ਚੰਡੀਗੜ੍ਹ 1 ਮਈ
ਪੰਜਾਬ ਮੰਤਰੀ ਮੰਡਲ ਦੀ ਅਹਿਮ ਬੈਠਕ ਕੱਲ ਯਾਨੀ 2 ਮਈ ਨੂੰ ਹੋਣ ਜਾ ਰਹੀ ਹੈ । ਇਹ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਵੇਗੀ। ਇਸ ਮੀਟਿੰਗ ਵਿਚ ਭਗਵੰਤ ਮਾਨ ਸਰਕਾਰ ਵੱਲੋਂ ਕੁਝ ਅਹਿਮ ਫੈਸਲੇ ਲਏ ਜਾਣ ਦੀ ਸੰਭਾਵਨਾ ਹੈ।
ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਨੀਲ ਗਰਗ ਨੇ ਟਵੀਟ ਕੀਤਾ ਹੈ , ਸਰਕਾਰ ਦਾ ਇਕ ਹੋਰ ਵਧੀਆ ਫੈਸਲਾ ਹੋਵੇਗਾ। ਖਜਾਨੇ ਨੂੰ ਖਾਲੀ ਕਰਨ ਵਾਲੇ ਫੈਸਲੇ ਹੋਣਗੇ ਵਾਪਸ। ਕੁੱਲ ਆਮਦਨ ਦਾ ਟੈਕਸ ਖੁਦ ਭਰਨਗੇ ਵਿਧਾਇਕ ।
ਪੰਜਾਬ ਮੰਤਰੀ ਮੰਡਲ ਦੀ 2 ਮਈ ਨੂੰ ਹੋਣ ਜਾ ਰਹੀ ਕੈਬਨਿਟ ਮੀਟਿੰਗ ਅਹਿਮ ਫੈਸਲੇ ਲਏ ਜਾਣ ਦੀ ਸੰਭਾਵਨਾ ਹੈ, ਅਤੇ ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਵਿਧਾਇਕ ਹੁਣ ਆਪਣੀ ਆਮਦਨ ਦਾ ਟੈਕਸ ਖੁਦ ਕਰਨਗੇ ਇਹ ਫੈਸਲਾ ਵੀ ਲੈ ਲਿਆ ਜਾਵੇਗਾ।
ਖਜਾਨੇ ਨੂੰ ਖਾਲੀ ਕਰਨ ਵਾਲੇ ਫੈਸਲੇ ਹੋਣਗੇ ਵਾਪਿਸ... ਖੁਦ ਦੀ ਆਮਦਨ ਦਾ ਟੈਕਸ ਖੁਦ ਭਰਨਗੇ ਵਿਧਾਇਕ। ਇਹ @BhagwantMann ਸਰਕਾਰ ਦਾ ਇਕ ਹੋਰ ਵਧੀਆ ਫ਼ੈਸਲਾ ਹੋਵੇਗਾ pic.twitter.com/umQHxCiMnh
— Neel Garg (@GargNeel) May 1, 2022