ਹੱਕੀ ਮੰਗਾਂ ਲਈ 15 ਮਈ ਨੂੰ ਬਰਨਾਲਾ ਵਿਖੇ ਸਿੱਖਿਆ ਮੰਤਰੀ ਨੂੰ ਘੇਰਨਗੇ ਕੰਪਿਊਟਰ ਅਧਿਆਪਕ:- ਬਲਜਿੰਦਰ ਸਿੰਘ ਫਤਿਹਪੁਰ

 ਹੱਕੀ ਮੰਗਾਂ ਲਈ 15 ਮਈ ਨੂੰ ਬਰਨਾਲਾ ਵਿਖੇ ਸਿੱਖਿਆ ਮੰਤਰੀ ਨੂੰ ਘੇਰਨਗੇ ਕੰਪਿਊਟਰ ਅਧਿਆਪਕ:- ਬਲਜਿੰਦਰ ਸਿੰਘ ਫਤਿਹਪੁਰ


ਨਵਾਂਸ਼ਹਿਰ 3 ਮਈ ( ) ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਫਤਿਹਪੁਰ ਦੀ ਅਗਵਾਈ ਹੇਠ ਸੂਬਾ ਪੱਧਰੀ ਮੀਟਿੰਗ ਕੀਤੀ ਗਈ। ਜਿਸ ਵਿਚ ਜੱਥੇਬੰਦੀ ਨੇ ਸਪੱਸਟ ਕੀਤਾ ਕਿ ਕੰਪਿਊਟਰ ਅਧਿਆਪਕਾਂ ਦੀ ਜਾਇਜ ਮੰਗਾਂ ਲਈ ਸਿੱਖਿਆ ਮੰਤਰੀ ਗੁਰਮੀਤ ਸਿੰਘ ਹੇਅਰ ਵਿੱਤ ਮੰਤਰੀ |ਹਰਪਾਲ ਚੀਮਾ ਅਤੇ ਅਨੇਕਾਂ ਵਿਧਾਇਕਾਂ ਤੇ ਹੋਰ ਮੰਤਰੀਆਂ ਨੂੰ ਮਿਲ ਕੇ ਬੇਨਤੀ ਪੱਤਰਾਂ ਰਾਹੀਂ ਜਾਣੂ ਕਰਵਾ ਚੁੱਕੇ ਹਾਂ ਪਰ ਅਪਣੇ ਆਪ ਨੂੰ ਆਮ ਲੋਕਾਂ ਦੀ ਅਖਵਾਉਣ ਵਾਲੀ ਪੰਜਾਬ ਸਰਕਾਰ ਪੜੇ ਲਿਖੇ ਅਤੇ ਅਧੁਨਿਕ ਯੁੱਗ ਨਾਲ ਜੋੜਨ ਵਾਲੇ ਨਿਰਮਾਤਾਵਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਦੇ ਹੱਲ ਲਈ ਉਹਨਾ ਦੇ ਕੰਨ ਤੇ ਜੂੰਅ ਤਕ ਨਹੀਂ ਸਰਕਦੀ ਇਸ ਸਮੇਂ ਪਰਮਿੰਦਰ ਸਿੰਘ ਘੁਮਾਣ ਅਤੇ ਹਰਪ੍ਰੀਤ ਸਿੰਘ ਜਨਰਲ ਸਕੱਤਰ ਨੇ ਕਿਹਾ ਜੱਥੇਬੰਦੀ ਸਰਕਾਰ ਨਾਲ ਬੈਠ ਕੇ ਸਮੱਸਿਆਵਾਂ ਹੱਲ ਕਰਨਾ ਚਾਹੁੰਦੀ ਸੀ ਪਰ ਸਰਕਾਰ ਦੇ ਅੜੀਅਲ ਵਤੀਰੇ ਕਾਰਨ ਕੰਪਿਊਟਰ ਅਧਿਆਪਕ ਯੂਨੀਅਨ ਸਰਕਾਰ ਤੋਂ ਮਜਬੂਰ ਹੋ ਕਿ 7000 ਦੇ ਕਰੀਬ ਕੰਪਿਊਟਰ ਅਧਿਆਪਕਾਂ ਤੇ 6ਵੇਂ ਤਨਖਾਹ ਕਮਿਸ਼ਨ ਅਤੇ ਜੁਲਾਈ 2011 ਦੇ ਪੰਜਾਬ ਸਰਕਾਰ ਦੇ ਕੰਪਿਊਟਰ ਅਧਿਆਪਕਾਂ ਪ੍ਰਤੀ ਕੀਤੇ ਨੋਟੀਫਿਕੇਸ਼ਨ ਨੂੰ ਲਾਗੂ ਕਰਵਾਉਣ ਲਈ ਪਰਿਵਾਰਾਂ ਸਮੇਤ 15 ਮਈ ਨੂੰ ਬਰਨਾਲਾ ਵਿਖੇ ਸਿੱਖਿਆ ਮੰਤਰੀ ਨੂੰ ਘੇਰਨ ਲਈ ਸੜਕਾਂ ਤੇ ਉਤਰਨ ਦਾ ਫੈਸਲਾ ਲਿਆ ਹੈ। ਮੀਟਿੰਗ ਦੌਰਾਨ ਹਰਜਿੰਦਰ ਸਿੰਘ ਜਿਲ੍ਹ ਪ੍ਰਧਾਨ ਨਵਾਂ ਸ਼ਹਿਰ , ਏਕਮਉਕਾਰ ਸਿੰਘ ਮੀਤ ਪ੍ਰਧਾਨ, ਨਰਦੀਪ ਸ਼ਰਮਾਂ, ਮੀਤ ਪ੍ਰਧਾਨ ਸਿਕੰਦਰ ਸਿੰਘ, ਮੀਤ ਪ੍ਰਧਾਨ ਕਿਰਨਦੀਪ ਸਿੰਘ



ਬਰਨਾਲਾ, ਹਰਜੀਤ ਸਿੰਘ ਬਰਕੰਦੀ ਵਿੱਤ ਸਕੱਤਰ, ਮਨਜੋਤ ਸਿੰਘ ਮੁਕਤਸ, ਪਰਮਜੀਤ ਸਿੰਘ ਸੰਧੂ ਅੰਮ੍ਰਿਤਸਰ, ਸੰਦੀਪ ਸ਼ਰਮਾ ਸਟੇਜ ਸਕੱਤਰ, ਜਗਜੀਤ ਸਿੰਘ ਰੋਪੜ, ਹਰਜਿੰਦਰ ਜਲੰਧਰ, ਗੁਰਪਿੰਦਰ ਸਿੰਘ ਗੁਰਦਾਸਪੁਰ, ਜਗਦੀਸ ਸਰਮਾ ਸੰਗਰੂਰ, ਮਨਜਿੰਦਰ ਸਿੰਘ ਪਟਿਆਲਾ ਗਗਨਦੀਪ ਸਿੰਘ ਅਮ੍ਰਿਤਸਰ, ਅਮਰਜੀਤ ਸਿੰਘ ਕਪੂਰਥਲਾ, ਲਖਵੀਰ ਸਿੰਘ ਬਠਿੰਡਾ, , ਅਮਨਦੀਪ ਸਿੰਘ ਪਠਾਨਕੋਟ, ਅਮਨ, ਜਸਵਿੰਦਰ ਸਿੰਘ ਲੁਧਿਆਣਾ, ਕੁਨਾਲ ਕਪੂਰ ਮਲੇਰਕੋਟਲਾ, ਦਵਿੰਦਰ ਸਿੰਘ, ਰਾਕੇਸ਼ ਸਿੰਘ ਮੋਗਾ, ਸੱਤਪ੍ਰਤਾਪ ਸਿੰਘ ਮਾਨਸਾ, ਧਰਮਿੰਦਰ ਸਿੰਘ, ਜਗਮੀਤ ਸਿੰਘ, ਵਿਪਨਪਾਲ ਗੁਰੂ ਅਤੇ ਹਰ ਰਾਏ ਕੁਮਾਰ ਨੇ ਭਾਗ ਲਿਆ ਗਿਆ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends