ਪੰਜਾਬ ਸਰਕਾਰ ਪੇਸ਼ ਹੋਣ ਵਾਲੇਂ ਬਜ਼ਟ ਚ' ਅਧਿਆਪਕਾਂ ਦੀਆਂ ਅਹਿਮ ਮੰਗਾਂ ਪੂਰੀਆਂ ਕਰੇ : - ਪੰਨੂੰ , ਲਾਹੌਰੀਆ

 ਪੰਜਾਬ ਸਰਕਾਰ ਪੇਸ਼ ਹੋਣ ਵਾਲੇਂ ਬਜ਼ਟ ਚ' ਅਧਿਆਪਕਾਂ ਦੀਆਂ ਅਹਿਮ ਮੰਗਾਂ ਪੂਰੀਆਂ ਕਰੇ : - ਪੰਨੂੰ , ਲਾਹੌਰੀਆ




           ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਤੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਦੱਸਿਆ ਕਿ ਆਉਣ ਵਾਲੇ ਕੁਝ ਦਿਨਾਂ ਚ' ਪੰਜਾਬ ਸਰਕਾਰ ਦਾ ਬਜਟ ਪੇਸ਼ ਹੋਣ ਵਾਲਾ ਹੈ । ਇਸ ਬਜਟ ਵਿੱਚ ਸਰਕਾਰ ਅਧਿਆਪਕਾਂ ਦੀਆਂ ਮੰਗਾਂ ਪੂਰੀਆਂ ਕਰੇ । ਲਾਹੌਰੀਆ ਨੇ ਦੱਸਿਆਂ ਕਿ ਇਹਨਾਂ ਮੰਗਾਂ ਚ' ਪੁਰਾਣੀ ਪੈਨਸ਼ਨ ਬਹਾਲ ਕਰਨੀ , ਪ੍ਰਾਇਮਰੀ ਅਧਿਆਪਕਾਂ / ਹੈੱਡ ਟੀਚਰਾਂ / ਸੈਟਰ ਹੈੱਡ ਟੀਚਰਾਂ / ਬੀਪੀਈਓ ਨੂੰ ਪੇਂਅ ਕਮਿਸ਼ਨ ਵੱਲੋਂ ਦਿੱਤੇ ਵੱਧ ਗੁਣਾਂਕ ਲਾਗੂ ਕਰਨਾ , ਰਹਿੰਦੇ ਭੱਤੇ - ਪੇਂਡੂ ਭੱਤਾ , ਬਾਰਡਰ ਏਰੀਆਂ ਭੱਤਾ ਤੇ ਹੋਰ ਰਹਿੰਦੇ ਭੱਤੇ ਤੁਰੰਤ ਲਾਗੂ ਕਰਨੇ , ਰਹਿੰਦੇ ਬਕਾਏ ਜਾਰੀ ਕਰਨੇ , ਏਸੀਪੀ ਤਹਿਤ ਅਗਲਾ ਗ੍ਰੇਡ ਦੇਣ ਤੇ ਜਲਦੀ ਪਰਮੋਸ਼ਨਾਂ ਕਰਨੀਆ , ਨਵੀ ਭਰਤੀ ਤੇ ਕੇਂਦਰੀ ਪੈਟਰਨ ਸਕੇਲ ਬੰਦ ਕਰਕੇ ਬਣਦੇ ਸਕੇਲ ਲਾਗੂ ਕਰਨੇ , ਜਿਲਾ੍ਂ ਪ੍ਰੀਸ਼ਦ ਅਧਿਆਪਕਾਂ ਦੇ ਬਕਾਏ ਦੇਣਾ ਤੇ ਸਮੂਹ ਅਧਿਆਪਕਾਂ ਦੇ ਹੋਰ ਰਹਿੰਦੇ ਬਕਾਇਆ ਦੇਣੇ ਆਦਿ ਮੰਗਾਂ ਬਜਟ ਚ' ਪੂਰੀਆਂ ਕਰਨੀਆਂ । ਲਾਹੌਰੀਆ ਨੇ ਦੱਸਿਆ ਕਿ ਇਸ ਦੇ ਨਾਲ ਹੀ ਪ੍ਰੀ- ਪ੍ਰਾਇਮਰੀ ਅਧਿਆਪਕ ਭਰਤੀ ਕਰਨ ਅਤੇ ਪ੍ਰਾਇਮਰੀ ਪੱਧਰ ਦੀ ਨਵੀ ਭਰਤੀ ਜਲਦੀ ਕਰਨ , ਹਰੇਕ ਸਕੂਲ ਚ ਹੈੱਡ ਟੀਚਰ ਦੇਣ , ਖਤਮ ਕੀਤੀਆ 1904 ਈਟੀਟੀ ਪੋਸਟਾਂ ਜਲਦ ਬਹਾਲ ਕਰਨੀਆਂ । ਸਕੂਲਾਂ ਚ' ਸਫਾਈ ਸੇਵਿਕਾਂ / ਚੌਕੀਦਾਰ ਦਿਤੇ ਜਾਣ ਆਦਿ ਹੋਰ ਮੰਗਾਂ ਨੂੰ ਬਜਟ ਚ' ਪੂਰੀਆਂ ਕੀਤੀਆ ਜਾਣ । ਇਸ ਮੌਕੇ ਨਰੇਸ਼ ਪਨਿਆੜ , ਹਰਜਿੰਦਰ ਹਾਂਡਾ , ਸਤਵੀਰ ਸਿੰਘ ਰੌਣੀ , ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ , ਸੁਰਿੰਦਰ ਸਿੰਘ ਬਾਠ , ਨੀਰਜ ਅਗਰਵਾਲ, ਗੁਰਿੰਦਰ ਸਿੰਘ ਘੁਕੇਵਾਲੀ , ਗੁਰਮੇਲ ਸਿੰਘ ਬਰੇ , ਸਰਬਜੀਤ ਸਿੰਘ ਖਡੂਰ ਸਾਹਿਬ , ਨਿਰਭੈ ਸਿਂਘ ਮਾਲੋਵਾਲ , ਸੋਹਣ ਸਿੰਘ ਮੋਗਾ , ਖੁਸ਼ਪ੍ਰੀਤ ਸਿੰਘ ਕੰਗ , ਹਰਜਿੰਦਰ ਸਿਂਘ ਬੁੱਢੀਪਿੰਡ , ਅੰਮ੍ਰਿਤਪਾਲ ਸਿੰਘ ਸੇਖੋਂ , ਰਵੀ ਵਾਹੀ , ਪਵਨ ਕੁਮਾਰ ਜਲੰਧਰ ਆਦਿ ਆਗੂ ਹਾਜ਼ਰ ਸਨ ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends