂ 2   ਪ੍ਰਿੰਸੀਪਲ   ਫਤਿਹਗੜ੍ਹ ਸਾਹਿਬ ਤੋਂ 1  ਸਕੂਲ  ਪ੍ਰਿੰਸੀਪਲ ,  ਅਤੇ ਮੁਹਾਲੀ ਜ਼ਿਲ੍ਹੇ ਤੋਂ 2   ਲੈਕਚਰਾਰ  ਅਤੇ 5 ਕੰਪਿਊਟਰ ਫੈਕਲਟੀ  ਦੀ ਲਿਸਟ ਪ੍ਰਸੋਨਲ ਵਿਭਾਗ ਨੂੰ ਮੰਜੂਰੀ  ਲਈ ਭੇਜੀ ਹੈ।


 ਸਿੱਖਿਆ ਵਿਭਾਗ ਦੇ 10 ਕਰਮਚਾਰੀਆਂ ਨੂੰ 30 ਜੂਨ 2022 ਤਕ ਆਰਜ਼ੀ ਤੌਰ 'ਤੇ ਤਾਇਨਾਤ ਕਰਨ ਦੀ ਪ੍ਰਵਾਨਗੀ ਮੰਗੀ ਗਈ ਹੈ। 

Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends